ਲੁਧਿਆਣਾ (ਲਵੀਜਾ ਰਾਏ) ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪ੍ਰਸਾਸਨ ਅਤੇ ਪੰਜਾਬ ਪੈਰ੍ਹਾ ਸਪੋਰਟਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਖੇਡ ਵਿਭਾਗ ਦੁਆਰਾ ਪਹਿਲੀਆਂ ਪੈਰ੍ਹਾ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਰਾਜ ਪੱਧਰੀ ਖੇਡਾਂ ਐਥਲੈਟਿਕਸ, ਬੈਡਮਿੰਟਨ ਅਤੇ ਪਾਵਰ ਲਿਫਟਿੰਗ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ 20 ਨਵੰਬਰ ਤੋਂ 25 ਨਵੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਪੈਰ੍ਹਾ ਖੇਡਾਂ ਦੇ ਚੌਥੇ ਦਿਨ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ:-
ਗੁਰੂ ਨਾਨਕ ਸਟੇਡੀਅਮ ਦੇ ਐਥਲੈਟਿਕਸ ਟਰੈਕ ਵਿੱਚ ਪੈਰ੍ਹਾ ਐਥਲੀਟਾਂ ਦੇ ਮੁਕਾਬਲਿਆਂ ਵਿੱਚ- ਟੀ-37 ਕੈਟਾਗਿਰੀ ਦੇ 100 ਮੀਟਰ ਵਿੱਚ ਮੰਗਲ ਸਿੰਘ (ਸ੍ਰੀ ਅਮ੍ਰਿਤਸਰ ਸਾਹਿਬ) ਨੇ ਪਹਿਲਾ, ਬਲਵੰਤ ਸਿੰਘ (ਫਤਿਹਗੜ੍ਹ ਸਾਹਿਬ) ਨੇ ਦੂਜਾ ਸਥਾਨ, ਦਵਿੰਦਰ ਸਿੰਘ (ਫਤਿਹਗੜ੍ਹ ਸਾਹਿਬ) ਨੇ ਤੀਜਾ ਸਥਾਨ, 200 ਮੀਟਰ ਵਿੱਚ ਮੰਗਲ ਸਿੰਘ (ਸੀ ਅੰਮ੍ਰਿਤਸਰ ਸਾਹਿਬ) ਨੇ ਪਹਿਲਾ ਸਥਾਨ, ਬਲਵੰਤ ਸਿੰਘ (ਸ੍ਰੀ ਫਤਿਹਗੜ੍ਹ ਸਾਹਿਬ) ਨੇ ਦੂਜਾ ਸਥਾਨ, ਪ੍ਰਭਾਤ ਸਿੰਘ (ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟੀ-38 ਕੈਟਾਗਿਰੀ ਦੇ 100 ਮੀਟਰ ਵਿੱਚ – ਸਿਮਰਨਜੀਤ ਸਿੰਘ (ਬਰਨਾਲਾ) ਨੇ ਪਹਿਲਾ, ਗੌਰਵ (ਜਲੰਧਰ) ਨੇ ਦੂਜਾ ਅਤੇ ਮਨਜੋਤ ਸਰਮਾ (ਸੰਗਰੂਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਐਫ -55 ਕੈਟਾਗਿਰੀ ਦੇ ਡਿਸਕਸ ਥਰੋ ਵਿੱਚ -ਵਿਸਵ (ਰੂਪਨਗਰ) ਨੇ ਪਹਿਲਾ, ਮੁਹੰਮਦ ਲਤੀਫ (ਐਸ.ਏ.ਐਸ.ਨਗਰ) ਨੇ ਦੂਜਾ ਅਤੇ ਕੁਮੇਰ ਸਿੰਘ (ਐਸ.ਏ.ਐਸ.ਨਗਰ) ਨੇ ਤੀਜਾ ਸਥਾਨ: ਬਾਟਪੁੱਟ ਵਿੱਚ – ਮਹੁੰਮਦ ਲਤੀਫ (ਐਸ.ਏ.ਐਸ.ਨਗਰ) ਨੇ ਪਹਿਲਾ, ਵਿਸਵ (ਰੂਪਨਗਰ) ਨੇ ਦੂਜਾ ਅਤੇ ਬਲਜੀਤ ਕੁਮਾਰ (ਕਪੂਰਥਲਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਐਫ 56 ਕੈਟਾਗਿਰੀ ਦੇ ਡਿਸਕਸ ਥਰੋ ਵਿੱਚ – ਬਿਕਰਮਜੀਤ ਸਿੰਘ (ਸ੍ਰੀ ਅੰਮ੍ਰਿਤਸਰ ਸਾਹਿਬ) ਨੇ ਪਹਿਲਾ, ਰਫੀ ਮੁਹੰਮਦ (ਜਲੰਧਰ) ਨੇ ਦੂਜਾ ਸਥਾਨ, ਸੀਤਲ ਸਿੰਘ (ਜਲੰਧਰ) ਨੇ ਤੀਜਾ ਸਥਾਨ: ਸ਼ਾਟਪੁੱਟ ਵਿੱਚ – ਬਿਕਰਮਜੀਤ ਸਿੰਘ (ਸੀ ਅਮ੍ਰਿਤਸਰ ਸਾਹਿਬ) ਨੇ ਪਹਿਲਾ, ਦਵਿੰਦਰ ਸਿੰਘ (ਸ੍ਰੀ ਫਤਿਹਗੜ੍ਹ ਸਾਹਿਬ) ਨੇ ਦੂਜਾ ਸਥਾਨ ਅਤੇ ਸੀਤਲ ਸਿੰਘ (ਜਲੰਧਰ) ਨੇ ਤੀਜਾ ਸਥਾਨ; ਜੈਵਲਿਨ ਥਰੋ ਵਿੱਚ ਸੀਤਲ ਸਿੰਘ (ਜਲੰਧਰ) ਨੇ ਪਹਿਲਾ ਸਥਾਨ, ਬਿਕਰਮਜੀਤ ਸਿੰਘ (ਸੀ – ਅੰਮ੍ਰਿਤਸਰ ਸਾਹਿਬ) ਨੇ ਦੂਜਾ ਸਥਾਨ ਅਤੇ ਸੁਰਿੰਦਰ ਸਿੰਘ (ਰੂਪਨਗਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਾਸਤਰੀ ਬੈਡਮਿੰਟਨ ਹਾਲ ਵਿਖੇ ਪੈਰ੍ਹਾ ਬੈਡਮਿੰਟਨ ਦੇ ਹੋਏ ਮੁਕਾਬਲਿਆਂ ਵਿੱਚ ਕੇਟਾਗਿਰੀ ਵੀਲ ਚੇਅਰ-1 ਡਬਲ ਵਿੱਚ – ਅਸ਼ਵਨੀ ਕੁਮਾਰ (ਲੁਧਿਆਣਾ) ਤੇ ਪਰਵੀਨ ਕੁਮਾਰ (ਲੁਧਿਆਣਾ) ਨੇ ਪਹਿਲਾ ਸਥਾਨ, ਪਵਨ ਕੁਮਾਰ (ਲੁਧਿਆਣਾ) ਤੇ ਗੁਰਦੀਪ ਸਿੰਘ (ਲੁਧਿਆਣਾ) ਨੇ ਦੂਜਾ ਸਥਾਨ: ਕੁਲਦੀਪ ਸਿੰਘ (ਲੁਧਿਆਣਾ) ਤੇ ਜਗਜੀਤ ਸਿੰਘ (ਲੁਧਿਆਣਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
Leave a Reply