ਯੁਵਾ ਸਾਹਿਤੀ ਅਧੀਨ ਕਵਿਤਾ ਤੇ ਕਹਾਣੀ ਪਾਠ 9 ਦਸੰਬਰ ਨੂੰ 

ਮਾਨਸਾ////// ਸੰਦੀਪ ਘੰਡ
ਭਾਰਤੀ ਸਾਹਿਤ ਅਕਾਦਮੀ, ਦਿੱਲੀ ਵੱਲੋਂ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਸਹਿਯੋਗ ਨਾਲ “ਯੁਵਾ ਸਾਹਿਤੀ” ਸਿਰਲੇਖ ਅਧੀਨ 9 ਦਸੰਬਰ  ਨੂੰ ਸਵੇਰੇ 11 ਵਜੇ ਕਲਾ ਪਰਿਸ਼ਦ ਸੈਕਟਰ 16, ਚੰਡੀਗੜ੍ਹ ਦੇ ਹਾਲ ਵਿਚ ਪੰਜਾਬੀ ਕਵਿਤਾ ਅਤੇ ਕਹਾਣੀ ਪਾਠ ਕਰਵਾਇਆ ਜਾ ਰਿਹਾ ਹੈ। ਕਵਿਤਾ ਵਿਚ ਨੌਜਵਾਨ ਸ਼ਾਇਰ ਸੰਦੀਪ ਸਿੰਘ ਤੇ ਸ਼ਾਇਰਾ ਜਸਲੀਨ ਆਪਣੀਆਂ ਕਵਿਤਾਵਾਂ ਦਾ ਪਾਠ ਕਰਨਗੇ। ਕਹਾਣੀ ਭਾਗ ਵਿਚ ਨੌਜਵਾਨ ਕਹਾਣੀਕਾਰ ਗੁਰਮੀਤ ਆਰਿਫ ਤੇ ਉਭਰਦੀ ਕਹਾਣੀਕਾਰਾ ਰੇਮਨ ਆਪਣੀਆਂ ਕਹਾਣੀਆਂ ਦਾ ਪਾਠ ਕਰਨਗੇ। ਇਸ ਸਮਾਗਮ ਦੇ ਕੁਆਰਡੀਨੇਟਰ ਡਾ. ਅਮਰਜੀਤ ਸਿੰਘ ਹੋਣਗੇ।
                      ਭਾਰਤੀ ਸਾਹਿਤ ਅਕਾਦਮੀ, ਦਿੱਲੀ ਵਿੱਚ ਪੰਜਾਬੀ ਦੇ ਸਲਾਹਕਾਰ ਬੋਰਡ ਦੇ ਕਨਵੀਨਰ ਉੱਘੇ ਵਿਦਵਾਨ ਡਾ. ਰਵੇਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਭਾਰਤੀ ਸਾਹਿਤ ਅਕਾਦਮੀ ਵੱਲੋਂ ਵੱਖ ਵੱਖ ਵਰਗਾਂ ਲਈ ਕਈ ਸਮਾਗਮ ਉਲੀਕੇ ਜਾਂਦੇ ਹਨ, ਜਿਨ੍ਹਾਂ ਵਿਚ ਯੁਵਾ ਸਾਹਿਤੀ, ਨਾਰੀ ਚੇਤਨਾ, ਗ੍ਰਾਮਾ ਲੋਕ, ਕਵੀ ਸੰਧੀ, ਕਥਾ ਸੰਧੀ, ਦਲਿਤ ਚੇਤਨਾ, ਬੁੱਕ ਡਿਸਕਸ਼ਨਜ਼, ਮੇਰੇ ਝਰੋਖੇ ‘ਚੋਂ,ਲੇਖਕ ਜਨਮ ਸ਼ਤਾਬਦੀ ਦਿਵਸ, ਬੇਬਲਾਈਨ, ਸੰਵਾਦ, ਪੁਸਤਕਾਇਨ ਆਦਿ  ਹਨ। ਉਹਨਾਂ ਅੱਗੇ ਜੋੜਿਆ ਕਿ ਪੰਜਾਬ ਵਿਚ ਵੱਡੀ ਗਿਣਤੀ ਵਿਚ ਇਸ ਤਰ੍ਹਾਂ ਦੇ ਸਮਾਗਮ ਕਰਵਾਏ ਜਾ ਚੁੱਕੇ ਹਨ ਅਤੇ ਭਵਿੱਖ ਵਿਚ ਵੀ ਵੱਖ ਵੱਖ ਸੰਸਥਾਵਾਂ ਦਾ ਸਹਿਯੋਗ ਲੈ ਕੇ ਇਹ ਕਾਰਜ ਕੀਤੇ ਜਾਂਦੇ ਰਹਿਣਗੇ।
One attachment • Scanned by Gmail

Leave a Reply

Your email address will not be published.


*