ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆ ‘ਚ 6 ਕਿੱਲੋ 498 ਗ੍ਰਾਮ ਹੈਰੋਇਨ ਅਤੇ ਇੱਕ 32 ਬੋਰ ਦੇਸ਼ੀ ਪਿਸਟਲ ਸਮੇਤ 5 ਦੋਸ਼ੀ ਗ੍ਰਿਫ਼ਤਾਰ 

ਰਣਜੀਤ ਸਿੰਘ ਮਸੌਣ
ਅੰਮ੍ਰਿਤਸਰ
ਚਰਨਜੀਤ ਸਿੰਘ ਸੀਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦਿਹਾਤੀ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਸਤਿੰਦਰ ਸਿੰਘ ਡੀ.ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹਨਾਂ ਦੀਆਂ ਹਦਾਇਤਾਂ ਅਨੁਸਾਰ ਹਰਿੰਦਰ ਸਿੰਘ ਗਿੱਲ ਐਸ. ਪੀ. (ਡੀ) ਦੀ ਨਿਗਰਾਨੀ ਹੇਠ ਇਲਾਕਾ ਵਿੱਚ ਅਮਨ ਸ਼ਾਂਤੀ ਬਣਾਏ ਰੱਖਣ ਲਈ ਕਾਰਵਾਈ ਕਰਦੇ ਹੋਏ ਥਾਣਾ ਲੋਪੋਕੇ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਅਧਾਰ ਤੇ ਹੈਰੋਇਨ ਦੋਸ਼ੀਆਂ ਖਿਲਾਫ਼ ਕਾਰਵਾਈ ਕਰਦਿਆਂ ਦੋਸ਼ੀ ਮਲਕੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਬੱਚੀਵਿੰਡ ਅਤੇ ਬਲਜਿੰਦਰ ਸਿੰਘ ਉਰਫ਼ ਤੋਤਾ ਪੁੱਤਰ ਸਮੁੰਦ ਸਿੰਘ ਵਾਸੀ ਪਿੰਡ ਮੱਖਣਪੁਰਾ ਨੂੰ 2 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਜਿਸਦੇ ਸਬੰਧ ਵਿੱਚ ਮੁਕੱਦਮਾ ਨੰਬਰ 245/24 ਜੁਰਮ 21/29/61/85 ਐਨਡੀਪੀਸੀ ਐਕਟ ਤਹਿਤ ਥਾਣਾ ਲੋਪੋਕੇ ਅੰਮ੍ਰਿਤਸਰ ਦਿਹਾਤੀ ਵਿੱਚ ਦਰਜ ਕੀਤਾ ਗਿਆ।
ਏਸੇ ਲੜੀ ਵਿੱਚ ਇੱਕ ਹੋਰ ਮਾਮਲੇ ਵਿੱਚ ਥਾਣਾ ਲੋਪੋਕੇ ਪੁਲਿਸ ਵੱਲੋਂ ਇਲਾਕਾ ਵਿੱਚ ਅਮਨ ਸ਼ਾਂਤੀ ਬਣਾਏ ਰੱਖਣ ਲਈ ਗੁਪਤ ਸੂਚਨਾਂ ਦੇ ਅਧਾਰ ਤੇ ਨਸ਼ਿਆ ਖਿਲਾਫ਼ ਕਾਰਵਾਈ ਕਰਦਿਆਂ ਦੋਸ਼ੀ ਗੁਰਭੇਜ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕੱਕੜ ਕਲਾਂ ਥਾਣਾ ਲੋਪੋਕੇ ਨੂੰ 3 ਕਿੱਲੋ ਹੈਰੋਇੰਨ ਅਤੇ 2 ਮੋਬਾਇਲ ਫ਼ੋਨਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਜਿਸਦੇ ਸਬੰਧ ਵਿੱਚ ਮੁਕੱਦਮਾ ਨੰਬਰ 246/24 ਜੁਰਮ 21-C/61/85 ਐਨਡੀਪੀਸੀ ਐਕਟ ਤਹਿਤ ਥਾਣਾ ਲੋਪੋਕੇ ਅੰਮ੍ਰਿਤਸਰ ਦਿਹਾਤੀ ਵਿੱਚ ਦਰਜ ਕੀਤਾ ਗਿਆ।
ਇਸ ਤੋਂ ਇਲਾਵਾ ਇੱਕ ਹੋਰ ਅਲੱਗ ਮਾਮਲੇ ਵਿੱਚ ਥਾਣਾ ਘਰਿੰਡਾ ਪੁਲਿਸ ਵੱਲੋਂ ਇਲਾਕੇ ਵਿੱਚ ਅਮਨ ਸ਼ਾਤੀ ਬਣਾਏ ਰੱਖਣ ਲਈ ਅਤੇ ਨਸ਼ਿਆ ਖਿਲਾਫ਼ ਜਾਰੀ ਇਸ ਮੁਹਿੰਮ ਨੂੰ ਹੋਰ ਕਾਮਯਾਬ ਕਰਦਿਆ ਦੋਸ਼ੀ ਜਗਰੂਪ ਸਿੰਘ ਉਰਫ਼ ਸਾਜਨ ਪੁੱਤਰ ਕੁਲਵੰਤ ਸਿੰਘ ਵਾਸੀ ਧਨੋਏ ਕਲਾਂ ਥਾਣਾ ਘਰਿੰਡਾ ਜਿਲ੍ਹਾ ਅਮ੍ਰਿਤਸਰ ਦੇ ਘਰੋਂ 1 ਕਿੱਲੋ 498 ਗ੍ਰਾਮ ਹੈਰੋਇੰਨ ਬ੍ਰਾਮਦ ਕਰਕੇ ਉਕਤ ਜਗਰੂਪ ਸਿੰਘ ਉਰਫ਼ ਸਾਜਨ ਖਿਲਾਫ਼ ਮੁਕੱਦਮਾ ਨੰ. 298/2024 ਜੁਰਮ 21/61/85 ਐਨਡੀਪੀਸੀ ਐਕਟ ਤਹਿਤ ਥਾਣਾ ਘਰਿੰਡਾ ਵਿੱਚ ਦਰਜ ਕੀਤਾ ਗਿਆ।
                   ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਔਲਖ ਦੀ ਅਗਵਾਈ ਹੇਠ ਥਾਣਾ ਰਮਦਾਸ ਪੁਲਿਸ ਵੱਲੋ ਗੈਰਕਾਨੂੰਨੀ ਹੱਥਿਆਰਾਂ ਖਿਲਾਫ਼ ਕਾਰਵਾਈ ਕਰਦਿਆ ਟੀ ਪੁਆਇੰਟ ਬੱਲ ਲੱਭੇ ਦਰਿਆ ਤੋਂ ਫਰੈਂਕੋ ਮਸੀਹ ਪੁੱਤਰ ਲਾਲੀ ਮਸੀਹ ਅਤੇ ਅਰਸ਼ ਮਸੀਹ ਪੁੱਤਰ ਨਿਸ਼ਾਨ ਮਸੀਹ ਵਾਸੀ ਕੁਰਾਲੀਆ ਨੂੰ ਇੱਕ 32 ਬੋਰ ਦੇਸ਼ੀ ਪਿਸਟਲ ਸਮੇਤ ਮੈਗਜ਼ੀਨ ਅਤੇ 4 ਜਿੰਦਾ ਰੌਂਦ 32 ਬੋਰ ਬ੍ਰਾਮਦ ਕਰਕੇ ਮੁਕੱਦਮਾਂ ਨੰਬਰ  130/2024 ਜੁਰਮ 25/54/59 ਐਨਡੀਪੀਸੀ ਐਕਟ ਤਹਿਤ ਥਾਣਾ ਰਮਦਾਸ ਵਿੱਚ ਦਰਜ ਕੀਤਾ ਗਿਆ।
ਉਕਤ ਗੈਰ-ਕਨੂੰਨੀ ਵਪਾਰ ਵਿੱਚ ਸ਼ਾਮਲ ਵਿਆਪਕ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਫਾਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਚੰਗੀ ਤਰ੍ਹਾ ਖੰਘਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇਂ ਆਵੇਂਗੀ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ, ਡੀਐਸਪੀ ਰਾਜਾਸਾਂਸੀ ਇੰਦਰਜੀਤ ਸਿੰਘ, ਡੀਐਸਪੀ ਅਟਾਰੀ ਲਖਵਿੰਦਰ ਸਿੰਘ ਕਲੇਰ, ਥਾਣਾ ਲੋਪੋਕੇ ਦੇ ਇੰਚਾਰਜ਼ ਇੰਸਪੈਕਟਰ ਅਮਨਦੀਪ ਸਿੰਘ, ਥਾਣਾ ਘਰਿੰਡਾ ਦੇ ਇੰਚਾਰਜ਼ ਇੰਸਪੈਕਟਰ ਕਰਮਪਾਲ ਸਿੰਘ, ਸਬ-ਇੰਸਪੈਕਟਰ ਕੁਲਵੰਤ ਸਿੰਘ, ਸਬ-ਇੰਸਪੈਕਟਰ ਰਵੀ ਕੁਮਾਰ ਆਦਿ ਪੁਲਿਸ ਮੁਲਾਜ਼ਮ ਹਾਜ਼ਰ ਸਨ।
ਉਕਤ ਗ੍ਰਿਫ਼ਤਾਰ ਦੋਸ਼ੀ ਬਲਜਿੰਦਰ ਸਿੰਘ ਉਰਫ਼ ਤੋਤਾ ਖਿਲਾਫ਼ ਪਹਿਲਾਂ ਵੀ ਦਰਜ ਮੁਕੱਦਮਾਂ:-
1. ਮੁਕੱਦਮਾ ਨੰ. 57/2023 ਜੁਰਮ 21/29/61/85 ਐਨਡੀਪੀਸੀ ਐਕਟ ਤਹਿਤ ਥਾਣਾ ਰੋਪੜ।
ਉਕਤ ਗ੍ਰਿਫ਼ਤਾਰ ਦੋਸ਼ੀ ਗੁਰਭੇਜ ਸਿੰਘ ਖਿਲਾਫ਼ ਪਹਿਲਾਂ ਵੀ ਦਰਜ ਮੁਕੱਦਮਾਂ:-
1. ਮੁਕੱਦਮਾਂ ਨੰਬਰ 164/2022 ਜੁਰਮ 21/23/29/61/85 ਐਨਡੀਪੀਸੀ ਐਕਟ ਤਹਿਤ ਐਸ.ਏ.ਐਸ ਨਗਰ ਮੋਹਾਲੀ।
ਉਕਤ ਗ੍ਰਿਫ਼ਤਾਰ ਦੋਸ਼ੀ ਫਰੈਂਕੋ ਮਸੀਹ ਖਿਲਾਫ਼ ਪਹਿਲਾਂ ਵੀ ਦਰਜ ਮੁਕੱਦਮਾਂ:-
1. ਮੁਕੱਦਮਾ ਨੰ. 49/2023 ਜੁਰਮ 379,411,473,34 ਆਈਪੀਸੀ ਐਕਟ ਤਹਿਤ ਥਾਣਾ ਮਜੀਠਾ ਰੋਡ ਅੰਮ੍ਰਿਤਸਰ।

Leave a Reply

Your email address will not be published.


*