ਮੱਛੀ ਪਾਲਣ ਦਫਤਰ ਮੋਗਾ ਵਿਖੇ 21 ਤੇ 22 ਅਕਤੂਬਰ ਨੂੰ ਕੀਤੀ ਜਾਵੇਗੀ ਰਜਿਸਟ੍ਰੇਸ਼ਨ-ਸਹਾਇਕ ਡਾਇਰੈਟਰ ਮੱਛੀ ਪਾਲਣ

ਮੋਗਾ   ( ਮਨਪ੍ਰੀਤ ਸਿੰਘ)
ਸਹਾਇਕ ਡਾਇਰੈਟਰ ਮੱਛੀ ਪਾਲਣ ਵਿਭਾਗ ਮੋਗਾ ਸ਼੍ਰੀ ਜਤਿੰਦਰ ਸਿੰਘ ਗਰੇਵਾਲ ਨੇ ਸਮੂਹ ਮੱਛੀ ਪਾਲਣ ਸੈਕਟਰ ਨਾਲ ਜੁੜੇ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਮਤਸੱਯਾ ਕਿਸਾਨ ਸਮਰਿਧੀ ਸਹਿਯੋਜਨਾ (ਪੀ.ਐਮ.ਐਮ.ਕੇ.ਐਸ.ਐਸ.ਵਾਈ.) ਸਕੀਮ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਇਸ ਸਕੀਮ ਤਹਿਤ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਦਾ ਲਾਭ ਦਿੱਤਾ ਜਾ ਸਕਦਾ ਹੈ, ਇਸ ਲਈ ਵੱਧ ਤੋਂ ਵੱਧ ਮੱਛੀ ਵਿਕਰੇਤਾ ਅਤੇ ਮੱਛੀ ਪਾਲਕ ਨੇੜਲੇ ਕਾਮਨ ਸਰਵਿਸ ਸੈਂਟਰ ਰਾਹੀਂ ਇਸ ਸਕੀਮ ਤਹਿਤ ਆਪਣੀ ਰਜਿਸਟ੍ਰੇਸ਼ਨ ਲਾਜਮੀ ਕਰਵਾਉਣ।

ਉਹਨਾਂ ਦੱਸਿਆ ਕਿ ਮੱਛੀ ਪਾਲਣ ਵਿਭਾਗ ਮੋਗਾ ਦੇ ਦਫਤਰ ਵਿੱਚ ਮਿਤੀ 21 ਅਕਤੂਬਰ, ਤੋਂ 22 ਅਕਤੂਬਰ, 2024 ਨੂੰ ਇਸ ਸਕੀਮ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਇਸ ਲਈ ਚਾਹਵਾਨ ਆਪਣਾ ਆਧਾਰ ਕਾਰਡ, ਬੈਂਕ ਖਾਤੇ ਦੀ ਡੀਟੇਲ ਅਤੇ ਆਪਣਾ ਫੋਨ ਨਾਲ ਲੈ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 95010 33546 ਜਾਂ 72178 08098 ਉਪਰ ਸੰਪਰਕ ਕੀਤਾ ਜਾ ਸਕਦਾ ਹੈ।
ਸਹਾਇਕ ਡਾਇਰੈਕਟਰ ਮੱਛੀ ਪਾਲਣ ਸ਼੍ਰੀ ਜਤਿੰਦਰ ਸਿੰਘ ਨੇ ਮੱਛੀ ਵਿਕਰੇਤਾਵਾਂ ਅਤੇ ਮੱਛੀ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਉਪਰੋਕਤ ਮਿਤੀਆਂ ਨੂੰ ਆਪਣੇ ਪਰਿਵਾਰ ਸਮੇਤ ਆਪਣੀ ਰਜਿਸਟ੍ਰੇਸ਼ਨ ਜਰੂਰ ਕਰਵਾ ਲੈਣ ਇਸ ਰਜਿਸਟ੍ਰੇਸ਼ਨ ਕਰਵਾਉਣ ਨਾਲ ਉਹਨਾਂ ਨੂੰ ਬੀਮਾ ਸਕੀਮ ਦਾ ਲਾਭ ਵੀ ਪ੍ਰਾਪਤ ਹੋਵੇਗਾ।

Leave a Reply

Your email address will not be published.


*