ਹਰਿਆਣਾ ਨਿਊਜ਼

ਅੰਤੋਂਦੇਯ ਲਈ ਸ੍ਰਿਜਨਾਤਮਕ ਕੰਮ ਕਰਨ ਅਧਿਕਾਰੀ – ਸ਼ਰੂਤੀ ਚੌਧਰੀ

ਚੰਡੀਗੜ੍ਹ, 26 ਅਕਤੂਬਰ –  ਹਰਿਆਣਾ ਦੀ ਸਿੰਚਾਈ ਅਤੇ ਜਲ ਸੰਸਾਧਨ ਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਮੰਤਰੀ ਸ਼ਰੂਤੀ ਚੌਧਰੀ ਨੇ ਅੱਜ ਆਪਣੇ ਦਫਤਰ ਵਿਚ ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਬੈਕ ਟੂ ਬੈਕ ਮੀਟਿੰਗ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨਾਲ ਸੂਬ ਤੇ ਕੇਂਦਰ ਸਰਕਾਰ ਦੀ ਯੋਜਨਾਵਾਂ ਦੀ ਜਾਣਕਾਰੀ ਹਾਸਲ ਕਰ ਨਿਰਦੇਸ਼ ਦਿੱਤੇ ਕਿ ਚਾਲੂ ਪਰਿਯੋਜਨਾਵਾਂ ਦੀ ਜਿਲ੍ਹਾ ਅਨੁਸਾਰ ਸਥਿਤੀ, ਕੰਮ ਪੂਰਾ ਸ਼ੁਰੂ ਹੋਣ ਤੇ ਉਸ ਦੇ ਪੂਰਾ ਹੋਣੇ ਦੀ ਡੈਡਲਾਇਨ ਦੀ ਰਿਪੋਰਟ ਸੌਂਪਣ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਮੁੱਖ ਮੰਤਰੀ ਨਾਇਬ ਸੈਨੀ ਦੀ ਅਗਵਾਈ ਹੇਠ ਸਰਕਾਰ ਦਾ ਆਖੀਰੀ ਲਾਇਨ ਵਿਚ ਖੜੇ ਲੋਕਾਂ ਦੇ ਵਿਕਾਸ ਦਾ ਟੀਚਾ ਹੈ। ਅਜਿਹੇ ਵਿਚ ਅਧਿਕਾਰੀ ਲਕੀਰ ਦੇ ਫਕੀਰ ਨਾ ਬਣ ਕੇ ਜਮੀਨੀ ਪੱਧਰ ਤੇ ਸ੍ਰਿਜਨਾਤਮਕ ਕੰਮ ਕਰਨ।

          ਮੰਤਰੀ ਸ਼ਰੂਤੀ ਚੌਧਰੀ ਨੇ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਵਿਚ ਜੋਰ ਦਿੰਦੇ ਹੋਏ ਕਿਹਾ ਕਿ ਕਿਸਾਨ ਨੂੰ ਸਿੰਚਾਈ ਲਈ ਸਮਾਨ ਰੂਪ ਨਾਲ ਪਾਣੀ ਉਪਲਬਧ ਹੋਣਾ ਚਾਹੀਦਾ ਹੈ। ਨਾਲ ਹੀ ਅਧਿਕਾਰੀ ਗੰਭੀਰਤਾ ਨਾਲ ਯਤਨ ਕਰਨ ਕਿ ਹਰਿਆਣਾ ਦੇ ਲੋਕਾਂ ਨੂੰ ਨਹਿਰੀ ਪੇਯਜਲ ਪਰਿਯੋਜਨਾਵਾਂ ਤੋਂ ਪੀਣ ਦਾ ਪਾਣੀ ਕਾਫੀ ਗਿਣਤੀ ਵਿਚ ਯਕੀਨੀ ਹੋ ਸਕੇ। ਤਾਂ ਜੋ ਉਨ੍ਹਾਂ ਨੂੰ ਕੈਂਸਰ ਵਰਗੀ ਬੀਮਾਰੀਆਂ ਤੋਂ ਬਚਾਇਆ ਜਾ ਸਕੇ। ਇਸ ਦੇ ਲਈ ਕਿਸੇ ਖੇਤਰ ਵਿਸ਼ੇਸ਼ ਤੇ ਜੋਰ ਦੇਣ ਦੀ ਥਾਂ ਪੂਰੇ ਸੂਬੇ ਵਿਚ ਸਮਾਨ ਰੂਪ ਨਾਲ ਕੰਮ ਕੀਤਾ ਜਾਵੇ। ਉਨ੍ਹਾਂ ਨੇ ਕਦੀਆਂ, ਨਹਿਰਾਂ, ਭੂਜਲ, ਬਰਸਾਤ ਦੇ ਪਾਣੀ ਦੀ ਉਪਲਬਧਤਾ ਦੇ ਹਿਸਾਬ ਨਾਲ ਪਾਣੀ ਦੇ ਮਸਾਨ ਵੇਰਵਾ, ਬਿਨ੍ਹਾਂ ਰੁਕਾਵਟ ਰੂਪ ਨਾਲ ਪੇਯਜਲ ਪਰਿਯੋਜਨਾਵਾਂ ਣੇ ਪਾਣੀ ਉਪਨਬਧ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਬੀਬੀਐਮਬੀ ਵਿਚ ਹਰਿਆਣਾ ਦੇ ਖਾਲੀ ਨਦੀ ਦੀ ਵੀ ਜਾਣਕਾਰੀ ਹਾਸਲ ਕੀਤੀ। ਨਾਲ ਹੀ ਭਾਖੜਾ, ਯਮੁਨਾ ਨਹਿਰੀ ਪਾਣੀ ਵੇਰਵਾ ਵਿਵਸਕਾ, ਦੱਖਣ ਹਰਿਆਣਾ ਵਿਚ ਲਿਫਟ  ਤੋਂ ਪਾਣੀ ਵੇਰਵਾ ਵਿਵਸਥਾ, ਗੁਰੂਗ੍ਰਾਮ ਤੇ ਮੇਵਾਤ ਜਲ ਸਪਲਾਈ ਵਿਵਸਥਾ, ਪੰਜਾਬ, ਰਾਜਸਤਾਨ, ਹਿਮਾਚਲ ਪ੍ਰਦੇਸ਼ , ਦਿੱਲੀ ਦੇ ਨਾਲ ਸਾਂਝਾ ਪਾਣੀ ਪਰਿਯੋਜਨਾਵਾਂ ਦੇ ਲਾਗੂ ਕਰਨ ਵਿਚ ਤੇਜੀ ਲਿਆਉਣ ਤੇ ਤਾਲਮੇਲ ਬਣਾ ਕੇ ਸੂਬੇ ਦੇ ਲੋਕਾਂ ਦਾ ਹਿੱਤ ਸੱਭ ਤੋਂ ਉੱਪਰ ਰੱਖਣ ਦੇ ਨਿਰਦੇਸ਼ ਦਿੱਤੇ। ਮੰਤਰੀ ਨੇ ਪਾਣੀ ਦੇ ਵੰਡ ਵਿਚ ਵਰਤੋ ਕੀਤੇ ਜਾ ਰਹੇ ਰੀਅਲ ਟਾਇਮ ਮਾਨੀਟਰਿੰਗ ਸਿਸਟਮ ਦੀ ਅਪਡੇਟ ਰਿਪੋਰਟ ਤਲਬ ਕੀਤੀ। ਉਨ੍ਹਾਂ ਨੇ ਭੂ-ਜਲ ਪੱਧਰ ਨੂੰ ਲੈ ਕੇ ਗੰਭੀਰ ਸਥਿਤੀ ਤੇ ਚਿੰਤਾ ਜਾਹਰ ਕਰਦੇ ਹੋਏ ਅਪਰਾਧੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਦਿਸ਼ਾ ਵਿਚ ਗੰਭੀਰ ਯਤਨ ਕਰਨ ਦੀ ਜਰੂਰਤ ਹੈ।

          ਕੈਬੀਨੇਟ ਮੰਤਰੀ ਨੇ ਸਵੀਡਨ, ਇਜਰਾਇਲ ਵਰਗੇ ਦੇਸ਼ਾਂ ਦੀ ਵਿਦੇਸ਼ੀ  ਤਕਨੀਕ ਦਾ ਉਦਾਹਰਣ ਦੇ ਕੇ ਸੌਰ ਉਰਜਾ ਦੀ ਵਰਤੋ ਕਰਦੇ ਹੋਏ ਪਾਣੀ ਨੁੰ ਸਾਫ ਬਣਾ ਮੁੜ ਵਰਤੋ ਕਰ ਕੇ ਬਨਾਉਣ ਤੇ ਜੋਰ ਦਿੱਤਾ। ਨਾਲ ਹੀ ਕਿਹਾ ਕਿ ਪਾਣੀ ਦਾ ਸਰੰਖਣ ਸਾਰਿਆਂ ਲਈ ਬਹੁਤ ਜਰੂਰੀ ਹੈ। ਅਜਿਹੇ ਵਿਚ ਪਿੰਡ ਤੇ ਸ਼ਹਿਰਾਂ ਵਿਚ ਲੋਕਾਂ ਨੁੰ ਭਵਿੱਖ ਵਿਚ ਹੋਣ ਵਾਲੇ ਸੰਭਾਵਿਤ ਪਾਣੀ ਦੇ ਸੰਕਟ ਦੀ ਜਾਣਕਾਰੀ ਦੇਣ। ਸਾਫ ਪੇਯਜਲ ਦੀ ਉਪਲਬਧਤਾ ਤੇ ਸਿੰਚਾਈ ਲਈ ਕਿਸਾਨਾਂ ਨੁੰ ਪਾਣੀ ਦੀ ਉਪਲਬਧਤਾ ਲਈ ਮੰਤਰੀ ਨੇ ਖੇਤੀਬਾੜੀ, ਜਨਸਿਤਹ ਵਿਭਾਗ ਸਮੇਤ ਸੰਬਧਿਤ ਵਿਭਾਗਾਂ ਦੇ ਨਾਲ ਤਾਲਮੇਲ ਮੀਟਿੰਗ ਕਰਨ ਦੇ ਵੀ ਨਿਰਦੇਸ਼ ਦਿੱਤੇ। ਮੰਤਰੀ ਨੇ ਮਾਰਕੰਡਾ  ਤੇ ਟਾਂਗਰੀ ਵਰਗੀ ਬਰਸਾਤੀ ਨਦੀਆਂ ਦੇ ਵਿਅਰਥ ਵੱਗਣ ਵਾਲੇ ਪਾਣੀ ਦੇ ਸਰੰਖਣ ਤੇ ਬਰਸਾਤ ਦੇ ਬਾਅਦ ਵਿਚ ਉਸ ਦਾ ਸਿੰਚਾਈ ਲਈ ਵਰਤੋ ਕਰਨ ਦੀ ਦਿਸ਼ਾ ਵਿਚ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਦੱਖਣ ਭਾਰਤ ਵਿਚ ਕ੍ਰਿਸ਼ਣਾਵਤੀ , ਸਾਹਿਬੀ ਤੇ ਦੋਹਨ ਨਦੀ ਦੇ ਸਬੰਧ ਵਿਚ ਜਾਣਕਾਰੀ ਹਾਸਲ ਕੀਤੀ। ਨਾਲ ਹੀ ਪੂਰੇ ਸੂਬੇ ਦੀ ਨਹਿਰਾਂ ਦੇ ਢਾਂਚੇ ਦੀ ਮਜਬੂਤੀ ਦੇ ਨਿਰਦੇਸ਼ ਜਾਰੀ ਕੀਤੇ। ਕੈਬੀਨੇਟ ਮੰਤਰੀ ਨੇ ਰੋਹਤਕ, ਝੱਜਰ ਤੇ ਚਰਖੀ ਦਾਦਰੀ ਵਿਚ ਆ ਰਹੀ ਸੇਮ ਦੀ ਸਮਸਿਆ ਦੇ ਹੱਲ ਤੇ ਵੀ ਕੰਮ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੋਮਵਾਰ ਤਕ ਉਨ੍ਹਾਂ ਨੁੰ ਵਿਭਾਗ ਦੀ ਉਨ੍ਹਾਂ ਸਾਰੀ ਪਰਿਯੋਜਨਾਵਾਂ ਦੀ ਜਾਣਕਾਰੀ ਦਿੱਤੀ ਜਾਵੇ, ਜੋ ਹੁਣ ਚੱਲ ਰਹੀ ਹੈ। ਇਹ ਕਦੋ ਸ਼ੁਰੂ ਹੋਈ ਸੀ ਅਤੇ ਕਦੋਂ ਤਕ ਇੰਨ੍ਹਾਂ ਨੂੰ ਪੂਰਾ ਕੀਤਾ ਜਾਣਾ ਹੈ। ਵਿਭਾਗ ਵਿਚ ਕੋਈ ਵੀ ਕੰਮ ਪੈਂਡਿੰਗ ਨਹੀਂ ਹੋਣੀ ਚਾਹੀਦੀ ਹੈ।

ਆਂਗਨਵਾੜੀ ਕਰਜਕਰਤਾਵਾਂ ਨੂੰ ਗੁਣਵੱਤਾਯੁਕਤ ਟ੍ਰੇਨਿੰਗ ਯਕੀਨੀ ਕਰਨ ਅਧਿਕਾਰੀ

          ਮਹਿਲਾ ਅਤੇ ਬਾਲ ਭਲਾਈ ਵਿਭਾਗ ਦੀ ਮੀਟਿੰਗ ਵਿਚ ਮੰਤਰੀ ਸ਼ਰੂਤੀ ਚੌਧਰੀ ਨੇ ਆਂਗਨਵਾੜੀ ਕਾਰਜਕਰਤਾ ਤੇ ਸਹਾਇਕਾਵਾਂ ਦੀ ਚੰਗੀ ਗੁਣਵੱਤਾ ਦੀ ਟ੍ਰੇਨਿੰਗ ਤੇ ਜੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਜਮੀਨੀ ਪੱਧਰ ਤੇ ਕੰਮ ਕਰਨ ਵਾਲੇ ਅਸਲੀ ਕਾਰਜਕਰਤਾ ਹਨ। ਜੋ ਵਿਭਾਗ ਦੀ ਯੋਜਨਾਵਾਂ ਨੂੰ ਜਮੀਨੀ ਪੱਧਰ ਤੇ ਲਾਗੂ ਕਰਵਾਉਂਦੀ ਹਨ। ਇਸ ਲਈ ਇੰਨ੍ਹਾਂ ਮਜਬੂਤ ਕੀਤਾ ਜਾਣਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਆਂਗਨਵਾੜੀ ਕੇਂਦਰਾਂ, ਕ੍ਰੈਚ ਤੇ ਪਲੇ ਸਕੂਲਾਂ ਵਿਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਨੂੰ ਹਰ ਹਾਲ ਵਿਚ ਯਕੀਨੀ ਕਰਨ। ਨਾਲ ਹੀ ਕਿਹਾ ਕਿ ਆਂਗਨਵਾੜੀ ਖੇਤਰ ਵਿਚ ਮਹਿਲਾਵਾਂ ਤੇ ਬੱਚਿਆਂ ਨੂੰ ਵਿਟਾਮਿਨ ਡੀ ਦਿੱਤਾ ਜਾਵੇ।

          ਮੰਤਰੀ ਨੇ ਕਿਹਾ ਕਿ ਸਰਕਾਰ ਦੇ ਕੋਲ ਉਪਲਬਧ ਮਾਨਵ ਸੰਸਾਧਨ ਦਾ ਸਹੀ ਵਰਤੋ ਯਕੀਨੀ ਕੀਤੀ ਜਾਵੇ। ਹਰ ਪਿੰਡ ਦੇ ਆਖੀਰੀ ਵਿਅਕਤੀ ਤਕ ਯੋਜਨਾਵਾਂ ਦਾ ਲਾਭ ਅਤੇ ਜਾਣਕਾਰੀ ਪਹੁੰਚਾਈ ਜਾਵੇ। ਮੋਟੇ ਅਨਾਜ ਦੀ ਵਰਤੋ ਦੇ ਬਾਰੇ ਵਿਚ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚ ਆਂਗਨਵਾੜੀ ਕੇਂਦਰ ਰਾਹੀਂ ਮਹਿਲਾਵਾਂ ਨੂੰ ਵੱਖ-ਵੱਖ ਭੋਜਨ ਬਨਾਉਣ ਦੀ ਸਿਖਲਾਈ ਦਿੱਤੀ ਜਾਵੇ। ਤਾਂ ਜੋ ਮਹਿਲਾਵਾਂ ਦਿਲਚਸਪੀ ਲੈ ਕੇ ਮੋਟੇ ਅਨਾਜ ਦੇ ਉਤਪਾਦ ਬਨਾਉਣ।

          ਕੈਬੀਨੇਟ ਮੰਤਰੀ ਨੇ ਅਧਿਕਾਰੀਆਂ ਨੁੰ ਨਿਰਦੇਸ਼ ਜਾਰੀ ਕੀਤੇ ਕਿ ਉਹ ਦੂਜੇ ਵਿਭਾਗਾਂ ਦੇ ਨਾਲ ਮਿਲ ਕੇ ਅਜਿਹੇ ਪਰਿਯੋਜਨਾ ਤਿਆਰ ਕਰਨ, ਜਿਸ ਦੇ ਰਾਹੀਂ ਮਹਿਲਾਵਾਂ ਨੂੰ ਰੁਜਗਾਰ ਦਿਵਾਇਆ ਜਾ ਸਕੇ। ਮੰਤਰੀ ਨੇ ਸੁਧਾਰਗ੍ਰਹਾਂ ਵੀ ਰਿਪੋਰਟ ਲਈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸੈਨੀ ਦੀ ਅਗਵਾਈ ਹੇਠ ਜਲਦੀ ਹੀ ਪੰਚਕੂਲਾ, ਗੁਰੂਗ੍ਰਾਮ ਅਤੇ ਫਰੀਦਾਬਾਤ ਵਿਚ ਮਹਿਲਾਵਾਂ ਲਈ ਸ਼ਕਤੀ ਸਦਨ ਬਣਾਏ ਜਾਣਗੇ। ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਲਦੀ ਹੀ ਵਿਭਾਗ ਵਿਚ ਚਲ ਰਹੇ ਪ੍ਰੋਜੈਕਟ ਦੀ ਰਿਪੋਰਟ ਦੇਣ। ਕਿਹੜਾ ਕੰਮ ਕਦੋ ਸ਼ੁਰੂ ਹੋਇਆ ਸੀ ਅਤੇ ਕਦੋਂ ਇਸਦੀ ਡੈਡਲਾਇਨ ਹੈ। ਸਾਰੇ ਕੰਮ ਸਮੇਂ ਤੇ ਪੂਰੇ ਹੋਣੇ ਚਾਹੀਦੇ ਹਨ।

ਪਟਾਖਿਆਂ ਦੀ ਵਿਕਰੀ ਤੇ ਸਟੋਰੇਜ ਨੂੰ ਲੈ ਜ ਹਰਿਆਣਾ ਪੁਲਿਸ ਨੇ ਜਾਰੀ ਕੀਤੇ ਜਰਰੀ ਦਿਸ਼ਾ-ਨਿਰਦੇਸ਼

ਚੰਡੀਗੜ੍ਹ, 26 ਅਕਤੂਬਰ –  ਹਰਿਆਣਾ ਵਿਚ ਪਟਾਖਿਆਂ ਦੇ ਸਟੋਰੇਜ ਅਤੇ ਵਿਕਰੀ ਦੌਰਾਨ ਕਿਸੇ ਵੀ ਤਰ੍ਹਾ ਦੀ ਘਟਨਾ ਤੋਂ ਬਚਾਅ ਨੂੰ ਲੈ ਕੇ ਹਰਿਆਣਾ ਪੁਲਿਸ ਵੱਲੋਂ ਜਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੌਰਾਨ ਬਿਨ੍ਹਾਂ ਲਾਇਸੈਂਸ ਅਤੇ ਅਣਅਥੋਰਾਇਜਡ ਰੂਪ ਨਾਲ ਪਟਾਖਿਆਂ ਦੀ ਵਿਕਰੀ ਅਤੇ ਸਟੋਰੇਜ ਕਰਨ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨਿਯਮ ਅਨੁਸਾਰ ਕੋਈ ਵੀ ਵਿਅਕਤੀ ਪਟਾਖਿਆਂ ਦਾ ਸਟੋਰੇਜ ਬਿਨ੍ਹਾਂ ਮੰਜੂਰੀ ਦੇ ਨਹੀਂ ਕਰ ਸਕਦਾ ।

          ਪੁਲਿਸ ਮੁੱਖ ਦਫਤਰ ਵੱਲੋਂ ਸੂਬੇ ਦੇ ਸਾਰੇ ਪੁਲਿਸ ਕਮਿਸ਼ਨਰਾਂ, ਪੁਲਿਸ ਇੰਸਪੈਕਟਰ ਜਨਰਲਾਂ ਅਤੇ ਪੁਲਿਸ ਸੁਪਰਡੈਂਟਾਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। iਜਾਰੀ ਦਿਸ਼ਾ-ਨਿਰਦੇਸ਼ਾ ਵਿਚ ਕਿਹਾ ਗਿਆ ਹੈ ਕਿ ਉਹ ਆਪਣੇ-ਆਪਣੇ ਅਧਿਕਾਰ ਖੇਤਰ ਵਿਚ ਮੁਹਿੰਮ ਚਲਾਉਂਦੇ ਹੋਏ ਪਟਾਖਿਆਂ ਦੇ ਗੋਦਾਮਾਂ, ਵਿਕਰੀ ਕੇਂਦਰਾਂ ਅਤੇ ਟ੍ਰਾਂਸਪੋਰਟ ਵਾਹਨਾਂ ਦੀ ਪਹਿਚਾਣ ਕਰਦੇ ਹੋਏ ਉਨ੍ਹਾਂ ਨੁੰ ਸੂਚੀਬੱਧ ਕਰਨ। ਅਜਿਹੇ ਸਾਰੀ ਦੁਕਾਨਾਂ ਅਤੇ ਗੋਦਾਮਾਂ ਦਾ ਸਬੰਧਿਤ ਖੇਤਰ ਦੇ ਐਸਐਚਓ ਤੇ ਗਜਟਿਡ ਅਧਿਕਾਰੀਆਂ ਨੂੰ ਨਿਰੀਖਣ ਕਰਨ ਲਈ ਨਿਰਦੇਸ਼ਿਤ ਕਰਨ ਜਿੱਥੇ ਪਟਾਖੇ ਦੀ ਵਿਕਰੀ ਅਤੇ ਸਟੋਜੇਜ ਕੀਤਾ ਜਾਂਦਾ ਹੋਵੇ। ਇ ਦੌਰਾਨ ਉਹ ਮੰਜੂਰੀ ਚੈਕ ਕਰਣਗੇ ਅਤੇ ਯਕੀਨੀ ਕਰਣਗੇ ਕਿ ਉੱਥੇ ਨਿਯਮ ਅਨੁਸਾਰ ਸੁਰੱਖਿਆ ਦੇ ਜਰੂਰੀ ਇੰਤਜਾਮ ਕੀਤੇ ਗਏ ਹੋਣ। ਵਿਕਰੀ ਅਤੇ ਸਟੋਰੇਜ ਦੇ ਸਾਰੇ ਸਥਾਨ ਵੱਧ ਆਬਾਦੀ ਵਾਲੇ ਖੇਤਰਾਂ ਤੋਂ ਦੂਰ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਚਾਰੋ ਪਾਸੇ ਖੁੱਲਾ ਸਥਾਨ ਹੋਣਾ ਚਾਹੀਦਾ ਹੈ ਤਾਂ ਕਿਸੇ ਵੀ ਤਰ੍ਹਾ ਦੀ ਘਟਨਾ ਹੋਣ ਤੋਂ ਲੋਕ ਜਿਨ੍ਹਾਂ ਜਲਦੀ ਹੋ ਸਕੇ ਉਸ ਸਥਾਨ ਤੋਂ ਬਾਹਰ ਨਿਕਲ ਸਕਣ।

          ਜਾਰੀ ਦਿਸ਼ਾ –ਨਿਰਦੇਸ਼ਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਟਾਖਾ ਵਿਕਰੇਤਾ ਸਿਰਫ ਚੋਣ ਕੀਤੇ ਸਥਾਨਾਂ ਤੇ ਹੀ ਸਾਰੀ ਸੁਰੱਖਿਆ ਉਪਾਆਂ ਦੀ ਪਾਲਣਾ ਕਰਦੇ ਹੋਏ ਪਟਾਖੇ ਦੀ ਵਿਕਰੀ ਕਰ ਸਕਦੇ ਹਨ ਜਿੱਥੇ ਅਗਨੀ ਸੁਰੱਖਿਆ ਦੇ ਸਾਰੇ ਇੰਤਜਾਮ ਕੀਤੇ ਗਏ ਹੋਣ। ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਸ਼ਾਪ ਇੰਸਪੈਕਟਰਾਂ ਅਤੇ ਹੋਰ ਗਠਨ ਟੀਮਾਂ ਦੇ ਨਾਲ ਤਾਲਮੇਲ ਸਥਾਪਿਤ ਕਰਦੇ ਹੋਏ ਕੰਮ ਕਰਨ। ਸਬੰਧਿਤ ਜਿਲ੍ਹਿਆਂ ਦੇ ਡਿਪਟੀ ਕਮਿਸ਼ਨ ਵੱਲੋਂ ਇਸ ਬਾਰੇ ਵਿਚ ਟੀਮਾਂ ਗਠਨ ਕਰਨ ਨੁੰ ਕਿਹਾ ਗਿਆ ਹੈ, ਜੋ ਸਰਕਾਰ ਵੱਲੋਂ ਇਸ ਬਾਰੇ ਵਿਚ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਸਕੀਨੀ ਕਰਣਗੇ ਅਤੇ ਆਪਣੇ-ਆਪਣੇ ਅਧਿਕਾਰ ਖੇਤਰ ਵਿਚ ਕਾਨੂੰਨ ਅਤੇ ਸ਼ਾਤੀ ਵਿਵਸਥਾ ਬਣਾਏ ਰੱਖਣ ਨੂੰ ਲੈ ਕੇ ਸਖਤ ਨਿਗਰਾਨੀ ਰੱਖਣਗੇ। ਜਾਰੀ ਕੀਤੇ ਨਿਰਦੇਸ਼ਾਂ ਅਨੁਸਾਰ ਸੂਬੇ ਵਿਚ ਕਿਸੇ ਵੀ ਅਪਰਾਧ ਦੀ ਸੰਭਾਵਨਾਵਾਂ ਨੁੰ ਰੋਕਨ ਲਈ ਸੰਵੇਦਨਸ਼ੀਲ ਸਥਾਨਾਂ ਅਤੇ ਬਾਜਾਰ ਆਦਿ ਵਿਚ ਪੈਟਰੋਲਿੰਗ ਤੇ ਨਾਕਾਬੰਦੀ ਕਰਨ ਦੇ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।

          ਦੀਵਾਲੀ ਦੇ ਦਿਨ ਆਗਜਨੀ ਸਬੰਧੀ ਘਟਨਾਵਾਂ ਨਾਲ ਨਜਿਠਣ ਲਈ ਵਿਭਾਗਾਂ ਨੂੰ ਅਲਰਟ ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਹਸਪਤਾਲਾਂ ਨੂੰ ਵੀ ਅਲਰਟ ਰਹਿਣ ਲਈ ਕਿਹਾ ਗਿਆ ਹੈ ਤਾਂ ਜੋ ਅੱਗ ਤੋਂ ਜਲਣ ਆਦਿ ਦੇ ਮਾਮਲੇ ਆਉਣ ਤੇ ਵਿਅਕਤੀ ਤੁਰੰਤ ਉਪਚਾਰ ਕੀਤਾ ਜਾ ਸਕੇ। ਜਾਰੀ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਹਾਈ ਕੋਰਟ ਵੱਲੋਂ ਪਟਾਖੇ ਦੀ ਵਿਰਕੀ ਤੇ ਇਸਤੇਮਾਲ ਨੂੰ ਲੈ ਕੇ ਜੋ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਉਨ੍ਹਾਂ ਦਾ ਸਖਤੀ ਨਾਲ ਪਾਲਣਾ ਕਰਨ ਦੇ ਲਈ ਸਾਰੇ ਅਧਿਕਾਰੀਆਂ ਨੂੰ ਸਹੀ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਕਿਹਾ ਗਿਆ ਹੈ।

ਮੁੱਖ ਮੰਤਰੀ ਨਾਇਬ ਸਿੰਘ ਨੇ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 26 ਅਕਤੂਬਰ –  ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਅੱਜ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਮੁੱਖ ਮੰਤਰੀ ਦੀ ਪ੍ਰਧਾਨ ਮੰਤਰੀ ਦੇ ਨਾਲ ਸੂਬੇ ਦੇ ਵਿਕਾਸ ਦੇ ਸਬੰਧ ਵਿਚ ਵੱਖ-ਵੱਖ ਵਿਕਾਸਤਾਮਕ ਪਰਿਯੋਜਨਾਵਾਂ ਤੇ ਯੋਜਨਾਵਾਂ ਤੇ ਚਰਚਾ ਤੇ ਵਿਚਾਰ-ਵਟਾਂਦਰਾਂ ਹੋਇਆ।

 ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਆਉਣ ਵਾਲ  ਸਮੇਂ ਵਿਚ ਹਰਿਆਣਾ ਤੇ ਕੇਂਦਰ ਦੀ ਡਬਲ ਇੰਜਨ ਦੀ ਸਰਕਾਰ ਸੂਬੇ ਦੀ ਵਿਕਾਸ ਦੀ ਗਤੀ ਨੂੰ ਹੋਰ ਤੇਜੀ ਨਾਲ ਵਧਾਇਗੀ ਅਤੇ ਵਿਕਾਸ ਦੇ ਮਾਮਲੇ ਵਿਚ ਨੌਨ-ਸਟਾਪ ਹਰਿਆਣਾ –ਵੱਧਦਾ ਹੋਇਆ ਹਰਿਆਣਾ ਹੋਵੇਗਾ।

          ਮੁੱਖ ਮੰਤਰੀ ਅੱਜ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਨਾਲ ਮੁਲਾਕਾਤ ਕਰਨ ਬਾਅਦ ਹਰਿਆਣਾ ਭਵਨ, ਨਵੀਂ ਦਿੱਲੀ ਵਿਚ ਮੀਡੀਆ ਪਰਸਨਸ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਾਜੀਵ ਜੇਟਲੀ ਵੀ ਮੌਜੂਦ ਸਨ।

          ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨ ਹਰਿਆਣਾ ਵਿਧਾਨਸਭਾ ਵਿਚ ਸਾਰੇ ਨਵੇਂ ਨਿਯੁਕਤ ਵਿਧਾਇਕਾਂ ਨੇ ਸੁੰਹ ਚੁੱਕੀ ਸੀ ਅਤੇ ਅੱਜ ਪ੍ਰਧਾਨ ਮੰਤਰੀ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ। ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਦੇ ਨਾਲ ਕਈ ਅਹਿਮ ਵਿਸ਼ਿਆਂ ਤੇ ਚਰਚਾ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਵਿਕਾਸ ਦੀ ਗਤੀ ਵਿਚ ਤੇਜੀ ਲਿਆਉਣ ਤਾਂ ਜੋ ਲੋਕਾਂ ਦੇ ਜੀਵਨ ਨੁੰ ਸਰਲ ਅਤੇ ਸੁਗਮ ਬਣਾਇਆ ਜਾ ਸਕੇ। ਇਸੀ ਲੜੀ ਵਿਚ ਪਿਛਲੇ ਦਿਨਾਂ ਉਨ੍ਹਾਂ ਦੀ ਨਵੀਂ ਦਿੱਲੀ ਵਿਚ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਕੇਂਦਰੀ ਸੜਕ, ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਦੇ ਨਾਲ ਮੀਟਿੰਗਾਂ ਹੋਈਆਂ ਹਨ। ਜਿਸ ਵਿਚ ਕਈ ਪਰਿਯੋਜਨਾਵਾਂ ਨੂੰ ਮੰਜੂਰੀ ਦਿੱਤੀ ਗਈ ਹੈ।

ਅਸੀਂ ਹਰਿਆਣਾ ਨੂੰ ਵਿਕਾਸ ਦੇ ਮੱਦੇਨਜਰ ਨਵੀਂ ਉਚਾਈਆਂ ਤਕ ਪਹੁੰਚਾਉਣ ਦਾ ਕੰਮ ਕਰਾਂਗੇ – ਮੁੱਖ ਮੰਤਰੀ

          ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਹਰਿਆਣਾ ਨੂੰ ਵਿਕਾਸ ਦੇ ਮੱਦੇਨਜਰ ਨਾਲ ਨਵੀਂ ਉਚਾਈਆਂ ਤਕ ਪਹੁੰਚਾਉਣ ਦਾ ਕੰਮ ਕਰਾਂਗੇ। ਇੰਨ੍ਹਾਂ ਪਰਿਯੋਜਨਾਵਾਂ ਤਹਿਤ ਗੁਰੂਗ੍ਰਾਮ ਵਿਚ ਮੈਟਰੋ ਰੇਲ ਤੇ ਰੀਜਨਲ ਰੈਪਿਡ ਟ੍ਰਾਂਜਿਟ ਸਿਸਟਮ (ਆਰਆਰਟੀਐਸ) ਦਾ ਵਿਸਤਾਰੀ ਕਰਣ ਹੋਵੇਗਾ ਤਾਂ ਉੱਥੇ ਹੀ ਸਰਾਏ ਕਾਲੇਖਾਂ ਤੋਂ ਪਾਣੀਪਤ ਤਕ ਜਾਣ ਵਾਲੀ ਆਰਆਰਟੀਐਸ ਪਰਿਯੋਜਨਾ ਨੂੰ ਕਰਨਾਲ ਤਕ ਵਧਾਉਣ ਦਾ ਕੰਮ ਹੇਵਗਾ। ਇਸੀ ਤਰ੍ਹਾ, ਹਰਿਆਣਾ ਵਿਚ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਪਰਿਯੋਜਨਾਵਾਂ ਦੇ ਲਾਗੂ ਕਰਨ ਨਾਲ ਲੋਕਾਂ ਨੁੰ ਆਵਾਜਾਈ ਜਾਮ ਤੋਂ ਨਿਜਾਤ ਮਿਲੇਗੀ ਅਤੇ ਉਨ੍ਹਾਂ ਦਾ ਸਫਰ ਸੁਗਮ ਤੇ ਸਰਲ ਹੋਵੇਗਾ।

ਪਿਛਲੇ 10 ਸਾਲਾਂ ਵਿਚ ਮੌਜੁਦਾ ਮੋਦੀ ਸਰਕਾਰ ਨੇ ਮਹਿਲਾਵਾਂ ਨੂੰ ਮਜਬੂਤ ਕਰਨ ਦਾ ਕੀਤਾ ਕੰਮ – ਮੁੱਖ ਮੰਤਰੀ

          ਹਰਿਆਣਾ ਵਿਧਾਨਸਭਾ ਵਿਚ ਮਹਿਲਾਵਾਂ ਦੀ ਇਸ ਵਾਰ ਬਿਹਤਰ ਗਿਣਤੀ ਹੋਣ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੀ ਸ਼ੁਰੂਆਤ ਹਰਿਆਣਾ ਦੇ ਪਾਣੀਪਤ ਤੋਂ ਕੀਤੀ ਸੀ ਅਤੇ ਪਿਛਲੇ 10 ਸਾਲਾਂ ਵਿਚ ਮੌਜੂਦਾ ਮੋਦੀ ਸਰਕਾਰ ਨੇ ਮਹਿਲਾਵਾਂ ਨੂੱ ਮਜਬੂਤ ਕਰਨ ਦਾ ਕੰਮ ਕੀਤਾ ਹੈ। ਇਸ ਲੜੀ ਵਿਚ ਕੇਂਦਰ ਦੀ ਮੋਦੀ ਸਰਕਾਰ ਨੇ ਨਾਰੀ ਸ਼ਕਤੀ ਵੰਦਨ ਬਿੱਲ ਪਾਸ ਕਰ ਕੇ ਮਹਿਲਾਵਾਂ ਨੂੰ ਮਜਬੂਤ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਜਿੱਥੇ ਭੈਣ-ਬੇਟੀਆ ਵਿਧਾਨਸਭਾਵਾਂ ਵਿਚ ਆਪਣੀ ਮੌਜੂਦਗੀ ਵੱਧ ਗਿਣਤੀ ਵਿਚ ਦਰਜ ਕਰ ਪਾਉਣਗੀਆਂ। ਉੱਥੇ ਦੂਜੇ ਪਾਸ ਵਿਕਾਸ ਦੀ ਗਤੀ ਵਿਚ ਉਨ੍ਹਾਂ ਦੀ ਵੀ ਅਹਿਮ ਭਾਗੀਦਾਰੀ ਰਹੇਗੀ।

          ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮਹਿਲਾਵਾਂ ਨੂੰ ਮਜਬੂਤ ਕਰਨ ਦੇ ਮੱਦੇਨਜਰ ਨਾਰੀ ਸ਼ਕਤੀ ਵੰਦਨ ਬਿੱਲ ਲਿਆ ਕੇ ਇਕ ਤੋਹਫਾ ਦੇਣ ਦਾ ਕੰਮ ਕੀਤਾ ਹੈ। ਜਿਸ ਦੀ ਵਜ੍ਹਾ ਨਾਲ ਹੁਣ ਮਹਿਲਾਵਾਂ ਮਜਬੂਤ ਹੋਣ ਦੇ ਨਾਲ-ਨਾਲ ਨਵੇਂ ਮੁਕਾਮਾਂ ਨੂੰ ਵੀ ਛੋਹ ਪਾਉਣਗੀਆਂ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮਹਿਲਾਵਾਂ ਦੇ ਸਵੈ ਸਹਾਇਤਾ ਸਮੂਹ ਨੂੰ ਮਜਬੂਤ ਕਰਨ ਦੇ ਨਾਲ-ਨਾਲ ਡਰੋਨ ਦੀਦੀ ਵਰਗੀ ਯੋਜਨਾਵਾਂ ਨੂੰ ਲਾਗੂ ਕੀਤਾ ਹੈ ਤਾਂ ਜੋ ਮਹਿਲਾਵਾਂ ਦੀ ਕੁਸ਼ਲਤਾ ਵਿਚ ਨਿਪੁੰਣਤਾ ਵੀ ਆ ਸਕੇ। ਉਨ੍ਹਾਂ ਨੇ ਕਿਹਾ ਕਿ ਡਰੋਨ ਦੀਦੀ ਵਰਗੀ ਯੋਜਨਾਵਾਂ ਨੁੰ ਡਬਲ ਇੰਜਨ ਦੀ ਸਰਕਾਰ ਲਗਾਤਾਰ ਲਾਗੂ ਕਰ ਰਿਹਾ ਹੈ।

ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ , ਝੋਨੇ ਦਾ ਇਕ=-ੲਕ ਦਾਨਾ ਖਰੀਦਿਆ ਜਾਵੇ – ਮੁੱਖ ਮੰਤਰੀ

          ਕਿਸਾਨਾਂ ਦੇ ਝੋਨੇ ਦੇ ਉਠਾਨ ਤੇ ਖਰੀਦ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਵੱਲੋਂ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਹਨ ਕਿ 17 ਫੀਸਦੀ  ਤਕ ਦੇ ਨਮੀ ਵਾਲੇ ਝੋਨੇ ਦਾ ਇਕ-ਇਕ ਦਾਨੇ ਦੀ ਖਰੀਦ ਹੋਣੀ ਚਾਹੀਦੀ ਹੈ ਅਤੇ ਇਸ ਸਬੰਧ ਵਿਚ ਜੇਕਰ ਕਿਸੇ ਦੀ ਸ਼ਿਕਾਇਤ ਮਿਲਦੀ ਹੈ ਤਾਂ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਕੌਮਾਂਤਰੀ ਗੀਤਾ ਮਹੋਤਸਵ ਦੇਸ਼ ਤੇ ਵਿਦੇਸ਼ ਵਿਚ ਵੀ ਖੁਸ਼ੀ ਨਾਲ ਮਨਾਇਆ ਜਾਂਦਾ ਹੈ – ਮੁੱਖ ਮੰਤਰੀ

          ਕੌਮਾਂਤਰੀ ਗੀਤਾ ਮਹੋਸਤਵ ਦੇ ਪ੍ਰਬੰਧ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਗੀਤਾ ਦੀ ਧਰਤੀ ਧਰਮਨਗਰੀ ਕੁਰੂਕਸ਼ੇਤਰ ਵਿਚ ਕੌਮਾਂਤਰੀ ਗੀਤਾ ਮਹੋਤਸਵ ਦਾ ਪ੍ਰਬੰਧ ਕੀਤਾ ਜਾਂਦਾ ਹੈ ਜਿਸ ਵਿਚ ਲੱਖਾਂ ਦੀ ਗਿਣਤੀ ਵਿਚ ਦੇਸ਼ –ਵਿਦੇਸ਼ ਦੇ ਲੋਕ ਸ਼ਾਮਿਲ ਹੁੰਦੇ ਹਨ। ਭਗਵਾਨ ਸ੍ਰੀਕ੍ਰਿਸ਼ਣ ਦੇ ਗਿਆਨ ਤੇ ਕਰਮ ਦਾ ਸੰਦੇਸ਼ ਕੁਰੂਕਸ਼ੇਤਰ ਵਿਚ ਦਿੱਤਾ ਗਿਆ ਅਤੇ ਗੀਤਾ ਮਹੋਤਸਵ ਨੂੰ ਹਰਿਆਣਾ ਦੇ ਨਾਲ-ਨਾਲ ਦੇਸ਼ ਤੇ ਵਿਦੇਸ਼ ਵਿਚ ਵੀ ਖੁਸ਼ੀ ਨਾਲ ਮਨਾਇਆ ਜਾਂਦਾ ਹੈ ਜਿਸ ਵਿਚ ਕੇਂਦਰੀ ਮੰਤਰੀਆਂ ਸਮੇਤ ਕਈ ਮਾਣਯੋਗ ਵਿਅਕਤੀ ਨੂੰ ਸੱਦਾ ਦਿੱਤਾ ਜਾਂਦਾ ਹੈ।

ਵਿਧਾਇਕ ਨੂੰ 20 ਹਜਾਰ ਅਤੇ ਸਾਂਸਦ ਨੂੰ 30 ਹਜਾਰ ਮੈਂਬਰ ਜੋੜਨ ਦਾ ਟੀਚਾ ਮਿਲਿਆ – ਮੁੱਖ ਮੰਤਰੀ

          ਹਰਿਆਣਾ ਵਿਚ ਰਾਜਸਭਾ ਸੀਟ ਦੇ ਉਮੀਦਵਾਰ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਬਾਰੇ ਵਿਚ ਪਾਰਟੀ ਦਾ ਕੇਂਦਰੀ ਸੰਸਦੀ ਬੋਰਡ ਫੈਸਲਾ ਲੈਂਦਾ ਹੈ। ਇਸੀ ਤਰ੍ਹਾ, ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਦੇ ਬਾਰੇ ਵਿਚ ਉਨ੍ਹਾਂ ਨੇ ਕਿਹਾ ਕਿ ਭਾਜਪਾ ਵੱਲੋਂ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਸ੍ਰੀ ਜੇ ਪੀ ਨੱਡਾ ਜੀ ਵੱਲੋਂ ਹਰਿਆਣਾ ਨੂੰ ਟੀਚਾ ਦਿੱਤਾ ਗਿਆ ਹੈ, ਜਿਸ ਦੇ ਤਹਿਤ ਵਿਧਾਇਕ ਨੂੰ 20 ਹਜਾਰ ਅਤੇ ਸੰਸਦ ਨੂੰ 30 ਹਜਾਰ ਮੈਂਬਰ ਜੋੜਨ ਦਾ ਟੀਚਾ ਮਿਲਿਆ ਹੈ ਅਤੇ ਭਾਜਪਾ ਦਾ ਹਰੇਕ ਕਾਰਜਕਰਤਾ ਤੇ ਉਮੀਦਵਾਰ ਇਸ ਮੈਂਬਰਸ਼ਿਪ ਮੁਹਿੰਮ ਨੂੰ ਅੱਗੇ ਵਧਾ ਰਿਹਾ ਹੈ। ਪੰਜਾਬ ਵਿਚ ਜਿਮਨੀ ਚੋਣ ਦੇ ਸਬੰਧ ਵਿਚ ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਡਿਊਟੀ ਹੋਵੇਗੀ ਤਾਂ ਉਹ ਉਸ ਨੁੰ ਨਿਭਾਉਣਗੇ।

ਪ੍ਰਧਾਨ ਮੰਤਰੀ ਨੇ ਆਯੂਸ਼ਮਾਨ ਕਾਰਡ ਵਰਗੀ ਯੋਜਨਾ ਸਾਰਿਆਂ ਲਈ ਕੀਤੀ ਲਾਗੂ – ਮੁੱਖ ਮੰਤਰੀ

          ਕਾਂਗਰਸ ਵੱਲੋਂ ਵਿਰੋਧੀ ਧਿਰ ਦੇ ਨੇਤਾ ਨਾ ਚੁਣੇ ਜਾਣ ਨੂੰ ਲੈ ਕੇ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਾਂਗਰਸ ਦਾ ਅੰਦੂਰਣੀ ਮਾਮਲਾ ਹੈ ਅਤੇ ਕਾਂਗਰਸ ਵਿਚ ਮਨਮੁਟਾਵ ਚਲ ਰਿਹਾ ਹੈ। ਕਾਂਗਰਸ ਵਿਚ ਵਿਰੋਧੀ ਧਿਰ ਦੀ ਭੁਮਿਕਾ ਵੀ ਚਿੰਤਾਜਨਤ ਹੈ ਕਿਉਂਕਿ ਕਾਂਗਰਸ ਤੇ ਇੰਡੀ ਗਠਜੋੜ ਦੇ ਲੋਕ ਝੂਠ ਫੈਲਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਯੂਸ਼ਮਾਨ ਕਾਰਡ ਵਰਗੀ ਯੋਜਨਾ ਸਾਰਿਆਂ ਲਈ ਲਾਗੂ ਕੀਤੀ ਹੈ ਪਰ ਕਾਂਗਰਸ ਤੇ ਇੰਡੀ ਗਠਜੋੜ ਦੇ ਲੋਕ ਇਸ ਵਿਚ ਵੀ ਕਮੀ ਕੱਢਦੇ ਹਨ ਜਦੋਂ ਕਿ ਇਸ ਯੋਜਨਾ ਦਾ ਲਾਭ ਬਿਨ੍ਹਾਂ ਭੇਦਭਾਵ ਦੇ ਸਾਰੇ ਵਰਗਾਂ ਨੂੱ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਤੇ ਸੂਬੇ ਤੋਂ ਕਾਂਗਰਸ ਦਾ ਸੁਪੜਾ ਸਾਫ ਹੋ ਚੁੱਕਾ ਹੈ ।

Leave a Reply

Your email address will not be published.


*