ਭਾਰਤ ਵਿੱਚ 13 ਪੰਜਾਬੀ ਸੰਸਦ ਮੈਬਰਾਂ ਦੇ ਮੁਕਾਬਲੇ ਕੈਨੇਡਾ ਦੀ ਸੰਸਦ ਵਿੱਚ 19 ਪੰਜਾਬੀ ਸੰਸਦ ਮੈਬਰ

(ਹਾਊਸ ਆਫ ਕਾਮਨ ਕੈਨੇਡਾ ਵਿੱਚ ਪੰਜਾਬੀਆਂ ਦੀ ਸ਼ਾਨ ਵੱਖਰੀ)
ਲੇਖਕ ਡਾ ਸੰਦੀਪ ਘੰਡ
ਸੰਸਦ ਜਿਥੇ ਦੇਸ਼ ਦੇ ਚੁਣੇ ਹੋਏ ਨੁਮਾਇੰਦੇ ਨਾਗਿਰਕਾਂ ਲਈ ਕਾਨੂੰਨ ਬਣਾਉਦੇ ਅਤੇ ਬਣੇ ਹੋਏ ਕਾਨੂੰਨ ਵਿੱਚ ਸਮੇਂ ਅੁਨਸਾਰ ਕਿਸੇ ਤਬਦੀਲੀ ਦੀ ਜਰੂਰਤ ਹੈ ਤਾਂ ਉਸ ਵਿੱਚ ਸੋਧ ਕਰ ਸਕਦੇ।ਸਾਡੇ ਸੰਸ਼ਦ ਦੀ ਇੱਕ ਹੋਰ ਖਾਸੀਅਤ ਹੈ ਕਿ ਇਸ ਵਿੱਚ ਸੰਸਦ ਮੈਬਰ ਇੱਕ ਦੂਜੇ ਦਾ ਮਾਈਕ ਮਾਰਕੇ ਸਿਰ ਵੀ ਪਾੜ ਦਿੰਦੇ ਆਪਸ ਵਿੱਚ ਗਾਲੀ ਗਲੋਚ ਕਰਦੇ ਅਤੇ ਕਾਂ ਨਾ ਹੋਣ ਦੇ ਬਾਵਜੂਦ ਕਾਵਾਂ ਰੋਲੀ ਪਾਉਦੇ ਹਨ।ਬੇਸ਼ਕ ਇਹ ਸਾਰੀਆਂ ਗੱਲਾਂ ਸੰਵਿਧਾਨ ਜਾਂ ਸੰਸ਼ਦ ਦੇ ਨਿਯਮਾਂ ਵਿੱਚ ਸ਼ਾਮਲ ਨਹੀ।ਪਰ ਕੁਝ ਦੇਸ਼ਾ ਵਿੱਚ ਇੰਝ ਹੀ ਹੁੰਦਾਂ ਹੈ ਖਾਸਕਰ ਸਾਡੇ ਅਤੇ ਸਾਡੇ ਗੁਆਢੀ ਮੁਲਕ ਵਿੱਚ।

ਪਰ ਅੱਜ ਜਿਸ ਬਾਰੇ ਚਰਚਾ ਕਰਨੀ ਹੈ ਉਹ ਹੈ ਕੈਨੇਡਾ ਦੀ ਸੰਸਦ।ਬੇਸ਼ਕ ਅੱਜ ਵੀ ਕੈਨੇਡਾ ਦੀਆਂ ਸੰਵਿਧਾਨਕ ਸ਼ਕਤੀਆਂ ਇੰਗਲੇਂਡ ਦੀ ਮਹਾਰਾਣੀ ਹੁਣ ਰਾਜਾ ਕੋਲ ਹਨ।ਬ੍ਰਿਟਸ਼ ਸਰਕਾਰ ਵੱਲੋਂ 1867 ਵਿੱਚ ਕੈਨੇਡਾ ਨੂੰ ਅਜਾਦ ਮੁਲਕ ਵੱਜੋਂ ਮਾਨਤਾ ਦਿੱਤੀ ਗਈ ਅਤੇ ਇੰਗਲੈਂਡ ਦੀ ਸੰਸਦ ਵੱਲੋਂ ਬ੍ਰਿਟਸ਼ ਨਾਰਥਨ ਅਮਰੀਕ ਐਕਟ 1867 ਪਾਸ ਕਰਕੇ ਕੈਨੇਡਾ ਵਿੱਚ ਸੈਨੇਟ ਅਤੇ ਹਾਊਸ ਆਫ ਕਾਮਨ ਦੀ ਚੋਣ ਲਈ ਬਿਲ ਪਾਸ ਕੀਤਾ ਗਿਆ।

ਕੈਨੇਡਾ ਦੀ ਸੰਸਦ ਬੇਸ਼ਕ ਹਾਊਸ ਆਫ ਕਾਮਨ ਜਾਂ ਸੈਨੇਟ ਦੇਖਣ ਲਈ ਜਰੂਰੀ ਨਹੀ ਕਿ ਉਹ ਕੈਨੇਡਾ ਦਾ ਨਾਗਿਰਕ ਹੋਵੇ।ਆਨ-ਲਾਈਨ ਬੁਕਿੰਗ ਕਰਵਾਕੇ ਤੁਸੀ ਆਪਣੇ ਸਹੂਲਤ ਅੁਨਸਾਰ ਸਮਾਂ ਚੁਣ ਸਕਦੇ ਹੋ।ਕਿਸੇ ਕਿਸਮ ਦੀ ਕੋਈ ਫੀਸ ਨਹੀ।ਦਿੱਤੇ ਹੲੋੇ ਸਮੇਂ ਤੇ ਜਦੋਂ ਤੁਸੀ ਜਾਦੇਂ ਹੋ ਤਾਂ ਸੰਸਦ ਦਾ ਸਟਾਫ ਤਹਾਨੂੰ ਜੀ ਆਇਆਂ ਨੁੰ ਆਖਦਾ।ਤੁਹਾਡੇ ਮੋਬਾਈਲ ਤੇ ਹੀ ਤੁਸੀ ਬੁਕਿੰਗ ਦਿਖਾਉ ਤਹਾਨੂੰ ਅੱਗੇ ਭੇਜ ਦਿੱਤਾ ਜਾਦਾਂ।ਕੋਈ ਮੋਬਾਈਲ,ਪਰਸ ਜਮਾਂ ਨਹੀ ਕਰਵਾਉਣਾ ਫੋਟੋ ਵੀਡੀਉ ਦੀ ਵੀ ਕੋਈ ਜਿਆਦਾ ਰੋਕ ਟੋਕ ਨਹੀ ।

ਕੈਨੇਡਾ ਦੇ ਹਾਊਸ ਆਪ ਕਾਮਨ ਦੇ ਬਾਹਰ ਇਕ ਵਿਅਕਤੀ ਇੱਕ ਤਖਤੀ ਲੇਕੇ ਖੜ੍ਹਾ ਸੀ ਉਸ ਉਪਰ ਅੰਗਰੇਜੀ ਵਿੱਚ ਲਿਿਖਆ ਸੀ ਕਿ ਮੈਂ ਪ੍ਰਧਾਨ ਮੰਤਰੀ ਟੁਰੋਡੋ ਨੂੰ ਨਫਰਤ ਕਰਦਾ ਹਾਂ।ਇੰਝ ਪਹਿਲਾਂ ਮੈਂ ਕਈ ਘਰਾਂ ਅੱਗੇ ਵੀ ਲਿਿਖਆ ਦੇਖਿਆ ਸੀ। ਮੈਂ ਸਮਝਦਾ ਇਸ ਨੂੰ ਅਜਾਦੀ ਕਹਿੰਦੇ।ਪਰ ਸਾਡੇ ਨੇਤਾ ਲੋਕ 30 ਪ੍ਰਤੀਸ਼ਤ ਵੋਟਾਂ ਲੇਕੇ ਉਹ ਬਾਕੀ 70 ਪ੍ਰਤੀਸ਼ਤ ਲੋਕਾਂ ਪਾਸੋਂ ਵੀ ਇਹ ਕਹਾਉਣਾਂ ਚਾਹੁੰਦੇ ਹਨ ਕਿ ਸਾਨੂੰ ਚੰਗਾ ਕਹੋ।ਪਹਿਲੀ ਗੱਲ ਤਾਂ ਕਿਸੇ ਵਿੱਚ ਇੰਨੀ ਹਿੰਮਤ ਨਹੀ ਅਤੇ ਜੇਕਰ ਉਹ ਅਜਿਹਾ ਕਰਨ ਲਈ ਹਿੰਮਤ ਲੇ ਵੀ ਆਵੇ ਤਾਂ ਸਾਡੀਆਂ ਪਾਰਟੀਆਂ ਸਾਡਾ ਮੀਡੀਆ ਉਸ ਨੂੰ ਦੇਸ਼ ਧਰੋਹੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਦੀਂ।

ਸੈਨੇਟ ਵਿੱਚ ਵੱਖ ਵੱਖ ਵਿਿਸ਼ਆ ਦੇ ਮਾਹਰ ਅਤੇ ਹਰ ਰਾਜ ਦੀ ਜੰਨਸੰਖਿਆ ਅੁਨਸਾਰ ਸੀਟਾਂ ਦੀ ਗਿਣਤੀ ਦਿੱਤੀ ਗਈ ਹੈ।ਸੈਨਟ ਦੇ ਕੁੱਲ ਮੈਬਰਾਂ ਦੀ ਗਿਣਤੀ 105 ਹੈ ਅਤੇ ਮੈਬਰਾਂ ਦੀ ਚੋਣ ਗਵਰਨਰ ਜਨਰਲ ਦੁਆਰਾ ਪ੍ਰਧਾਨ ਮੰਤਰੀ ਦੀ ਸਿਫਾਰਸ਼ ਤੇ ਕੀਤੀ ਜਾਂਦੀ ਹੈ।ਸੈਨਟ ਮੈਬਰ ਲਈ ਘੱਟ ਘੱਟ ਉਮਰ ਦੀ ਸੀਮਾ ਤੀਹ ਸਾਲ ਹੈ।ਸੈਨਟ ਮੈਬਰ ਲਈ ਬੇਸ਼ਕ ਕੋਈ ਵਿਸ਼ੇਸ਼ ਯੋਗਤਾ ਨਹੀ ਪਰ ਇਸ ਵਿੱਚ ਵੱਖ ਵੱਖ ਖੇਤਰਾਂ ਜਿਵੇ ਬਿਜਨਸਮੈਨ,ਕਲਾ ਅਤੇ ਸਭਿਆਚਾਰ,ਸਿੱਖਿਆ,ਕਾਨੂੰਨ, ਸਾਇੰਸਦਾਨ ਵਿਿਗਆਨਕ,ਅਤੇ ਵਪਾਰੀ ਵਰਗ ਵਿਚੋਂ ਇਸ ਦੀ ਚੋਣ ਕੀਤੀ ਜਾਂਦੀ।ਸੈਨਟ ਦੀ ਕਾਰਵਾਈ ਚਲਾਉਣ ਲਈ ਸਪੀਕਰ ਦੀ ਚੋਣ ਕੀਤੀ ਜਾਂਦੀ।ਹਰ ਬਿਲ ਜੋ ਕਾਨੂੰਨ ਬਣਦਾ ਉਹ ਸੈਨਟ ਵੱਲੋ ਵਿਚਾਰ ਵਟਾਂਦਰੇ ਬਾਅਦ ਹੀ ਪਾਸ ਕੀਤਾ ਜਾਂਦਾ।
ਸੈਨੇਟ ਮੈਬਰ ਸਕੂਲਾਂ ਵਿੱਚ ਜਾਕੇ ਬੱਚਿਆਂ ਨੂੰ ਸੈਨੇਟ ਦੀ ਕਾਰਵਾਈ ਕਿਸ ਤਰਾਂ ਚੱਲਦੀ ਉਸ ਬਾਰੇ ਜਾਣਕਾਰੀ ਦਿੰਦੇ ਹਨ।ਆਪਣੇ ਦੇਸ਼ ਵਿੱਚ ਤਾਂ ਜਦੋਂ ਰਾਜ ਸਭਾ ਦਾ ਮੈਬਰ ਬਣ ਜਾਦਾਂ ਉਹ ਕਿਸ ਤਰਾਂ ਰਹਿੰਦਾ ਇਹ ਸਬ ਜਾਣਦੇ ਹਨ।ਇਸ ਤੋਂ ਇਲਾਵਾ ਬੱਚਿਆਂ ਲਈ ਬਾਹਰ ਲਿਟਰੇਚਰ ਰੱਖਿਆ ਹੋਇਆ ਜਿਸ ਵਿੱਚ ਇੰਗਲਿਸ਼ ਅਤੇ ਫਰੈਂਚ ਵਿੱਚ ਪੈਂਫਲੇਟ ਰੱਖੇ ਹੋਏ। ਜਿਸ ਵਿੱਚ ਕਾਰਟੂਨ ਰਾਂਹੀ ਸੈਨੇਟ ਅਤੇ ਹਾਊਸ ਆਫ ਕਾਮਨ ਬਾਰੇ ਜਾਣਕਾਰੀ ਦਿੱਤੀ ਜਾਂਦੀ।

ਪਰ ਦੂਜੇ ਪਾਸੇ ਸਾਡੇ ਰਾਜ ਸਭਾ ਮੈਬਰ ਜਿਸ ਨੂੰ ਸੀਨੀਅਰ ਮੈਬਰਾਂ ਦਾ ਹਾਊਸ ਕਿਹਾ ਜਾਦਾਂ ਦੀ ਚੋਣ ਵਿਧਾਨ ਸਭਾ ਦੇ ਮੈਬਰਾਂ ਵੱਲੋਂ ਕੀਤੀ ਜਾਦੀ।ਪਰ ਇਸ ਵਿੱਚ ਵਿਸ਼ਾ ਮਾਹਿਰਾਂ ਦੀ ਬਜਾਏ ਇਹ ਪਿਛਲੇ ਦਰਵਾਜੇ ਰਾਂਹੀ ਸੰਸ਼ਦ ਭੇਜਣ ਅਤੇ ਮੰਤਰੀ ਬਣਾਉਣ ਲਈ ਰੱਖੀ ਗਈ ਹੈ।ਨੋਕਰਸ਼ਾਹ ਜਾਂ ਸੁਪਰੀਮ ਕੋਰਟ ਹਾਈਕੋਰਟ ਦੇ ਸਾਬਕਾ ਜੱਜ ਜੋ ਸੇਵਾ ਤੇ ਹੁੰਦੇ ਸਮੇਂ ਸਰਕਾਰ ਦਾ ਸਾਥ ਦਿੰਦੇ ਉਨ੍ਹਾਂ ਨੂੰ ਲਿਆ ਜਾਦਾਂ ਜਾਂ ਜੋ ਨੇਤਾ ਲੋਕ ਸਭਾ ਦੀ ਚੋਣ ਹਾਰ ਜਾਦੇਂ ਉਨਾਂ ਨੂੰ ਇਸ ਵਿੱਚ ਲਿਆ ਜਾਦਾਂ।ਕੈਨੇਡਾ ਵਿੱਚ ਸੈਨਟ ਦੀ ਸਲਾਹ ਨੂੰ ਪੂਰੀ ਤਰਾਂ ਮੰਨਿਆ ਜਾਦਾਂ।ਇਸ ਤੋਂ ਇਲਾਵਾ ਸੋਨਟ ਦੀ ਕਾਰਵਾਈ ਇੰਗਲਸ਼ ਅਤੇ ਫਰੈਂਚ ਵਿੱਚ ਚਲਦੀ ਪਰ ਇਸ ਤੋਂ ਇਲਾਵਾ 15 ਹੋਰ ਭਾਸ਼ਾ ਵਿਚ ਵੀ ਸੈਨਟ ਜੇਕਰ ਚਾਹੇ ਤਾਂ ੳਹ ਸਹੂਲਤ ਲੇ ਸਕਦਾ ਜਿਸ ਵਿੱਚ ਪੰਜਾਬੀ ਭਾਸ਼ਾ ਵੀ ਸ਼ਾਮਲ ਹੈ ਇਹ ਸਾਡੇ ਪੰਜਾਬੀਆਂ ਲਈ ਬਹੁਤ ਵੱਡੇ ਮਾਣ ਸਤਿਕਾਰ ਦੀ ਗੱਲ ਹੈ।

ਹਾਊਸ ਆਫ ਕਾਮਨ ਵਿੱਚ ਪੰਜਾਬੀਆਂ ਦਾ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਾ ਪੰਜਾਬੀਆਂ ਦੀ ਕਾਬਲੀਅਤ ਨੁੰ ਦਿਖਾਉਦਾ ਹੈ।ਇਸੇ ਤਰਾਂ ਇੰਗਲਸ਼ ਅਤੇ ਫਰੈਂਚ ਤੋਂ ਬਾਅਦ ਜਿਆਦਾ ਬੋਲੀ ਜਾਣ ਵਾਲੀ ਭਾਸ਼ਾ ਪੰਜਾਬੀ ਹੈ।ਇਸ ਸਮੇਂ ਹਾਊਸ ਆਫ ਕਾਮਨ ਦੇ ਮੈਬਰਾਂ ਦੀ ਗਿਣੱਤੀ 308 ਹੈ। ਜਿਸ ਵਿੱਚ ਪੰਜਾਬੀਆਂ ਦੀ ਗਿਣਤੀ 19 ਹੈ ਅਤੇ ਇੰਨਾ ਵਿੱਚ 6 ਮੈਬਰ ਸਰਦਾਰ ਜਗਮੀਤ ਸਿੰਘ,ਸ਼੍ਰੀ ਹਰਜੀਤ ਸਿੰਘ ਸਜਣ,ਇਕਵਿੰਦਰ ਸਿੰਘ,ਮਨਵਿੰਦਰ ਸਿੱਧੂ,ਰਣਦੀਪ ਸਿੰਘ ਸਰਾਂ,ਜਸਰਾਜ ਸਿੰਘ ਅਤੇ ਟਿੰਮ ਉਪਲ  ਦਸਤਾਰਧਾਰੀ ਸਿੱਖ ਹਨ।ਜਦੋਂ ਕਿ ਸਾਡੇ ਦੇਸ਼ ਦੀ ਸੰਸਦ ਵਿੱਚ ਕੇਵਲ 13-14 ਮੈਬਰ ਹੀ ਪੰਜਾਬੀ ਜਾਂ ਸਿੱਖ ਹਨ।ਭਾਵ ਕੈਨੇਡਾ ਦੇ ਹਾਊਸ ਆਫ ਕਾਮਨ ਵਿੱਚ ਭਾਰਤ ਨਾਲੋਂ ਵੱਧ ਸੰਸਦ ਮੈਂਬਰ ਹਨ ਇਹ ਸਾਡੇ ਪੰਜਾਬੀਆਂ ਲਈ ਅਤੇ ਸਾਡੇ ਦੇਸ਼ ਲਈ ਮਾਣ ਅਤੇ ਸਨਮਾਨ ਦੀ ਗੱਲ ਹੈ।ਜਿਵੇਂ ਸਾਡੇ ਦੇਸ਼ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਅਮਰ ਜੋਤੀ ਜੋਤ ਚੱਲ ਰਹੀ ਹੈ ਉਸੇ ਤਰਾਂ ਕੈਨੇਡਾ ਦੇ ਹਾਊਸ ਆਫ ਕਾਮਨ ਦੇ ਬਾਹਰ ਖੁੱਲੇ ਮੇਦਾਨ ਵਿੱਚ ਉਹ ਜੋਤ ਚਲ ਰਹੀ ਹੇ।

ਹਾਉਸ ਆਫ ਕਾਮਨ ਦੇਖਣ ਤੋਂ ਬਾਅਦ ਜਦੋਂ ਅਸੀ ਬਾਹਰ ਆਕੇ ਇੱਕ ਇਮਾਰਤ ਦੇ ਬਾਹਰ ਫੋਟੋ ਖਿਚਵਾਉਣ ਲੱਗਾ ਤਾਂ ਬਾਹਰ ਬੋਰਡ ਤੇ ਲਿਿਖਆ ਸੀ ਦਫਤਰ ਪ੍ਰਧਾਨ ਮੰਤਰੀ ਕੈਨੇਡਾ।ਬਿਲਕੁਲ ਕਿਸੇ ਕਿਸਮ ਦੀ ਕੋਈ ਸਕਿਊਰਟੀ ਨਹੀ ਕੋਈ ਰੋਕ ਨਹੀ।ਅੱਜ ਮੈਨੂੰ ਬਹੁਤ ਖੁਸ਼ੀ ਸੀ ਕਿ ਮੈਂ ਭਾਵੇਂ ਆਪਣੇ ਦੇਸ਼ ਦੀ ਸੰਸ਼ਦ ਨਹੀ ਦੇਖ ਸਕਿਆ ਪਰ ਕੈਨੇਡਾ ਜੋ ਹੁਣ ਪੰਜਾਬੀਆਂ ਦਾ ਦੁਜਾ ਘਰ ਬਣ ਗਿਆ ਹੈ ਉਸ ਦੀ ਸੰਸ਼ਦ ਦੇ ਦੋਵੇ ਸਦਨ ਦੇਖ ਸਕਿਆ।

ਉਟਵਾ ਪਾਰਲੀਮੈਂਟ ਦੇ ਆਸਪਾਸ ਗੱਡੀ ਨੂੰ ਪਾਰਕ ਕਰਨਾ ਵੀ ਜਾਣਕਾਰੀ ਦਾ ਵਿਸ਼ਾ ਹੋਣ ਦੇ ਨਾਲ ਨਾਲ ਮਹਿੰਗੀ ਵੀ ਹੈ।20 ਮਿੰਟ ਦੇ 2.75 ਡਾਲਰ ਅਤੇ 8 ਘੰਟਿਆਂ ਲਈ 18 ਡਾਲਰ ਕਾਰ ਪਾਰਕਿੰਗ ਦੇ ਦੇਣੇ ਪੈਦੇਂ ਹਨ।ਕੈਨੇਡਾ ਦੇਸ਼ ਹੁਣ ਸਾਡੇ ਲਈ ਵੱਖਰਾ ਮੁਲਕ ਨਹੀ ਰਿਹਾ ਰਾਜਨੀਤੀ ਵਿੱਚ ਭਾਗੀਦਾਰੀ ਤੋਂ ਇਲਾਵਾ ਬਿਜਨੈਸ,ਸਿੱਖਿਆ,ਫੋਜ,ਖੇਤੀਬਾੜੀ ਭਾਵ ਹਰ ਖੇਤਰ ਵਿੱਚ ਆਪਣੀ ਪਹਿਚਾਣ ਬਣਾਈ ਹੈ।ਇਸ ਗੱਲ ਦਾ ਅੰਦਾਜਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਸੰਸਦ ਦੇ ਦੋਵਾਂ ਸਦਨਾਂ ਵਿੱਚ ਅੰਗਰੇਜੀ ਅਤੇ ਫਰੈਂਚ ਤੋਂ ਇਲਾਵਾ ਜੋ 15 ਹੋਰ ਭਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ ਉਹਨਾਂ ਵਿੱਚ ਇੱਕ ਪੰਜਾਬੀ ਭਾਸ਼ਾ ਵੀ ਹੈ।ਇਸੇ ਲਈ ਕਹਿ ਸਕਦੇ ਹਾਂ ਕਿ ਪੰਜਾਬੀਆਂ ਦੀ ਸ਼ਾਨ ਵੱਖਰੀ।
ਲੇਖਕ{ ਡਾ.ਸੰਦੀਪ ਘੰਡ ਲਾਈਫ ਕੋਚ
ਚੇਅਰਮੈਨ ਸਿੱਖਿਆ ਕਲਾ ਮੰਚ
ਸੇਵਾ ਮੁਕਤ ਅਧਿਕਾਰੀ ਭਾਰਤ ਸਰਕਾਰ
ਮਾਨਸਾ—9815139576

Leave a Reply

Your email address will not be published.


*