ਸੰਨਦੀਪ ਸਿੰਘ ਨੂੰ ਬਣਾਇਆ ਗਿਆ ਮੰਚ ਵੱਲੋਂ ਜ਼ਿਲ੍ਹਾ ਚੇਅਰਮੈਨ ਬੁੱਧੀਜੀਵੀ ਸੈੱਲ – ਡਾਕਟਰ ਖੇੜਾ 

ਸਾਹਨੇਵਾਲ (ਪੱਤਰਕਾਰ )ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਵੱਲੋਂ  ਸਾਹਨੇਵਾਲ ਸੀਨੀਅਰ ਸਿਟੀਜਨ ਦੇ ਮੀਟਿੰਗ ਹਾਲ ਵਿਚ ਇਕ ਮੀਟਿੰਗ ਜਸਵੀਰ ਸਿੰਘ ਚੀਫ਼ ਮੀਡੀਆ ਕੰਟਰੋਲਰ ਦੀ ਪ੍ਰਧਾਨਗੀ ਹੇਠ ਕਰਵਾਈ ਗਈ । ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਵਰਿੰਦਰ ਕੌਰ ਕੌਮੀ ਜਨਰਲ ਸਕੱਤਰ ਇਸਤਰੀ ਵਿੰਗ ਅਤੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਜ਼ਿਲ੍ਹਾ ਮੀਟਿੰਗ ਵਿੱਚ ਸੰਸਥਾ ਵੱਲੋਂ ਸੰਨਦੀਪ ਸਿੰਘ ਨੂੰ ਜ਼ਿਲ੍ਹਾ ਚੇਅਰਮੈਨ ਬੁੱਧੀਜੀਵੀ ਸੈੱਲ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਸੇਵੀ ਲੋਕ ਧੜਾਧੜ ਮੰਚ ਨਾਲ ਜੁੜਦੇ ਜਾ ਰਹੇ ਹਨ ਕਿਉਂਕਿ ਮਨੁੱਖੀ ਅਧਿਕਾਰ ਮੰਚ ਨੂੰ ਸਮਾਜ ਵਿੱਚ ਵਿਚਰਦਿਆਂ ਦੋ ਦਹਾਕਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ ‌।
ਸੰਸਥਾ ਵੱਲੋਂ ਹਰ ਸਾਲ ਦੀ ਤਰ੍ਹਾਂ ਡਾਇਰੀ, ਕਲੰਡਰ ਅਤੇ ਮੈਗਜ਼ੀਨ ਛੁਪਵਾ ਕੇ ਦਸੰਬਰ 2024 ਵਿੱਚ ਰਿਲੀਜ਼ ਕੀਤੇ ਜਾ ਰਹੇ ਹਨ। ਇਨ੍ਹਾਂ ਨੂੰ ਤਿਆਰ ਕਰਨ ਦੀ ਤਿਆਰੀ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ‌। ਨਵੇ ਬਣੇ ਚੇਅਰਮੈਨ ਨੇ ਕਿਹਾ ਕਿ ਜੋ ਮੈਨੂੰ ਸੰਸਥਾ ਵੱਲੋਂ ਜ਼ੁਮੇਵਾਰੀ ਦਿੱਤੀ ਗਈ ਹੈ ਮੈਂ ਉਸਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ ‌। ਹੋਰਨਾਂ ਤੋਂ ਇਲਾਵਾ ਪਰਮਜੀਤ ਕੌਰ ਚੇਅਰਪਰਸਨ ਇਸਤਰੀ ਵਿੰਗ , ਬਲਵਿੰਦਰ ਸਿੰਘ, ਬਲਜਿੰਦਰ ਸਿੰਘ, ਬਲਜੀਤ ਕੌਰ, ਸੰਪੂਰਨ ਸਿੰਘ, ਬੀਰਬਲ ਸਿੰਘ  ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Leave a Reply

Your email address will not be published.


*