ਥਾਣਾ ਗੇਟ ਹਕੀਮਾਂ ਵੱਲੋਂ ਇੱਕ ਨਬਾਲਗ ਲੜਕੀ ਨੂੰ ਅਗਵਾਹ ਕਰਕੇ ਅੱਗੇ 1 ਲੱਖ ਰੁਪਏ ‘ਚ ਵੇਚਣ ਵਾਲੀ ਤੇ ਖ਼ਰੀਦਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 3 ਔਰਤਾਂ ਗ੍ਰਿਫ਼ਤਾਰ

ਰਣਜੀਤ ਸਿੰਘ ਮਸੌਣ
ਅੰਮ੍ਰਿਤਸਰ
ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਤੇ ਅਭਿਮੰਨਿਊ ਰਾਣਾ ਡੀ.ਸੀ.ਪੀ ਸਿਟੀ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਵਿਸ਼ਾਲਜੀਤ ਸਿੰਘ ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਅਤੇ ਜਸਪਾਲ ਸਿੰਘ, ਏ.ਸੀ.ਪੀ. ਕੇਂਦਰੀ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਗੇਟ ਹਕੀਮਾਂ ਅੰਮ੍ਰਿਤਸਰ ਇੰਸਪੈਕਟਰ ਮਨਜੀਤ ਕੌਰ ਦੀ ਪੁਲਿਸ ਪਾਰਟੀ ਵੱਲੋਂ ਇੱਕ ਨਬਾਲਗ ਲੜਕੀ ਉਮਰ 16 ਸਾਲ ਨੂੰ ਅਗਵਾਹ ਕਰਕੇ ਅੱਗੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 3 ਔਰਤਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਇਹ ਮੁਕੱਦਮਾਂ ਮੁਦੱਈ ਅਮਰਜੀਤ ਸਿੰਘ ਵਾਸੀ ਅੰਮ੍ਰਿਤਸਰ ਵੱਲੋਂ ਦਰਜ਼ ਕਰਵਾਇਆ ਗਿਆ ਸੀ ਕਿ ਉਸਦੀ ਪਤਨੀ ਦੀ ਅਰਸਾ ਕ੍ਰੀਬ 10 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਉਸਦੀ ਨਾਬਾਲਗ ਲੜਕੀ ਉਮਰ ਕ੍ਰੀਬ 15 ਸਾਲ ਨੇ ਕੋਈ ਪੜਾਈ ਨਹੀਂ ਕੀਤੀ ਤੇ ਘਰ ਦਾ ਕੰਮ ਕਾਜ ਕਰਦੀ ਸੀ। ਮਿਤੀ 13.07.2024 ਨੂੰ ਉਸਦੀ ਲੜਕੀ ਆਪਣੀ ਦਾਦੀ ਨੂੰ ਬਿਨਾਂ ਦੱਸੇ ਪੁੱਛੇ ਘਰੋਂ ਚਲੀ ਗਈ। ਜਿਸਦੀ ਹੁਣ ਤੱਕ ਰਿਸ਼ਤੇਦਾਰ ਭਾਲ ਕਰਦੇ ਰਹੇ ਪਰ ਸਾਨੂੰ ਨਹੀ ਮਿਲੀ, ਮੈਨੂੰ ਸ਼ੱਕ ਹੈ ਕਿ ਮੇਰੀ ਲੜਕੀ ਖੁਸ਼ਬੂ ਨੂੰ ਕੋਈ ਨਾ-ਮਲੂਮ ਵਿਅਕਤੀ ਵਿਆਹ ਦਾ ਝਾਂਸਾ/ਲਾਲਚ ਦੇ ਕੇ ਵਰਗਲਾ ਕੇ ਲੈ ਗਿਆ ਹੈ। ਜਿਸਤੇ ਮੁਕੱਦਮਾਂ ਨੰਬਰ 136 ਮਿਤੀ 31.7.2024 ਜੁਰਮ 96,137 (2), ਬੀ.ਐਨ.ਐਸ ਐਕਟ ਅਧੀਨ ਥਾਣਾ ਗੇਟ ਹਕੀਮਾਂ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਸੀ।
 ਪੁਲਿਸ ਪਾਰਟੀ ਵੱਲੋਂ ਮੁਕੱਦਮੇਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਨਾਬਾਲਗ ਲੜਕੀ ਨੂੰ ਬ੍ਰਾਮਦ ਕੀਤਾ ਗਿਆ।
ਮੁਕੱਦਮੇ ਦੀ ਅਲਗੇਰੀ ਜਾਂਚ ਦੌਰਾਨ ਤਿੰਨ ਔਰਤਾਂ 1) ਕਿਰਨ ਦੇਵੀ ਪਤਨੀ ਰਵਿੰਦਰ ਕੁਮਾਰ ਵਾਸੀ ਮਕਾਨ ਨੰਬਰ 563, ਵਾਰਡ ਨੰਬਰ 7, ਗਾਂਧੀ ਨਗਰ ਫ਼ਾਜ਼ਿਲਕਾ, 2) ਰਾਜ ਕੌਰ ਪਤਨੀ ਗੋਰਾ ਵਾਸੀ ਗਲੀ ਪੌੜੀਆ ਵਾਲੀ, ਛੋਟਾ ਹਰੀਪੁਰਾ ਅੰਮ੍ਰਿਤਸਰ, 3) ਨਵਜੋਤ ਕੌਰ ਗੋਰਾ ਵਾਸੀ ਗਲੀ ਪੌੜੀਆ ਵਾਲੀ, ਛੋਟਾ ਹਰੀਪੁਰਾ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਹਨਾਂ ਦੇ 2 ਹੋਰ ਸਾਥੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿੰਨਾਂ ਦੀ ਭਾਲ ਜਾਰੀ ਹੈ।
          ਦੋਰਾਨੇ ਤਫਤੀਸ਼ ਇਹ ਗੱਲ ਸਾਹਮਣੇਂ ਆਈ ਹੈ ਕਿ ਗ੍ਰਿਫ਼ਤਾਰ ਔਰਤ ਕਿਰਨ ਦੇਵੀ ਵਾਸੀ ਫ਼ਾਜ਼ਿਲਕਾ ਨੇ ਨਾਬਾਲਗ ਲੜਕੀ ਨੂੰ 1 ਲੱਖ ਰੁਪਏ ਵਿੱਚ ਰਾਜ ਕੌਰ ਤੇ ਨਵਜ਼ੋਤ ਕੌਰ ਦੋਨੋਂ ਵਾਸੀ ਛੋਟਾ ਹਰੀਪੁਰਾ, ਅੰਮ੍ਰਿਤਸਰ ਕੋਲੋਂ ਖ੍ਰੀਦ ਕੀਤਾ ਸੀ। ਰਾਜ ਕੌਰ ਤੇ ਨਵਜ਼ੋਤ ਕੌਰ ਨਬਾਲਗ ਲੜਕੀ ਦੀ ਰਿਸ਼ਤੇਦਾਰੀ ਵਿੱਚ ਚਾਚੀ ਤੇ ਭੈਣ ਲੱਗਦੀ ਹੈ। ਮੁਕੱਦਮੇ ਦੀ ਜਾਂਚ ਜਾਰੀ ਹੈ।

Leave a Reply

Your email address will not be published.


*