ਲੇਖਕ: ਡਾ ਸੰਦੀਪ ਘੰਡ
ਪੰਜਾਬ ਵਿੱਚ ਵਿਆਹ ਦੇ ਰਸਮ ਰਿਵਾਜਾਂ ਦੀ ਗੱਲ ਕਰੀਏ ਤਾਂ 1965-70 ਤੋਂ 1992 ਤੱਕ ਵਿਆਹ ਦੇ ਮਾਹਨੇ ਕੁਝ ਵੱਖਰੇ ਹੁੰਦੇ ਸਨ।ਉਸ ਸਮੇਂ ਪਰਿਵਾਰਕ ਬਰਾਬਰੀ,ਸਮਾਜਿਕ ਸਦਭਾਵਨਾ.ਲੰਮੇ ਸਮੇਂ ਤੋਂ ਪ੍ਰੀਵਾਰਾਂ ਦੀ ਦੋਸਤੀ ਆਪਣੀ ਜਾਤ ਭਾਈਚਾਰਾ,ਸਮਾਨ ਰੀਤੀ ਰਿਵਾਜ.ਸਮਾਜਿਕ ਅਤੇ ਆਰਿਥਕ ਸਥਿਤੀ ਆਦਿ ਕਾਰਨਾ ਨੂੰ ਧਿਆਨ ਵਿੱਚ ਰੱਖਿਆ ਜਾਦਾਂ ਸੀ।ਉਸ ਸਮੇਂ ਲੜਕਾ/ਲੜਕੀ ਦਾ ਇੱਕ ਦੁਜੇ ਨੂੰ ਜਾਨਣਾ ਤਾਂ ਦੂਰ ਇੱਕ ਦੁਜੇ ਨੂੰ ਦੇਖਿਆ ਵੀ ਨਹੀ ਸੀ ਹੁੰਦਾਂ।ਦੋ ਅਣਜਾਣ ਵਿਅਕਤੀ ਮਿਲਕੇ ਇੱਕ ਮਜਬੂਤ ਅਤੇ ਸਥਾਈ ਬੰਧਨ ਦੀ ਰਚਨਾ ਕਰਦੇ ਸਨ।
ਸਮੇਂ ਦੇ ਬਦਲਣ ਨਾਲ ਨੱਬੇ ਦੇ ਦਾਹਕੇ ਵਿੱਚ ਲੜਕਾ/ਲੜਕੀ ਨੂੰ ਦੇਖਣ ਦਾ ਰੁਝਾਨ ਸ਼ੁਰੂ ਹੋਇਆ ਪਰ ਉਸ ਸਮੇਂ ਵੀ ਮੁੱਖ ਤੋਰ ਤੇ ਪ੍ਰੀਵਾਰ ਹੀ ਭਾਰੂ ਹੁੰਦਾਂ ਸੀ।ਲੜਕੀ ਕਿੰਨੀ ਵੀ ਚੰਗੀ ਹੋਵੇ ਉਸ ਨੂੰ ਇਸ ਦੇਖਣ ਦੀ ਅਜਮਾਇਸ਼ ਵਿੱਚੋਂ ਲੰਘਣਾ ਪੈਂਦਾਂ ਸੀ।ਸਮਾਂ ਫਿਰ ਬਦਲਿਆ ਅਤੇ ਕੁੜੀਆਂ ਲਈ ਸਿੱਖਿਆ ਦੇ ਨਵੇਂ ਨਵੇਂ ਦਰ ਖੁੱਲਣ ਲੱਗੇ।ਵਰਤਮਾਨ ਵਿੱਚ ਪ੍ਰੀਵਾਰਕ ਪਿਛੋਕੜ ਬਾਰੇ ਵਿਚਾਰ ਲੱਗਭਗ ਜੀਰੋ ਹੋ ਗਿਆ।ਜਿਆਦਾਤਰ ਨੌਜਵਾਨ ਆਪਣੇ ਜੀਵਨ ਸਾਥੀ ਦੀ ਚੋਣ ਆਪਣੇ ਪੜ੍ਹਨ ਦੀ ਥਾਂ ਜਾਂ ਕੰਮ ਵਾਲੀ ਥਾਂ ਤੇ ਸਹਿਕਰਮੀ ਵੱਜੋਂ ਕੰਮ ਕਰਨ ਵਾਲਿਆਂ ਚ ਹੀ ਕਰ ਲੈਂਦੇ ਹਨ।ਇਸ ਵਿੱਚ ਜਿਆਦਾਤਰ ਸਿੱਖਿਆ ਅਤੇ ਵਿਚਾਰਾਂ ਦੀ ਸਮਾਨਤਾ ਵਰਗੇ ਕਾਰਣ ਪ੍ਰਮੁੱਖ ਹੁੰਦੇ ਹਨ।ਇੱਕ ਰਾਜ ਦੀ ਕੁੜੀ ਅਸਾਨੀ ਨਾਲ ਦੁਜੇ ਰਾਜ ਦੇ ਲੜਕੇ ਨਾਲ ਵਿਆਹ ਕਰਵਾ ਲੈਂਦੀ ਹੈ।ਨਵੇਂ ਅਤੇ ਅਣਜਾਣ ਰਤਿੀ ਰਿਵਾਜਾਂ ਨਾਲ ਜੁੜਨਾਂ ਇੱਕ ਦਿਲਚਸਪੀ ਦਾ ਵਿਸ਼ਾ ਹੁੰਦਾ।ਇਸ ਤੋਂ ਵੀ ਅੱਗੇ ਨੌਜਵਾਨ ਪੀੜੀ ਇਸ ਸਮੇਂ ਬਿੰਨਾ ਵਿਆਹ ਤੋਂ ਇੱਕ ਦੁਜੇ ਨਾਲ ਰਹਿ ਰਹੀ ਹੈ।ਜਿਸ ਨੂੰ ਲਿਵ ਇੰਨ ਰਿਲੇਸ਼ਨਸ਼ਿਪ ਕਿਹਾ ਜਾਦਾਂ ਹੈ।ਭਾਰਤੀ ਸਭਿਆਚਾਰ ਇਸ ਨੂੰ ਮਾਨਤਾ ਨਹੀ ਦਿੰਦਾਂ।
ਪੁਰਾਤਨ ਸਮੇਂ ਦੇ ਵਿਆਹ ਅਤੇ ਮਾਜੋਦਾ ਸਮੇਂ ਦੇ ਵਿਆਹ ਵਿੱਚ ਬਹੁਤ ਵੱਡਾ ਅੰਤਰ ਆਇਆ ਪਰ ਇੱਕ ਚੀਜ ਜੋ ਹਰ ਸਮੇਂ ਵਿੱਚ ਨਹੀ ਬਦਲੀ ਉਹ ਹੈ ਕਿ ਵਿਆਹ ਹਮੇਸ਼ਾ ਮਰਦ ਅਤੇ ਔਰਤ ਵਿੱਚ ਸੀ ਅਤੇ ਉਸ ਦਾ ਮਕਸਦ ਕੇਵਲ ਪ੍ਰੀਵਾਰ ਨੂੰ ਅੱਗੇ ਤੋਰਨ ਅਤੇ ਸਮਾਜ ਵਿੱਚ ਆਪਣੀ ਭਾਈਚਾਰਕ ਸ਼ਮੂਲੀਅਤ ਵਿੱਚ ਵਾਧਾ ਕਰਨਾ ਸੀ।ਪਰ ਅੱਜ ਪੱਛਮੀ ਦੇਸ਼ਾਂ ਦੇ ਲੋਕਾਂ ਨੇ ਸਮਾਜ ਦਾ ਬੇੜਾ ਗਰਕ ਕਰਨ ਦਾ ਬੀੜਾ ਚੁਕਿਆ ਹੋਇਆ ਅਤੇ ਹੁਣ ਵਿਆਹ ਵਿੱਚ ਮਰਦ ਔਰਤ ਨਹੀ ਬਲਿਕ ਮਰਦ ਮਰਦ ਅਤੇ ਔਰਤ ਔਰਤ ਵੱਲ ਸਮਾਜ ਵੱਧ ਰਿਹਾ।ਜੋ ਬੇਹੱਦ ਖਤਰਨਾਕ ਰੁਝਾਨ ਹੈ।ਬੇਸ਼ਕ ਭਾਰਤੀ ਸੰਸ਼ਕ੍ਰਿਤੀ ਇਸ ਦੀ ਆਗਿਆ ਨਾ ਦੇਵੇ ਪਰ ਅਦਾਲਤਾਂ ਇਸ ਦੇ ਹੱਕ ਵਿੱਚ ਹਨ।
ਇਸ ਲਈ ਭਾਰਤੀ ਸਭਿਆਚਾਰ ਅੁਨਸਾਰ ਰਸਮਾਂ ਰਿਵਾਜ ਉਸੇ ਤਰਾਂ ਕੀਤੇ ਜਾਦੇ ਬੇਸ਼ਕ ਅੱਜਕਲ ਭਾਵਨਾ ਉਹ ਨਹੀ ਰਹੀ।ਵਿਆਹ ਸਮੇਂ ਕੀਤੇ ਜਾਣ ਵਾਲੇ ਰਸਮਾਂ ਰਿਵਾਜਾਂ ਨੂੰ ਇੰਝ ਬਿਆਨ ਕੀਤਾ ਜਾ ਸਕਦਾ ਹੈ।
ਰੋਕਾ/ਮੰਗਣੀ
ਰੋਕਾ ਸ਼ਬਦ ਅੱਜ ਦੀ ਪੀੜੀ ਲਈ ਨਵਾਂ ਸ਼ਬਦ ਹੈ।ਪੁਰਾਣੇ ਸਮੇਂ ਵਿੱਚ ਆਮ ਤੋਰ ਤੇ ਵਿਚੋਲਾ ਹੀ ਵਿਆਹ ਨੂੰ ਸਿਰੇ ਚਾੜਦਾ ਸੀ ਅਤੇ ਜੇਕਰ ਦੋਹਾਂ ਧਿਰਾਂ ਨੂੰ ਮੰਨਜੂਰ ਹੁੰਦਾ ਸੀ ਤਾਂ ਵਿਚੋਲੇ ਰਾਂਹੀ ਹੀ ਰੋਕਾ ਕਰ ਦਿੱਤਾ ਜਾਦਾਂ ਸੀ।ਕਈ ਵਾਰ ਇਸ ਲਈ ਵਿਸ਼ੇਸ ਤੋਰ ਤੇ ਸਾਰੀ ਪੰਚਾਇੰਤ ਦੀ ਹਾਜਰੀ ਵਿੱਚ ਲੜਕੀ ਵਾਲੇ ਲੜਕੇ ਦੇ ਘਰੇ ਆਉਦੇ।ਲ਼ੜਕੇ ਨੂੰ ਸ਼ਗਨ ਦੇਕੇ ਰੋਕ ਲਿਆ ਜਾਦਾਂ ਹੈ।
ਚੂੜਾ ਚੜਾਉਣਾ/ਪਹਿਨਣਾ
ਵਿਆਹ ਵਿੱਚ ਲੜਕੀ ਦੇ ਪ੍ਰੀਵਾਰ ਵੱਲੋਂ ਕੀਤੀ ਜਾਣ ਵਾਲੀ ਇਹ ਅਹਿਮ ਰਸਮ ਹੈ ਇਹ ਚੂੜਾ ਆਮ ਲਾਲ ਰੰਗ ਦਾ ਹੁੰਦਾ ਪਰ ਕਈ ਲੋਕ ਚਿੱਟੇ ਰੰਗ ਦਾ ਚੂੜਾ ਵੀ ਪਹਿਣਦੇ ਹਨ।ਵਿਆਹ ਤੋਂ ਸਵਾ ਮਹੀਨੇ,ਸਵਾ ਸਾਲ ਤੱਕ ਵੀ ਇਸ ਨੂੰ ਵਧਾਇਆ ਨਹੀ ਜਾਦਾਂ।ਇਹ ਪ੍ਰੀਵਾਰ ਦੀ ਇੱਕ ਭਾਵਨਾਤਮਕ ਸਾਂਝ ਦਾ ਪ੍ਰਤੀਕ ਹੈ।ਆਮ ਤੋਰ ਤੇ ਚੂੜਾ ਲੜਕੀ ਦੇ ਮਾਮੇ ਵੱਲੋਂ ਲਿਆਦਾਂ ਜਾਦਾਂ ਜਿਸ ਕਾਰਣ ਇਹ ਪ੍ਰੀਵਾਰਾਂ ਦੀ ਭਾਵਨਾਤਮਕ ਸਾਂਝ ਦਾ ਪ੍ਰਤੀਕ ਵੀ ਹੈ।ਅੱਜ ਵੀ ਇਹ ਰਸਮ ਉਸੇ ਤਰਾਂ ਕੀਤੀ ਜਾਦੀ ਪਰ ਟੀਵੀ ਅਤੇ ਫਿਲਮਾਂ ਕਾਰਣ ਅੱਜਕਲ ਇਹ ਖਰਚੇ ਅਤੇ ਦਿਖਾਵੇ ਦਾ ਸਾਧਨ ਬਣ ਗਈ ਹੈ।
ਵਟਣਾ ਅਤੇ ਹਲਦੀ ਲਾਉਣਾ
ਵਿਆਹ ਵਿੱਚ ਕੀਤੀ ਜਾਣ ਵਾਲੀ ਇਸ ਅਹਿਮ ਰਸਮ ਦਾ ਸਬੰਧ ਲੜਕਾ ਅਤੇ ਲੜਕੀ ਦੋਨਾਂ ਨਾਲ ਹੈ।ਪੁਰਾਣੇ ਸਮਿਆਂ ਵਿੱਚ ਲੜਕਾ/ਲੜਕੀ ਨੂੰ ਅੱਜ ਵਾਂਗ ਬਿਊਟ ਿਪਾਰਲਰ ਨਹੀ ਲਿਜਾਇਆ ਜਾਦਾਂ ਸੀ।ਘਰ ਵਿੱਚ ਹੀ ਵੱਖ ਵੱਖ ਦੇਸ਼ੀ ਸਾਧਨਾ ਨਾਲ ਸਰੀਰ ਦੇ ਸ਼ੁੱਧੀਕਰਣ ਅਤੇ ਸਹੁੱਪਣ ਲਈ ਹਲਦੀ ਅਤੇ ਵੱਟਣਾ ਆਦਿ ਮਲਿਆ ਜਾਦਾਂ ਸੀ।ਲੜਕਾ ਅਤੇ ਲੜਕੀ ਨੂੰ ਵਟਣਾ ਮਲਣ ਦੀ ਰਸਮ ਘਰ ਦੀਆਂ ਸੁਹਾਗਣ ਔਰਤਾਂ ਵੱਲੋਂ ਕੀਤੀ ਜਾਦੀ।ਪਰ ਅੱਜਕਲ ਇਹ ਰਸਮ ਕੇਵਲ ਰਸਮੀ ਤੋਰ ਤੇ ਕੀਤੀ ਜਾਦੀ ਕਿਉਕਿ ਲੜਕਾ ਅਤੇ ਲੜਕੀ ਬਿਊਟੀ ਪਾਰਲਰ ਵਿੱਚ ਜਾਕੇ ਤਿਆਰ ਹੁੰਦੇ ਹਨ।
ਸੁਹਾਗ/ਘੌੜੀਆਂ
ਲੜਕਾ/ਲੜਕੀ ਦੇ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਘਰ ਵਿੱਚ ਵਿਆਹ ਦਾ ਮਾਹੋਲ ਬਣਾਉਣ ਲਈ ਗੀਤ ਗਾਏ ਜਾਦੇ ਹਨ।ਲੜਕੇ ਦੇ ਵਿਆਹ ਸਮੇਂ ਲੜਕੀਆਂ ਦੀਆਂ ਭੈਣਾਂ ਘੋੜੀਆਂ ਗਾਉਦੀਆਂ ਜਿਸ ਵਿੱਚ ਭਾਈ ਦੀ ਬਹਾਦਰੀ ਦਾ ਵਰਨਣ ਕੀਤਾ ਜਾਦਾਂ।ਲੜਕੀਆਂ ਦੇ ਵਿਆਹ ਸਮੇਂ ਸੁਹਾਗ ਗਾਏ ਜਾਦੇ ਅਤੇ ਲੜਕੀ ਨੂੰ ਹਮੇਸ਼ਾ ਸੁਹਾਗਣ ਰਹਿਣ ਦਾ ਅਸ਼ੀਰਵਾਦ ਦਿੰਦੀਆਂ।
ਘੜਾ ਅਤੇ ਘੜੋਲੀ
ਪੁਰਾਣੇ ਸਮੇਂ ਵਿੱਚ ਜਦੋਂ ਪਾਣੀ ਦੀ ਘਾਟ ਹੁੰਦੀ ਸੀ ਅਤੇ ਲੜਕਾ/ਲੜਕੀ ਦੇ ਇਸ਼ਨਾਨ ਲਈ ਸ਼ੁੱਧ ਪਾਣੀ ਦੀ ਜਰੂਰਤ ਸੀ ਤਾਂ ਲੜਕਾ/ਲੜਕੀ ਦਾ ਮਾਮਾ ਅਤੇ ਮਾਮੀ ਜਾਂ ਭਰਾ ਭਰਜਾਈ ਮੌਢਿਆਂ ਤੇ ਖੜੋਲੀ ਰੱਕ ਕੇ ਪਾਣੀ ਭਰਨ ਦੀ ਇਸ ਰਸਮ ਨੂੰ ਕਰਦੇ ਸਨ।ਸਾਰਾ ਭਾਈਚਾਰਾ ਇਕੱਠੇ ਹੋਕੇ ਸ਼ੁੱਧ ਪਾਣੀ ਲੈਣ ਲਈ ਜਾਦੇ ਸਨ।ਵਿਆਹ ਨਾਲ ਸਬੰਧਿਤ ਗੀਤ ਗਾਉਦੀਆਂ ਔਰਤਾਂ ਇੱਕ ਵਿਆਹ ਦਾ ਸ਼ਾਨਦਾਰ ਮਾਹੋਲ ਬਣਾ ਦਿੰਦੀਆਂ ਸਨ।ਅੱਜਕਲ ਇਹ ਰਸਮ ਨਾਂ ਦੇ ਬਰਾਬਰ ਹੈ।
ਜਾਗੋ
ਵਿਆਹ ਵਿੱਚ ਜਾਗੋ ਦੀ ਰਸਮ ਇੱਕ ਅਹਿਮ ਰਸਮ ਹੈ।ਆਮ ਤੋਰ ਤੇ ਇਸ ਰਸਮ ਵਿੱਚ ਨਾਨਕਾ ਪ੍ਰੀਵਾਰ ਸ਼ਾਮਲ ਹੁੰਦਾ ਪਹਿਲੇ ਸਮੇਂ ਵਿੱਚ ਜਾਗੋ ਦਾ ਮਕਸਦ ਪਿੰਡ ਵਿੱਚ ਵਿਆਹ ਦਾ ਸੰਦੇਸ਼ ਦੇਣਾ ਸੀ।ਪਿੰਡ ਵਿੱਚ ਆਪਣੇ ਭਾਈਚਾਰੇ ਦੇ ਲੋਕਾਂ ਵਿੱਚ ਜਾਕੇ ਹਾਸਾ ਮਜਾਕ ਕੀਤਾ ਜਾਦਾਂ।ਜਾਗੋ ਵਿੱਚ ਸ਼ਾਮਲ ਔਰਤਾਂ ਬਾਹਰ ਪਏ ਲੋਕਾਂ ਦੇ ਮੰਜੇ ਮੂਧੇ ਕਰ ਦਿੰਦੀੀਆਂ ਸੀ ਉਸ ਸਮੇ ਕੋਈ ਵੀ ਗੁੱਸਾ ਨਹੀ ਸੀ ਕਰਦਾ।ਪਰ ਅੱਜ ਜਾਗੋ ਕੇਵਲ ਮੈਰਿਜ ਪੈਲਸ ਤੱਕ ਸੀਮਤ ਹੋ ਗਈ।ਵਿਆਹ ਵਾਲੇ ਗੀਤ ਦੀ ਥਾਂ ਡੀਜੇ ਨੇ ਲੇ ਲਈ ਹੈ।ਨਾਨਕਾ ਦਾਦਕਾ ਸਾਰਾ ਪ੍ਰੀਵਾਰ ਹੀ ਸ਼ਾਮਲ ਹੁੰਦਾਂ।ਇਸ ਮੌਕੇ ਨਾਨਕੇ ਪ੍ਰੀਵਾਰ ਵਾਲੇ ਬੋਲੀਆਂ ਪਾਕੇ ਛੱਜ ਭੰਂਨਦੇ ਹਨ।
ਸਰਵਾਲ੍ਹਾ
ਵਿਆਹ ਸਮੇਂ ਲਾੜੇ ਨੂੰ ਇਕੱਲਾ ਨਹੀ ਛੱਡਿਆ ਜਾਦਾਂ।ਲਾੜੇ ਨੂੰ ਘੱਟ ਬੋਲਣ ਅਤੇ ਜੇਕਰ ਕਿਸੇ ਚੀਜ ਦੀ ਜਰੂਰਤ ਹੈ ਤਾਂ ਉਹ ਸਰਵਾਲੇ ਨੂੰ ਕਹਿੰਦਾਂ।ਪਰ ਇਸ ਵਿੱਚ ਕਈ ਵਾਰ ਛੋਟੇ ਬੱਚੇ ਨੂੰ ਬਣਾ ਦਿੰਦੇ।ਸਰਵਾਲ੍ਹਾ ਲਾੜੇ ਦਾ ਸਭ ਤੋਂ ਨੇੜਲਾ ਭਰਾ ਜਾਂ ਦੋਸਤ ਹੁੰਦਾ ਸੀ, ਜੋ ਉਸ ਦੇ ਸਾਥੀ ਵਜੋਂ ਸਾਰੇ ਕਾਰਜਾਂ ਨੂੰ ਸੰਭਾਲਦਾ ਸੀ।ਸਰਵਾਲੇ ਦਾ ਕੰਮ ਜਾਂ ਡਿਉਟੀ ਕੇਵਲ ਆਨੰਦ ਕਾਰਜ ਜਾਂ ਫੇਰਿਆਂ ਤੱਕ ਹੁੰਦੀ।
ਸਿਹਰਾ ਬੰਨਣਾ
ਸਿਹਰ ਬੰਨਣ ਦੀ ਰਸਮ ਲਾੜੇ ਦੀ ਸਰੁੱਖਿਆ ਅਤੇ ਅਸ਼ੀਰਵਾਦ ਦੇ ਪ੍ਰਤੀਕ ਵੱਜੋਂ ਕੀਤੀ ਜਾਦੀ ਹੈ।ਜਿਵੇਂ ਕਿਹਾ ਜਾਦਾਂ ਕਿ ਭੈਣਾ ਹਮੇਸ਼ਾ ਭਰਾ ਦੀ ਲੰਮੀ ਉਮਰ ਅਤੇ ਉਸ ਲਈ ਖੁਸ਼ੀਆਂ ਮੰਗਦੀ ਇਸ ਲਈ ਸਿਹਰਾ ਬੰਨਣ ਦੀ ਰਸਮ ਵੀ ਭੈਣਾ ਵੱਲੋਂ ਕੀਤੀ ਜਾਦੀ।ਭਰਾ ਵੱਲੋਂ ਸਾਰੀਆਂ ਭੈਣਾਂ ਨੂੰ ਪਿਆਰ ਵੱਜੋਂ ਕੋਈ ਗਿਫਟ ਜਾਂ ਸ਼ਗਨ ਦਿੱਤਾ ਜਾਦਾਂ।ਸਿਹਰੇ ਦਾ ਦੂਜਾ ਅਹਿਮ ਕਾਰਣ ਹੈ ਕਿ ਇਸ ਨਾਲ ਲਾੜਾ ਦੂਜਿਆਂ ਨਾਲੋਂ ਵਿਲੱਖਣ ਦਿਸਦਾ।
ਘੋੜੀ ਚੜਨਾ
ਅੱਜ ਤੋਂ ਕੁਝ ਸਮਾਂ ਪਹਿਲਾਂ ਵਿਆਹ ਤੋਂ ਪਹਿਲਾਂ ਘੋੜੀ ਦੀ ਰਸਮ ਕੀਤੀ ਜਾਦੀ ਰਾਸਤੇ ਦੇ ਚੋਰਾਹੇ ਵਿੱਚ ਲਾੜੇ ਵੱਲੋਂ ਜੰਡੀ ਵੀ ਕੱਟੀ ਜਾਦੀ ਅਤੇ ਉਸ ਤੋਂ ਬਾਅਦ ਲਾੜੇ ਨੂੰ ਘਰ ਤੋਂ ਬਾਹਰ ਹੀ ਠਹਿਰਾਇਆ ਜਾਦਾਂ।ਇਸ ਤੋਂ ਬਾਅਦ ਲਾੜੇ ਦੀ ਮਾਂ ਬਹੂ ਦੇ ਆਉਣ ਤੱਕ ਲਾੜੇ ਨੂੰ ਨਹੀ ਮਿਲਦੀ।ਅੱਜ ਦੇ ਸਮੇਂ ਵਿੱਚ, ਘੋੜੀ ਦੀ ਜਗ੍ਹਾ ਕਾਰਾਂ ਅਤੇ ਡੈਕੋਰੇਟਡ ਵਾਹਨਾਂ ਨੇ ਲੈ ਲਈ ਹੈ।
ਸਿਹਰਾ ਬੋਲਣਾ/ਗਾਉਣਾ
ਇਹ ਰਸਮ ਵਿਆਹ ਤੋਂ ਇਕ ਦਿਨ ਪਹਿਲਾਂ ਘੋੜੀ ਸਮੇਂ ਕੀਤੀ ਜਾਦੀ।ਕਈ ਵਾਰ ਇਹ ਸਿਹਰਾ ਕੋਈ ਪ੍ਰਮਾਣਿਤ ਗਾਇਕ ਬੋਲਦਾ ਸੀ।ਪਰ ਹੋਲੀ ਹੋਲੀ ਇਹ ਪ੍ਰਥਾ ਵੀ ਬਿਲਕੁਲ ਬੰਦ ਹੋ ਗਈ।ਇਹ ਰਸਮ ਮੰਗਲਕਾਮਨਾ ਲਈ ਹੁੰਦੀ ਹੈ। ਇਸ ਵਿੱਚ ਦੁਲਹੇ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਅਤੇ ਪਰਿਵਾਰਕ ਖੁਸ਼ੀ ਦਾ ਪ੍ਰਗਟਾਵਾ ਹੁੰਦਾ ਹੈ।
ਮਿਲਣੀ
ਵਿਆਹ ਵਿੱਚ ਜਦੋਂ ਲੜਕਾ ਵਿਆਹਣ ਲਈ ਸੁਹਰੇ ਘਰ ਢੁੱਕਦਾ ਸਬ ਤੋਂ ਪਹਿਲਾਂ ਮਿੱਲਣੀਆਂ ਦੀ ਰਸਮ ਹੁੰਦੀ।ਅਸਲ ਵਿੱਚ ਇਸ ਰਸਮ ਦਾ ਮਕਸਦ ਰਿਸ਼ਤੇਦਾਰਾਂ ਦੀ ਇੱਜਤ ਮਾਣ ਸਨਮਾਨ ਨਾਲ ਜੁੜਿਆ ਲੜਕਾ ਅਤੇ ਲੜਕੀ ਨੂੰ ਇਹ ਰਿਸ਼ਤੇ ਨਵੇਂ ਮਿਲਦੇ।
ਬਜੁਰਗਾਂ ਦੀ ਸਹਿਮਤੀ ਨਾਲ ਵੀ ਇਹ ਰਸਮ ਜੁੜੀ ਹੋਈ।ਮਿੱਲਣੀਆਂ ਵਿੱਚ ਦਾਦਾ/ਨਾਾਨਾ/ਤਾਇਆ/ਚਾਚਾ/ਮਾਮਾ/ਫੁੱ
ਰੀਬਨ ਕਟਾਈ
ਲੜਕਾ ਜਦੋਂ ਵਿਆਹੁਣ ਲਈ ਲੜਕੀ ਦੇ ਘਰ ਪਹੁੰਚਦਾ ਤਾਂ ਮਿੱਲਣੀਆਂ ਹੋਣ ਤੋਂ ਬਾਅਦ ਰੀਬਨ ਕਟਾਈ ਦੀ ਰਸਮ ਕੀਤੀ ਜਾਦੀ।ਅੰਦਰ ਜਾਣ ਤੋਂ ਪਹਿਲਾਂ ਲਾੜੇ ਨੂੰ ਰੀਬਨ ਕੱਟਣ ਲਈ ਕਿਹਾ ਜਾਦਾਂ ।ਇਸ ਦਾ ਮਕਸਦ ਜਿਥੇ ਜੀਜਾ ਸਾਲੀ ਦੀ ਨੋਕ-ਝੋਕ ਹੁੰਦੀ ਉਥੇ ਹੀ ਉਹਨਾਂ ਦੀ ਸਹਿਣਸ਼ੀਲਤਾ ਨੂੰ ਵੀ ਦੇਖਿਆ ਜਾਦਾਂ।ਲਾੜੇ ਵੱਲੋਂ ਸ਼ਗਨ ਦੇ ਤੋਰ ਤੇ ਪੈਸੇ ਜਾਂ ਕੋਈ ਗਿੱਫਟ ਦਿੱਤਾ ਜਾਦਾਂ।
ਜੈਮਾਲਾ/ਵਰਮਾਲਾ
ਇਹ ਰਸਮ ਕੇਵਲ ਕੁਝ ਪ੍ਰੀਵਾਰਾਂ ਵੱਲੋਂ ਹੀ ਕੀਤੀ ਜਾਦੀ ।ਲਾੜਾ ਅਤੇ ਲਾੜੀ ਸਟੇਜ ਤੇ ਆਕੇ ਇੱਕ ਦੂਜੇ ਦੇ ਗਲ ਵਿੱਚ ਜੇਮਾਲਾ ਪਾਉਦੇ ਹਨ।ਇਹ ਪਿਆਰ ਅਤੇ ਸਵੀਕਾਰ ਦੀ ਨਿਸ਼ਾਨੀ ਮੰਨੀ ਜਾਂਦੀ ਹੈ।ਕਈ ਪ੍ਰੀਵਾਰਾਂ ਵਿੱਚ ਆਨੰਦ ਕਾਰਜ ਤੋਂ ਬਾਅਦ ਕਿਸੇ ਕਿਸਮ ਦੀ ਕੋਈ ਰਸਮ ਨਹੀ ਕੀਤੀ ਜਾਦੀ।
ਫੇਰੇ/ਆਨੰਦ ਕਾਰਜ
ਵਿਆਹ ਦੀ ਰਸਮ ਫੇਰਿਆ ਜਾਂ ਆਨੰਦ ਕਾਰਜ ਨਾਲ ਸੰਪੁਰਨ ਹੁੰਦੀ ਹੈ।ਫੇਰੇ ਅਤੇ ਆਨੰਦ ਕਾਰਜ ਤੋਂ ਬਾਅਦ ਹੀ ਵਿਆਹ ਨੂੰ ਸਮਾਜਿਕ ਅਤੇ ਕਾਨੂੰਨੀ ਮਾਨਤਾ ਮਿਲਦੀ ਹੈ।ਫੇਰਿਆਂ ਵਿੱਚ ਅਗਨੀ ਦੀ ਪਰਿਕ੍ਰਮਾ ਕਰਦਿਆਂ ਦੋਵੇਂ ਪਤੀ-ਪਤਨੀ ਸੱਤ ਵਚਨ ਲੈਂਦੇ ਹਨ, ਜੋ ਪਤੀ-ਪਤਨੀ ਦੇ ਰਿਸ਼ਤੇ ਨੂੰ ਸੰਪੂਰਨ ਬਣਾਉਂਦੇ ਹਨ।ਇਸੇ ਤਰਾਂ ਸਿੱਖ ਪੰਥ ਵਿੱਚ ਆਨੰਦ ਕਾਰਜ ਅੁਨਸਾਰ ਵਿਆਹ ਕੀਤਾ ਜਾਦਾਂ ਜਿਸ ਵਿੱਚ ਗੁਰੁ ਗ੍ਰੰਥ ਸਾਹਿਬ ਦੀ ਹਾਜਰੀ ਵਿੱਚ ਲਾਵਾਂ ਦਾ ਪਾਠ ਪੜਿਆ ਜਾਦਾਂ।
ਸਿੱਖਿਆ ਬੋਲਣੀ
ਵਿਆਹ ਵਾਲੇ ਦਿਨ ਆਨੰਦ ਕਾਰਜ ਤੋਂ ਬਾਅਦ ਲੜਕੀ ਦੀ ਭੇਣ ਜਾਂ ਉਸ ਦੀ ਸਹੇਲੀ ਸਿੱਖਿਆ ਬੋਲਦੀ ਹੈ।ਬੇਸ਼ਕ ਸਮੇਂ ਅੁਨਸਾਰ ਕੁਝ ਬੁੱਧੀਜੀਵੀਆਂ ਨੇ ਇਹ ਕਹਿ ਕਿ ਸਿੱਖਿਆਂ ਕਹਿਣੀ ਬੰਦ ਕਰਵਾ ਦਿੱਤੀ ਕਿ ਧੰਨ ਗੁਰੁ ਰਾਮ ਦਾਸ ਜੀ ਵੱਲੋਂ ਲਾਵਾਂ ਦੇ ਰੂਪ ਵਿੱਚ ਦਿੱਤੀ ਗਈ ਸਿੱਖਿਆ ਤੋ ਬਾਅਦ ਕਿਸੇ ਕਿਸਮ ਦੀ ਸਿੱਖਿਆ ਦੀ ਲੋੜ ਨਹੀ ਰਹਿ ਜਾਦੀ।ਇਸ ਤਰਾਂ ਅੱਜਕਲ ਇਹ ਰਸਮ ਬੰਦ ਹੋ ਚੁੱਕੀ ਹੈ।
ਲਾੜੇ ਦੇ ਜੁੱਿਤਆਂ ਦੀ ਚੁਰਾਈ/ਛਪਾਈ
ਲਾੜੇ ਦੀਆਂ ਸਾਲੀਆਂ ਲਾੜੀ ਦੀਆਂ ਭੇਣਾਂ ਆਪਣੇ ਭਰਾਵਾਂ ਦੀ ਮਦਦ ਨਾਲ ਲਾੜੇ ਦੇ ਜੁੱਤੇ ਚੁਰਾ ਲੈਂਦੀਆ ਹਨ।ਕਈ ਵਾਰ ਲਾੜੇ ਦੇ ਦੋਸਤ ਪੁਰਾ ਧਿਆਨ ਰੱਖਦੇ ਉਹ ਜੁੱਤਾ ਚਰਾਉਣ ਨਹੀ ਦਿੰਦੇ।ਪਰ ਫੇਰ ਵੀ ਇਹ ਇੱਕ ਸ਼ਗਨ ਹੈ ਇਸ ਲਈ ਲਾੜੇ ਨੂੰ ਦੁਲਹਣ ਦੀਆਂ ਭੈਣਾਂ ਨੂੰ ਕੋਈ ਸ਼ਗਨ ਜਾਂ ਗਿਫਟ ਦੇਣਾ ਪੈਂਦਾਂ।ਇਹ ਰਸਮ ਸ਼ਰਾਰਤੀ ਮਾਹੌਲ ਪੈਦਾ ਕਰਦੀ ਹੈ।
ਸਿੱਠਣੀਆਂ ਦੇਣੀਆ: ਪਹਿਲੇ ਸਮੇਂ ਵਿੱਚ ਬਰਾਤ ਜਦੋਂ ਵਿਆਹ ਦਾ ਕਾਰਜ ਤੋਂ ਬਾਅਦ ਖਾਣਾ ਖਾਣ ਲਈ ਬੈਠ ਜਾਦੀ ਸੀ ਤਾਂ ਲੜਕੀ ਦੀਆਂ ਰਿਸ਼ਤੇਦਾਰ ਅਤੇ ਭਾਈਚਾਰੇ ਦੀਆਂ ਔਰਤਾਂ ਕੁੜਮਾਂ ਨੂੰ ਮਿਹਣੇ ਮਾਰਦੀਆਂ ਜਿਸ ਨੂੰ ਸਿੱਠਣੀਆਂ ਕਿਹਾ ਜਾਦਾਂ।ਪਰ ਅੱਜਕਲ ਲੋਕਾਂ ਵਿੱਚ ਗੁੱਸੇ ਬਹੁਤ ਵੱਧ ਗਏ ਅਤੇ ਕੋਈ ਵੀ ਗੱਲ ਨੂੰ ਸਹਿਣ ਨਹੀ ਕਰਦਾ।ਇਸ ਲਈ ਅੱਜਕਲ ਜਿਥੇ ਪੂਰਨ ਪੈਂਡੂ ਮਾਹੋਲ ਹੁੰਦਾਂ ਉਥੇ ਇਹ ਰਸਮ ਆਸ਼ੰਕ ਮਾਤਰ ਹੁੰਦੀ ਨਹੀ ਤਾਂ ਇਹ ਰਸਮ ਬੰਦ ਵਾਂਗ ਹੈ।
ਵਿਦਾਈ/ ਡੋਲੀ ਦਾ ਤੁਰਨਾ
ਲੜਕਾ/ਲੜਕੀ ਦੇ ਫੇਰਿਆਂ ਜਾਂ ਆਨੰਦ ਕਾਰਜ ਦੀ ਰਸਮ ਤੋਂ ਬਾਅਦ ਦੋਨੋਂ ਪ੍ਰੀਵਾਰ ਖਾਣਾ ਖਾਦੇਂ ਹਨ।ਉਸ ਤੋਂ ਬਾਅਦ ਇੱਕ ਦੋ ਹੋਰ ਰਸਮਾਂ ਹੁੰਦੀਆ ਅਤੇ ਫੇਰ ਲੜਕੀ ਨੂੰ ਤੋਰਨ ਦਾ ਸਮਾਂ ਆਉਦਾਂ।ਕੁੜੀ ਨੂੰ ਵਿਆਹ ਦੇ ਮਗਰੋਂ ਉਸ ਦੇ ਮਾਪਿਆਂ ਦੇ ਘਰ ਤੋਂ ਰਵਾਨਾ ਕੀਤਾ ਜਾਂਦਾ ਹੈ।ਕੁੜੀ ਨੂੰ ਰਵਾਨਾ ਕਰਨ ਲਈ ਉਸਨੂੰ ਸਜਾਈ ਹੋਈ ਡੋਲੀ ਜਾਂ ਗੱਡੀ ਵਿੱਚ ਬਿਠਾਇਆ ਜਾਂਦਾ ਹੈ।
ਪਾਣੀ ਵਾਰਨਾ ਪਹਿਲੇ ਸਮੇਂ ਵਿੱਚ ਲੜਕਾ ਜਦੋਂ ਸਿਹਰਾ ਬੰਨ ਕੇ ਘਰੋਂ ਚਲਾ ਜਾਦਾਂ ਸੀ ਤਾਂ ਉਸ ਦੀ ਮਾਂ ਆਪਣੇ ਪੁੱਤਰ ਨੂੰ ਨੂੰਹ ਲਿਆਉਣ ਸਮੇ ਹੀ ਮਿਲਦੀ ਸੀ ਅਤੇ ਜਦੋਂ ਤੱਕ ਪੁੱਤ ਨੂੰਹ ਲੇਕੇ ਆ ਨਹੀ ਸੀ ਜਾਦਾਂ ਮਾਂ ਪਾਣੀ ਨਹੀ ਸੀ ਪੀਦੀ ਅਤੇ ਉਸ ਦਾ ਪ੍ਰਣ ਸੀ ਕਿ ਉਹ ਹੁਣ ਪਾਣੀ ਆਪਣੀ ਨੂੰਹ ਪੁੱਤ ਦੇ ਉਤੋਂ ਦੀ ਵਾਰ ਕੇ ਹੀ ਪੀਵੇਗੀ।ਇੰਝ ਅਸੀ ਕਹਿ ਸਕਦੇ ਹਾਂ ਕਿ ਹਰ ਰਸਮ ਵਿੱਚ ਮਾਂ-ਪੁੱਤ,ਪੁੱਤਰ-ਪਿਤਾ,ਭੈਣ-ਭਰਾ,ਭਾ
ਛੱਟੀਆਂ ਅਤੇ ਗਾਨਾਂ ਖੇਡਣਾ
ਇਸ ਰਸਮ ਦਾ ਸਬੰਧ ਲੜਕਾ ਅਤੇ ਲੜਕੀ ਦੇ ਗੁੱਸੇ ਦੀ ਪਰਖ ਕਰਨ ਨਾਲ ਹੈ।ਪਰ ਅੱਜਕਲ ਤਾਂ ਇਹ ਰਸਮ ਖਤਮ ਵਾਂਗ ਹੈ।ਲਾੜਾ ਲਾੜੀ ਵਾਰੀ ਵਾਰੀ ਸਿਰ ਇੱਕ ਦੁਜੇ ਦੇ ਛੱਟੀਆਂ ਮਾਰਨ ਦੀ ਰਸਮ ਕਰਦੀਆ।ਉਸ ਤੋਂ ਬਾਅਦ ਦਿਉਰ ਅਤੇ ਭਾਬੀ ਵੱਲੋਂ ਵੀ ਇਹ ਰਸਮ ਕੀਤੀ ਜਾਦੀ।
ਵਿਆਹ ਦੀ ਰਸਮ ਮਾਈਆਂ ਦੋਰਾਨ ਲੜਕਾ/ਲੜਕੀ ਦੇ ਜੋ ਗਾਨਾ ਬੰਨਿਆ ਜਾਦਾਂ ਉਸ ਨੂੰ ਖੋਲਣ ਦੀ ਰਸਮ ਵਿਆਹ ਤੋਂ ਅਗਲੇ ਦਿਨ ਕੀਤੀ ਜਾਦੀ ਹੈ।ਗਾਨਾ ਖਿਡਾਉਣ ਦੀ ਰਸਮ ਭਾਬੀ ਵੱਲੋਂ ਕਰਵਾਈ ਜਾਦੀ।
ਵਿਆਹ ਦੇ ਬਾਅਦ, ਦੁਲਹਨ ਆਪਣੀ ਨਵੀਂ ਜਿੰਮੇਵਾਰੀ ਨੂੰ ਸਵੀਕਾਰ ਕਰਦੀ ਹੈ। ਕੁਝ ਪਰਿਵਾਰ ਇਸ ਦੇ ਸਵਾਗਤ ਲਈ ਵਿਸ਼ੇਸ਼ ਪੂਜਾ ਜਾਂ ਰਸਮਾਂ ਕਰਦੇ ਹਨ।
ਨਵੀਂ ਪੀੜ੍ਹੀ ਤੇ ਪੁਰਾਤਨ ਰਸਮਾਂ ਦਾ ਅਸਰ
ਨਵੀਂ ਪੀੜ੍ਹੀ ਨੇ ਪੁਰਾਤਨ ਰਸਮਾਂ ਨੂੰ ਨਵੇਂ ਜ਼ਮਾਨੇ ਦੇ ਨਾਲ ਜੋੜ ਦਿੱਤਾ ਹੈ। ਜਿੱਥੇ ਪਹਿਲਾਂ ਇਹ ਰਸਮਾਂ ਬਹੁਤ ਸਾਦਗੀ ਨਾਲ ਹੁੰਦੀਆਂ ਸਨ, ਅੱਜ ਇਹ ਰਵਾਇਤੀ ਰਸਮਾਂ ਇੱਕ ਸਮਾਰੋਹ ਦਾ ਰੂਪ ਧਾਰ ਗਈਆਂ ਹਨ। ਸਾਦਗੀ ਦੀ ਥਾਂ ਅਜਿਹੇ ਵਿਆਹਾਂ ਨੇ ਸ਼ਾਨ ਅਤੇ ਵਿਲੱਖਣਤਾ ਨੂੰ ਬੜਾਵਾ ਦਿੱਤਾ ਹੈ।
ਸਮੈ ਅੁਨਸਾਰ ਬੇਸ਼ਕ ਬਹੁਤ ਵੱਡੀਆਂ ਤਬਦੀਲੀਆਂ ਆਈਆਂ ਪਰ ਵਿਆਹ ਦੀਆਂ ਰਸਮਾਂ ਰੀਤੀ-ਰਿਵਾਜਾਂ ਵਿੱਚ ਕੋਈ ਬਹੁਤਾ ਫਰਕ ਨਹੀ ਪਿਆ।ਇਸੇ ਲਈ ਕਿਹਾ ਗਿਆ ਕਿ ਜੇਕਰ ਬਦਲਦੇ ਹੋਏ ਰੀਤੀ ਰਿਵਾਜ ਭਾਰਤੀ ਸਭਿਅਤਾ ਅਤੇ ਸਭਿਆਚਾਰ ਦੇ ਉਲਟ ਨਾ ਹੋਣ ਤਾਂ ਸਮਾਜ ਨੂੰ ਉਸ ਨੂੰ ਗ੍ਰਹਿਣ ਕਰ ਲੈਣਾ ਚਾਹੀਦਾ ਹੈ।
ਲੇਖਕ ਡਾ.ਸੰਦੀਪ ਘੰਡ
ਸੇਵਾ ਮੁਕਤ ਜਿਲ੍ਹਾ ਅਧਿਕਾਰੀ
ਚੇਅਰਮੈਨ ਸਿੱਖਿਆ ਵਿਕਾਸ ਮੰਚ ਮਾਨਸਾ
ਮੋਬਾਈਲ 9815139576
Leave a Reply