ਮੋਗਾ ( Gurjeet sandhu)
ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਮੋਗਾ ਵਿਖੇ ਲਗਾਏ ਜਾ ਰਹੇ ਰੋਜ਼ਗਾਰ ਕੈਂਪਾਂ ਦੀ ਲੜੀ ਤਹਿਤ ਹੁਣ 13 ਦੰਸਬਰ, 2024 ਦਿਨ ਸ਼ੁੱਕਰਵਾਰ ਨੂੰ ਵੀ ਇੱਕ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿੱਚ ਸਵਿਫਟ ਸਿਕਊਰਟੀ ਪ੍ਰਾਵੀਵੇਟ ਲਿਮਿਟਡ ਕੰਪਨੀ, ਲੁਧਿਆਣਾ ਦੁਆਰਾ ਸਕਿਉਰਿਟੀ ਗਾਰਡ ਅਤੇ ਸਿਕਉਰਿਟੀ ਸੁਪਰਵਾਈਜ਼ਰਾਂ ਦੀ ਚੋਣ ਕੀਤੀ ਜਾਵੇਗੀ।
ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਮੋਗਾ ਸ਼੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਉਕਤ ਮਿਤੀ ਨੂੰ ਲਗਾਏ ਜਾਣ ਵਾਲੇ ਰੋਜ਼ਗਾਰ ਕੈਂਪ ਵਿੱਚ ਕੰਪਨੀ ਵੱਲੋਂ ਇੰਟਰਵਿਊ ਦੀ ਪ੍ਰਕਿਰਿਆ ਉਮੀਦਵਾਰਾਂ ਦੀ ਚੋਣ ਰੋਜ਼ਗਾਰ ਲਈ ਕੀਤੀ ਜਾਵੇਗੀ। ਇਸ ਕੈਂਪ ਵਿੱਚ ਦਸਵੀਂ/ਬਾਰਵੀਂ ਪਾਸ ਜਾਂ ਇਸ ਤੋਂ ਉੱਪਰ ਯੋਗਤਾ ਵਾਲੇ ਪ੍ਰਾਰਥੀ (ਸਿਰਫ ਲੜਕੇ) ਇੰਟਰਵਿਊ ਦੇ ਸਕਦੇ ਹਨ।
ਉਹਨਾਂ ਅੱਗੇ ਦੱਸਿਆ ਕਿ ਇੰਟਰਵਿਊ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆਂ ਦੀ ਉਮਰ 25 ਸਾਲ ਤੋਂ ਵੱਧ, ਕੱਦ 170 ਸੈਂਟੀਮੀਟਰ ਹੋਣਾ ਚਾਹੀਦਾ ਹੈ, ਡਿਊਟੀ 12 ਘੰਟੇ ਦੀ ਹੋਵੇਗੀ ਅਤੇ ਤਨਖਾਹ 18,500 ਤੋਂ 24,500 ਤੱਕ ਹੋ ਸਕਦੀ ਹੈ। ਇਸ ਕੈਂਪ ਦਾ ਸਮਾਂ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਦਾ ਹੋਵੇਗਾ।
ਉਹਨਾਂ ਜ਼ਿਲ੍ਹਾ ਮੋਗਾ ਦੇ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਬੇਰੋਜ਼ਗਾਰ ਅਤੇ ਚਾਹਵਾਨ ਪ੍ਰਾਰਥੀ ਜਿਨ੍ਹਾਂ ਦੀ ਉਮਰ 25 ਤੋਂ ਵੱਧ ਹੋਵੇ, ਵਿਦਿਅਕ ਯੋਗਤਾ ਦੇ ਲੋੜੀਂਦੇ ਦਸਤਾਵੇਜ, ਰੀਜਿਊਮ, ਆਧਾਰ ਕਾਰਡ ਲੈ ਕੇ ਉਕਤ ਮਿਤੀ ਨੂੰ ਲਗਾਏ ਜਾਣ ਵਾਲੇ ਰੋਜ਼਼ਗਾਰ ਕੈਂਪ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਮੋਗਾ, ਚਿਨਾਬ-ਜੇਹਲਮ ਬਲਾਕ, ਤੀਜੀ ਮੰਜਿਲ, ਡੀ.ਏ.ਸੀ ਕੰਪਲੈਕਸ, ਨੈਸਲੇ ਦੇ ਸਾਹਮਣੇ ਅਤੇ ਹੈਲਪਲਾਈਨ ਨੰਬਰ 62392-66860 ਤੇ ਸੰਪਰਕ ਕੀਤਾ ਜਾ ਸਕਦਾ ਹੈ।
Leave a Reply