ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ
ਅੰਮ੍ਰਿਤਸਰ
ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਗੈਂਗਸਟਰਾਂ ਖਿਲਾਫ ਚੱਲ ਰਹੀ ਜੰਗ ਦਰਮਿਆਨ ਅੰਮ੍ਰਿਤਸਰ ਪੁਲਸ ਨੇ ਅੰਨ੍ਹੇਵਾਹ ਗੋਲੀਬਾਰੀ ਦੇ ਮਾਮਲੇ ਨੂੰ ਸੁਲਤਾਨਵਿੰਡ ਇਲਾਕੇ ‘ਚ ਇਕ ਮੁਕਾਬਲੇ ਤੋਂ ਬਾਅਦ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਫ਼ੜੇ ਗਏ ਗੈਂਗਸਟਰਾਂ ਦੀ ਪਛਾਣ ਰੇਸ਼ਮ ਸਿੰਘ ਉਰਫ਼ ਬਾਊ ਵਾਸੀ ਪਿੰਡ ਝਬਾਲ, ਤਰਨ ਤਾਰਨ ਅਤੇ ਗੁਰਵਿੰਦਰ ਸਿੰਘ ਉਰਫ਼ ਗੁਰੀ ਵਾਸੀ ਪਿੰਡ ਬੁੱਗਾ, ਜਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ।
ਸੀ.ਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਰੋਸੇਯੋਗ ਸੂਚਨਾਂ ਦੇ ਅਧਾਰ ਤੇ ਸੀ.ਆਈ.ਏ ਸਟਾਫ਼ ਤੇ ਥਾਣਾ ਏ-ਡਵੀਜ਼ਨ ਦੀਆਂ ਪੁਲਿਸ ਟੀਮਾਂ ਲੋੜੀਂਦੇ ਸ਼ੂਟਰਾਂ ਰੇਸ਼ਮ ਸਿੰਘ ਉਰਫ਼ ਬਾਊ ਅਤੇ ਗੁਰਵਿੰਦਰ ਸਿੰਘ ਉਰਫ਼ ਗੁਰੀ ਨੂੰ ਕਾਬੂ ਕਰਨ ਲਈ ਡਾਇਮੰਡ ਐਵੇਨਿਊ, ਨੇੜੇ ਸੁਲਤਾਨਵਿੰਡ, ਅੰਮ੍ਰਿਤਸਰ ਦੇ ਇਲਾਕੇ ਵਿੱਚ ਛਾਪੇਮਾਰੀ ਕੀਤੀ। ਡੀਸੀਪੀ ਸਿਟੀ ਅਭਿਮੰਨਿਊ ਰਾਣਾ ਅਤੇ ਡੀਸੀਪੀ ਇੰਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਦੀ ਸੂਪਰਵੀਜ਼ਨ ਹੇਠ ਏਡੀਸੀਪੀ ਸਪੈਸ਼ਲ ਬਰਾਂਚ ਹਰਪਾਲ ਸਿੰਘ ਰੰਧਾਵਾ ਅਤੇ ਏਸੀਪੀ ਪੂਰਬੀ ਗੁਰਿੰਦਰਬੀਰ ਸਿੰਘ ਸਿੱਧੂ ਮੌਕੇ ’ਤੇ ਪੁੱਜੇ। ਜਿਸ ਦੌਰਾਨ ਮੁਲਜ਼ਮ ਰੇਸ਼ਮ ਸਿੰਘ ਉਰਫ਼ ਬਾਊ ਅਤੇ ਗੁਰਵਿੰਦਰ ਸਿੰਘ ਨੇ ਪੁਲੀਸ ਟੀਮ ’ਤੇ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ।
ਪੁਲਿਸ ਟੀਮ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਵਿੱਚ ਗੁਰਵਿੰਦਰ ਸਿੰਘ ਉਰਫ਼ ਗੁਰੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਿਸਨੂੰ ਬਾਅਦ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਅਤੇ ਰੇਸ਼ਮ ਸਿੰਘ ਉਰਫ਼ ਬਾਊ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹਨਾਂ ਕੋਲੋਂ 1 ਪਿਸਤੌਲ 9 ਐੱਮ.ਐੱਮ ਗਲੋਕ 4 ਜਿੰਦਾ ਕਾਰਤੂਸ 9 ਐੱਮ.ਐੱਮ ਦੇ ਅਤੇ 1 ਪਿਸਤੌਲ .32 ਬੋਰ ਦੇ .32 ਬੋਰ ਦੇ 4 ਜ਼ਿੰਦਾ ਕਾਰਤੂਸ ਅਤੇ ਖਾਲੀ ਖੋਲ ਬਰਾਮਦ ਕੀਤੇ ਗਏ ਹਨ।
ਦੋਵੇਂ ਮੁਲਜ਼ਮ ਰੇਸ਼ਮ ਸਿੰਘ ਉਰਫ਼ ਬਾਊ ਅਤੇ ਗੁਰਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਸੰਗੀਨ ਜੁਰਮਾਂ, ਅਸਲਾ ਐਕਟ ਅਤੇ ਲੁੱਟ-ਖੋਹ ਦੇ ਮੁਕੱਦਮੇਂ ਦਰਜ਼ ਹਨ।
ਸੀ.ਪੀ.ਭੁੱਲਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਦੇ ਗਠਜੋੜ ਦੀ ਸ਼ਨਾਖਤ ਕਰਨ ਲਈ ਅਤੇ ਅਗਲੇ/ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹਨਾਂ ਦੋਵੇ ਸ਼ੂਟਰ ਮੁਕੱਦਮਾਂ ਨੰਬਰ 167 ਮਿਤੀ 19/10/2024 ਜੁਰਮ 125, 3(5), 324 (4), ਬੀ.ਐਨ.ਐਸ, 25, 27/54/59 ਅਸਲਾ ਐਕਟ ਅਧੀਨ ਥਾਣਾ ਏ-ਡਵੀਜ਼ਨ ਅੰਮ੍ਰਿਤਸਰ ਵਿੱਚ ਲੋੜੀਂਦੇ ਸਨ, ਇਹਨਾਂ ਵੱਲੋਂ ਸ਼ਿਕਾਇਤ ਕਰਤਾ ਜਸਦੀਪ ਸਿੰਘ ਉਰਫ਼ ਸਾਜਨ ਵਾਸੀ ਸੁੰਦਰ ਨਗਰ, ਅੰਮ੍ਰਿਤਸਰ ਦੇ ਘਰ ਦੇ ਗੇਟ ਤੇ 6/8 ਰਾਊਂਡ ਫਾਇਰ ਕੀਤੇ ਗਏ ਸਨ।
ਇਸ ਸਬੰਧੀ ਥਾਣਾ ਸੁਲਤਾਨਵਿੰਡ ਵਿਖੇ ਮੁਕੱਦਮਾਂ ਨੰਬਰ 136 ਮਿਤੀ 24/10/2024 ਮੁਕੱਦਮਾ ਨੰਬਰ 109, 3(5), 132, 324(4), 221 ਬੀ.ਐਨ.ਐਸ, 25, 27/54/59 ਅਸਲ੍ਹਾ ਐਕਟ, ਦਰਜ਼ ਰਜਿਸਟਰ ਕੀਤਾ ਗਿਆ ਹੈ।
Leave a Reply