ਲੁਧਿਆਣਾ ( ਗੁਰਦੀਪ ਸਿੰਘ)
ਸੇੰਟ੍ਰਲ ਕੈਲੀਫੋਰਨੀਆ ਇਲਾਕਾ ਫਰਿਜ਼ਨੋ ਦੀਆਂ ਸੰਗਤਾਂ ਵਲੋਂ ਸਮੁੱਚੇ ਸਿਖਾਂ ਦੀ ਏਕਤਾ ਦੇ ਮਿਸ਼ਨ “ਇਕ ਪੰਥ ਇਕ ਸੋਚ”ਲਈ ਪਿਛਲੇ 8 ਵਰੇ ਤੋਂ ਕੀਤੇ ਜਾ ਰਹੇ ਯਤਨਾਂ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਸੀ ਜਦੋਂ ਪਿੱਛਲੇ ਵਰ੍ਹੇ ਸੈਲਮਾ ਗੁਰੂਘਰ ਵਿਖੇ ਏਕੇ ਨੂੰ ਸਮਰਪਿਤ ਪ੍ਰੋਗ੍ਰਾਮ ਆਤਮਰਸ ਕੀਰਤਨ ਦਰਬਾਰ ਵਿਚ ਵੱਖ ਵੱਖ ਵਿਚਾਰਧਾਰਾ ਜਾਂ ਮਰਿਯਾਦਾ ਵਿੱਚ ਵੰਡੇ ਕਹੇ ਜਾਣ ਵਾਲੇ ਗੁਰੂ ਘਰਾਂ ਦੇ ਰਾਗੀ ਢਾਡੀ ਵੀਰਾਂ ਅਤੇ ਸੰਗਤਾਂ ਨੇ ਇਕ ਥਾਂ ਇਕੱਤਰ ਹੋ ਕੇ ਆਪ ਸਿੱਖ ਏਕਤਾ ਤੇ ਪਹਿਰਾ ਦੇਂਦੇ ਹੋਏ ਸੰਸਾਰ ਭਰ ਦੇ ਸਿਖਾਂ ਨੂੰ ਵੀ ਏਕਤਾ ਦੀ ਅਪੀਲ ਕੀਤੀ ਸੀ। ਏਕੇ ਦੇ ਇਸ ਮਿਸ਼ਨ ਨੂੰ ਇਸ ਵਰ੍ਹੇ ਹੋਰ ਵੀ ਬੇਮਿਸਾਲ ਹੁੰਗਾਰਾ ਮਿਲਿਆ , 28 ਸਿਤੰਬਰ ਦਿਨ ਸ਼ਨੀਵਾਰ ਨੂੰ ਗੁਰੂਦਵਾਰਾ “ਗੁਰੂਨਾਨਕ ਪ੍ਰਕਾਸ਼ ਫਰਿਜ਼ਨੋ” ਵਿਖੇ ਇਲਾਕੇ ਦੇ ਸਾਰੇ ਹੀ ਗੁਰੂ ਘਰ ਜਿਸ ਵਿੱਚ ਗੁਰਦਵਾਰਾ ਸਾਹਿਬ ਸਿੰਘ ਸਭਾ ਗੁਰੂ ਨਾਨਕ ਪ੍ਰਕਾਸ਼ ,ਨਾਨਕਸਰ, ਦਰਬਾਰ ਸ਼੍ਰੀ ਗੁਰੂ ਗਰੰਥ ਸਾਹਿਬ,ਗੁਰੂ ਰਵਿਦਾਸ ਸਭਾ ਫਰਿਜ਼ਨੋ,ਸੈਲਮਾ ਕਲਗੀਧਰ,ਸੈਲਮਾ 2211ਐਸ ਹਾਈਲੈਂਡ,ਤੋਂ ਇਲਾਵਾ ਗੁ.ਸਾਹਿਬ ਕਰਦਰਜ, ਮੰਡੇਰਾ, ਕਰਮਨ, ਸਨਵਾਕੀਨ, ਤੁਲਾਰੇ ਨੇ ਜੱਥੇ ਭੇਜ ਕੇ ਜਿੱਥੇ ਆਪ ਏਕੇ ਦਾ ਸਬੂਤ ਦਿੱਤਾ,
ਉੱਥੇ ਇਲਾਕੇ ਦੇ ਪੰਜਾਬੀ ਮੀਡੀਆ ਅਤੇ ਸਭ ਐਨ ਜੀ ਓੰ ਵਲੋਂ ਭਰਵਾਂ ਹੁੰਂਗਾਰਾ ਮਿਲਿਆ ਅਤੇ ਕਿਹਾ ਕਿ ਅਜ ਪੂਰੇ ਸੰਸਾਰ ਦੇ ਸਿੱਖਾਂ ਨੂੰ ਸਰਬੱਤ ਦੇ ਭਲੇ ਲਈ ਇਕ ਹੋਣ ਦੀ ਸਖਤ ਲੋੜ ਹੈ।ਸਥਾਨਕ ਨਿਊਜ਼ ਚੈਨਲ “ਸਰਬੱਤ ਦਾ ਭਲਾ’ ਅਤੇ ‘ਸਿੰਘ ਪ੍ਰੌਡਕਸ਼ਨ’ਨੇ ਇਸ ਨੂੰ ਲਾਈਵ ਟੈਲੀਕਾਸਟ ਕੀਤਾ।
ਸਿੱਖ ਏਕੇ ਦੇ ਮਾਮਲੇ ਚ ਆਮ ਸੰਗਤਾਂ ਦਾ ਇਹ ਕਹਿਣਾ ਹੈ ਕਿ ਇਲਾਕੇ ਚ ਤੀਜੀ ਵਾਰ ਸਭ ਵੱਖ ਵੱਖ ਵਿਚਾਰਧਾਰਾ ਨਾਲ ਸਬੰਧਿਤ ਗੁਰੂ ਘਰਾਂ ਦੇ ਜਥਿਆਂ,ਪ੍ਰਬੰਧਕਾਂ, ਪਤਵੰਤੇ ਸੱਜਣਾਂ, ਮੀਡੀਆ ਵਲੋਂ ਇਕੋ ਜਗਾ ਬੈਠ ਕੇ ਪੂਰੇ ਸਿੱਖਾਂ ਦੇ ਏਕੇ ਲਈ ਅਰਦਾਸ ਬੇਨਤੀ ਕਰਨੀ ਆਪਣੇ ਆਪ ਚ ਇੱਕ ਇਤਿਹਾਸਿਕ ਘਟਨਾ ਹੈ।
ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਵਲੋਂ ਇਕ ਪੰਥ ਇਕ ਸੋਚ ਬਾਰੇ ਪਿਛਲੇ ਦਿਨੀਂ ਭਰੇ ਦਰਬਾਰ ਵਿਚ ਸੰਗਤਾਂ ਨੂੰ ਅਪੀਲ ਕਰਨੀ ਸੰਗਤਾਂ ਦਾ ਏਕੇ ਲਈ ਚੁੱਕੇ ਜਾ ਰਹੇ ਕਦਮਾਂ ਨੂੰ ਭਾਰੀ ਉਤਸ਼ਾਹ ਮਿਲਿਆ ਹੈ।ਜੇ ਸਾਡੇ ਆਗੂ ਵੀ ਇਸ ਪਾਸੇ ਧਿਆਨ ਦੇਣ ਤਾਂ ਆਣ ਵਾਲੇ ਸਮੇਂ ਚ ਇੱਕ ਨਵਾਂ ਇਤਿਹਾਸ ਰਚਿਆ ਜਾ ਸਕਦਾ ਹੈ।
ਇਲਾਕੇ ਦੀਆਂ ਸੰਗਤਾਂ ਦੀ ਬੇਨਤੀ ਮਨਜੂਰ ਕਰਦੇ ਹੋਏ ਹੁਣ ਸਿੱਖ ਏਕਤਾ ਦੀ ਇਹ ਜ਼ਿੰਮੇਵਾਰੀ ਪੰਥ ਦੇ ਵੱਡੇ ਪਰਚਾਰਕਾਂ,ਆਗੂਆਂ ਅਤੇ ਵਿਸ਼ੇਸ ਕਰਕੇ ਪੰਥ ਦੇ ਜਥੇਦਾਰਾਂ ਨੂੰ ਬਿਨਾਂ ਦੇਰ ਲਗਾਏ ਚੁੱਕਣੀ ਚਾਹੀਦੀ ਹੈ।
ਸੰਗਤਾਂ ਵਲੋਂ ਭਾਈ ਪਰਮਪਾਲ ਸਿੰਘ ਜੀ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ ਜੀ ਰਹੀ ਹੈ।
Leave a Reply