ਜਿਲ੍ਹਾ ਪੁਲਿਸ ਹੁਸ਼ਿਆਰਪੁਰ ਵਲੋਂ 2 ਕਤਲਾਂ ਦੇ 5 ਕਥਿਤ ਦੋਸ਼ੀ ਗ੍ਰਿਫਤਾਰ ਕਰਨ ਦਾ ਕੀਤਾ ਦਾਅਵਾ 

 

ਹੁਸ਼ਿਆਰਪੁਰ  (ਤਰਸੇਮ ਦੀਵਾਨਾ )
ਹੁਸ਼ਿਆਰਪੁਰ ਪੁਲਿਸ ਨੇ ਪਿੰਡ ਕੱਕੋਂ ਵਿੱਚ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਲੋੜੀਂਦੇ 4 ਕਥਿਤ ਦੋਸ਼ੀਆਂ ਨੂੰ 24 ਘੰਟਿਆਂ ਅੰਦਰ ਅਤੇ ਦਸਮੇਸ਼ ਨਗਰ ਵਿੱਚ ਆਪਣੀ ਸਕੀ ਮਾਂ ਦਾ ਕਤਲ ਕਰਨ ਵਾਲੇ ਪੁੱਤਰ ਨੂੰ 48 ਘੰਟਿਆਂ ਦੇ ਅੰਦਰ ਕਾਬੂ ਕਰਨ ਦਾ ਦਾਅਵਾ ਕੀਤਾ ਹੈ |  ਇਸ ਸੰਬੰਧੀ ਸਥਾਨਕ ਪੁਲਿਸ ਲਾਈਨ ਹੁਸ਼ਿਆਰਪੁਰ ਵਿੱਚ ਕਰਵਾਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਆਈਪੀਐੱਸ ਨੇ ਦੱਸਿਆ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕੱਸਦੇ ਹੋਏ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਕਪਤਾਨ ਪੁਲਿਸ/ਤਫਤੀਸ਼ ਹੁਸ਼ਿਆਰਪੁਰ, ਦੇਵ ਦੱਤ ਸ਼ਰਮਾ, ਪੀ.ਪੀ.ਐਸ ਉਪ ਕਪਤਾਨ ਪੁਲਿਸ, ਸਬ-ਡਵੀਜ਼ਨ ਸਿਟੀ ਦੀ ਯੋਗ ਨਿਗਰਾਨੀ ਹੇਠ ਇੰਸਪੈਕਟਰ ਗਗਨਦੀਪ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਵਲੋਂ ਮਿਤੀ 21/10/2024 ਨੂੰ ਪਿੰਡ ਕੱਕੋ, ਥਾਣਾ ਮਾਡਲ ਟਾਊਨ ਵਿਖੇ ਦੀਪਕ ਸਹਿਗਲ ਪੁੱਤਰ ਓਮ ਪ੍ਰਕਾਸ਼ ਸਹਿਗਲ ਦੇ ਕਤਲ ਸੰਬੰਧੀ ਐਫ ਆਈ ਆਰ ਨੰਬਰ 232 21/10/2024 ਅੰਡਰ ਸੈਕਸ਼ਨ 103,190,191 ਬੀਐੱਨਐੱਸ (302,148,149 ਭ:ਦ) ਥਾਣਾ ਮਾਡਲ ਟਾਊਨ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਵਿੱਚ ਮੁਦਈ ਮੁਕੱਦਮਾ ਮੀਨੂੰ ਸਹਿਜਪਾਲ ਪਤਨੀ ਭਗਵੰਤ ਰਾਏ ਸਹਿਜਪਾਲ ਨੇ ਦੱਸਿਆ ਕਿ ਉਸਦਾ ਜੀਜਾ ਦੀਪਕ ਸਹਿਗਲ ਮਿਤੀ 19-10-24 ਨੂੰ ਇਹ ਕਹਿ ਕੇ ਘਰੋ ਕਰੀਬ 5000/-ਰੁਪਏ ਲੈ ਕੇ ਬਜਾਰ ਗਿਆ ਸੀ ਕਿ ਉਸਨੇ ਆਪਣੇ ਨਵੇ ਮੋਬਾਇਲ ਫੋਨ ਤੇ ਆਪਣੇ ਨਾਮ ਪਰ ਸਿੰਮ ਲੈ ਕੇ ਆਉਣੀ ਹੈ, ਪਰੰਤੂ ਉਹ ਮੁੜ ਵਾਪਸ ਘਰ ਨਹੀਂ ਆਇਆ।
ਜਿਸਦੀ ਬਾਅਦ ਵਿੱਚ ਮਿਤੀ 21-10-24 ਨੂੰ ਮਾਊਟ ਕਾਰਮਲ ਸਕੂਲ, ਕੱਕੋ ਦੇ ਸਾਹਮਣੇ ਖਾਲੀ ਪਲਾਟ ਵਿੱਚ ਡੈਡਬਾਡੀ ਮਿਲੀ। ਉਕਤ ਮੁਕੱਦਮਾ ਨੂੰ ਟਰੇਸ ਕਰਨ ਲਈ ਵੱਖ-ਵੱਖ ਟੀਮਾ ਦਾ ਗਠਨ ਕੀਤਾ ਗਿਆ। ਜੋ ਉਕਤ ਟੀਮਾਂ ਨੇ ਟੈਕਨੀਕਲ, ਸੀ.ਸੀ.ਟੀ.ਵੀ ਫੁਟੇਜ਼ ਦੀ ਮਦਦ ਨਾਲ ਅਤੇ ਖੁਫੀਆ ਸੂਤਰ ਲਗਾ ਕੇ ਡੂੰਘਾਈ ਨਾਲ ਤਫਤੀਸ਼ ਕਰਦੇ ਹੋਏ ਉਕਤ ਮੁਕੱਦਮਾ ਵਿੱਚ ਲੋੜੀਂਦੇ ਹੇਠ ਲਿਖੇ 04 ਦੋਸ਼ੀਆਂ ਨੂੰ 24 ਘੰਟੇ ਦੇ ਅੰਦਰ-ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਦੌਰਾਨੇ ਪੁੱਛ-ਗਿੱਛ ਦੋਸ਼ੀਆਂ ਵੱਲੋਂ ਦੱਸਿਆ ਗਿਆ ਕਿ ਦੀਪਕ ਸਹਿਗਲ ਪੁੱਤਰ ਓਮ ਪ੍ਰਕਾਸ਼ ਸਹਿਗਲ, ਵਾਸੀ 87 ਹਰਮਿਲਾਪ ਨਗਰ, ਬਲਟਾਨਾ ਮੋਹਾਲੀ ਚੋਰ ਸਮਝ ਕੇ ਕੁੱਟਮਾਰ ਕੀਤੀ ਸੀ ਤੇ ਬਾਅਦ ਵਿੱਚ ਉਸਨੂੰ ਰੱਸੀ ਨਾਲ ਖੰਬੇ ਤੇ ਬੰਨ ਦਿੱਤਾ ਸੀ, ਜਿਸ ਕਾਰਨ ਉਸਦੀ ਬਾਅਦ ਵਿੱਚ ਮੌਤ ਹੋ ਗਈ ਸੀ। ਇਸ ਕੇਸ ਵਿੱਚ ਉਦੈ ਪੁੱਤਰ ਯਮਨ ਸ਼ਾਹ ਵਾਸੀ ਕਠਾਹ, ਥਾਣਾ ਮਹਿਸੀ, ਜਿਲ੍ਹਾ ਮੱਤੇਹਾਰੀ, ਸਟੇਟ ਬਿਹਾਰ,ਸ਼ਿਵ ਸ਼ੰਕਰ ਪੁੱਤਰ ਲਾਲ ਬਹਾਦਰ, ਵਾਸੀ ਬਸੰਤਪੁਰ, ਥਾਣਾ ਪਾਰੂ, ਜਿਲ੍ਹਾ ਮੁਜੱਫਰਪੁਰ, ਸਟੇਟ ਬਿਹਾਰ,ਸ਼ਿਆਮ ਕੁਮਾਰ ਪੁੱਤਰ ਬਲਜਿੰਦਰ ਰਾਏ ਵਾਸੀ ਸੁੰਦਰ ਸਰਾਏ, ਥਾਣਾ ਮੋਤੀਪੁਰ, ਜਿਲ੍ਹਾ ਮੁਜੱਫਰਪੁਰ, ਸਟੇਟ ਬਿਹਾਰ,ਰਾਮ ਬਾਬੂ, ਪੁੱਤਰ ਸ਼ੰਕਰ ਰਾਓ ਵਾਸੀ ਕਰਵਾ ਨੰਬਰ 1, ਥਾਣਾ ਹਿੱਲਮਤ ਨਗਰ, ਜਿਲ੍ਹਾ ਡਰਲਾਏ, ਨੇਪਾਲ ਸਾਰੇ ਹਾਲ ਵਾਸੀਆਨ ਕੱਕੋਂ ਅੱਡਾ, ਥਾਣਾ ਮਾਡਲ ਟਾਊਨ, ਜਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ | ਇਸੇ ਤਰ੍ਹਾਂ ਜਿਲ੍ਹਾ ਪੁਲਿਸ ਹੁਸ਼ਿਆਰਪੁਰ ਵਲੋਂ ਮਿਤੀ 19-10-2024 ਨੂੰ ਦਸ਼ਮੇਸ਼ ਨਗਰ, ਥਾਣਾ ਮਾਡਲ ਟਾਊਨ ਵਿਖੇ ਹੋਏ ਔਰਤ ਦੇ ਕਤਲ ਵਿੱਚ ਲੋੜੀਂਦੇ ਉਸਦੇ ਸਕੇ ਪੁਤਰ ਨੂੰ 48 ਘੰਟੇ ਦੇ ਅੰਦਰ-ਅੰਦਰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ| ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਨੇ ਦੱਸਿਆ ਕਿ ਉਕਤ ਪੁਲਿਸ ਅਧਿਕਾਰੀਆਂ ਦੀ ਟੀਮ ਵੱਲੋਂ ਮਿਤੀ 19/10/2024 ਨੂੰ ਦਸ਼ਮੇਸ਼ ਨਗਰ, ਥਾਣਾ ਮਾਡਲ ਟਾਉਨ ਵਿਖੇ ਹੋਏ ਕੁੰਡਲਾ ਦੇਵੀ ਪਤਨੀ ਗੁਰਦੇਵ ਸਿੰਘ ਦੇ ਕਤਲ ਸਬੰਧੀ ਮੁਕੱਦਮਾ ਨੰਬਰ 231 ਮਿਤੀ 20/10/2024 ਅ/ਧ 103 ਬੀ.ਐਨ.ਐਸ (302 ਭ:ਦ) ਥਾਣਾ ਮਾਡਲ ਟਾਊਨ ਵਿੱਚ ਲੋੜੀਂਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜੋ ਉਕਤ ਟੀਮਾਂ ਨੇ ਟੈਕਨੀਕਲ, ਸੀ.ਸੀ.ਟੀ.ਵੀ ਫੁਟੇਜ ਦੀ ਮਦਦ ਨਾਲ ਅਤੇ ਖੁਫੀਆ ਸੋਰਸ ਲਗਾ ਕੇ ਡੂੰਘਾਈ ਨਾਲ ਤਫਤੀਸ਼ ਕਰਦੇ ਹੋਏ ਉਕਤ ਮੁਕੱਦਮਾ ਵਿੱਚ ਲੋੜੀਂਦੇ ਕਥਿਤ ਦੋਸ਼ੀ ਉਸ ਦੇ ਪੁੱਤਰ ਨੂੰ 48 ਘੰਟੇ ਦੇ ਅੰਦਰ-ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਉਕਤ  ਕੁੰਡਲਾ ਦੇਵੀ ਦਾ ਕਤਲ ਉਸਦੇ ਲੜਕੇ ਸੋਨੂੰ ਸਿੰਘ ਉਰਫ ਸੋਨੂੰ ਪੁੱਤਰ ਗੁਰਦੇਵ ਸਿੰਘ ਵਲੋਂ ਹੀ ਕੀਤਾ ਗਿਆ ਸੀ। ਆਪਣੀ ਮਾਤਾ ਦੇ ਕਤਲ ਸਬੰਧੀ ਗ੍ਰਿਫਤਾਰ ਕੀਤੇ ਦੋਸ਼ੀ ਸੋਨੂੰ ਸਿੰਘ ਉਰਫ ਸੋਨੂੰ ਪੁੱਤਰ ਗੁਰਦੇਵ ਸਿੰਘ ਉਰਫ ਸਿੰਦਾ ਵਾਸੀ ਗਲੀ ਨੰਬਰ 5, ਮੁਹੱਲਾ ਦਸ਼ਮੇਸ਼ ਨਗਰ, ਥਾਣਾ ਮਾਡਲ ਟਾਊਨ ਨੇ ਦੋਰਾਨੇ ਪੁੱਛ-ਗਿੱਛ ਦੱਸਿਆ ਕਿ ਉਸਦੀ ਮਾਤਾ ਕੁੰਡਲਾ ਦੇਵੀ ਉਮਰ ਕਰੀਬ 52 ਸਾਲ ਉਸਦਾ ਰਿਸ਼ਤਾ ਉਸਦੀ ਮਾਸੀ ਦੀ ਲੜਕੀ ਨਾਲ ਨਹੀਂ ਹੋਣ ਦੇ ਰਹੀ ਸੀ, ਜਿਸ ਕਰਕੇ ਉਸ ਵਲੋਂ ਆਪਣੀ ਮਾਤਾ ਦੇ ਸਿਰ ਵਿੱਚ ਲੱਕੜ ਦੀ ਸਖਤ ਬਾਹੀ ਮਾਰ ਕੇ ਸੱਟਾਂ ਮਾਰੀਆਂ ਸਨ, ਜਿਸ ਨਾਲ ਉਸਦੀ ਮਾਤਾ ਦੀ ਮੌਤ ਹੋ ਗਈ ਅਤੇ ਉਹ ਮੌਕਾ ਤੋਂ ਫਰਾਰ ਹੋ ਗਿਆ। ਇਸ ਮਾਮਲੇ ਵਿਚ ਸੋਨੂੰ ਸਿੰਘ ਉਰਫ ਸੋਨੂੰ ਪੁੱਤਰ ਗੁਰਦੇਵ ਸਿੰਘ ਉਰਫ ਸਿੰਦਾ ਵਾਸੀ ਗਲੀ ਨੰਬਰ 5, ਮੁਹੱਲਾ ਦਸ਼ਮੇਸ਼ ਨਗਰ, ਥਾਣਾ ਮਾਡਲ ਟਾਊਨ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਸਮੇਂ ਵਰਤਿਆ ਹਥਿਆਰ (ਲੱਕੜ ਦੀ ਬਾਹੀ ਬਰਾਮਦ ਕਰਨ ਵਿੱਚ ਸਫਲਤਾ ਕੀਤੀ ਹੈ |

Leave a Reply

Your email address will not be published.


*