ਅੰਮ੍ਰਿਤਸਰ,
(ਰਣਜੀਤ ਸਿੰਘ ਮਸੌਣ/ਕੁਸ਼ਾਲ ਸ਼ਰਮਾਂ )
ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਵਿਖੇ ਸੰਤ ਸਮਾਜ ਦੇ ਮੁੱਖੀ ਮਹੰਤ ਮਲਕੀਤ ਨਾਥ ਦੀ ਅਗਵਾਈ ਹੇਠ ਸੰਤ ਸਮਾਜ ਵੱਲੋਂ ਹਵਨ ਯੱਗ ਕੀਤਾ ਗਿਆ ਅਤੇ ਪੁਰਾਤਨ ਰਿਵਾਇਤ ਅਨੁਸਾਰ ਹਰ ਸਾਲ ਦੀ ਤਰ੍ਹਾਂ ਮੱਛੀ ਨੂੰ ਸੋਨੇ ਦੀ ਨੱਥ ਪਾ ਕੇ ਸਰੋਵਰ ਵਿੱਚ ਛੱਡਿਆ ਗਿਆ। ਇਸ ਮੌਕੇ ਤੇ ਮਹੰਤ ਆਰਤੀ ਦੇਵਾ, ਸੰਤ ਗਿਰਧਾਰੀ ਨਾਥ, ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ, ਸੰਤ ਬਲਵੰਤ ਨਾਥ, ਸੰਤ ਰਕੇਸ਼ ਨਾਥ, ਸੰਤ ਦਰਸ਼ਨ ਦਾਸ, ਬਾਬਾ ਸਿਮਰ, ਬਾਬਾ ਭਗਵਾਨ ਸਿੰਘ, ਸੰਤ ਮੇਘ ਨਾਥ, ਰੋਸ਼ਨ ਸਬਰਵਾਲ, ਸੰਤ ਭੰਡਾਰੀ ਨਾਥ ਆਦਿ ਹਾਜ਼ਰ ਸਨ। ਮਹੰਤ ਮਲਕੀਤ ਨਾਥ ਨੇ ਦੱਸਿਆ ਕਿ ਮੇਲੇ ਦੇ ਸਮੇਂ ਹਰ ਸਾਲ ਇੱਥੇ ਪਹਿਲਾਂ ਕਿਸੇ ਨਾ ਕਿਸੇ ਸ਼ਰਧਾਲੂ ਦੀ ਸਰੋਵਰ ਵਿੱਚ ਡੁੱਬ ਕੇ ਮੌਤ ਹੁੰਦੀ ਸੀ, ਉਸ ਤੋਂ ਬਾਅਦ ਮੱਛੀ ਨੂੰ ਸੋਨੇ ਦੀ ਨੱਥ ਪਾ ਕੇ ਛੱਡਣ ਦੀ ਰਿਵਾਇਤ ਸ਼ੁਰੂ ਹੋਈ, ਜੋ ਅੱਜ ਵੀ ਜਾਰੀ ਹੈ ਅਤੇ ਹੁਣ ਕਦੇਂ ਵੀ ਕਿਸੇ ਸ਼ਰਧਾਲੂ ਦੀ ਸਰੋਵਰ ਵਿੱਚ ਡੁੱਬਣ ਨਾਲ ਮੌਤ ਨਹੀਂ ਹੁੰਦੀ।
ਮੇਲੇ ਦਰਮਿਆਨ ਸਾਰੀਆਂ ਦੁਕਾਨਾਂ ਦਾ ਠੇਕਾ ਲੈਣ ਵਾਲੇ ਠੇਕੇਦਾਰਾਂ ਮਹੰਤ ਜਗਤਾਰ ਬਾਵਾ, ਬਲਜੀਤ ਸਿੰਘ, ਪ੍ਰਕਾਸ਼ ਸਿੰਘ, ਅਵਤਾਰ ਸਿੰਘ ਆਦਿ ਨੇ ਦੱਸਿਆ ਕਿ ਮੇਲਾ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਪਹੁੰਚ ਰਹੇ ਹਨ। ਜੀ.ਐਮ. ਕੁਸ਼ ਰਾਜ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤਾਂ ਵਾਸਤੇ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਇਹ ਮੇਲਾ ਜੋ 10 ਨਵੰਬਰ ਤੋਂ ਸ਼ੁਰੂ ਹੋਇਆ ਹੈ, ਇਹ 24 ਨਵੰਬਰ ਤੱਕ ਚੱਲਦਾ ਰਹੇਗਾ।
Leave a Reply