Haryana news

ਚੰਡੀਗੜ੍ਹ, 13 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 10 ਸਾਲਾਂ ਵਿਚ ਕਿਸਾਨ ਹਿਤ ਵਿਚ ਅਨੇਕ ਇਤਿਹਾਸਕ ਕੰਮ ਕੀਤੇ ਹਨ, ਜਿਸ ਨਾਲ ਦੂਜੀਆਂ ਪਾਰਟੀਆਂ ਨੂੰ ਮੁਸ਼ਕਲ ਹੋ ਰਹੀ ਹੈ। ਕਾਂਗਰਸ ਅਤੇ ਇੰਡੀ ਗੰਢਬੰਧਨ ਨੇ ਹੋਰ ਪਾਰਟੀ, ਪ੍ਰਧਾਨ ਮੰਤਰੀ ਵੱਲੋਂ ਕਿਸਾਨ ਹਿਤ ਵਿਚ ਕੀਤੇ ਗਏ ਹਰੇਕ ਫੈਸਲੇ ‘ਤੇ ਸੁਆਲ ਚੁੱਕਦੇ ਹਨ ਅਤੇ ਕਿਸਾਨਾਂ ਦੇ ਨਾਂਅ ‘ਤੇ ਸਿਆਸਤ ਕਰਦੇ ਹਨ।

            ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਨੂੰ ਐਮਐਸਪੀ ‘ਤੇ ਖਰੀਦ ਰਹੀ ਹੈ ਅਤੇ ਲਗਾਤਾਰ ਕਿਸਾਨਾਂ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਲਗਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਆਪਣੇ ਕਿਸਾਨਾਂ ਦੀ ਫਸਲ ਐਮਐਸਪੀ ‘ਤੇ ਖਰੀਦੇ। ਜਦੋਂ ਪੰਜਾਬ ਦੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਤਾਂ ਪੰਜਾਬ ਸਰਕਾਰ ਨੂੰ ਅੱਗੇ ਆ ਕੇ ਇਹ ਐਲਾਨ ਕਰਨੀ ਚਾਹੀਦੀ ਹੈ ਕਿ ਉਹ ਕਿਸਾਨ ਦੀ ਸਾਰੀ ਫਸਲਾਂ ਐਮਐਸਪੀ ‘ਤੇ ਖਰੀਦਣਗੇ।

            ਮੁੱਖ ਮੰਤਰੀ ਅੱਜ ਚੰਡੀਗੜ੍ਹ ਦੇ ਸੈਕਟਰ 35 ਸਥਿਤ ਕਿਸਾਨ ਭਵਨ ਵਿਚ ਆਯੋਜਿਤ ਕ੍ਰਾਫਟ ਮੇਲਾ ਦਾ ਉਦਘਾਟਨ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।

            ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਵਾਈ ਹੇਠ ਕੇਂਦਰੀ ਕੈਬਿਨੇਟ ਵੱਲੋਂ ਇਕ ਦੇਸ਼-ਇਕ ਚੋਣ ਨੂੰ ਮੰਜ਼ੂਰੀ ਦੇਣ ਦੇ ਫੈਸਲੇ ਨੂੰ ਸੁਆਗਤ ਯੋਗ ਦੱਸਦੇ ਹੋਏ ਕਿਹਾ ਕਿ ਇਸ ਫੈਸਲੇ ਨਾਲ ਪੈਸੇ ਦੀ ਬਚਤ ਦੇ ਨਾਲ-ਨਾਲ ਸਮੇਂ ਦੀ ਵੀ ਬਚਤ ਹੋਵੇਗੀ, ਜਿਸ ਨਾਲ ਆਮ ਜਨਤਾ ਨੂੰ ਤਾਂ ਵੱਡਾ ਫਾਇਦਾ ਹੋਵੇਗਾ, ਉੱਥੇ ਦੇਸ਼ ਵਿਚ ਵਿਕਾਸ ਦੇ ਕੰਮ ਵੀ ਤੇਜ ਗਤੀ ਨਾਲ ਹੋਵੇਗਾ ਅਤੇ ਸਾਲ 2047 ਤਕ ਭਾਰਤ ਵਿਕਸਿਤ ਦੇਸ਼ ਬਣੇਗਾ।

            ਪੰਜਾਬ ਦੇ ਮੁੱਖ ਮੰਤਰੀ ਦੇ ਇਕ ਦੇਸ਼ – ਇਕ ਚੋਣ ਨਾਲ ਖੇਤਰੀ ਪਾਰਟੀਆਂ ਨੂੰ ਨੁਕਸਾਨ ਹੋਣ ਵਾਲੇ ਬਿਆਨ ‘ਤੇ ਜਵਾਬ ਦਿੰਦੇ ਹੋਏ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਦੀ ਜਨਤਾ ਦੀ ਜੋ ਉਮੀਦਾਂ ਸਨ, ਉੱਥੇ ਦੀ ਸਰਕਾਰ ਉਸ ਨੂੰ ਪੂਰਾ ਨਹੀਂ ਕਰ ਪਾਈ। ਦਿੱਲੀ ਵਿਚ ਆਪ ਦੇ ਨੇਤਾ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜੇਲ੍ਹ ਵਿਚ ਹਨ। ਜਨਤਾ ਇੰਨ੍ਹਾਂ ਸੱਤਾ ਵਿਚ ਇਸ ਲਈ ਲਿਆਈ ਸੀ ਕਿ ਇਹ ਪਾਰਦਰਸ਼ੀ ਸ਼ਾਸਨ ਦੇਣਗੇ, ਲੇਕਿਨ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਨੇ ਨਸੀਅਤ ਦਿੰਦੇ ਹੋਏ ਕਿਹਾ ਕਿ ਆਪ ਦੇ ਨੇਤਾ ਲੋਕਾਂ ਦੇ ਜੀਵਨ ਵਿਚ ਸੁਧਾਠਰ ਦੀ ਗੱਲ ਕਰਨ।  ਦਿੱਲੀ ਨੂੰ ਸਾਫ ਪਾਣੀ ਦੇਣ, ਯਮੁਨਾ ਨੂੰ ਸਾਫ ਕਰਨ। ਇੰਨ੍ਹਾਂ ਦੀ ਸਿਆਸਤ ਨੂੰ ਹੁਣ ਲੋਕ ਸਮਝ ਚੁੱਕੇ ਹਨ। ਦਿੱਲੀ ਦੇ ਲੋਕ ਇੰਤਜਾਰ ਕਰ ਰਹੇ ਹਨ, ਜਦੋਂ ਉੱਥੇ ਚੋਣ ਹੋਵੇਗੀ ਤਾਂ ਆਮ ਆਦਮੀ ਪਾਰਟੀ ਦਾ ਸੂਪੜਾ ਸਾਫ ਹੋ ਜਾਵੇਗਾ।

            ਮੁੱਖ ਮੰਤਰੀ ਨੇ ਕਾਂਗਰਸ ‘ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਨੂੰ ਹੁਣ ਦੇਸ਼ ਦੀ ਜਨਤਾ ਨੇ ਨਕਾਰ ਦਿੱਤਾ ਹੈ। ਕਿਉਂਕਿ ਕਾਂਗਰਸ ਦੇ ਨੇਤਾ ਝੂਠ ਬੋਲਦੇ ਹਨ ਅਤੇ ਝੂਠ ਬੋਲ ਕੇ ਕਾਂਗਰਸ ਨੇ ਹਿਮਾਚਲ, ਕਰਨਾਟਕ ਤੇ ਤੇਲੰਗਾਨਾ ਵਿਚ ਸੱਤਾ ਹਾਸਲ ਕੀਤੀ ਹੈ। ਲੇਕਿਨ ਉੱਥੇ ਦੀ ਸਰਕਾਰ ਨੇ ਲੋਕਾਂ ਦੇ ਹਿੱਤ ਵਿਚ ਕੋਈ ਕੰਮ ਨਹੀਂ ਕੀਤਾ ਹੈ। ਉਸ ਦਾ ਨਤੀਜਾ ਹੈ ਕਿ ਹਰਿਆਣਾ ਅਤੇ ਮਹਾਰਾਸ਼ਸ਼ਰ ਵਿਚ ਕਾਂਗਰਸ ਦਾ ਸੂਪੜਾ ਸਾਫ ਹੋ ਗਿਆ ਹੈ।

            ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਜਨਤਾ ਨੇ ਇਸ ਗੱਲ ‘ਤੇ ਮੋਹਰ ਲਗਾਈ ਹੈ ਕਿ ਸਾਲ 2029 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਚੌਥੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਦੇਸ਼ ਦੇ ਹਰੇਕ ਵਰਗ ਦੀ ਭਲਾਈ ਲਈ ਕੰਮ ਕੀਤਾ ਜਾ ਰਿਹਾ ਹੈ। ਕਿਸਾਨਾਂ, ਗਰੀਬ, ਨੌਜੁਆਨਾਂ ਅਤੇ ਮਹਿਲਾਵਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।

ਚੰਡੀਗੜ੍ਹ, 13 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਜੀਨਾ ਡਾਇਵਰਜਨ ਡ੍ਰੇਨ ‘ਤੇ ਵੀ ਆਰ ਬ੍ਰਿਜ ਦੇ ਮੁੜ ਨਿਰਮਾਣ ਅਤੇ ਡੀਆਰ ਬ੍ਰਿਜ ਦੇ ਚੌੜੀਕਰਣ ਕੰਮਾਂ ਲਈ 1072.67 ਲੱਖ ਰੁਪਏ ਦੀ ਰਕਮ ਨੂੰ ਪ੍ਰਸ਼ਾਸਨਿਕ ਪ੍ਰਵਾਨਗੀ ਦਿੱਤੀ ਹੈ। ਮੁੱਖ ਮੰਤਰੀ ਵੱਲੋਂ ਕੀਤੇ ਗਏ ਐਲਾਨ ਦੇ ਤਹਿਤ ਇਸ ‘ਤੇ ਤੁਰੰਤ ਕਾਰਵਾਈ ਕਰਕੇ ਇਸ ਐਲਾਨ ਨੂੰ ਅਮਲੀਜਾਮਾ ਪਹਿਨਾਉਣ ਦਾ ਕੰਮ ਕੀਤਾ ਹੈ।

            ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਜੀਨਾ ਡਾਇਵਰਜਨ ਡ੍ਰੇਨ ‘ਤੇ ਵੀ.ਆਰ.ਬ੍ਰਿਜ ਦੇ ਮੁੜ ਨਿਰਮਾਣ ਲਈ 421.33 ਲੱਖ ਰੁਪਏ ਦੀ ਰਕਮ ਦੀ ਪ੍ਰਸ਼ਾਸਨਿਕ ਪ੍ਰਵਾਨਗੀ ਦਿੱਤੀ ਹੈ।

            ਉਨ੍ਹਾਂ ਦਸਿਆ ਕਿ ਪੁੰਹਾਨਾ ਤੋਂ ਜੁਰਹੇੜਾ ਤਕ ਉਜੀਨਾ ਡਾਇਵਰਜਨ ‘ਤੇ ਡੀ.ਆਰ.ਬ੍ਰਿਜ ਨੂੰ ਚੌੜਾ ਕਰਨ ਅਤੇ ਨਵੀਨੀਕਰਣ ਲਈ 651.34 ਲੱਖ ਰੁਪਏ ਦੀ ਰਕਮ ਨੂੰ ਪ੍ਰਵਾਨਗੀ ਦਿੱਤੀ ਹੈ।

ਸਲਸਵਿਹ/2024

*****

ਚੰਡੀਗੜ੍ਹ, 13 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਟੀਐਲ ਫਤਿਹਾਬਾਦ ਬ੍ਰਾਂਚ ‘ਤੇ ਕੁਟਿਯਾਨਾ ਡਿਸਟੀ ਚੈਨਲ ਦੇ ਮੁੜਵਸੇਬੇ ਲਈ 1132.31 ਲੱਖ ਰੁਪਏ (ਸੋਧ ਅਨੁਮਾਨ) ਦੀ ਰਕਮ ਨੂੰ ਪ੍ਰਸ਼ਾਸਨਿਕ ਪ੍ਰਵਾਨਗੀ ਦਿੱਤੀ ਹੈ।

            ਇਸ ਸਬੰਧ ਵਿਚ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਸ ਚੈਨਲ ਦੇ ਮੁੜਵਸੇਬੇ ਦਾ ਕੰਮ ਵਣ ਵਿਭਾਗ ਵੱਲੋਂ ਜੰਗਲਾਂ ਦੀ ਕਟਾਈ ਦੇ ਮੁੱਦੇ ਕਾਰਣ ਅੱਜ ਤਕ ਸ਼ੁਰੂ ਨਹੀਂ ਕੀਤਾ ਜਾ ਸਕਿਆ ਹੈ। ਹੁਣ ਜੰਗਲ ਵਿਭਾਗ ਚੈਨਲ ਦੇ ਰਸਤੇ ਵਿਚ ਆਉਣ ਵਾਲੇ ਦਰੱਖਤਾਂ ਨੂੰ ਹਟਾਉਣ ਲਈ ਸਹਿਮਤ ਹੋ ਗਿਆ ਹੈ ਅਤੇ ਜੰਗਲਾਂ ਦੀ ਕਟਾਈ ਦਾ ਕੰਮ ਪ੍ਰਕ੍ਰਿਆ ਵਿਚ ਹੈ।

            ਉਨ੍ਹਾਂ ਦਸਿਆ ਕਿ ਕਈ ਸਾਲਾਂ ਤੋਂ ਚੈਨਲ ਦਾ ਮੁੜਵਸੇਬੇ ਨਹੀਂ ਹੋਣ ਕਾਰਣ ਨੇੜਲੇ ਪਿੰਡਾਂ ਦੇ ਲੋਕਾਂ ਪਾਣੀ ਦੀ ਸਪਲਾਈ ਤੋਂ ਵਾਂਝੇ ਹੋ ਰਹੇ ਹਨ। ਲੇਕਿਨ ਹੁਣ ਇਸ ਯੋਜਨਾ ਦੀ ਪ੍ਰਸ਼ਾਸਨਿਕ ਪ੍ਰਵਾਨਗੀ ਦੇ ਚਲਦ ਹੀ ਇੰਨ ਪਿੰਡਾਂ ਦੇ ਲੋਕਾਂ ਨੂੰ ਪਾਣੀ ਦੀ ਸਪਲਾਈ ਹੋ ਸਕੇਗੀ।

ਚੰਡੀਗੜ੍ਹ, 13 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਹਿਰ ਆਧਾਰਿਤ ਪੀਣ ਵਾਲੇ ਪਾਣੀ ਸਪਲਾਈ ਯੋਜਨਾਵਾਂ ਦੇ ਤਹਿਤ ਜਿਲਾ ਜੀਂਦ ਦੇ ਪਿੰਡ ਖਟਕਰ, ਕਾਸੂਨ, ਮੋਹਨਗੜ੍ਹ, ਕੁਚਰਾਨਾ ਕਲਾਂ, ਥੂਆ ਅਤੇ ਚੱਤਰ ਲਈ ਪਾਣੀ ਦੇ ਆਊਟਲੇਟ ਕੁਨੈਕਸ਼ਨ ਨੂੰ ਪ੍ਰਵਾਨਗੀ ਦਿੱਤੀ ਹੈ।

            ਸਰਕਾਰੀ ਬੁੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨਵੀਂ ਨਹਿਰ ਆਧਾਰਿਤ ਪਾਣੀ ਸਪਲਾਈ ਯੋਜਨਾ ਦੇ ਤਹਿਤ ਅਗਲੇ 15 ਸਾਲਾਂ ਦੇ ਅੰਦਰ ਮੌਜ਼ੂਦਾ ਘਾਟੇ ਨੂੰ 25 ਫੀਸਦੀ ਤੋਂ ਘੱਟਾ ਕੇ 20 ਫੀਸਦੀ ‘ਤੇ ਲਿਆਇਆ ਜਾਵੇਗ

ਚੰਡੀਗੜ੍ਹ, 13 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਚੰਡੀਗੜ੍ਹ ਦੇ ਸੈਕਟਰ 35 ਸਥਿਤ ਕਿਸਾਨ ਭਵਨ ਵਿਚ ਆਯੋਜਿਤ ਕਾਫਟ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦ ਦੇ ਸਾਲ 2047 ਤਕ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦੇ ਸੁਪਨੇ ਵਿਚ ਦਸਤਕਾਰਾਂ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ। ਇਸ ਲਈ ਕੇਂਦਰ ਸਰਕਾਰ ਨੇ ਪੀ.ਐਮ.ਵਿਸ਼ਵਕਰਮਾ ਯੋਜਨਾ ਚਲਾਈ ਹੈ, ਜਿਸ ਦੇ ਤਹਿਤ ਰਿਵਾਇਤੀ ਕਾਰੀਗਾਰਾਂ ਅਤੇ ਦਸਤਕਾਰਾਂ ਨੂੰ ਉਨ੍ਹਾਂ ਦੇ ਰਿਵਾਇਤੀ ਉਤਪਾਦਾਂ ਅਤੇ ਸੇਵਾਵਾਂ ਨੂੰ ਵੱਧਾਉਣ ਵਿਚ ਸਰਕਾਰ ਵੱਲੋਂ ਮਦਦ ਦਿੱਤੀ ਜਾ ਰਹੀ ਹੈ। ਕਾਰੀਗਰਾਂ ਦੇ ਕੌਸ਼ਲ ਨੂੰ ਨਿਖਾਰਣ ਲਈ ਕੌਸ਼ਲ  ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੀ ਪ੍ਰਧਾਨ ਮੰਤਰੀ ਦੇ ਇਸ ਸੁਪਨੇ ਨੂੰ ਅੱਗੇ ਵੱਧਾ ਰਹੀ ਹੈ ਅਤੇ ਸੂਬੇ ਦੇ ਦਸਤਕਾਰਾਂ ਨੂੰ ਸਾਰੀ ਤਰ੍ਹਾਂ ਦੀਆਂ ਸਹੂਲਤਾਂ ਮਹੁੱਇਆ ਕਰਵਾ ਰਹੀ ਹੈ।

            ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕ੍ਰਾਫਟ ਰੂਟਸ ਸੰਸਥਾ ਵੱਲੋਂ ਆਯੋਜਿਤ ਇਸ ਪ੍ਰਦਰਸ਼ਨੀ ਨੇ ਦਸਤਕਾਰਾਂ ਨੂੰ ਆਪਣੀ ਕਲਾ ਨੂੰ ਪ੍ਰਦਰਸ਼ਿਤ ਕਰਨ ਦਾ ਵਧੀਆ ਮੰਚ ਪ੍ਰਦਾਨ ਕੀਤਾ ਹੈ। ਇਸ ਸੰਸਥਾ ਨੇ ਲਗਭਗ 75,000 ਨੌਜੁਆਨਾਂ ਅਤੇ ਮਹਿਲਾਵਾਂ ਨੂੰ ਕੌਸ਼ਲ ਸਿਖਲਾਈ ਪ੍ਰਦਾਨ ਕਰਕੇ ਉਨ੍ਹਾਂ ਨੂੰ ਵੱਖ-ਵੱਖ ਖੇਤਰਾਂ ਵਿਚ ਮਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਭਿੰਨਤਾਵਾਂ ਦਾ ਦੇਸ਼ ਹੈ। ਇੱਥੇ ਹਰ ਸੂਬਾ, ਹਰੇ ਖੇਤਰ ਅਤੇ ਹਰ ਸਮੁਦਾਏ ਦੀ ਆਪਣੀ ਖਾਸ ਕਲਾ ਅਤੇ ਦਸਤਕਾਰੀ ਪਰੰਪਰਾ ਹੈ। ਕ੍ਰਾਫਟ ਰੂਟਸ ਸੰਸਥਾ ਨੇ ਇੰਨ੍ਹਾਂ ਸਾਰੀ ਪਰੰਪਰਾਵਾਂ ਨੂੰ ਇਕ ਛੱਤ ਹੇਠਾਂ ਲਿਆਉਣ ਦਾ ਸ਼ਲਾਘਾਯੋਗ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਪ੍ਰਦਰਸ਼ਸ਼ੀ ਦਾ ਮੰਚ ਨਹੀਂ ਹੈ, ਸਗੋਂ ਇਹ ਉਨ੍ਹਾਂ ਕਾਰੀਗਰਾਂ ਅਤੇ ਦਸਤਕਾਰਾਂ ਦੇ ਸਨਮਾਨ ਦਾ ਪ੍ਰਤੀਕ ਹੈ, ਜੋ ਆਪਣੇ ਜੀਵਨ ਦੇ ਹਰ ਪਲ ਨੂੰ ਦਸਤਕਾਰੀ ਨੂੰ ਸਮਰਪਿਤ ਕਰਦਾ ਹਨ।

            ਉਨ੍ਹਾਂ ਕਿਹਾ ਕਿ ਮਨੁੱਖੀ ਸਭਿਅਤਾ ਅਤੇ ਸਭਿਆਚਾਰ ਦੇ ਵਿਕਾਸ ਵਿਚ ਦਸਤਕਾਰੀ ਅਤੇ ਹੱਥਕਰਘਾ ਦਾ ਮਹੱਤਵਪੂਰਨ ਯੋਗਦਾਨ ਹੈ। ਇਤਿਹਾਸ ਤੋਂ ਪਤਾ ਚਲਦਾ ਹੈ ਕਿ ਭਾਰਤ ਨੂੰ ਸੋਨੇ ਦੀ ਚਿੜੀਆ ਬਣਾਉਣ ਵਿਚ ਦਸਤਕਾਰਾਂ ਅਤੇ ਹਥਕਰਘਾ ਨਾਲ ਜੁੜੇ ਕਾਰੀਗਰਾਂ ਦਾ ਵੱਡਾ ਯੋਗਦਾਨ ਰਿਹਾ ਹੈ। ਅੱਜ 21ਵੀਂ ਸਦੀ ਵਿਚ ਭਾਰਤ ਫਿਰ ਦੁਨਿਆ ਦੀ ਵੱਡੀ ਆਰਥਿਕ ਸ਼ਕਤੀ ਬਣਨ ਜਾ ਰਿਹਾ ਹੈ, ਜਿਸ ਵਿਚ ਤੁਹਾਡੇ ਵਰਗੇ ਕੁਸ਼ਲ ਹੱਥਾਂ ਦਾ ਵੱਡਾ ਯੋਗਦਾਨ ਹੋਵੇਗਾ।

            ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੁਰੂਕਸ਼ੇਤਰ ਵਿਚ ਕੌਮਾਂਤਰੀ ਗੀਤਾ ਮਹੋਤਸਵ ਦੌਰਾਨ 28 ਨਵੰਬਰ, 2024 ਤੋਂ ਚਲ ਰਹੇ ਸਰਸ ਅਤੇ ਕ੍ਰਾਫਟ ਮੇਲੇ ਵਿਚ ਦਸਤਕਾਰਾਂ ਅਤੇ ਹਥਕਰਘਾ ਦੇ ਕਾਰੀਗਰਾਂ ਨੂੰ ਵੱਡਾ ਮੰਚ ਦਿੱਤਾ ਹੋਇਆ ਹੈ। ਇਸ ਮੇਲੇ ਵਿਚ ਦੇਸ਼-ਵਿਦੇਸ਼ ਦੇ ਦਸਤਕਾਰ ਆਏ ਹਨ, ਜਿੰਨ੍ਹਾਂ ਨੇ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਹੈ, ਜਿਸ ਨੂੰ ਵੇਖ ਕੇ ਲੋਕਾਂ ਨੂੰ ਪ੍ਰੇਰਣਾ ਮਿਲਦੀ ਹੈ।

ਚੰਡੀਗੜ੍ਹ, 13 ਦਸੰਬਰ – ਉੱਤਰ ਹਰਿਅਣਾ ਬਿਜਲੀ ਵੰਡ ਨਿਗਮ ਦੇ ਜੋਨਲ ਖਪਤਕਾਰ ਸ਼ਿਕਾਇਤ ਹਲ ਮੰਚ, ਪੰਚਕੂਲਾ ਵੱਲੋਂ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ 16 ਅਤੇ 23 ਦਸੰਬਰ, 2024 ਨੂੰ ਕੀਤੀ ਜਾਵੇਗੀ। ਇਸ ਵਿਚ ਜੋਨਲ ਖਪਤਕਾਰ ਸ਼ਿਕਾਇਤ ਹਲ ਮੰਚ ਰੈਗੂਲੇਸ਼ਨ 2.8.2 ਅਨੁਸਾਰ ਹਰੇਕ ਮਾਮਲੇ ਵਿਚ 1 ਲੱਖ ਰੁਪਏ ਤੋਂ ਵੱਧ ਅਤੇ 3 ਲੱਖ ਰੁਪਏ ਤਕ ਦੀ ਰਕਮ ਦੇ ਮਾਲੀ ਝਗੜਿਆਂ ਨਾਲ ਸਬੰਧਤ ਸ਼ਿਕਾਇਤਾਂ ਦੀ ਸੁਣਵਾਈ ਕਰੇਗਾ।

            ਨਿਗਮ ਦੇ ਬੁਲਾਰੇ ਨੇ ਦਸਿਆ ਕਿ ਪੰਚਕੂਲਾ ਜੋਨ ਦੇ ਤਹਿਤ ਆਉਣ ਵਾਲੇ ਜਿਲ੍ਹਿਆਂ ਦੇ ਖਪਤਕਾਰਾਂ ਦੇ ਗਲਤ ਬਿੱਲਾਂ, ਬਿਜਲੀ ਦੀ ਕੀਮਤਾਂ ਨਾਲ ਸਬੰਧਤ ਮਾਮਲੇ, ਮੀਟਰ ਜਮਾਨਤ ਨਾਲ ਜੁੜੇ ਮਾਮਲੇ, ਖਰਾਬ ਹੋਏ ਮੀਟਰਾਂ ਨਾਲ ਸਬੰਧਤ ਮਾਮਲੇ, ਵੋਲਟੇਜ ਨਾਲ ਜੁੜੇ ਹੋਏ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਦੌਰਾਨ ਬਿਜਲੀ ਚੋਰੀ, ਬਿਜਲੀ ਦੀ ਦੁਰਵਰਤੋਂ ਅਤੇ ਘਾਤਕ, ਗੈਰ-ਘਾਤਕ ਦੁਰਘਟਨਾ ਆਦਿ ਮਾਮਲਿਆਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਖਪਤਕਾਰ ਅਤੇ ਨਿਗਮ ਵਿਚਕਾਰ ਕਿਸੇ ਵੀ ਝਗੜੇ ਦੇ ਨਿਪਟਾਰੇ ਲਈ ਫੋਰਮ ਵਿਚ ਮਾਲੀ ਝਗੜਿਆਂ ਨਾਲ ਸਬੰਧਤ ਸ਼ਿਕਾਇਤ ਪੇਸ਼ਸ਼ਕਰਨ ਤੋਂ ਪਹਿਲਾਂ ਪਿਛਲੇ ਛੇ ਮਹੀਨਿਆਂ ਦੌਰਾਨ ਖਪਤਕਾਰ ਵੱਲੋਂ ਭੁਗਤਾਨ ਕੀਤੇ ਗਏ ਬਿਜਲੀ ਦੇ ਔਸਤ ਬਿਲ ਦੇ ਆਧਾਰ ‘ਤੇ ਗਿਣਤੀ ਕੀਤੀ ਗਈ ਹਰੇਕ ਮਹੀਨੇ ਲਈ ਦਾਅਵਾ ਕੀਤੀ ਗਈ ਰਕਮ ਜਾਂ ਉਨ੍ਹਾਂ ਵੱਲੋਂ ਭੁਗਤੇ ਬਿਜਲੀ ਬਿਲ ਦੇ ਬਰਾਬਰ ਰਕਮ ਜੋ ਘੱਟ ਹੈ, ਖਪਤਕਾਰ ਨੂੰ ਜਮ੍ਹਾਂ ਕਰਵਾਉਣੀ ਹੋਵੇਗੀ। ਇਸ ਦੌਰਾਨ ਖਪਤਕਾਰ ਨੂੰ ਤਸਦੀਕ ਕਰਨਾ ਹੋਵੇਗਾ ਕਿ ਇਹ ਮਾਮਲਾ ਅਦਾਲਤ, ਅਥਾਰਿਟੀ ਜਾਂ ਫੋਰਮ ਦੇ ਸਾਹਮਣੇ ਪੈਂਡਿੰਗ ਨਹੀਂ ਹੈ, ਕਿਉਂਕਿ ਇਸ ਅਦਾਲਤ ਜਾਂ ਫੋਰਮ ਵਿਚ ਵਿਚਾਰਾਧੀਨ ਮਾਮਲਿਆਂ ‘ਤੇ ਮੀਟਿੰਗ ਦੌਰਾਨ ਵਿਚਾਰ ਨਹੀਂ ਕੀਤਾ ਜਾਵੇਗਾ।

ਚੰਡੀਗੜ੍ਹ, 13 ਦਸੰਬਰ – ਹਰਿਆਣਾ ਸਰਕਾਰ ਨੇ 7 ਫਰਵਰੀ ਤੋਂ 23 ਫਰਵਰੀ, 2025 ਤਕ ਚਲਣ ਵਾਲੇ 38ਵੇਂ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲਾ 2025 ਲਈ ਫਰੀਦਾਬਾਦ ਦੇ ਵਧੀਕ ਡਿਪਟੀ ਕਮਿਸ਼ਨਰ-ਕਮ-ਜਿਲਾ ਨਾਗਰਿਕ ਸਰੋਤ ਸੂਚਨਾ ਅਧਿਕਾਰੀ ਸਾਹਿਲ ਗੁਪਤਾ ਨੂੰ ਮੇਲਾ ਪ੍ਰਸ਼ਾਸਕ ਨਿਯੁਕਤ ਕੀਤਾ ਹੈ।

ਜ਼ਿਲ੍ਹਾ ਅੰਬਾਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਲਿਖਿਆ ਪੱਤਰ

ਚੰਡੀਗੜ੍ਹ, 13 ਦਸੰਬਰ – ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿੱਖ ਕੇ ਕਿਸਾਨ ਨੇਤਾ ਜਗਜੀਤ ਸਿੰਘ ਦੱਲੇਵਾਲ ਨੂੰ ਮੈਡਿਕਲ ਮਦਦ ਮੁਹਇਆ ਕਰਾਉਣ ਬਾਰੇ ਬੇਨਤੀ ਕੀਤੀ ਗਈ।

            ਪੱਤਰ ਵਿੱਚ ਦੱਸਿਆ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਨੇਤਾਵਾਂ ਵੱਲੋਂ 13 ਫਰਫਰੀ, 2024 ਤੋਂ ਸ਼ੰਭੂ ਬਾਡਰ, ਅੰਬਾਲਾ ਅਤੇ ਖਨੌਰੀ ਬਾਡਰ, ਜੀਂਦ ‘ਤੇ ਦਿੱਲੀ ਮੋਰਚੇ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਅੰਦੋਲਨ ਦੇ ਮਾਨਯੋਗ ਸੁਪਰੀਮ ਕੋਰਟ, ਦਿੱਲੀ ਵਿੱਚ ਇੱਕ ਵਿਸ਼ੇਸ਼ ਲੀਵ ਅਪੀਲ ਵਿਚਾਰ ਅਧੀਨ ਹੈ ਅਤੇ ਮਾਨਯੋਗ ਸੁਪਰੀਮ ਕੋਰਟ ਦਿੱਲੀ ਵੱਲੋਂ ਇੱਕ ਕਮੇਟੀ ਵੀ ਬਣਾਈ ਗਈ ਹੈ। ਪਰ ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਵੱਲੋਂ 6 ਦਸੰਬਰ, 2024 ਨੂੰ ਪੈਦਲ ਜੱਥੇ ਦੇ ਰੂਪ ਵਿੱਚ ਸੰਭੂ ਬਾਡਰ ਅੰਬਾਲਾ ਤੋਂ ਦਿੱਲੀ ਮੋਰਚੇ ਦਾ ਐਲਾਨ ਕੀਤਾ ਗਿਆ। ਹੁਣ 14 ਦਸੰਬਰ, 2024 ਨੂੰ ਦਿੱਲੀ ਕੂਚ ਕਰਨ ਨੂੰ ਲੈ ਕੇ ਸੰਭੂ ਬਾਡਰ ‘ਤੇ ਵੱਧ ਤੋਂ ਵੱਧ ਗਿਣਤੀ ਵਿੱਚ ਕਿਸਾਨਾਂ ਨੂੰ ਆਉਣ ਲਈ ਸੱਦਾ ਦਿੱਤਾ ਜਾ ਰਿਹਾ ਹੈ।

            ਪੱਤਰ ਵਿੱਚ ਅੱਗੇ ਲਿਖਿਆ ਗਿਆ ਕਿ ਆਪਣੀ ਮੰਗਾਂ ਨੂੰ ਲੈ ਕੇ ਸ੍ਰੀ ਜਗਜੀਤ ਸਿੰਘ ਦੱਲੇਵਾਲ ਵੱਲੋਂ ਖਨੌਰੀ ਬਾਡਰ ‘ਤੇ 26 ਨਵੰਬਰ, 2024 ਵੱਲੋਂ ਆਮਰਣ ਅਨਸ਼ਨ ਕੀਤਾ ਜਾ ਰਿਹਾ ਹੈ। ਕਿਸਾਨ ਨੇਤਾਵਾਂ ਵਲੋਂ ਬੁਲਾਈ ਗਈ ਪ੍ਰੈਸ ਕਾਨਫਰੰਸ ਰਾਹੀ ਇਹ ਪੱਤਾ ਲੱਗਾ ਕਿ ਸ੍ਰੀ ਜਗਜੀਤ ਦੱਲੇਵਾਲ ਦਾ ਵਜ਼ਨ ਕਾਫ਼ੀ ਘੱਟ ਹੋ ਗਿਆ ਹੈ ਅਤੇ ਉਨ੍ਹਾਂ ਦੀ ਸਿਹਤ ਵੀ ਠੀਕ ਨਹੀ ਹੈ। ਇਸ ਨੂੰ ਧਿਆਨ ਵਿੱਚ ਰਖਦੇ ਹੋਏ ਉਨ੍ਹਾਂ ਨੂੰ ਸਹੀ ਮੈਡੀਕਲ ਸਹੁਲਤਾਂ ਤੁਰੰਤ ਮੁਹਇਆ ਕਰਵਾਈ ਜਾਵੇ ਅਤੇ ਸਾਰੀ ਜ਼ਰੂਰੀ ਕਾਰਵਾਈ ਕੀਤੀ ਜਾਵੇ, ਤਾਂ ਜੋ ਸ਼ੰਭੂ ਬਾਡਰ, ਅੰਬਾਲਾ ‘ਤੇ ਚਲ ਰਹੇ ਕਿਸਾਨ ਆਨਦੋਲਨ ‘ਤੇ ਇਸ ਦਾ ਕੋਈ ਅਸਰ ਨਾ ਹੋਵੇ ਅਤੇ ਅੰਬਾਲਾ ਜ਼ਿਲ੍ਹੇ ਵਿੱਚ ਕਾਨੂੰਨੀ ਵਿਵਸਥਾ ਬਣੀ ਰਹੇੇ।

Leave a Reply

Your email address will not be published.


*