ਲੁਧਿਆਣਾ ( ਜਸਟਿਸ ਨਿਊਜ਼ ) ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ (ਵੀ.ਐਸ.ਐਸ.ਐਲ) ਨੇ ਆਪਣੀ ਸੀ.ਐਸ.ਆਰ ਪਹਿਲਕਦਮੀ ਤਹਿਤ ਨਾਰੀ ਸ਼ਕਤੀ ਪ੍ਰੋਜੈਕਟ ਤਹਿਤ ਲੁਧਿਆਣਾ ਵਿੱਚ ਨਵਾਂ ਹੁਨਰ ਵਿਕਾਸ ਕੇਂਦਰ ਸਥਾਪਤ ਕਰਨ ਲਈ 12 ਲੱਖ ਰੁਪਏ ਦੀ ਸਹਾਇਤਾ ਦਿੱਤੀ।
ਵਰਧਮਾਨ ਤੋਂ ਸੀਨੀਅਰ ਮੈਨੇਜਰ ਐਡਮਿਨ/ਹੈੱਡ ਸੀ.ਐਸ.ਆਰ ਸ੍ਰੀ ਅਮਿਤ ਧਵਨ ਨੇ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੂੰ 12 ਲੱਖ ਰੁਪਏ ਦਾ ਚੈੱਕ ਭੇਟ ਕੀਤਾ।
ਸ੍ਰੀ ਅਮਿਤ ਧਵਨ ਨੇ ਕਿਹਾ ਕਿ ਇਹ ਤੀਜਾ ਹੁਨਰ ਵਿਕਾਸ ਕੇਂਦਰ ਹੋਵੇਗਾ ਜੋ ਲੁਧਿਆਣਾ ਵਿੱਚ ਵੀ.ਐਸ.ਐਸ.ਐਲ ਦੁਆਰਾ ਸਮਰਥਿਤ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਵਰਧਮਾਨ ਸਟੀਲਜ਼ ਦੀ ਸਮੁੱਚੀ ਮੈਨੇਜਮੈਂਟ ਅਤੇ ਵੀ.ਐਸ.ਐਸ.ਐਲ ਦੇ ਵਾਈਸ ਚੇਅਰਮੈਨ ਸ੍ਰੀ ਸਚਿਤ ਜੈਨ ਅਤੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਆਰ.ਕੇ.ਰੇਵਾੜੀ ਅਤੇ ਸ੍ਰੀ ਸੌਮਿਆ ਜੈਨ ਦਾ ਇਸ ਤਰ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।
ਸ੍ਰੀ ਜਤਿੰਦਰ ਜੋਰਵਾਲ ਨੇ ਵੀ.ਐਸ.ਐਸ.ਐਲ ਦੁਆਰਾ ਆਪਣੇ ਵੱਖ-ਵੱਖ ਸੀ.ਐਸ.ਆਰ ਪ੍ਰੋਜੈਕਟਾਂ ਦੇ ਤਹਿਤ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਅਜਿਹੇ ਕਿਸੇ ਵੀ ਨੇਕ ਕਾਰਜ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।
Leave a Reply