ਹਰਿਆਣਾ ਨਿਊਜ਼

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਦੀ ਮੌਜੂਦਗੀ ਵਿਚ ਪਾਵਰਗ੍ਰਿਡ ਅਤੇ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਿਚ ਹੋਇਆ ਐਮਓਯੂ

ਚੰਡੀਗੜ੍ਹ, 21 ਨਵੰਬਰ – ਭਾਰਤ ਦੀ ਨਵਰਤਨ ਕੰਪਨੀਆਂ ਵਿੱਚੋਂ ਇਕ ਪਾਵਰਗ੍ਰਿਡ ਵੱਲੋਂ ਸੀਐਸਆਰ ਸਕੀਮ ਤਹਿਤ ਕਰੀਬ 50 ਕਰੋੜ ਰੁਪਏ ਦੀ ਰਕਮ ਨਾਲ ਹਰਿਆਣਾ ਦੇ ਚਾਰ ਜਿਲ੍ਹਿਆਂ ਕਰਨਾਲ, ਪਾਣੀਪਤ, ਰਿਵਾੜੀ ਅਤੇ ਕੁਰੂਕਸ਼ੇਤਰ  ਦੇ 658 ਪਿੰਡਾਂ ਵਿਚ ਸ਼ਿਵਧਾਮ ਯੋਜਨਾ ਤਹਿਤ ਸ਼ਮਸ਼ਾਨ ਘਾਟ ਅਤੇ ਕਬਰੀਸਤਾਨ ਦਾ ਮੁੜ ਵਿਸਥਾਰ ਕਰਵਾਇਆ ਜਾਵੇਗਾ। ਇਸ ਦੇ ਲਈ ਅੱਜ ਗੁਰੂਗ੍ਰਾਮ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਮੌਜੂਦਗੀ ਵਿਚ ਪਾਵਰਗ੍ਰਿਡ ਅਤੇ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਿਚ ਇਕ ਸਮਝੌਤਾ ਮੈਮੋ (ਐਮਓਯੂ) ‘ਤੇ ਹਸਤਾਖਰ ਕੀਤੇ ਗਏ।

          ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਸੀਐਸਆਰ ਸਕੀਮ ਤਹਿਤ ਗੁਰੂਗ੍ਰਾਮ ਵਿਕਾਸ ਦੇ ਖੇਤਰ ਵਿਚ ਕਾਰਪੋਰੇਟ ਕੰਪਨੀਆਂ ਬੇਮਿਸਾਲ ਯੋਗਦਾਨ ਦੇ ਰਹੀਆਂ ਹਨ, ਜੋ ਸਮਾਜਿਕ ਉਥਾਨ ਦੀ ਦਿਸ਼ਾ ਵਿਚ ਸ਼ਧਲਾਘਾਯੋਗ ਹੈ। ਇਸ ਮੌਕੇ ‘ਤੇ ਵਪਾਰ, ਉਦਯੋਗ, ਵਨ ਅਤੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ, ਸਹਿਕਾਰਤਾ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਵੀ ਮੌਜੂਦ ਰਹੇ।

          ਐਮਓਯੂ ‘ਤੇ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਜੇ. ਕੇ. ਅਭੀਰ ਅਤੇ ਪਾਵਰਗ੍ਰਿਡ ਵੱਲੋਂ ਮਹਾਪ੍ਰਬੰਧਕ ਸੰਜੈ ਕੁਮਾਰ ਵਰਮਾ ਨੇ ਹਸਤਾਖਰ ਕੀਤੇ।

          ਚੇਅਰਮੈਨ ਆਰ. ਕੇ. ਤਿਆਗੀ ਨੇ ਦਸਿਆ ਕਿ ਇੰਨ੍ਹਾਂ ਸ਼ਿਵਧਾਮ ਅਤੇ ਕਬਰੀਸਤਾਨ ਦੇ ਮੁੜ ਵਿਸਥਾਰ ਦੇ ਲਈ 49 ਕਰੋੜ 94 ਲੱਖ 39 ਹਜਾਰ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ। ਐਮਓਯੂ ਤਹਿਤ ਇੰਨ੍ਹਾਂ ਸਾਰੇ 658 ਸ਼ਿਵਧਾਮ ਦੀ ਚਾਰਦੀਵਾਰੀ ਤੇ ਪੱਕਾ ਰਸਤਾ ਬਣਵਾਇਆ ਜਾਵੇਗਾ। ਇੰਨ੍ਹਾਂ ਵਿਚ ਸ਼ੈਡ ਲਗਵਾਇਆ ਜਾਵੇਗਾ ਅਤੇ ਪੇਯਜਲ ਦਾ ਪ੍ਰਬੰਧ ਕੀਤਾ ਜਾਵੇਗਾ।

          ਡਾ. ਜੈਸਕਿਸ਼ਨ ਅਭੀਰ ਨੇ ਦਸਿਆ ਕਿ ਇੰਨ੍ਹਾਂ 658 ਪਿੰਡਾਂ ਦੀ ਆਬਾਦੀ ਕਰੀਬ 40 ਲੱਖ ਹੈ। ਕਰਨਾਲ ਜਿਲ੍ਹਾ ਦੇ 198 ਪਿੰਡਾਂ ਵਿਚ ਸ਼ਿਵਧਾਮਾਂ ਦੇ ਮੁੜ ਨਿਰਮਾਣ ‘ਤੇ 10 ਕਰੋੜ 97 ਲੱਖ 80 ਹਜਾਰ ਰੁਪਏ, ਕੁਰੂਕਸ਼ੇਤਰ ਜਿਲ੍ਹਾ ਵਿਚ 237 ਪਿੰਡਾਂ ਦੇ ਸ਼ਿਵਧਾਮ ‘ਤੇ 18 ਕਰੋੜ 46 ਲੱਖ 29 ਹਜਾਰ ਰੁਪਏ, ਪਾਣੀਪਤ ਦੇ 106 ਪਿੰਡਾਂ ਵਿਚ ਪੰਜ ਕਰੋੜ 15 ਲੱਖ 20 ਹਜਾਰ ਰੁਪਏ ਅਤੇ ਰਿਵਾੜੀ ਜਿਲ੍ਹਾ ਦੇ 117 ਪਿੰਡਾਂ ਵਿਚ 15 ਕਰੋੜ 35 ਲੱਖ ਰੁਪਏ ਖਰਚ ਕੀਤੇ ਜਾਣਗੇ।

          ਵਰਨਣਯੋਗ ਹੈ ਕਿ ਹਰਿਆਣਾ ਵਿਚ ਨਵੰਬਰ 2018 ਵਿਚ ਸੂਬੇ ਵਿਚ ਸੀਐਸਆਰ ਅਤੇ ਵਾਰਡ ਦਾ ਗਠਨ ਕੀਤਾ ਗਿਆ ਸੀ, ਜਿਸ ਨੂੰ ਮਾਰਚ, 2021 ਵਿਚ ਮੁੱਖ ਮੰਤਰੀ ਦੀ ਅਗਵਾਈ ਹੇਠ ਹਰਿਆਣਾ ਰਾਜ ਸੀਐਸਆਰ ਟਰਸਟ ਬਣਾ ਦਿੱਤਾ ਗਆ। ਸੂਬੇ ਵਿਚ ਨਵੰਬਰ, 2018 ਤੋਂ ਮਾਰਚ, 2024 ਤਕ ਸਮਾਜਿਕ ਸਹਿਭਾਗਤਾ ਪ੍ਰੋਗ੍ਰਾਮ ਤਹਿਤ 750 ਕਰੋੜ ਰੁਪਏ ਦੇ ਵਿਕਾਸ ਕੰਮ ਕਰਵਾਏ ਜਾ ਚੁੱਕੇ ਹਨ। ਮੌ੧ੂਦਾ ਮਾਲੀ ਸਾਲ ਵਿਚ ਇਸ ਸਕੀਮ ਤਹਿਤ 350 ਕਰੋੜ ਰੁਪਏ ਦੇ ਵਿਕਾਸ ਕੰਮ ਕਰਵਾਏ ਜਾਣਗੇ।

          ਇਸ ਮੌਕੇ ‘ਤੇ ਪਾਵਰਗ੍ਰਿਡ ਦੇ ਚੇਅਰਮੈਨ ਤੇ ਪ੍ਰਬੰਧ ਨਿਦੇਸ਼ਕ ਆਰ.ਕੇ. ਤਿਆਗੀ, ਕਮਿਸ਼ਨਰ ਅਤੇ ਸੀ. ਬਿਢਾਨ ਮੌਜੂਦ ਰਹੇ।

ਲਗਭਗ 1,010 ਕਰੋੜ ਰੁਪਏ ਦੀ ਲਾਗਤ ਨਾਲ 21 ਏਕੜ ਖੇਤਰ ਵਿਚ ਬਣੇਗਾ ਮੈਡੀਕਲ ਕਾਲਜ, ਐਮਬੀਬੀਐਸ ਦੀ ਹੋਵੇਗੀ 10 ਸੀਟਾਂ  ਮੁੱਖ ਮੰਤਰੀ

ਚੰਡੀਗੜ੍ਹ, 21 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਦੇਸ਼ ਦਾ ਮੈਡੀਕਲ ਹੱਬ ਬਨਾਉਣ ਤੇ ਫਿੱਟ ਇੰਡੀਆ ਦਾ ਵਿਜਨ ਦਿੱਤਾ ਹੈ, ਜੋ ਸਾਕਾਰ ਕਰਨ ਲਈ ਹਰਿਆਣਾ ਨੇ ਪਹਿਲ ਕੀਤੀ ਹੈ ਅਤੇ ਸਰਕਾਰ ਨੇ ਹਰ ਜਿਲ੍ਹੇ ਵਿਚ ਇਕ ਮੈਡੀਕਲ ਕਾਲਜ ਸਥਾਪਿਤ ਕਰਨ ਦਾ ਬੀੜਾ ਚੁਕਿਆ ਹੈ। ਹੁਣ ਤਕ ਸੂਬੇ ਵਿਚ 9 ਨਵੇਂ ਮੈਡੀਕਲ ਕਾਲਜ ਖੋਲੇ ਜਾ ਚੁੱਕੇ ਹਨ। ਸਾਲ 2014 ਤੋਂ ਪਹਿਲਾਂ ਸੂਬੇ ਵਿਚ ਸਿਰਫ 6 ਹੀ ਮੈਡੀਕਲ ਕਾਲਜ ਸਨ। ਸੂਬੇ ਵਿਚ ਹੁਣ ਮੈਡੀਕਲ ਕਾਲਜਾਂ ਦੀ ਗਿਣਤੀ ਵੱਧ ਕੇ 15 ਹੋ ਗਈ ਹੈ। ਇਸੀ ਲੜੀ ਵਿਚ ਅੱਜ ਸਿਰਸਾ ਦੇ ਸੰਤ ਸਰਸਾਈ ਨਾਥ ਜੀ ਸਰਕਾਰੀ ਮੈਡੀਕਲ ਕਾਲਜ ਦੇ ਨਿਰਮਾਣ ਕੰਮ ਦਾ ਭੂਮੀ ਪੂਜਨ ਕੀਤਾ ਗਿਆ ਹੈ।

          ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਸ ਮੈਡੀਕਲ ਕਾਲਜ ਵਿਚ ਕੈਂਸਰ ਦੇ ਉਪਚਾਰ ਲਈ ਵੱਖ ਵਿੰਗ ਵੀ ਸ਼ੁਰੂ ਕੀਤਾ ਜਾਵੇਗਾ। ਇਸ ਦੇ ਲਈ ਨਾਲ ਲੱਗਦੀ ਸਾਢੇ ਪੰਜ ਏਕੜ ਜਮੀਨ ਮਹੁਇਆ ਕਰਵਾਈ ਜਾਵੇਗੀ।

          ਮੁੱਖ ਮੰਤਰੀ ਅੱਜ ਸਿਰਸਾ ਵਿਚ ਸੰਤ ਸਰਸਾਈ ਨਾਥ ਜੀ ਸਰਕਾਰੀ ਮੈਡੀਕਲ ਕਾਲਜ ਦੇ ਭੂਮੀ ਪੂਜਨ ਸਮਾਰੋਹ ਵਿਚ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਾਲਜ ਪਰਿਸਰ ਵਿਚ ਇਕ ਪੇੜ ਮਾਂ ਦੇ ਨਾਂਅ ਲਗਾ ਕੇ ਵਾਤਾਵਰਣ ਦਾ ਸੰਦੇਸ਼ ਵੀ ਦਿੱਤਾ।

          ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਮਹਾਨ ਸੰਤ ਸਰਸਾਈ ਨਾਥ ਜੀ ਨੂੰ ਨਮਨ ਕਰਦੇ ਹੋਏ ਸਿਰਸਾ ਦੇ ਸਾਰੇ ਨਾਗਰਿਕਾਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਸੰਤ ਸਰਸਾਈ ਨਾਥ ਜੀ ਗੁਰੂ ਗੌਰਖਨਾਥ ਜੀ ਦੇ ਚੇਲੇ ਸਨ। ਜਿਨ੍ਹਾਂ ਨੇ 13ਵੀਂ ਸ਼ਤਾਬਦੀ ਵਿਚ ਸਿਰਸਾ ਨਗਰ ਦੀ ਨੀਂਹ ਰੱਖੀ ਸੀ। ਸੰਤ ਸਰਸਾਈ ਨਾਥ ਜੀ ਇਕ ਮਹਾਨ ਵਿਅਕਤੀ ਸਨ, ਜਿਨ੍ਹਾਂ ਨੇ ਉਸ ਸਮੇਂ ਦੇ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਬੇਟੇ ਦਾਰਾ ਸ਼ਿਕੋਹ ਨੂੰ ਜੀਵਨ ਦਾਨ ਦਿੱਤਾ ਸੀ। ਮੈਨੂੰ ਭਰੋਸਾ ਹੈ ਕਿ ਅਜਿਹੇ ਮਹਾਪੁਰਸ਼ ਦੇ ਨਾਂਅ ‘ਤੇ ਬਨਣ ਵਾਲੇ ਇਸ ਮੈਡੀਕਲ ਕਾਲਜ ਵਿਚ ਆਉਣ ਵਾਲਾ ਹਰ ਮਰੀਜ ਨਿਰੋਗੀ ਹੋ ਕੇ ਪਰਤੇਗਾ।

          ਉਨ੍ਹਾਂ ਨੇ ਕਿਹਾ ਕਿ 21 ਏਕੜ ‘ਤੇ ਬਨਣ ਵਾਲੇ ਇਸ ਮੈਡੀਕਲ ਕਾਲਜ ਦੀ ਪੂਰੀ ਪਰਿਯੋਜਨਾ ‘ਤੇ ਲਗਭਗ 1,010 ਕਰੋੜ 37 ਲੱਖ ਰੁਪਏ ਖਰਚ ਹੋਣਗੇ। ਇਹ ਕਾਲਜ ਦੋ ਸਾਲ ਵਿਚ ਬਣ ਕੇ ਤਿਆਰ ਹੋ ਜਾਵੇਗਾ। ਇਸ ਤੋਂ ਇਲਾਵਾ, ਮੈਡੀਕਲ ਕਾਲਜ ਭਿਵਾਨੀ ਦਾ ਨਿਰਮਾਣ ਕੰਮ ਲਗਭਗ ਪੂਰਾ ਹੋ ਚੁੱਕਾ ਹੈ। ਕੈਥਲ, ਗੁਰੂਗ੍ਰਾਮ ਤੇ ਯਮੁਨਾਨਗਰ ਵਿਚ ਮੈਡੀਕਲ ਕਾਲਜ ਨਿਰਮਾਣਧੀਨ ਹੈ। ਜਿਲ੍ਹਾ ਜੀਂਦ ਦੇ ਹੈਬਤਪੁਰ ਵਿਚ ਤੇ ਜਿਲ੍ਹਾ ਮਹੇਂਦਰਗੜ੍ਹ ਦੇ ਕੋਰਿਆਵਾਸ ਵਿਚ ਮੈਡੀਕਲ ਕਾਲਜਾਂ ਦੇ ਭਵਨਾਂ ਦਾ ਨਿਰਮਾਣ ਕੰਮ ਲਗਭਗ ਪੂਰਾ ਹੋਣ ਵਾਲਾ ਹੈ। ਇਸ ਤੋਂ ਇਲਾਵਾ, 5 ਹੋਰ ਨਵੇਂ ਮੈਡੀਕਲ ਕਾਲਜ ਖੋਲਣ ਦੀ ਪ੍ਰਕ੍ਰਿਆ ਚੱਲ ਰਹੀ ਹੈ। ਇੰਨ੍ਹਾਂ ਹੀ ਨਹੀਂ ਹਰ ਮੈਡੀਕਲ ਕਾਲਜ ਵਿਚ ਨਰਸਿੰਗ, ਫਿਜੀਓਥੈਰੇਪੀ ਅਤੇ ਪੈਰਾ ਮੈਡੀਕਲ ਕਾਲਜ ਵੀ ਸਥਾਪਿਤ ਕੀਤੇ ਜਾਣਗੇ।

          ਇਸੀ ਤਰ੍ਹਾ ਨਾਲ ਛਾਂਇਸਾ ਫਰੀਦਾਬਾਦ ਵਿਚ ਬੰਦ ਹੋਏ ਗੋਲਡ ਫੀਲਡ ਮੈਡੀਕਲ ਕਾਲਜ ਨੂੰ ਸਰਕਾਰ ਨੇ ਆਪਣੇ ਅਧੀਨ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਸੁਰਗਵਾਸੀ ਸ੍ਰੀ ਅਟਲ ਬਿਹਾਰੀ ਵਾਜਪੇਯੀ ਦੇ ਨਾਂਅ ਨਾਲ ਸ਼ੁਰੂ ਕੀਤਾ ਹੈ। ਇਸ ਤੋਂ ਇਲਾਵਾ ਕੁਰੂਕਸ਼ੇਤਰ ਵਿਚ ਸ੍ਰੀਕ੍ਰਿਸ਼ਣ ਆਯੂਸ਼ ਯੂਨੀਵਰਸਿਟੀ ਖੋਲੀ ਗਈ ਹੈ। ਪੰਚਕੂਲਾ ਵਿਚ ਕੌਮੀ ਆਯੂਰਵੇਦ ਯੋਗ ਅਤੇ ਕੁਦਰਤੀ ਮੈਡੀਕਲ ਸੰਸਥਾਨ ਦੀ ਸਥਾਪਨਾ ਕੀਤੀ ਜਾ ਰਹੀ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਕਰਨਾਲ ਦੇ ਕੁਟੈਲ ਵਿਚ ਪੰਡਿਤ ਦੀਨ ਦਿਆਨ ਉਪਾਧਿਆਏ ਸਿਹਤ ਵਿਗਿਆਨ ਯੁਨੀਵਰਸਿਟੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਭਗਤ ਫੂਲ ਸਿੰਘ ਸਰਕਾਰੀ ਮਹਿਲਾ ਮੈਡੀਕਲ ਕਾਲਜ ਖਾਨਪੁਰ ਕਲਾਂ (ਸੋੋਨੀਪਤ) ਦੇ ਤੀਜੇ ਪੜਾਅ ਦਾ ਵਿਸਤਾਰ ਕੰਮ 419 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਜਿਲ੍ਹਾ ਝੱਜਰ ਦੇ ਬਾਡਸਾ ਵਿਚ ਕੌਮੀ ਕੈਂਸਰ ਸੰਸਥਾਨ ਖੋਲਿਆ ਗਿਆ ਹੈ। ਜਿਲ੍ਹਾ ਰਿਵਾੜੀ ਦੇ ਮਾਜਰਾ ਵਿਚ ਏਮਸ ਸਥਾਪਿਤ ਕੀਤਾ ਜਾ ਰਿਹਾ ਹੈ ਜਿਸ ਦਾ ਨੀਂਹ ਪੱਥਰ ਪਿਛਲੇ ਦਿਨਾਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਰੱਖਿਆ ਸੀ।

          ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਗਰੀਬ ਲੋਕਾਂ ਦੇ ਫਰੀ ਇਲਾਜ ਲਈ ਪ੍ਰਧਾਨ ਮੰਤਰੀ ਜਨ ਅਰੋਗਯ ਆਯੂਸ਼ਮਾਨ ਭਾਰਤ ਯੋਜਨਾ ਸ਼ੁਰੂ ਕੀਤੀ ਹੈ। ਹਰਿਆਣਾ ਵਿਚ ਇਸ ਦਾ ਵਿਸਤਾਰ ਕਰਦੇ ਹੋਏ ਸਰਕਾਰ ਨੇ ਆਯੂਸ਼ਮਾਨ ਭਾਰਤ ਚਿਰਾਯੂ ਹਰਿਆਣਾ ਯੋਜਨਾ ਸ਼ੁਰੂ ਕੀਤੀ ਹੈ। ਹੁਣ ਤਕ ਸੂਬੇ ਵਿਚ 1 ਕਰੋੜ 19 ਲੱਖ ਚਿਰਾਯੂ ਕਾਰਡ ਬਣਾਏ ਜਾ ਚੁਕੇ ਹਨ। ਇਸ ਯੋਜਨਾ ਨਾਲ ਸੂਬੇ ਵਿਚ 11 ਲੱਖ 65 ਹਜਾਰ ਮਰੀਜਾਂ ਦੇ ਇਲਾਜ ਲਈ 1477 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁਕਾ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੂਬੇ ਵਿਚ 1.80 ਲੱਖ ਰੁਪਏ ਤੋ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਆਯੂਸ਼ਮਾਨ ਚਿਰਾਯੂ ਯੋਜਨਾ ਤਹਿਤ ਹੁਣ 10 ਲੱਖ ਰੁਪਏ ਤਕ ਦੇ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ।

          ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਆਧੁਨਿਕ ਮੈਡੀਕਲ ਦੇ ਨਾਲ-ਨਾਲ ਆਯੂਰਵੇਦ ਯੋਗ ਅਤੇ ਕੁਦਰਤੀ ਮੈਡੀਕਲ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਵਿਚ ਰਸਾਇਨਿਕ ਖਾਦਾਂ ਦਾ ਘੱਟ ਤੋਂ ਘੱਟ ਵਰਤੋ ਕਰਨ। ਇਸ ਕੁਦਰਤੀ ਖੇਤੀ ਪ੍ਰੋਤਸਾਹਨ ਦੇਣਾ ਹੋਵੇਗਾ, ਇਸ ਦੇ ਲਈ ਸਰਕਾਰ ਨੇ ਵੱਖ ਤੋਂ ਬਜਟ ਦੀ ਵਿਵਸਥਾ ਵੀ ਕੀਤੀ ਹੈ।

          ਮੁੱਖ ਮੰਤਰੀ ਨੇ ਨੌਜੁਆਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ੇ ਨੂੰ ਤਿਆਗ ਕੇ ਆਪਣੀ ਉਰਜਾ ਦਾ ਸਕਾਰਾਤਮਕ ਕੰਮਾਂ ਵਿਚ ਵਰਤੋ ਕਰਨ।

ਉਨ੍ਹਾਂ ਨੇ ਮਾਂਪਿਆਂ ਨੂੰ ਵੀ ਅਪੀਲ ਕੀਤੀ ਉਹ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਅਤੇ ਉਨ੍ਹਾਂ ਦਾ ਚੰਗਾ ਪਾਲਣ ਪੋਸ਼ਣ ਕਰਨ।

ਸੂਬਾ ਸਰਕਾਰ ਕਰ ਰਹੀ ਮੈਡੀਕਲ ਖੇਤਰ ਵਿਚ ਤੇਜੀ ਨਾਲ ਕੰਮ  ਸਿਹਤ ਮੰਤਰੀ ਆਰਤੀ ਸਿੰਘ ਰਾਓ

          ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸਿਰਸਾ ਵਿਚ ਮੈਡੀਕਲ ਕਾਲਜ ਦੀ ਜਰੂਰਤ ਵੀ ਸੀ ਅਤੇ ਸਿਰਸਾ ਦੇ ਲੋਕਾਂ ਦੀ ਪੁਰਾਣੀ ਮੰਗ ਵੀ, ਜਿਸ ਨੂੰ ਅੱਜ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਭੂਮੀ ਪੂਜਨ ਕਰ ਪੂਰਾ ਕੀਾ ਹੈ। ਇਸ ਮੈਡੀਕਲ ਕਾਲਜ ਵਿਚ 540 ਬੈਡ ਦੀ ਵਿਵਸਥਾ ਹੋਵੇਗੀ ਅਤੇ ਨੌਜੁਆਨਾਂ ਲਈ ਐਮਬੀਬੀਐਸ ਦੀ 100 ਸੀਟਾਂ ਉਪਲਬਧ ਹੋਣਗੀਆਂ।

          ਉਨ੍ਹਾਂ ਨੇ ਕਿਹਾ ਕਿ ਇਸ ਮੈਡੀਕਲ ਕਾਲਜ ਦੇ ਬਨਣ ਨਾਲ ਨਾ ਸਿਰਫ ਸਿਰਸਾ ਹੀ ਨਹੀਂ ਸਗੋ ਗੁਆਂਢੀ ਸੂਬਾ ਰਾਜਸਤਾਨ ਤੇ ਪੰਜਾਬ ਦੇ ਲੋਕਾਂ ਨੂੰ ਵੀ ਲਾਭ ਮਿਲੇਗਾ।

          ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਲਗਾਤਾਰ ਮੈਡੀਕਲ ਖੇਤਰ ਵਿਚ ਤੇਜੀ ਨਾਲ ਕੰਮ ਕਰ ਰਹੀ ਹੈ। ਸੂਬਾ ਸਰਕਾਰ ਦੇ ਆਉਣ ਤੋਂ ਪਹਿਲਾਂ 2014 ਐਮਬੀਬੀਐਸ ਦੀ 700 ਸੀਟਾਂ ਸਨ ੧ੋ ਕਿ ਮੌਜੂਦਾ ਸਰਕਾਰ ਨੇ ਵਧਾ ਕੇ 2185 ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿਚ 1300 ਸੀਟਾਂ ਦਾ ਹੋਰ ਵਾਧਾ ਹੋਵੇਵਾ।

ਹਰਿਆਣਾ ਦੇ ਮੁੱਖ ਸਕੱਤਰ ਨੇ ਕੀਤੀ ਬੁਨਿਆਦੀ ਢਾਂਚਾ ਪਰਿਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ

ਚੰਡੀਗੜ੍ਹ, 21 ਨਵੰਬਰ – ਹਰਿਆਣਾ ਦੇ ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਸੂਬੇ ਵਿਚ ਚੱਲ ਰਹੀ 58,274 ਕਰੋੜ ਰੁਪਏ ਦੇ ਅੰਦਾਜਾ ਨਿਵੇਸ਼ ਦੀ 9 ਬੁਨਿਆਦੀ ਢਾਂਚਾ ਪਰਿਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ।

          ਅੱਜ ਇੱਥੇ ਰਾਜ ਪੱਧਰੀ ਮੀਟਿੰਗ ਵਿਚ ਪਰਿਯੋਜਨਾ ਨਿਗਰਾਨੀ ਸਮੂਹ (ਪੀਐਮਜੀ) ਵਿਚ ਸੂਚੀਬੱਧ ਪਰਿਯੋਜਨਾਵਾਂ ਦੀ ਸਮੀਖਿਆ ਕਰਦੇ ਹੋਏ ਮੁੱਖ ਸਕੱਤਰ ਨੇ ਸਬੰਧਿਤ ਡਿਪਟੀ ਕਮਿਸ਼ਨਰਾਂ ਅਤੇ ਬਿਜਲੀ ਲੋਕ ਨਿਰਮਾਣ (ਭਵਨ ਅਤੇ ਸੜਕਾਂ), ਭਾਰਤੀ ਕੌਮੀ ਰਾਜਮਾਰਗ ਅਥਾਰਿਟੀ ਅਤੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਵਿਸਤਾਰ ਚਰਚਾ ਕੀਤੀ। ਵੱਖ-ਵੱਖ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀਡੀਓ ਕਾਨਫ੍ਰੈਸਿੰਗ ਰਾਹੀਂ ਜੁੜੇ। ਮੁੱਖ ਸਕੱਤਰ ਨੇ ਇੰਨ੍ਹਾਂ ਸਾਰੀ ਪਰਿਯੋਜਨਾਵਾਂ ਵਿਚ ਹੋਈ ਪ੍ਰਗਤੀ ‘ਤੇ ਸਬਰ ਵਿਅਕਤ ਕੀਤਾ ਅਤੇ ਸਬੰਧਿਤ ਡਿਪਟੀ ਕਮਿਸ਼ਨਰਾਂ ਨੂੰ ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਪੈਂਡਿੰਗ ਮੁਦਿਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ।

          ਦਿੱਲੀ-ਅੰਮ੍ਰਿਤਸਰ-ਕਟਰਾ ਐਕਸਪ੍ਰੈਸ ਵੇ ਪਰਿਯੋਜਨਾ ਦੀ ਸਮੀਖਿਆ ਕਰਦੇ ਹੋਏ ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਕੈਥਲ ਜਿਲ੍ਹਾ ਪ੍ਰਸਾਸ਼ਨ ਨੂੰ ਕਲਾਇਤ ਦੇ ਖਰਕ ਪਾਂਡਵਾ ਪਿੰਡ ਵਿਚ 30 ਮੀਟਰ ਪੱਟੀ ਦਾ ਕਬਜੇ ਦੀ ਪ੍ਰਕ੍ਰਿਆ ਦਸੰਬਰ ਦੇ ਆਖੀਰ ਤਕ ਪੂਰੀ ਕਰਨ ਦੇ ਨਿਰਦੇਸ਼ ਦਿੱਤੇ। ਹਰਿਆਣਾ ਵਿਚ ਚਾਰ ਲੇਣ ਦੀ ਇਸ ਗ੍ਰੀਨਫੀਲਡ ਪਰਿਯੋਜਨਾ ਦਾ ਲਾਗੂ ਭਾਰਤਮਾਲਾ ਪਰਿਯੋਜਨਾ ਦੇ ਤਹਿਤ ਕੀਤਾ ਜਾ ਰਿਹਾ ਹੈ।

          ਮੁੱਖ ਸਕੱਤਰ ਨੇ ਡੀਐਨਡੀ-ਫਰੀਦਾਬਾਦ-ਵਲੱਭਗੜ੍ਹ ਬਾਈਪਾਸ ਕੇਐਮਪੀ ਲਿੰਕ ਨਾਲ ਜੇਵਰ ਹਵਾਈ ਅੱਡੇ ਤਕ ਗ੍ਰੀਨਫੀਲਡ ਕਨੈਕਟੀਵਿਟੀ ਦੇ ਨਿਰਮਾਣ ਦੀ ਵੀ ਸਮੀਖਿਆ ਕੀਤੀ ਅਤੇ ਫਰੀਦਾਬਾਦ ਦੇ ਜਿਲ੍ਹਾ ਪ੍ਰਸਾਸ਼ਨ ਨੂੰ ਇਕ ਮਹਾਨੇ ਦੇ ਅੰਦਰ ਸਾਰੀ ਰੁਕਾਵਟਾਂ ਨੂੰ ਦੂਰ ਕਰਨ ਨਿਰਦੇਸ਼ ਦਿੱਤੇ ਤਾਂ ਜੋ ਪਰਿਯੋਜਨਾ ਨੂੰ ਤੇਜੀ ਨਾਲ ਪੂਰਾ ਕੀਤਾ ਜਾ ਸਕੇ। ਇਸ ਪਰਿਯੋਜਨਾਵਾ ਦੇ ਪੂਰਾ ਹੋਣ ਦੇ ਬਾਅਦ, ਦੱਖਣ ਦਿੱਲੀ, ਫਰੀਦਾਬਾਦ ਅਤੇ ਗੁਰੂਗ੍ਰਾਮ ਤੋਂ ਆਗਰਾ ਅਤੇ ਉਸ ਤੋਂ ਅੱਗੇ ਜਾਣ ਵਾਲੇ ਆਵਾਜਾਈ ਲਈ ਯਾਤਰਾ ਦਾ ਸਮੇਂ ਕਾਫੀ ਘੱਟ ਹੋ ਜਾਵੇਗਾ।

          ਮੀਟਿੰਗ ਵਿਚ ਸੋਨੀਪਤ ਵਿਚ 150 ਬਿਸਤਰੇ ਵਾਲੇ ਈਐਸਆਈਸੀ ਹਸਪਤਾਲ ਦੇ ਲਈ ਭੁਮੀ ਅਲਾਟ ਦੇ ਮੁੱਦੇ ਦੀ ਵੀ ਸਮੀਖਿਆ ਕੀਤੀ ਗਈ। ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਜਿਲ੍ਹਾ ਪ੍ਰਸਾਸ਼ਨ ਨੂੰ ਹਰਿਆਣਾ ਰਾਜ ਉਦਯੋਗਿਕ ਅਤੇ ਢਾਂਚਾ ਵਿਕਾਸ ਨਿਗਮ (ਐਚਐਸਆਈਆਈਡੀਸੀ) ਦੇ ਨਾਲ ਚਰਚਾ ਕਰ ਕੇ ਜਲਦੀ ਤੋਂ ਜਲਦੀ ਉਪਯੁਕਤ ਭੁਮੀ ਖੋਜਣ ਦੇ ਨਿਰਦੇਸ਼ ਦਿੱਤੇ। ਹਿਸਾਰ ਵਿਚ 100 ਬਿਸਤਰੇ ਵਾਲੇ ਈਐਸਆਈ ਹਸਪਤਾਲ ਦੇ ਨਿਰਮਾਣ ਦੇ ਸਬੰਧ ਵਿਚ, ਮੁੱਖ ਸਕੱਤਰ ਨੂੰ ਦਸਿਆ ਗਿਆ ਕਿ ਹਸਪਤਾਲ ਦੀ ਸਕਾਪਨਾ ਲਈ ਭੁਮੀ ਅਲਾਟ ਦੇ ਪੱਤਰ ਸਬੰਧਿਤ ਅਥਾਰਿਟੀ ਨੂੰ ਭੇਜ ਦਿੱਤਾ ਗਿਆ ਹੈ।

          ਰਿਵਾੜੀ ਜਿਲ੍ਹੇ ਦੇ ਮਾਜਰਾ ਵਿਚ ਏਮਸ ਦੇ ਨਿਰਮਾਣ ਲਈ ਅਲਾਟ ਭੂਮੀ ‘ਤੇ ਕੁੱਝ ਕਬਜਾ ਨਾਲ ਜੁੜੇ ਮੁੱਦੇ ਦੇ ਸਬੰਧ ਵਿਚ, ਸਬੰਧਿਤ ਜਿਲ੍ਹਾ ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿਚ ਦਸਿਆ ਕਿ ਰੇਲਵੇ ਨੇ 15 ਦਿਨਾਂ ਦੇ ਅੰਦਰ ਕਬਜਾ ਹਟਵਾਉਣ ਦਾ ਭਰੋਸਾ ਦਿੱਤਾ ਹੈ। ਡੀਐਚਬੀਵੀਐਨ ਦੇ ਪ੍ਰਬੰਧ ਨਿਦੇਸ਼ਕ ਨੇ ਮੁੱਖ ਸਕੱਤਰ ਨੂੰ ਮਾਜਰੀ ਏਮਸ ਪਰਿਸਰ ਤੋਂ ਲੰਘਣ ਵਾਲੇ ਬਿਜਲੀ ਦੇ ਖੰਭਿਆਂ ਅਤੇ ਲਾਇਨਾਂ ਨੂੰ ਇਕ ਮਹੀਨੇ ਦੇ ਅੰਦਰ ਟ੍ਰਾਂਸਫਰ ਕਰਨ ਦਾ ਭਰੋਸਾ ਦਿੱਤਾ।

          ਈਸਟਰਨ ਡੇਡੀਕੇਟੇਡ ਫ੍ਰੇਟ ਕੋਰੀਡੋਰ ਦੇ ਸਬੰਧ ਵਿਚ ਯਮੁਨਾਨਗਰ ਦੇ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਜਮੀਨ ਮੁਆਵਜੇ ਦਾ ਮੁੱਦਾ ਜਲਦੀ ਤੋਂ ਜਲਦੀ ਹੱਲ ਕਰ ਦਿੱਤਾ ਜਾਵੇਗਾ। ਹਿਸਾਰ ਵਿਚ ਅਵਾਡਾ-ਆਦਮਪੁਰ ਸੌਰ ਉਰਜਾ ਪਰਿਯੋਜਨਾ ਦੇ ਨਿਰਮਾਣੇ ਦੇ ਸਬੰਧ ਵਿਚ ਮੁੱਖ ਸਕੱਤਰ ਨੂੰ ਜਾਣੂੰ ਕਰਾਇਆ ਗਿਆ ਕਿ ਗ੍ਰਿਡ ਕਨੈਕਟੀਵਿਟੀ ਦੇ ਬਦਲਾਅ ਦਾ ਮੁੱਦਾ ਇਕ ਮਹੀਨੇ ਦੇ ਅੰਦਰ ਹੱਲ ਹੋ ਜਾਵੇਗਾ

          ਇਸੀ ਤਰ੍ਹਾ ਮੀਟਿੰਗ ਵਿਚ ਰਾਜਸਤਾਨ ਵਿਚ ਐਸਈਜੇਡ ਤੋਂ ਬਿਜਲੀ ਨਿਕਾਸੀ ਲਈ ਸਪ੍ਰੇਸ਼ਨ ਪ੍ਰਣਾਲੀ ਮਜਬੂਤੀਕਰਣ ਯੋਜਨਾ ਅਤੇ ਅੰਬਾਲਾ ਵਿਚ 100 ਬਿਸਤਰਿਆਂ ਵਾਲੇ ਈਐਸਆਈਸੀ ਹਸਪਤਾਲ ਦੇ ਨਿਰਮਾਣ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ ਗਈ।

      

Leave a Reply

Your email address will not be published.


*