ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ) ਇੰਸਪੈਕਟਰ ਬਿੰਦਰਜੀਤ ਸਿੰਘ ਇੰਚਾਂਰਜ਼ ਸੀ.ਆਈ.ਏ ਸਟਾਫ਼-2, ਅੰਮ੍ਰਿਤਸਰ ਸਿਟੀ ਦੀ ਪੁਲਿਸ ਪਾਰਟੀ ਏ.ਐਸ.ਆਈ ਲਾਜਪਤ ਰਾਏ ਸਮੇਤ ਸਾਥੀ ਕਰਮਚਾਰੀਆਂ ਐਚਸੀ ਦਰਸ਼ਨ ਸਿੰਘ, ਅਮਨਦੀਪ ਸਿੰਘ ਅਤੇ ਲਖਵਿੰਦਰ ਸਿੰਘ ਗੋਪੀ ਵੱਲੋਂ ਨੇੜੇ ਬਾਬਾ ਜੀਵਨ ਸਿੰਘ ਕਲੋਨੀ ਛੇਹਰਟਾ ਦੇ ਖੇਤਰ ਵਿੱਚੋਂ ਗਸ਼ਤ ਦੌਰਾਨ ਇੱਕ ਮੋਟਰਸਾਈਕਲ ਸਵਾਰ ਅਕਾਸ਼ਦੀਪ ਸਿੰਘ ਉਰਫ਼ ਅਕਾਸ਼ ਪੁੱਤਰ ਕਸ਼ਮੀਰ ਸਿੰਘ ਵਾਸੀ ਕੋਹਾਲੀ, ਥਾਣਾ ਲੋਪੋਕੇ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕਰਕੇ ਇਸ ਪਾਸੋਂ 209 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ। ਇਸ ਤੇ ਮੁਕੱਦਮਾਂ ਨੰਬਰ 191 ਮਿਤੀ 18-10-2024 ਜੁਰਮ 21(ਬੀ)/61/85 ਐਨ.ਡੀ.ਪੀ.ਐਸ ਐਕਟ ਥਾਣਾ ਛੇਹਰਟਾ,ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਹੈ। ਇਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।
Leave a Reply