ਪੁਲਿਸ ਚੌਂਕੀ ਵਿਜੇ ਨਗਰ ਵੱਲੋਂ ਮੁਸ਼ਤੈਦੀ ਦਿਖਾਉਂਦੇ ਹੋਏ, ਇਰਾਦਾ ਕਤਲ ਦੇ ਮਾਮਲੇ ‘ਚ 2 ਕਾਬੂ ਅਤੇ ਰਿਵਾਲਵਰ .32 ਬੋਰ ਸਮੇਤ 3 ਖੋਲ ਅਤੇ 2 ਰੋਦ ਜ਼ਿੰਦਾ ਕੀਤੇ ਬ੍ਰਾਮਦ

ਰਣਜੀਤ ਸਿੰਘ ਮਸੌਣ/ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ
ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਤੇ ਆਲਮ ਵਿਜੈ ਸਿੰਘ  ਡੀ.ਸੀ.ਪੀ ਲਾਅ-ਐਂਡ-ਆਰਡਰ, ਅੰਮ੍ਰਿਤਸਰ ਅਤੇ ਹਰਕਮਲ ਕੋਰ  ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਨਿੰਦਰ ਪਾਲ ਸਿੰਘ ਏ.ਸੀ.ਪੀ ਨੌਰਥ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਗੁਰਜੀਤ ਸਿੰਘ ਇੰਚਾਰਜ਼ ਪੁਲਿਸ ਚੌਂਕੀ ਵਿਜੈ ਨਗਰ ਅੰਮ੍ਰਿਤਸਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਸੂਚਨਾਂ ਮਿਲੀ ਕਿ ਮਨਦੀਪ ਸਿੰਘ ਉਰਫ਼ ਮੋਨੂੰ ਵਾਸੀ ਮੁਸਤਫਾਬਾਦ ਅੰਮ੍ਰਿਤਸਰ ਅਤੇ ਇਹਨਾਂ ਦਾ ਗਵਾਂਢੀ ਰੋਹਿਤ ਉਰਫ਼ ਗੰਜਾ ਵਾਸੀ ਮੁਸਤਫਾਬਾਦ ਅੰਮ੍ਰਿਤਸਰ ਦੀ ਆਪਸ ਵਿੱਚ ਪੁਰਾਣੀ ਰੰਜਿਸ਼ ਬਾਜ਼ੀ ਨੂੰ ਲੈ ਕੇ ਇੱਕ ਦੂਸਰੇ ਨੂੰ ਜਾਨੋਂ ਮਾਰਨ ਦੀ ਨਿਯਤ ਨਾਲ ਹਮਲਾ ਕਰ ਰਹੇ ਹਨ ਅਤੇ ਮਨਦੀਪ ਸਿੰਘ ਆਪਣੇ ਲਾਇਸੈਸੀ ਰਿਵਾਲਵਰ ਨਾਲ ਰੋਹਿਤ ਉਰਫ਼ ਗੰਜਾ ਤੇ ਫਾਇਰ ਕਰ ਰਿਹਾ ਹੈ ਅਤੇ ਰੋਹਿਤ ਗੰਜਾ ਇੱਟਾ ਰੋੜਿਆ ਨਾਲ ਮਨਦੀਪ ਸਿੰਘ ਨੂੰ ਮਾਰਨ ਦੀ ਨੀਯਤ ਨਾਲ ਹਮਲਾ ਕਰ ਰਿਹਾ ਹੈ।
     ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਬੜੀ ਮੁਸ਼ਤੈਦੀ ਦਿਖਾਉਂਣੇ ਹੋਏ ਮਨਦੀਪ ਸਿੰਘ ਉਰਫ਼ ਮੋਨੂੰ ਨੂੰ ਕਾਬੂ ਕਰਕੇ ਇਸ ਪਾਸੋਂ ਵਾਰਦਾਤ ਸਮੇਂ ਵਰਤਿਆਂ ਉਸਦਾ ਲਾਇਸੈਂਸੀ ਰਿਵਾਲਵਰ .32 ਬੋਰ ਸਮੇਤ 3 ਖੋਲ ਅਤੇ 2 ਰੋਦ ਜ਼ਿੰਦਾ ਬ੍ਰਾਮਦ ਕੀਤੇ ਅਤੇ ਰੋਹਿਤ ਉਰਫ਼ ਗੰਜਾ ਨੂੰ ਵੀ ਕਾਬੂ ਕੀਤਾ ਗਿਆ। ਇਹਨਾਂ ਤੇ ਮੁਕੱਦਮਾਂ ਨੰਬਰ 270 ਮਿਤੀ 1-12-2024 ਜੁਰਮ 109,125,351 ਬੀ.ਐਨ.ਐਸ, 25,27/54/59 ਅਸਲ੍ਹਾ ਐਕਟ ਅਧੀਨ ਥਾਣਾ ਸਦਰ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ।

Leave a Reply

Your email address will not be published.


*