ਸੁਖਵਿੰਦਰ ਸਿੱਧੂ ਦਾ ਕਾਵਿ-ਸੰਗ੍ਰਹਿ ‘ਖ਼ੁਸ਼ਬੋਅ’ ਹੋਇਆ ਰਿਲੀਜ਼

ਚੰਡੀਗੜ੍ਹ  ( ਸ਼ਇਰ ਭੱਟੀ)ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਅੱਜ ਉੱਘੇ ਲੇਖਕ ਸੁਖਵਿੰਦਰ ਸਿੰਘ ਸਿੱਧੂ ਦੀ ਦੂਜੀ ਕਾਵਿ-ਪੁਸਤਕ “ਖ਼ੁਸ਼ਬੋਅ” ਦਾ ਲੋਕ-ਅਰਪਣ ਅਤੇ ਵਿਚਾਰ ਚਰਚਾ ਸਮਾਗਮ ਕਰਵਾਇਆ ਗਿਆ ਜਿਸ ਵਿਚ ਅਦਬੀ ਸ਼ਖ਼ਸੀਅਤਾਂ  ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਸਮਾਰੋਹ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਅਤੇ ਚਿੰਤਕ ਡਾ. ਲਾਭ ਸਿੰਘ ਖੀਵਾ ਨੇ ਕੀਤੀ। ਨਾਮਵਰ ਸਾਹਿਤਕਾਰ ਅਤੇ ਚਿੰਤਕ ਡਾ. ਮਨਮੋਹਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰਸਿੱਧ ਕਵੀ ਜਗਦੀਪ ਸਿੱਧੂ ਅਤੇ ਕਾਬਿਲ ਭਾਸ਼ਾ ਵਿਗਿਆਨੀ ਜਗਮੀਤ ਸਿੰਘ ਬਤੌਰ ਵਿਸ਼ੇਸ਼ ਮਹਿਮਾਨ ਸਮਾਗਮ ਦਾ ਹਿੱਸਾ ਸਨ ਜਦੋਂ ਕਿ ਹਰਵਿੰਦਰ ਸਿੰਘ ਪਟਿਆਲਾ ਨੇ ਕਿਤਾਬ ਤੇ ਪਰਚਾ ਪੜ੍ਹਿਆ। ਲੇਖਕ ਸੁਖਵਿੰਦਰ ਸਿੰਘ ਸਿੱਧੂ,
ਪ੍ਰਿੰਸੀਪਲ ਸਰਬਜੀਤ ਕੌਰ ਸਿੱਧੂ ਤੇ ਜਸਪ੍ਰਤੀਕ ਸਿੱਧੂ ਤੋਂ ਇਲਾਵਾ ਸਾਰੇ ਪ੍ਰਧਾਨਗੀ ਮੰਡਲ ਨੇ ਕਿਤਾਬ ਰਿਲੀਜ਼ ਕੀਤੀ।
ਸੁਆਗਤੀ ਸ਼ਬਦਾਂ ਵਿੱਚ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਇਸ ਕਿਤਾਬ ਵਿਚ ਲੇਖਕ ਦੀ ਫ਼ਿਕਰਮੰਦੀ ਸਾਫ਼ ਝਲਕਦੀ ਹੈ।
ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਕਵਿਤਾ ਮੀਂਹ ਦੀਆਂ ਕਣੀਆਂ ਵਰਗੀ ਹੁੰਦੀ ਹੈ ਜਿਸ ਦਾ ਪਤਾ ਨਹੀਂ ਕਦੋਂ ਉਤਰ ਆਵੇ।
ਪਰਚਾ ਪੇਸ਼ਕਰਤਾ ਹਰਵਿੰਦਰ ਸਿੰਘ ਨੇ ਸੁਹਜ ਤੇ ਕੁਹਜ ਦੀ ਗੱਲ ਕਰਦਿਆਂ ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਦੱਸਿਆ।
ਮਸ਼ਹੂਰ ਕਵੀ ਤੇ ਪੱਤਰਕਾਰ  ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਚੰਗਾ ਬੋਲਣਾ, ਲਿਖਣਾ ਅਤੇ ਵਿਚਰਨਾ ਸੁਖਵਿੰਦਰ ਸਿੱਧੂ ਦੀ ਪਹਿਚਾਣ ਹੈ।
ਗੁਰਨਾਮ ਕੰਵਰ ਨੇ ਇੰਗਲੈਂਡ ਤੋਂ ਆਪਣੇ ਸੁਨੇਹੇ ਵਿਚ ਸ਼ੁਭਕਾਮਨਾਵਾਂ ਘੱਲੀਆਂ। ਗੁਰਮੀਤ ਸਿੰਘ ਜੌੜਾ ਨੇ ਸਿੱਧੂ ਦੀ ਕਵਿਤਾ ਨੂੰ ਸਮਾਜ ਨੂੰ ਸੇਧ ਦੇਣ ਵਾਲੀ ਕਿਹਾ। ਦਰਸ਼ਨ ਤਿਉਣਾ ਅਤੇ ਗੁਰਜੋਧ ਕੌਰ ਨੇ ਕਿਤਾਬ ਚੋਂ ਗੀਤ ਸੁਣਾ ਕੇ ਵਾਹ ਵਾਹ ਖੱਟੀ। ਬਲਵਿੰਦਰ ਸਿੰਘ ਉੱਤਮ ਨੇ ਕਿਹਾ ਕਿ ਇਹ ਕਵਿਤਾਵਾਂ ਲੇਖਕ ਦੇ ਚੰਗੇ ਮਨੁੱਖ ਹੋਣ ਦੀ ਤਰਜਮਾਨੀ ਕਰਦਿਆਂ ਹਨ।
ਮਨਜੀਤ ਕੌਰ ਮੀਤ ਨੇ ਸੁਖਵਿੰਦਰ ਸਿੱਧੂ ਦੀ ਬਹੁਪੱਖੀ ਸ਼ਖਸੀਅਤ ਦੇ ਹਵਾਲੇ ਨਾਲ ਗੱਲ ਕੀਤੀ। ਪਾਲ ਅਜਨਬੀ ਨੇ ਕਿਹਾ ਕਿ ਸਿੱਧੂ ਲੋਕਾਂ ਦਾ ਕਵੀ ਹੈ।
ਵਿਸ਼ੇਸ਼ ਮਹਿਮਾਨ ਜਗਦੀਪ ਸਿੱਧੂ ਨੇ ਕਿਹਾ ਕਿ ਕਵਿਤਾ ਭਾਸ਼ਾ ਵਿਚ ਮੌਜੂਦ ਇਕ ਅਲੱਗ ਭਾਸ਼ਾ ਹੁੰਦੀ ਹੈ।
ਦੂਜੇ ਵਿਸ਼ੇਸ਼ ਮਹਿਮਾਨ ਜਗਮੀਤ ਸਿੰਘ ਨੇ  ਕਿਹਾ ਕਿ ਸਮਾਜ ਕਈ ਪਰਤਾਂ ਦਾ ਬਣਿਆ ਹੁੰਦਾ ਹੈ ਜਿੱਥੇ ਇਹ ਸਮਝਣਾ ਜ਼ਰੂਰੀ  ਹੈ ਕਿ ਆਹ ਤੇ ਵਾਹ ਕਿਵੇਂ ਨਿਕਲਦੀ ਹੈ।
“ਖ਼ੁਸ਼ਬੋਅ” ਦੇ ਲੇਖਕ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਇਹ ਹੀ ਸਿੱਖਿਆ ਹੈ ਕਿ ਕਾਰ ਅਤੇ ਵਿਹਾਰ ਵਿਚ ਸੁਮੇਲ ਬਰਕਰਾਰ ਰਵ੍ਹੇ। ਪਰਮਜੀਤ ਪਰਮ ਨੇ ਕੁਝ ਸ਼ਿਅਰ ਸੁਣਾਏ।
ਪਰਮਜੀਤ ਮਾਨ ਬਰਨਾਲਾ ਨੇ ਸਮਾਗਮ ਨੂੰ ਯਾਦਗਾਰੀ ਕਰਾਰ ਦਿੱਤਾ।
ਮੁੱਖ ਮਹਿਮਾਨ ਡਾ. ਮਨਮੋਹਨ ਨੇ ਕਿਹਾ ਕਿ ਕਾਹਲ ਦੇ ਦੌਰ ਵਿੱਚ ਅਜਿਹੀ ਕਿਤਾਬ ਲਿਖਣੀ ਕਾਬਿਲੇ ਤਾਰੀਫ਼ ਹੈ। ਕਿਤਾਬ ਨੂੰ ਪੜ੍ਹਨਾ  ਸ਼ਖਸੀਅਤ ਨੂੰ ਪੜ੍ਹਨਾ ਵੀ ਹੁੰਦਾ ਹੈ।
ਪ੍ਰਧਾਨਗੀ ਭਾਸ਼ਣ ਦੇਂਦਿਆਂ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਦੁਨੀਆ ਦੀ ਪਹਿਲੀ ਸਾਹਿਤਕ ਰਚਨਾ ਇਕ ਕਵਿਤਾ ਸੀ ਅਤੇ ਮਿਆਰੀ ਕਵਿਤਾ ਮਨੋਵਿਗਿਆਨਕ ਤੇ ਤਕਨੀਕੀ ਬਰੀਕੀਆਂ ਨਾਲ ਹੀ ਹੋਂਦ ਵਿੱਚ ਆਉਂਦੀ ਹੈ।
ਮਿੱਟੀ ਪ੍ਰਕਾਸ਼ਨ ਵੱਲੋਂ ਛਾਪੀ ਗਈ ਇਸ ਕਾਵਿ-ਪੁਸਤਕ ਵਿੱਚ ਵੱਖ ਵੱਖ ਵਿਸ਼ਿਆਂ ਨਾਲ ਸਬੰਧਿਤ 81 ਕਵਿਤਾਵਾਂ ਹਨ।
ਅੱਜ ਦੇ ਸਮਾਗਮ ਵਿੱਚ ਜਿਹੜੀਆਂ ਸ਼ਖਸੀਅਤਾਂ ਦੀ ਹਾਜ਼ਰੀ ਕਾਬਿਲੇ ਗ਼ੌਰ ਰਹੀ ਉਹਨਾਂ ਵਿਚ ਵਰਿੰਦਰ ਸਿੰਘ ਚੱਠਾ, ਰਣਬੀਰ ਸਿੰਘ, ਪੰਕਜ ਕੁਮਾਰ, ਅੰਮ੍ਰਿਤ ਸਿੰਘ, ਸ਼ਾਇਰ ਭੱਟੀ, ਪਰਮਜੀਤ ਸਿੰਘ, ਕੁਲਦੀਪ ਸਿੰਘ, ਸੁਧੀਰ ਕੁਮਾਰ, ਆਰ. ਐੱਸ. ਸੰਘੋਲੀਆ, ਪ੍ਰਿਤਪਾਲ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਖੋਖਰ, ਕੁਲਵਿੰਦਰ ਸਿੰਘ, ਜੈ ਸਿੰਘ ਛਿੱਬਰ, ਪਰਮਪਾਲ ਸਿੰਘ, ਮੀਤ ਰੰਗਰੇਜ਼, ਸਨਮੀਤ, ਸੰਦੀਪ ਕੌਰ, ਕੇ. ਐਲ. ਸ਼ਰਮਾ, ਮਲਕੀਅਤ ਬਸਰਾ, ਦਵਿੰਦਰ ਕੌਰ, ਰਮਨੀਕ ਸਿੰਘ, ਇਕਰੂਪ ਕੌਰ, ਐਸ਼ਵੀਨ ਕੌਰ, ਫਤਹਿਵੀਰ ਸਿੰਘ, ਹਰਜੀਤ ਕੌਰ, ਡਾ. ਸੁਰਿੰਦਰ ਗਿੱਲ, ਬਾਬੂ ਚੰਡੀਗੜ੍ਹੀਆ, ਆਰ. ਐੱਸ. ਲਿਬਰੇਟ, ਸੁਖਦੇਵ ਸਿੰਘ, ਚਰਨਜੀਤ ਸਿੰਘ ਸਿੱਧੂ, ਬਲਵਿੰਦਰ ਸਿੰਘ ਸਿੱਧੂ, ਜਸਮੇਰ ਸਿੰਘ, ਹਰਮਿੰਦਰ ਕਾਲੜਾ, ਬਲਕਾਰ ਸਿੰਘ, ਸਤਨਾਮ ਸਿੰਘ ਟਾਂਡਾ, ਸ਼ਮਸ਼ੀਲ ਸਿੱਘ ਸੋਢੀ, ਸੁਰਿੰਦਰ ਸਿੰਘ ਬਾਸੀ, ਮਨਮੋਹਨ ਸਿੰਘ ਕਲਸੀ, ਹਰਬਿੰਦਰ ਸਿੰਘ ਹੈਰੀ, ਗੁਰਦੀਪ ਸਿੰਘ, ਰਵਿੰਦਰ ਸਿੰਘ ਸਿੱਧੂ, ਅਮਨਪ੍ਰੀਤ ਸਿੰਘ, ਹਰਜੋਤ ਸਿੰਘ, ਮਿੱਕੀ ਪਾਸੀ, ਗੁਰਕਮਲ ਕੌਰ, ਚੇਤਨਕਮਲ ਕੌਰ, ਅਜਾਇਬ ਸਿੰਘ ਔਜਲਾ, ਨੀਰਜ ਪਾਂਡੇ ਅਤੇ ਸਰਬਜੀਤ ਸਿੰਘ ਦੇ ਨਾਮ ਵਰਣਨਯੋਗ ਹਨ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin