ਪਿਹੋਵਾ ਵਿਚ ਡੇਰਾ ਸਿੱਦ ਬਾਬਾ ਗਰੀਬ ਨਾਥ ਮੱਠ ਸਰਸਵਤੀ ਤੀਰਥ ਵੱਲੋਂ ਪ੍ਰਬੰਧਿਤ ਆਠਮਾਨ, ਬਤੀਸ ਧਨੀ ਅਤੇ ਸ਼ੰਖਾਢਾਲ ਭੰਡਾਰਾ ਦੇ ਪ੍ਰਬੰਧ ‘ਤੇ ਹੋਇਆ ਸੰਤ ਸਮੇਲਨ
ਚੰਡੀਗੜ੍ਹ, 28 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ.ੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸੂਬਾ ਸਰਕਾਰ ਪਿਛਲੇ 10 ਸਾਲਾਂ ਤੋਂ ਲਗਾਤਾਰ ਹਰਿਆਣਾ ਦੀ ਖੁਸ਼ਹਾਲ ਸਭਿਆਚਾਰ ਅਤੇ ਪਰੰਪਰਾਵਾਂ ਦਾ ਸਰੰਖਣ ਕਰ ਰਹੀ ਹੈ। ਸਾਨੂੰ ਆਪਣੀ ਵਿਰਾਸਤ ‘ਤੇ ਮਾਣ ਹੈ। ਸਨਾਤਮ ਧਰਮ ਦਾ ਸਰੰਖਣ ਕਰਦੇ ਹੋਏ ਦੇਸ਼ ਨੁੰ ਅੱਗੇ ਲੈ ਜਾਣ ਦਾ ਕੰਮ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅਯੋਧਿਆ ਵਿਚ ਭਗਵਾਨ ਸ੍ਰੀਰਾਮ ਦਾ ਸ਼ਾਨਦਾਰ ਮੰਦਿਰ ਬਣਿਆ ਹੈ, ਜਿਸ ਨਾਲ ਸਾਡੇ ਬਜੁਰਗਾਂ ਦੇ ਸਪਨੇ ਵੀ ਸਾਕਾਰ ਹੋਏ ਹਨ।
ਮੁੱਖ ਮੰਤਰੀ ਅੱਜ ਜਿਲ੍ਹਾ ਕੁਰੂਕਸ਼ੇਤਰ ਦੇ ਪਿਹੋਵਾ ਵਿਚ ਡੇਰਾ ਸਿੱਦ ਬਾਬਾ ਗਰੀਬ ਨਾਥ ਮੱਠ ਸਰਸਵਤੀ ਤੀਰਥ ਵੱਲੋਂ ਪ੍ਰਬੰਧਿਤ ਆਠਮਾਨ, ਬਤੀਸ ਧੁਨੀ ਅਤੇ ਸ਼ੰਖਾਢਾਲ ਭੰਡਾਰਾ ਦੇ ਪ੍ਰਬੰਧ ‘ਤੇ ਸੰਤ ਸਮੇਲਨ ਨੂੰ ਸੰਬੋਧਿਤ ਕਰ ਰਹੇ ਸਨ।
ਇਸ ਮੌਕੇ ‘ਤੇ ਸ੍ਰੀ ਨਾਂਇਬ ਸਿੰਘ ਸੈਨੀ ਨੇ ਕਿਹਾ ਕਿ ਹਾਲ ਹੀ ਵਿਚ ਆਮ ਚੋਣ ਸਪੰਨ ਹੋਏ ਹਨ ਅਤੇ ਲੋਕਤੰਤਰ ਦੇ ਇਸ ਮਹਾਪਰਵ ਵਿਚ ਸੂਬਾਵਾਸੀਆਂ ਨੇ ਰਾਸ਼ਟਰ ਨੂੰ ਅੱਗੇ ਲੈ ਜਾਣ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਂਰਤੀ ਜਨਤਾ ਪਾਰਟੀ ਦੀ ਸਰਕਾਰ ਬਣਾ ਕੇ ਮਹਤੱਵਪੂਰਨ ਭੁਕਿਮਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਸੰਤ-ਮਹਾਪੁਰਸ਼ ਸਨਮਾਨ ਅਤੇ ਪ੍ਰਚਾਰ-ਪ੍ਰਸਾਰ ਯੋਜਨਾ ਤਹਿਤ ਜਿੰਨ੍ਹੇ ਵੀ ਸੰਤ-ਮਹਾਪੁਰਸ਼ਾਂ ਦੀ ਜੈਯੰਤੀਆਂ ਹਨ, ਉਨ੍ਹਾਂ ਨੂੰ ਸੂਬਾ ਪੱਧਰ ‘ਤੇ ਮਨਾ ਕੇ ਸੰਤਾਂ ਦਾ ਮਾਨ-ਸਨਮਾਨ ਵਧਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਤਹਿਤ ਬਜੁਰਗਾਂ ਨੁੰ ਧਾਰਮਿਕ ਸਥਾਨਾਂ ਦੀ ਫਰੀ ਯਾਤਰਾ ਵੀ ਕਰਵਾਈ ਜਾ ਰਹੀ ਹੈ। ਭਗਵਾਨ ਸ੍ਰੀਕ੍ਰਿਸ਼ਣ ਦੀ ਪਵਿੱਤਰ ਧਰਤੀ ਜਿੱਥੇ ਉਨ੍ਹਾਂ ਨੇ ਗੀਤਾ ਦਾ ਸੰਦੇਸ਼ ਦਿੱਤਾ ਸੀ, ਉਸ ਨੂੰਵਿਕਸਿਤ ਕਰਦੇ ਹੋਏ 48 ਕੋਸ ਦੇ ਘੇਰੇ ਵਿਚ ਜਿੰਨ੍ਹੇ ਵੀ ਧਾਰਮਿਕ ਸਥਾਨ ਆਉਂਦੇ ਹਨ, ਉਨ੍ਹਾਂ ਦਾ ਮੁੜ ਵਿਸਥਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਗੁਜਰੇ ਦੱਸ ਸਾਲਾਂ ਤੋਂ ਲਗਾਤਾਰ ਸਭਿਆਚਾਰ ਦਾ ਸਰੰਖਣ ਕਰ ਰਹੀ ਹੈ। ਸਾਡੀ ਵਿਰਾਸਤ ਅਤੇ ਸੰਸਕਾਰਾਂ ਦਾ ਸਰੰਖਣ ਦੁਨੀਆ ਦੇ ਲੋਕ ਕਰਦੇ ਹਨ, ਸਾਡਾ ਦੇਸ਼ ਸਨਾਤਮ ਦੇਸ਼ ਰਿਹਾ ਹੈ।
ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਅਨਾਥ ਦਾ ਇੱਥੇ ਪਹੁੰਚਣ ‘ਤੇ ਸੂਬਾਵਾਸੀਆਂ ਵੱਲੋਂ ਸਵਾਗਤ ਕਰਦੇ ਹੋਏ ਕਿਹਾ ਕਿ ਯੋਗੀ ਅਦਿਤਅਨਾਥ ਨੇ ਉੱਤਰ ਪ੍ਰਦੇਸ਼ ਵਿਚ ਫੈਲੇ ਹੋਏ ਜੰਗਲ ਰਾਜ ਨੂੰ ਖਤਮ ਕਰਨ ਦਾ ਕੰਮ ਕੀਤਾ ਹੈ। ਅੱਜ ਇੱਥੇ ਸਾਡੀ ਭੈਣ ਸੁਰੱਖਿਅਤ ਹੈ ਅਤੇ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਲੋਕਾਂ ਨੂੰ ਸੁਰੱਖਿਆ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਇਸ ਮੌਕੇ ‘ਤੇ ਸਾਰਿਆਂ ਨੂੰ ਤਿਊਹਾਰ ਦੀਵਾਲੀ ਤੇ ਭਰਾ ਦੂਜ ਦੀ ਵੀ ਵਧਾਈ ਦਿੱਤੀ।
ਡਬਲ ਇੰਜਨ ਸਰਕਾਰ ਮੁੱਖ ਮੰਤਰੀ ਨਾਂਇਬ ਸਿੰਘ ਸੈਨੀ ਦੀ ਅਗਵਾਈ ਹੇਠ ਹਰਿਆਣਾ ਵਿਚ ਉਨੱਤੀ ਦੇ ਰਾਹ ‘ਤੇ ਲਗਾਤਾਰ ਵੱਧ ਰਹੇ – ਸੀਐਮ ਯੋਗੀ ਅਦਿਤਅਨਾਥ
ਇਸ ਮੌਕੇ ‘ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਅਨਾਥ ਨੇ ਮੌ੧ੂਦ ਸੰਤਾਂ ਤੇ ਹੋਰ ਮਾਣਯੋਗ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਸੀਂ ਆਪਣੀ ਵਿਰਾਸਤ ਦਾ ਸਰੰਖਣ ਕਰਦੇ ਹੋਏ 2047 ਤਕ ਭਾਂਰਤ ਨੂੰ ਵਿਕਸਿਤ ਬਨਾਉਣ ਲਈ ਮਿਲ ਕੇ ਕੰਮ ਕਰਨਾ ਹੈ। ਡਬਲ ਇੰਜਨ ਦੀ ਸਰਕਾਰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਹਰਿਆਣਾ ਵਿਚ ਉਨੱਤੀ ਦੇ ਰਾਹ ‘ਤੇ ਵੱਧ ਰਹੀ ਹੈ। ਉਨ੍ਹਾਂ ਨੇ ਸੂਬਾਵਾਸੀਆਂ ਵੱਲੋਂ ਹਰਿਆਣਾ ਵਿਚ ਭਾਜਪਾ ਦੀ ਤੀਜੀ ਵਾਰ ਸਰਕਾਰ ਬਨਾਉਣ ਤੇ ਮੁੱਖ ਮੰਤਰੀ ਸ੍ਰੀ ਨਾਂਇਬ ਸਿੰਘ ਸੈਨੀ ਦਾ ਮੁੜ ਮੁੱਖ ਮੰਤਰੀ ਬਨਾਉਣ ‘ਤੇ ਵਧਾਈ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਸਮਾਜ ਵਿਚ ਚੰਗੇ ਲੋਕ ਚੁਣ ਕੇ ਆਉਂਦੇ ਹਨ ਤਾਂ ਉਸ ਦੇ ਨਤੀਜੇ ਵੀ ਚੰਗੇ ਆਉਂਦੇ ਹਨ ਅਤੇ ਇਸ ਦਾ ਨਤੀਜਾ ਹਰਿਆਣਾ ਦੀ ਜਨਤਾ ਨੇ ਮੁੱਖ ਮੰਤਰੀ ਨਾਂਇਬ ਸਿੰਘ ਸੈਨੀ ਨੁੰ ਹਰਿਆਣਾ ਦਾ ਮੁੱਖ ਮੰਤਰੀ ਬਣਾ ਕੇ ਦਿੱਤਾ ਹੈ। ਨਿਸਵਾਰਥ ਭਾਵ ਨਾਲ ਕੰਮ ਕਰ ਕੇ ਵਿਕਾਸ ਦੀ ਰਾਹ ਮਜਬੂਤ ਹੁੰਦੀ ਹੈ। ਭਾਂਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਤੇ ਹੋਰ ਸੂਬਿਆਂ ਵਿਚ ਸਮਾਨ ਰੂਪ ਨਾਲ ਵਿਕਾਸ ਕਰ ਕੇ ਹਰ ਵਰਗ ਦੇ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਨਾਤਨ ਧਰਮ ਸਾਡਾ ਸੱਭ ਤੋਂ ਵੱਙਾ ਧਰਮ ਹੈ ਅਤੇ ਇਸ ਵਿਚ ਅਸੀਂ ਸੰਤਾਂ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਪ੍ਰਯਾਗਰਾਜ ਵਿਚ 13 ਜਨਵਰੀ ਤੋਂ 26 ਜਨਵਰੀ ਤਕ ਮਹਾਕੁੰਭ ਦਾ ਪ੍ਰਬੰਧ ਕੀਤਾ ਜਾਵੇਗਾ ਜਿਸ ਵਿਚ ਅਸੀਂ ਸੰਤਾਂ ਦਾ ਆਸ਼ੀਰਵਾਦ ਪ੍ਰਾਪਤ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੁਰਾਣੇ ਸਮੇਂ ਤੋਂ ਹੀ ਸੰਤਾਂ ਦੇ ਸਮੇਲਨ ਹੋ ਰਹੇ ਹਨ ਅਤੇ ਸੰਤਾਂ ਦੇ ਸਮੇਲਨ ਹੋਣ ਨਾਲ ਸਾਨੂੰ ਕਾਫੀ ਲਾਭ ਮਿਲਦਾ ਹੈ।
ਇਸ ਤੋਂ ਪਹਿਲਾਂ ਡੇਰਾ ਸਿੱਦ ਬਾਬਾ ਗਰੀਬ ਨਾਥ ਮੱਠ ਦੇ ਮਹੰਤ ਪੀਰ ਯੋਗੀ ਸ੍ਰੀ ਸ਼ੇਰਨਾਥ ਜੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸ਼ਾਲ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ‘ਤੇ ਭੰਡਾਰੇ ਦੀ ਚਾਦਰ ਦੀ ਰਸਮ ਅਦਾਇਗੀ ਵੀ ਹੋਈ। ਇਸ ਦੇ ਬਾਅਦ ਆਏ ਹੋਏ ਮਹਿਮਾਨਾਂ ਨੈ ਸਿੱਦ ਬਾਬਾ ਗਰੀਬ ਨਾਥ ਮੱਠ ਵਿਚ ਮੱਥਾ ਟੇਕਿਆ।
ਕਿਸਾਨਾਂ ਨੁੰ ਮਾਲੀ ਸਹਾਇਤਾ ਦੇ ਨਾਲ-ਨਾਲ ਪੰਚਾਇਤਾਂ ਨੂੰ ਵੀ ਦਿੱਤੇ ਜਾ ਰਹੇ ਜੀਰੋ ਬਰਨਿੰਗ ਟੀਚਾ
ਚੰਡੀਗੜ੍ਹ, 28 ਅਕਤੂਬਰ – ਹਰਿਆਣਾ ਵਿਚ ਫਸਲ ਅਵਸ਼ੇਸ਼ ਪ੍ਰਬੰਧਨ ਲਈ ਸੂਬਾ ਸਰਕਾਰ ਵੱਲੋਂ ਲਾਭਦਾਇਕ ਕਦਮ ਚੁੱਕੇ ਜਾ ਰਹੇ ਹਨ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੇ ਨਿਰਦੇਸ਼ਾਂ ਅਨੁਸਾਰ ਸਰਕਾਰ ਨੇ ਰਾਜ ਵਿਸ਼ੇਸ਼ ਯੋਜਨਾ ਲਾਗੂ ਕੀਤੀ ਹੈ, ਜਿਸ ਦੇ ਤਹਿਤ ਇਕ ਪਾਸੇ ਜਿੱਥੇ ਕਿਸਾਨਾਂ ਨੂੰ ਫਸਲ ਅਵਸ਼ੇਸ਼ ਪ੍ਰਬੰਧਨ ਲਈ ਮਾਲੀ ਸਹਾਇਤਾ ਦਿੱਤੀ ਜਾ ਰਹੀ ਹੈ ਤਾਂ ਉੱਥੇ ਦੂਜੇ ਪਾਸੇ ਪੰਚਾਇਤਾਂ ਨੂੰ ਜੀਰੋ ਬਰਨਿੰਗ ਟੀਚਾ ਦਿੱਤੇ ਜਾ ਰਹੇ ਹਨ, ਤਾਂ ਜੋ ਪਰਾਲੀ ਜਲਾਉਣ ਦੀ ਘਟਨਾਵਾਂ ‘ਤੇ ਰੋਕ ਲੱਗ ਸਕੇ। ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦਾ ਹੀ ਨਤੀਜਾ ਹੈ ਕਿ ਇਸ ਸਾਲ ਹੁਣ ਤਕ ਪਰਾਲੀ ਜਲਾਉਣ ਦੀ ਕੁੱਲ 713 ਘਟਨਾਵਾਂ ਆਈਸੀਆਰ ਵੱਲੋਂ ਦਰਜ ਕੀਤੀਆਂ ਗਈਆਂ ਹਨ, ਜੋ ਪਿਛਲੇ ਸਾਲ ਦੀ ਘਟਨਾਵਾਂ ਦੀ ਤੁਲਣਾ ਵਿਚ 29 ਫੀਸਦੀ ਘੱਟ ਹੈ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਝੋਨੇ ਦੀ ਫਸਲ ਦੀ ਕਟਾਈ ਦੇ ਬਾਅਦ ਝੋਨੇ ਦੀ ਪਰਾਲੀ ਜਲਾਉਣ ਕਾਰਨ ਨਾ ਸਿਰਫ ਹਵਾ ਪ੍ਰਦੂਸ਼ਣ ਹੁੰਦੀ ਹੈ ਸਗੋ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੁੰਦੀ ਹੈ ਅਤੇ ਕਿਸਾਨਾਂ ਦੀ ਸਿਹਤ ‘ਤੇ ਅਸਰ ਪੈਂਦਾ ਹੈ। ਇਸ ਲਈ ਸਰਕਾਰ ਵੱਲੋਂ ਪਿੰਡ ਪੱਧਰ ‘ਤੇ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਲਈ ਜਾਗਰੁਕ ਕੀਤਾ ਜਾ ਰਿਹਾ ਹੈ। ਸਰਕਾਰ ਦੇ ਯਤਨਾਂ ਦੇ ਨਤੀਜੇਵਜੋ 28 ਅਕਤੂਬਰ, 2024 ਤਕ 83,070 ਕਿ;ਹਨੲ ਨ। 7.11 ਲੱਖ ਏਕੜ ਝੋਨਾ ਖੇਤਰ ਦੇ ਪ੍ਰਬੰਧਨ ਲਈ ਰਜਿਸਟ੍ਰੇਸ਼ਣ ਕਰਾਇਆ ਹੈ। ਰਜਿਸਟ੍ਰੇਸ਼ਣ ਦੀ ਆਖੀਰੀ ਮਿੱਤੀ 20 ਨਵੰਬਰ, 2024 ਹੈ।
ਸਾਲ 2020-21 ਤੋਂ 2023-24 ਤਕ ਕਿਸਾਨਾਂ ਨੂੰ ਦਿੱਤੀ ਜਾ ਚੁੱਕੀ 223 ਕਰੋੜ ਰੁਪਏ ਦੀ ਪ੍ਰੋਤਸਾਹਨ ਰਕਮ
ਬੁਲਾਰੇ ਨੇ ਦਸਿਆ ਕਿ ਇਨ ਸੀਟੂ ਅਤੇ ਐਕਸ-ਸੀਟੂ ਪ੍ਰਬੰਧਨ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਸਿਡੀ ‘ਤੇ ਫਸਲ ਪ੍ਰਬੰਧਨ ਦੇ ਸਮੱਗਰੀ ਉਪਲਬਧ ਕਰਾਏ ਜਾ ਰਹੇ ਹਨ। ਸਾਲ 2018-19 ਤੋਂ 2024-25 ਤਕ ਕਿਸਾਨਾਂ ਨੂੰ ਕੁੱਲ 1,00,882 ਫਸਲ ਅਵਸ਼ੇਸ਼ ਪ੍ਰਬੰਧਨ ਮਸ਼ੀਨਾਂ 50 ਤੋਂ 80 ਫੀਸਦੀ ਸਬਸਿਡੀ ‘ਤੇ ਉਪਲਬਧ ਕਰਾਈ ਗਈ ਹੈ। ਚਾਲੂ ਸਾਲ ਦੌਰਾਨ ਕਿਸਾਨਾਂ ਵੱਲੋਂ 9,844 ਮਸ਼ੀਨਾਂ ਖਰੀਦੀਆਂ ਗਈਆਂ ਹਨ।
ਉਨ੍ਹਾਂ ਨੇ ਦਸਿਆ ਕਿ ਝੋਨਾ ਫਸਲ ਦੇ ਅਵਸ਼ੇਸ਼ਾਂ ਦੇ ਪ੍ਰਬੰਧਨ ਤਹਿਤ ਕਿਸਾਨਾਂ ਨੂੰ ਪ੍ਰਤੀ ਏਕੜ 1 ਹਜਾਰ ਰੁਪਏ ਦਾ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਤਹਿਤ ਝੋਨਾ ਖੇਤਰ ਵਿਚ ਹੋਰ ਫਸਲਾਂ ਨੂੰ ਅਪਨਾਉਣ ਤਹਿਤ ਪ੍ਰਤੀ ਏਕੜ 7 ਹਜਾਰ ਰੁਪਏ ਦੇ ਪ੍ਰੋਤਸਾਹਨ ਰਕਮ ਵੀ ਦਿੱਤੀ ਜਾਂਦੀ ਹੈ। ਇਸ ਸਾਲ 33,712 ਕਿਸਾਨਾਂ ਨੇ 66,1814 ਏਕੜ ਲਈ ਝੋਨੇ ਦੇ ਸਥਾਨ ‘ਤੇ ਹੋਰ ਫਸਲਾਂ ਦਾ ਵਿਕਲਪ ਚੁਣ ਕੇ ਫਸਲ ਵਿਭਿੰਨਤਾ ਦੇ ਲਈ ਪੂੰਜੀਕਰਣ ਕਰਾਇਆ ਹੈ। ਸਾਲ 2020-21 ਤੋਂ 2023-24 ਤਕ ਕਿਸਾਨਾਂ ਨੂੰ 223 ਕਰੋੜ ਰੁਪਏ ਦੀ ਪ੍ਰੋਤਸਾਹਨ ਰਕਮ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਬੁਲਾਰੇ ਨੇ ਦਸਿਆ ਕਿ ਸਰਕਾਰ ਨੇ ਝੋਨਾ ਦੀ ਸਿੱਧੀ ਬਿਜਾਈ (ਡੀਐਸਆਰ) ਤਕਨੀਕ ਅਪਨਾਉਣ ‘ਤੇ ਵੀ ਪ੍ਰਤੀ ਏਕੜ 4 ਹਜਾਰ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ੧ਾ ਰਹੀ ਹੈ। ਇੰਨ੍ਹਾਂ ਹੀ ਨਹੀਂ, ਗਾਂਸ਼ਾਲਾਵਾਂ ਨੁੰ ਵੀ ਪ੍ਰਤੀ ਏਕੜ 500 ਰੁਪਏ ਦੀ ਦਰ ਨਾਲ ਮੱਝਾਂ ਦੇ ਟ੍ਰਾਂਸਫੋਰਟ ਫੀਸ, ਵੱਧ ਤੋਂ ਵੱਧ 15,000 ਰੁਪਏ ਪ੍ਰੋਤਸਾਹਨ ਸਵਰੂਪ ਦਿੱਤਾ ਜਾ ਰਿਹਾ ਹੈ। ਪਰਾਲੀ ਦੀ ਵਰਤੋ ਲਈ ਵੱਖ-ਵੱਖ ਤਰ੍ਹਾ ਦੇ ਉਦਯੋਗ ਪਿੰਡਾਂ ਦੇ ਕੋਲ ਸਥਾਪਿਤ ਕੀਤੇ ਜਾ ਰਹੇ ਹਨ, ਤਾਂ ਜੋ ਕਿਸਾਨ ਪਰਾਲੀ ਨੁੰ ਜਲਾਉਣ ਦੀ ਥਾਂ ਵੱਧ ਆਮਦਨ ਕਮਾ ਸਕਣ।
ਰੇਡ ਜੋਨ ਪੰਚਾਇਤਾਂ ਨੂੰ ਜੀਰੋ ਬਰਨਿੰਗ ਟੀਚਾ ਹਾਸਲ ਕਰਨ ‘ਤੇ ਦਿੱਤਾ ਜਾਵੇਗਾ 1 ਲੱਖ ਰੁਪਏ ਦਾ ਪ੍ਰੋਤਸਾਹਨ
ਬੁਲਾਰੇ ਨੇ ਦਸਿਆ ਕਿ ਸਰਕਾਰ ਵੱਲੋਂ ਪਿਛਲੇ ਸਾਲ ਦੇ ਝੋਨੇ ਦੀ ਪਰਾਲੀ ਜਲਾਉਣ ਦੀ ਘਟਨਾਵਾਂ ਦੇ ਆਧਰ ‘ਤੇ ਪਿੰਡਾਂ ਨੂੰ ਰੇਡ ਜੋਨ, ਯੇਲੋ ਜੋਨ ਅਤੇ ਗ੍ਰੀਨ ਜੋਨ ਵਿਚ ਵੰਡਿਆ ਗਿਆ ਹੈ। ਰੇਡ ਅਤੇ ਯੇਲੋ ਜੋਨ ਵਿਚ ਪਿੰਡਾਂ ਵਿਚ ਪਰਾਲੀ ਜਲਾਉਣ ਦੀ ਘਟਨਾਵਾਂ ਤੇ ਰੋਕ ਲਗਾਉਣ ਲਈ ਸਰਕਾਰ ਵੱਲੋਂ ਪੰਚਾਇਤਾਂ ਨੂੰ ਵੀ ਪ੍ਰੋਤਸਾਹਨ ਰਕਮ ਦਿੱਤੀ ਜਾਵੇਗੀ। ਰੇਡ ਜੋਨ ਪੰਚਾਇਤਾਂ ਨੂੰ ਜੀਰੋ ਬਰਨਿੰਗ ਟੀਚਾ ਹਾਸਲ ਕਰਨ ‘ਤੇ 1 ਲੱਖ ਰੁਪਏ ਅਤੇ ਯੇਲੋ ਜੋਨ ਪੰਚਾਇਤੀ ਨੂੰ 50 ਹਜਾਰ ਰੁਪਏ ਦਾ ਪ੍ਰੋਤਸਾਹਨ ਦਿੱਤਾ ਜਾਵੇਗਾ।
ਉਨ੍ਹਾਂ ਨੇ ਦਸਿਆ ਕਿ ਸਰਕਾਰ ਵੱਲੋਂ ਪਰਾਲੀ ਜਲਾਉਣ ਤੋਂ ਰੋਕਨ ਲਈ ਯਤਨਾਂ ਅਤੇ ਪ੍ਰੋਤਸਾਹਨਾਂ ਦੇ ਬਾਵਜੂਦ, ਕਾਨੂੰਨ ਦਾ ਉਲੰਘਣ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ। ਹੁਣ ਤਕ ਕੁੱਲ 334 ਚਾਲਾਨ ਜਾਰੀ ਕੀਤੇ ਗਏ ਹਨ ਅਤੇ 8.45 ਲੱਖ ਰੁਪਏ ਦਾ ਜੁਰਮਾਨਾ ਕਿਸਾਨਾਂ ਤੋਂ ਵਯੁਲਿਆ ਗਿਆ ਹੈ। ਇਸ ਤੋਂ ਇਲਾਵਾ, ਹੁਣ ਤਕ ਅਜਿਹੇ ਕਿਸਾਨਾਂ ਦੇ ਖੇਤਾਂ ਦੇ ਰਿਕਾਰਡ ਵਿਚ ਕੁੱਲ 418 ਰੇਡ ਐਂਟਰੀ ਦਰਜ ਕੀਤੀਆਂ ਗਈਆਂ ਹਨ ਅਤੇ 192 ਕਿਸਾਨਾਂ ਦੇ ਖਿਲਾਫ ਪੁਲਿਸ ਕੇਸ ਦਰਜ ਕੀਤੇ ਗਏ ਹਨ।
ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕੁਰੂਕਸ਼ੇਤਰ ਵਿਚ ਸੂਬਾ ਪੱਧਰੀ ਰਤਨਾਵਲੀ ਮਹੋਤਸਵ ਵਿਚ ਕੀਤੀ ਸ਼ਿਰਕਤ
ਚੰਡੀਗੜ੍ਹ, 28 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਰਤਨਾਵਲੀ ਮਹੋਤਸਵ ਸੂਬੇ ਦੇ ਗੀਤ-ਸੰਗੀਤ, ਕਲਾ-ਸਭਿਆਚਾਰ ਨੂੰ ਲੈ ਕੇ ਨੌਜੁਆਨ ਪੀੜੀ ਨੂੰ ਜੋੜਨ ਦਾ ਇਕ ਵਿਲੱਖਣ ਸੰਗਮ ਹੈ। ਹਰਿਆਣਾ ਸੂਬਾ ਸਦਾ ਗਿਆਨ ਪਰੰਪਰਾ, ਸੰਪੂਰਨਤਾ ਅਤੇ ਯੋਧਿਆਂ ਦੀ ਵੀਰਤਾ ਦਾ ਪ੍ਰਮੁੱਖ ਕੇਂਦਰ ਰਿਹਾ ਹੈ। ਵੈਦਿਕ ਕਾਲ ਤੋਂ ਹੀ ਇਸ ਸੂਬੇ ਦਾ ਸਭਿਆਚਾਰਕ ਸੰਪੂਰਨਤਾ ਦਾ ਸਬੂਤ ਉਪਲਬਧਹੈ। ਇਸ ਵੈਦਿਕ ਕਾਲ ਦੀ ਸਭਿਆਚਾਰ ਅਤੇ ਸੰਸਕਾਰਾਂ ਨੂੰ ਰਤਨਾਵਲੀ ਮਹੋਤਸਵ ਸੇਚਣ ਦਾ ਕੰਮ ਕਰ ਰਿਹਾ ਹੈ। ਹਰਿਆਣਾ ਦੇ ਸਭਿਆਚਾਰਕ ਵਿਕਾਸ ਯਾਤਰਾ ਵਿਚ ਇਸ ਉਤਸਵ ਦੀ ਭੁਕਿਮਾ ਸੱਭ ਤੋਂ ਮਹਤੱਵਪੂਰਨ ਹੈ।
ਮੁੱਖ ਮੰਤਰੀ ਅੱਜ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਓਡੀਟੋਰਿਅਮ ਵਿਚ ਪ੍ਰਬੰਧਿਤ ਚਾਰ ਦਿਨਾਂ ਦੇ ਰਾਜ ਪੱਧਰੀ ਰਤਨਾਵਲੀ ਮਹੋਤਸਵ ਨੂੰ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ, ਸਾਬਕਾ ਮੰਤਰੀ ਸ੍ਰੀ ਸੁਭਾਸ਼ ਸੁਧਾ, ਵਾਇਸ ਚਾਂਸਲਰ ਪ੍ਰੋਫੈਸਰ ਸੋਮਨਾਥ ਸਚਦੇਵਾ ਨੇ ਕ੍ਰਾਫਟ ਮੇਲੇ ਦਾ ਵੀ ਅਵਲੋਕਨ ਕੀਤਾ।
ਮੁੱਖ ਮੰਤਰੀ ਨੇ ਸੂਬਾਵਾਸੀਆਂ ਨੂੰ ਦੀਵਾਲੀ ਸਮੇਤ ਸਾਰੇ ਤਿਊਹਾਰਾਂ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਕੁਰੂਕਸ਼ੇਤਰ ਯੂਨੀਵਰਸਿਟੀ, ਗਿਆਨ, ਵਿਗਿਆਨ, ਖੋਜ, ਕੌਸ਼ਲ ਵਿਕਾਸ, ਖੇਡ, ਕਲਾ, ਸਭਆਚਾਰ ਸਮੇਤ ਸਾਰੇ ਖੇਤਰਾਂ ਵਿਚ ਦੇਸ਼ ਦੇ ਮੋਹਰੀ ਯੂਨੀਵਰਸਿਟੀਆਂ ਵਿੱਚੋਂ ਇਕ ਹੈ। ਦੇਸ਼ ਵਿਚ ਅਜਿਹੀ ਘੱਟ ਹੀ ਯੂਨੀਵਰਸਿਟੀਆਂ ਹਨ ਜੋ ਸਿਖਿਆ ਦੇ ਨਾਲ-ਨਾਲ ਆਪਣੇ ਖੇਤਰ ਵਿਚ ਦੇਸ਼ ਦੇ ਸਭਿਆਚਾਰ ਨੂੰ ਸਹੇਜਣ ਦਾ ਕੰਮ ਕਰ ਰਹੇ ਹਨ। ਰਤਨਾਵਲੀ ਮਹੋਤਸਵ ਹਰਿਅਣਾ ਦੇ ਸਭਿਆਚਾਰਕ ਵਿਰਾਸਤ ਨੂੰ ਸਹੇਜਨ ਦਾ ਅਨੋਖਾ ਯਤਨ ਹੈ। ਪਿਛਲੇ 37 ਸਾਲਾਂ ਤੋਂ ਇਸ ਯੂਨੀਵਰਸਿਟੀ ਵਿਚ ਰਤਨਾਵਲੀ ਮਹੋਤਸਵ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸੂਬੇ ਦੇ ਗੀਤ-ਸੰਗਤੀ, ਕਲਾ, ਸਭਿਆਚਾਰ ਨੂੰ ਲੈ ਕੇ ਨੌਜੁਆਨ ਪੀੜੀ ਨੂੰ ਜੋੜਨ ਦਾ ਇਹ ਵਿਲੱਖਣ ਯਤਨ ਹੈ। ਹਰਿਆਣਾ ਦਾ ਸਭਿਆਚਾਰਕ ਵਿਕਾਸ ਯਾਤਰਾ ਵਿਚ ਇਸ ਉਤਸਵ ਦੀ ਭੁਕਿਮਾ ਸੱਭ ਤੋਂ ਮਹਤੱਵਪੂਰਨ ਹੈ। ਇਸ ਮਹੋਤਸਵ ਵਿਚ ਹਰ ਸਾਲ ਨਵੀਂ ਸ਼ੈਲੀਆਂ ਨਾਲ ਨੌਜੁਆਨਾਂ ਨੁੰ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਵੀ ਲੋਕ ਸਭਿਆਚਾਰ ਨੂੰ ਮੁੜ ਜਿੰਦਾ ਕਰਨ ਤੇ ਨੌਜੁਆਨ ਵਿਦਿਆਰਥੀਆਂ ਵਿਚ ਆਪਣੀ ਮਹਾਨ ਵਿਰਾਸਤ ‘ਤੇ ਮਾਣ ਦਾ ਭਾਵ ਲਗਾਉਣ ਵਿਚ ਰਤਨਾਵਲੀ ਮਹੋਸਤਵ ਆਪਣੇ ਸਾਰਥਕ ਭੁਕਿਮਕਾ ਨਿਭਾ ਰਿਹਾ ਹੈ। ਸਾਹਿਤ ਸੰਗੀਤ ਤੇ ਕਲਾ ਦਾ ਇਹ ਵਿਲੱਖਣ ਸੰਗਮ ਹੈ।
34 ਸ਼ੈਲੀਆਂ ਵਿਚ 3 ਹਜਾਰ ਤੋਂ ਵੱਧ ਕੁੜੀਆਂ-ਮੁੰਡੇ ਦਿਖਾ ਰਹੇ ਹਨ ਆਪਣਾ ਹੁਨਰ
ਇਸ ਮੌਕੇ ‘ਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸੋਮਨਾਥ ਸਚਦੇਵਾ ਨੇ ਮੁੱਖ ਮੰਤਰੀ ਤੇ ਹੋਰ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਲ 1985 ਵਿਚ 8 ਸ਼ੈਲੀਆਂ ਅਤੇ 300 ਕਲਾਕਾਰਾਂ ਤੋਂ ਰਤਨਾਵਲੀ ਮਹੋਤਸਵ ਦੇ ਆਗਾਜ਼ ਹੋਇਆ ਸੀ। ਅੱਜ ਇਸ ਮਹੋਤਸਵ ਦੇ ਮੰਚ ‘ਤੇ 34 ਸ਼ੈਲੀਆਂ ਵਿਚ 3000 ਤੋਂ ਵੱਧ ਕੁੜੀਆਂ-ਮੁੰਡੇ ਆਪਣੀ ਪ੍ਰਤਿਭਾ ਦਾ ਹੁਨਰ ਦਿਖਾ ਰਹੇ ਹਨ। ਇਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਸਵਾਵਲੰਬੀ ਅਤੇ ਆਤਮਨਿਰਭਰ ਬਨਾਉਣ ਦੇ ਟੀਚੇ ਨੂੰ ਲੈ ਕੇ ਅੱਗੇ ਵੱਧ ਰਿਹਾ ਹੈ। ਇਹ ਯੂਨੀਵਰਸਿਟੀ ਸੂਬੇ ਦੀ ਪਹਿਲੀ ਸਰਕਾਰੀ ਯੁਨੀਵਰਸਿਟੀ ਹੈ ਜਿਸ ਦਾ ਏ-ਪਲੱਸ-ਪਲੱਸ ਗੇ੍ਰਡ ਹੈ। ਇਹ ਯੂਨੀਵਰਸਿਟੀ ਸਿਖਿਆ , ਖੋਜ, ਖੇਡਾਂ ਵਿਚ ਦੇਸ਼ ਵਿਚ ਤੀਜੇ ਸਥਾਨ ‘ਤੇ , ਸਭਿਆਚਾਰਕ ਗਤੀਵਿਧੀਆਂ ਵਿਚ 1100 ਯੂਨੀਵਰਸਿਟੀਆਂ ਵਿਚ ਤੀਜੇ ਸਥਾਨ ‘ਤੇ ਅਤੇ 500 ਸਰਕਾਰੀ ਯੂਨੀਵਰਸਿਟੀ ਵਿਚ ਪਹਿਲੇ ਸਥਾਨ ‘ਤੇ ਹੈ।
ਚੰਡੀਗੜ੍ਹ, 28 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪਿਹੋਵਾ, ਕੁਰੂਕਸ਼ੇਤਰ , ਲਾਡਵਾ ਤੇ ਨਾਲ-ਨਾਲ ਹਰਿਦਵਾਰ ਜਾਣ ਵਾਲੇ ਲੱਖਾਂ ਲੋਕਾਂ ਦੀ ਪੁਰਾਣੀ ਮੰਗ ਨੂੰ ਪੂਰਾ ਕਰਦੇ ਹੋਏ ਪਿਹੋਵਾ ਤੋਂ ਯਮੁਨਾਨਗਰ ਤਕ ਸੜਕ ਨੂੰ ਫੋਰਲੇਨ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਕੁਰੂਕਸ਼ੇਤਰ ਅਤੇ ਲਾਡਵਾ ਵਿਚ ਵੀ ਬਾਈਪਾਸ ਬਣਾ ਕੇ ਲੋਕਾਂ ਨੂੰ ਟ੍ਰੈਫਿਕ ਜਾਮ ਵਰਗੀ ਸਮਸਿਆ ਤੋਂ ਨਿਜਾਤ ਦਿਵਾਈ ਜਾਵੇਗੀ। ਸੂਬੇ ਵਿਚ ਤੇਜ ਗਤੀ ਦੇ ਨਾਲ ਕਈ ਹਜਾਰ ਕਰੋੜ ਰੁਪਏ ਦੀ ਪਰਿਯੋਜਨਾਵਾਂ ਨੂੰ ਅਮਲੀਜਾਮਾ ਪਹਿਨਾਇਆ ਜਾਵੇਗਾ।
ਮੁੱਖ ਮੰਤਰੀ ਅੱਜ ਜਿਲ੍ਹਾ ਕੁਰੂਕਸ਼ੇਤਰ ਵਿਚ ਕਾਰਜਕਰਤਾਵਾਂ ਵੱਲੋਂ ਪ੍ਰਬੰਧਿਤ ਸਵਾਗਤ ਤੇ ਧੰਨਵਾਦ ਸਮਾਰੋਹ ਵਿਚ ਬੋਲ ਰਹੇ ਸਨ। ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਮੌਜੂਦ ਕਾਰਜਕਰਤਾਵਾਂ, ਅਧਿਕਾਰੀਆਂ ਤੇ ਖੇਤਰ ਦੀ ਸਨਮਾਨਿਤ ਜਨਤਾ ਨੂੰ ਹੱਥ ਜੋੜ ਕੇ ਸੀਸ ਨਿਵਾਉਂਦੇ ਹੋਏ ਕਮਲ ਦਾ ਫੁੱਲ ਖਿਲਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਦੀਵਾਲੀ ਅਤੇ ਭਰਾ ਦੂਜ, ਛੱਠ ਪੂ੧ਾ ਤੇ ਵਿਸ਼ਵਕਰਮਾ ਜੈਯੰਤੀ ਦੀ ਵੀ ਸਾਰਿਆਂ ਨੁੰ ਵਧਾਈ ਦਿੱਤੀ।
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਕਾਰਜਕਰਤਾਵਾਂ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਭਾਜਪਾ ਦੀ ਸੂਬੇ ਵਿਚ ਤੀਜੀ ਵਾਰ ਸਰਕਾਰ ਬਣੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਮਿਲ ਕੇ ਲਾਡਵਾ ਨੂੰ ਵਿਕਾਸ ਦੇ ਮੱਦੇਨਜਰ ਬਿਹਤਰ ਬਨਾਉਣਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਮੈਟਰੋ ਤੇ ਲੋਕਲ ਟ੍ਰੇਨਾਂ ਦਾ ਵਿਸਤਾਰ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਆਪਣੇ ਆਵਾਜਾਈ ਵਿਚ ਆਸਾਨੀ ਹੋਵੇ। ਸੂਬੇ ਵਿਚ ਜਲਦੀ ਹੀ ਅਜਿਹੇ ਬਹੁਤ ਸਾਰੀ ਸੜਕ ਪਰਿਯੋਜਨਾਵਾਂ ਤੇ ਹੋਰ ਪਰਿਯੋਜਨਾਵਾਂ ਨੂੰ ਗਤੀ ਦੇਣ ਦਾ ਕੰਮ ਕੀਤਾ ਜਾਵੇਗਾ। ਜਿਸ ਤੋ ਇੰਫ੍ਰਾਸਟਕਚਰ ਬਿਹਤਰ ਹੋਣ ਅਤੇ ਲੋਕਾਂ ਨੂੰ ਇੰਨ੍ਹਾਂ ਸਹੂਲਤਾਂ ਦਾ ਲਾਭ ਮਿਲੇ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਨਾਗਰਿਕਾਂ ਦੀ ੧ੋ ਵੀ ਸਮਸਅਿਾਵਾਂ ਅਤੇ ਕੰਮ ਹਨ ਉਨ੍ਹਾਂ ਨੁੰ ਪ੍ਰਾਥਮਿਕਤਾ ਦੇ ਆਧਾਰ ‘ਤੇ ਕਰਵਾਉਣਾ ਯਕੀਨੀ ਕੀਤਾ ਜਾਵੇਗਾ।
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਲਾਡਵਾ ਵਿਧਾਨਸਭਾ ਖੇਤਰ ਤਹਿਤ ਜਿੱਥੇ ਵੀ ਸੜਕਾਂ ਨਾਲ ਸਬੰਧਿਤ ਪੈਚ ਵਰਕ ਜਾਂ ਸੜਕਾਂ ਨੁੰ ਦਰੁਸਤ ਕੀਤਾ ਜਾਣਾ ਹੈ, ਉਸ ਕੰਮ ਨੂੰ ਜਲਦੀ ਤੋਂ ਜਲਦੀ ਕਰਵਾਉਣਾ ਯਕੀਨੀ ਕਰਨ। ਉਨ੍ਹਾਂ ਨੇ ਕਿਹਾ ਕਿ ਹਰ ਨਾਗਰਿਕ ਦੀ ਸਮਸਿਆ ਦਾ ਹੱਲ ਕਰਨਾ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ ਅਤੇ ਜਨਤਾ ਲਈ 24 ਘੰਟੇ ਸਾਡੇ ਦਰਵਾਜੇ ਖੁੱਲੇ ਹਨ।
ਉਨ੍ਹਾਂ ਨੇ ਕਿਹਾ ਕਿ ਜਿੰਦਾਂ ਹੀ ਸਮੇਂ ਮਿਲੇਗਾ ਊਹ ਲਾਡਵਾ ਦੇ ਹਰੇ ਵਾਰਡ, ਪਿੰਡ, ਮੋਹੱਲ ਵਿਚ ਜਾ ਕੇ ਜਨਤਾ ਦਾ ਇੱਥੋਂ ਕਮਲ ਦਾ ਫੁੱਲ ਖਿਲਾਉਣ ਲਈ ਧੰਨਵਾਦ ਵੀ ਕਰਣਗੇ। ਉਨ੍ਹਾਂ ਨੇ ਸਾਰੇ ਕਾਰਜਕਰਤਾਵਾਂ, ਅਧਿਕਾਰੀਆਂ, ਡਿਵੀਜਨਲ ਪ੍ਰਮੁੱਖ ਨੂੰ ਕਿਹਾ ਕਿ ਭਾਜਪਾ ਵੱਲੋਂ ਆਨਲਾਇਨ ਭਾਜਪਾ ਦੀ ਪ੍ਰਾਥਮਿਕ ਮੈਂਬਰ ਬਨਾਉਣ ਦੀ ਮੁਹਿਮ ਚਲਾਈ ਗਈ ਹੈ। ਹਰ ਬੂਥ ‘ਤੇ ਸਮਾਜ ਦੇ ਹਰ ਵਰਗ ਨੂੰ ਧਿਆਨ ਵਿਚ ਰੱਖਦੇ ਹੋਏ ਘੱਟ ਤੋਂ ਘੱਟ 300 ਲੋਕਾਂ ਨੁੰ ਇਸ ਮੁਹਿਮ ਨਾਲ ਜੋੜਨਾ ਹੈ।
ਇਸ ਮੌਕੇ ‘ਤੇ ਸਾਬਕਾ ਮੰਤਰੀ ਸੁਭਾਸ਼ ਸੁਧਾ, ਡਿਪਟੀ ਕਮਿਸ਼ਨਰ ਰਾਜੇਸ਼ ਜੋਗਪਾਲ, ਪੁਲਿਸ ਸੁਪਰਡੈਂਟ ਵਰੁਣ ਸਿੰਗਲਾ ਸਮੇਤ ਹੋਰ ਮਾਣਯੋਗ ਲੋਕ ਮੌਜੂਦ ਸਨ।
ਝੋਨਾ ਤੇ ਬਾਜਰਾ ਦੀ ਖਰੀਦ ਲਈ ਕਿਸਾਨਾਂ ਨੂੰ ਹੁਣ ਤਕ 8931 ਕਰੋੜ ਦਾ ਭੁਗਤਾਨ
ਚੰਡੀਗੜ੍ਹ, 28 ਅਕਤੂਬਰ – ਹਰਿਆਣਾ ਵਿਚ ਝੋਨਾ ਅਤੇ ਬਾਜਰਾ ਦੀ ਫਸਲਾਂ ਦੀ ਖਰੀਦ ਪ੍ਰਕ੍ਰਿਆ ਸੁਚਾਰੂ ਰੂਪ ਨਾਲ ਜਾਰੀ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੇ ਨਿਰਦੇਸ਼ਾਂ ਅਨੂਸਾਰ ਕਿਸਾਨਾਂ ਦੀ ਫਸਲ ਦੇ ਇਕ-ਇਕ ਦਾਨੇ ਦੀ ਐਮਐਸਪੀ ਤੇ ਖਰੀਦ ਯਕੀਨੀ ਕੀਤੀ ਜਾ ਰਹੀ ਹੈ। ਕਿਸਾਨਾਂ ਦੇ ਹਿੱਤਾ ਨੂੰ ਧਿਆਨ ਵਿਚ ਰੱਖਦੇ ਹੋਏ ਸੂਬਾ ਸਰਕਾਰ ਫਸਲ ਖਰੀਦ ਦਾ ਪੈਸਾ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਭੇਜ ਰਹੀ ਹੈ। ਹੁਣ ਤਕ ਝੋਨ ਅਤੇ ਬਾਜਰਾ ਕਿਸਾਨਾਂ ਨੂੰ 8931 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਜਿਸ ਵਿਚ 8084 ਕਰੋੜ ਰੁਪਏ ਝੋਨਾ ਕਿਸਾਨਾਂ ਨੂੰ ਅਤੇ 847 ਕਰੋੜ ਰੁਪਏ ਬਾਜਰਾ ਕਿਸਾਨਾਂ ਨੂੰ ਭੁਗਤਾਨ ਕੀਤਾ ਜਾ ਚੁੱਕਾ ਹੈ।
ਖੁਰਾਕ ਅਤੇ ਸਪਲਾਈ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਖਰੀਦ ਸੀਜਨ ਦੇ ਦੌਰਾਨ ਮੰਡੀਆਂ ਵਿਚ ਝੋਨਾ ਤੇ ਬਾਜਰੇ ਦੀ ਖਰੀਦ ਸੁਚਾਰੂ ਰੂਪ ਨਾਲ ਜਾਰੀ ਹੈ। ਹੁਣ ਤਕ ਵੱਖ-ਵੱਖ ਮੰਡੀਆਂ ਵਿਚ 4550473 ਮੀਟ੍ਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ। ਕੁੱਲ ਆਮਦ ਵਿੱਚੋਂ 4302418 ਮੀਟਿ੍ਰੰਕ ਟਨ ਝੋਨੇ ਦੀ ਖਰੀਦ ਏਜੰਸੀਆਂ ਵੱਲੋਂ ਐਮਐਸਪੀ ‘ਤੇ ਕੀਤੀ ੧ਾ ਚੁੱਕੀ ਹੈ। ਮੰਡੀਆਂ ਤੋਂ ਝੋਨੇ ਦਾ ਲਗਾਤਾਰ ਉਠਾਨ ਵੀ ਯਕੀਨੀ ਕੀਤਾ ਜਾ ਰਿਹਾ ਹੈ। ਉੱਥੇ , ਹੁਣ ਤਕ ਵੱਖ-ਵੱਖ ਮੰਡੀਆਂ ਵਿਚ 430193 ਮੀਟ੍ਰਿਕ ਟਨ ਬਾਜਰਾ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 417771 ਮੀਟ੍ਰਿਕ ਟਨ ਬਾਜਰਾ ਦੀ ਐਮਐਸਪੀ ‘ਤੇ ਖਰੀਦਿਆਂ ਵੀ ਜਾ ਚੁੱਕਾ ਹੈ।
ਬੁਲਾਰੇ ਨੇ ਦਸਿਆ ਕਿ ਇਸ ਵਾਰ ਕਿਸਾਨਾਂ ਨੂੰ ਫਸਲ ਵੇਚਣ ਵਿਚ ਕੋਈ ਪਰੇਸ਼ਾਨੀ ਨਾ ਆਵੇ ਤਾਂਹੀ ਉਨ੍ਹਾਂ ਨੁੰ ਮੰਡੀਆਂ ਵਿਚ ਐਂਟਰੀ ਲਈ ਇੰਤਜਾਰ ਨਾ ਕਰਨਾ ਪਵੇ, ਇਸ ਦੇ ਲਈ ਵਿਭਾਗ ਨੇ ਆਨਲਾਇਨ ਗੇਟ ਪਾਸ ਦੀ ਸਹੂਲਤ ਉਪਲਬਧ ਕਰਵਾਈ ਹੈ। ਸਰਕਾਰ ਆਮ ਝੋਨਾ ਲਈ 2300 ਰੁਪਏ ਪ੍ਰਤੀ ਕੁਇੰਟਲ ਅਤੇ ਗੇ੍ਰਡ-ਏ ਝੋਨਾ ਦੇ ਲਈ 2320 ਰੁਪਏ ਪ੍ਰਤੀ ਕੁਇੰਟਲ ਘੱਟੋ ਘੱਟ ਸਹਾਇਕ ਮੁੱਲ ਦੇ ਰਹੀ ਹੈ। ਸੀਨੀਅਰ ਅਧਿਕਾਰੀਆਂ ਵੱਲੋਂ ਪੂਰੀ ਖਰੀਦ ਪ੍ਰਕ੍ਰਿਆ ‘ਤੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ।
ਕੁਰੂਕਸ਼ੇਤਰ ਵਿਚ ਹੋਈ ਝੋਨੇ ਦੀ ਸੱਭ ਤੋਂ ਵੱਧ ਖਰੀਦ
ਉਨ੍ਹਾਂ ਨੇ ਦਸਿਆ ਕਿ ਕੁਰੂਕਸ਼ੇਤਰ ਜਿਲ੍ਹਾ ਦੀ ਮੰਡੀਆਂ ਵਿਚ 962575 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ 935423 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਇਸ ਤਰ੍ਹਾ, ਕਰਨਾਲ ਜਿਲ੍ਹੇ ਦੀ ਮੰਡੀਆਂ ਵਿਚ 808728 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ ਅਤੇ 7,94,323 ਮੀਟ੍ਰਿਕ ਟਨ ਦੀ ਖਰੀਦ ਹੋਈ ਹੈ। ਕੈਥਲ ਜਿਲ੍ਹੇ ਵਿਚ 7,86,955 ਮੀਟ੍ਰਿਕ ਟਨ ਝੋਨਾ ਮੰਡੀਆਂ ਵਿਚ ਆਇਆ ਹੈ, ਜਿਸ ਵਿੱਚੋਂ 772039 ਮੀਟ੍ਰਿਕ ਟਨ ਖਰੀਦਿਆ ਗਿਆ ਹੈ। ਅੰਬਾਲਾ ਜਿਲ੍ਹੇ ਵਿਚ 519087 ਮੀਟ੍ਰਿਕ ਟਨ ਆਮਦ ਵਿੱਚੋਂ 474075 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋਈ ਹੈ। ਯਮੁਨਾਨਗਰ ਜਿਲ੍ਹੈ ਦੀ ਮੰਡੀਆਂ ਵਿਚ 513520 ਮੀਟ੍ਰਿਕ ਟਨ ਵਿੱਚੋਂ 480191 ਮੀਟ੍ਰਿਕ ਟਨ ਅਤੇ ਫਤਿਹਾਬਾਦ ਵਿਚ 459677 ਮੀਟ੍ਰਿਕ ਟਨ ਵਿੱਚੋਂ 409851 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਇਸ ਤੋਂ ਇਲਾਵਾ, ਜੀਂਦ ਜਿਲ੍ਹੇ ਦੀ ਮੰਡੀਆਂ ਵਿਚ 173479 ਮੀਟ੍ਰਿਕ ਟਨ ਵਿੱਚੋਂ 158599 ਮੀਟ੍ਰਿਕ ਟਨ, ਸਿਰਸਾ ਜਿਲ੍ਹੇ ਵਿਚ 141838 ਮੀਟ੍ਰਿਕ ਟਨ ਵਿੱਚੋਂ 115694 ਮੀਟ੍ਰਿਕ ਟਨ ਅਤੇ ਪੰਚਕੂਲਾ ਜਿਲ੍ਹੇ ਵਿਚ 82021 ਮੀਟ੍ਰਿਕ ਟਨ ਵਿੱਚੋਂ 71091 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਮਹੇਂਦਰਗੜ੍ਹ ਵਿਚ ਬਾਜਰੇ ਦੀ ਸੱਭ ਤੋਂ ਵੱਧ ਆਮਦ ਤੇ ਖਰੀਦ
ਖੁਰਾਕ ਅਤੇ ਸਪਲਾਈ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਹੇਂਦਰਗੜ੍ਹ ਜਿਲ੍ਹੇ ਦੀ ਵੱਖ-ਵੱਖ ਮੰਡੀਆਂ ਵਿਚ 106732 ਮੀਟ੍ਰਿਕ ਟਨ ਬਾਜਰਾ ਆ ਚੁੱਕਾ ਹੈ, ਜਿਸ ਵਿੱਚੋਂ 105841 ਮੀਟ੍ਰਿਕ ਟਨ ਦੀ ਖਰੀਦ ਹੋ ਚੁੱਕੀ ਹੈ। ਇਸੀ ਤਰ੍ਹਾ, ਰਿਵਾੜੀ ਜਿਲ੍ਹੈ ਦੀ ਵੱਖ-ਵੱਖ ਮੰਡੀਆਂ 95130 ਮੀਟ੍ਰਿਕ ਟਨ ਬਾਜਰਾ ਆ ਚੁੱਕਾ ਹੈ, ਜਿਸ ਵਿੱਚੋਂ 94,115 ਮੀਟ੍ਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਭਿਵਾਨੀ ਵਿਚ 68545 ਮੀਟ੍ਰਿਕ ਟਨ ਦੀ ਆਮਦ ਵਿੱਚੋਂ 65780 ਮੀਟ੍ਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ।
Leave a Reply