ਧਰਨੇ ਤੋਂ ਪੈਂਦਾ ਹੋਈ ਆਮ ਆਦਮੀ ਪਾਰਟੀ ਧਰਨਿਆਂ ਦੇ ਹੀ ਹੋਈ ਖ਼ਿਲਾਫ਼

ਰਣਜੀਤ ਸਿੰਘ ਮਸੌਣ
ਅੰਮ੍ਰਿਤਸਰ
ਦਿੱਲੀ ਵਿੱਚ ਅੰਨਾ ਹਜ਼ਾਰੇ ਵੱਲੋਂ ਲਗਾਏ ਗਏ ਧਰਨੇਂ ਤੋਂ ਪੈਦਾ ਹੋਈ ਆਮ ਆਦਮੀਂ ਪਾਰਟੀ ਹੁਣ ਆਪਣੀਆਂ ਮੰਗਾਂ ਨੂੰ ਮੰਨਵਾਉਂਣ ਲਈ ਕਿਸਾਨਾਂ, ਅਧਿਆਪਕਾਂ, ਵਿਦਿਆਰਥੀਆਂ ਵੱਲੋਂ ਲਗਾਏ ਜਾ ਰਹੇ ਧਰਨਿਆਂ ਖ਼ਿਲਾਫ਼ ਹੀ ਹੋ ਗਈ ਹੈ।ਕਿਸਾਨਾਂ, ਅਧਿਆਪਕਾਂ, ਵਿਦਿਆਰਥੀਆਂ ਦੀਆਂ ਮੰਗਾਂ ਮੰਨਣ ਦੀ ਬਜ਼ਾਏ ਉਹਨਾਂ ਤੇ ਪੰਜਾਬ ਸਰਕਾਰ ਲਾਠੀਚਾਰਜ਼ ਕਰਕੇ ਉਹਨਾਂ ਨੂੰ ਦਬਾਉਂਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨ ਆਗੂਆਂ ਦੀਆਂ ਮੰਗਾਂ ਮੰਨਣ ਦੀ ਥਾਂ ਉਹਨਾਂ ਦੇ ਆਗੂਆਂ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਣ ਨਾਲ ਆਪ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਦੇ ਮੀਡੀਆ ਸਲਾਹਕਾਰ ਅਤੇ ਜ਼ਿਲਾਂ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਮੁੱਖ ਬੁਲਾਰੇ ਅਮਨਦੀਪ ਸਿੰਘ  ਕੱਕੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੀਆਂ ਤਿੰਨ ਜਿੰਮਨੀਂ ਚੋਣਾਂ ਆਪ ਸਰਕਾਰ ਨੇ ਅਕਾਲੀ ਦਲ ਦੇ ਆਸਰੇ ਜਿੱਤਕੇ 2027 ਵਿੱਚ ਸਰਕਾਰ ਬਨਾਉਂਣ ਦਾ ਸੁਪਨਾਂ ਵੇਖ ਰਹੀ ਆਪ ਸਰਕਾਰ ਦਾ ਪੰਜਾਬ ਦੀ ਸੂਝਵਾਨ ਅਤੇ ਗ਼ੈਰਤਮੰਦ ਜਨਤਾ ਪੰਜਾਬ ਵਿੱਚ ਆ ਰਹੀਆਂ ਨਗਰ ਨਿਗਮ, ਨਗਰਪਾਲਿਕਾ, ਨਗਰ ਕੌਂਸਲ, ਜ਼ਿਲਾਂ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਵਿੱਚ ਆਪ ਦੇ ਉਮੀਦਵਾਰਾਂ ਨੂੰ ਹਰਾਕੇ ਇਸਦਾ ਸੁਪਨਾਂ ਚਕਨਾਂਚੂਰ ਕਰੇਗੀ।
ਕੱਕੜ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਭਲੀਭਾਂਤ ਜਾਣ ਗਈ ਹੈ ਕਿ ਕਾਂਗਰਸ ਪਾਰਟੀ ਹੀ ਪੰਜਾਬ ਅਤੇ ਪੰਜਾਬੀਆਂ ਦੇ ਭਲੇ ਬਾਰੇ ਸੋਚਦੀ ਹੈ। ਇਸ ਲਈ ਉਹ ਪੰਜਾਬ ਵਿੱਚ ਹੋ ਰਹੀਆਂ ਚੋਣਾਂ ਵਿੱਚ ਕਾਂਗਰਸੀ ਉਮੀਦਵਾਰਾਂ ਨੂੰ ਹੀ ਜਿਤਾਏਗੀ ਅਤੇ 2027 ਵਿੱਚ ਵੀ ਕਾਂਗਰਸ ਦੀ ਹੀ ਸਰਕਾਰ ਬਣਾਏਗੀ। ਉਹਨਾਂ ਕਿਹਾ ਕਿ ਹੁਣ ਪੰਜਾਬ ਦੇ ਬੱਚੇ ਬੱਚੇ ਦੀ ਜ਼ੁਬਾਨ ਤੇ ਇੱਕ ਹੀ ਨਾਅਰਾ ਹੈ “ਕਾਂਗਰਸ ਨੂੰ ਲਿਆਉਣਾਂ ਹੈ ਪੰਜਾਬ ਨੂੰ ਬਚਾਉਣਾਂ ਹੈ”। ਇਸ ਮੌਕੇ ਉਹਨਾਂ ਨਾਲ ਜਸਪਾਲ ਸਿੰਘ ਭੱਟੀ ਪ੍ਰਧਾਨ ਰਾਜਾਸਾਂਸੀ, ਜਸਕਰਨ ਸਿੰਘ ਕੋਹਰੀ ਪ੍ਧਾਨ ਯੂਥ ਕਾਂਗਰਸ ਰਾਜਾਸਾਂਸੀ, ਹਕਕੰਵਲ ਸਿੰਘ ਹੈਪੀ ਅਦਲੀਵਾਲ, ਸਰਪੰਚ ਸੋਨਾ ਸਿੱਧੂ ਬਲੱਗਣ, ਗੁਰਮੇਜ ਸਿੰਘ ਬਬਲਾ ਕੋਟਲਾ, ਗੁਰਮੀਤ ਸਿੰਘ ਡਾਲਾ, ਸ਼ਮਸ਼ੇਰ ਸਿੰਘ ਸਾਰੰਗੜਾ, ਗੁਰਜੰਟ ਸਿੰਘ ਮੁੱਧ, ਡਾ. ਪ੍ਰਗਟ ਸਿੰਘ ਭੁੱਲਰ, ਰਿੰਕੂ ਚੋਗਾਵਾਂ, ਸੁਖਦੇਵ ਸਿੰਘ ਨੱਥੂਪੁਰ, ਗੁਰਪ੍ਰੀਤ ਸਿੰਘ ਪੰਜੂਰਾਏ ਆਦਿ ਹਾਜ਼ਰ ਸਨ।

Leave a Reply

Your email address will not be published.


*