ਅੰਬਾਲਾ ਏਅਰਪੋਰਟ ‘ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ – ਅਨਿਲ ਵਿਜ
ਏਵੀਏਸ਼ਨ ਮੰਤਰੀ ਕਿੰਜਾਰਾਪੁ ਰਾਮਮੋਹਨ ਨਾਇਡੂ ਨਾਲ ਦਿੱਲੀ ਵਿਚ ਕੀਤੀ ਮੁਲਾਕਾਤ
ਚੰਡੀਗਡ੍ਹ, 12 ਨਵੰਬਰ – ਹਰਿਆਣਾ ਦੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਦੇਸ਼ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਕਿੰਜਰਾਪੁ ਰਾਮਮੋਹਨ ਨਾਇਡੂ ਨਾਲ ਦਿੱਲੀ ਵਿਚ ਅੰਬਾਲਾ ਏਅਰਪੋਰਟ ਤੋਂ ਉੜਾਨ ਸ਼ੁਰੂ ਕਰਨ ਦੀ ਗਲਬਾਤ ਕੀਤੀ ਹੈ। ਇਸ ਗਲਬਾਤ ਦੇ ੧ਲਦੀ ਹੀ ਸਾਰਥਕ ਨਤੀਜੇ ਨਜਰ ਆਉਣਗੇ ਅਤੇ ਅੰਬਾਲਾ ਕੈਂਟ ਵਿਚ ਤਿਆਰ ਹੋ ਰਹੀ ਸਿਵਲ ਏਅਰਪੋਰਟ ਦੇ ਸਿਕਓਰਿਟੀ ਸਮੱਗਰੀਆਂ ਦੇ ਸਥਾਪਿਤ ਹੁੰਦੇ ਹੀ ਜਹਾਜਾਂ ਦੀ ਉੜਾਨ ਸ਼ੁਰੂ ਹੋ ਜਾਵੇਗੀ। ਇੰਨ੍ਹਾਂ ਸਮੱਗਰੀਆਂ ਦੀ ਜਲਦੀ ਸਥਾਪਿਤ ਕਰਨ ਲਈ ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਨੂੰ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਕੈਬੀਨੇਟ ਮੰਤਰੀ ਨੇ ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਤਂੋਂ ਇਲਾਵਾ ਕੈਂਟ ਦੇ ਸਿਵਲ ਏਅਰਪੋਰਟ ਦੇ ਉਦਘਾਟਨ ਦਾ ਸੱਦਾ ਵੀ ਦਿੱਤਾ।
ਸ੍ਰੀ ਅਨਿਲ ਵਿਜ ਨੇ ਦਿੱਲੀ ਵਿਚ ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਕਿੰਜਰਾਪੁ ਚਾਮਮੋਹਨ ਨਾਇਡੂ ਨੂੰ ਦਸਿਆ ਕਿ ਮੇਰੇ ਵਿਧਾਨਸਭਾ ਖੇਤਰ ਅੰਬਾਲਾ ਕੈਂਟ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਬਹੁਤ ਹੀ ਮਹਤੱਵਪੂਰਨ ਯੋਜਨਾ ਉੜਾਨ ਦੇ ਤਹਿਤ ਇਕ ਏਅਰਪੋਰਟ ਮੰਜੂਰ ਹੋਇਆ ਸੀ। ਉਹ ਬਣ ਕੇ ਬਿਲਕੁੱਲ ਤਿਆਰ ਹੋ ਗਿਆ ਹੈ ਅਤੇ ਸਾਰੀ ਤਰ੍ਹਾ ਦਾ ਸਮਾਨ ਲੱਗ ਗਿਆ ਹੈ ਅਤੇ ਜੋ ਸਿਕਓਰਿਟੀ ਸਮੱਗਰੀ ਹੈ, ਉੀ ਏਵੀਏਸ਼ਨ ਵਿਭਾਗ ਨੇ ਲਗਾਉਣੇ ਹੁੰਦੇ ਹਨ।
ਸ੍ਰੀ ਵਿਜ ਨੇ ਦਸਿਆ ਕਿ ਉਨ੍ਹਾਂ ਨੇ ਸ੍ਰੀ ਕਿੰਜਨਾਪੁ ਰਾਮਮੋਹਨ ਨਾਇਡੂ ਨੂੰ ਸੱਦਾ ਵੀ ਦਿੱਤਾ ਹੈ ਕਿ ਉਹ ਆ ਕੇ ਏਅਰਪੋਰਟ ਦਾ ਊਦਘਾਟਨ ਵੀ ਕਰਨ। ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਨੇ ਉਨ੍ਹਾਂ ਨੁੰ ਭਰੋਸਾ ਦਿੱਤਾ ਹੈ ਕਿ ਅਸੀਂੰ ਜਲਦੀ ਹੀ ਸਾਰੀ ਰਸਮੀ ਕਾਰਵਾਈਆਂ ਪੂਰੀਆਂ ਕਰ ਲਗਾਂਗੇ ਅਤੇ ਜਿਵੇਂ ਹੀ ਸਿਕਓਰਿਟੀ ਸਮੱਗਰੀ ਸਥਾਪਿਤ ਹੋ ਜਾਵੇਗੀ ਤਾਂ ਉੜਾਨ ਵੀ ੧ਲਦੀ ਹੀ ਸ਼ੁਰੂ ਜਾਵੇਗੀ।
ਸ੍ਰੀ ਅਨਿਲ ਵਿਜ ਨੇ ਦਸਿਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਲ 2047 ਤਕ ਵਿਕਸਿਤ ਭਾਂਰਤ ਬਨਾਉਣ ਦੀ ਗੱਲ ਕਹੀ ਅਤੇ ਅੱਜ ਹਰ ਸੂਬੇ ਦਾ ਆਦਮੀ ਇਸ ਮੁੱਦੇ ਦੇ ਨਾਲ ਚਲਣਾ ਚਾਹੁੰਦਾ ਹੈ। ਉਹ ਵੀ ਚਾਹੁੰਦਾ ਹੈ ਕਿ ਸਾਡਾ ਸੂਬਾ ਵੀ ਇਸ ਦੇ ਨਾਲ ਚੱਲੇ ਅਤੇ ਅਸੀਂ ਨਰੇਂਦਰ ਮੋਦੀ ਦੇ ਨਾਲ ਕਦਮ ਮਿਲਾਉਂਦੇ ਹੋਏ ਅੱਗੇ ਵੱਧਏ ਤਾਂ ਜੋ ਦੇਸ਼ ਅਤੇ ਸਾਡਾ ਸੂਬਾ ਵੀ ਵਿਕਸਿਤ ਸੂਬਾ ਬਣੇ।
16 ਨਵੰਬਰ ਤੇ 17 ਨਵੰਬਰ ਨੂੰ ਉਮੀਦਵਾਰ ਕਰ ਸਕਣਗੇ ਗਲਤੀ ਸੁਧਾਰ
ਚੰਡੀਗਡ੍ਹ, 12 ਨਵੰਬਰ – ਹਰਿਆਣਾ ਸਕੂਲ ਸਿਖਿਆ ਬੋਰਡ ਭਿਵਾਨੀ ਨੇ ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਲਈ ਆਨਲਾਇਨ ਬਿਨੈ/ਫੀਸ ਭਰਨ ਦੀ ਆਖੀਰੀ ਮਿੱਤੀ 14 ਨਵੰਬਰ, 2024 ਨਿਰਧਾਰਿਤ ਕੀਤੀ ਸੀ, ਜਿਸ ਨੂੰ ਵਧਾ ਕੇ 15 ਨਵੰਬਰ, 2024 ਕਰ ਦਿੱਤਾ ਗਿਆ ਹੈ।
ਬੋਰਡ ਦੇ ਬੁਲਾਰੇ ਨੇ ਦਸਿਆ ਕਿ ਬੋਰਡ ਵੱਲੋਂ ਮੁੱਖ ਦਫਤਰ, ਸੈਕੇਂਡਰੀ ਿਿਸਖਿਆ, ਹਰਿਆਣਾ ਦੇ ਨਿਰਦੇਸ਼ਾਂ ਅਨੁਸਾਰ ਅਧਿਆਪਕ ਯੋਗਤਾ ਪ੍ਰੀਖਿਆ ਦਾ ਪ੍ਰਬੰਧ ਲੇਵਲ – 1, 2 ਤੇ 3 ਦਾ ਪ੍ਰਬੰਧ 7 ਤੇ 8 ਦਸੰਬਰ, 2024 (ਸ਼ਨੀਵਾਰ/ਐਤਵਾਰ) ਨੂੰ ਕਰਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਅੱਗੇ ਦਸਿਆ ਕਿ ਲਾਭਕਾਰ ਆਪਣੇ ਵੇਰਵਅਿਾਂ ਵਿਚ ਜਿਵੇਂ – ਨਾਂਅ, ਪਿਤਾ ਦਾ ਨਾਂਅ, ਮਾਤਾ ਦਾ ਨਾਂਅ, ਜਨਮ ਮਿੱਤੀ , ਈ-ਮੇਲ ਆਈਡੀ, ਜੇਂਡਰ ਤੇ ਆਧਾਰ ਨੰਬਰ ਵਿਚ 16 ਤੇ 17 ਨਵੰਬਰ 2024 ਦਾ ਆਨਲਾਇਨ ਰਾਹੀਂ ਸੋਧ ਕਰ ਸਕਦੇ ਹਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ 15 ਨਵੰਬਰ, 2024 ਬਾਅਦ ਆਨਲਾਇਨ ਬਿਨੇ ਅਤੇ 17 ਨਵੰਬਰ, 2024 ਬਾਅਦ ਵੇਰਵਾ ਸੁਧਾਰ ਕਰਨ ਦੀ ਮੰਜੂਰੀ ਨਹੀਂ ਹੋਵੇਗੀ। ਇਸ ਸੰਦਰਭ ਵਿਚ ਕੋਈ ਵੀ ਬਿਨੈ/ਐਪਲੀਕੇਸ਼ਨ ਕਿਸੇ ਵੀ ਤਰ੍ਹਾ ਨਾਲ ਮੰਜੂਰ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਨੇ ਦਸਿਆ ਕਿ ਬਿਨੈਕਾਰ/ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਖੀਰੀ ਮਿੱਤੀ ਦੀ ਉਡੀਕ ਕੀਤੇ ਬਿਨ੍ਹਾਂ ਬਿਨੈ ਪ੍ਰਕ੍ਰਿਆ ਤੁਰੰਤ ਪੂਰੀ ਕਰਨ। ਜੇਕਰ ਕੋਈ ਉਮੀਦਵਾਰ ਇਕ ਲੇਵਲ ਦੇ ਲਈ ਇਕ ਤੋਂ ਵੱਧ ਬਿਨੈ ਕਰਦਾ ਹੈ, ਤਾਂ ਉਸ ਦਾ ਬਿਨੈ/ਯੋਗਤਾ ਰੱਦ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਅੱਗੇ ਦਸਿਆ ਕਿ ਉਮੀਦਵਾਰਾਂ ਨੂੰ ਆਨਲਾਇਨ ਬਿਨੈ ਕਰਦੇ ਸਮੇਂ ਕਿਸੇ ਤਰ੍ਹਾ ਦੀ ਤਕਨੀਕੀ ਮੁਸ਼ਕਲ ਉਤਪਨ ਹੁੰਦੀ ਹੈ ਤਾਂ ਹੈਲਪਲਾਇਨ ਨੰਬਰ 8938001176, 8958001178 ਈ-ਮੇਲ ਆਈਡੀ [email protected] ‘ਤੇ ਸੰਪਰਕ ਕਰ ਸਕਦੇ ਹਨ।
ਹਰਿਆਣਾਂ ਵਿਚ 2 ਲੱਖ ਗਰੀਬ ਲੋਕਾ ਦੇ ਆਪਣੇ ਘਰ ਦਾ ਸਪਨਾ ਜਲਦੀ ਹੋਵੇਗਾ ਸਰਕਾਰ
ਚੰਡੀਗਡ੍ਹ, 12 ਨਵੰਬਰ – ਹਰਿਆਣਾ ਵਿਚ 2 ਲੱਖ ਲੋਕਾਂ ਦੇ ਆਪਣੇ ਘਰ ਦਾ ਸਪਨਾ ਜਲਦੀ ਸਾਕਾਰ ਹੋਣ ਵਾਲਾ ਹੈ। ਮੁੱਖ ਮੰਤਰੀ ਸ੍ਰੀ ਨਾਂਇਬ ਸਿੰਘ ਸੈਨੀ ਦੀ ਸਰਕਾਰ ਯੋਜਨਾ ਦਾ ਖਾਕਾ ਤਿਆਰ ਕਰ ਰਹੀ ਹੈ। ਯੋਜਨਾ ਤਹਿਤ ਜਮੀਨ ਤੋਂ ਵਾਂਝੇ ਯੋਗ ਉਮੀਦਵਾਰਾਂ ਨੂੰ ਪਿੰਡਾਂ ਵਿਚ 100-100 ਵਰਗ ਗਜ ਦੇ ਪਲਾਟ ਦਿੱਤੇ ਜਾਣਗੇ। ਇਸ ਸਬੰਧ ਵਿਚ ਹਾਊਸਿੰਗ ਫੋਰ ਓਲ ਵਿਭਾਗ ਦੇ ਮਹਾਨਿਦੇਸ਼ਕ ਜੇ. ਗਣੇਸ਼ਨ ਨੇ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦਾ ਉਦੇਸ਼ ਸੂਬੇ ਵਿਚ ਗਰੀਬ ਪਰਿਵਾਰਾਂ, ਜਿਨ੍ਹਾਂ ਦੇ ਕੋਲ ਆਪਣਾ ਘਰ ਨਹੀਂ ਹੈ, ਉਨ੍ਹਾਂ ਨੁੰ ਆਵਾਸ ਤਹਿਤ ਪਲਾਟ ਪ੍ਰਦਾਨ ਕਰਨਾ ਹੈ। ਇਸ ਯੋਜਨਾ ਰਾਹੀਂ ਅਜਿਹੇ ਪਰਿਵਾਰਾਂ ਨੂੰ ਲਾਭ ਪ੍ਰਦਾਨ ਕੀਤਾ ਜਾਵੇਗਾ ਤਾਂ ਜੋ ਉਹ ਆਪਣਾ ਖੁਦ ਦਾ ਘਰ ਬਣਾ ਸਕਣ। ਯੋਜਨਾ ਦੇ ਧਰਾਤਲ ‘ਤੇ ਲਾਗੂ ਕਰਨ ਨਾਲ ਗਰੀਬ ਪਰਿਵਾਰਾਂ ਦੇ ਜੀਵਨ ਪੱਧਰ ਵਿਚ ਸੁਧਾਰ ਹੋਵੇਗਾ ਅਤੇ ਉਹ ਆਪਣਾ ਘਰ ਬਣਾ ਕੇ ਸੁਰੱਖਿਅਤ ਤੇ ਸਨਮਾਨਿਤ ਜੀਵਨ ਜੀ ਸਕਣਗੇ।
ਸ੍ਰੀ ਜੇ ਗਣੇਸ਼ਨ ਨੈ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਹ ਯੋਜਨਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਫਲੈਗਸ਼ਿਪ ਯੋਜਨਾ ਹੈ, ਇਸ ਲਈ ਇਸ ਯੋਜਨਾ ਤਹਿਤ ਸਾਰੇ ਉਮੀਦਵਾਰਾਂ ਨੁੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ, ਤਾਂ ਜੋ ਆਮ ਜਨਤਾ ਨੂੰ ਇਸ ਦਾ ਲਾਭ ਜਲਦੀ ਮਿਲ ਸਕਣ।
ਵਰਨਣਯੋਗ ਹੈ ਕਿ ਬੀਤੇ ਸ਼ੁਕਰਵਾਰ ਨੂੰ ਹੀ ਮੁੱਖ ਮੰਤਰੀ ਨੇ ਇਸ ਸਬੰਧ ਵਿਚ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਸੀ, ਜਿਸ ਵਿਚ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਅਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਵੀ ਮੌਜੂਦ ਸਨ। ਇਸ ਮੀਟਿੰਗ ਵਿਚ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਸਨ ਕਿ ਜਿੱਥੇ ਇਹ 100-100 ਗਜ ਦੇ ਪਲਾਟ ਦਿੱਤੇ ਜਾਣਗੇ, ਉਨ੍ਹਾਂ ਕਲੋਨੀਆਂ ਵਿਚ ਸ਼ਸ਼ਹਰਾਂ ਦੀ ਤਰਜ ”ਤੇ ਸਾਰੀ ਬੁਨਿਆਦੀ ਸਹੂਲਤਾਂ ਜਿਵੇਂ ਪੱਕੀ ਸੜਕਾਂ, ਬਿਜਲੀ, ਸਵੱਛ ਪਾਣੀ, ਸਟ੍ਰੀਟ ਲਾਇਟ, ਸੌਰ ਉਰਜਾ, ਪਾਰਕ ਅਤੇ ਓਪਨ ਗ੍ਰੀਨ ਸਪੇਸ ਵਰਗੀ ਸਾਰੀ ਭੌਤਿਕ ਸਹੂਲਤਾਂ ਯਕੀਨੀ ਕੀਤੀ ਜਾਣ।
ਇੰਨ੍ਹਾਂ ਹੀ ਨਹੀਂ, 100-100 ਵਰਗ ਗਜ ਦੇ ਪਲਾਟ ‘ਤੇ ਲਾਭਕਾਰਾਂ ਨੂੰ ਮਕਾਨ ਬਨਾਉਣ ਵਿਚ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਆਵੇ, ਇਸ ਦੇ ਲਈ ਵੀ ਸਰਕਾਰ ਨੇ ਪ੍ਰਾਵਧਾਨ ਕੀਤਾ ਹੈ, ਜਿਸ ਦੇ ਤਹਿਤ ਲਾਭਕਾਰਾਂ ਨੂੰ ਘਰ ਬਨਾਉਣ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ ਵਿੱਤੀ ਸਹਾਇਤਾ ਉਪਲਬਧ ਕਰਵਾਈ ਜਾਵੇਗੀ।
ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਸੂਬੇ ਵਿਚ 5 ਲੱਖ ਲੋਕਾਂ ਨੇ ਪਲਾਟ ਲਈ ਬਿਨੈ ਕੀਤਾ ਸੀ। ਇੰਨ੍ਹਾਂ ਸਾਰੇ ਯੋਗ ਲਾਭਕਾਰਾਂ ਨੂੰ ਵੱਖ-ਵੱਖ ਪੜਾਆਂ ਵਿਚ 100-100 ਵਰਗ ਗਜ ਦੇ ਪਲਾਟ ਦਿੱਤੇ ਜਾਣਗੇ। ਇਸੀ ਲੜੀ ਵਿਚ ਜਲਦੀ 2 ਲੱਖ ਲੋਕਾਂ ਨੂੰ ਮੁੱਖ ਮੰਤਰੀ ਸੌਗਾਤ ਦੇਣਗੇ।
ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ 14 ਸ਼ਹਿਰਾਂ ਵਿਚ ਲਗਭਗ 170 ਕਰੋੜ ਰੁਪਏ ਦੇ ਇੰਫ੍ਰਾਸਟਕਚਰ ਕੰਮਾਂ ਦਾ ਜਲਦੀ ਹੋਵੇਗੀ ਸ਼ੁਰੂਆਤ
ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਦੇ ਤਹਿਤ 14 ਸ਼ਹਿਰਾਂ ਦੇ ਜਿਲ੍ਹਾ ਲਾਭਕਾਰਾਂ ਨੂੰ ਪਲਾਟ ਅਲਾਟ ਕੀਤੇ ਗਏ ਸਨ, ਉਨ੍ਹਾਂ ਨੁੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਨਾਲ ਜੋੜ ਕੇ ਮਕਾਨ ਬਨਾਉਣ ਤਹਿਤ 2.50 ਲੱਖ ਰੁਪਏ ਦੀ ਮਾਲੀ ਸਹਾਇਤਾ ਵੀ ਉਪਲਬਧ ਕਰਵਾਈ ਜਾਵੇਗੀ। ਮੁੱਖ ਮੰਤਰੀ ਆਵਾਸ ਯੋਜਨਾ ਤਹਿਤ ਸਾਰੇ 14 ਸ਼ਹਿਰਾਂ ਵਿਚ ਜਿੱਥੇ ਪਲਾਟ ਅਲਾਟ ਕੀਤੇ ਗਏ ਸਨ, ਉੱਥੇ ਲਗਭਗ 170 ਕਰੋੜ ਰੁਪਏ ਦੀ ਲਾਗਤ ਨਾਲ ਇੰਫ੍ਰਾਸਟਕਚਰ ਡਿਵੇਲਪਮੈਂਟ ਕੰਮਾਂ ਦੀ ਸ਼ਸ਼ਰੂਆਤ ਵੀ ਮੁੱਖ ਮੰਤਰੀ ਵੱਲੋਂ ਜਲਦੀ ਹੀ ਕੀਤੀ ਜਾਵੇਗੀ। ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵੱਲੋਂ ਇੰਸ ਕੰਮ ਦੇ ਲਈ ਗ੍ਰਾਂਟ ਤਿਆਰ ਕੀਤੇ ਜਾ ਚੁੱਕੇ ਹਨ।
ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਵਿਚ 8 ਜਿਲ੍ਹਿਆਂ ਵਿਚ 6618 ਫਲੈਟਸ ਦਾ ਅਲਾਟਮੈਂਟ ਜਲਦੀ
ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਫਲੈਟ ਲੈਣ ਤਹਿਤ ਰਜਿਸਟਰਡ ਬਿਨੈਕਾਰਾਂ ਨੂੰ ਪਹਿਲੇ ਪੜਾਅ ਵਿਚ 8 ਜਿਲ੍ਹਿਆਂ ਵਿਚ ਨਿਜੀ ਡਿਵੇਲਪਰ ਵੱਲੋਂ ਈਡਬਲਿਯੂਐਸ ਸ਼੍ਰੇਣੀ ਲਈ ਬਣਾਏ ਗਏ 6618 ਫਲੈਟਸ ਦਾ ਅਲਾਟਮੈਂਟ ਵੀ ਜਲਦੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੈਕਟਰ 23 ਜਗਾਧਰੀ ਵਿਚ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ 2000 ਲਾਭਕਾਰਾਂ ਨੂੰ ਮਕਾਨ ਨਿਰਮਾਣ ਸ਼ੁਰੂ ਕਰਨ ਤਹਿਤ ਪਲਾਟ ਦਾ ਕਬਜਾ ਦਿੱਤਾ ਜਾਵੇਗਾ। ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵੱਲੋਂ ਇੱਥੇ ਸਾਰੀ ਭੌਤਿਕ ਸਹੂਲਤਾਂ ਉਪਲਬਧ ਕਰਵਾ ਦਿੱਤੀ ਗਈ ਹੈ।
Leave a Reply