ਚੰਡੀਗੜ੍ਹ, 25 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਹਿਸਾਰ ਦੇ ਸੂਰਿਆ ਨਗਰ ਵਿਚ ਰੇਲਵੇ ਅੰਡਰ ਬ੍ਰਿਜ (ਆਰਯੂਬੀ) ਅਤੇ ਰੇਲਵੇ ਓਵਰ ਬ੍ਰਿਜ (ਆਰਓਬੀ) ਦਾ ਉਦਘਾਟਨ ਕੀਤਾ। ਇਹ ਪਰਿਯੋਜਨਾ ਖੇਤਰਵਾਸੀਆਂ ਨੂੰ ਸਰਲ ਅਤੇ ਸੁਰੱਖਿਅਤ ਆਵਾਜਾਈਅ ਪ੍ਰਦਾਨ ਕਰਨ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈੈ, ਜਿਸ ਨਾਲ ਸ਼ਹਿਰ ਦੇ ਆਵਾਜਾਈ ਨੂੰ ਸੁਚਾਰੂ ਬਨਾਉਣ ਵਿਚ ਮਹਤੱਵਪੂਰਨ ਯੋਗਦਾਨ ਮਿਲੇਗਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਉਦਘਾਟਨ ਪ੍ਰੋਗ੍ਰਾਮ ਵਿਚ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਪਰਿਯੋ੧ਨਾ ਹਿਸਾਰ ਦੇ ਵਿਕਾਸ ਵਿਚ ਇਕ ਮਹਤੱਵਪੂਰਨ ਕਦਮ ਹੈ ਅਤੇ ਇਸ ਤੋਂ ਸ਼ਹਿਰ ਦੀ ਕਨੈਕਟੀਵਿਟੀ ਵਿਚ ਹੋਰ ਸੁਧਾਰ ਹੋਵੇਗਾ। ਉਨ੍ਹਾਂ ਨੇ ਇਹ ਵੀ ਵਰਨਣ ਕੀਤਾ ਕਿ ਸਰਕਾਰ ਪੂਰੇ ਸੂਬੇ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪ੍ਰਤੀਬੱਧ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸੂਰਿਆ ਨਗਰ ਆਰਯੂਬੀ ਅਤੇ ਆਰਓਬੀ ਦੇ ਨਿਰਮਾਣ ਨਾਲ ਸਥਾਨਕ ਨਿਵਾਸੀਆਂ ਨੂੰ ਆਵਾਜਾਈ ਵਿਚ ਕਾਫੀ ਸਹੂਲਤ ਹੋਵੇਗੀ।
ਇਸ ਮੌਕੇ ‘ਤੇ ਲੋਕ ਨਿਰਮਾਣ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਦਸਿਆ ਕਿ ਸੂਰਿਆ ਨਗਰ ਆਰਯੂਬੀ ਅਤੇ ਆਰਓਬੀ ਦੀ ਕੁੱਲ ਲੰਬਾਈ 1185 ਮ੍ਰੀਟਰ ਹੈ ਅਤੇ ਇਸ ਨੂੰ ਬਨਾਉਣ ਵਿਚ ਕੁੱਲ 79 ਕਰੋੜ 40 ਲੱਖ ਦੀ ਲਾਗਤ ਆਈ ਹੈ। ਮੌਜੂਦਾ ਸਰਕਾਰ ਹਰਿਆਣਾ ਦੇ ਚਹੁਮੁਖੀ ਵਿਕਾਸ ਲਈ ਕੰਮ ਕਰ ਰਹੀ ਹੈ।
ਉਦਘਾਟਨ ਮੌਕੇ ‘ਤੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ, ਹਿਸਾਰ ਦੀ ਵਿਧਾਇਕ ਸ੍ਰੀਮਤੀ ਸਾਵਿੱਤਰੀ ਜਿੰਦਲ, ਵਿਧਾਇਕ ਰਣਧੀਰ ਪਨਿਹਾਰ, ਬੀਜੇਪੀ ਮਹਾਮੰਤਰੀ ਸੁਰੇਂਦਰ ਪੁਨਿਆ , ਮਾਟੀ ਕਲਾਂ ਬੋਰਡ ਦੇ ਚੇਅਰਮੈਨ ਇਸ਼ਵਰ ਸਿੰਘ ਮਾਲਵਾਲ ਵੀ ਮੌਜੂਦ ਸਨ।
Leave a Reply