ਕ੍ਰਾਂਤੀਕਾਰੀ ਵੀਰ ਤੇ ਪ੍ਰਧਾਨ ਮੰਤਰੀ ਦੇ ਸਪਨਿਆਂ ਦੇ ਭਾਰਤ ਵਿਚ ਹੋਵੇਗੀ ਹਰਿਆਣਾ ਦਾ ਨਵੇਂ-ਨਿਰਮਾਣ – ਮੁੱਖ ਮੰਤਰੀ ਨਾਇਬ ਸਿੰਘ ਸੈਨੀ
ਚੰਡੀਗੜ੍ਹ, 1 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਕ੍ਰਾਂਤੀਕਾਰੀ ਵੀਰਾਂ ਦੇ ਸਪਨਿਆਂ ਦਾ ਭਾਰਤ ਬਨਾਉਣ ਦੀ ਦਿਸ਼ਾ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਾਲ 2047 ਤਕ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਅਸੀਂ ਸਾਰੇ ਮਿਲ ਕੇ ਹਰਿਆਣਾ ਦਾ ਨਵ-ਨਿਰਮਾਣ ਕਰਣਗੇ। ਸੂਬੇ ਦੇ 2.80 ਕਰੋੜ ਹਰਿਆਣਵੀ ਨੂੰ ਬਿਨ੍ਹਾਂ ਭੇਦਭਾਵ ਵਿਕਾਸ ਦੀ ਰਾਹ ‘ਤੇ ਅੱਗੇ ਵਧਾਉਣ ਲਈ ਵਿਧਾਨਸਭਾ ਚੋਣ ਤੋਂ ਪਹਿਲਾਂ ਜਾਰੀ ਕੀਤੇ ਗਏ ਸੰਕਲਪ ਪੱਤਰ ਨੂੰ ਸੂਬਾ ਸਰਕਾਰ ਵੱਲੋਂ ਹੁਬਹੂ ਧਰਾਤਲ ‘ਤੇ ਉਤਾਰਿਆ ਜਾਵੇਗਾ।
ਮੁੱਖ ਮੰਤਰੀ ਅੱਜ ਜਿਲ੍ਹਾ ਸੋਨੀਪਤ ਦੇ ਗੋਹਾਨਾ ਵਿਚ ਪ੍ਰਬੰਧਿਤ ਇਕ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਮੌਜੂਦ ਜਨਤਾ ਤੇ ਸੂਬਾਵਾਸੀਆਂ ਨੂੰ ਭਗਵਾਨ ਵਿਸ਼ਵਕਰਮਾ ਜੈਯੰਤੀ, ਹਰਿਆਣਾ ਦਿਵਸ, ਦੀਵਾਲੀ, ਭੈਯਾ ਦੂਜ ਤੇ ਗੋਪਾਸ਼ਟਮੀ ਦੀ ਸ਼ੁਭਕਾਮਨਾਵਾਂ ਦਿੱਤੀਆਂ।
ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਲਗਾਤਾਰ ਤੀਜੀ ਵਾਰ ਬਣੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿਚ 2.80 ਕਰੋੜ ਨਾਗਰਿਕਾਂ ਦੀ ਉਮੀਦਾਂ ਅਤੇ ਆਸਾਂ ‘ਤੇ ਖਰਾ ਉਤਰਣ ਲਈ ਤੇਜੀ ਨਾਲ ਕੰਮ ਕਰਣਗੇ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਸੰਕਲਪ ਪੱਤਰ ਦੇ ਅਨੁਰੂਪ ਯੋਜਨਾਵਾਂ ਨੂੰ ਤੇਜੀ ਦੇਣ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਵਿਕਾਸ ਦੇ ਵੱਖ-ਵੱਖ ਪੜਾਅ ਪਾਰ ਕਰਦੇ ਹੋਏ ਅੱਜ ਹਰਿਆਣਾ 58 ਸਾਲ ਦਾ ਹੋ ਚੁੱਕਾ ਹੈ। ਇਸ ਦੇ ਲਈ ਸਾਰੇ ਵਰਗ ਵਧਾਈਯੋਗ ਹਨ।
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਕਾਰਜਕਰਤਾਵਾਂ ਅਤੇ ਵੋਟਰਾਂ ਨੇ ਭਾਜਪਾ ‘ਤੇ ਆਪਣੇ ਵਿਸ਼ਵਾਸ ਨੂੰ ਮਜਬੂਤ ਕਰਦੇ ਹੋਏ ਇਤਹਾਸਿਕ ਜਿੱਤ ਦਰਜ ਕਰਨ ਵਿਚ ਅਹਿਮ ਭੂਕਿਮਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਤੇ ਪਹਿਲਾਂ ਸਾਢੇ ਨੌ ਸਾਲ ਰਹੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਬਣਾਈ ਗਈ ਮਜਬੂਤ ਵਿਵਸਥਾ ‘ਤੇ ਅੱਗੇ ਵੱਧਦੇ ਹੋਏ ਸਾਡੀ ਡਬਲ ਇੰਜਨ ਦੀ ਸਰਕਾਰ ਤੇਜੀ ਨਾਲ ਆਪਣਾ ਕੰਮ ਕਰੇਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਬੇਰੁ੧ਗਾਰੀ ਨੂੰ ਲੈ ਕੇ ਜੋ ਗੁਮਰਾਹ ਪ੍ਰਚਾਰ ਚੋਣ ਦੌਰਾਨ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਨੇਤਾਵਾਂ ਵੱਲੋਂ ਹਜਾਰਾਂ ਨੌਜੁਆਨਾਂ ਦੇ ਭਰਤੀ ਨਤੀਜੇ ਰੋਕਨ ਦਾ ਜੋ ਯਤਨ ਕੀਤਾ ਗਿਆ, ਉਸ ਤੋਂ ਉਨ੍ਹਾਂ ਦੀ ਨੌਜੁਆਨ ਵਿਰੋਧੀ ਮਾਨਸਿਕਤਾ ਜਨਤਾ-ਜਨਾਰਦਨ ਦੇ ਸਾਹਮਣੇ ਆ ਗਈ। ਸਾਡੇ ਮਿਹਨਤੀ ਕਾਰਜਕਰਤਾਵਾਂ ਨੇ ਆਮ ਆਦਮੀ ਨੂੰ ਇਹ ਅਹਿਸਾਸ ਦਿਵਾਉਣ ਦਾ ਕੰਮ ਕੀਤਾ ਕਿ ਬਿਨ੍ਹਾ ਖਰਚੀ-ਬਿਨ੍ਹਾ ਪਰਚੀ ਦੇ ਨੌਜੁਆਨਾਂ ਦੇ ਉਜਵਲ ਭਵਿੱਖ ਨੂੰ ਭਾਜਪਾ ਹੀ ਸੁਰੱਖਿਅਤ ਕਰ ਸਕਦੀ ਹੈ ਅਤੇ ਜਨਤਾ ਵਿਸ਼ੇਸ਼ਕਰ ਨੌਜੁਆਨਾਂ ਦਾ ਸਾਥ ਦੇ ਕੇ ਸਾਡੀ ਸਰਕਾਰ ‘ਤੇ ਭਰੋਸਾ ਜਤਾਇਆ ਹੈ।
ਸਰਕਾਰ ਬਣਦੇ ਹੀ ਜਨ ਭਲਾਈ ਦੇ ਫੈਸਲੇ ਲੈ ਕੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਨੌਨ ਸਟਾਪ ਰਫਤਾਰ ਦਾ ਨਜਾਰਾ ਪੇਸ਼ ਕੀਤਾ – ਮੋਹਨ ਲਾਲ ਬੜੌਲੀ
ਇਸ ਮੌਕੇ ‘ਤੇ ਭਾਜਪਾ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਬਣੀ ਭਾਜਪਾ ਸਰਕਾਰ ਵਿਧਾਨਸਭਾ ਵਿਚ ਜਾਰੀ ਕੀਤੇ ਗਏ ਸੰਕਲਪ ਪੱਤਰ ਨੂੰ ਟੀਚਾ ਮੰਨ ਕੇ ਪੂਰਾ ਕਰੇਗੀ। ਮੁੱਖ ਮੰਤਰੀ ਨੇ ਸਰਕਾਰ ਬਣਦੇ ਹੀ 24 ਹਜਾਰ ਨੌਜੁਆਨਾਂ ਨੂੰ ਪੱਕੀ ਨੌਕਰੀ, ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਦੇ ਹੋਏ ਡੀਐਸਸੀ ਸਮਾਜ ਨੂੰ ਰਾਖਵਾਂ ਤੇ ਹਸਪਤਾਲਾਂ ਵਿਚ ਡਾਇਲਸਿਸ ਫਰੀ ਉਪਲਬਧ ਕਰਵਾਉਣ ਦੇ ਫੈਸਲੇ ਲੈ ਕੇ ;ਜਕਹਜ ਦੀ ਨੌਨ ਸਟਾਪ ਰਫਤਾਰ ਦਾ ਨਜਾਰਾ ਪੇਸ਼ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਨੀਤੀਆਂ ਨੂੰ ਅੱਗੇ ਵਧਾਉਂਦੇ ਹੋਏ ਮੁੱਖ ਮੰਤਰੀ ਨਵੇਂ ਹਰਿਆਣਾ ਦਾ ਨਿਰਮਾਣ ਕਰਣਗੇ।
ਪ੍ਰਧਾਨ ਮੰਤਰੀ ਨੇ ਭਗਵਾਨ ਵਿਸ਼ਵਕਰਮਾ ਦੇ ਨਾਂਅ ਨਾਲ ਯੋਜਨਾਵਾਂ ਚਲਾ ਕੇ ਨੌਜੁਆਨ ਵਰਗ ਨੂੰ ਆਤਮਨਿਰਭਰ ਬਨਣ ਦੇ ਲਈ ਦਿੱਤਾ ਅਨੁਕੂਲ ਮਾਹੌਲ – ਡਾ . ਅਰਵਿੰਦ ਸ਼ਰਮਾ
ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਗਵਾਨ ਵਿਸ਼ਵਕਰਮਾ ਦੇ ਨਾਂਅ ਨਾਲ ਯੋ੧ਨਾਵਾਂ ਚਲਾ ਕੇ ਨੌਜੁਆਨ ਪੀੜੀ ਵਰਗ ਨੂੰ ਆਤਮਨਿਰਭਰ ਬਨਣ ਲਈ ਅਨੁਕੂਲ ਮਾਹੌਲ ਦਿੱਤਾ ਹੈ। ਗਰੀਬ ਦੀ ਭਲਾਈ ਤੋਂ ਲੈਕੇ ਫਸਲਾਂ ‘ਤੇ ਐਮਐਸਪੀ ਦੇਣ ਦੇ ਫੇਸਲੇ ਨਾਲ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਲੋਕਾਂ ਦੇ ਦਿੱਲਾਂ ਵਿਚ ਥਾਂ ਬਨਾਉਣ ਵਿਚ ਸਫਲ ਰਹੇ ਹਨ। ਅੱਜ ਸੂਬੇ ਦੀ 36 ਬਿਰਾਦਰੀਆਂ ਦਾ ਭਰੋਸਾ ਸੂਬਾ ਸਰਕਾਰ ‘ਤੇ ਬਣਿਆ ਹੈ।
ਇਸ ਮੌਕੇ ‘ਤੇ ਵਿਧਾਨਸਭਾ ਡਿਪਟੀ ਸਪੀਕਰ ਡਾ. ਕ੍ਰਿਸ਼ਣ ਮਿੱਢਾ ਸਮੇਤ ਹੋਰ ਮਾਣਯੋਗ ਮਹਿਮਾਨ ਮੌਜੂਦ ਰਹੇ।
ਚੰਡੀਗੜ੍ਹ, 1 ਨਵੰਬਰ – ਭਾਰਤੀ ਪ੍ਰਸਾਸ਼ਨਿਕ ਸੇਵਾ ਦੇ 1990 ਬੈਚ ਦੇ ਸੀਨੀਅਰ ਅਧਿਕਾਰੀ ਸ੍ਰੀ ਅਨੁਰਾਗ ਰਸਤੋਗੀ ਨੇ ਅੱਜ ਹਰਿਆਣਾ ਦੇ ਨਵੇਂ ਮੁੱਖ ਸਕੱਤਰ ਵਜੋ ਆਪਣਾ ਅਹੁਦਾ ਗ੍ਰਹਿਣ ਕੀਤਾ।
ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਭਾਰਤੀ ਪ੍ਰਸਾਸ਼ਨਿਕ ਸੇਵਾ ਦੇ 1989 ਬੈਚ ਦੇ ਅਧਿਕਾਰੀ ਸ੍ਰੀ ਵਿਵੇਕ ਜੋਸ਼ੀ ਹਰਿਆਣਾ ਦੇ ਮੁੱਖ ਸਕੱਤਰ ਹੋਣਗੇ। ਉਨ੍ਹਾਂ ਦੇ ਅਹੁਦਾ ਗ੍ਰਹਿਣ ਕਰਨ ਤਕ ਸ੍ਰੀ ਅਨੁਰਾਗ ਰਸਤੋਗੀ ਨੂੰ ਹਰਿਆਣਾ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਦੇ ਸੰਕਲਪ ਵਿਚ ਹਰਿਆਣਾ ਦਾ ਹੋਵੇਗਾ ਮਹਤੱਵਪੂਰਨ ਯੋਗਦਾਨ – ਨਾਇਬ ਸਿੰਘ ਸੈਨੀ
ਚੰਡੀਗੜ੍ਹ, 1 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਸੂਬਾਵਾਸੀਆਂ ਨੂੰ ਹਰਿਆਣਾ ਦਿਵਸ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅੱਜ ਹਰਿਆਣਾ ਵਿਕਾਸ ਦੇ ਮਾਮਲੇ ਵਿਚ ਦੇਸ਼ ਦੇ ਮੋਹਰੀ ਸੂਬਿਆਂ ਵਿਚ ਸ਼ਾਮਿਲ ਹੈ। ਹਰਿਆਣਾ ਅੱਜ ਕਿਤੇ ਅੱਗੇ ਪਹੁੰਚ ਚੁੱਕਾ ਹੈ, ਚਾਹੇ ਸੂਬੇ ਦੇ ਆਰਥਕ ਸਥਿਤੀ ਹੋਵੇ, ਉਦਯੋਗਿਕ ਪ੍ਰਗਤੀ ਹੋਵੇ ਜਾਂ ਫਿਰ ਸਮਾਜ ਨੂੰ ਸੇਵਾਵਾਂ ਦੇਣ ਦੀ ਗੱਲ ਹੋਵੇ, ਹਰਿਆਣਾ ਨੇ ਆਪਣੇ ਪਰਚੱਮ ਲਹਿਰਾਇਆ ਹੈ। ਹਰਿਆਣਾ ਵਿਕਾਸ ਅਤੇ ਉਨੱਤੀ ਦੇ ਪੱਥ ‘ਤੇ ਨੋਨ ਸਟਾਪ ਅੱਗੇ ਵੱਧਦਾ ਰਹੇਗਾ।
ਅੱਜ ਜਾਰੀ ਇਕ ਸੰਦੇਸ਼ ਵਿਚ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਹਰਿਆਣਾ ਵੀਰ ਜਵਾਨਾਂ, ਮਿਹਨਤਕਸ਼ ਕਿਸਾਨਾਂ ਅਤੇ ਖਿਡਾਰੀਆਂ ਦੀ ਧਰਤੀ ਹੈ। ਸਾਡੇ ਜਵਾਨ, ਕਿਸਾਨ ਅਤੇ ਖਿਡਾਰੀ ਸੂਬੇ ਦੀ ਵਿਕਾਸ ਯਾਤਰਾ ਵਿਚ ਮੋਹਰੀ ਭੁਕਿਮਾ ਨਿਭਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹਰਿਆਣਾ ਵਿਚ ਸਾਡੀ ਡਬਲ ਇੰਜਨ ਦੀ ਸਰਕਾਰ ਨੇ ਸੱਭਕਾ ਸਾਥ-ਸੱਭਕਾ ਵਿਕਾਸ-ਸੱਭਕਾ ਵਿਸ਼ਵਾਸ – ਸੱਭਕਾ ਪ੍ਰਯਾਸ ਦੇ ਨਾਲ ਹਰਿਆਣਾ ਏਕ-ਹਰਿਆਣਵੀਂ ਏਕ ਦੀ ਭਵਾਨਾ ਨਾਲ ਕੰਮ ਕੀਤਾ ਹੈ ਅਤੇ ਸੂਬੇ ਦੇ ਵਿਕਾਸ ਨੂੰ ਬੁਲੰਦੀਆਂ ‘ਤੇ ਪਹੁੰਚਾਇਆ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਾਲ 2047 ਤਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਵਿਚ ਸਾਨੂੰ ਪ੍ਰਧਾਨ ਮੰਤਰੀ ੧ੀ ਦੇ ਨਾਲ ਮਿਲ ਕੇ ਹਰ ਸੰਭਵ ਯਤਨ ਕਰਣਗੇ ਅਤੇ ਇਸ ਯਾਤਰਾ ਵਿਚ ਹਰਿਆਣਾ ਆਪਣੀ ਮਹਤੱਵਪੂਰਨ ਯੋਗਦਾਨ ਦਵੇਗਾ। ਉਨ੍ਹਾਂ ਨੇ ਹਰਿਆਣਾਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਰਿਆਣਾ ਨੂੰ ਭਵਿੱਖ ਵਿਚ ਵੀ ਨਵੀਨ ਤਕਨੀਕ ਤੇ ਤਕਨਾਲੋਜੀ ਨਾਲ ਲੈਸ ਦੁਨੀਆ ਦਾ ਸੱਭ ਤੋਂ ਵੱਧ ਵਿਕਸਿਤ ਸੂਬਾ ਬਨਾਉਣ ਦੀ ਦਿਸ਼ਾ ਵਿਚ ਆਪਣਾ ਯੋਗਦਾਨ ਦੇਣ ਤਾਂ ਜੋ ਸੂਬਾ ਹੋਰ ਵੱਧ ਖੁਸ਼ਹਾਲ ਬਣੇ।
ਉਨ੍ਹਾਂ ਨੇ ਕਿਹਾ ਕਿ 1 ਨਵੰਬਰ, 1966 ਨੂੰ ਪੰਜਾਬ ਤੋਂ ਵੱਖ ਹੋ ਕੇ ਜਦੋਂ ਹਰਿਆਣਾ ਵੱਖ ਸੂਬਾ ਬਣਿਆ ਸੀ ਤਾਂ ਉਸ ਸਮੇਂ ਸਰੋਤ ਸੀਮਤ ਸਨ ਜਦੋਂ ਕਿ ਅੱਜ ਹਰਿਆਣਾ ਵਿਕਾਸ ਤੇ ਉਨੱਤੀ ਦੇ ਮਾਮਲੇ ਵਿਚ ਕਿਤੇ ਅੱਗੇ ਨਿਕਲ ਚੁੱਕਾ ਹੈ। ਹਰਿਆਣਾ ਨੇ ਖੇਤੀਬਾੜੀ ਤੋਂ ਇਲਾਵਾ ਉਦਯੋਗਿਕ ਖੇਤਰ ਵਿਚ ਵੀ ਵਿਲੱਖਣ ਪ੍ਰਗਤੀ ਕੀਤੀ ਹੈ। ਇੰਨ੍ਹਾਂ ਹੀ ਨਹੀਂ, ਖੇਡਾਂ ਦੇ ਖੇਤਰ ਵਿਚ ਪੂਰੀ ਦੁਨੀਆ ਵਿਚ ਹਰਿਆਣਾ ਦਾ ਡੰਕਾ ਵਜਦਾ ਹੈ। ਅੱਜ ਕੌਮਾਂਤਰੀ ਪੱਧਰ ‘ਤੇ ਹੋਣ ਵਾਲੇ ਖੇਡ ਮੁਕਾਬਲਿਆਂ ਵਿਚ ਹਰਿਆਣਾ ਦੇ ਖਿਡਾਰੀ ਵੱਧ ਤੋਂ ਵੱਧ ਮੈਡਲ ਲਿਆਉਂਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਵਿਚ ਸੂਬਾ ਸਰਕਾਰ ਹਰਿਆਣਾ ਵਿਚ ਵਿਕਾਸ ਦੀ ਗਤੀ ਵਿਚ ਹੋਰ ਤੇਜੀ ਲਿਆਵੇਗੀ ਤਾਂ ਜੋ ਲੋਕਾਂ ਦੇ ਜੀਵਨ ਨੂੰ ਸਰਲ ਬਣਾਇਆ ਜਾ ਸਕੇ। ਅਸੀਂ ਹਰਿਆਣਾ ਨੁੰ ਵਿਕਾਸ ਦੇ ਮੱਦੇਨਜਰ ਨਵੀਂ ਉਚਾਈਆਂ ‘ਤੇ ਲੈ ਜਾਣ ਦਾ ਕੰਮ ਕਰਾਂਗੇ। ਇੰਫ੍ਰਾਸਟਕਚਰ ਦੀ ਮੱਦੇਨਜਰ ਨਵੀਂ-ਨਵੀਂ ਪਰਿਯੋਜਨਾਵਾਂ ਲਾਗੂ ਕੀਤੀਆਂ ਜਾ ਰੀਆਂ ਹਨ, ਜਿਸ ਨਾਲ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ।
ਮੁੰਖ ਮੰਤਰੀ ਨੇ ਲਾਡਵਾ ਦੇ ਬਜੁਰਗ ਆਸ਼ਰਮ ਵਿਚ ਬਜੁਰਗਾਂ ਅਤੇ ਅਨਾਥ ਆਸ਼ਰਮ ਦੇ ਨਾਲ ਮਨਾਈ ਦੀਵਾਲੀ
ਚੰਡੀਗੜ੍ਹ, 1 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਦੀਵਾਲੀ ਪਰਵ ‘ਤੇ ਜਿਲ੍ਹਾ ਕੁਰੂਕਸ਼ੇਤਰ ਵਿਚ ਲਾਡਵਾ ਸਥਿਤ ਬਾਬਾ ਬੰਸੀਵਾਲਾ ਬਜੁਰਗ ਆਸ਼ਰਮ ਅਤੇ ਵਿਸ਼ਵਾਸ ਬਾਲ ਆਸ਼ਸ਼ਮ ਵਿਚ ਲਿਆ ਕੇ ਬਜੁਰਗਾਂ ਤੇ ਬੱਚਿਆਂ ਦੇ ਨਾਲ ਦੀਵਾਲੀ ਪਰਵ ਮਨਾਇਆ। ਉਨ੍ਹਾਂ ਨੇ ਇਸ ਮੌਕੇ ‘ਤੇ ਬਜੁਰਗਾਂ ਤੇ ਬੱਚਿਆਂ ਨੂੰ ਮਿਠਾਈ ਖਿਲਾ ਕੇ ਦੀਵਾਲੀ ਪਰਵ ਦੀ ਸ਼ੁਭਕਾਮਨਾਵਾਂ ਦਿੱਤੀਆਂ। ਨਾਲ ਹੀ ਉਨ੍ਹਾਂ ਨੇ ਬਜੁਰਗਾਂ ਤੇ ਬੱਚਿਆਂ ਨੂੰ ਸ਼ਾਲ , ਫੱਲਾਂ ਦੀ ਟੋਕਰੀ ਅਤੇ ਮਿਠਾਈਆਂ ਵੀ ਵੰਡੀਆਂ।
ਮੁੱਖ ਮੰਤਰੀ ਨੇ ਸੱਭ ਤੋਂ ਪਹਿਲਾਂ ਲਾਡਵਾ ਸਥਿਤ ਬਾਬਾ ਬੰਸੀਵਾਲਾ ਬਜੁਰਗ ਆਸ਼ਰਮ ਵਿਚ ਜਾ ਕੇ ਪਰਿਸਰ ਵਿਚ ਮੱਥਾ ਟੇਕਿਆ। ਉਨ੍ਹਾਂ ਨੇ ਇਸ ਮੌਕੇ ‘ਤੇ ਬਜੁਰਗਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੈਂ ਤੁਹਾਡਾ ਆਸ਼ੀਰਵਾਦ ਲੈਣ ਆਇਆ ਹਾਂ ਅਤੇ ਤੁਹਾਡੇ ਲੋਕਾਂ ‘ਤੇ ਵਿਚ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸ੍ਰੀਰਾਮ ਅੱਜ ਦੇ ਦਿਨ ਅਯੋਧਿਆ ਪਰਤੇ ਸਨ ਅਤੇ ਇਸ ਮੌਕੇ ‘ਤੇ ਦੀਵਾਲੀ ਪਰਵ ਮਨਾਇਆ ਜਾਂਦਾ ਹੈ। ਅਯੋਧਿਆ ਵਿਚ ਸ੍ਰੀ ਰਾਮ ਜੀ ਨੂੰ ਸ਼ਾਨਦਾਰ ਮੰਦਿਰ ਬਣਾਇਆ ਗਿਆ ਹੈ ਅਤੇ ਉਸ ਨੂੰ ਸ਼ਸ਼ਨਦਾਰ ਢੰਗ ਨਾਲ ਮਨਾਇਆ ਗਿਆ ਹੈ।
ਉਨ੍ਹਾਂ ਨੇ ਇਸ ਮੌਕੇ ‘ਤੇ ਬਜੁਰਗਾਂ ਨਾਲ ਇੱਥੇ ਉਨ੍ਹਾਂ ਦੇ ਰਹਿਣ ਖਾਣ ਦੇ ਨਾਲ-ਨਾਲ ਹੋਰ ਵਿਵਸਥਾਵਾਂ ਦੀ ਜਾਣਕਾਰੀ ਹਾਸਲ ਕੀਤੀ ਅਤੇ ਕਿਸੇ ਵੀ ਕਿਸੇ ਤਰ੍ਹਾ ਦੀ ਪਰੇਸ਼ਾਨੀ ਦੇ ਬਾਰੇ ਵਿਚ ਵੀ ਉਨ੍ਹਾਂ ਤੋਂ ਪੁਛਿਆ। ਇਸ ਦੌਰਾਨ ਮੁੱਖ ਮੰਤਰੀ ਦੇ ਸਾਹਮਣੇ ਕੁੱਝ ਬਜੁਰਗਾਂ ਨੇ ਬੁਢਾਪਾ ਪੈਂਸ਼ਨ ਲਗਾਤਾਰ ਅਤੇ ਆਯੂਸ਼ਮਾਨ ਕਾਰਡ ਬਨਵਾਉਣ ਬਾਰੇ ਅਪੀਲ ਕੀਤੀ। ਮੁੱਖ ਮੰਤਰੀ ਨੇ ਮੌਕੇ ‘ਤੇ ਮੌਜੂਦ ਡਿਪਟੀ ਕਮਿਸ਼ਨਰ ਨੁੰ ਤੁਰੰਤ ਪੈਂਸ਼ਨ ਤੇ ਆਯੂਸ਼ਮਾਨ ਕਾਰਡ ਬਨਾਉਣ ਨਾਲ ਸਬੰਧਿਤ ਕਾਰਵਾਈ ‘ਤੇ ਬਜੁਰਗਾਂ ਦੀ ਸਮਸਿਆ ਨੁੰ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਇਸ ਪਵਿੱਤਰ ਪਰਵ ਦੇ ਮੌਕੇ ‘ਤੇ ਉਨ੍ਹਾਂ ਨੁੰ ਜੋ ਆਸ਼ੀਰਵਾਦ ਇੰਨ੍ਹਾਂ ਬਜੁਰਗਾਂ ਤੋਂ ਮਿਲਿਆ ਹੈ, ਉਹ ਆਪਣੇ ਆਪ ਨੂੰ ਇਸ ਦੇ ਲਈ ਖੁਸ਼ਕਿਸਮਤ ਮੰਨਦੇ ਹਨ।
ਇਸ ਦੇ ਬਾਅਦ ਮੁੱਖ ਮੰਤਰੀ ਲਾਡਵਾ ਸਥਿਤ ਵਿਸ਼ਵਾਸ ਬਾਲ ਆਸ਼ਰਮ ਪਹੁੰਚੇ। ਉੱਥੇ ਉਨ੍ਹਾਂ ਦੇ ਆਸ਼ਰਮ ਵਿਚ ਰਹਿ ਰਹੇ ਬੱਚਿਆਂ ਨੂੰ ਦੀਵਾਲੀ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣਾ ਆਸ਼ੀਰਵਾਦ ਦਿੱਤਾ। ਉਨ੍ਹਾਂ ਨੇ ਬੱਚਿਆਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਪੜਾਈ ਕਰਨ ਬਾਰੇ ਕਿਹਾ। ਉਨ੍ਹਾਂ ਨੇ ਕਿਹਾ ਕਿ ਮਿਹਨਤ ਕਰ ਕੇ ਹੀ ਟੀਚੇ ਨੁੰ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਆਸ਼ਰਮ ਦੇ ਸੰਚਾਲਕ ਨਾਲ ਬੱਚਿਆਂ ਨੂੰ ਦਿੱਤੀ ਜਾ ਰਹੀ ਸਹੂਲਤਾਂ ਦੇ ਬਾਰੇ ਵਿਚ ਜਾਣਕਾਰੀ ਹਾਸਲ ਕੀਤੀ। ਬਾਲ ਆਸ਼ਰਮ ਸੰਚਾਲਕ ਨੇ ਦਸਿਆ ਕਿ ਇੱਥੇ 15 ਬੱਚੇ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਸਾਰੀ ਤਰ੍ਹਾ ਦੀ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਬਜੁਰਗਾਂ ਤੇ ਬੱਚਿਆਂ ਨੇ ਮੁੱਖ ਮੰਤਰੀ ਨੁੰ ਆਪਣੇ ਵਿਚ ਪਾ ਕੇ ਕਾਫੀ ਖੁਸ਼ੀ ਜਾਹਰ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਮੰਤਰੀ ਦੀਵਾਲੀ ਪਰਵ ”ਤੇ ਇੱਥੇ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਹਨ।
ਇਸ ਦੇ ਬਾਅਦ ਮੁੱਖ ਮੰਤਰੀ ਬਾਬੈਨ ਸਥਿਤ ਕਿਸਾਨ ਰੇਸਟ ਹਾਊਸ ਪਹੁੰਚੇ ਅਤੇ ਇੱਥੇ ਉਨ੍ਹਾਂ ਨੇ ਭਾਜਪਾ ਕਾਰਜਕਰਤਾਵਾਂ , ਅਧਿਕਾਰੀਆਂ ਅਤੇ ਹੋਰ ਮਾਣਯੋਗ ਲੋਕਾਂ ਨੂੰ ਦੀਵਾਲੀ ਪਰਵ ਦੀ ਵਧਾਈ ਦਿੱਤੀ। ਉਨ੍ਹਾਂ ਨੇ ਸਾਰਿਆਂ ਨਾਲ ਗਲਬਾਤ ਕਰਦੇ ਹੋਏ ਉਨ੍ਹਾਂ
ਸਰਦਾਰ ਵਲੱਭਭਾਈ ਪੇਟੇਲ ਦੀ ਜੈਯੰਤੀ ਮੌਕੇ ਵਿਚ ਰਾਸ਼ਟਰੀ ਏਕਤਾ ਦਿਵਸ ‘ਤੇ ਕੁਰੂਕਸ਼ੇਤਰ ਵਿਚ ਪ੍ਰਬੰਧਿਤ ਰਨ ਫਾਰ ਯੂਨਿਟੀ
ਚੰਡੀਗੜ੍ਹ, 1 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2047 ਤਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦਾ ਜੋ ਸੰਕਲਪ ਲਿਆ ਹੈ, ਉਸ ਦੇ ਲਈ ਦੇਸ਼ ਦੇ 140 ਕਰੋੜ ਲੋਕਾਂ ਤੇ ਹਰਿਆਣਾ ਦੇ ਲੋਕਾਂ ਦੀ ਜਿਮੇਵਾਰੀ ਬਣਦੀ ਹੈ ਕਿ ਉਹ ਸਰਦਾਰ ਵਲੱਭਭਾਈ ਪਟੇਲ ਦੀ ਜੈਯੰਤੀ ਦੇ ਮੌਕੇ ‘ਤੇ ਸੰਕਲਪ ਲੈਂਦੇ ਹੋਏ ਉਨ੍ਹਾਂ ਦੇ ਸਪਨਿਆਂ ਨੂੰ ਸਾਕਾਰ ਕਰਨ ਵਿਚ ਅੱਗੇ ਵੱਧਣ। ਵਿਕਸਿਤ ਭਾਰਤ ਬਨਾਉਣ ਵਿਚ ਹਰਿਆਣਾ ਦਾ ਮਹਾਨ ਯੋਗਦਾਨ ਹੋਵੇਗਾ।
ਮੁੱਖ ਮੰਤਰੀ ਲੋਹ ਪੁਰਸ਼ ਸਰਦਾਰ ਵਲੱਭਭਾਈ ਪਟੇਲ ਦੀ ਜੈਯੰਤੀ ਦੇ ਮੌਕੇ ਵਿਚ ਕੁਰੂਕਸ਼ੇਤਰ ਵਿਚ ਪ੍ਰਬੰਧਿਤ ਸੂਬਾ ਪੱਧਰੀ ਰਨ ਫਾਰ ਯੂਨਿਟੀ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਰਨ ਫਾਰ ਯੂਨਿਟੀ ਦਾ ਹਿੱਸਾ ਬਣੇ ਲੋਕਾਂ ਨੁੰ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਸਰਦਾਰ ਵਲੱਭਭਾਈ ਪਟੇਲ ਦੀ ਫੋਟੋ ‘ਤੇ ਪੁਸ਼ਪਾਂਜਲੀ ਅਰਪਿਤ ਕਰ ਉਨ੍ਹਾਂ ਨੂੰ ਨਮਨ ਕੀਤਾ। ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਰਨ ਫਾਰ ਯੂਨਿਟੀ ਵਿਚ ਖੁਦ ਦੌੜ ਲਗਾਉਂਦੇ ਹੋਏ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਹੋਰ ਮਜਬੂਤ ਕਰਨ ਦਾ ਸੰਦੇਸ਼ ਵੀ ਦਿੱਤਾ।
ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸੁਤੰਤਰਤਾ ਸੈਨਾਨੀ ਸਰਦਾਰ ਵਲੱਭਭਾਈ ਪਟੇਲ ਬਹੁਆਂਯਾਮੀ ਸੋਚ ਵਾਲੇ ਸਖਸ਼ੀਅਤ ਦੇ ਧਨੀ ਸਨ ਅਤੇ ਜਨ-ਜਨ ਦੇ ਦਿਲਾਂ ਵਿਚ ਵਸਦੇ ਹਨ। ਕੁਰੂਕਸ਼ੇਤਰ ਦੀ ਇਸ ਪਵਿੱਤਰ ਧਰਤੀ ਤੋਂ ਏਕਤਾ ਦਾ ਸੰਦੇਸ਼ ਅੱਜ ਪੂਰੇ ਵਿਸ਼ਵ ਵਿਚ ਜਾਵੇਗਾ। ਰਨ ਫਾਰ ਯੂਨਿਟੀ ਦਾ ਉਦੇਸ਼ ਕੌਮੀ ਏਕਤਾ ਅਤੇ ਅਖੰਡਤਾ ਨੂੰ ਹੋਰ ਮਜਬੂਤ ਕਰਨਾ ਹੈ। ਅੱਜ ਪੂਰੇ ਭਾਰਤ ਵਿਚ ਸਰਦਾਰ ਵਲੱਭਭਾਈ ਪੇਟਲ ਦੀ 150ਵੀਂ ਜੈਯੰਤੀ ਦੇ ਮੌਕੇ ‘ਤੇ ਕੌਮੀ ਏਕਤਾ ਦਿਵਸ ਦਾ ਪ੍ਰਬੰਧ ਕੀਤਾ ਜਾ ਰਿਹਾਹੈ। ਰਾਸ਼ਟਰ ਦੀ ਏਕਤਾ ਦੀ ਦੌੜ ਵਿਚ ਹਰਿਆਣਾਵਾਸੀ ਵੀ ਅੱਗੇ ਆ ਕੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਹੋਰ ਮਜਬੂਤ ਕਰਨ ਦਾ ਕੰਮ ਕਰਣਗੇ।
ਭਾਤਰ ਦੀ ਏਕਤਾ ਅਤੇ ਅੰਖਡਤਾ ਨੂੰ ਮਜਬੂਤ ਕਰਨ ਵਿਚ ਸਰਦਾਰ ਵਲੱਭਭਾਈ ਪੇਟਲ ਦਾ ਅਹਿਮ ਯੋਗਦਾਨ
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਏਕਤਾ ਦੀ ਮਾਲਾ ਵਿਚ ਅਸੀਂ ਸਾਰੇ ੧ੁੜੇ ਹੋਏ ਹਨ। ਸਾਡਾ ਤਨ, ਮਨ ਵੱਖ ਹੈ ਪਰ ਅਸੀਂ ਸਾਰੇ ਇਕੱਠੇ ਮਿਲ ਕੇ ਰਾਸ਼ਟਰ ਨੂੰ ਮਜਬੂਤ ਕਰਨ ਦਾ ਕੰਮ ਕਰ ਰਹੇ ਹਨ। ਭਾਰਤ ਦੀ ਏਕਤਾ ਅਤੇ ਅਖੰਡਤਾ ਨੁੰ ਮਜਬੂਤ ਕਰਨ ਵਿਚ ਸੁਤੰਤਰਤਾ ਸੈਨਾਨੀ ਲੋਹ ਪੁਰਸ਼ ਸਰਦਾਰ ਵਲੱਭਭਾਈ ਪਟੇਲ ਦਾ ਅਹਿਮ ਯੋਗਦਾਨ ਹੈ। ਦੁਨੀਆ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਰਦਾਰ ਵਲੱਭਭਾਈ ਪਟੇਲ ਵਿਚ 562 ਰਿਆਸਤਾਂ ਦਾ ਬਿਨ੍ਹਾਂ ਕਿਸੇ ਭੇਦਭਾਵ ਤੇ ਜਾਤੀ ਭੇਦ ਦੇ ਮਰਜ ਕਰਵਾਇਆ ਹੈ।
ਉਨ੍ਹਾਂ ਨੇ ਕਿਹਾ ਕਿ ਸਰਦਾਰ ਪਟੇਲ ਉੱਚ ਕੋਟੀ ਦੇ ਰਾਜਨੇਤਾ ਅਤੇ ਪ੍ਰਸਾਸ਼ਨਿਕ ਵਿਅਕਤੀ ਸਨ। ਉਨ੍ਹਾ ਦੇ ਜੀਵਨ ਤੋਂ ਸਾਨੂੰ ਜਾਨਣ ਨੂੰ ਮਿਲਦਾ ਹੈ ਕਿ ਉਨ੍ਹਾਂ ਦਾ ਜੀਵਨ ਸਦਾ ਦੇਸ਼ ਹਿੱਤ ਅਤੇ ਦੇਸ਼ ਦੇ ਲੋਕਾਂ ਦੀ ਸਮਸਿਆਵਾਂ ਦੇ ਹੱਲ ਕਰਨ ਲਈ ਸਮਰਪਿਤ ਰਿਹਾ, ਤਾਂ ਜੋ ਆਉਣ ਵਾਲੀ ਪੀੜੀਆਂ ਖੁੱਲੀ ਹਵਾ ਵਿਚ ਸਾਂਹ ਲੈ ਸਕਣ। ਉਨ੍ਹਾਂ ਨੇ ਕਿਹਾ ਕਿ ਸਰਦਾਰ ਪਟੇਲ ਵਿਚ ਸੁਤੰਤਰਤਾ ਸੰਗ੍ਰਾਮ ਵਿਚ ਅਹਿਮ ਭੁਕਿਮਾ ਨਿਭਾਈ, ਉੱਞੇ ਹੀ ਆਜਾਦੀ ਦੇ ਬਾਅਦਦੇਸ਼ ਇਕ ਧਾਗੇ ਵਿਚ ਪਿਰੋਣ ਦਾ ਅਮੁੱਲ ਕੰਮ ਵੀ ਕੀਤਾ।
ਪ੍ਰਧਾਨ ਮੰਤਰੀ ਨੇ ਧਾਰਾ-370 ਅਤੇ 35-ਏ ਨੂੰ ਸਮਾਪਤ ਕਰ ਕੇ ਸਰਦਾਰ ਵਲੱਭਭਾਈ ਪਟੇਲ ਦੇਅਖੰਡ ਭਾਰਤ ਦੇ ਸਪਨੇ ਨੁੰ ਕੀਤਾ ਸਾਕਾਰ
ਸ੍ਰੀ ਨਾਂਇਬ ਸਿੰਘ ਸੈਨੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਰਦਾਰ ਵਲੱਭਭਾਈ ਪਟੇਲ ਦੇ ਸਿਦਾਂਤਾਂ ‘ਤੇ ਚਲਦੇ ਹੋਏ ਜੰਮੂ-ਕਸ਼ਮੀਰ ਵਿਚ ਧਾਰਾ 370 ਅਤੇ 35-ਏ ਨੂੰ ਹਟਾ ਕੇ ਰਾਸ਼ਟਰ ਨੂੰ ਇਕ ਕਰ ਕੇ ਸਰਦਾਰ ਪਟਲੇ ਦੇ ਅਖੰਡ ਭਾਤਰ ਦੇ ਸਪਨੇ ਨੁੰ ਸਾਾਕਾਰ ਕਰਨ ਦਾ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸਰਦਾਰ ਵਲੱਭਭਾਈ ਪਟੇਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਗੁਜਰਾਤ ਵਿਚ ਵਿਸ਼ਵ ਦੀ ਸੱਭ ਤੋਂ ਉੱਚੀ ਪ੍ਰਤਿਮਾ ਬਣਾਏ ਹੈ ਜਿਸ ਨੂੰ ਸਟੈਚੂ ਆਫ ਯੂਨਿਟੀ ਦਾ ਨਾਂਅ ਦਿੱਤਾ ਗਿਆ ਹੈ। ਇਹ ਪ੍ਰਤਿਮਾ ਨੌਜੁਆਨ ਪੀੜੀ ਦੇ ਨਾਲ-ਨਾਲ ਸਾਰਿਆਂ ਲਈ ਪੇ੍ਰਰਣਾਦਾਇਕ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪਹਿਲ ਲੋਹ ਪੁਰਸ਼ ਸਰਦਾਰ ਵਲੱਭਭਾਈ ਪਟੇਲ ਦੀ ਜੈਯੰਤੀ ਮੌਕੇ ‘ਤੇ ਅਗਲੇ ਇਕ ਸਾਲ ਦੌਰਾਨ ਵੱਖ-ਵੱਖ ਪ੍ਰੋਗ੍ਰਾਮਾਂ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼, ੋਸੂਬੇ , ਸ਼ਹਿਰ, ਮੋਹੱਲਾ, ਪਿੰਡ ਨੂੰ ਸਾਫ ਬਣਾਏ ਰੱਖਣ ਲਈ ਜੋ ਸੰਕਲਪ ਲਿਆ ਹੈ ਉਸ ਨੁੰ ਸਾਨੂੰ ਮਿਲਕੇ ਪੂਰਾ ਕਰਨਾਹੈ। ਸਵੱਛਤਾ ਨੂੰ ਬਣਾਏ ਰੱਖਣ ਵਿਚ ਸਾਨੂੰ ਸਾਰਿਆਂ ਨੂੰ ਆਪਣੀ-ਆਪਣੀ ਭੁਕਿਮਾ ਨਿਭਾਉਣੀ ਹੈ। ਇਹ ਕੰਮ ਸਿਰਫ ਇਕ ਵਿਅਕਤੀ ਦਾ ਨਹੀਂ ਸਗੋ ਸੱਭ ਨੁੰ ਮਿਲ ਕੇ ਕਰਨਾ ਹੈ।
ਸ੍ਰੀ ਨਾਂਇਬ ਸਿੰਘ ਸੈਨੀ ਨੇ ਇਸ ਮੌਕੇ ‘ਤੇ ਮੌਜੂਦ ਸਾਰਿਆਂ ਨੂੰ ਕੌਮੀ ਏਕਤਾ ਦੀ ਸੁੰਹ ਵੀ ਦਿਵਾਈ ਅਤੇ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਮਜਬੂਤ ਕਰਨ ਲਈ ਪੇ੍ਰਰਿਤ ਕੀਤਾ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਓਲੰਪਿਕ ਤੇ ਏਸ਼ਿਅਨ ਖੇਡਾਂ ਵਿਚ ਧਾਕ ਜਮਾਉਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ।
ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਮੌਜੂਦ ਸਾਰਿਆਂ ਨੂੰ ਦੀਵਾਲੀ ਪਰਵ, ਭਰਾ ਦੂਜ, ਗੋਵਰਧਨ ਪੂਜਾ, ਹਰਿਆਣਾ ਦਿਵਸ ਤੇ ਆਖੀਰੀ ਤਿਉਹਾਰਾਂ ਦੀ ਵਧਾਈ ਦਿੰਦੇ ਹੋਏ ਸਾਰਿਆਂ ਦੇ ਜੀਵਨ ਵਿਚ ਖੁਸ਼ਹਾਲੀ ਦੀ ਕਾਮਨਾ ਕੀਤੀ। ਰਨ ਫਾਰ ਯੂਨਿਟੀ ਦਰੋਣਾਚਾਰਿਆ ਸਟੇਡੀਅਮ ਤੋਂ ਸ਼ੁਰੂ ਹੋ ਕੇ ਮਿਨੀ ਸਕੱਤਰੇਤ , ਪੰਚ ਚੌਕ, ਜਿੰਦਲ ਚੌਕ ਤੋਂ ਵਾਪਸ ਹੁੰਦੇ ਹੋਏ ਦਰੋਣਾਚਾਰਿਆ ਸਟੇਡੀਅਮ ਵਿਚ ਸਪੰਨ ਹੋਈ।
ਇਸ ਮੌਕੇ ‘ਤੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਅੰਬਾਲਾ ਡਿਵੀਜਨਲ ਕਮਿਸ਼ਨਰ ਗੀਤਾ ਭਾਰਤੀ, ਆਈਜੀ ਅੰਬਾਲਾ ਰੇਂਜ ਸਿਬਾਸ ਕਵੀਰਾਜ, ਡਿਪਟੀ ਕਮਿਸ਼ਨਰ ਰਾਜੇਸ਼ ਜੋਗਪਾਲ ਸਮੇਤ ਹੋਰ ਮਾਣਯੋਗ ਲੋਕ ਸ਼ਾਮਿਲ ਰਹੇ।
ਕੇਂਦਰੀ ਉਰਜਾ ਮੰਤਰੀ ਮਨੋਹਰ ਲਾਲ ਨੇ ਕੀਤਾ ਬੰਧਵਾੜੀ ਕੁੜਾ ਪ੍ਰਬੰਧਨ ਪਲਾਂਟ ਦਾ ਦੌਰਾ
ਚੰਡੀਗੜ੍ਹ, 1 ਨਵੰਬਰ – ਕੇਂਦਰੀ ਉਰਜਾ, ਆਵਾਸ ਅਤੇ ਸ਼ਹਿਰੀ ਕਾਰਜ ਮੰਤਰੀ ਸ੍ਰੀ ਮਨੋਹਰ ਲਾਲ ਵੀਰਵਾਰ ਨੂੰ ਦੀਵਾਲੀ ਦਿਨ ਸਵੱਛਤਾ ਦੇ ਪ੍ਰਤੀ ਗੰਭੀਰਤਾ ਤੇ ਸਜਗਤਾ ਨਾਲ ਕੰਮ ਕਰਨ ਦਾ ਸੰਦੇਸ਼ ਲੈ ਕੇ ਗੁਰੂਗ੍ਰਾਮ-ਫਰੀਦਾਬਾਦ ਰੋਡ ਸਥਿਤ ਬੰਧਵਾੜੀ ਕੂੜਾ ਪ੍ਰਬੰਧਨ ਪਲਾਂਟ ਦਾ ਦੌਰਾਨ ਕਰਨ ਲਈ ਪਹੁੰਚੇ। ਉਨ੍ਹਾਂ ਨੇ ਪਲਾਂਟ ਦਾ ਨਿਰੀਖਣ ਕਰਨ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਵੱਛ ਭਾਰਤ ਮਿਸ਼ਨ ਤਹਿਤ ਕੂੜਾ ਪ੍ਰਬੰਧਨ ਦੇ ਕੰਮ ਵਿਚ ਹੋਰ ਵੱਧ ਤੇਜੀ ਲਿਆਉਣ।
ਕੇਂਦਰੀ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ ਤੇ ਫਰੀਦਾਬਾਦ ਦੋਵਾਂ ਸ਼ਹਿਰਾਂ ਦੀ ਕੂੜੇ ਦੀ ਸਮਸਿਆ ਦਾ ਹੱਲ ਕਰਨ ਦੀ ਦਿਸ਼ਾ ਵਿਚ ਕੇਂਦਰ ਤੇ ਸੂਬਾ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਇਸ ਦੇ ਤਹਿਤ ਬੰਧਵਾੜੀ ਵਿਚ ਲੀਗੇਸੀ ਕੂੜੇ ਦੇ ਨਿਸਤਾਰਣ ਦੀ ਦਿਸ਼ਾ ਵਿਚ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਨਿਰਧਾਰਿਤ ਸਮੇਂ ਸੀਮਾ ਵਿਚ ਪੂਰੇ ਲੀਗੇਸੀ ਕੂੜੇ ਦਾ ਨਿਸਤਾਰਣ ਕਰ ਕੇ ਪਲਾਂਟ ਨੂੰ ਕੂੜਾ ਮੁਕਤ ਕਰਨ ਦੀ ਦਿਸ਼ਾ ਵਿਚ ਯਤਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਐਨਟੀਪੀਸੀ ਬਿਜਲੀ ਵਪਾਰ ਨਿਗਮ ਲਿਮੀਟਡੇ (ਐੈਨਵੀਵੀਐਨਐਲ) ਨਾਲ ਬੰਧਵਾੜੀ ਵਿਚ ਕੂੜੇ ਤੋਂ ਚਾਰਕੋਲ ਬਨਾਉਣ ਦਾ ਪਲਾਂਟ ਸਥਾਪਿਤ ਕਰਨ ਲਈ ਐਮਓਯੂ ਕੀਤਾ ਜਾ ਚੁੱਕਾ ਹੈ ਅਤੇ ਅਗਲੇ 6 ਮਹੀਨੇ ਵਿਚ ਨਗਰ ਨਿਗਮ ਗੁਰੁਗ੍ਰਾਮ ਕੰਪਨੀ ਨੁੰ ਪਲਾਂਟ ਸਥਾਪਿਤ ਕਰਨ ਲਈ 15 ਏਕੜ ਜਮੀਨ ਟ੍ਰਾਂਸਫਰ ਕਰੇਗਾ।
ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਐਨਵੀਵੀਐਨਐਲ ਦੇ ਪ੍ਰਤੀਨਿਧੀਆਂ ਨੁੰ ਕਿਹਾ ਕਿ ਉਹ ਨਿਗਮ ਅਧਿਕਾਰੀ ਨੂੰ ਇਹ ਦੱਸ ਦੇਣ ਕਿ ਸਾਇਟ ਦੇ ਕਿਸ ਹਿੱਸੇ ਵਿਚ ਪਲਾਂਟ ਲਈ ਜਮੀਨ ਖਾਲੀ ਕੀਤੀ ਜਾਣੀ ਹੈ, ਤਾਂ ਜੋ ਉਨ੍ਹਾਂ ਦੇ ਦੱਸੇ ਅਨੁਸਾਰ ਜਲਦੀ ਤੋਂ ਜਲਦੀ ਜਮੀਨ ਨੂੰ ਖਾਲੀ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਨ੍ਹੀ ਜਮੀਨ ਖਾਲੀ ਹੁੰਦੀ ਜਾਵੇ, ਉੱਥੇ ਮਸ਼ੀਨਰੀ ਲਗਾਉਣਾ ਸ਼ੁਰੂ ਕਰਨ।
ਕੇਂਦਰੀ ਮੰਤਰੀ ਨੇ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੀਗੇਸੀ ਕੂੜੇ ਦੇ ਨਿਸਤਾਰਣ ਲਈ ਲਗਾਤਾਰ ਕੰਮ ਕਰਦੇ ਰਹਿਣ ਅਤੇ ਕੰਮ ਵਿਚ ਹੋਰ ਵੱਧ ਤੇਜੀ ਲਿਆਉਣ। ਇਸ ਦੇ ਨਾਲ ਹੀ ਉਨ੍ਹਾਂ ਨੇ ਲੀਗੇਸੀ ਕੂੜਾ ਨਿਸਤਾਰਣ ਦਾ ਕੰਮ ਕਰਨ ਵਾਲੀ ਦੋਵਾਂ ਏਜੰਸੀਆਂ ਦੇ ਪ੍ਰਤੀਨਿਧੀਆਂ ਤੋਂ ਵੀ ਕੂੜਾ ਨਿਸਤਾਰਣ ਪ੍ਰਕ੍ਰਿਆ ਦੀ ਜਾਣਕਾਰੀ ਲਈ।
ਇਸ ਮੌਕੇ ‘ਤੇ ਹਰਿਆਣਾ ਦੇ ਉਦਯੋਗ, ਵਾਤਾਵਰਣ, ਵਨ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ , ਸ਼ਹਿਰੀ ਸਥਾਨਕ, ਮਾਲ ਅਤੇ ਆਪਦਾ ਪ੍ਰਬੰਧਨ ਤੇ ਸਿਵਲ ਏਵੀਏਸ਼ਨ ਮੰਤਰੀ ਵਿਪੁਲ ਗੋਹਿਲ, ਗੁਰੂਗ੍ਰਾਮ ਡਿਵੀਜਨ ਦੇ ਕਮਿਸ਼ਨਰ ਆਰਸੀ ਬਿਡਾਨ, ਜਿਲ੍ਹਾ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ, ਵਧੀਕ ਨਿਗਮ ਕਮਿਸ਼ਨਰ ਡਾ. ਸੁਮਿਤਾ ਢਾਕਾ, ਸੰਯੁਕਤ ਕਮਿਸ਼ਨ+ ਪ੍ਰਦੀਪ ਕੁਮਾਰ, ਅਖਿਲੇਸ਼ ਯਾਦਵ ਤੇ ਸੁਮਨ ਭਾਂਖੜ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
ਕੌਮੀ ਏਕਤਾ ਦੇ ਸੰਕਲਪ ਦੇ ਨਾਲ ਰਣ ਫਾਰ ਯੂਨਿਟੀ ਵਿਚ ਉਤਸਾਹ ਤੇ ਉਮੰਗ ਦੇ ਨਾਲ ਦੌੜੇ ਗੁਰੂਗ੍ਰਾਮ ਵਾਸੀ
ਚੰਡੀਗੜ੍ਹ, 1 ਨਵੰਬਰ – ਲੌਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਦੀ ਜੈਯੰਤੀ ‘ਤੇ ਜਿਲ੍ਹਾ ਗੁਰੂਗ੍ਰਾਮ ਵਿਚ ਸੈਕਟਰ-29 ਸਥਿਤ ਲੇਜਰ ਵੈਲੀ ਗਰਾਉਂਡ ਵਿਚ ਅੱਜ ਕੌਮੀ ਏਕਤਾ ਨੂੰ ਮਜਬੂਤ ਰੱਖਣ ਦੇ ਉਦੇਸ਼ ਨਾਲ ਰਨ ਫਾਰ ਯੂਨਿਟੀ ਦਾ ਪ੍ਰਬੰਧ ਕੀਤਾ ਗਿਆ। ਦੀਵਾਲੀ ‘ਤੇ ਛੁੱਟੀ ਹੋਣ ਦੇ ਬਾਵਜੂਦ ਨੌਜੁਆਨ ਵੱਡੀ ਗਿਣਤੀ, ਜੋਸ਼ ਤੇ ਉਤਸਾਹ ਨਾਲ ਲਬਰੇਜ ਦਿਖੇ। ਇਸ ਮਹਤੱਵਪੂਰਨ ਪ੍ਰਬੰਧ ਵਿਚ ਕੇਂਦਰੀ ਬਿਜਲੀ, ਆਵਾਸ ਅਤੇ ਸ਼ਹਿਰੀ ਕਾਰਜ ਮੰਤਰੀ ਸ੍ਰੀ ਮਨੋਹਰ ਲਾਲ ਮੁੱਖ ਮਹਿਮਾਨ ਸਨ। ਪ੍ਰੋਗ੍ਰਾਮ ਵਿਚ ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰੰਘ ਤੇ ਗੁਰੂਗ੍ਰਾਮ ਦੇ ਵਿਧਾਇਕ ਸ੍ਰੀ ਮੁਕੇਸ਼ ਸ਼ਰਮਾ ਵੀ ਮੌਜੂਦ ਰਹੇ।
ਰਨ ਫਾਰ ਯੂਨਿਟੀ ਦਾ ਪ੍ਰਬੰਧ ਸੈਕਟਰ-29 ਸਥਿਤ ਲੇਜਰ ਵੈਲੀ ਗਰਾਉਂਡ ਵਿਚ ਸਵੇਰੇ 7 ਵਜੇ ਕੀਤਾ ਗਿਆ ਜਿਸ ਵਿਚ ਕਰੀਬ 10 ਹਜਾਰ ਤੋਂ ਵੱਧ ਧਾਵਕਾਂ ਨੇ ਕੌਮੀ ਏਕਤਾ ਦੀ ਸੁੰਹ ਲੈ ਕੇ 5 ਤੇ 10 ਕਿਲੋਮੀਟਰ ਦੀ ਰੇਸ ਵਿਚ ਹਿੱਸਾ ਲਿਆ ਤੇ ਰਾਸ਼ਟਰ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੋਹਰਾਈ।
ਸ੍ਰੀ ਮਨੋਹਰ ਲਾਲ ਨੇ ਮੈਰਾਥਨ ਵਿਚ ਸ਼ਾਮਿਲ ਧਾਵਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਾਲ 2014 ਵਿਚ ਸ਼ੁਰੂ ਕੀਤੀ ਗਈ ਮੁਹਿੰਮ , ਸਰਦਾਰ ਵੱਲਭਭਾਈ ਪਟੇਲ ਦੇ ਯੋਗਦਾਨ ਨਾਲ ਸੁਤੰਤਰ ਭਾਰਤ ਦੇ ਰਾਜਨੀਤਕ ਏਕੀਕਿਰਣ ਵਿਚ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਮਜਬੂਤ ਕਰਨ ਵਿਚ ਉਨ੍ਹਾਂ ਦੀ ਮਹਤੱਵਪੂਰਨ ਭੁਕਿਮਾ ਦੀ ਯਾਦ ਦਿਵਾਉਂਦਾਹੈ। ਇਹ ਦਿਵਸ ਵਿਵਿਧਤਾ ਵਿਚ ਏਕਤਾ ਦੇ ਮਹਤੱਵ ਨੂੰ ਰੇਖਾਂਕਿਤ ਕਰਨ ਦੇ ਨਾਲ-ਨਾਲ ਭਾਰਤੀ ਸਮਾਜ ਦੇ ਵਿਵਿਧ ਪਹਿਲੂਆਂ, ਵਿਜੇਂ ਧਰਮਾਂ, ਭਾਸ਼ਾਵਾਂ, ਸਭਿਆਚਾਰਾਂ ਅਤੇ ਰਿਵਾਇਤਾਂ ਨੁੰ ਦਰਸ਼ਾਉਂਦਾ ਹੈ ਅਤੇ ਉਨ੍ਹਾਂ ਦੀ ਸ਼ਲਾਘਾ ਕਰਦਾਹੈ।
ਉਨ੍ਹਾਂ ਨੇ ਕਿਹਾ ਕਿ ਅੰਗੇ੍ਰਜਾਂ ਦੀ ਕੁਟਿਲ ਚਾਲ ਦੇ ਬਾਵਜੂਦ ਉਹ ਸਰਦਾਰ ਪਟੇਲ ਦੀ ਮਹਾਨਤਮ ਦੇਣ ਸੀ ਕਿ ਉਨ੍ਹਾਂ ਨੇ 562 ਛੋਟੀ-ਵੱਡੀ ਰਿਆਸਤਾਂ ਦਾ ਭਾਰਤੀ ਸੰਘ ਵਿਚ ਮਰਜ ਕਰ ਕੇ ਭਾਂਰਤੀ ਏਕਤਾ ਦਾ ਨਿਰਮਾਣ ਕੀਤਾ।
ਉਨ੍ਹਾਂ ਨੇ ਕਿਹਾ ਕਿ ਰਾਸ਼ਟਰਵਾਦ ਦੀ ਭਾਵਨਾ ਨਾਲ ਓਤਪ੍ਰੋਤ ਇਕ ਸੰਯੁਕਤ ਦੇਸ਼ ਦੀ ਸਥਾਪਨਾ ਲਈ ਸਰਦਾਰ ਪਟੇਲ ਨੇ ਜੋ ਕੰਮ ਕੀਤਾ ਸੀ ਉਸ ਨੂੰ ਕਦੀ ਨਹੀਂ ਭੁਲਾਇਆ ਜਾ ਸਕਦਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਆਜਾਦੀ ਦੇ ਬਾਅਦ ਭਾਰਤ ਜਨਮਾਨਸ ਵਿਚ ਜੰਮੂ-ਕਸ਼ਮੀਰ ਵਿਚ ਲਾਗੂ ਧਾਰਾ 370 ਨੂੰ ਲੈ ਕੇ ਜੋ ਟੀਸ ਸੀ, ਉਸ ਨੂੰ ਸਰਦਾਰ ਪਟੇਲ ਦੀ ਵਿਚਾਰਧਾਰਾ ਨੂੰ ਸਮਰਪਿਤ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਹਟਾ ਕੇ ਦੇਸ਼ ਨੂੰ ਮੁੜ ਏਕਤਾ ਦੀ ਡੋਰ ਵਿਚ ਪਿਰੋਇਆ ਹੈ।
ਕੇਂਦਰੀ ਮੰਤਰੀ ਨੇ ਆਮਜਨਤਾ ਨੂੰ ਕੀਤਾ ਸਵੱਛਤਾ ਦੀ ਅਪੀਲ
ਕੇਂਦਰੀ ਮੰਤਰੀ ਨੇ ਆਮ ਜਨਤਾ ਤੋਂ ਸਵੱਛਤਾ ਦੀ ਅਪੀਲ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿਚ ਸ਼ੁਰੂ ਹੋਏ ਇਸ ਮੁਹਿੰਮ ਵਿਚ ਪੂਰੇ ਰਾਸ਼ਟਰ ਦੇ ਲਈ ਇਕ ੧ਨ ਅੰਦੋਲਨ ਵਜੋ ਲਿਆ ਹੈ। ਸਵੱਛ ਭਾਰਤ ਮੁਹਿੰਮ ਦੇ ਸੰਦੇਸ਼ ਨੇ ਲੋਕਾਂ ਦੇ ਅੰਦਰ ਜਿਮੇਵਾਰੀ ਦੀ ਇਕ ਲੋਹ ਜਗਾ ਦਿੱਤੀ ਹੈ। ਹੁਣ ਜਦੋਂ ਕਿ ਨਾਗਰਿਕ ਪੂਰੇ ਦੇਸ਼ ਵਿਚ ਸਵੱਛਤਾ ਦੇ ਕੰਮਾਂ ਵਿਚ ਸਰਗਰਮ ਰੂਪ ਨਾਲ ਸ਼ਾਮਿਲ ਹੋ ਰਹੇ ਹਨ, ਮਹਾਤਮਾ ਗਾਂਧੀ ਵੱਲੋਂ ਦੇਖਿਆ ਗਿਆ ਸਵੱਛ ਭਾਰਤ ਦਾ ਸਪਨਾ ਹੁਣ ਸਾਕਾਰ ਹੋਣ ਲੱਗਾ ਹੈ।
ਉਨ੍ਹਾਂ ਨੇ ਨਾਗਰਿਕਾਂ ਨੂੰ ਕਿਹਾ ਕਿ ਉਹ ਸਵੱਛਤਾ ਨੂੰ ਆਪਣਾ ਸਵਭਾਵ ਤੇ ਸੰਸਕਾਰ ਬਣਾ ਕੇ ਹੋਰ ਲੋਕਾਂ ਨੂੰ ਵੀ ਇਸ ਮੁਹਿੰਮ ਨਾਲ ਜੋੜਨ । ਕੇਂਦਰੀ ਮੰਤਰੀ ਨੇ ਇਸ ਦੌਰਾਨ ਮੌਜੂਦ ਲੋਕਾਂ ਨੁੰ ਰਾਸ਼ਟਰੀ ਏਕਤਾ ਦੀ ਸੁੰਹ ਵੀ ਦਿਵਾਈ।
Leave a Reply