ਹਰਿਆਣਾ ਨਿਊਜ਼

ਚੰਡੀਗੜ੍ਹ ( ਜਸਟਿਸ ਨਿਊਜ਼)ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਭਾਰਤ ਨੂੰ ਮੁੜ ਵਿਸ਼ਵ ਗੁਰੂ ਬਨਾਉਣ ਲਈ ਨੌਜੁਆਨ ਪੀੜੀ ਨੂੰ ਮਹਾਰਿਸ਼ੀ ਦਿਆਨੰਦ ਸਰਸਵਤੀ ਦੀ ਸਿਖਿਆਵਾਂ ਨੂੰ ਆਪਣੇ ਜੀਵਨ ਵਿਚ ਧਾਰਣ ਕਰਨ ਦੀ ਜਰੂਰਤ ਹੈ। ਇਸ ਦੇ ਲਈ ਸਾਨੂੰ ਨੌਜੁਆਨਾਂ ਨੂੰ ਚੰਗੀ ਸਿਖਿਆ ਅਤੇ ਸੰਸਕਾਰ ਦੇਣੇ ਚਾਹੀਦੇ ਹਨ। ਇਸ ਕੰਮ ਨੂੰ ਗੁਰੂਕੁੱਲ ਕੁਰੂਕਸ਼ੇਤਰ ਦੇ ਨਾਲ-ਨਾਲ ਆਰਿਆ ਸਮਾਜ ਵੱਲੋਂ ਚਲਾਏ ਜਾ ਰਹੇ ਹੋਰ ਗੁਰੂਕੁੱਲ ਸੰਸਥਾਨਾਂ ਵੱਲੋਂ ਵੀ ਬਖੂਬੀ ਨਾਲ ਕੀਤਾ ਜਾ ਰਿਹਾ ਹੈ।

          ਮੁੱਖ ਮੰਤਰੀ ਅੱਜ ਗੁਰੂਕੁੱਲ ਕੁਰੂਕਸ਼ੇਤਰ ਵਿਚ ਆਰਿਆ ਪ੍ਰਤੀਨਿਧੀ ਸਭਾ ਹਰਿਆਣਾ ਵੱਲੋਂ ਪ੍ਰਬੰਧਿਤ ਆਰਿਆ ਮਹਾਸਮੇਲਨ ਦੇ ਸਮਾਪਨ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਸੈਨੀ ਨੇ ਗੁਜਰਾਤ ਦੇ ਰਾਜਪਾਲ ਅਚਾਰਿਆ ਦੇਵਵ੍ਰਤ , ਸਾਬਕਾ ਰਾਜਮੰਤਰੀ ਸ੍ਰੀ ਸੁਭਾਸ਼ ਸੁਧਾ ਦੇ ਨਾਲ ਗੁਰੂਕੁੱਲ ਦਾ ਦੌਰਾ ਕੀਤਾ ਅਤੇ ਦੇਸੀ ਗਾਂ ਦੀ ਗਾਂਸ਼ਾਲਾ ਦਾ ਅਵਲੋਕਨ ਵੀ ਕੀਤਾ। ਮੁੱਖ ਮੰਤਰੀ ਨੇ ਅਰਿਆ ਸਮਾਜ ਦੇ ਪਹਿਲੇ ਸੰਸਥਾਪਕ ਮਹਾਰਿਸ਼ੀ ਦਿਆਨੰਦ ਸਰਸਵਤੀ ਦੇ 200ਵੇਂ ਜੈਯੰਤੀ ਸਾਲ ਦੀ ਸ਼ਭੂਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਪ੍ਰਗਤੀ ਅਤੇ ਮਨੁੱਖ ਭਲਾਈ ਲਈ ਆਰਿਆ ਸਮਾਜ ਦੇ ਪ੍ਰਤੀਨਿਧੀਆਂ ਨੇ ਅੱਜ ਇਸ  ਦੋ ਦਿਨਾਂ ਦੇ ਆਰਿਆ ਮਹਾਸਮੇਲਨ ਵਿਚ ਗਹਿਨ ਵਿਚਾਰ ਮੰਥਨ ਕੀਤਾ ਹੈ ਇਸ ਨਾਲ ਸਮਾਜ ਨੂੰ ਇਕ ਨਵੀ ਦਿਸ਼ਾ ਮਿਲੇਗੀ। ਇਸ ਪ੍ਰਬੰਧ ਲਈ ਆਰਿਆ ਸਮਾਜ ਦੇ ਲੋਕ ਵਧਾਈਯੋਗ ਹਨ।

          ਮੁੱਖ ਮੰਤਰੀ ਨੇ ਕਿਹਾ ਕਿ ਮਹਾਰਿਸ਼ੀ ਦਿਆਨੰਦ ਨੇ ਸਾਲ 1875 ਵਿਚ ਆਰਿਆ ਸਮਾਜ ਦਾ ਗਠਨ ਕੀਤਾ ਸੀ। ਇਸ ਸਮਾਜ ਨੇ ਧਰਮ, ਸਮਾਜ ਅਤੇ ਰਾਸ਼ਸ਼ਰ ਲਈ ਵਿਲੱਖਣ ਕੰਮ ਕੀਤੇ ਵੈਦਿਕ ਆਦਰਸ਼ਾਂ ਅਤੇ ਸਭਿਟਾਚਾਰ ਦੇ ਪ੍ਰਤੀ ਜਿਮੇਵਾਰੀ ਜਤਾਉਂਦੇ ਹੋਏ ਜਾਤੀਵਾਦ ਦਾ ਅੰਤ ਕਰਨ, ਸਾਰਿਆਂ ਨੂੰ ਪੜਨ ਦਾ ਅਧਿਕਾਰ, ਇਸਤਰੀ ਸਿਖਿਆ, ਵਿਧਵਾ ਵਿਆਹ, ਛੂਆਛੂਤ ਨੂੰ ਖਤਮ ਕਰਨ ਤੇ ਗਾਂ-ਰੱਖਿਆ ਆਦਿ ਲਈ ਵਰਨਣਯੋਗ ਕੰਮ ਵੀ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਭਾਰਤ ਪਰਤੰਤਰ ਸੀ ਉਦੋ ਮਹਾਰਿਸ਼ੀ ਦਿਆਨੰਦ ਨੇ ਦੇਸ਼ ਵਿਚ ਸਵਰਾਜ ਦੀ ਮਸ਼ਾਲ ਜਲਾਈ। ਦੇਸ਼ ਦੀ ਆਜਾਦੀ ਦੇ ਅੰਦੋਲਨ ਵਿਚ ਆਰਿਆ ਸਮਾਜ ਦੀ ਅਹਿਮ ਭੂਕਿਮਾ ਰਹੀ। ਸਵਾਮੀ ਸ਼ਰਧਾਨੰਦ, ਮਹਾਤਮਾ ਹੰਸਰਾਜ, ਲਾਲਾ ਲਾਜਪਤ ਰਾਏ, ਵੀਰ ਸਾਵਰਕਰ ਅਤੇ ਰਾਮ ਪ੍ਰਸਾਦ ਬਿਸਮਿਲ ਵਰਗੇ ਮਹਾਨ ਦੇਸ਼ਭਗਤਾਂ ਦਾ ਨਾਂਅ ਸ਼ਾਮਿਲ ਹੈ। ਅਰਮ ਸ਼ਹੀਦ ਮਦਨ ਲਾਲ ਢੀਂਗਰਾ ਅਤੇ ਸ਼ਹੀਦੇ ਆਜਮ ਭਗਤ ਸਿੰਘ ਵਗਰੇ ਵੀਰਾਂ ਦੇ ਜੀਵਨ ‘ਤੇ ਵੀ ਆਰਿਆ ਸਮਾਜ ਦੀ ਡੂੰਘੀ ਛਾਪ ਹੈ।

ਕੌਮਾਤਰੀ ਯੋਗ ਦਿਵਸ ਨਾਲ ਦੁਨੀਆ ਵਿਚ ਭਾਰਤ ਦੀ ਅਮੁੱਲ ਵਿਰਾਸਤ ਨੂੰ ਮਿਲਿਆ ਮੁੜ ਸਨਮਾਨ

          ਮੁੱਖ ਮੰਤਰੀ ਸ੍ਰੀ ਨਾਂਇਬ ਸਿੰਘ ਸੈਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਅਛਥੱਕ ਯਤਨਾਂ ਨਾਲ ਸੰਯੁਕਤ ਰਾਸ਼ਟਰ ਸੰਗਠਨ ਮਹਾਸਭਾ ਵੱਲੋਂ ਹਰ ਸਾਲ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਨਾਲ ਦੁਨੀਆ ਵਿਚ ਭਾਰਤ ਦੀ ਇਸ ਅਮੁੱਲ ਵਿਰਾਸਤ ਨੂੰ ਮੁੜ ਸਨਮਾਨ ਮਿਲਿਆ ਹੈ। ਹਰਿਆਣਾ ਸਰਕਾਰ ਨੇ ਯੋਗ ਨੁੰ ਪ੍ਰੋਤਸਾਹਨ ਦੇਣ ਲਈ ਯੋਗ ਆਯੋਗ ਦੇ ਗਠਨ ਦੇ ਨਾਲ-ਨਾਲ ਪਿੰਡਾਂ ਵਿਚ ਯੋਗ ਅਤੇ ਵਿਯਾਮਸ਼ਾਲਾਵਾਂ ਖੋਲਣ ਦੀ ਪਹਿਲ ਕੀਤੀ ਹੈ ਤਾਂ ਜੋ ਲੋਕ ਪੁਰਾਣੀ ਵਿਦਿਆ ਯੋਗ ਦੇ ਨਾਲ-ਨਾਲ ਗ੍ਰਾਮੀਣ ਆਂਚਲ ਦੇ ਕਬੱਡੀ-ਕੁਸ਼ਤੀ ਵਰਗੀ ਖੇਡਾਂ ਦਾ ਅਭਿਆਸ ਕਰ ਸਕਣ।

ਭਾਰਤ ਅਧਿਆਤਮਕ ਗੁਰੂ ਦਾ ਆਪਣਾ ਪੁਰਾਣ ਮਾਣ ਫਿਰ ਤੋਂ ਕਰੇਗਾ ਹਾਸਲ

          ਮੁੱਖ ਮੰਤਰੀ ਨੇ ਕਿਹਾ ਕਿ ਆਰਿਆ ਸਮਾਜ ਦੇ ਪ੍ਰਗਤੀਸ਼ੀਲ ਵਿਚਾਰਾਂ ਨੂੰ ਅੱਜ ਫਿਰ ਉਸੀ ਸੰਕਲਪ ਜਿਮੇਵਾਰੀ ਅਤੇ ਸਮਰਪਣ ਦੇ ਨਾਲ ਪਿੰਡ-ਪਿੰਡ ਅਤੇ ਗਲੀ-ਗਲੀ ਤਕ ਪਹਿਚਾਣ ਦੀ ਜਰੂਰਤ ਹੈ। ਇਸ ਨਾਲ ਭਾਰਤ ਅਧਿਆਤਮਕ ਗੁਰੂ ਦਾ ਆਪਣਾ ਪੁਰਾਣਾ ਮਾਣ ਫਿਰ ਤੋਂ ਹਾਸਲ ਕਰੇਗਾ। ਇਸੀ ਟੀਚੇ ਨੂੰ ਲੈਕੇ ਹਰਿਆਣਾ ਵਿਚ ਸਿਖਿਆ ਦੇ ਪੱਧਰ ਨੂੰ ਉਨੱਤ ਕਰਨ ਲਈ ਨਵੇਂ-ਨਵੇਂ ਕਦਮ ਚੁੱਕੇ ਜਾ ਰਹੇ ਹਨ।

ਸਰਕਾਰ ਨੇ ਗੁਰੂਕੁੱਲਾਂ ਤੇ ਸੰਸਕ੍ਰਿਤ ਪਾਠਸ਼ਾਲਾਵਾਂ ਨੂੰ ਦਿੱਤੀ ਗ੍ਰਾਂਟ

           ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਗੁਰੂਕੁੱਲਾਂ ਤੇ ਸੰਸਕ੍ਰਿਤ ਪਾਠਸ਼ਾਲਾਵਾਂ ਨੂੰ ਗ੍ਰਾਂਟ ਦੇਣ ਦੀ ਪਹਿਲ ਕੀਤੀ ਹੈ। ਕੈਥਲ ਜਿਲ੍ਹੇ ਦੇ ਮੁੰਦੜੀ ਵਿਚ ਮਹਾਰਿਸ਼ੀ ਵਾਲਮਿਕੀ ਸੰਸਕ੍ਰਿਤ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ। ਸਕੂਲੀ ਕੋਰਸ ਵਿਚ ਗੀਤਾ ਦਾ ਸਾਰ, ਸਫਾਈ, ਯੋਗ ਤੇ ਨੈਤਿਕ ਸਿਖਿਆ ਨੂੰ ਕੋਰਸ ਵਿਚ ਸ਼ਾਮਿਲ ਕੀਤਾ ਗਿਆ ਹੈ।

          ਪ੍ਰੋਗ੍ਰਾਮ ਵਿਚ ਗੁਜਰਾਤ ਦੇ ਰਾਜਪਾਲ ਅਚਾਰਿਆ ਦੇਵਵ੍ਰਤ ਨੈ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅੱਜ ਪੁਰਾ ਦੇਸ਼ ਮਹਾਰਿਸ਼ੀ ਦਿਆਨੰਦ ਸਰਸਵਤੀ ਦੀ 200ਵੀਂ ਜੈਯੰਤੀ ਸਾਲ ਮਨਾ ਰਿਹਾ ਹੈ। ਇਸ ਰਾਸ਼ਟਰਵਿਆਪੀ ਮੁਹਿੰਮ ਵਿਚ ਆਰਿਆ ਸਮਾਜ ਦੇ ਪ੍ਰਤੀਨਿਧੀ ਯੁੱਧ ਪੱਧਰ ‘ਤੇ ਕੰਮ ਕਰ ਰਹੇ ਹਨ ਅਤੇ ਮਹਾਰਿਸ਼ੀ ਦਿਆਨੰਦ ਸਰਸਵਤੀ ਦੀ ਸਿਖਿਆਵਾਂ ਨੂੰ ਜਨ-ਜਨ ਤਕ ਪਹੁੰਚਾਉਣ ਦਾ ਕੰਮ ਕਰ ਰਹੇ ਹਨ। ਅੱਜ ਸਮਾਜ ਦੇ ਪ੍ਰਤੀਨਿਧੀ ਦੇਸ਼ ਵਿਖ ਵਾਤਾਵਰਣ ਨੂੰ ਬਚਾਉਣ, ਜਲ ਸਰੰਖਣ, ਦੇਸੀ ਗਾਂ ਦਾ ਸਰੰਖਣ, ਕਿਸਾਨਾਂ ਨੁੰ ਖੁਸ਼ਹਾਲ ਬਨਾਉਣ ਲਈ ਕੁਦਰਤੀ ਖੇਤੀ ਨੂੰ ਅੰਦੋਲਨ ਦਾ ਸਵਰੂਪ ਦੇਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਸਮੇਲਨ ਵਿਚ ਆਰਿਆਸਮਾਜ ਦੇ ਪ੍ਰਤੀਨਿਧੀਆਂ ਨੂੰ ਨਾ ਸਿਰਫ ਅਪੀਲ ਕੀਤੀ ਸਗੋ ਸੰਕਲਪ ਦਿਵਾਇਆ ਗਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਪਨੇ ਨੁੰ ਸਾਕਾਰ ਕਰਨ ਲਈ ਭਾਰਤ ਨੂੰ ਫਿਰ ਤੋਂ ਵਿਸ਼ਵ ਗੁਰੂ ਬਨਾਉਣਾ ਹੈ, ਇਸ ਦੇ ਲਈ ਦੇਸ਼ ਦੇ ਨਾਗਰਿਕਾਂ ਨੂੰ ਚੰਗੀ ਸਿਖਿਆ ਅਤੇ ਸੰਸਕਾਰ ਅਤੇ ਦੇਸ਼ ਦੇ ਪੁਰਾਣੇ ਸਭਿਆਚਾਰ ਅਤੇ ਧਰੋਹਰ ਦੇ ਪ੍ਰਤੀ ਆਮਜਨਤਾ ਨੂੰ ਕੁਦਰਤੀ ਖੇਤੀ ਅਤੇ ਗੁਰੂਕੁੱਲ ਕੁਰੂਕਸ਼ੇਤਰ ਦੇ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਚੰਗੀ ਸਿਖਿਆ ਅਤੇ ਸੰਸਕਾਰਾਂ ‘ਤੇ ਵਿਸਤਾਰ ਜਾਣਕਾਰੀ ਦਿੱਤੀ।

ਨਾਰਨੌਲ ਵਿਚ ਮਹਿਲਾ ਮੀਰਜਾਂ ਨੂੰ ਹੁਣ ਨਹੀਂ ਹੋਵੇਗੀ ਪਰੇਸ਼ਾਨੀ

ਚੰਡੀਗੜ੍ਹ ( ਜਸਟਿਸ ਨਿਊਜ਼ ) ਨਾਰਨੌਲ ਜਿਲ੍ਹਾ ਸਿਵਲ ਹਸਪਤਾਲ ਵਿਚ ਗਾਇਨੋਕੋਲੋਜਿਸਟ ਦੀ ਕਮੀ ਨੁੰ ਦੇਖਦੇ ਹੋਏਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਸਖਤ ਐਕਸ਼ਨ ਲਿਆ ਹੈ। ਸਿਹਤ ਮੰਤਰੀ ਨੇ ਮਹਾਨਿਦੇਸ਼ਕ ਸਿਹਤ ਸੇਵਾਵਾਂ ਨੂੰ ਜਿਲ੍ਹਾ ਸਿਵਲ ਹਸਪਤਾਲ, ਨਾਂਰਨੌਲ ਵਿਚ 8 ਮਹਿਲਾ ਡਾਕਟਰਾਂ ਨੂੰ 14-14 ਦਿਨਾਂ ਲਈ ਰੋਟੇਸ਼ਨ ਵਿਚ ਡਿਊਟੀ ਲਗਾਉਣ ਦੇ ਆਦੇਸ਼ ਦਿੱਤੇ ਹਨ।

          ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਮਹਾਨਿਦੇਸ਼ਕ ਸਿਹਤ ਸੇਵਾਵਾਂ ਨੇ ਨਾਗਰਿਕ ਹਸਪਤਾਲ ਗੁੜਗਾਂਓ ਤੋਂ ਡਾ. ਮਨੀਾਕਸ਼ੀ, ਡਾ. ਸੁਮਨ, ਡਾ ਰਸ਼ਿਮ, ਡਾ. ਸੁਸ਼ਮਾ, ਡਾ. ਸਾਲਿਕ ਅਤੇ ਡਾ. ਪੂਨਮ ਨੂੰ ਸਿਵਲ ਹਸਪਤਾਲ ਨਾਰਨੌਲ ਵਿਚ ਡਿਊਟੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।

          ਇਸ ਤਰ੍ਹਾਂ, ਐਸਡੀਸੀਐਚ ਪਟੌਦੀ ਤੋਂ ਡਾ. ਯੋਗੇਸ਼ਵਰੀ ਅਤੇ ਡਾ. ਜੋਤੀ ਨੂੰ ਵੀ ਸਿਵ ਹਸਪਤਾਲ ਨਾਰਨੌਲ ਵਿਚ ਡਿਊਟੀ ਲਈ ਲਗਾਇਆ ਗਿਆ ਹੈ।

          ਗੌਰਤਲਬ ਹੈ ਕਿ ਨਾਰਨੌਲ ਦੇ ਜਿਲ੍ਹਾ ਸਿਵਲ ਹਸਪਤਾਲ ਵਿਚ ਗਾਇਨੋਕੋਲੋਜਿਸਟ ਡਾਕਟਰ ਨਹੀਂ ਸੀ। ਡਾਕਟਰ ਨਹੀਂ ਹੋਣ ਨਾਲ ਮਹਿਲਾ ਨਾਗਰਿਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਹਮਣਾ ਕਰਨਾ ਪੈਂਦਾ ਸੀ। ਇਸੀ ਨੂੰ ਦੇਖਦੇ ਹੋਏ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ  ਨੇ ਤੁਰੰਤ ਪ੍ਰਭਾਵ ਨਾਲ ਮਹਾਨਿਦੇਸ਼ਕ ਸਿਹਤ ਸੇਵਾ ਨੂੰ ਨਾਗਰਿਕ ਹਸਪਤਾਲ ਨਾਰਨੌਲ ਵਿਚ ਮਹਿਲਾ ਡਾਕਟਰਾਂ ਦੀ ਤੈਨਾਤੀ ਕਰਨ ਦੇ ਆਦੇਸ਼ ਦਿੱਤੇ ਸਨ।

ਹਰਿਆਣਾ ਵਿਚ ਪੁਰਾਣੇ ਵਾਹਨਾਂ ਦੀ ਹੋਵੇਗੀ ਸਕ੍ਰੈਪਿੰਗ ਤੇ ਰੀ-ਸਾਈਕਲਿੰਗ  ਰਾਓ ਨਰਬੀਰ ਸਿੰਘ

ਚੰਡੀਗੜ੍ਹ, (ਜਸਟਿਸ ਨਿਊਜ਼ )ਹਰਿਆਣਾ ਸਰਕਾਰ ਨੇ ਰਾਜ ਵਿਚ ਰਜਿਸਟਰਡ ਵਾਹਨ ਸਕ੍ਰੈਪੇਜ ਅਤੇ ਰੀ-ਸਾਈਕਲਿੰਗ ਸਹੂਲਤ ਪ੍ਰੋਤਸਾਹਨ ਨੀਤੀ, 2024 ਨੋਟੀਫਾਇਡ ਕੀਤੀ ਹੈ। ਇਸ ਨਾਲ ਰਾਜ ਵਿਚ ਪੁਰਾਣੇ ਵਾਹਨਾਂ ਦੇ ਸਕ੍ਰੈਪਿੰਗ ਤੇ ਰੀ-ਸਾਈਕਲਿੰਗ ਸਹੂਲਤ ਉਪਲਬਧ ਹੋਵੇਗੀ ਅਤੇ ਥਾਂ-ਥਾਂ ਕਬਾੜ ਵਿਚ ਤਬਦੀਲ ਹੋ ਚੁੱਕੇ ਵਾਹਨਾਂ ਦੇ ਪੁਰਜਿਆਂ ਦੀ ਮੁੜ ਵਰਤੋ ਹੋ ਸਕੇਗੀ। ਇਸ ਨਾਲ ਰਾਜ ਵਿਚ ਇਕੋ ਵਾਤਾਵਰਣ ਵਿਚ ਵੀ ਸੁਧਾਰ ਹੋਵੇਗਾ।

          ਵਰਤੋ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਨੇ ਇਸ ਸਬੰਧ ਵਿਚ ਵਿਸਥਾਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੌਮੀ ਰਾਜਧਾਨੀ ਖੇਤਰ ਵਿਚ ਐਨਜੀਟੀ ਵੱਲੋਂ ਪੁਰਾਣੇ ਡੀਜਲ ਵਾਹਨਾਂ ਦੀ 10 ਤੇ ਪੈਟਰੋਲ ਵਾਹਨਾਂ ਦੀ 15 ਸਾਲ ਤਕ ਪਾਸਿੰਗ ਸੀਮਾ ਸਮੇਂ ਤੈਅ ਕਰਨ ਬਾਅਦ ਕੰਡਮ ਵਾਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਇਸ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਇਹ ਫੈਸਲਾ ਕੀਤਾ ਹੈ।

          ਉਨ੍ਹਾਂ ਨੇ ਦਸਿਆ ਕਿ ਸਰਕਾਰ ਦੀ ਇਸ ਪਹਿਲ ਨਾਲ ਵਾਹਨਾਂ ਦੇ ਪੁਰਜਿਆਂ ਦੀ ਰੀ-ਸਈਕਲਿੰਗ ਹੋਣ ਨਾਲ ਮੁੜ ਤੋਂ ਇਸਤੇਮਾਲ ਸੰਭਵ ਹੋ ਸਕੇਗਾ। ਇਸ ਨਾਲ ਵਾਤਾਵਰਣ ਪ੍ਰਦੂਸ਼ਿਤ  ਹੋਣ ਤੋਂ ਬਚਾਅ ਹੋਵੇਗਾ ਅਤੇ ਅਰਥ ਵਿਵਸਥਾ ਵੀ ਮਜਬੂਤ ਹੋਵੇਗੀ। ਇਸ ਤੋਂ ਇਲਾਵਾ ਵਾਹਨ ਮਾਲਿਕਾਂ ਨੂੰ ਵੀ ਵੱਧ ਲਾਭ ਹੋਵੇਗਾ ਅਤੇ ਜਨਤਾ ਨੂੰ ਸੜਕਾਂ, ਗਲੀਆਂ ਤੇ ਹੋਰ ਨਿਜੀ ਸਥਾਨਾਂ ‘ਤੇ ਕੰਡਮ ਵਾਹਨਾਂ ਦੀ ਪਾਰਕਿੰਗ ਤੋਂ ਨਿਜਾਤ ਮਿਲੇਗੀ।

          ਉਨ੍ਹਾਂ ਨੇ ਦਸਿਆ ਕਿ ਨੀਤੀ ਨੂੰ ਹਰਿਆਣਾ ਸਰਕਾਰ ਉਦਯੋਗ ਦਾ ਦਰਜਾ ਦਵੇਗੀ। ਹਰਿਆਣਾ ਵਿਚ ਸਥਾਪਿਤ ਕੀਤੀ ਜਾਣ ਵਾਲੀ ਨਵੀਂ ਉਦਯੋਗ ਇਕਾਈਆਂ ਨੂੰ ਪੂੰਜੀ ਅਨੁਦਾਨ ਜਾਂ ਰਾਜ ਜੀਐਸਟੀ ਵਿਚ ਪ੍ਰਤੀਪੂਰਤੀ ਦਿੱਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਨੀਤੀ ਤਹਿਤ ਉਦਯੋਗ ਅਤੇ ਵਪਾਰ ਵਿਭਾਗ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਟਾਦੀ ਢਾਂਚਾ ਵਿਭਾਗ ਰਾਹੀਂ 10 ਸਾਲ ਦੀ ਲੀਜ ‘ਤੇ ਦੇਣ ਦਾ ਮਾਡੀਯੂਲ ਤਿਆਰ ਕਰੇਗਾ।

          ਮੰਤਰੀ ਰਾਓ ਨਰਬੀਰ ਸਿੰਘ ਨੇ ਦਸਿਆ ਕਿ ਸੂਬਾ ਸਰਕਾਰ ਸਟਾਰਟ ਅੱਪ, ਮਹਿਲਾ ਉਦਮੀ, ਅਤੇ ਅਨੁਸੂਚਿਤ ਜਾਤੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਦਮ ਪੂੰਜੀ ਨਿਧੀ ਸਥਾਪਿਤ ਕਰਨ ਲਈ ਵਿੱਤੀ ਸਹਾਇਤਾ ਉਪਲਬਧ ਕਰਵਾਏਗੀ। ਢਾਂਚਾ ਵਿਕਸਿਤ ਕਰਨ ਲਈ 20 ਕਰੋੜ ਰੁਪਏ ਤਕ ਦੀ ਮਾਲੀ ਸਹਾਇਤਾ ਉਪਲਬਧ ਕਰਵਾਈ ਜਾਵੇਗੀ, ਜਿਸ ਵਿਚ ਭੂਮੀ ਨੂੰ ਛੱਡ ਕੇ ਸੰਪੂਰਨ ਪਰਿਯੋਨਾ ਦੀ 10 ਫੀਸਦੀ ਲਾਗਤ ਅਤੇ ਉਦਯੋਗਿਕ ਸ਼੍ਰੇਣੀ ਦੇ ਡੀ ਬਲਾਕ ਵਿਚ ਸੌ-ਫੀਸਦੀ ਅਤੇ ਬੀ ਤੇ ਸੀ ਸ਼ੇ੍ਰਣੀ ਦੇ ਬਲਾਕ ਵਿਚ 75 ਫੀਸਦੀ ਸਟਾਂਪ ਡਿਊਟੀ ਦੀ ਪ੍ਰਤੀਪੂਰਤੀ  ਕੀਤੀ ਜਾਵੇਗੀ।

          ਉਨ੍ਹਾਂ ੱਨੇ ਦਸਿਆ ਕਿ ਐਕਸੀਲੈਂਸ ਕੇਂਦਰ ਸਥਾਪਿਤ ਕਰਨ ਲਈ ਪਰਿਯੋਜਨਾ ਲਾਗਤ ਦਾ 50 ਫੀਸਦੀ ਗ੍ਰਾਂਟ ਦਿੱਤਾ ਜਾਵੇਗਾ, ਜੋ ਵੱਧ ਤੋਂ ਵੱਧ 5 ਕਰੋੜ ਰੁਪਏ ਤਕ ਦਾ ਹੋਵੇਗਾ। ਇਸ ਤੋਂ ਇਲਾਵਾ, ਰਾਜ ਦੇ ਨੌਜੁਆਨਾਂ ਦੇ ਕੌਸ਼ਲ ਅਤੇ ਰੁਜਗਾਰ ਉਪਲਬਧ ਕਰਾਉਣ ਵਾਲੇ 10 ਅਜਿਹੇ ਉਦਯੋਗਾਂ ਨੂੰ 50 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ ਜਾਵੇਗੀ।

Leave a Reply

Your email address will not be published.


*