ਪੈਰਾ ਖੇਡਾਂ ਦੇ ਪੰਜਵੇ ਦਿਨ ਦੇ ਨਤੀਜੇ

ਲੁਧਿਆਣਾ ( ਲਵੀਜਾ ਰਾਏ/ਹਰਜਿੰਦਰ ਸਿੰਘ/ਰਾਹੁਲ ਘਈ) ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪ੍ਰਸਾਸਨ ਅਤੇ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਖੇਡ ਵਿਭਾਗ ਦੁਆਰਾ ਪਹਿਲੀਆਂ ਪੈਰਾ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਰਾਜ ਪੱਧਰੀ ਖੇਡਾਂ ਐਥਲੈਟਿਕਸ, ਬੈਡਮਿੰਟਨ ਅਤੇ ਪਾਵਰ ਲਿਫਟਿੰਗ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ 20 ਨਵੰਬਰ 2024 ਤੋਂ 25 ਨਵੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਪੈਰਾ ਖੇਡਾਂ ਦੇ ਪੰਜਵੇ ਦਿਨ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ:-
ਗੁਰੂ ਨਾਨਕ ਸਟੇਡੀਅਮ ਦੇ ਐਥਲੈਟਿਕਸ ਟਰੈਕ ਵਿੱਚ ਪੈਰਾ ਐਥਲੀਟਾਂ ਦੇ ਮੁਕਾਬਲਿਆਂ ਵਿੱਚ- ਟੀ 45,46,47 ਕੈਟਾਗਿਰੀ ਦੇ 1500 ਮੀਟਰ ਵਿੱਚ – ਸਰਬਜੀਤ ਸਿੰਘ (ਪਟਿਆਲਾ) ਨੇ ਪਹਿਲਾ, ਸੁਮਿਤ ਕੁਮਾਰ (ਲੁਧਿਆਣਾ) ਨੇ ਦੂਜਾ ਅਤੇ ਜੋਗਾ ਸਿੰਘ (ਗੁਰਦਾਸਪੁਰ) ਨੇ ਤੀਜਾ ਸਥਾਨ: 400 ਮੀਟਰ ਵਿੱਚ -ਮਿਥੁਨ (ਹੁਸ਼ਿਆਰਪੁਰ) ਨੇ ਪਹਿਲਾ, ਆਮੀਤ ਕੁਮਾਰ (ਸ੍ਰੀ ਫਤਿਹਗੜ੍ਹ ਸਾਹਿਬ) ਨੇ ਦੂਜਾ, ਗੁਰਹਰਮਨਦੀਪ ਸਿੰਘ (ਸੰਗਰੂਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਟੀ 46,47 ਕੈਟਾਗਿਰੀ ਦੇ 100 ਮੀਟਰ ਵਿੱਚ – ਕਰਨਦੀਪ ਸਿੰਘ (ਫਿਰੋਜਪੁਰ) ਨੇ ਪਹਿਲਾ, ਸਿਮਰਜੀਤ ਸਿੰਘ (ਬਠਿੰਡਾ) ਨੇ ਦੂਜਾ ਸਥਾਨ, ਪ੍ਰਦੀਪ ਸਿੰਘ (ਬਰਨਾਲਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਐਫ 45,46,47 ਕੈਟਾਗਿਰੀ ਦੇ ਸਾਟਪੁੱਟ ਵਿੱਚ – ਮੁਹੰਮਦ ਇਆਸਰ (ਸੰਗਰੂਰ) ਨੇ ਪਹਿਲਾ, ਬਲਵੀਰ ਸਿੰਘ (ਮਾਨਸਾ) ਨੇ ਦੂਜਾ ਅਤੇ ਸੁਖਵੀਰ ਸਿੰਘ (ਮਾਨਸਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਫ 47 ਕੈਟਾਗਿਰੀ ਦੇ ਲੰਮੀ ਛਾਲ ਵਿੱਚ -ਮਿਥੁਨ (ਹੁਸਿਆਰਪੁਰ) ਨੇ ਪਹਿਲਾ, ਕਰਨਦੀਪ ਕੁਮਾਰ (ਫਿਰੋਜਪੁਰ) ਨੇ ਦੂਜਾ ਅਤੇ ਪਰਦੀਪ ਸਿੰਘ (ਬਰਨਾਲਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਟੀ-44 ਕੈਟਾਗਿਰੀ ਦੇ 100 ਮੀਟਰ ਵਿੱਚ – ਸਤਿੰਦਰਪਾਲ (ਜਲੰਧਰ) ਨੇ ਪਹਿਲਾ, ਬਲਰਾਜ (ਗੁਰਦਾਸਪੁਰ) ਨੇ ਦੂਜਾ ਸਥਾਨ, ਰਘਵੀਰ ਸਿੰਘ (ਸੰਗਰੂਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਐਫ 54 ਕੈਟਾਗਿਰੀ ਦੇ ਸਾਟਪੁੱਟ ਈਵੈਂਟ ਵਿੱਚ – ਬਲਜਿੰਦਰ ਸਿੰਘ (ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ ਸਥਾਨ,ਅਜੀਤ ਕੁਮਾਰ (ਐਸ.ਏ.ਐਸ.ਨਗਰ) ਨੇ ਦੂਜਾ ਸਥਾਨ ਅਤੇ ਸਲਵਿੰਦਰ ਸਿੰਘ (ਸ੍ਰੀ ਮੁਕਤਸਰ ਸਾਹਿਬ ਨੇ ਤੀਜਾ ਸਥਾਨ : ਡਿਸਕਸ ਥਰੋ ਵਿੱਚ – ਅਜੀਤ ਕੁਮਾਰ (ਐਸ.ਏ.ਐਸ.ਨਗਰ) ਨੇ ਪਹਿਲਾ, ਬਲਜਿੰਦਰ ਸਿੰਘ (ਸ੍ਰੀ ਮੁਕਤਸਰ ਸਾਹਿਬ) ਨੇ ਦੂਜਾ ਸਥਾਨ ਅਤੇ ਅਨਿਲ ਕੁਮਾਰ (ਐਸ.ਏ.ਐਸ.ਨਗਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਐਫ 42/63 ਕੈਟਾਗਿਰੀ ਦੇ ਸਾਟਪੁੱਟ ਵਿੱਚ – ਹਰਜਿੰਦਰ ਸਿੰਘ (ਮੋਗਾ) ਨੇ ਪਹਿਲਾ ਸਥਾਨ, ਮੁਹੰਮਦ ਨਦੀਮ (ਮਲੇਰਕੋਟਲਾ) ਨੇ ਦੂਜਾ ਅਤੇ ਮੰਗਲ ਸਿੰਘ (ਫਰੀਦਕੋਟ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਟੀ-64 ਕੈਟਾਗਿਰੀ ਦੇ 100 ਮੀਟਰ ਵਿੱਚ – ਸੁਖਪ੍ਰੀਤ ਸਿੰਘ (ਮੋਗਾ) ਨੇ ਪਹਿਲਾ ਸਥਾਨ, ਕੁਲਵਿੰਦਰ ਸਿੰਘ (ਫਰੀਦਕੋਟ) ਨੇ ਦੂਜਾ ਸਥਾਨ ਅਤੇ ਅਰਸਦੀਪ ਸਿੰਘ (ਬਠਿੰਡਾ) ਨੇ ਤੀਜਾ ਸਥਾਨ ਐਫ 42/63 ਕੈਟਾਗਿਰੀ ਦੇ ਸਾਟਪੁੱਟ ਵਿੱਚ –
ਹਰਜਿੰਦਰ ਸਿੰਘ (ਮੋਗਾ) ਨੇ ਪਹਿਲਾ, ਮੁਹੰਮਦ ਨਵੀਨ (ਮਲੇਰਕੋਟਲਾ) ਨੇ ਦੂਜਾ ਸਥਾਨ, ਮੰਗਲ ਸਿੰਘ (ਫਰੀਦਕੋਟ) ਨੇ ਤੀਜਾ ਸਥਾਨ; ਐਫ 44/62/64 ਕੈਟਾਗਿਰੀ ਦੇ ਲੰਮੀ ਛਾਲ ਈਵੈਂਟ ਵਿੱਚ – ਸਲੀਮ ਮੁਹੰਮਦ (ਪਟਿਆਲਾ) ਨੇ ਪਹਿਲਾ, ਕੁਲਵਿੰਦਰ ਸਿੰਘ (ਫਰੀਦਕੋਟ) ਨੇ ਦੂਜਾ ਸਥਾਨ ਅਤੇ ਰਘਵੀਰ ਸਿੰਘ (ਸੰਗਰੂਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Leave a Reply

Your email address will not be published.


*