ਹਰਿਆਣਾ ਨਿਊਜ਼

ਚੰਡੀਗੜ੍ਹ (ਜਸਟਿਸ ਨਿਊਜ਼ ) ਹਰਿਆਣਾ ਵਿਚ ਡੇਗੂ ਦੇ ਮਾਮਲਿਆਂ ਵਿਚ ਵਾਧੇ ਦੀ ਸੰਭਾਵਨਾ ਨੂੰ ਵੇਖਦੇ ਹੋਏ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਵਿਕਾਸ ਤੇ ਪੰਚਾਇਤ ਮੰਤਰੀ ਕ੍ਰਿਸ਼ਸ਼ ਲਾਲ ਪਵਾਰ ਅਤੇ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੂੰ ਪੱਤਰ ਲਿਖ ਕੇ ਸਥਾਨਕ ਸਰਕਾਰਾਂ ਤੇ ਪਿੰਡਾਂ ਵਿਚ ਫੋਗਿੰਗ ਸਮੇਤ ਡੇਂਗੂ ਕੰਟ੍ਰੋਲ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਲਈ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਿਰਦੇਸ਼ ਕਰਨ ਦੀ ਅਪੀਲ ਕੀਤੀ ਹੈ।

            ਡੇਂਗੂ ਦੇ ਮਾਮਲਿਆਂ ਵਿਚ ਕਮੀ ਲਿਆਉਣ ਲਈ ਸਿਹਤ ਵਿਭਾਗ ਵੱਲੋਂ ਸਾਰੀਆਂ ਤਿਆਰੀਆਂ ਅਮਲ ਵਿਚ ਲਿਆਈ ਜਾ ਰਹੀ ਹੈ। ਇੰਨ੍ਹਾਂ ਯਤਨਾਂ ਦੇ ਨਾਲ-ਨਾਲ ਆਮ ਜਨਤਾ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰ ਜਾਂ ਨੇੜਲੀ ਥਾਂਵਾਂ ਵਿਚ ਪਾਣੀ ਨੂੰ ਜਮ੍ਹਾਂ ਨਾ ਹੋਣ ਦੇਣ। ਮਲੇਰੀਆ ਅਤੇ ਡੇਂਗੂ ਤੋਂ ਬੱਚਣ ਲਈ ਜਾਗਰੂਕਤਾ ਲਾਜਿਮੀ ਹੈ।

            ਸਿਹਤ ਮੰਤੀ ਨੇ ਪੱਤਰ ਵਿਚ ਲਿਖਿਆ ਕਿ ਮਾਨਸੂਨ ਤੋਂ ਬਾਅਦ ਦੇ ਸਮੇਂ, ਸੂਬੇ ਵਿਚ ਡੇਂਗੂ ਦੇ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਆਮ ਤੌਰ ‘ਤੇ ਅਕਤੂਬਰ ਦੇ ਮਹੀਨੇ ਵਿਚ ਇੰਨ੍ਹਾਂ ਵਿਚ ਵਾਧਾ ਦੇਣ ਨੂੰ ਮਿਲਦਾ ਹੈ, ਜਦੋਂ ਕਿ ਨਵੰਬਰ ਵਿਚ ਤਾਪਮਾਨ ਵਿਚ ਗਿਰਾਵਟ ਨਾਲ ਇਸ ਵਿਚ ਤੇਜੀ ਨਾਲ ਗਿਰਾਵਟ ਆਉਂਦੀ ਹੈ। ਪਰ ਇਸ ਸਾਲ, ਅਕਤੂਬਰ ਦੇ ਮੱਧ ਤੋਂ ਨਵੰਬਰ ਦੀ ਸ਼ੁਰੂਆਤ ਤਕ ਤਾਪਮਾਨ ਵਿਚ ਗਿਰਾਵਟ ਨਹੀਂ ਹੋਈ ਹੈ, ਜਿਸ ਨਾਲ ਡੇਂਗੂ ਦੇ ਫੈਲਣ ਲਈ ਅਨੁਕੂਲ ਜਲਵਾਯੂ ਸਥਿਤੀਆਂ ਬਣ ਰਹੀ ਹੈ। ਇਸ ਲਈ, ਵੱਧ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿਚ ਫੋਗਿੰਗ ਨਾਲ ਡੇਂਗੂ ਕੰਟੋ੍ਰਲ ਗਤੀਵਿਧੀਆਂ ਨੂੰ ਮਜ਼ਬੂਤ ਕਰਨ ‘ਤੇ ਤੁਰੰਤ ਧਿਆਨ ਦੇਣ ਦੀ ਲੋਂੜ ਹੈ।

            ਸਿਹਤ ਵਿਭਾਗ ਵੱਲੋਂ ਡੇਂਗੂ ਦੇ ਮਾਮਲਿਆਂ ਵਿਚ ਵਾਧਾ ਰੋਕਣ ਲਈ ਵੇਕਟਰ ਕੰਟੋ੍ਰਲ ਗਤੀਵਿਧੀਆਂ ਕੀਤੀ ਜਾ ਰਹੀ ਹੈ ਅਤੇ ਡੇਂਗੂ ਦੇ ਮਾਮਲੇ ਸਾਹਮਣੇ ਆਉਣ ਵਾਲੇ ਘਰਾਂ ਦੇ ਨੇੜਲੇ ਫੋਗਿੰਗ ਵੀ ਕੀਤੀ ਜਾ ਰਹੀ ਹੈ। ਉੱਥੇ ਸ਼ਹਿਰੀ ਖੇਤਰਾਂ ਵਿਚ ਸਥਾਨਕ ਸਰਕਾਰ ਅਤੇ ਪਿੰਡਾਂ ਵਿਚ ਪੰਚਾਇਤ ਰਾਜ ਸੰਸਥਾਨ ਨੂੰ ਫੋਗਿੰਗ ਕਰਵਾਉਣ ਦੀ ਜਿੰਮੇਵਾਰੀ ਸੌਂਪੀ ਗਈ ਹੈ। ਇਸ ਲਈ ਡਿਪਟੀ ਕਮਿਸ਼ਨਰਾਂ, ਸਬੰਧਤ ਨਿਗਮਾਂ ਦੇ ਅਧਿਕਾਰੀਆਂ ਅਤੇ ਪੰਚਾਇਤ ਰਾਜ ਸੰਸਥਾਵਾਂ ਨੂੰ ਰੋਜਾਨਾ ਆਧਾਰ ‘ਤੇ ਡੇਂਗੂ ਕੰਟੋ੍ਰਲ ਗਤੀਵਿਧੀਆਂ ਦੀ ਨਿਗਰਾਨੀ ਕਰਨ ਅਤੇ ਆਪਣੇ-ਆਪਣੇ ਖੇਤਰਾਂ ਵਿਚ ਕੇਸ ਲੋਡ ਅਤੇ ਵੇਕਟਰ ਤੇਜੀ ਨਾਲ ਆਧਾਰ ‘ਤੇ ਲੋਂੜਅਨੁਸਾਰ ਪ੍ਰਭਾਵੀ ਫੋਗਿੰਗ ਗਤੀਵਿਧੀਆਂ ਨੂੰ ਯਕੀਨੀ ਕਰਨ ਲਈ ਨਿੱਜੀ ਰੂਚੀ ਲੈਣ ਦਾ ਨਿਦੇਸ਼ ਦਿੱਤਾ ਜਾਵੇ।

            ਸਿਹਤ ਵਿਭਾਗ ਵੱਲੋਂ ਆਮ ਜਨਤਾ ਨੂੰ ਲਗਾਤਾਰ ਡੇਂਗੂ ਤੋਂ ਬਚਾਓ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਡੇਂਗੂ ਜੋ ਕਿ ਮਾਦਾ ਏਡੀਜ ਏਜਿਪਟਾਈ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਜ਼ਿਆਦਾਤਰ ਸਾਫ ਪਾਣੀ ਵਿਚ ਹੀ ਪਨਪਤਾ ਹੈ। ਅਜਿਹੇ ਵਿਚ ਸਿਹਤ ਵਿਭਾਗ ਆਮ ਜਨਤਾ ਨੂੰ ਇਸ ਮੱਛਰ ਨਾਲ ਬਚਾਓ ਦੇ ਹਰ ਸੰਭਵ ਯਤਨ ਕਰ ਰਿਹਾ ਹੈ।

 

ਚੰਡੀਗੜ੍ਹ (ਜਸਟਿਸ ਨਿਊਜ਼ )ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸੂਬਾ ਸਰਕਾਰ ਸੂਬਾ ਵਾਸੀਆਂ ਨੂੰ ਲਗਾਤਾਰ ਵਧੀਆ ਸਿਹਤ ਸਹੂਲਤਾਂ ਮਹੁੱਇਆ ਕਰਵਾਉਣ ਦੀ ਦਿਸ਼ਾ ਵਿਚ ਮੈਡੀਕਲ ਸਿਖਿਆ ਬੁਨਿਆਦੀ ਢਾਂਚੇ ‘ਤੇ ਜ਼ੋਰ ਦੇ ਰਹੀ ਹੈ। ਸਾਡਾ ਮੰਤਵ ਸਾਰੇ ਮੈਡੀਕਲ ਕਾਲਜਾਂ ਵਿਚ ਸੁਪਰਸਪੈਸ਼ਲਿਟੀ ਸੇਵਾਵਾਂ ਦਾ ਵਿਸਥਾਰ ਕਰਨਾ ਅਤੇ ਹਰੇਕ ਸਰਕਾਰੀ ਮੈਡੀਕਲ ਕਾਲਜ ਵਿਚ ਕ੍ਰਿਟੀਕਲ ਕੇਅਰ ਬਲਾਕ ਦੀ ਸਥਾਪਨਾ ਦੀ ਦਿਸ਼ਸ਼ ਵਿਚ ਕੰਮ ਕਰਨਾ ਹੈ। ਨਾਲ ਹੀ, ਮੈਡੀਕਲ ਕਾਲਜਾਂ ਵਿਚ ਵਿਸ਼ੇਸ਼ ਟਰਾਮਾ ਕੇਅਰ ਡਿਲੀਵਿਰੀ ਸੈਂਟਰ ਦਾ ਵਿਕਾਸ ਕਰਨਾ ਹੈ, ਤਾਂ ਜੋ ਰੈਫਰਲ ਵਿਚ ਕਮੀ ਆਵੇ।

            ਸਿਹਤ ਮੰਤਰੀ ਅੱਜ ਇੱਥੇ ਮੈਡੀਕਲ ਸਿਖਿਆ ਤੇ ਖੋਜ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੀ ਸੀ।

            ਆਰਤੀ ਸਿੰਘ ਰਾਓ ਨੇ ਅਧਿਕਾਰੀਆਂ ਨੂੰ ਨਿਦੇਸ਼ ਦਿੱਤੇ ਕਿ ਰੋਗੀ ਦੇਖਭਾਲ ਲਈ ਮਿਆਰੀ ਕੰਟ੍ਰੋਲ ਪ੍ਰਕਿਆਵਾਂ ਤਿਆਰ ਕੀਤੀ ਜਾਣ, ਤਾਂ ਜੋ ਮਰੀਜਾਂ ਨੂੰ ਵਧੀਆ ਮੈਡੀਕਲ ਸਹੂਲਤਾਂ ਮਹੁੱਇਆ ਹੋ ਸਕਣ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜਾਂ, ਹਸਪਤਾਲਾਂ ਵਿਚ ਮਾਹਿਰ ਡਾਕਟਰਾਂ, ਹੋਰ ਕਰਮਚਾਰੀਆਂ ਅਤੇ ਹਸਪਤਾਲ ਨਾਲ ਸਬੰਧਤ ਸੇਵਾਵਾਂ ਦੇ ਰੱਖ-ਰਖਾਓ ਲਈ ਕਰਮਚਾਰੀਆਂ ਦੀ ਕਮੀ ਨੂੰ ਹੋਲੀ-ਹੋਲੀ ਪੂਰਾ ਕੀਤਾ ਜਾਵੇਗਾ।  ਇਸ ਦਿਸ਼ਸ਼ ਵਿਚ ਹਾਂ-ਪੱਖੀ ਕਦਮ ਚੁੱਕੇ ਜਾ ਰਹੇ ਹਨ। ਇਸ ਲਈ ਸਾਡੀ ਸਰਕਾਰ ਨੇ ਹਰੇਕ ਜਿਲੇ ਵਿਚ ਇਕ ਮੈਡੀਕਲ ਕਾਲਜ ਖੋਲ੍ਹਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਹ ਯਕੀਨੀ ਕਰਨ ਕਿ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਪਾਤਰ ਲਾਭਕਾਰੀਆਂ ਨੂੰ ਸਿਹਤ ਸਹੂਲਤਾਂ ਮਹੁੱਇਆ ਹੋਵੇ।

            ਮੀਟਿੰਗ ਵਿਚ ਦਸਿਆ ਕਿ 144 ਏਕੜ ਖੇਤਰ ਵਿਚ ਪੰਡਿਤ ਦੀਨ ਦਯਾਲ ਉਪਾਧਿਆਏ ਸਿਹਤ ਵਿਗਿਆਨ ਯੂਨੀਵਰਸਿਟੀ, ਕੁਟੈਲ, ਕਰਨਾਲ ਦਾ ਸਿਵਲ ਕੰਮ ਪੂਰਾ ਹੋ ਚੁੱਕਿਆ ਹੈ। ਮੈਡੀਕਲ ਉਪਰਕਣਾਂ ਸਮੇਤ ਹੋਰ ਕੰਮ ਆਖਰੀ ਪੜਾਅ ਵਿਚ ਹਨ, ਜਲਦ ਹੀ ਇਹ ਜਨਤਾ ਨੂੰ ਸਰਪਿਤ ਹੋਵੇਗਾ। ਇਸ ਯੂਨੀਵਰਸਿਟੀ ਵਿਚ 750 ਬਿਸਤਰੀਆਂ ਨਾਲ ਸੁਪਰ ਸਪੈਸ਼ਲਿਟੀ ਹਸਪਤਾਲ ਹੋਵੇਗਾ, ਜਿੱਥੇ ਤੀਜੇ ਪੱਧਰ ਦੀ ਸਿਹਤ ਦੇਖਭਾਲ ਸਹੂਲਤ ਮਿਲੇਗੀ। ਇਸ ਤੋਂ ਇਲਾਵਾ, ਪੰਡਿਤ ਨੇਕੀ ਰਾਜ ਸ਼ਰਮਾ ਸਰਕਾਰੀ ਮੈਡੀਕਲ ਕਾਲਜ, ਭਿਵਾਨੀ ਅਤੇ ਮਹਾਰਿਸ਼ੀ ਚਯਵਨ ਸਰਕਾਰੀ ਮੈਡੀਕਲ ਕਾਲਜ, ਕੋਰਿਯਾਵਾਸ, ਨਾਰਨੌਲ ਦਾ ਕੰਮ ਵੀ 90 ਫੀਸਦੀ ਪੂਰਾ ਹੋ ਚੁੱਕਿਆ ਹੈ। ਇੰਨ੍ਹਾਂ ਕਾਲਜਾਂ ਵਿਚ 150-150 ਐਮ.ਬੀ.ਬੀ.ਐਸ. ਦੀਆਂ ਸੀਟਾਂ ਹਨ।

            ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਜੀਂਦ ਦੇ ਹੈਬਤਪੁਰ ਵਿਚ ਬਣ ਰਹੇ ਸੰਤ ਸ਼੍ਰੋਮਣੀ ਧੰਨਾ ਭਗਤ ਜੀ ਸਰਕਾਰੀ ਮੈਡੀਕਲ ਕਾਲਜ, ਕੈਥਲ ਦੇ ਸੰਪਨਖੇੜੀ ਵਿਚ ਭਗਵਾਨ ਪਰਸ਼ੂਰਾਮ ਸਰਕਾਰੀ ਮੈਡੀਕਲ ਕਾਲਜ, ਸ੍ਰੀ ਗੁਰੂ ਤੇਗ ਬਹਾਦੁਰ ਸਰਕਾਰੀ ਮੈਡੀਕਲ ਕਾਲਜ, ਪੰਜੂਪੁਰ, ਯਮੁਨਾਨਗਰ ਦਾ ਕੰਮ ਵੀ ਜਾਰੀ ਹੈ। ਇਸ ਤੋਂ ਇਲਾਵਾ, ਕਈ ਹੋਰ ਕਾਲਜ ਪਾਇਪਲਾਇਨ ਹਨ। ਸਿਹਤ ਮੰਤਰੀ ਨੇ ਆਦੇਸ਼ ਦਿੱਤੇ ਕਿ ਸਾਰੇ ਮੈਡੀਕਲ ਕਾਲਜਾਂ ਦਾ ਕੰਮ ਤੇਜ ਗਤੀ ਨਾਲ ਕੀਤਾ ਜਾਵੇ, ਤਾਂ ਜੋ ਆਮ ਜਨਤਾ ਨੂੰ ਇੰਨ੍ਹਾਂ ਪੋ੍ਰਜੈਕਟਾਂ ਦਾ ਫਾਇਦਾ ਜਲਦ ਮਿਲ ਸਕੇ।

            ਮੀਟਿੰਗ ਵਿਚ ਦਸਿਆ ਕਿ ਲਗਭਗ 264 ਕਾਲਜ ਰੁਪਏ ਦੀ ਲਾਗਤ ਨਾਲ 6 ਜਿਲ੍ਹਿਆਂ ਵਿਚ ਨਰਸਿੰਗ ਕਾਲਜ ਬਣਾਏ ਜਾ ਰਹੇ ਹਨ। ਇੰਨ੍ਹਾਂ ਵਿਚ ਜਿਲਾ ਪੰਚਕੂਲਾ ਵਿਚ ਨਰਸਿੰਗ ਕਾਲਜ ਖੇਰਾਵਾਲੀ, ਪਿੰਜੌਰ, ਜਿਲਾ ਕੁਰੂਕਸ਼ੇਤਰ ਵਿਚ ਨਰਸਿੰਗ ਕਾਲਜ ਖੇੜੀ ਰਾਮ ਨਗਰ, ਜਿਲਾ ਕੈਥਲ ਵਿਚ ਨਰਸਿੰਗ ਕਾਲਜ ਧੇਰੜੂ, ਜਿਲਾ ਫਰੀਦਾਬਾਦ ਵਿਚ ਨਰਸਿੰਗ ਕਾਲਜ ਦਯਾਲਪੁਰ, ਨਰਸਿੰਗ ਕਾਲਜ ਅਰੂਆ ਅਤੇ ਨਰਸਿੰਗ ਕਾਲਜ, ਰਿਵਾੜੀ ਸ਼ਾਮਿਲ ਹਨ। ਇੰਨ੍ਹਾਂ ਕਾਲਜਾਂ ਦਾ ਕੰਮ 90 ਫੀਸਦੀ ਪੂਰਾ ਹੋ ਚੁੱਕਿਆ ਹੈ ਅਤੇ ਮਾਰਚ, 2025 ਤਕ ਪੂਰਾ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin