ਪੰਜਾਬ ‘ਚ ਹੈਰੋਇਨ ਦੀ ਸਭ ਤੋਂ ਵੱਡੀ 500 ਕਰੋੜ ਤੋਂ ਉੱਪਰ ਦੀ ਖੇਪ ਬ੍ਰਾਮਦ 

ਰਣਜੀਤ ਸਿੰਘ ਮਸੌਣ/ਜੋਗਾ ਸਿੰਘ ਰਾਜਪੂਤ
ਪੰਜਾਬ ਪੁਲਿਸ ਨੂੰ ਅੱਜ ਉਸ ਵੇਲੇ ਸਭ ਤੋਂ ਵੱਡੀ ਕਾਮਯਾਬੀ ਹਾਸਲ ਹੋਈ, ਜਦੋਂ 500 ਕਰੋੜ ਤੋਂ ਉਪਰ ਦੀ 105 ਕਿੱਲੋ ਹੈਰੋਇਨ, 31.93 ਕੈਫ਼ੀਨ ਐਨਹਾਈਡ੍ਰਸ ਅਤੇ ਨਜਾਇਜ਼ ਅਸਲਾ ਬਰਾਮਦ ਕੀਤਾ। ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸ਼ਕਰੀ ਕਰਦੇ ਗਰੋਹ ਦਾ ਪਰਦਾਫਾਸ਼ ਕਰਦਿਆਂ ਵਿਦੇਸ਼ ਰਹਿੰਦੇ ਤਸਕਰ ਨਵਪ੍ਰੀਤ ਸਿੰਘ ਉਰਫ਼ ਨਵ ਭੁੱਲਰ ਦੇ ਦੋ ਸਹਿਯੋਗੀਆਂ ਨਵਜੋਤ ਸਿੰਘ ਬਾਬਾ ਬਕਾਲਾ ਤੇ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 105 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ 500 ਕਰੋੜ ਰੁਪਏ ਤੋਂ ਵੱਧ ਦੀ ਦੱਸੀ ਜਾਂ ਰਹੀ ਹੈ। ਮੁਲਜ਼ਮ ਨਵਜੋਤ ਸਿੰਘ ਦੇ ਕਥਿਤ ਕਾਂਗਰਸੀ ਆਗੂਆਂ ਨਾਲ ਸਬੰਧ ਦੱਸੇ ਜਾਂਦੇ ਹਨ।
ਉਧਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਉਪਰੋਕਤ ਗ੍ਰਿਫ਼ਤਾਰੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਡੀਜੀਪੀ ਗੋਰਵ ਯਾਦਵ ਨੇ ‘ਐਕਸ’ ਉੱਤੇ ਇੱਕ ਪੋਸਟ ਵਿੱਚ ਦੱਸਿਆ ਕਿ, ‘‘ਪੰਜਾਬ ਵਿੱਚ ਖੁਫ਼ੀਆ ਅਪਰੇਸ਼ਨ ਦੌਰਾਨ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸ਼ਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਵਿਦੇਸ਼ ਰਹਿੰਦੇ ਤਸਕਰ ਨਵਪ੍ਰੀਤ ਸਿੰਘ ਉਰਫ਼ ਨਵ ਭੁੱਲਰ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ 105 ਕਿੱਲੋਗ੍ਰਾਮ ਹੈਰੋਇਨ, 31.93 ਕਿੱਲੋ ਕੈਫ਼ੀਨ ਐਨਹਾਈਡਰਸ, 17 ਕਿੱਲੋ ਡੀਐੱਮਆਰ, ਪੰਜ ਵਿਦੇਸ਼ੀ ਪਿਸਤੌਲ ਤੇ ਇੱਕ ਦੇਸੀ ਕੱਟਾ ਬਰਾਮਦ ਹੋਇਆ ਹੈ।’’ ਡੀਜੀਪੀ ਨੇ ਦੱਸਿਆ, ‘‘ਟਾਇਰਾਂ ਦੇ ਵੱਡੇ ਰਬੜ ਟਿਊਬ ਵੀ ਬਰਾਮਦ ਕੀਤੇ ਗਏ। ਜਿਸ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਤੋਂ ਨਸ਼ੀਲਾ ਪਦਾਰਥ ਲਿਆਉਣ ਲਈ ਸਮੁੰਦਰੀ ਰਸਤਾ ਵਰਤਿਆ ਜਾਂਦਾ ਸੀ।
ਇਸ ਸਾਰੀ ਨਸ਼ੇ ਦੀ ਖੇਪ ਦੀ ਪਾਕਿਸਤਾਨ ਤੋਂ ਤਸ਼ਕਰੀ ਕੀਤੀ ਗਈ ਸੀ। ਪੁਲਿਸ ਥਾਣਾ ਐਸਐਸਉਸੀ ਅੰਮ੍ਰਿਤਸਰ ਵਿਖੇ ਐੱਫ.ਆਈ.ਆਰ. ਦਰਜ ਕੀਤੀ ਗਈ, ਪੂਰੇ ਨੈੱਟਵਰਕ ਨੂੰ ਖ਼ਤਮ ਕਰਨ ਲਈ ਅਗਲੇਰੀ ਜਾਂਚ ਚੱਲ ਰਹੀ ਹੈ।

Leave a Reply

Your email address will not be published.


*