ਚੰਡੀਗੜ੍ਹ ( ਜਸਟਿਸ ਨਿਊਜ਼) ਹਰਿਆਣਾ ਸਕੂਲ ਸਿਖਿਆ ਬੋਰਡ ਵੱਲੋਂ ਕੌਮੀ ਸਾਧਨ ਤੇ ਯੋਗਤਾ ਵਜੀਫਾ ਯੋਜਨਾ ਪ੍ਰੀਖਿਆ ਦਾ ਆਯੋਜਨ ਕਰਵਾਇਆ ਗਿਆ। ਇਹ ਪ੍ਰੀਖਿਆ ਸੂਬੇ ਵਿਚ 167 ਪੀ੍ਰਖਿਆ ਕੇਂਦਰਾਂ ਤੇ ਨਕਲ ਰਹਿਤ ਸਹੀ ਢੰਗ ਨਾਲ ਹੋਈ। ਇਸ ਪ੍ਰੀਖਿਆ ਲਈ ਸੂਬੇ ਭਰ ਵਿਚ 48543 ਪ੍ਰੀਖਿਆਥੀਆਂ ਨੂੰ ਦਾਖਲਾ ਪੱਤਰ ਜਾਰੀ ਕੀਤੇ ਗਏ ਸਨ, ਜਿਸ ਵਿਚ 19,125 ਵਿਦਿਆਰਥੀ, 29,415 ਵਿਦਿਆਰਥਣਾਂ ਤੇ 3 ਟ੍ਰਾਂਸਜੇਂਡਰ ੪ਾਮਿਲ ਹਨ। ਇਹ ਪ੍ਰੀਖਿਆ ਸਵੇਰੇ 11:00 ਵਜੇ ਤੋਂ ਦੁਪਹਿਰ 2:00 ਵਜੇ ਤਕ ਹੋਈ।
ਬੋਰਡ ਦੇ ਬੁਲਾਰੇ ਨੇ ਦਸਿਆ ਕਿ ਪ੍ਰੀਖਿਆ ਦੀ ੪ੁਧਤਾ, ਭਰੋਸਾਯੋਗ ਤੇ ਮਾਣ ਬਣਾਏ ਰੱਖਣ ਲਈ ਹਰੇਕ ਜਿਲੇ ਵਿਚ ਜਿਲਾ ਸੁਆਲ ਪੱਤਰ ਉਡਨਦਸਤੇ ਦਾ ਗਠਨ ਕੀਤਾ ਗਿਆ ਸੀ। ਇੰਨ੍ਹਾਂ ਉਡਨਦਸਤਿਆਂ ਵੱਲੋਂ ਪ੍ਰੀਖਿਆ ਕੇਂਦਰਾਂ ਦਾ ਅਚਨਚੇਤ ਜਾਂਚ ਕੀਤੀ, ਜਿੱਥੇ ਪ੍ਰੀਖਿਆ ਨਕਲ ਰਹਿਤ ਤੇ ੪ਾਂਤੀ ਚਲ ਰਹੀ ਸੀ। ਇਸ ਤੋਂ ਇਲਾਵਾ, ਜਿਲਾ ਸਿਖਿਆ ਅਧਿਕਾਰੀਆਂ ਵੱਲੋਂ ਆਪਣੇ੍ਰਆਪਣੇ ਜਿਲੇ ਪ੍ਰੀਖਿਆ ਕੇਂਦਰਾਂ ਦੀ ਜਾਂਚ ਕੀਤੀ ਗਈ, ਜਿੱਥੇ ਪ੍ਰੀਖਿਆ ਸਹੀ ਢੰਗ ਨਾਲ ਹੋ ਰਹੀ ਸੀ।
ਉਨ੍ਹਾਂ ਨੇ ਅੱਗੇ ਦਸਿਆ ਕਿ ਕੌਮੀ ਸਾਧਨ ਤੇ ਯੋਗਤਾ ਵਜੀਫਾ ਯੋਜਨਾ ਪ੍ਰੀਖਿਆ ਸਿਖਿਆ ਮੰਤਰਾਲੇ ਭਾਰਤ ਸਰਕਾਰ, ਨਵੀਂ ਦਿੱਲੀ ਵੱਲੋਂ ਚਲਾਈ ਜਾ ਰਹੀ ਹੈ। ਇਸ ਯੋਜਨਾ ਦਾ ਮੁੱਖ ਮੰਤਵ ਸਰਕਾਰੀ/ਗ੍ਰਾਂਟ ਪ੍ਰਾਪਤ ਸਕੂਲਾਂ ਵਿਚ ਪੜਣ ਵਾਲੇ ਪ੍ਰਤੀਭਾ੪ਾਲੀ ਗਰੀਬ ਵਿਦਿਆਰਥੀਆਂ ਦੀ ਚੋਣ ਕਰਕੇ ਉਨ੍ਹਾਂ ਦਾ ਵਿਦਿਅਕ ਵਿਕਾਸ ਕਰਨਾ ਹੈ। ਇਸ ਯੋਜਨਾ ਵਿਚ ਚੁਣੇ ਵਿਦਿਆਰਥੀ ਨੂੰ ਜਮਾਤ ਨੌਵੀਂ, ਦਸਵੀਂ, 11ਵੀਂ ਤੇ 12ਵੀਂ ਜਮਾਤ ਲਈ ਹਰੇਕ ਮਹੀਨੇ ਵਜੀਫਾ ਦਿੱਤਾ ਜਾਂਦਾ ਹੈ।
ਚੰਡੀਗੜ੍ਹ 17 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਮਰਿਕਾ ਦੇ ਕੋਲੋਰਾਡੋ ਸ਼ਹਿਰ ਵਿਚ ਆਯੋਜਿਤ ਯੂਥ ਵਲਡ ਬਾਕਸਿੰਗ ਚੈਂਪਿਅਨਸ਼ਿਪ ਵਿਚ ਅੰਡਰ-19 ਸ਼ੇਣੀ ਵਿਚ ਗੋਲਡ ਮੈਡਲ ਪ੍ਰਾਪਤ ਕਰਨ ਵਾਲੇ ਜੇਤੂ ਖਿਡਾਰੀ ਹੇਮੰਤ ਸਾਂਗਵਾਨ ਨੂੰ ਸਾਲ 2028 ਉਲੰਪਿਕ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੇ ਵਧੀਆ ਭਵਿੱਖ ਦੀ ਕਾਮਨਾ ਕੀਤੀ। ਗੁਰੂਗ੍ਰਾਮ ਦੇ ਸਿਵਲ ਲਾਇੰਸ ਸਥਿਤ ਪੀ.ਡਬਲਯੂ.ਡੀ. ਰੈਸਟ ਹਾਊਸ ਵਿਚ ਹੋਈ ਮੁਲਾਕਾਤ ਵਿਚ ਹੇਮੰਤ ਦੇ ਕੋਚ ਹਿਤੇਸ਼ ਦੇਸ਼ਵਾਲ ਵੀ ਮੌਜ਼ੂਦ ਰਹੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹੇਮੰਤ ਸਾਂਗਵਾਨ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਹਰਿਆਣਾ ਵਿਚ ਖੇਡ ਪ੍ਰਤੀਭਾਵਾਂ ਦੀ ਕਮੀ ਨਹੀਂ ਹੈ। ਹਰਿਆਣਾ ਵਿਚ ਖੇਡ ਪ੍ਰਤੀਭਾਵਾਂ ਨੂੰ ਪ੍ਰੋਤਸਾਹਨ ਕਰਨ ਦੀ ਨੀਤੀਆਂ ਦਾ ਅੱਜ ਹੋਰ ਸੂਬੇ ਵੀ ਰੀਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ‘ਤੇ ਕਿਸੇ ਵੀ ਤਰ੍ਹਾਂ ਦੀ ਖੇਡ ਗਤੀਵਿਧੀਆ ਹੋਣ, ਉਨ੍ਹਾਂ ਵਿਚ ਹਰਿਆਣਾ ਦੇ ਖਿਡਾਰੀਆਂ ਦਾ ਵਧੀਆ ਪ੍ਰਦਰਸ਼ ਹਮੇਸ਼ਾ ਹੀ ਵਧੀਆ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਖਿਡਾਰੀਆਂ ਨੇ ਹਮੇਸ਼ਾ ਤਿਰੰਗੇ ਦਾ ਮਾਣ ਰੱਖਦੇ ਹੋਏ ਦੇਸ਼ ਦਾ ਸਿਰ ਉੱਚਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਉਹ ਨੂੰ ਭਰੋਸਾ ਹੈ ਕਿ ਆਉਣ ਵਾਲੇ ਉਲੰਪਿਕ ਖੇਡਾਂ ਵਿਚ ਵੀ ਹਰਿਆਣਾ ਦੇ ਖਿਡਾਰੀ ਹੋਰ ਵੱਧ ਤਗਮੇ ਲਿਆ ਕੇ ਦੇਸ਼ ਦਾ ਮਾਣ ਵੱਧਾਉਣਗੇ।
ਝੱਜਰ ਦੇ ਰਾਮਨਗਰ ਵਾਸੀ ਜੇਤੂ ਖਿਡਾਰੀ ਹੇਮੰਤ ਸਾਂਗਵਾਨ ਨੇ ਮੁੱਖ ਮੰਤਰੀ ਨੂੰ ਯੂਥ ਵਰਡ ਬਾਕਸਿੰਗ ਚੈਂਪੀਅਨਸ਼ਿਪ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਮੁਕਾਬਲੇ 23 ਅਕਤੂਬਰ ਤੋਂ 2 ਨਵੰਬਰ ਵਿਚਕਾਰ ਅਮਰੀਕਾ ਦੇ ਸ਼ਹਿਰ ਕੋਲੋਰਾਡੋ ਵਿਚ ਆਯੋਜਿਤ ਕੀਤੇ ਗਏ ਸਨ। ਜਿਸ ਵਿਚ ਦੇਸ਼ ਦੇ 19 ਖਿਡਾਰੀਆਂ ਸਮੇਤ ਵੱਖ-ਵੱਖ ਸ਼ੇਣੀਆਂ ਵਿਚ ਵਿਸ਼ਵ ਭਰ ਤੋਂ ਖਿਡਾਰੀ ਸ਼ਾਮਿਲ ਹੋਏ ਸਨ। ਉਨ੍ਹਾਂ ਦਸਿਆ ਕਿ ਫਾਇਲਨ ਮੈਚ ਵਿਚ ਉਨ੍ਹਾਂ ਦਾ ਮੁਕਾਬਲਾ ਅਮਰੀਕਾ ਦੇ ਖਿਡਾਰੀ ਰਿਸ਼ੋਂ ਸਿਮਸ ਨਾਲ ਸੀ, ਜਿਸ ਵਿਚ ਉਨ੍ਹਾਂ ਨੇ ਸਿਮਸ ਨੂੰ 4-1 ਦੇ ਫਰਕ ਨਾਲ ਹਰਾ ਕੇ ਅੰਡਰ 19 ਸ਼ੇਣੀ ਵਿਚ ਵਲਡ ਚੈਂਪਿਅਨ ਦਾ ਖਿਤਾਬ ਆਪਣੇ ਨਾਂਅ ਕੀਤਾ।
Leave a Reply