Haryana News

ਸੂਬਾ ਸਰਕਾਰ ਜਮੀਨ ਤੋਂ ਵਾਂਝੇ ਯੋਗ 2 ਲੱਖ ਉਮੀਦਵਾਰਾਂ ਨੂੰ ਜਲਦੀ ਦਵੇਗੀ 100-100 ਵਰਗ ਗਜ ਦੇ ਪਲਾਟ  ਮੁੱਖ ਮੰਤਰੀ ਨਾਇਬ ਸਿੰਘ ਸੈਨੀ

ਚੰਡੀਗੜ੍ਹ, 6 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸੂਬਾ ਸਰਕਾਰ ਜਲਦੀ ਹੀ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਰਿਹਾਇਸ਼ੀ ਭੂਮੀ ਤੋਂ ਵਾਂਝੇ 2 ਲੱਖ ਯੋਗ ਉਮੀਦਵਾਰਾਂ ਨੂੰ 100-100 ਵਰਗ ਗਜ ਦੇ ਪਲਾਟ ਦੀ ਸੌਗਾਤ ਦਵੇਗੀ। ਇਸ ਦੇ ਲਈ ਜਰੂਰੀ ਪ੍ਰਕ੍ਰਿਆ ਪੂਰੀ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਇਸ ਯੋ੧ਨਾ ਤਹਿਤ ਸੂਬੇ ਵਿਚ 5 ਲੱਖ ਲੋਕਾਂ ਨੇ ਪਲਾਟ ਲਈ ਬਿਨੈ ਕੀਤਾ ਸੀ। ਇੰਨ੍ਹਾਂ ਸਾਰੇ ਯੋਗ ਲਾਭਕਾਰਾਂ ਨੂੰ ਵੱਖ-ਵੱਖ ਪੜਾਆਂ ਵਿਚ 100-100 ਵਰਗ ਗਜ ਦੇ ਪਲਾਟ ਕੀਤੇ ਜਾਣਗੇ।

          ਮੁੱਖ ਮੰਤਰੀ ਬੁੱਧਵਾਰ ਨੂੰ ਜਿਲ੍ਹਾ ਕੁਰੂਕਸ਼ੇਤਰ ਦੇ ਲਾਡਵਾ ਵਿਧਾਨਸਭਾ ਖੇਤਰ ਵਿਚ ਪਿੰਡ ਉਮਰੀ, ਮਥਾਨਾ, ਦਬਖੇੜਾ, ਵੜੈਚਪੁਰ ਅਤੇ ਛਲੌਂਦੀ ਵਿਚ ਧੰਨਵਾਦੀ ਦੌਰੇ ਨੂੰ ਲੈ ਕੇ ਪ੍ਰਬੰਧਿਤ ਪ੍ਰੋਗ੍ਰਾਮਾਂ ਵਿਚ ਬੋਲ ਰਹੇ ਸਨ। ਸਾਰੇ ਪਿੰਡਾਂ ਵਿਚ ਮੁੱਖ ਮੰਤਰੀ ਦੇ ਆਉਣ ‘ਤੇ ਪਿੰਡਵਾਸੀਆਂ ਨੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਦੇ ਸਥਾਨਾਂ ‘ਤੇ ਮੁੱਖ ਮੰਤਰੀ ਨੂੰ ਸਨਮਾਨ ਸੂਚਕ ਪੱਗ ਪਹਿਨਾ ਕੇ ਅਤੇ ਫੁੱਲ ਮਾਲਾਵਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਪਿੰਡ ਪੰਚਾਇਤ ਉਮਰੀ, ਮਥਾਨਾ, ਦਬਖੇੜਾ, ਵੜੈਚਪੁਰ ਅਤੇ ਛਲੌਂਦੀ ਦੀ ਸਾਰੀ ਮੰਗਾਂ ਨੂੰ ਪੂਰਾ ਕੀਤਾ ਅਤੇ ਪਿੰਡ  ਮਥਾਨਾ, ਦਬਖੇੜਾ, ਵੜੈਚਪੁਰ ਅਤੇ ਛਲੌਂਦੀ ਨੁੰ 21-21 ਲੱਖ ਰੁਪਏ ਦੀ ਗ੍ਰਾਂਟ ਰਕਮ ਦੇਣ ਦਾ ਐਲਾਨ ਕੀਤਾ।

          ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਮਹਿਲਾਵਾਂ ਨੂੰ 2100 ਰੁਪਏ ਦੀ ਰਕਮ ਦੇਣ ਦੇ ਆਪਣੇ ਚੋਣਾਵੀ ਵਾਦੇ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਕੰਮ ਕਰਦੇ ਹੋਏ ਅਧਿਕਾਰੀਆਂ ਨੂੰ ਵਿਵਸਥਾ ਬਨਾਉਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਜਲਦੀ ਹੀ ਸੂਬੇ ਦੀ ਮਹਿਲਾਵਾਂ ਨੂੰ ਇਹ ਸੌਗਾਤ ਦਿੱਤੀ ਜਾਵੇਗੀ।

          ਇਸ ਧੰਨਵਾਦੀ ਦੌਰੇ ਦੌਰਾਨ ਮੁੱਖ ਮੰਤਰੀ ਨੇ ਪਿੰਡ ਦਬਖੇੜਾ ਵਿਚ ਵੱਡੇ ਕੰਮਿਊਨਿਟੀ ਸੈਂਟਰ ਦੀ ਸੌਗਾਤ ਦੇਣ ਦੇ ਨਾਲ-ਨਾਲ ਪਿਛੜਾ ਵਰਗ ਚੌਪਾਲ ਦੇ ਨਵੀਨੀਕਰਣ ਦੀ ਵੀ ਮੰਜੂਰੀ ਦਿੱਤੀ। ਮੁੱਖ ਮੰਤਰੀ ਨੇ ਪਿੰਡਵਾਸੀਆਂ ਨੂੰ ਹੱਥ ਜੋੜ ਕੇ ਸੂਬੇ ਵਿਚ ਤੀਜੀ ਵਾਰ ਭਾਜਪਾ ਸਰਕਾਰ ਬਨਾਉਣ ”ੇ ਧੰਨਵਾਦ ਵਿਅਕਤ ਕਰਦੇ ਹੋਏ ਕਿਹਾ ਕਿ ਲਾਡਵਾ ਵਿਧਾਨਸਭਾ ਦੇ ਨਾਲ-ਨਾਲ ਸੂਬੇ ਵਿਚ ਤੇਜ ਗਤੀ ਦੇ ਨਾਲ ਵਿਕਾਸ ਕੰਮ ਕੀਤੇ ਜਾਣਗੇ ਅਤੇ ਸੂਬੇ ਵਿਚ ਸਾਰੀ ਸੜਕਾਂ ਦੇ ਨਵੀਨੀਕਰਣ ਅਤੇ ਮੁਰੰਮਤ ਕਰਨ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਵਿਕਾਸ ਕੰਮਾਂ ਵਿਚ ਕਿਸੇ ਵੀ ਤਰ੍ਹਾ ਦੀ ਦੇਰੀ ਲਈ ਸਬੰਧਿਤ ਅਧਿਕਾਰੀਆਂ ਦੀ ਜਿਮੇਵਾਰੀ ਤੈਅ ਕੀਤੀ ਜਾਵੇਗੀ।

ਤੀਜੀ ਵਾਰ ਸਰਕਾਰ ਬਨਾਉਣ ‘ਤੇ ਤਿੰਨ ਗੁਣਾ ਤਾਕਤ ਨਾਲ ਹੋਵੇਗਾ ਵਿਕਾਸ

          ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਨਾਗਰਿਕਾਂ ਨੇ ਤੀਜੀ ਵਾਰ ਸਰਕਾਰ ਬਣਾ ਕੇ ਜੋ ਭਰੋਸਾ ਅਤੇ ਜਿਮੇਵਾਰੀ ਸਾਨੂੰ ਸੌਂਪੀ ਹੈ, ਉਸ ਭਰੋਸੇ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਡਬਲ ਇੰਜਨ ਦੀ ਸਰਕਾਰ ਤਿੰਨ ਗੁਣਾ ਤਾਕਤ ਨਾਲ ਸੂਬੇ ਦਾ ਵਿਕਾਸ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਮਾਜ ਦੇ ਆਖੀਰੀ ਵਿਅਕਤੀ ਨੂੰ ਆਯੂਸ਼ਮਾਨ, ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਪ੍ਰਦਾਨ ਕਰਨ ਸਮੇਤ ਕਿਸਾਨਾਂ ਦੀ ਫਸਲਾਂ ਨੂੰ ਐਮਐਸਪੀ  ‘ਤੇ ਖਰੀਦੇਗੀ, ਕਿਸਾਨਾਂ ਨੂੰ ਸਮੇਂ ‘ਤੇ ਮੁਆਵਜਾ ਦੇਣਾ ਅਤੇ ਰੋਡ ਇੰਫ੍ਰਾਸਟਕਚਰ ਨੂੰ ਮਜਬੂਤ ਕਰਨ ਦਾ ਕੰਮ ਕੀਤਾ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਬਣਦੇ ਹੀ ਮੀਰਜਾਂ ਨੂੰ ਫਰੀ ਡਾਇਲਸਿਸ ਦੀ ਸਹੂਲਤ ਦਿੱਤੀ ਹੈ।

ਚੋਣਾਵੀ ਵਾਦੇ ਨੁੰ ਪੂਰਾ ਕਰਦੇ ਹੋਏ ਸੁੰਹ ਲੈਣ ਤੋਂ ਪਹਿਲਾਂ ਇਕ ਕਲਮ ਨਾਲ ਦਿੱਤੀ 25 ਹਜਾਰ ਨੌਜੁਆਨਾਂ ਨੂੰ ਸਰਕਾਰੀ ਨੌਕਰੀਆਂ

          ਮੁੱਖ ਮੰਤਰੀ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਸਰਕਾਰੀ ਨੌਕਰੀਆਂ ਵਿਕਰੀਆਂ ਸਨ, ਪਰ ਭਾਜਪਾ ਸਰਕਾਰ ਨੇ ਨੌਜੁਆਨਾਂ ਨੁੰ ਬਿਨ੍ਹਾਂ ਖਰਚੀ-ਬਿਨ੍ਹਾਂ ਪਰਚੀ ਸਰਕਾਰੀ ਨੌਕਰੀਆਂ ਦੇਣ ਦਾ ਕੰਮ ਕੀਤਾ। ਸੂਬਾ ਸਰਕਾਰ ਨੇ ਆਪਣੀ ਚੋਣਾਵੀ ਵਾਦੇ ਨੁੰ ਪੂਰਾ ਕਰਦੇ ਹੋਏ ਸੁੰਹ ਲੈਣ ਤੋਂ ਪਹਿਲਾਂ ਇਕ ਇਤਿਹਾਸਕ ਫੈਸਲਾ ਲੈਂਦੇ ਹੋਏ ਇਕ ਕਲਮ ਨਾਲ 25 ਹਜਾਰ ਨੌਜੁਆਨਾਂ ਨੁੰ ਬਿਨ੍ਹਾਂ ਸਿਫਾਰਿਸ਼ ਦੇ ਸਰਕਾਰੀ ਨੌਕਰੀਆਂ ਦੇਣ ਦਾ ਕੰਮ ਕੀਤਾ।

          ਉਨ੍ਹਾਂ ਨੇ ਵਿਰੋਧੀ ਧਿਰ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਚੋਣਾਂ ਦੌਰਾਨ ਕਈ ਉਮੀਦਵਾਰਾਂ ਨੇ ਪਹਿਲਾਂ ਤੋਂ ਹੀ ਆਪਣੇ ਚਹੇਤਿਆਂ ਨੁੰ ਸਰਕਾਰੀ ਨੌਕਰੀਆਂ ਦੇਣ ਦਾ ਭਰੋਸਾ ਦੇ ਦਿੱਤਾ ਸੀ। ਪਰ ਸੂਬੇ ਦੀ ਜਨਤਾ ਨੇ ਵਿਰੋਧੀ ਪਾਰਟੀਆਂ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਧਾਨਸਭਾ ਚੋਣ ਤੋਂ ਪਹਿਲਾਂ ਨੌਜੁਆਨਾਂ ਨੁੰ ਨੌਕਰੀਆਂ ਨਾ ਮਿਲਣ ਇਸ ਦੇ ਲਈ ਕਾਂਗਰਸ ਪਾਰਟੀ ਤਾਂ ਚੋਣ ਕਮਿਸ਼ਨ ਦੇ ਕੋਲ ਚਲੀ ਗਈ ਸੀ ਅਤੇ ਚੋਣ ਜਾਬਤਾ ਦੇ ਚਦਲੇ ਨੌਕਰੀਆਂ ‘ਤੇ ਰੋਕ ਲਗਾਉਣੀ ਪਈ। ਇਸ ਤੋਂ ਕਾਂਗਰਸ ਦਾ ਨੌਜੁਆਨਾਂ ਦੇ ਪ੍ਰਤੀ ਦੋਹਰੀ ਨੀਤੀ ਦਾ ਚਿਹਰਾ ਵੀ ਸਾਫ ਹੋ ਗਿਆ ਹੈ।

ਪੰਜਾਬ ਸਰਕਾਰ ਨੇ ਨਹੀਂ ਖਰੀਦੀ ਕਿਸਾਨਾਂ ਦੀ ਫਸਲ

          ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਵਿਧਾਨਸਭਾ ਚੋਣਾਂ ਦੌਰਾਨ ਵੀ ਹਰਿਆਣਾ ਵਿਚ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਨਾ ਐਮਐਸਪੀ ‘ਤੇ ਖਰੀਦਿਆ ਗਿਆ ਅਤੇ ਕਿਸੇ ਵੀ ਮੰਡੀ ਵਿਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਗਈ। ਜਦੋਂ ਕਿ ਪੰਜਾਬ ਵਿਚ ਕੋਈ ਚੋਣ ਨਹੀਂ ਸੀ ਫਿਰ ਵੀ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਫਸਲ ਨਹੀਂ ਖਰੀਦੀ ਅਤੇ ਨਾ ਹੀ ਫਸਲਾਂ ਦਾ ਨਿਰਧਾਰਿਤ ਮੁੱਲ ਦੇਣ ਦਾ ਕੰਮ ਕੀਤਾ।

ਕਾਂਗਰਸ ਨੇ ਗਰੀਬਾਂ ਦਾ ਨਿਵਾਲਾ ਖੋਹਣ ਦਾ ਕੰਮ ਕੀਤਾ

          ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਗਰੀਬ ਵਿਅਕਤੀ ਦਾ ਨਿਵਾਲਾ ਖੋਹਣ ਦਾ ਕੰਮ ਕੀਤਾ, ਜਦੋਂ ਕਿ ਭਾਜਪਾ ਸਰਕਾਰ ਨੇ ਗਰੀਬਾਂ ਨੂੰ ਉਨ੍ਹਾਂ ਦਾ ਹੱਕ ਘਰ-ਘਰ ਜਾ ਕੇ ਦੇਣ ਦਾ ਕੰਮ ਕੀਤਾ। ਹਰਿਆਣਾ ਵਿਚ ਗਰੀਬਾਂ ਨੇ ਹੀ ਤੀਜੀ ਵਾਰ ਭਾਜਪਾ ਸਰਕਾਰ ਬਨਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ 14 ਸ਼ਹਿਰਾਂ ਵਿਚ 15 ਹਜਾਰ 430 ਲੋਕਾਂ ਨੂੰ 30-30 ਵਰਗ ਗਜ ਦੇ ਪਲਾਟ ਦੇਣ ਲਈ ਆਫਰ ਲੇਟਰ ਦਿੱਤੇ ਹਨ ਅਤੇ ਵੱਡੇ ਪਿੰਡਾਂ ਵਿਚ 10 ਹਜਾਰ ਲੋਕਾਂ ਨੂੰ 50-50 ਵਰਗ ਗਜ ਦੇ ਪਲਾਟ ਦੇਣ ਦੀ ਯੋਜਨਾ ਨੁੰ ਅਮਲੀਜਾਮਾ ਪਹਿਣਾਇਆ ਹੈ। ਹਰਿਆਣਾ ਸਰਕਾਰ ਨੇ 1 ਲੱਖ 80 ਹਜਾਰ ਰੁਪਏ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ 500 ਰੁਪਏ ਵਿਚ ਸਿਲੇਂਡਰ ਦੇਣ ਦੇ ਵਾਦੇ ਨੂੰ ਪੂਰਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਭਲਾਈਕਾਰੀ ਨੀਤੀਆਂ ਦੇ ਕਾਰਨ ਸਾਲ 2029 ਵਿਚ ਵੀ ਭਾਜਪਾ ਸਰਕਾਰ ਬਣਾਏਗੀ ਅਤੇ ਕਾਂਗਰਸ ਦਾ ਸੁਪੜਾ ਸਾਫ ਹੋ ਜਾਵੇਗਾ।

ਮੁੱਖ ਮੰਤਰੀ ਨੇ ਜੋਧਪੁਰ ਵਾਇਆ ਸਾਲਾਸਰ ਅਤੇ ਲਾਡਵਾ ਤੋਂ ਜੋਤੀਸਰ ਬੱਸ ਸੇਵਾ ਨੂੰ ਦਿੱਤੀ ਹਰੀ ਝੰਡੀ

          ਸ੍ਰੀ ਨਾਇਬ ਸਿੰਘ ਸੈਨੀ ਨੇ ਲਾਡਵਾ ਬੱਸ ਸਟੈਂਡ ਤੋਂ ਲਾਡਵਾ ਤੋਂ ਜੋਧਪੁਰ ਵਾਇਆ ਸਾਲਾਸਰ ਅਤੇ ਵਿਦਿਆਰਥੀਆਂ ਦੇ ਲਈ ਲਾਡਵਾ ਤੋਂ ਜੋਤੀਸਰ ਬੱਸ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਲਾਡਵਾ ਬੱਸ ਸਟੈਂਡ ਤੋਂ ਰੋਜਾਨਾ ਨਿਰਧਾਰਿਤ ਰੂਟ ‘ਤੇ ਬੱਸ ਚੱਲੇਗੀ ਅਤੇ ਲੋਕਾਂ ਨੂੰ ਬੱਸ ਸੇਵਾ ਦਾ ਲਾਭ ਮਿਲੇਗਾ।

ਡਿਪੂ ਹੋਲਡਰ ਰਾਸ਼ਨ ਦਾ ਵੇਰਵਾ ਸਮੇਂ ‘ਤੇ ਕਰਨ, ਨਹੀਂ ਤਾਂ ਹੋਵੇਗੀ ਕਾਰਵਾਈ  ਰਾਜੇਸ਼ ਨਾਗਰ

ਚੰਡੀਗੜ੍ਹ, 6 ਨਵੰਬਰ – ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਦੇ ਸਾਰੇ ਡਿਪੂ ਹੋਲਡਰ ਤੋਂ ਰਾਸ਼ਨ ਦਾ ਵੇਰਵਾ ਜਲਦੀ ਤੋਂ ਜਲਦੀ ਕਰਵਾਉਣਾ ਯਕੀਨੀ ਕਰਨ। ਜਾਨਬੂਝ ਕੇ ਦੇਰੀ ਕਰਨ ਵਾਲੇ ਡਿਪੂ ਹੋਲਡਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸਾਰੇ ਰਾਸ਼ਨ ਡਿਪੂਆਂ ‘ਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਗਰੀਬਾਂ ਦੇ ਰਾਸ਼ਨ ਵਿਚ ਗੜਬੜੀ ਕਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

          ਸ੍ਰੀ ਨਾਗਰ ਅੱਜ ਇੱਥੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਜਿਲ੍ਹਾ ਪੱਧਰ ਤੋਂ ਲੈ ਕੇ ਮੁੱਖ ਦਫਤਰ ਪੱਧਰ ਤਕ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਵੀ ਮੌਜੂਦ ਰਹੀ।

          ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਨੇ ਵਿਭਾਗ ਦੀ ਪਹਿਲੀ ਮੀਟਿੰਗ ਲੈਂਦੇ ਹੋਏ ਸਾਰੇ ਕੰਮਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਚਾਹੁੰਦੇ ਹਨ ਕਿ ਕੋਈ ਵੀ ਗਰੀਬ ਯੋਗ ਵਿਅਕਤੀ ਆਪਣੇ ਹੱਕ ਤੋਂ ਵਾਂਝਾ ਨਾ ਰਹੇ, ਹਰਿਆਣਾ ਸਰਕਾਰ ਪ੍ਰਧਾਨ ਮੰਤਰੀ ਦੇ ਉਸੀ ਸਪਨੇ ਨੂੰ ਸਾਕਾਰ ਕਰਨ ਵਿਚ ਲੱਗੀ ਹੋਈ ਹੈ। ਗਰੀਬਾਂ ਨੂੰ ਏਏਵਾਈ ਅਤੇ ਬੀਪੀਐਲ ਕਾਰਡ ਰਾਹੀਂ ਦਿੱਤੇ ਜਾਣ ਵਾਲੇ ਰਾਸ਼ਨ ਦੀ ਸਮੂਚੀ ਗਿਣਤੀ ਸਮੇਂ ‘ਤੇ ਪਹੁੰਚਾਉਣ ਲਈ ਉਨ੍ਹਾਂ ਨੇ ਜਿੱਥੇ ਅਧਿਕਾਰੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਉੱਥੇ ਹੀ ਗੜਬੜੀ ਕਰਨ ਵਾਲੇ ਡਿਪੋ ਹੋਲਡਰਾਂ ਨੂੰ ਸਰੰਖਣ ਦੇਣ ਵਾਲੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸ਼ਿਕਾਇਤ ਮਿਲਣ ‘ਤੇ ਦੋਸ਼ੀ ਪਾਏ ਜਾਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

          ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਰਾਸ਼ਨ ਡਿਪੂਆਂ ‘ਤੇ ਰਾਸ਼ਨ ਇਕ ਮਿੱਤੀ ਤੋਂ ਪਹਿਲਾਂ ਪਹੁੰਚ ਜਾਣਾ ਚਾਹੀਦਾ ਹੈ ਤਾਂ ਜੋ ਗਰੀਬ ਲੋਕ ਸਮੇਂ ‘ਤੇ ਆਪਣੇ ਅਨਾਜ ਦਾ ਪ੍ਰਬੰਧ ਕਰ ਸਕਣ। ਉਨ੍ਹਾਂ ਨੇ ਸਾਰੇ ਡਿਪੂਆਂ ‘ਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇੰਨ੍ਹਾਂ ਕੈਮਰਿਆਂ ਨਾਲ ਨਿਗਰਾਨੀ ਜਿਲ੍ਹਾ ਪੱਧਰ ਅਤੇ ਮੁੱਖ ਦਫਤਰ ਪੱਧਰ ‘ਤੇ ਕੀਤੀ ੧ਾਵੇਗੀ। ਇਸ ਤੋਂ ਡਿਪੂ ਹੋਲਡਰਾਂ ਦੇ ਕੰਮ ਵਿਚ ਪਾਰਦਰਸ਼ਿਤਾ ਆਵੇਗੀ ਅਤੇ ਗਰੀਬ ਵਿਅਕਤੀਆਂ ਦੇ ਰਾਸ਼ਨ ਵਿਚ ਗੜਬੜੀ ਹੋਣ ਤੋਂ ਵੀ ਬਚਿਆ ਜਾ ਸਕੇਗਾ।

          ਸ੍ਰੀ ਰਾਜੇਸ਼ ਨਾਗਰ ਨੇ ਰਾਸ਼ਨ ਵੰਡ ਦਾ ਆਨਲਾਇਨ ਡਾਟਾ ਅਪਡੇਟ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜਦੋਂ ਵੀ ਡਿਪੂ ‘ਤੇ ਰਾਸ਼ਨ ਪਹੁੰਚਦਾ ਹੈ ਤਾਂ ਇਸ ਦੀ ਸੂਚਨਾ ਖਪਤਕਾਰਾਂ ਤਕ ਮੁਨਾਦੀ ਰਾਹੀਂ ਕਰਵਾਉਣ ਦੇ ਨਾਲ-ਨਾਲ ਵਾਟਸਐਪ ਅਤੇ ਟੈਕਸਟ-ਮੈਸੇਜ ਰਾਹੀਂ ਤੁਰੰਤ ਪਹੁੰਚਾਉਣੀ ਚਾਹੀਦੀ ਹੈ। ਡਿਪੂਆਂ ਲਈ ਨਿਰਧਾਰਤ ਸਮੇਂ ਵਿਚ ਡਿਪੂ ਨੂੰ ਪੂਰਾ ਮਹੀਨਾ ਜਾਂ ਉਦੋਂ ਤਕ ਖੋਲ ਕੇ ਰੱਖਣਾ ਜਰੂਰੀ ਹੋੇਗਾ ਜਦੋਂ ਤਕ ਉਸ ਦੇ ਖੇਤਰ ਵਿਚ ਸੌ-ਫੀਸਦੀ ਰਾਸ਼ਨ ਦੀ ਵੰਡ ਨਾ ਹੋ ਜਾਵੇ।

          ਉਨ੍ਹਾਂ ਨੇ ਇਹ ਵੀ ਕਿਹਾ ਕਿ ਇਕ ਪਰਿਵਾਰ ਦੇ ਸਿਰਫ ਇਕ ਵਿਅਕਤੀ ਨੂੰ ਹੀ ਰਾਸ਼ਨ ਡਿਪੂ ਦਾ ਲਾਇਸੈਂਸ ਮਿਲਣਾ ਚਾਹੀਦਾ ਹੈ, ਮਿਲੀਭਗਤ ਨਾਲ ਕਈ ਡਿਪੂਆਂ ਦਾ ਲਾਇਸੈਂਸ ਲੈਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ।

ਕੰਮ ਵਿਚ ਲਾਪ੍ਰਵਾਹੀ ਨਾ ਵਰਤਣ ਅਧਿਕਾਰੀ  ਵਿਪੁਲ ਗੋਇਲ

ਚੰਡੀਗੜ੍ਹ, 6 ਨਵੰਬਰ – ਹਰਿਆਣਾ ਦੇ ਕੈਬੀਨੇਟ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਫਰੀਦਾਬਾਦ ਮਹਾਨਗਰ ਵਿਕਾਸ ਅਥਾਰਿਟੀ (ਐਫਐਮਡੀਏ) ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਕੰਮ ਵਿਚ ਲਾਪ੍ਰਵਾਹੀ ਨਾ ਵਰਤਣ ਅਤੇ ਤੈਅ ਸਮੇਂ ਵਿਚ ਵਿਕਾਸ ਕੰਮਾਂ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਵਿਕਾਸ ਕੰਮਾਂ ਵਿਚ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਹੋਵੇ ਅਤੇ ਤੈਅ ਸਮੇਂ ਵਿਚ ਕੰਮ ਪੂਰਾ ਨਾ ਹੋਣ ‘ਤੇ ਜਿਮੇਵਾਰ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਸਾਡਾ ਟੀਚਾ ਤੈਅ ਸਮੇਂ ਵਿਚ ਵਿਕਾਸ ਕੰਮਾਂ ਨੂੰ ਪੂਰਾ ਕਰ ਫਰੀਦਾਬਾਦ ਨੂੰ ਹੋਰ ਅੱਗੇ ਵਧਾਉਣਾ ਹੈ ਅਤੇ ਆਮ ਜਨਤਾ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨਾ ਹੈ।

          ਕੈਬੀਨੇਟ ਮੰਤਰੀ ਸ੍ਰੀ ਗੋਇਲ ਨੇ ਮੀਟਿੰਗ ਵਿਚ ਅਧਿਕਾਰੀਆਂ ਨੂੰ ਸੜਕਾਂ ਨਾਲ ਸਬੰਧਿਤ ਵਿਕਾਸ ਕੰਮਾਂ ਵਿਚ ਤੇਜੀ ਲਿਆਉਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕੰਮ ਨੂੰ ਪੂਰਾ ਕਰਨ ਲਈ ਰੋਜਾਨਾ ਕਾਰਜ ਸਮਰੱਥਾ ਨੂੰ ਵਧਾਇਆ ਜਾਵੇ ਤਾਂ ਜੋ ਫਰੀਦਾਬਾਦ ਨਿਵਾਸੀਆਂ ਨੂੰ ਆਵਾਜਾਈ ਵਿਚ ਅਸਹੂਲਤ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਹਰੇਕ ਅਧਿਕਾਰੀ ਸਬੰਧਿਤ ਖੇਤਰ ਦਾ ਦੌਰਾ ਕਰ ਸਮਸਿਆਵਾਂ ਨੂੰ ਜਾਨਣ ਅਤੇ ਉਨ੍ਹਾਂ ਦਾ ਹੱਲ ਕਰਨ। ਉਨ੍ਹਾਂ ਨੇ ਮਲਟੀ ਲੇਵਲ ਪਾਰਕਿੰਗ ਨਾਲ ਜੁੜੇ ਵਿਕਾਸ ਕੰਮਾਂ ਦੀ ਵੀ ਸਮੀਖਿਆ ਕੀਤੀ।

          ਉਨ੍ਹਾਂ ਨੇ ਸੀਵਰੇਜ ਅਤੇ ਬਰਸਾਤ ਤੋਂ ਹੋਣ ਵਾਲੇ ਜਲਭਰਾਵ ਦੀ ਸਮਸਿਆ ਨਾਲ ਨਜਿਠਣ ਲਈ ਹੋਰ ਬਿਹਤਰ ਕਾਰਜਯੋਜਨਾ ਬਨਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਜਿੱਥੇ ਵੀ ਪਾਣੀ ਨਿਕਾਸੀ ਦੀ ਸਮਸਿਆ ਹੈ, ਉਸ ਦਾ ਜਲਦੀ ਅਤੇ ਸਥਾਈ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਐਸਟੀਪੀ ਦੇ ਪਾਣੀ ਦੀ ਸਿੰਚਾਈ ਲਈ ਵੱਧ ਤੋਂ ਵੱਧ ਵਰਤੋ ਕਰਨ ਦੀ ਕਾਰਜ ਯੋਜਨਾ ‘ਤੇ ਜੋਰ ਦਿੱਤਾ ਤਾਂ ਜੋ ਪਾਣੀ ਦੀ ਸਹੀ ਵਰਤੋ ਕੀਤੀ ਜਾ ਸਕੇ।

          ਕੈਬੀਨੇਟ ਮੰਤਰੀ ਸ੍ਰੀ ਗੋਇਲ ਨੇ ਕਿਹਾ ਕਿ ਫਰੀਦਾਬਾਦ ਵਿਚ ਅੱਗੇ ਆਉਣ ਵਾਲੇ ਸਮੇਂ ਵਿਚ ਪੀਣ ਦੇ ਪਾਣੀ ਦੀ ਕਿਲੱਤ ਨਾ ਹੋਵੇ, ਉਸ ਦੇ ਲਈ ਅਧਿਕਾਰੀਆਂ ਨੂੰ ਹੁਣ ਤੋਂ ਹੀ ਯੋਜਨਾ ‘ਤੇ ਕੰਮ ਕਰਨ ਦੀ ਜਰੂਰਤ ਹੈ। ਕਿਉਂਕਿ ਪਾਣੀ ਦੀ ਖਪਤ ਰੋਜਾਨਾ ਵੱਧ ਰਹੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਪੇਯਜਲ ਸਪਲਾਈ ਨੂੰ ਇਕ ਸਮਾਨ ਅਤੇ ਬਿਨ੍ਹਾਂ ਰੁਕਾਵਟ ਸਪਲਾਈ ਕਰਨ ਦੇ ਵੀ ਨਿਰਦੇਸ਼ ਦਿੱਤੇ।

Leave a Reply

Your email address will not be published.


*