ਚੰਡੀਗੜ੍ਹ, 12 ਦਸੰਬਰ – ਬਾਲੀਵੁੱਲ ਦੀ ਪ੍ਰਸਿੱਦ ਅਭਿਨੇਤਰੀ ਮੀਨਾਕਸ਼ੀ ਸ਼ੇਸ਼ਾਦਰੀ ਨੇ ਕਿਹਾ ਕਿ 30 ਸਾਲ ਦੇ ਲੰਬੇ ਅੰਤਰਾਲ ਦੇ ਬਾਅਦ ਇਕ ਵਾਰ ਫਿਰ ਬਾਲੀਵੁੱਲ ਦੇ ਵੱਡੇ ਪਰਦੇ ‘ਤੇ ਕੰਮ ਕਰੇਗੀ। ਇਸ ਫਿਲਮ ਜਗਤ ਵਿਚ ਦਾਮਿਨੀ ਵਰਗੀ ਫਿਲਮਾਂ ਤਿਆਰ ਕਰਨ ਦੀ ਮਨ ਵਿਚ ਇੱਛਾ ਲੈ ਕੇ ਅਮੇਰਿਕਾ ਤੋਂ ਮੁੰਬਈ ਪਰਤੀ ਹੈ। ਇਸ ਵਾਰ ਫਿਲਮਾਂ ਵਿਚ ਕੰਮ ਕਰਨ ਦਾ ਮੌਕਾ ਉਨ੍ਹਾਂ ਦੇ ਪਤੀ ਅਤੇ ਦੋ ਬੇਟਿਆਂ ਨੇ ਦਿੱਤਾ ਹੈ। ਹੁਣ ਵੱਡੇ ਪਰਦੇ ‘ਤੇ ਫਿਲਮਾਂ ਤਿਆਰ ਕਰਨ ਦੀ ਪੂਰੀ ਰੂਪਰੇਖਾ ਤਿਆਰ ਕਰ ਲਈ ਹੈ।
ਫਿਲਮ ਅਭਿਨੇਤਰੀ ਮੀਨਾਕਸ਼ੀ ਸ਼ੇਸ਼ਾਦਰੀ ਪਿਛਲੇ ਦਿਨ ਦੇਰ ਸ਼ਾਮ ਅੰਤਰਰਾਸ਼ਟਰੀ ਗੀਤਾ ਮਹੋਤਸਵ ਵਿਚ ਪੱਤਰਕਾਰਾਂ ਨਾਲ ਗਲਬਾਤ ਕਰ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਬਾਲੀਵੁੱਡ ਦੇ ਹਰ ਮੁਕਾਮ ਤੱਕ ਪਹੁੰਚਣ ਲਈ ਪਵਿੱਤ ਗ੍ਰੰਥ ਗੀਤਾ ਦੇ ਉਪਦੇਸ਼ ਉਨ੍ਹਾਂ ਦੇ ਸਾਰਥੀ ਬਣੇ, ਉਨ੍ਹਾਂ ਖੂਨ ਵਿਚ ਕਣ-ਕਣ ਵਿਚ ਪਵਿੱਤਰ ਗ੍ਰੰਥ ਗੀਤਾ ਵਾਸ ਕਰਦੀ ਹੈ। ਇਸ ਗੀਤਾ ਸਥਲੀ ਕੁਰੂਕਸ਼ੇਤਰ ਤੋਂ ਜਿਵੇਂ ਹੀ ਅੰਤਰਰਾਸ਼ਟਰੀ ਗੀਤਾ ਮਹੋਤਸਵ ਦਾ ਆਉਣ ਦਾ ਸੱਦਾ ਮਿਲਿਆ ਤਾਂ, ਉਨ੍ਹਾਂ ਦੇ ਮਨ ਵਿਚ ਪਵਿੱਤਰ ਧਰਤੀ ਦੇ ਦਰਸ਼ਨ ਕਰਨ ਦੀ ਲਾਲਸਾ ਪੈਦਾ ਹੋ ਗਈ। ਇਸ ਸੱਦੇ ਦੇ ਬਾਅਦ ਹੀ ਕੁਰੂਕਸ਼ੇਤਰ ਲਈ ਮਹਾਭਾਰਤ ‘ਤੇ ਅਧਾਰਿਤ ਦਰੋਪਦੀ ਡਾਂਸ ਡਰਾਮਾ ਤਿਆਰ ਕੀਤਾ। ਇਸ ਡਾਂਸ ਡਰਾਮਾ ਰਾਹੀਂ ਆਪਣੇ ਮਨ ਦੀ ਭਾਵਨਾ ਨੂੰ ਮੰਚ ‘ਤੇ ਪੇਸ਼ ਕਰਨ ਦਾ ਯਤਨ ਕੀਤਾ ਹੈ।
ਫਿਲਮ ਅਭਿਨੇਤਰੀ ਨੇ ਕਿਹਾ ਕਿ ਬਾਲੀਵੁੱਡ ਵਿਚ ਦਾਮਿਨੀ ਤੇ ਘਾਤਕ ਵਰਗੀ ਫਿਲਮਾਂ ਵਿਚ ਕੰਮ ਕਰਨ ਦੇ ਬਾਅਦ 1995 ਤੋਂ ਅਮੇਰਿਕਾ ਚੱਲੀ ਗਈ ਅਤੇ ਪੂਰਾ ਟਾਇਮ ਆਪਣੇ ਪਰਿਵਾਰ ਨੂੰ ਦਿੱਤਾ ਅਤੇ ਅਮੇਰਿਕਾ ਰਹਿ ਕੇ ਵੀ ਕ੍ਰਇਏਟੀਵਿਟੀ ਦਾ ਕੰਮ ਕੀਤਾ। ਇਸ ਦੌਰਾਨ ਕਦੀ ਕਦਾਈ ਹੀ ਬਾਲੀਵੁੱਡ ਦੀ ਯਾਦ ਆਈ, ਪੂਰਾ ਸਮੇਂ ਆਪਣੈ ਪਤੀ ਅਤੇ ਬੱਚਿਆਂ ਦੇ ਨਾਲ ਗੁਜਾਰਿਆ। ਹੁਣ ਪਰਿਵਾਰ ਦੇ ਕਹਿਣ ‘ਤੇ 3 ਮਹੀਨੇ ਪਹਿਲਾਂ 30 ਸਾਲ ਦੇ ਲੰਬੇ ਅੰਤਰਾਲ ਦੇ ਬਾਅਦ ਮੁੰਬਈ ਆਈ ਹੈ। ਇਕ ਵਾਰ ਫਿਰ ਬਾਲੀਵੁੱਡ ਵਿਚ ਆਪਣੀ ਦੂਜੀ ਪਾਰੀ ਨੂੰ ਸ਼ੁਰੂ ਕਰਨ ਜਾ ਰਰੀ ਹਾਂ। ਇਸ ਨਵੀਂ ਪਾਰੀ ਲਈ ਕਈ ਤਰ੍ਹਾ ਦੇ ਸਕ੍ਰਿਪ ਉਨ੍ਹਾਂ ਦੇ ਸਾਹਮਣੇ ਆਈ ਹੈ। ਇੰਨ੍ਹਾਂ ਸਕ੍ਰਿਪ ਨੂੰ ਦੇਖਣ ਅਤੇ ਪੜਨ ਬਾਅਦ ਦਾਮਿਨੀ ਅਤੇ ਘਾਤਕ ੳਰਗੀ ਫਿਲਮਾਂ ਵਿਚ ਕੰਮ ਕਰਨਾ ਚਾਹੇਗੀ। ਇਕ ਸੁਆਲ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਹੁਣ ਓਟੀਟੀ ਪਲੇਟਫਾਰਮ ਪੁਰਾਣੇ ਅਤੇ ਨਵੇਂ ਕਲਾਕਾਰਾਂ ਨੂੰ ਬਿਹਤਰੀਨ ਮੰਚ ਉਪਲਬਧ ਕਰਵਾ ਰਿਹਾ ਹੈ। ਜਿਨ੍ਹਾਂ ਨਵੇਂ ਕਲਾਕਾਰਾਂ ਨੂੰ ਮੰਚ ਨਹੀਂ ਮਿਲਦਾ, ਉਨ੍ਹਾਂ ਦੇ ਲਈ ਓਟੀਟੀ ਇਕ ਵਰਦਾਨ ਸਾਬਿਤ ਹੋ ਰਿਹਾ ਹੈ।
ਉਨ੍ਹਾਂ ਨੇ ਇਕ ਸੁਆਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਹਰਿਆਣਾ ਦੀ ਧਰਤੀ ਨੇ ਬਾਲੀਵੁੱਡ ਨੂੰ ਫਿਲਮ ਜਗਤ ਦੀ ਕਈ ਨਾਮੀ ਹਸਤੀਆਂ ਦਿੱਤੀਆਂ ਹਨ। ਇੰਨ੍ਹਾਂ ਕਲਾਕਾਰਾਂ ਨੇ ਹਰਿਆਣਾ ਦਾ ਨਾਂਅ ਅੰਰਰਾਸ਼ਟਰੀ ਪੱਧਰ ‘ਤੇ ਰੋਸ਼ਨ ਕੀਤਾ ਹੈ । ਇਸ ਤੋਂ ਸਪਸ਼ਟ ਨਜਰ ਆਉਂਦਾ ਹੈ ਕਿ ਹਰਿਆਣਾ ਦੀ ਮਿੱਟੀ ਵਿਚ ਕਲਾ ਅਤੇ ਕਲਾਕਾਰਾਂ ਦਾ ਅਪਾਰ ਭੰਡਾਰ ਹੈ। ਇਸ ਸਮੇਂ ਦੱਖਣ ਖੇਤਰ ਦੇ ਲੋਕ ਮੌਜੂਦਾ ਦੇ ਦੌਰੇ ਅਨੁਸਾਰ ਬਾਲੀਵੁੱਡ ਵਿਚ ਕੰਮ ਕਰ ਰਹੇ ਹਨ, ਜਿਸ ਦੇ ਕਾਰਨ ਅੱਜ ਸਾਊਥ ਸਿਨੇਮਾ ਸਿਖਰ ‘ਤੇ ਪਹੁੰਚ ਗਿਆ ਹੈ।
ਇਕ ਹੋਰ ਸੁਆਲ ਦਾ ਜਵਾਬ ਦਿੰਦੇ ਹੋਏ ਅਭਿਨੇਤਰੀ ਨੇ ਕਿਹਾ ਕਿ ਹਰਿਆਣਾ ਦੇ ਨਾਲ-ਨਾਲ ਉੱਤਰ ਭਾਰਤ ਦੇ ਡੀਐਨਏ ਵਿਚ ਕੁੱਝ ਜਬਰਦਸਤ ਪ੍ਰਭਾਵ ਹੈ, ਇੱਥੇ ਦੀ ਨਾਰੀ ਸ਼ਕਤੀ ਸਮਾਰ ਦੇ ਬਦਲਾਅ ਵਿਚ ਆਪਣਾ ਅਹਿਮ ਯੋਗਦਾਨ ਅਦਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਮਰ ਕਦੀ ਵੀ ਕਲਾ ਅਤੇ ਕਲਾਕਾਰਾਂ ਦੀ ਤਰੱਕੀ ਵਿਚ ਰੁਕਾਵਟ ਨਹੀਂ ਹੁੰਦੀ। ਕਲਾਕਾਰ ਕਿਸੇ ਵੀ ਉਮਰ ਵਿਚ ਆਪਣਾ ਮੁਕਾਮ ਹਾਸਲ ਕਰ ਸਕਦਾ ਹੈ। ਇੰਨ੍ਹਾਂ ਹੀ ਨਈਂ ਸਾਲ 2025 ਵਿਚ ਓਟੀਟੀ ਨੈਟਵਰਕ ‘ਤੇ ਵੀ ਉਹ ਨਜਰ ਆ ਸਕਦੀ ਹੈ। ਇਸ ਲਈ ਵਿਚਾਰ-ਵਟਾਂਦਰਾਂ ਕੀਤਾ ਜਾ ਚੁੱਕਾ ਹੈ।
ਚੰਡੀਗੜ੍ਹ, 12 ਦਸੰਬਰ – ਆਉਣ ਵਾਲੀ 13 ਦਸੰਬਰ ਨੂੰ ਕੈਥਲ ਵਿਚ ਜਿਲ੍ਹਾ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਪ੍ਰਬੰਧਿਤ ਕੀਤੀ ਜਾਵੇਗੀ ਜਿਸ ਦੀ ਅਗਵਾਈ ਹਰਿਆਣਾ ਦੇ ਟ੍ਰਾਂਸਪੋਰਟ, ਉਰਜਾ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਕਰਣਗੇ। ਮੀਟਿੰਗ ਵਿਚ ਕੁੱਲ 13 ਸ਼ਿਕਾਇਤਾਂ ਦੀ ਸੁਣਵਾਈ ਕੀਤੀ ਜਾਵੇਗੀ। ਇੰਨ੍ਹਾਂ ਵਿਚ 4 ਪੁਰਾਣੀ ਅਤੇ 9 ਨਵੀਂ ਸ਼ਿਕਾਇਤਾਂ ਸ਼ਾਮਿਲ ਹਨ। ਇਸ ਮੀਟਿੰਗ ਵਿਚ ਰੱਖੀ ਗਈ ਸਾਰੀ ਸਮਸਿਆਵਾਂ ਅਤੇ ਸ਼ਿਕਾਇਤਾਂ ਦਾ ਹੱਲ ਕਰਨ ਦਾ ਸਤਨ ਕੀਤਾ ਜਾਵੇਗਾ।
Leave a Reply