ਹਰਿਆਣਾ ਨਿਊਜ਼

ਗੁਰੂਗ੍ਰਾਮ ਹਸਪਤਾਲ ਦਾ ਨਾਂਅ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਕੀਤਾ ਗਿਆ  ਮੁੱਖ ਮੰਤਰੀ

ਚੰਡੀਗੜ੍ਹ, 15 ਨਵੰਬਰ -ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸਰਕਾਰ ਨੇ 14 ਨਵੰਬਰ ਨੂੰ ਵਿਧਾਨਸਭਾ ਸੈਸ਼ਨ ਵਿਚ ਗੁਰੂਗ੍ਰਾਮ ਵਿਚ ਲਗਭਗ 1000 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ 700 ਬੈਡ ਦੇ ਸਰਕਾਰੀ ਹਸਪਤਾਲ ਦਾ ਨਾਂਅ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ, ਅੱਜ ਪ੍ਰਕਾਸ਼ ਪੁਰਬ ‘ਤੇ ਕਿਸਾਨਾਂ ਨੂੰ 300 ਕਰੋੜ ਰੁਪਏ ਦੀ ਬੋਨਸ ਦੀ ਦੂਜੀ ਕਿਸਤ ਜਾਰੀ ਕੀਤੀ ਹੈ।

          ਮੁੱਖ ਮੰਤਰੀ ਅੱਜ ਪੰਚਕੂਲਾ ਦੇ ਗੁਰੂਦੁਆਰਾ ਨਾਡਾ ਸਾਹਿਬ ਵਿਚ ਮੱਥਾ ਟੇਕਣ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਸਦਾ ਕਿਸਾਨ ਤੇ ਸਮਾਜ ਦੇ ਹਿੱਤ ਵਿਚ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿਰਸਾ ਵਿਚ ਚਿੱਲਾ ਸਾਹਿਬ ਗੁਰੂਦੁਆਰਾ ਦੀ 77 ਏਕੜ ਜਮੀਨ ਵੀ ਗੁਰੂਦੁਆਰੇ ਦੇ ਨਾਂਅ ਕਰਨ ਦਾ ਫੈਸਲਾ ਕੀਤਾ ਹੈ। ਇਸ ਭੂਮੀ ਦੀ ਲਗਾਤਾਰ ਮੰਗ ਚੱਲੀ ਆ ਰਹੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਇਸ ਭੂਮੀ ‘ਤੇ ਆਏ ਅਤੇ 40 ਦਿਨ ਤਕ ਲਗਾਤਾਰ ਤਪਸਿਆ ਕੀਤੀ। ਇਸ ਲਈ ਸਰਕਾਰ ਨੇ ਇਹ ਜਮੀਨ ਗੁਰੂਦੁਆਰੇ ਨੂੰ ਸੌਂਪ ਦਿੱਤੀ। ਇਹ ਸਾਡੇ ਸਾਰਿਆ ਲਈ ਮਾਣ ਦੀ ਗੱਲ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਐਚਐਸਵੀਪੀ ਦੇ 7000 ਪਲਾਟ ਧਾਂਰਕਾਂ ਦੀ ਏਨਹਾਂਸਮੈਂਟ ਸਮਸਿਆਵਾਂ ਦਾ ਹੱਲ ਕਰਨ ਲਈ ਅੱਜ ਪੋਰਟਲ ਲਾਂਚ ਕੀਤਾ ਗਿਆ ਹੈ। ਇਹ ਪੋਰਟਲ ਲਗਾਤਾਰ 6 ਮਹੀਨੇ ਤਕ ਖੁਲਿਆ ਰਹੇਗਾ ਅਤੇ ਇਨ੍ਹਾਂ ਦੀ ਸਮਸਿਆਵਾਂ ਦਾ ਨਿਵਾਰਣ ਕਰੇਗਾ। ਇਸ ਤੋਂ ਇਲਾਵਾ, ਕਿਸਾਨਾਂ ਨੁੰ ਉਨ੍ਹਾਂ ਦੀ ਜਮੀਨ ਦੀ ਖਾਦ ਸ਼ਕਤੀ ਵਧਾਉਣ ਦੀ ਜਾਣਕਾਰੀ ਦੇਣ ਲਈ ਮਿੱਟੀ ਕਾਰਡ ਬਣਾਏ ਜਾਣਗੇ। ਹਰ ਤਿੰਨ ਸਾਲ ਦੇ ਬਾਅਦ ਕਿਸਾਨਾਂ ਦੀ ਜਮੀਨ ਦੇ ਮਿੱਟੀ ਕਾਰਡ ਬਣਾਏ ਜਾਂਦੇ ਹਨ। ਹੁਣ 40 ਲੱਖ ਕਿਸਾਨਾਂ ਦੇ ਮਿੱਟੀ ਕਾਰਡ ਬਣਾ ਕੇ ਜਾਰੀ ਕੀਤੇ ਜਾਣਗੇ ਜੋ ਕਿਸਾਨਾਂ ਦੀ ਭੂਮੀ ਦੀ ਉੱਤਮ ਸਿਹਤ ਦੀ ਜਾਣਕਾਰੀ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂਦੁਆਰਾ ਨਾਡਾ ਸਾਹਿਬ ਵਿਚ ਸੂਬੇ ਦੇ ਨਾਗਰਿਕਾਂ ਦੀ ਖੁਸ਼ਹਾਲੀ ਦੀ ਅਰਦਾਸ ਕਰਨ ਲਈ ਆਏ ਹਨ।

          ਚੰਡੀਗੜ੍ਹ ਵਿਚ ਵਿਧਾਨਸਭਾ ਭਵਨ ਬਨਾਉਣ ਲਈ ਮਿਲਣ ਵਾਲੀ ਭੂਮੀ ਨੁੰ ਲੈ ਕੇ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤ ਵਿਚ ਫੈਸਲਾ ਲਵੇ ਤਾਂ ਸਹੀ ਹੋਵੇਗਾ। ਇਸ ਦੇ ਨਾਲ ਹੀ ਕਿਸਾਨਾਂ ਦੀ ਫਸਲ ਖਰੀਦਣ ਦਾ ਕੰਮ ਵੀ ਕਰੇ। ਪੰਜਾਬ ਸਰਕਾਰ ਆਪਣੀ ਕਮੀਆਂ ਲੁਕਾਉਣ ਅਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਇਕ ਕਾਰਜ ਕਰ ਰਹੀ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਲੋਕਾਂ ਦੇ ਹਿੱਤ ਵਿਚ ਫੈਸਲਾ ਲੈਂਦੀ ਹੈ ਤਾਂ ਹਰਿਆਣਾ ਵਿਚ ਲੋਕ ਉਨ੍ਹਾਂ ਨੂੰ ਹਰਾਉਣ ਦਾ ਕੰਮ ਨਹੀਂ ਕਰਦੇ। ਇਸੀ ਤਰ੍ਹਾਂ ਪੰਜਾਬ ਦੇ ਲੋਕ ਆਪ ਸਰਕਾਰ ਦੇ ਲਈ ਵੀ ਅਜਿਹੇ ਹੀ ਕਾਰਜ ਕਰਣਗੇ।

          ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ੧ੀ ਨੇ ਸਦੀਆਂ ਪਹਿਲਾਂ ਮਨੁੱਖਤਾ ਨੂੰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛੱਕੋ ਦਾ ਪਾਠ ਪੜਾਇਆ। ਬਾਬਾ ਨਾਨਕ ਦੀ ਬਾਣੀ ਅਤੇ ਸਿਖਿਆ ਨੂੰ ਸੂਬਾ ਸਰਕਾਰ ਨੇ ਸੱਭ ਤੋਂ ਉੱਪਰ ਮੰਨਿਆ ਹੈ।

          ਇਸ ਮੌਕੇ ‘ਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਚੇਅਰਮੈਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਵਧਾਈਯੋਗ ਹੈ ਜਿਨ੍ਹਾਂ ਨੇ ਕਿਸਾਨ ਹਿੱਤ ਵਿਚ ਅਨੇਕ ਫੈਸਲੇ ਕੀਤੇ ਹਨ। ਇਸ ਤੋਂ ਇਲਾਵਾ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ  ‘ਤੇ ਹਸਪਤਾਲ ਦਾ ਨਾਂਅ ਅਤੇ ਸਿਰਸਾ ਗੁਰੂਦੁਆਰੇ ਦੀ ਜਮੀਨ ਸੌਂਪਣ ਦਾ ਇਕ ਕੰਮ ਕੀਤਾ ਹੈ।

ਹਰ ਵਿਧਾਨਸਭਾ ਦੇ ਕਿਸਾਨਾਂ ਦੀ ਸਮਸਿਆ ਦਾ ਪਤਾ ਲਗਾ ਕੇ ਖੇਤਾਂ ਦੀ ਟੇਲ ਤਕ ਪਹੁੰਚਾਇਆ ਜਾਵੇਗਾ ਨਹਿਰੀ ਪਾਣੀ  ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ

ਚੰਡੀਗੜ੍ਹ, 15 ਨਵੰਬਰ – ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ, ਸਿੰਚਾਈ ਅਤੇ ੧ਲ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨ ਹਿਤੇਸ਼ੀ ਹੈ। ਕਿਸਾਨਾਂ ਦੇ ਖੇਤਾਂ ਦੀ ਟੇਲ ਤਕ ਨਹਿਰ ਦਾ ਪਾਣੀ ਪਹੁੰਚੇ ਅਤੇ ਫਸਲਾਂ ਦੀ ਪੈਦਾਵਾਰ ਲੈਣ ਵਿਚ ਸਹੂਲੀਅਤ ਹੋਵੇ, ਇਸ ਨੂੰ ਲੈ ਕੇ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ। ਮੰਤਰੀ ਨੇ ਅਧਿਕਾਰੀਆਂ ਨੁੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਸੂਬੇ ਦੇ ਹਰ ਜਿਲ੍ਹੇ ਵਿਚ ਹਰ ਵਿਧਾਨਸਭਾ ਖੇਤਰ ਵਿਚ ਜਾ ਕੇ ਪਤਾ ਲਗਾਉਣ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਫਾਈ ਵਿਚ ਕੀ ਮੁਸ਼ਕਲ ਆ ਰਹੀ ਹੈ ਤਾਂ ਜੋ ਜਲਦੀ ਤੋਂ ਜਲਦੀ ਕਿਸਾਨਾਂ ਨੁੰ ਰਾਹਤ ਦਿਵਾਈ ਜਾਵੇ। ਮੰਤਰੀ ਜਲਦੀ ਹੀ ਵਿਭਾਗ ਦੇ ਐਸਈ ਦੇ ਨਾਲ ਮੀਟਿੰਗ ਕਰੇਗੀ ਅਤੇ ਪੋਰਟਲ ਦੇ ਜਰਇਏ ਪਰਿਯੋਜਨਾਵਾਂ ਦੀ ਆਨਲਾਇਨ ਖੁਦ ਮਾਨੀਟਰਿੰਗ ਕਰੇਗੀ, ਤਾਂ ਜੋ ਸਮੇਂ ਸੀਮਾ ਵਿਚ ਪਰਿਯੋਜਨਾਵਾਂ ਨੂੰ ਸਿਰੇ ਚੜਾਇਆ ਜਾ ਸਕੇ। ਇਸ ਤੋਂ ਇਲਾਵਾ, ਜਲਦੀ ਹੀ ਮੰਤਰੀ ਹਥਿਨੀ ਕੁੰਡ ਬੈਰਾਜ ਦਾ ਨਿਰੀਖਣ ਕਰ ਪਾਣੀ ਦੀ ਸਪਲਾਹੀ ਦਾ ਜਾਇਜਾ ਵੀ ਲਵੇਗੀ।

          ਮੰਤਜੀ ਸ੍ਰੀਮਤੀ ਸ਼ਰੂਤੀ ਚੌਧਰੀ ਅੱਜ ਇੱਥੇ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਨੁੰ ਸੰਬੋਧਿਤ ਕਰ ਰਹੀ ਸੀ।

          ਮੰਤਰੀ ਨੇ ਕਿਹਾ ਕਿ ਨਹਿਰਾਂ ਦੇ ਪਾਣੀ ਦੀ ਸਹੀ ਨਾਲ ਸਪਲਾਈ ਹੋਵੇ ਅਤੇ ਪਰਿਯੋਜਨਾਵਾਂ ਦੇ ਪੂਰਾ ਹੋਣ ਵਿਚ ਦੇਰੀ ਨਾ ਹੋਵੇ, ਇਸ ਦੀ ਉਹ ਖੁਦ ਮਾਨੀਟਰਿੰਗ ਕਰੇਗੀ ਅਤੇ ਰਿਵਯੂ ਮੀਟਿੰਗ ਵੀ ਕੀਤੀ ਜਾਵੇਗੀ।

          ਉਨ੍ਹਾਂ ਨੇ ਕਿਹਾ ਕਿ ਨਹਿਰਾਂ ਅਤੇ ਰਜਵਾਹਿਆਂ ਦੀ ਮੁਰੰਮਤ ਤੈਅ ਸਮੇਂ ‘ਤੇ ਕੀਤੀ ਜਾਵੇ, ਤਾਂ ਜੋ ਕਿਸਾਨਾਂ ਦੇ ਖਾਤਿਆਂ ਵਿਚ ਪਾਣੀ ਆਸਾਨੀ ਨਾਲ ਪਹੁੰਚ ਸਕੇ।

          ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਭਾਗ ਦੀ ਛਵੀ ਨੁੰ ਹੋਰ ਬਿਹਤਰ ਕਰਨਾ ਹੋਵੇਗਾ ਅਤੇ ਕੰਮਾਂ ਵਿਚ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੁੱਝ ਕਿਸਾਨਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਖੇਤਾਂ ਵਿਚ ਪਾਣੀ ਨਹੀਂ ਪਹੁੰਚ ਰਿਹਾ ਹੈ, ਇਸ ਸਮਸਿਆ ਦਾ ਹੱਲ ਕਰਨ ਲਈ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਗੰਭੀਰਤਾ ਨਾਲ ਕੰਮ ਕਰਨ। ਗਸ਼ਤ ਵਧ ਕੇ ਨਹਿਰਾਂ ਦੇ ਪਾਣੀ ਦੀ ਚੋਰੀ ਨੁੰ ਵੀ ਰੋਕਿਆ ਜਾਵੇ।

          ਉਨ੍ਹਾਂ ਨੇ ਕਿਹਾ ਕਿ ਡਾਰਕ ਜੋਨ ਵਿਚ ਪਾਣੀ ਦੀ ਕਿਲੱਤ ਹੋਰ ਵੱਧ ਨਾ ਹੋਵੇ, ਇਸ ਨੂੰ ਲੈ ਕੇ ਵੀ ਵਿਭਾਗ ਵੱਲੋਂ ਪਲਾਨ ਤਿਆਰ ਕਰਨਾ ਹੋਵੇਗਾ। ਖੇਤੀਬਾੜੀ ਵਿਭਾਗ ਦੇ ਨਾਲ ਮਿਲ ਕੇ ਵਿਭਾਗ ਨੇ ਲੋਕਾਂ ਨੁੰ ਪਾਣੀ ਦੀ ਵੱਧ ਬਰਬਾਦੀ ਨਾ ਕਰਨ ਲਈ ਵੀ ਜਾਗਰੁਕ ਕਰਨਾ ਹੋਵੇਗਾ। ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੁੱਖ ਮੰਤਰੀ ਐਲਾਨ ਦੇ ਤਹਿਤ ਪ੍ਰੋਜੈਕਟ ਨੁੰ ਪੂਰੀ ਸ਼ਿਦੱਤ ਨਾਲ ਪੂਰਾ ਕੀਤਾ ਜਾਵੇ, ਇਸ ਵਿਚ ਲਾਪ੍ਰਵਾਹੀ ਨਾ ਕੀਤੀ ਜਾਵੇ।

          ਮੀਟਿੰਗ ਦੌਰਾਨ ਅਧਿਕਾਰੀਆਂ ਨੇ ਮੰਤਰੀ ਨੁੰ ਮੁੱਖ ਮੰਤਰੀ ਐਲਾਨਾਂ ਸਮੇਤ ਹੋਰ ਪਰਿਯੋਜਨਾਵਾਂ ਦੇ ਬਾਰੇ ਵਿਚ ਜਾਣੁੰ ਕਰਾਇਆ । ਮੀਟਿੰਗ ਵਿਚ ਸਿੰਚਾਈ ਅਤੇ ਜਲ ਸੰਸਾਧਨ ਦੇ ਈਆਰਸੀ ਰਾਕੇਸ਼ ਚੌਹਾਨ, ਐਮਐਲ ਰਾਣਾ ਸਮੇਤ ਕਈ ਅਧਿਕਾਰੀ ਮੌਜੂਦ ਰਹੇ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ‘ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਚੰਡੀਗੜ੍ਹ, 15 ਨਵੰਬਰ – ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਸੂਬੇ ਦੇ ਕਿਸਾਨਾਂ ਨੂੰ ਤੋਹਫਾ ਦਿੰਦੇ ਹੋਏ ਇਕ ਕਲਿਕ ਨਾਲ 2 ਲੱਖ 62 ਹਜਾਰ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 300 ਕਰੋੜ ਰੁਪਏ ਦੀ ਬੋਨਸ ਰਕਮ ਜਾਰੀ ਕੀਤੀ।

          ਇਸ ਮੌਕੇ ‘ਤੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਨੂੰ ਸੱਭ ਤੋਂ ਉੱਪਰ ਰੱਖਦੇ ਹੋਏ ਖਰੀਫ-2024 ਦੌਰਾਨ ਪ੍ਰਤੀਕੂਲ ਮੌਸਮ ਦੀ ਸਥਿਤੀ ਦੇ ਕਾਰਨ ਰਾਜ ਵਿਚ ਉਤਪਾਦਿਤ ਕੀਤੀ ਜਾ ਰਹੀ ਖੇਤੀਬਾੜੀ ਅਤੇ ਬਾਗਬਾਨੀ ਫਸਲਾਂ ‘ਤੇ 2000 ਰੁਪਏ ਪ੍ਰਤੀ ਏਕੜ ਬੋਨਸ ਦੇਣ ਦਾ ਫੈਸਲਾ ਕੀਤਾ। ਮੁੱਖ ਮੰਤਰੀ ਵੱਲੋਂ 16 ਅਗਸਤ, 2024 ਨੂੰ ਪਹਿਲੀ ਕਿਸਤ ਦੀ ਅਦਾਇਗੀ ਵਜੋ ਹੁਣ ਤਕ 496 ਕਰੋੜ ਰੁਪਏ ਦੀ ਬੋਨਸ ਰਕਮ ਸਿੱਧੇ 5 ਲੱਖ 80 ਹਜਾਰ ਕਿਸਾਨਾਂ ਦੇ ਖਾਤੇ ਵਿਚ ਡੀਬੀਟੀ ਰਾਹੀਂ ਟ੍ਰਾਂਸਫਰ ਕੀਤੀ ਗਈ ਸੀ।

          ਉਨ੍ਹਾਂ ਨੇ ਕਿਹਾ ਕਿ ਮੇਰੀ ਫਸਲ ਮੇਰਾ ਬਿਊਰਾ ਪੋਰਟਲ ‘ਤੇ ਕਿਸਾਨਾਂ ਨੈ ਆਪਣਾ ਰਜਿਸਟ੍ਰੇਸ਼ਣ ਕਰਵਾਇਆ ਹੋਇਆ ਹੈ, ਉਨ੍ਹਾਂ ਸਾਰੇ ਕਿਸਾਨਾਂ ਨੂੰ ਇਹ ਬੋਨਸ ਰਕਮ ਦਿੱਤੀ ਜਾਵੇਗੀ। ਕੁੱਲ 1380 ਕਰੋੜ ਰੁਪਏ ਦੀ ਰਕਮ ਕਿਸਾਨਾਂ ਨੂੰ ਦਿੱਤੀ ਜਾਣੀ ਹੈ। ਹੁਣ ਤਕ ਦੋ ਕਿਸਤਾਂ ਵਿਚ ਭੁਗਤਾਨ ਕੀਤਾ ਜਾ ਚੁੱਕਾ ਹੈ। ਇਸੀ ਲੜੀ ਵਿਚ ਤੀਜੀ ਕਿਸਤ ਵਜੋ ਬਾਕੀ 4 ਲੱਖ 94 ਹਜਾਰ ਕਿਸਾਨਾਂ ਦੀ ਬੋਨਸ ਰਕਮ 580 ਕਰੋੜ ਰੁਪਏ ਦੀ ਅਗਲੇ 10 ਤੋਂ 15 ਦਿਨਾਂ ਵਿਚ ਡੀਬੀਟੀ ਰਾਹੀਂ ਉਨ੍ਹਾਂ ਦੇ ਬੈਂਕ ਖਾਤੇ ਵਿਚ ਵੰਡੇ ਜਾਣਗੇ।

ਮੁੱਖ ਮੰਤਰੀ ਨੇ ਕਿਸਾਨਾਂ ਨੂੰ ਮਿੱਟੀ ਸਿਹਤ ਕਾਰਡ ਵੰਡ ਦੀ ਵੀ ਕੀਤੀ ਸ਼ੁਰੂਆਤ

          ਮੁੱਖ ਮੰਤਰੀ ਨੇ ਅੱਜ ਕਿਸਾਨਾਂ ਲਈ ਇਕ ਹੋਰ ਪਹਿਲ ਕਰਦੇ ਹੋਏ ਵਾਟਸਐਪ ਰਾਹੀਂ 40 ਲੱਖ ਮਿੱਟੀ ਸਿਹਤ ਕਾਰਡ ਵੰਡ ਦੀ ਵੀ ਸ਼ੁਰੂਆਤ ਕੀਤੀ। ਇਹ ਫੈਸਲਾ ਇਸ ਲਈ ਕੀਤਾ ਗਿਆ ਕਿ ਮੁਦਰਿਤ ਰੂਪ ਨਾਲ ਮਿੱਟੀ ਸਿਹਤ ਕਾਰਡ ਦੇ ਵੰਡ ਵਿਚ ਦੇਰੀ ਚੋ ੧ਾਂਦੀ ਹੈ ਅਤੇ ਕਿਸਾਨ ਇਸ ਦੀ ਸਿਫਾਰਿਸ਼ਾਂ ਦਾ ਸਮੇਂ ‘ਤੇ ਵਰਤੋ ਨਹੀਂ ਕਰ ਪਾਉਂਦਾ। ਇਸਸਮਸਿਆ ਨੂੰ ਦੂਰ ਕਰਨ ਲਈ ਕਿਸਾਨਾਂ ਦੇ ਮੋਬਾਇਲ ਨੰਬਰ ‘ਤੇ ਵਾਟਸਐਪ ਰਾਹੀਂ ਮਿੱਟੀ ਸਿਹਤ ਕਾਰਡ ਵੰਡੇ ਜਾਣਗੇ। ਜਿਵੇਂ ਹੀ ਉਨ੍ਹਾਂ ਦੀ ਮਿੱਟੀ ਦੇ ਨਮੂਨੇ ਦੀ ਜਾਂਚ ਦੇ ਨਤੀਜੇ ਪੋਰਟਲ ‘ਤੇ ਅਪਲੋਡ ਹੋ ਜਾਣਗੇ, ਮਿੱਟੀ ਸਿਹਤ ਕਾਰਡ ਕਿਸਾਨਾਂ ਦੇ ਵਾਟਸਐਪ ਨੰਬਰ ‘ਤੇ ਪਹੁੰਚ ਜਾਵੇਗੀ।

          ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਹਰ 3 ਸਾਲ ਬਾਅਦ ਮਿੱਟੀ ਦੀ ਜਾਂਚ ਕਰ ਕੇ ਕਿਸਾਨਾਂ ਨੂੰ ਆਪਣੇ ਖਾਤਿਆਂ ਵਿਚ ਬੀਜ ਦੀ ਗਿਣਤੀ, ਜਰੂਰੀ ਫਰਟੀਲਾਈਜਰ ਦੀ ਵਰਤੋ ਵਰਗੀ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਕਿਸਾਨ ਵੱਧ ਪੈਦਾਵਾਰ ਪ੍ਰਾਪਤ ਕਰਦੇ ਹਨ। ਇੰਨ੍ਹਾਂ ਮਿੱਟੀ ਸਿਹਤ ਕਾਰਡ ਰਾਹੀਂ ਕਿਸਾਨ ਆਪਣੀ ਜਰੂਰਤ ਅਨੂਸਾਰ ਖਾਦ ਪਾਉਣ ਲਈ ਪ੍ਰੋਤਸਾਹਿਤ ਹੋਣਗੇ। ਨਾਲ ਹੀ, ਸਮੇਂ ‘ਤੇ ਵੰਡ ਨਾਲ ਕਿਸਾਨਾਂ ਦੇ ਵਿਚ ਮਿੱਟੀ ਸਿਹਤ ਕਾਰਡ ਦੀ ਵਰਤੋ ਵਧੇਗੀ ਅਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋਵੇਗਾ।

          ਵਰਨਣਯੋਗ ਹੈ ਕਿ ਮਿੱਟੀ ਫਰਟੀਲਾਈਜਰ ਮੁਲਾਂਕਨ ਦਾ ਪਹਿਲਾ ਵਿਸਥਾਰ ਅਧਿਐਨ ਹਰਿਆਣਾ ਵਿਚ ਸਾਲ 2021-22 ਦੌਰਾਨ ਹਰੇਕ ਏਕੜ ਖੇਤੀਬਾੜੀ ਭੂਮੀ ਲਈ ਮਿੱਟੀ ਸਿਹਤ ਕਾਰਡ, ਪ੍ਰਦਾਨ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਯੋਜਨਾ ਵਿਚ ਸੂਬੇ ਦੀ ਇਕ -ਇਕ ਏਕੜ ਖੇਤੀਬਾੜੀ ਜਮੀਨ ਦਾ ਮਿੱਟੀ ਨਮੂਨਾ ਇਕੱਠਾ ਕਰਨ ਦੇ ਬਾਅਦ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਦਾ ਮਿੱਟੀ ਸਿਹਤ ਕਾਰਡ ਜਾਰੀ ਕੀਤੇ ਜਾ ਰਹੇ ਹਨ। ਇਹ ਮਿੱਟੀ ਸਿਹਤ ਕਾਰਡ ਕਿਸਾਨਾਂ ਨੂੰ ਵੱਧ ਤੋਂ ਵੱਧ ਉਪਜ ਅਤੇ ਵੱਧ ਤੋਂ ਵੱਧ ਸ਼ੁੱਧ ਰਿਟਰਨ ਪ੍ਰਾਪਤ ਕਰਨ ਲਈ, ਕਿਸ ਪੋਰਟਲ ਵਿਚ ਕਿਹੜਾ ਅਤੇ ਕਿੰਨਾਂ ਫਰਟੀਲਾਈਜਰ ਪਾਉਣਾ ਹੈ ਆਦਿ ਦੇ ਬਾਰੇ ਵਿਚ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ।

          ਇਹ ਮਿੱਟੀ ਸਿਹਤ ਕਾਰਡ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਇਨਪੁੱਟ ਲਾਗਤ ਨੂੰ ਘੱਟ ਕਰਨ ਦੇ ਲਈ ਜਰੂਰੀ ਹਨ। ਫਸਲ ਦਾ ਸੰਤੁਲਿਤ ਪੋਸ਼ਨ ਜਾਨਵਰਾਂ ਅਤੇ ਮੁਨੱਖਾਂ ਵਿਚ ਪੋਸ਼ਕ ਤੱਤਾਂ ਦੀ ਕਮੀ ਨੂੰ ਘੱਟ ਕਰਨਾ ਯਕੀਨੀ ਕਰੇਗਾ। ਇਸ ਤੋਂ ਇਲਾਵਾ, ਫਰਟੀਲਾਈਜਰ ਦੀ ਬਹੁਤ ਵੱਧ ਵਰਤੋ ਨੂੰ ਘੱਟ ਕਰਨ ਨਾਲ ਕਲਾਈਮੇਟੀ ਬਦਲਾਅ ਦੇ ਪ੍ਰਭਾਵ ਨੂੰ ਘੱਟ ਕਰਨ ਅਤੇ ਵਾਤਾਵਰਣ ਦੀ ਸੁਰੱਖਿਆ ਵਿਚ ਮਦਦ ਮਿਲੇਗੀ।

          ਹਰਿਆਣਾ ਸੂਬੇ ਵਿਚ ਮਿੱਟੀ ਜਾਂਚ ਦਾ ਇਕ ਵਿਸਤਾਰ ਨੈਟਵਰਕ ਹੈ ਜਿੱਥੇ ਕਿਸਾਨਾਂ ਦੇ ਕੋਲ ਮਿੱਟੀ ਜਾਂਚ ਲਈ ਆਸਾਨ ਪਹੁੰਚ ਹੈ। 20-25 ਕਿਲੋਮੀਟਰ ਦੇ ਘੇਰੇ ਵਿਚ ਮਿੱਟੀ ਜਾਂਚ ਲੈਬ ਦੀ ਉਪਲਬਧਤਾ ਹੈ। ਸੂਬੇ ਵਿਚ 106 ਮਿੱਟੀ ਜਾਂਚ ਲੈਬਸ ਹਨ ਜਿੱਥੇ ਮਿੱਟੀ ਦੇ ਸੈਂਪਲਸ ਦੀ ਜਾਂਚ ਕੀਤੀ ਜਾਂਦੀ ਹੈ। ਇਹ ਸਾਰੇ ਮਿੱਟੀ ਜਾਂਚ ਲੈਬਸ ਨਵੀਨਤਮ ਸਮੱਗਰੀਆਂ ਨਾਲ ਲੈਸ ਹਨ। ਵਿਭਾਗ ਨੇ ਇਸ ਕੰਮ ਲਈ ਆਪਣਾ ਪੋਰਟਲ ਵਿਕਸਿਤ ਕੀਤਾ ਹੈ, ਜਿੱਥੇ ਮਿੱਟੀ ਸਿਹਤ ਕਾਰਡ ਵਜੋ ਫਸਲ ਵਿਚ ਫਰਟੀਲਾਈਜਰ ਪਾਉਣ ਲਈ ਸੁਝਾਅ ਤਿਆਰ ਕੀਤਾ ਜਾਂਦਾ ਹੈ।

          ਇਸ ਮੌਕੇ ‘ਤੇ ਵਿਧਾਇਕ ਰਾਮ ਕੁਮਾਰ ਗੌਤਮਕ, ਸ੍ਰੀ ਰਣਧੀਰ ਪਣਿਹਾਰ, ਵਿਨੋਦ ਭਿਆਨਾ ਅਤੇ ਦੇਵੇਂਦਰ ਕਾਦਿਆਨ ਵੀ ਮੌਜੂਦ ਰਹੇ।

ਨਾਇਬ ਸਿੰਘ ਸੈਨੀ ਨੇ ਭਗਵੰਤ ਮਾਨ ਨੂੰ ਦਿੱਤੀ ਨਸੀਹਰ, ਪੰਜਾਬ ਸਰਕਾਰ ਲੋਕਾਂ ਦੇ ਹਿੱਤ ਲਈ ਕੰਮ ਕਰੇ, ਅਜਿਹੀ ਬਿਆਨਬਾਜੀ ਕਰ ਕੇ ਭਾਈਚਾਰਾ ਖਰਾਬ ਨਾ ਕਰੇ

ਚੰਡੀਗੜ੍ਹ, 15 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿਚ ਹਰਿਆਣਾ ਵੱਲੋਂ ਵਿਧਾਨਸਭਾ ਦਾ ਨਿਰਮਾਣ ਨਹੀਂ ਹੋਣ ਦੇਣ ਦੇ ਬਿਆਨ ‘ਤੇ ਤਿੱਖਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੁੰ ਕਿਸਾਨਾਂ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ, ਨਾ ਕਿ ਇਸ ਤਰ੍ਹਾ ਦੀ ਬਿਆਨਬਾਜੀ ਕਰ ਕੇ ਲੋਕਾਂ ਨੂੰ ਮੁੱਦੇ ਤੋਂ ਭਟਕਾਉਣ ਦਾ ਕੰਮ ਕਰਨਾ ਚਾਹੀਦਾ ਹੈ। ਚੰਡੀਗੜ੍ਹ ‘ਤੇ ਹਰਿਆਣਾ ਦਾ ਵੀ ਹੱਕ ਹੈ। ਪੰਜਾਬ ਦੇ ਨੇਤਾਵਾਂ ਨੂੰ ਵਿਧਾਨਸਭਾ ਦੇ ਵਿਸ਼ਾ ‘ਤੇ ਘਟੀਆ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੈ।

          ਮੁੱਖ ਮੰਤਰੀ ਨੇ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਵਿਧਾਇਕ ਰਾਮ ਕੁਮਾਰ ਗੌਤਮਕ, ਸ੍ਰੀ ਰਣਧੀਰ ਪਣਿਹਾਰ, ਵਿਨੋਦ ਭਿਆਨਾ ਅਤੇ ਦੇਵੇਂਦਰ ਕਾਦਿਆਨ ਵੀ ਮੌਜੂਦ ਰਹੇ।

          ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਹਨ ਕਿ ਉਹ ਚੰਡੀਗੜ੍ਹ ਵਿਚ ਹਰਿਆਣਾ ਵਿਧਾਨਸਭਾ ਨਹੀਂ ਬਨਣ ਦੇਣਗੇ। ਸ੍ਰੀ ਨਾਇਬ ਸਿੰਘ ਸੈਨੀ ਨੇ ਸ੍ਰੀ ਭਗਵੰਤ ਮਾਨ ਨੂੰ ਨਸੀਹਰ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਹਿੱਤ ਲਈ ਕੰਮ ਕਰੇ। ਹਰਿਆਣਾ ਪੰਜਾਬ ਦਾ ਛੋਟਾ ਭਰਾ ਹੈ। ਇਸ ਲਈ ਅਜਿਹੀ ਬਿਆਨਬਾਜੀ ਕਰ ਕੇ ਨਫਰਤ ਨਾ ਕਰਨ ਜਾਂ ਭਾਈਚਾਰਾ ਖਰਾਬ ਕਰਨ ਦਾ ਕੰਮ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਨਹੀਂ ਖਰੀਦ ਰਹੀ, ਨਾ ਹੀ ਕਿਸਾਨਾਂ ਨੂੰ ਅਮੈਐਸਪੀ ਦਾ ਮੁੱਲ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਆਪਣੇ ਸੂਬੇ ਵਿਚ ਕਿਸਾਨਾਂ ਦੀ ਸਥਿਤੀ ਬਿਹਤਰ ਕਰਨ ‘ਤੇ ਧਿਆਨ ਦਵੇ। ਚੰਡੀਗੜ੍ਹ ਵਿਚ ਵਿਧਾਨਸਭਾ ਨਹੀਂ ਬਨਣ ਦੇਣਗੇ, ਅਜਿਹੇ ਬਿਆਨ ਦੇ ਕੇ ਉਹ ਲੋਕਾਂ ਦਾ ਧਿਆਨ ਡਾਇਵਰਟ ਕਰਨਾ ਚਾਹੁੰਦੇ ਹਨ।

ਪੰਜਾਬ ਦੀ ਸਥਿਤੀ ਠੀਕ ਕਰਨ ਮੁੱਖ ਮੰਤਰੀ ਭਗਵੰਤ ਮਾਨ, ਹਰਿਆਣਾ ਦੀ ਚਿੰਤਾ ਨਾ ਕਰਨ

          ਸ੍ਰੀ ਨਾਂਇਬ ਸਿੰਘ ਸੈਨੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤ ਵਿਚ ਕਦਮ ਚੁੱਕੇ। ਸ੍ਰੀ ਭਗਵੰਤ ਮਾਨ ਪੰਜਾਬ ਦੀ ਸਥਿਤੀ ਠੀਕ ਕਰ ਹਰਿਆਣਾ ਦੀ ਚਿੰਤਾ ਨਾ ਕਰਨ। ਅਜਿਹੇ ਬਿਆਨ ਦੇ ਕੇ ਲੋਕਾਂ ਨੁੰ ਗੁਮਰਾਹ ਕਰਨ ਦਾ ਕੰਮ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਨੇਤਾਵਾਂ ਨੇ ਆਪਣੇ ਰਾਜਨੀਤਕ ਸਵਾਰਥ ਦੇ ਕਾਰਨ ਪਹਿਲਾਂ ਹਰਿਆਣਾ ਦਾ ਐਸਵਾਈਐਲ ਦਾ ਪਾਣੀ ਰੋਕ ਦਿੱਤਾ ਅਤੇ ਹੁਣ ਵਿਧਾਨਯਭਾ ਬਨਣ ਤੋਂ ਰੋਕਨ ਦੀ ਗੱਲ ਕਰ ਰਹੇ ਹਨ। ਪੰਜਾਬ ਦੇ ਲੋਕ ਤਾਂ ਹਰਿਆਣਾ ਨਾਲ ਪਿਆਰ ਕਰਦੇ ਹਨ। ਪੰਜਾਬ ਦੇ ਕਿਸਾਨ ਚਾਹੁੰਦੇ ਹਨ ਕਿ ਹਰਿਆਣਾ ਨੂੰ ਐਸਵਾਈਐਲ ਦਾ ਪਾਣੀ ਮਿਲੇ। ਪੰਜਾਬ ਦੇ ਨੇਤਾ ਘਟਿਆ ਰਾਜਨੀਤੀ ਘਸੀਟਣ ਦਾ ਕੰਮ ਕਰ ਰਹੇ ਹਨ।

ਪੰਜਾਬ ਦੀ ਸਰਕਾਰ ਨੂੰ ਸਬਕ ਸਿਖਾਉਣ ਦਾ ਕੰਮ ਕਰੇਗੀ ਜਨਤਾ

          ਸ੍ਰੀ ਨਾਂਇਬ ਸਿੰਘ ਸੈਨੀ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਦੀ ਪਹਿਲਾਂ ਦੀ ਸਰਕਾਰਾਂ ਨੇ ਵੀ ਅਜਿਹੀ ਹੀ ਰਾਜਨੀਤੀ ਕਰਨ ਦਾ ਕੰਮ ਕੀਤਾ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕ ਹੀ ਥਾਲੀ ਦੇ ਚੱਟੇ-ਬੱਟੇ ਹਨ। ਦੋਵਾਂ ਨੇ ਹੀ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਕੰਮ ਨਹੀਂ ਕੀਤਾ। ਲੋਕ ਸੱਭ ਕੁੱਝ ਜਾਣਦੇ ਹਨ ਅਤੇ ਜਨਤਾ ਪੰਜਾਬ ਦੀ ਸਰਕਾਰ ਨੂੰ ਸਬਕ ਸਿਖਾਉਣ ਦੇ ਕੰਮ ਕਰੇਗੀ।

ਕਾਂਗਰਸ ਨੇ ਗੱਲਾਂ ਬਹੁਤ ਵੱਧ ਕੀਤੀਆਂ, ਧਰਾਤਲ ‘ਤੇ ਨਹੀਂ ਕੀਤਾ ਕੰਮ, ਇਸ ਲਈ ਕਿਸਾਨ ਕਾਂਗਰਸ ਤੋਂ ਨਰਾਜ

          ਮੁੱਖ ਮੰਤਰੀ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਨੇ ਵੱਲਾਂ ਬਹੁਤ ਜਿਆਦਾ ਕੀਤੀਆਂ ਪਰ ਧਰਾਤਲ ‘ਤੇ ਕੰਮ ਨਹੀਂ ਕੀਤਾ। ਇਸ ਲਈ ਕਿਸਾਨ ਕਾਂਗਰਸ ਤੋਂ ਨਰਾਜ ਹੋਏ, ਕਿਉਂਕਿ ਕਿਸਾਨ ਅੰਤਰ ਦੇਖਦੇ ਹਨ। ਕਾਂਗਰਸ ਦੇ ਕੋਲ ਨੀਤੀ ਅਤੇ ਨੀਅਤ ਨਹੀਂ ਸੀ, ਜਦੋਂ ਕਿ ਸਾਡੇ ਕੋਲ ਨੀਤੀ ਵੀ ਹੈ, ਨੀਅਤ ਵੀ ਹੈ ਅਤੇ ਅਸੀਂ ਲਗਾਤਾਰ ਕਿਸਾਨਾਂ ਨੂੰ ਅੱਗੇ ਵੱਧ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਤਾਂ ਕਿਸਾਨਾਂ ਨੂੰ ਫਸਲ ਵੇਚਣ ਲਈ ਸੜਕਾਂ ‘ਤੇ ਜਾਮ ਲਗਾਉਣੇ ਪਏ, ਉਦੋਂ ਵੀ ਉਨ੍ਹਾਂ ਦੀ ਫਸਲ ਨਹੀਂ ਵਿਕੀ ਅਤੇ ਨਾ ਹੀ ਉਨ੍ਹਾਂ ਨੁੰ ਐਮਐਸਪੀ ਦਾ ਮੁੱਲ ਮਿਲਿਆ।

          ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਹਮੇਸ਼ਾ ਕਿਸਾਨਾਂ ਦੀ ਭਲਾਈ ਅਤੇ ਉਨ੍ਹਾਂ ਨੂੰ ਮਜਬੂਤ ਬਨਾਉਣ ਲਈ ਕੰਮ ਕੀਤਾ। ਚੋਣਾਂ ਦੌਰਾਨ ਵੀ ਅਧਿਕਾਰੀਆਂ ਦੇ ਸਮਰਪਿਤ ਯਤਨਾਂ ਦੇ ਕਾਰਨ ਹੀ ਕਿਸਾਨਾਂ ਦੀ ਉਪਜ ਦਾ ਇਕ-ਇਕ ਦਾਨਾ ਖਰੀਦਣ ਦਾ ਕੰਮ ਕੀਤਾ ਗਿਆ। ਇਸ ਦੇ ਲਈ ਅਧਿਕਾਰੀ ਵਧਾਈਯੋਗ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ ‘ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਚੰਡੀਗੜ੍ਹ, 15 ਨਵੰਬਰ – ਹਰਿਆਣਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ ਦੇ ਪਾਵਨ ਮੌਕੇ ਸ਼ੁਕਰਵਾਰ ਨੁੰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਪਲਾਟ ਧਾਰਕਾਂ ਦੇ ਏਨਹਾਂਸਮੈਂਟ ਸਬੰਧੀ ਵਿਵਾਦਾਂ ਦੇ ਹੱਲ ਤਹਿਤ ਵਿਵਾਦਾਂ ਤੋਂ ਸਮਾਧਾਨ ਯੋ੧ਨਾ (ਵੀਐਸਐਸਐਸ-2024) ਦੀ ਸ਼ੁਰੂਆਤ ਕੀਤੀ। ਇਸ ਯੋ੧ਨਾ ਦਾ ਉਦੇ ਸ਼ ਏਨਹਾਂਸਮੈਂਟ ਨਾਲ ਜੁੜੇ ਮੁਦਿਆਂ ਦਾ ਇਕਮੁਸ਼ਤ ਹੱਲ ਪ੍ਰਦਾਨ ਕਰਨਾ ਹੈ। ਇਹ ਯੋਜਨਾ 15 ਨਵੰਬਰ, 2024 ਤੋਂ ਅਗਲੇ 6 ਮਹੀਨਿਆਂ ਤਕ ਲਾਗੂ ਹੋਵੇਗੀ।

          ਇਸ ਮੌਕੇ ‘ਤੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਰਾਹੀਂ ਪਲਾਟ ਧਾਰਕਾਂ ਦੇ ਏਨਹਾਂਸਮੈਂਟ ਸਮੇਤ ਸਾਰੇ ਪੈਂਡਿੰਗ ਮਾਮਲਿਆਂ ਦਾ ਨਿਪਟਾਨ ਕੀਤਾ ਜਾਵੇਗਾ। ਲਗਭਗ 7,000 ਤੋਂ ਵੱਧ ਪਲਾਟ ਧਾਰਕਾਂ ਨੂੰ ਲਗਭਗ 550 ਕਰੋੜ ਰੁਪਏ ਦੀ ਵੱਡੀ ਰਾਹਤ ਮਿਲੇਗੀ।

          ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਰਕਾਰ ਨੇ ਸਮੇਂ-ਸਮੇਂ ‘ਤੇ ਵਿਵਾਦਾਂ ਦੇ ਹੱਲ ਤਹਿਤ ਇਸ ਤਰ੍ਹਾ ਦੀ ਯੋਜਨਾਵਾਂ ਚਲਾਈਆਂ ਹਨ, ਜਿਨ੍ਹਾਂ ਵਿਚ 50,000 ਤੋਂ ਵੱਧ ਲਾਭਕਾਰਾਂ ਨੇ ਲਾਭ ਪ੍ਰਾਪਤ ਕੀਤਾ ਹੈ। ਵੀਐਸਐਸਐਸ-2024 ਯੋਜਾਨਾ ਉਨ੍ਹਾਂ ਸਾਰੇ ਪਲਾਟ ਧਾਰਕਾਂ ਦੇ ਲਈ ਇਕ ਸੁਨਹਿਰੀ ਮੌਕਾ ਹੈ, ਜੋ ਕਿਸੇ ਕਾਰਨ ਵਜੋ ਪਿਛਲੀ ਯੋਜਨਾਵਾਂ ਦਾ ਲਾਭ ਨਹੀਂ ਚੁੱਕ ਪਾਏ।

          ਉਨ੍ਹਾਂ ਨੇ ਕਿਹਾ ਕਿ ਵੀਐਸਐਸਐਸ-2024 ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਤਹਿਤ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵੱਲੋਂ ਸਾਰੇ ਜਰੂਰੀ ਪ੍ਰਕ੍ਰਿਆਵਾਂ ਪੂਰੀ ਕਰ ਲਈਆਂ ਗਈਆਂ ਹਨ। ਇਸ ਯੋਜਨਾ ਦੀ ਜਾਣਕਾਰੀ ਜਨਤਾ ਤਕ ਪਹੁੰਚਾਉਣ ਲਈ ਅਖਬਾਰਾਂ ਅਤੇ ਰੇਡਿਓ ਰਾਹੀਂ ਇਸ਼ਤਿਹਾਰ ਜਾਰੀ ਕੀਤੇ ਗਏ ਹਨ, ਅਤੇ ਈ-ਮੇਲ ਅਤੇ ਸੰਦੇ ਸ਼ਾਂ ਵੱਲੋਂ ਵੀ ਸੂਚਨਾਵਾਂ ਭੇਜੀਆਂ ੧ਾ ਰਹੀਆਂ ਹਨ।

          ਮੁੱਖ ਮੰਤਰੀ ਨੇ ਪਲਾਟ ਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਚੁਕੱਣ। ਪਲਾਟ ਧਾਰਕ ਅੱਜ ਤੋਂ ਆਪਣੇ ਐਚਐਸਵੀਪੀ ਖਾਤੇ ਵਿਚ ਲਾਗਿਨ ਕਰ ਕੇ ਨਵੇਂ ਮੁੜ ਗਿਣਤੀ ਕੀਤੇ ਗਏ  ੲਨਹਾਂਸਮੈਂਟ ਮੁੱਲ ਦੀ ਜਾਣਕਾਰੀ ਆਨਲਾਇਨ ਦੇਖ ਸਕਦੇ ਹਨ। ਵਧੇਰੇ ਜਾਣਕਾਰੀ ਲਈ ਸੰਵਿਧਾਨ ਇਸਟੇਟ ਆਫਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

          ਇਸ ਮੌਕੇ ‘ਤੇ ਵਿਧਾਇਕ ਰਾਮ ਕੁਮਾਰ ਗੌਤਮਕ, ਸ੍ਰੀ ਰਣਧੀਰ ਪਣਿਹਾਰ, ਵਿਨੋਦ ਭਿਆਨਾ ਅਤੇ ਦੇਵੇਂਦਰ ਕਾਦਿਆਨ ਵੀ ਮੌਜੂਦ ਰਹੇ।

ਗ੍ਰਹਿ ਮੰਤਰਾਲੇ ਨੇ ਮਹਿਲਾ ਬਟਾਲਿਅਨ ਦੀ ਸਥਾਪਨਾ ਨੂੰ ਦਿੱਤੀ ਮੰਜੂਰੀ

ਚੰਡੀਗੜ੍ਹ, 15 ਨਵੰਬਰ – ਦੇਸ਼ ਵਿਚ ਮਹਿਲਾਵਾਂ ਨੂੰ ਮਜਬੂਤ ਕਰਨ ਅਤੇ ਕੌਮੀ ਸੁਰੱਖਿਆ ਵਿਚ ਉਨ੍ਹਾਂ ਦੀ ਭੂਮਿਕਾ ਵਧਾਉਣ ਦੇ ਉਦੇਸ਼ ਨਾਲ ਇਕ ਇਤਹਾਸਕ ਫੈਸਲੇ ਲੈਂਦੇ ਹੋਏ ਗ੍ਰਹਿ ਮੰਤਰਾਲੇ ਨੇ ਸੀਆਈਐਸਐਫ ਦੀ ਪਹਿਲੀ ਮਹਿਲਾ ਬਟਾਲਿਅਨ ਦੀ ਸਥਾਪਨਾ ਦੀ ਮੰਜੂਰੀ ਕੀਤੀ ਹੈ।

          ਸੀਆਈਐਸਐਫ ਉਨ੍ਹਾਂ ਮਹਿਲਾਵਾਂ ਲਈ ਇਕ ਪਸੰਦੀਦਾ ਵਿਕਲਪ ਰਿਹਾ ਹੈ ਜੋ ਮੌਜੂਦਾ ਵਿਚ ਕੇਂਦਰੀ ਸ਼ਸ਼ਕਤ ਪੁਲਿਸ ਫੋਰਸ ਵਿਚ ਰਾਸ਼ਟਰ ਦੀ ਸੇਵਾ ਕਰਨੀ ਚਾਹੀਦੀ ਹੈ। ਸੀਆਈਐਸਐਫ ਵਿਚ ਮਹਿਲਾ ਫੋਰਸ ਕਰਮਚਾਰੀਆਂ ਦੀ ਗਿਣਤੀ 7 ਫੀਸਦੀ ਤੋਂ ਵੱਧ ਹੈ। ਮਹਿਲਾ ਬਟਾਲਿਅਨ ਦੇ ਗਠਨ ਨਾਲ ਪੂਰੇ ਦੇਸ਼ ਦੀ ਮਹਤੱਵਪੂਰਨ ਯੁਵਾ ਮਹਿਲਾਵਾਂ ਨੂੰ ਸੀਆਈਐਸਐਫ ਵਿਚ ਸ਼ਾਮਿਲ ਹੋਣ ਅਤੇ ਰਾਸ਼ਟਰ ਦੀ ਸੇਵਾ ਕਰਨ ਲਈ ਅਤੇ ਪ੍ਰੋਤਸਾਹਨ ਮਿਲੇਗਾ। ਇਸ ਨਾਲ ਸੀਆਈਐਸਐਫ ਵਿਚ ਮਹਿਲਾਵਾਂ ਨੂੰ ਇਕ ਨਵੀਂ ਪਹਿਚਾਣ ਮਿਲੇਗਾ।

          ਸੀਆਈਐਸਐਫ ਮੁੱਖ ਦਫਤਰ ਨੇ ਨਵੀਂ ਬਟਾਲਿਅਨ ਲਈ ਜਲਦੀ ਭਰਤੀ, ਸਿਖਲਾਈ ਅਤੇ ਮੁੱਖ ਦਫਤਰ ਦੇ ਸਥਾਨ ਦੇ ਚੋਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਿਖਲਾਈ ਨੂੰ ਵਿਸ਼ੇਸ਼ ਰੂਪ ਨਾਲ ਡਿਜਾਇਨ ਕੀਤਾ ਜਾ ਰਿਹਾ ਹੈ, ਜਿਸ ਨਾਲ ਇਕ ਵਿਸ਼ੇਸ਼ ਬਟਾਲਿਅਨ ਬਣਾਈ ਜਾ ਸਕੇ ਅਤੇ ਫੋਰਸ ਦੀ ਮਹਿਲਾਵਾਂ ਨੂੰ ਵੀਆਈਪੀ ਸੁਰੱਖਿਆ ਵਿਚ ਕਮਾਂਡੋ ਵਜੋ, ਹਵਾਈ ਅੱਡਿਆਂ ਦੀ ਸੁਰੱਖਿਆ, ਦਿੱਲੀ ਮੈਟਰੋ ਰੇਲ ਸੁਰੱਖਿਆ ਵਰਗੇ ਵਿਵਿਧ ਜਿਮੇਵਾਰੀਆਂ ਸਥਾਨਾਂ ਤੇ ਸੁਰੱਖਿਆ ਸੇਵਾ ਪ੍ਰਦਾਨ ਕਰਨ ਤਹਿਤ ਸਮਰੱਥ ਬਣਾਇਆ ਜਾ ਸਕੇ।

          53ਵੇਂ ਸੀਆਈਐਸਐਫ ਦਿਵਸ ਸਮਾਰੋਹ ਮੌਕੇ ‘ਤੇ ਕੇਂਦਰੀ ਗ੍ਰਹਿ ਮੰਤਰੀ ਦੇ ਨਿਰਦੇਸ਼ਾਂ ਦੇ ਅਨੁਸਰਣ ਵਿ, ਫੋਰਸ ਵਿਚ ਮਹਿਲਾ ਬਟਾਲਿਅਨਾਂ ਦੇ ਸ੍ਰਿਜਨ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਸੀ।

Leave a Reply

Your email address will not be published.


*