ਥਾਣਾ ਮਕਬੂਲਪੁਰਾ ਵੱਲੋਂ ਰਾਹ ਜਾਂਦੀ ਲੜਕੀ ਪਾਸੋਂ ਪਰਸ ਖੋਹ ਕਰਨ ਵਾਲੇ ਕਾਬੂ 

ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ
ਅੰਮ੍ਰਿਤਸਰ
ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਤੇ ਹਰਪਾਲ ਸਿੰਘ ਏ.ਡੀ.ਸੀ.ਪੀ ਸਿਟੀ-3 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਗੁਰਿੰਦਰਬੀਰ ਸਿੰਘ ਏ.ਸੀ.ਪੀ. ਪੂਰਬੀ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਮਕਬੂਲਪੁਰਾ ਅੰਮ੍ਰਿਤਸਰ ਦੇ ਇੰਸਪੈਕਟਰ ਹਰਪ੍ਰਕਾਸ਼ ਸਿੰਘ ਦੀ ਪੁਲਿਸ ਪਾਰਟੀ ਏ.ਐਸ.ਆਈ ਗੁਰਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਸਨੈਚਿੰਗ ਕਰਨ ਵਾਲੇ ਤਿੰਨੇ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਹੈ।
ਇਹ ਮੁਕੱਦਮਾਂ ਮੁਦੱਈ ਮਨਦੀਪ ਕੌਰ ਵਾਸੀ ਅੰਮ੍ਰਿਤਸਰ ਵੱਲੋਂ ਦਰਜ ਕਰਵਾਇਆ ਗਿਆ ਕਿ ਉਹ ਇੱਕ ਕਾਰ ਏਜੰਸੀ ਨੇੜੇ ਤਾਰਾ ਵਾਲਾ ਪੁੱਲ ਅੰਮ੍ਰਿਤਸਰ ਵਿਖੇ ਨੋਕਰੀ ਕਰਦੀ ਹੈǀ ਉਹ ਮਿਤੀ 24-10-2024 ਨੂੰ ਵਕਤ ਕਰੀਬ ਸ਼ਾਮ 5:00 ਵਜ਼ੇ ਆਪਣੀ ਡਿਊਟੀ ਤੋਂ ਘਰ ਨੂੰ ਪੈਦਲ ਜਾਂ ਰਹੀ ਸੀ। ਜਦ ਉਹ ਆਪਣੇ ਘਰ ਦੇ ਲਾਗੇ ਗਲੀ ਵਿੱਚ ਪਹੁੰਚੀ ਤਾਂ ਪਿੱਛੋਂ ਐਕਟਿਵਾ ਪਰ ਤਿੰਨ ਨਾਮਲੂਮ ਵਿਅਕਤੀ ਆਏ ਤੇ ਉਸਦੇ ਹੱਥ ਵਿੱਚ ਫ਼ੜਿਆ ਪਰਸ ਖੋਹ ਕੇ ਲੈ ਗਏ। ਪਰਸ ਵਿੱਚ 1800/- ਰੁਪਏ ਤੇ ਹੋਰ ਜ਼ਰੂਰੀ ਕਾਗਜ਼ਾਤ ਸਨ। ਜਿਸਤੇ ਮੁਕੱਦਮਾਂ ਨੰਬਰ 120 ਮਿਤੀ 25-10-2024 ਜੁਰਮ 304(2),3(5) ਬੀ.ਐਨ.ਐਸ ਐਕਟ ਅਧੀਨ ਥਾਣਾ ਮਕਬੂਲਪੁਰਾ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ।
ਪੁਲਿਸ ਟੀਮ ਵੱਲੋਂ ਬਹੁਤ ਹੀ ਮੂਸ਼ਤੈਦੀ ਨਾਲ ਮੁਕੱਦਮੇ ਦੀ ਜ਼ਾਂਚ ਹਰ ਪਹਿਲੂ ਤੋਂ ਕਰਨ ਤੇ ਲੜਕੀ ਪਾਸੋਂ ਪਰਸ ਖੋਹ ਕਰਨ ਵਾਲੇ ਤਿੰਨੇ ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਲਾਭ ਸਿੰਘ ਵਾਸੀ ਮਕਾਨ ਨੰਬਰ 44, ਰਾਂਝੇ ਦੀ ਹਵੇਲੀ ਅੰਮ੍ਰਿਤਸਰ, ਹਰਪ੍ਰੀਤ ਸਿੰਘ ਉਰਫ਼ ਹਨੀ ਪੁੱਤਰ ਭੁਪਿੰਦਰ ਸਿੰਘ ਵਾਸੀ ਮਕਾਨ ਨੰਬਰ 125, ਰਾਂਝੇ ਦੀ ਹਵੇਲੀ ਅੰਮ੍ਰਿਤਸਰ ਅਤੇ ਸੁਰਿੰਦਰ ਸਿੰਘ ਉਰਫ਼ ਸ਼ਿੰਦਾ ਪੁੱਤਰ ਜੋਗਿੰਦਰ ਸਿੰਘ ਵਾਸੀ ਗਲੀ ਨੰਬਰ 5, ਟਾਹਲੀ ਵਾਲਾ ਚੌਂਕ, ਸੁਲਤਾਨਵਿੰਡ ਰੋਡ, ਅੰਮ੍ਰਿਤਸ਼ਰ ਨੂੰ ਕਾਬੂ ਕਰਕੇ ਖੋਹਸੁਦਾ ਪਰਸ, 1800/-ਰੁਪਏ ਅਤੇ ਵਾਰਦਾਤ ਸਮੇਂ ਵਰਤੀ ਐਕਟੀਵਾ ਸਕੂਟਰੀ ਵੀ ਬ੍ਰਾਮਦ ਕੀਤੀ ਗਈ ਹੈ। ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

Leave a Reply

Your email address will not be published.


*