ਚੰਡੀਗੜ੍ਹ, 26 ਨਵੰਬਰ – ਹਰਿਆਣਾ ਦੇ ਸੈਨੀ ਨੇ ਕਿਹਾ ਕਿ ਸੂਬਾ ਸਰਕਾਰ ਸੰਵਿਧਾਨ ਦੀ ਮੂਲ ਭਾਵਨਾ ਦੇ ਅਨੁਰੂਪ ਆਪਣੀ ਪ੍ਰਗਤੀਸ਼ੀਲ ਸਮਾਜਿਕ ਅਤੇ ਆਰਥਕ ਨੀਤੀਆਂ ਅਤੇ ਪ੍ਰੋਗ੍ਰਾਮਾਂ ਰਾਹੀਂ ਪ੍ਰਜਾਤਾਂਤਰਿਕ ਸਿਦਾਂਤਾਂ ਨੂੰ ਲਗਾਤਾਰ ਅੱਗੇ ਵਧਾਉਣ ਦਾ ਕੰਮ ਕਰ ਰਹੀ ਹੈ। ਹਰਿਆਣਾ ਸਰਕਾਰ ਸੱਭਕਾ ਸਾਥ-ਸੱਭਕਾ ਵਿਕਾਸ-ਸੱਭਕਾ ਵਿਸ਼ਵਾਸ, ਸੱਭਕਾ ਪ੍ਰਯਾਸ ਅਤੇ ਸੱਭਕਾ ਵਿਸ਼ਵਾਸ ਦੀ ਧਾਰਣਾ ‘ਤੇ ਚਲਦੇ ਹੋਏ ਆਧੁਨਿਕ ਭਾਰਤ ਦੇ ਮਹਾਨ ਦਾਰਸ਼ਨਿਕ ਅਤੇ ਰਾਜਨੇਤਾ ਪੰਡਿਤ ਦੀਨ ਦਿਆਨ ਉਪਾਧਿਆਏ ਦੇ ਏਕਾਤਮਕ ਮਨੁੱਖ ਦਰਸ਼ਨ ਅਤੇ ਅੰਤੋਂਦੇਯ ਦੇ ਵਿਜਨ ਨੂੰ ਸਾਕਾਰ ਕਰਨ ਲਈ ਪ੍ਰਤੀਬੱਧ ਹੈ।
ਮੁੱਖ ਮੰਤਰੀ ਅੱਜ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਪਰਿਸਰ ਵਿਚ ਪ੍ਰਬੰਧਿਤ ਸੰਵਿਧਾਨ ਦਿਵਸ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੰਵਿਧਾਨ ਦਿਵਸ ਸਮਾਰੋਹ ਦੇ ਮੌਕੇ ‘ਤੇ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।
ਮੁੱਖ ਮੰਤਰੀ ਨੇ ਸਾਰੇ ਦੇਸ਼ਵਾਸੀਆਂ ਨੂੰ ਸੰਵਿਧਾਨ ਦਿਵਸ ਤੇ ਸੰਵਿਧਾਨ ਦੇ ਅੰਮ੍ਰਿਤ ਮਹੋਤਸਵ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅੱਜ ਅਸੀਂ ਸੱਭ ਦੇ ਲਈ ਵਿਸ਼ੇਸ਼ ਮਾਣ ਅਤੇ ਗੌਰਵ ਦਾ ਦਿਨ ਹੈ। ਪੂਰੇ ਦੇਸ਼ ਵਿਚ ਅੱਜ ਸੰਵਿਧਾਨ ਦਾ ਅੰਮ੍ਰਿਤ ਮਹੋਤਸਵ ਮਨਾਇਆ ਜਾ ਰਿਹਾ ਹੈ। 26 ਨਵੰਬਰ, 1949 ਦੇ ਦਿਨ ਦੇਸ਼ ਦੀ ਸੰਵਿਧਾਨ ਸਭਾ ਨੇ ਸੰਵਿਧਾਨ ਨੂੰ ਅਪਣਾਇਆ ਸੀ। ਇਹੀ ਉਹ ਦਿਨ ਹੈ ਜਦੋਂ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ। ਸੰਵਿਧਾਨ ਦਿਵਸ ਦਾ ਮਤਲਬ ਦੇਸ਼ ਦੇ ਨਾਗਰਿਕਾਂ ਵਿਚ ਸੰਵੈਧਿਾਨਿਕ ਮੁੱਲਾਂ ਦੇ ਪ੍ਰਤੀ ਸਨਮਾਨ ਦੀ ਭਾਵਨਾ ਨੂੰ ਵਧਾਉਣਾ ਹੈ।
ਸੰਵਿਧਾਨ ਦੀ ਪ੍ਰਸਤਾਵਿਨਾ ਵਿਚ ਲਿਖਤ ਵੀ ਦ ਪੀਪਲ ਭਾਰਤ ਦੀ ਏਕਤਾ, ਅਖੰਡਤਾ ਅਤੇ ਗਣਤੰਤਰ ਵਿਚ ਜਨ-ਜਨ ਦੇ ਭਰੋਸੇ ਦੀ ਅਭੀਵਿਅਕਤੀ
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਆਧੁਨਿਕ ਭਾਰਤ ਦਾ ਸਪਨਾ ਦੇਖਣ ਵਾਲੇ ਬਾਬਾ ਸਾਹੇਬ ਡਾ. ਭੀਮਰਾਓ ਅੰਬੇਦਕਰ ਸਮੇਤ ਸੰਵਿਧਾਨ ਬਨਾਉਣ ਵਾਲੇ ਸਾਰੇ ਮਹਾਨ ਸਖਸ਼ੀਅਤਾਂ ਨੂੰ ਨਮਨ ਕਰਦੇ ਹੋਏ ਕਿਹਾ ਕਿ ਅੱਜ ਤੋਂ ਅਗਲੇ ਪੂਰੇ ਇਕ ਸਾਲ ਅਸੀਂ ਸੰਵਿਧਾਨ ਦਾ ਅੰਮ੍ਰਿਤ ਮਹੋਤਸਵ ਮਨਾ ਰਹੇ ਹੋਣਗੇ। ਇਹ ਸਾਲ ਅਸੀਂ ਸਦੀਆਂ ਤੋਂ ਲੋਕਤੰਤਰ ਵਿਚ ਭਾਰਤੀਆਂ ਦੇ ਭਰੋਸੇ ਦੀ ਯਾਦ ਦਿਵਾਏਗਾ। ਉਨ੍ਹਾਂ ਨੇ ਕਿਹਾ ਕਿ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਜੋ ਵੀ ਦ ਪੀਪਲ ਲਿਖਿਆ ਹੈ, ਇਹ ਸਿਰਫ ਤਿੰਨ ਸ਼ਬਦ ਹੀ ਨਹੀਂ ਹਨ। ਇਹ ਵਾਕ ਪੂਰੇ ਭਾਰਤ ਦੇ ਜਨਗਣ ਦੀ ਨੁਮਾਇੰਦਗੀ ਕਰਦਾ ਹੈ। ਇਹ ਏਕਤਾ ਦੀ ਅਪੀਲ ਹੈ, ਅਖੰਡਤਾ ਦੀ ਸੁੰਹ ਹੈ ਅਤੇ ਗਣਤੰਤਰ ਵਿਚ ਜਨ-ਜਨ ਦੇ ਭਰੋਸੇ ਦੀ ਅਭਿਵਿਅਕਤੀ ਹੈ, ਜਿਸ ਨੁੰ ਮੰਦਿਰ ਆਫ ਡੈਮੋਕੇ੍ਰਸੀ ਕਿਹਾ ਜਾਂਦਾ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੰਮੂ ਅਤੇ ਕਸ਼ਮੀਰ ਤੋਂ ਧਾਰਾ 370 ਤੇ 35-ਏ ਹਟਾ ਕੇ ਅਖੰਡ ਭਾਰਤ ਦੇ ਅਧੁਰੇ ਸਪਨੇ ਨੂੰ ਪੂਰਾ ਕੀਤਾ
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੰਦਿਰ ਆਫ ਡੇਮੋਕ੍ਰੇਸੀ ਵਜੋ ਆਪਣੇ ਪੁਰਾਣੇ ਆਦਰਸ਼ਾਂ ਅਤੇ ਸੰਵਿਧਾਨ ਦੀ ਭਾਵਨਾ ਨੂੰ ਲਗਾਤਾਰ ਮਜਬੂਤ ਕਰ ਰਿਹਾ ਹੈ। ਅੱਜ ਖੇਡ ਹੋਵੇ ਜਾਂ ਸਟਾਰਟ ਅੱਪਸ, ਇਨਫਾਰਮੇਸ਼ਨ ਤਕਨਾਲੋਜੀ ਹੋਵੇ ਜਾਂ ਡਿਜੀਟਲ ਪੇਮੈਂਟਸ, ਭਾਰਤ ਦੇ ਵਿਕਾਸ ਦੇ ਹਰ ਮੁਕਾਮ ਵਿਚ ਨੌਜੁਆਨ ਸ਼ਕਤੀ ਆਪਣਾ ਪਰਚਮ ਲਹਿਰਾ ਰਿਹਾ ਹੈ। ਸਾਡੇ ਸੰਵਿਧਾਨ ਅਤੇ ਸੰਸਥਾਵਾਂ ਦੇ ਭਵਿੱਖ ਦੀ ਜਿਮੇਵਾਰੀ ਵੀ ਸਾਡੇ ਨੌਜੁਆਨਾਂ ‘ਤੇ ਮੋਢਿਆਂ ‘ਤੇ ਹੀ ਹੈ। ਅੱਜ ਦੇ ਨੌਜੁਆਨਾਂ ਵਿਚ ਸੰਵਿਧਾਨ ਦੀ ਸਮਝ ਹੋਰ ਵਧੇ, ਇਸ ਦੇ ਲਈ ਜਰੂਰੀ ਹੈ ਕਿ ਉਹ ਸੰਵੈਧਾਨਿਕ ਵਿਸ਼ਿਆਂ ‘ਤੇ ਚਰਚਾ ਦਾ ਹਿੱਸਾ ਬਣੇ। ਇਸ ਤੋਂ ਨੌਜੁਆਨਾਂ ਵਿਚ ਜਿਮੇਵਾਰੀ, ਸਮਾਨਤਾ ਅਤੇ ਅਧਿਕਾਰ ਵਰਗੇ ਵਿਸ਼ਿਆਂ ਨੂੰ ਸਮਝਣ ਦਾ ਵਿਜਨ ਪੈਦਾ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਲੋਹਪੁਰਸ਼ ਸਰਦਾਰ ਵਲੱਭਭਾਈ ਪਟੇਲ ਨੇ ਰਿਆਸਤਾਂ ਦਾ ਏਕੀਕਰਣ ਕਰ ਕੇ ਸੁਤੰਤਰਤਾ ਸੈਨਾਨੀਆਂ ਦੇ ਅਖੰਡ ਭਾਰਤ ਦਾ ਸਪਨਾ ਸਾਕਾਰ ਕੀਤਾ ਸੀ। ਉਸੀ ਤਰ੍ਹਾ, ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਜੰਮੂ ਅਤੇ ਕਸ਼ਵੀਰ ਤੋਂ ਧਾਰਾ 370 ਤੇ 35-ਏ ਹਟਾ ਕੇ ਅਖੰਡ ਭਾਰਤ ਦੇ ਅਧੁਰੇ ਸਪਨੇ ਨੂੰ ਪੂਰਾ ਕੀਤਾ ਹੈ। ਇਹ ਸੰਵਿਧਾਨ ਸ਼ਿਲਪੀ ਭਾਰਤ ਰਤਨ ਬਾਬਾ ਸਾਹੇਬ ਡਾ. ਭੀਮਰਾਓ ਅੰਬੇਦਕਰ , ਸਰਦਾਰ ਵਲੱਭਭਾਈ ਪਟੇਲ ਤੇ ਡਾ. ਸ਼ਾਮਾ ਪ੍ਰਸਾਦ ਮੁਖਰਜੀ ਦੇ ਪ੍ਰਤੀ ਸੱਚੀ ਸ਼ਰਧਾਜਲੀ ਹੈ। ਇਸ ਤੋਂ ਇਕ ਵਿਧਾਨ, ਇਕ ਨਿਸ਼ਾਨ , ਇਕ ਸੰਵਿਧਾਨ ਅਤੇ ਇਕ ਪ੍ਰਧਾਨ ਦਾ ਸਪਨਾ ਸਾਕਾਰ ਹੋਇਆ ਹੈ।
ਸੰਵਿਧਹਨ ਨੇ ਵਿਵਿਧਤਾਵਾਂ ਤੋਂ ਭਰੇ ੲਸ ਦੇਸ਼ ਨੂੰ ਏਕਤਾ ਦੇ ਧਾਗੇ ਵਿਚ ਪਰੋਇਆ
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਗਣਰਾਜਾਂ ਵਜੋ ਸਵਸ਼ਾਸਨ ਸਾਡੀ ਪੁਰਾਣੀ ਰਿਵਾਹਿਤ ਹੈ। ਇਸੀ ਸਵਸਾਸ਼ਨ ਨੂੰ ਹੀ ਪਾਉਣ ਲਈ ਅਸੀਂ ਲੰਬੇ ਸਮੇਂ ਤਕ ਆਜਾਦੀ ਦੀ ਲੜਾਈ ਲੜੀ। ਰਾਵੀ ਨਦੀਂ ਦੇ ਕੰਢੇ ਲਈ ਗਈ ਸੁੰਹ ਨੂੰ ਅਸੀਂ ਅੱਜ ਦੇ ਦਿਨ ਸਾਲ 1949 ਵਿਚ ਗਣਤੰਤਰ ਦੀ ਸਥਾਪਨਾ ਕਰਨ ਵਾਲੇ ਸੰਵਿਧਾਨ ਨੂੰ ਅੰਗੀਕਾਰ ਕਰ ਕੇ ਪੂਰਾ ਕੀਤਾ। ਇਸ ਸੰਵਿਧਾਨ ਨੇ ਸਮਾਨਤਾ, ਨਿਆਂ, ਅਤੇ ਉੱਚੇ ਆਦਰਸ਼ਾਂ ਵਾਲਾ ਗਣਤੰਤਰ ਸਥਾਪਿਤ ਕੀਤਾ। ਨਾਲ ਹੀ ਸਾਰਿਆਂ ਨੂੰ ਵਿਚਾਰਾਂ ਦੀ ਆਜਾਦੀ ਅਤੇ ਉਨੱਤੀ ਦੇ ਸਮਾਨ ਮੌਕੇ ਦਿੱਤੇ। ਸੰਵਿਧਾਨ ਨੇ ਹੀ ਸਾਨੂੰ ਸਵਸਾਸ਼ਨ ਦੇਣ ਦੇ ਨਾਲ ਹੀ ਵਿਵਿਧਤਾਵਾਂ ਨਾਲ ਭਰੇ ਇਸ ਦੇਸ਼ ਦੀ ਏਕਤਾ ਦੇ ਧਾਗੇ ਵਿਚ ਪਿਰੋ ਦਿੱਤਾ।
ਅੱਜ ਅਸੀਂ ਸੰਵਿਧਾਨ ਦਿਵਸ ‘ਤੇ ਸੰਵਿਧਹਨ ਦੇ ਪ੍ਰਤੀ ਆਪਣੀ ਸੱਚੀ ਨਿਸ਼ਠਾ ਵਿਅਕਤ ਕਰਨ ਅਤੇ ਇਸ ਦੇ ਅਨੁਰੂਪ ਆਵਰਣ ਕਰਨ ਦਾ ਸੰਕਲਪ ਲੈਣ ਲਈ ਇੱਥੇ ਇੱਕਠਾ ਹੋਏ ਹਨ। ਇਸ ਸੰਕਲਪ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2015 ਵਿਚ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹੇਬ ਡਾ. ਭੀਮਰਾਓ ਅੰਬੇਦਕਰ ਦੀ 125ਵੀਂ ਜੈਯੰਤੀ ‘ਤੇ ਉਨ੍ਹਾਂ ਦੇ ਪ੍ਰਤੀ ਸ਼ੁਕਰਗੁਜਾਰੀ ਵਿਅਕਤ ਕਰਨ ਲਈ ਸੰਵਿਧਾਨ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ।
ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਬਨਾਉਣ ਦੇ ਚਨੌਤੀਪੂਰਣ ਕੰਮ ਵਿਚ ਬਾਬਾ ਸਾਹੇਬ ਭੀਮਰਾਓ ਅੰਬੇਦਕਰ ਦਾ ਮਹਾਨ ਯੋਗਦਾਨ ਹੈ। ਸੰਵਿਧਾਨ ਵਿਚ ਜਿੱਥੇ ਅਧਿਕਾਰਾਂ ਦਾ ਵਰਨਣ ਹੈ, ਉੱਥੇ ਜਿਮੇਵਾਰੀਆਂ ਦਾ ਵੀ ਵਰਨਣ ਕੀਤਾ ਗਿਆ ਹੈ। ਸਾਨੂੰ ਜਿਮੇਵਾਰੀਆਂ ਅਤੇ ਅਧਿਕਾਰਾਂ ਵਿਚ ਸੰਤੁਲਨ ਸਥਾਪਿਤ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਕਹਿੰਦੇ ਸਨ ਕਿ ਸਾਡੇ ਅਧਿਕਾਰ ਸਾਡੀ ਜਿਮੇਵਾਰੀ ਹਨ, ਜਿਨ੍ਹਾਂ ਨੂੰ ਅਸੀਂ ਸੱਚੀ ਇਮਾਨਦਾਰੀ ਅਤੇ ਸਮਰਪਣ ਦੇ ਨਾਲ ਪੂਰਾ ਕਰਦੇ ਹਨ। ਅੱਜ ਸੰਵਿਧਾਨ ਦੇ ਅੰਮ੍ਰਿਤ ਮਹੋਤਸਵ ਵਿਚ ਗਾਂਧੀ ਜੀ ਦਾ ਇਹ ਮੰਤਰ ਦੇਸ਼ ਲਈ ਇਕ ਸੰਕਲਪ ਬਣ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਦਾ ਅੰਮ੍ਰਿਤ ਮਹੋਤਸਵ ਸਾਡੇ ਲਈ ਆਤਮ-ਚਿੰਤਨ ਕਰਨ ਦਾ ਮੌਕਾ ਵੀ ਹੈ। ਸੰਵਿਧਾਨ ਦੇ ਤਹਿਤ ਕੰਮ ਕਰਨ ਵਾਲੀ ਸਾਰੀ ਸੰਸਥਾਵਾਂ ਦਾ ਅੱਜ ਆਤਮ-ਚਿੰਤਨ ਕਰਨਾ ਚਾਹੀਦਾ ਹੈ ਕਿ ਉਹ ਸੰਵਿਧਾਨ ਦੀ ਮਰਿਆਦਾ ਦਾ ਪਾਲਣ ਕਰਨ ਵਿਚ ਅਤੇ ਸੰਵਿਧਾਨ ਦੀ ਉਮੀਦਾਂ ਨੂੰ ਪੂਰਾ ਕਰਨ ਵਿਚ ਕਿੱਥੇ ਤਕ ਸਫਲ ਰਹੀ ਹੈ। ਸੰਵਿਘਾਨ ਦਾ ਅੰਮ੍ਰਿਤ ਮਹੋਤਸਵ ਮਨਾਉਣ ਦਾ ਟੀਚਾ ਵੀ ਇਹੀ ਹੈ ਕਿ ਅਸੀਂ ਜਿਮੇਵਾਰੀ ਅਤੇ ਅਧਿਕਾਰਾਂ ਨੂੰ ਸਮਝਣ। ਇੰਨ੍ਹਾਂ ਨੂੰ ਸਮਝਕੇ ਜੀਵਨ ਵਿਚ ਅਪਣਾਏਗਾ, ਤਾਂ ਇਹ ਸੰਵਿਧਾਨ ਦੇ ਪ੍ਰਤੀ ਸਾਡੀ ਸਹੀ ਸਮਝ ਦਾ ਪ੍ਰਤੀਕ ਤਾਂ ਹੋਵੇਗਾ ਹੀ, ਨਾਲ ਹੀ ਸੱਚੇ ਨਾਗਰਿਕ ਬਨਣ ਦਾ ਪ੍ਰਮਾਣ ਵੀ ਹੋਵੇਗਾ।
ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਸਮਾਰੋਹ ਵਿਚ ਮੌਜੂਦ ਜਨਤਾ ਨੂੰ ਸੰਵਿਧਾਨ ਦੀ ਪ੍ਰਸਤਾਵਨਾ ਦਾ ਸੰਕਲਪ ਵੀ ਦਿਵਾਇਆ।
ਸਮਾਰੋਹ ਵਿਚ ਕੁਰੂਕਸ਼ੇਤਰ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਨੇਹਾ ਸਿੰਘ, ਸਾਬਕਾ ਮੰਤਰੀ ਸ੍ਰੀ ਸੁਭਾਸ਼ ਸੁਧਾ, ਸਰਸਵਤੀ ਹੈਰੀਟੇਜ ਬੋਰਡ ਦੇ ਵਾਇਸ ਚੇਅਰਮੈਨ ਧੂਮਨ ਸਿੰਘ ਕਿਰਮਚ ਸਮੇਤ ਹੋਰ ਮਾਣਯੋਗ ਮਹਿਮਾਨ ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਮੌਜੂਦ ਸਨ।
ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਕਰਵਾਇਆ ਸੰਵਿਧਾਨ ਦੀ ਪ੍ਰਸਤਾਵਨਾ ਦਾ ਪਾਠ
ਚੰਡੀਗੜ੍ਹ, 26 ਨਵੰਬਰ – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਵਿਵੇਕ ਜੋਸ਼ੀ ਨੇ ਅੱਜ ਇੱਥੇ ਭਾਰਤ ਦੇ ਸੰਵਿਧਾਨ ਨੂੰ ਅੰਗੀਕਾਰ ਕਰਨ ਦੀ 75ਵੀਂ ਵਰ੍ਹੇਗੰਢ ਮੌਕੇ ‘ਤੇ ਸੰਵਿਧਾਨ ਦੀ ਪ੍ਰਸਤਾਵਨਾ ਦਾ ਪਾਠ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਸੰਵੈਧਿਾਨਿਕ ਮੁੱਲਾਂ ਨੂੰ ਆਤਮਸਾਤ ਕਰਦੇ ਹੋਏ ਨਿਯਮ ਅਨੁਸਾਰ ਕੰਮ ਕਰਨ ਤਾਂ ਜੋ ਕਿਸੇ ਦੇ ਨਾਲ ਵੀ ਅਨਿਆਂ ਨਾ ਹੋਵੇ।
ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਦਸਿਆ ਕਿ ਸੰਵਿਧਾਨ ਦਿਵਸ ਮੌਕੇ ‘ਤੇ ਮੇਰਾ ਸੰਵਿਧਾਨ -ਮੇਰਾ ਸਵਾਭੀਮਾਨ ਨਾਂਅ ਨਾਲ ਇਕ ਮੁਹਿੰਮ ਚਲਾਈ ਜਾ ਰਹੀ ਹੈ। ਪੂਰੇ ਸਾਲ ਚਲਣ ਵਾਲੀ ਇਹ ਮੁਹਿੰਮ ਚਾਰ ਕੇਂਦਰੀ ਵਿਸ਼ਿਆਂ: ਸੰਵਿਧਾਨ ਦੀ ਪ੍ਰਸਤਾਵਨਾ, ਆਪਣੇ ਸੰਵਿਧਾਨ ਨੂੰ ਜਾਨਣ, ਸੰਵਿਧਾਨ ਦਾ ਨਿਰਮਾਣ ਅਤੇ ਸੰਵਿਧਾਨ ਦੀ ਮਹਿਮਾ ਦਾ ਜਸ਼ਨ ਮਨਾਉਣ, ਦੇ ਆਲੇ-ਦੁਆਲੇ ਰਹੇਗੀ।
ਉਨ੍ਹਾਂ ਨੇ ਦਸਿਆ ਕਿ ਸੂਬੇ ਦਾ ਕੋਈ ਵੀ ਨਾਗਰਿਕ constitution75.co ਪੋਰਅਲ ‘ਤੇ ਜਾ ਕੇ ਸੰਵਿਧਾਨ ਦੇ ਵਿਸ਼ਾ ਵਿਚ ਆਪਣੇ ਵਿਚਾਰ ਜਾਂ ਲੇਖ ਅਪਲੋਡ ਕਰ ਸਕਦਾ ਹੈ। ਉਨ੍ਹਾਂ ਨੇ ਹਰਿਆਣਾ ਸਿਵਲ ਸਕੱਤਰੇਤ ਦੇ ਅਧਿਕਾਰੀ -ਕਰਮਚਾਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ mybharat.gov.in ਰਾਹੀਂ ਲੇਖ ਲੇਖਨ ਵਿਚ ਹਿੱਸਾ ਲੈ ਸਕਦੇ ਹਨ। ਇੱਥੋ ਸਰਟੀਫਿਕੇਅ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ।
ਪਰਸੋਨਲ, ਸਿਖਲਾਈ ਅਤੇ ਸੰਸਦੀ ਮਾਮਲੇ ਵਿਭਾਗ ਦੇ ਵਿਸ਼ੇਸ਼ ਸਕੱਤਰ ਅਦਿਤਅ ਦਹਿਆ ਨੇ ਇਸ ਮੌਕੇ ‘ਤੇ ਸੂਬੇਭਰ ਵਿਚ ਹੋ ਰਹੇ ਪ੍ਰੋਗ੍ਰਾਮਾਂ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੇਂਡੂ ਖੇਤਰਾਂ ਵਿਚ ਪੰਚਾਇਤਾਂ ਅਤੇ ਅੰਮ੍ਰਿਤ ਸਰੋਵਰਾਂ ‘ਤੇ ਸੰਵਿਧਾਨ ਦੀ ਪ੍ਰਸਤਾਵਨਾ ਦਾ ਸਮੂਹਿਤ ਪਾਠ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਵੱਲੋਂ ਕੁਰੂਕਸ਼ੇਤਰ ਵਿਚ ਸੰਵਿਧਾਨ ਨਾਲ ਜੁੜੀ ਇਕ ਪ੍ਰਦਰਸ਼ਨੀ ਵੀ ਲਗਾਈ ਗਈ ਹੈ।
ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਸੰਵਿਧਾਨ ਦਿਵਸ ਦੇ ਮੌਕੇ ‘ਤੇ ਸਿਵਲ ਸਕੱਤਰੇਤ ਦੇ ਅਧਿਕਾਰੀਆਂ ਤੋਂ ਆਪਣੇ ਵਿਚਾਰ ਰੱਖਣ ਦੀ ਅਪੀਲ ਕੀਤੀ। ਅੰਡਰ ਸੈਕਰੇਟਰੀ ਸ੍ਰੀ ਵਿਜੈ ਗਰੋਵਰ ਨੇ ਸੰਵਿਧਾਨ ਦੇ ਵਿਸ਼ਾ ਵਿਚ ਆਪਣੇ ਵਿਚਾਰ ਸਾਂਝਾ ਕੀਤੇ।
ਇਸ ਮੌਕੇ ‘ਤੇ ਨਿਗਰਾਨੀ ਅਤੇ ਤਾਲਮੇਲ ਅਤੇ ਵਿਜੀਲੈਂਸ ਵਿਭਾਗ ਦੀ ਵਿਸ਼ੇਸ਼ ਸਕੱਤਰ ਡਾ. ਪ੍ਰਿਯੰਕਾ ਸੋਨੀ ਵੀ ਮੌਜੂਦ ਰਹੀ।
ਰਾਜ ਵਿਚ ਅਗਲੇ 6 ਸਾਲਾਂ ਵਿਚ ਲਾਗੂ ਕੀਤੀ ਜਾਵੇਗੀ ਵਿਸ਼ਵ ਬੈਂਕ ਵੱਲੋਂ ਵਿੱਤ ਪੋਸ਼ਿਤ ਪਰਿਯੋਜਨਾ
ਚੰਡੀਗੜ੍ਹ, 26 ਨਵੰਬਰ – ਹਰਿਆਣਾ ਦੇ ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਦੀ ਅਗਵਾਈ ਵਾਲੀ ਹਰਿਆਣਾ ਗਵਰਨਿੰਗ ਕਮੇਟੀ ਨੇ ਲਗਾਤਰ ਵਿਕਾਸ ਲਈ ਹਰਿਆਣਾ ਸਵੱਛ ਹਵਾ ਪਰਿਯੋਜਨਾ (ਐਚਸੀਏਪੀਐਸਡੀ) ਦੀ ਵਿਸਤਾਰ ਪਰਿਯੋਜਨਾ ਰਿਪੋਰਟ ਦੇ ਮਸੌਦੇ ਨੂੰ ਮੰਜੂਰੀ ਦੇ ਦਿੱਤੀ ਹੈ। ਵਿਸ਼ਵ ਬੈਂਕ ਵੱਲੋਂ ਵਿੱਤ ਪੋਸ਼ਿਤ ਇਸ ਮਹਤੱਵਪੂਰਨ ਪਹਿਲ ਦਾ ਉਦੇਸ਼ ਹਵਾ ਪ੍ਰਦੂਸ਼ਣ ਨਾਲ ਨਿਪਟਨਾ ਅਤੇ ਪੂਰੇ ਹਰਿਆਣਾ ਵਿਚ ਲਗਾਤਾਰ ਵਿਕਾਸ ਨੂੰ ਪ੍ਰੋਤਸਾਹਨ ਦੇਣਾ ਹੈ। ਇਸ ਪਰਿਯੋਜਨਾ ਦਾ ਛੇ ਸਾਲਾਂ (2024-25-2029-30) ਵਿਚ ਲਾਗੂ ਕੀਤਾ ੧ਾਣਾ ਹੈ, ਜਿਸ ਦੇ ਪਹਿਲੇ ਪੜਾਅ ਲਈ 3600 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
ਇਸ ਪਰਿਯੋਜਲਾ ਵਿਚ ਕਈ ਖੇਤਰਾਂ ਵਿਚ ਉਤਸਰਜਨ ਨਾਲ ਨਜਿਠਣ ਲਈ ਪੜਾਅਵਾਰ ਦ੍ਰਿਸ਼ਟੀਕੋਣ ਅਪਣਾਇਆ ਗਿਆ ਹੈ। ਪਹਿਲੇ ਪੜਾਅ ਵਿਚ, ਗੁਰੂਗ੍ਰਾਮ ਅਤੇ ਫਰੀਦਾਬਾਦ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ, ਜਿਸ ਵਿਚ ਸੰਸਥਾਗਤ ਮਜਬੂਤੀਕਰਣ, ਖੇਤੀਬਾੜੀ ਅਤੇ ਘਰੇਲੂ ਉਤਸਜਨ ਨੂੰ ਟਾਰਗੇਟ ਕੀਤਾ ੧ਾਵੇਗਾ। ਖੇਤੀਬਾੜੀ ਤੇ ਘਰੇਲੂ ਖੇਤਰਾਂ ਵਿਚ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਉਦੇਸ਼ ਨਾਲ ਪ੍ਰਸਤਾਵਿਤ ਦਖਲਅੰਦਾਜੀਆਂ ਨੂੰ ਲਾਗੂ ਕਰਨ ਦੇ ਲਈ ਪੂਰੇ ਸੂਬੇ ਵਿਚ ਪ੍ਰਾਥਮਿਕਤਾ ਵਾਲੇ ਸਮੂਹਾਂ ਦੀ ਪਹਿਚਾਣ ਕੀਤੀ ਜਾਵੇਗੀ।
ਮੀਟਿੰਗ ਦੌਰਾਨ, ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਪਰਿਯੋਜਨਾ ਦੀ ਸਫਲਤਾ ਯਕੀਨੀ ਕਰਨ ਲਈ ਅੰਤਰ-ਵਿਭਾਗ ਦੀ ਤਾਲਮੇਲ ਅਤੇ ਸਮੇਂ ‘ਤੇ ਨਿਸ਼ਪਾਦਨ ਦੇ ਮਹਤੱਵ ‘ਤੇ ੧ੋਰ ਦਿੱਤਾ। ਲਗਾਤਾਰ ਵਿਕਾਸ ਲਈ ਹਰਿਆਣਾ ਸਵੱਛ ਹਵਾ ਪਰਿਯੋਜਨਾ ਇਕ ਸਥਾਈ ਭਵਿੱਖ ਬਨਾਉਣ, ਹਵਾ ਗੁਣਵੱਤਾ ਵਿਚ ਸੁਧਾਰ ਕਰਨ ਅਤੇ ਹੋਰ ਸੂਬਿਆਂ ਲਈ ਇਕ ਮਾਨਦੰਡ ਸਥਾਪਿਤ ਕਰਨ ਦੀ ਦਿਸ਼ਾ ਵਿਚ ਇਕ ਮਹਤੱਵਪੂਰਨ ਕਦਮ ਹੈ।
ਵਾਤਾਵਰਣ, ਵਨ ਅਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ ਨੇ ਮੀਟਿੰਗ ਵਿਚ ਦਸਿਆ ਕਿ ਪਰਿਯੋਜਨਾ ਰਿਪੋਰਟ ਤਿਆਰ ਕਰਨ ਦੌਰਾਨ ਹਰੇਕ ਸਬੰਧਿਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਵਿਸਤਾਰ ਚਰਚਾ ਕੀਤੀ ਗਈ। ਪਰਿਯੋਜਨਾ ਦੇ ਲਈ ਦਖਲਅੰਦਾਜੀਆਂ ਨੂੰ ਆਖੀਰੀ ਰੂਪ ਦੇਣ ਲਈ ਕਈ ਮੀਟਿੰਗਾਂ ਬੁਲਾਈਆਂ ਗਈਆਂ, ਨਾਲ ਹੀ ਵੱਖ-ਵੱਖ ਖੇਤਰਾਂ ਵਿਚ ਪ੍ਰਸਤਾਵਿਤ ਉਪਾਆਂ ਨੁੰ ਲਾਗੂ ਕਰਨ ਵਿਚ ਆਉਣ ਵਾਲੀ ਚਨੌਤੀਆਂ ਦੀ ਪਹਿਚਾਣ ਕਰਨ ਲਈ ਖੇਤਰ ਦੇ ਕਈ ਦੌਰੇ ਕੀਤੇ ਗਏ ਅਤੇ ਹਿੱਤਧਾਰਕਾਂ ਦੇ ਨਾਲ ਵਿਚਾਰ-ਵਟਾਂਦਰਾਂ ਕੀਤਾ ਗਿਆ।
ਪਰਿਯੋਜਨਾ ਦੇ ਪਹਿਲੇ ਪੜਾਅ ਵਿਚ ਨੀਤੀਗਤ ਉਪਾਆਂ, ਤਕਨੀਕਾਂ ਦਖਲਅੰਦਾਜੀਆਂ ਅਤੇ ਸਮਰੱਥਾ ਨਿਰਮਾਣ ਪ੍ਰੋਗ੍ਰਾਮਾਂ ਦੇ ਸੰਯੋਜਨ ਰਾਹੀਂ ਉਤਸਰਜਨ ਨੂੰ ਘੱਟ ਕਰਨ ਦੀ ਰਣਨੀਤੀਆਂ ਸ਼ਾਮਿਲ ਹਨ। ਡਾ. ਜੋਸ਼ੀ ਨੇ ਵਿਕਾਸ ਅਤੇ ਵਾਤਾਵਰਣ ਸਰੰਖਣ ਵਿਚ ਸੰਤੁਲਣ ਸਥਾਪਿਤ ਕਰ ਕੇ ਐਨਸੀਆਰ ਵਿਚ ਹਵਾ ਪ੍ਰਦੂਸ਼ਣ ਦੀ ਚਨੌਤੀਆਂ ਦੇ ਹੱਲ ਵਿਚ ਇਸ ਪਹਿਲ ਦੇ ਮਹਤੱਵ ‘ਤੇ ਜੋਰ ਦਿੱਤਾ।
ਇਸ ਪਰਿਯੋਜਨਾ ਦੇ ਤਹਿਤ ਪ੍ਰਮੁੱਖ ਦਖਲਅੰਦਾਜੀ ਕਈ ਮਹਤੱਵਪੂਰਨ ਖੇਤਰਾਂ ਨੂੰ ਕਵਰ ਕਰਦੇ ਹਨ। ਨਿਰਮਾਣ ਅਤੇ ਵੇਸਟ ਕੂੜਾ ਦੇ ਪ੍ਰਬੰਧਨ ਲਈ, ਰਾਜ ਦੀ ਯੋਜਨਾ ਸੰਗ੍ਰਹਿ ਪ੍ਰਣਾਲੀਆਂ ਨੂੰ ਸਹੀ ਢੰਗ ਨਾਲ ਕਰਨ ਅਤੇ ਸਿਖਲਾਈ ਅਤੇ ਮਾਨਕ ਸੰਚਾਲਨ ਪ੍ਰਕ੍ਰਿਆਵਾਂ ਰਾਹੀਂ ਸਮਰੱਥਞਾ ਵਧਾਉਣ ਦੀ ਹੈ। ਮਸ਼ੀਨਾਂ ਨਾਲ ਸੜਕਾਂ ਦੀ ਸਫਾਈ, ਕੱਚੀ ਸੜਕਾਂ ਨੂੰ ਪੱਕਾ ਕਰ ਕੇ ਅਤੇ ਹਰਿਤ ਖੇਤਰ ਨੂੰ ਵਧਾ ਕੇ ਧੂਲ ਉਤਸਰਜਨ ਨੂੰ ਘੱਟ ਕੀਤਾ ਜਾਵੇਗਾ।
ਟ੍ਰਾਂਸਪੋਰਟ ਖੇਤਰ ਵਿਚ, ਪਰਿਯੋਜਨ ਪਬਲਿਕ ਬੱਸਾਂ ਦੇ ਬਿਜਲੀਕਰਣ ਨੁੰ ਪ੍ਰੋਤਸਾਹਲ ਦਵੇਗੀ, ਇਲੈਕਟ੍ਰਿਕ ਥ੍ਰੀ ਵੀਲਰ ਨੂੰ ਅਪਨਾਉਣ ਨੂੰ ਪ੍ਰੋਤਸਾਹਿਤ ਕਰੇਗੀ ਅਤੇ ਚਾਰਜਿੰਗ ਇੰਫ੍ਰਾਸਟਕਚਰ ਦਾ ਵਿਸਤਾਰ ਕਰੇਗੀ।
ਬਾਇਲਰ ਨੂੰ ਅਪਗ੍ਰੇਡ ਕਰਨ ਲਈ ਵਿੱਤੀ ਪ੍ਰੋਤਸਾਹਨਾ ਦੀ ਸਹਾਇਤਾ ਨਾਲ ਉਦਯੋਗਾਂ ਵੱਲੋਂ ਪੀਐਨਜੀ ਅਤੇ ਸੀਐਨਜੀ ਵਰਗੇ ਸਵੱਛ ਫਿਯੂਲ ਵਿਚ ਪਾਰਗਮਨ ਕੀਤਾ ਜਾਵੇਗਾ। ਇੱਟ ਬਨਾਉਣ ਲਈ ਟਨਲ ਕਲੀਨ ਅਤੇ ਟੈਕਸਟਾਇਲ ਕਲਸਟਰ ਲਈ ਆਮ ਬਾਇਲਰ ਪ੍ਰਣਾਲੀਆਂ ਸਮੇਤ ਸਵੱਛ ਤਕਨਾਲੋਜੀਆਂ ਸ਼ੁਰੂ ਕੀਤੀਆਂ ਜਾਣਗੀਆਂ।
ਖਾਣਾ ਪਕਾਉਣ ਦੀ ਸਵੱਛ ਪ੍ਰਥਾਵਾਂ ਨੂੰ ਅਪਨਾਉਣ ਨੂੰ ਪ੍ਰੋਤਸਾਹਨ ਦੇਣ ਲਈ ਜਾਗਰੁਕਤਾ ਮੁਹਿੰਮ ਚਲਾ ਕੇ ਘਰੇਲੂ ਉਤਸਰਜਨ ਨਾਲ ਨਜਿਠਿਆ ਜਾਵੇਗਾ। ਗੁਰੂਗ੍ਰਾਮ ਅਤੇ ਫਰੀਦਾਬਾਦ ਵਿਚ ਸ਼ਹਿਰੀ ਉਤਸਰਜਨ ਨੁੰ ਸੜਕ ਸਵਾਮਿਤਵ ਅਤੇ ਨਿਰਮਾਣ ਏਜੰਸੀਆਂ ਦੇ ਨਾਲ ਸਹਿਯੋਗ ਵਧਾ ਕੇ ਨਿਪਟਿਾ ਜਾਵੇਗਾ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਰਾਜਾ ਸ਼ੇਖਰ ਵੁੰਡਰੂ ਨੇ ਦਸਿਆ ਕਿ ਸਰਕਾਰ ਨੈ ਅਗਲੇ ਸਾਲ ਤਕ ਜੀਰੋ ਪਰਾਲੀ ਜਲਾਉਣ ਦਾ ਟੀਚਾ ਰੱਖਿਆ ਹੈ। ਖੇਤੀਬਾੜੀ ਖੇਤਰ ਪਸ਼ੂਧਨ ਵੇਸਟ ਪ੍ਰਬੰਧਨ ਵਿਚ ਸੁਧਾਰ ਕਰ ਕੇ ਇਨ-ਸੀਟੂ ਅਤੇ ਐਕਸ-ਸੀਟੂ ਵਿਧੀਆਂ ਸਮੇਤ ਸਥਾਈ ਪਰਾਲੀ ਪ੍ਰਬੰਧਨ ਪ੍ਰਥਾਵਾਂ ‘ਤੇ ਧਿਆਨ ਕੇਂਦ੍ਰਿਤ ਕਰੇਗਾ। ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਵਿਭਾਗਾਂ ਦੇ ਨਾਲ ਸਹਿਯੋਗ ਸਥਾਪਿਤ ਕਰਨ ਲਈ ਇਕ ਉਤਸਰਜਨ ਨਿਗਰਾਨੀ ਕੇਂਦਰ ਵੀ ਸਥਾਪਿਤ ਕੀਤਾ ਜਾਵੇਗਾ।
Leave a Reply