ਪਰਮਜੀਤ ਸਿੰਘ, ਜਲੰਧਰ
ਜਲੰਧਰ ’ਚ ਅੰਮ੍ਰਿਤਸਰ ਮਾਰਗ ਤੇ ਸਥਿਤ ਸੀ ਜੇ ਐਸ ਪਬਲਿਕ ਸਕੂਲ ‘ਚ ਵਿਦਿਆਰਥੀਆਂ ਦੇ ਕੜੇ ਉਤਰਵਾਉਣ ਦਾ ਫੁਰਮਾਨ ਜਾਰੀ ਕਰਨ ਵਾਲੀ ਪ੍ਰਿੰਸੀਪਲ ਅਤੇ ਵਿਰੋਧ ਕਰਨ ਗਏ ਸਿੱਖ ਤਾਲਮੇਲ ਕਮੇਟੀ ਅਤੇ ਹੋਰ ਆਗੂਆਂ ਨਾਲ ਬਦਤਮੀਜ਼ੀ ਕਰਨ ਅਤੇ ਪ੍ਰਿੰਸੀਪਲ ਦੇ ਹੱਕ ਵਿੱਚ ਨਿਤਰਣ ਵਾਲੇ ਸਕੂਲ ਦੇ ਕਲਰਕ ਸਮੇਤ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਪ੍ਰਿੰਸੀਪਲ ਨੂੰ ਤੁਰੰਤ ਨੋਕਰੀ ਤੋਂ ਬਰਖਾਸਤ ਕਰਕੇ ਸਿੱਖ ਆਗੂਆਂ ਕੋਲੋਂ ਮੁਆਫੀ ਮੰਗ ਕੇ ਆਪਣੀ ਜਾਨ ਛੁਡਵਾਈ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਭਰੋਸਾ ਦੇਣ ਉਪਰੰਤ ਜਥੇਬੰਦੀਆਂ ਨੇ ਮੁਆਫ਼ ਕਰਕੇ ਹੋਰਾਂ ਨੂੰ ਚਿਤਾਵਨੀ ਦਿੱਤੀ ਕਿ ਅਜਿਹਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸਿੱਖ ਤਾਲਮੇਲ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੱਡਾ, ਪ੍ਰਧਾਨ ਤਜਿੰਦਰ ਸਿੰਘ ਪ੍ਰਦੇਸੀ,ਹਰਪ੍ਰੀਤ ਸਿੰਘ ਨੀਟੂ, ਸਤਪਾਲ ਸਿੰਘ ਸਿਦਕੀ, ਗੁਰਦੀਪ ਸਿੰਘ ਆਦਿ ਨੇ ਦੱਸਿਆ ਕਿ ਬੀਤੇ ਦਿਨੀਂ ਸਕੂਲ ਵਲੋਂ ਵਿਦਿਆਰਥੀਆਂ ਦੀਆਂ ਡਾਇਰੀਆ ਤੇ ਫੁਰਮਾਨ ਲਿਖ ਦਿੱਤਾ ਕਿ ਕੋਈ ਵੀ ਵਿਦਿਆਰਥੀ ਸਿੱਖੀ ਕਕਾਰ ਕੜਾ ਆਦਿ ਪਾ ਕੇ ਸਕੂਲ ਨਹੀਂ ਆਵੇਗਾ।
ਸਬੰਧੀ ਕਿਸੇ ਵਿਦਿਆਰਥੀ ਦੇ ਪਿਤਾ ਵਲੋਂ ਇਹ ਜਾਣਕਾਰੀ ਸਿਖ ਤਾਲਮੇਲ ਕਮੇਟੀ ਦੇ ਧਿਆਨ ਵਿੱਚ ਲਿਆਉਣ ਤੇ ਇਸ ਦੀ ਭਿਣਕ ਸਕੂਲ ਮੈਨੇਜ਼ਮੈਂਟ ਨੂੰ ਪਈ ਤਾਂ ਸਕੂਲ ਮੈਨੇਜ਼ਮੈਂਟ ਵੱਲੋਂ ਇਹ ਫਰਮਾਨ ਸਕੂਲ ਪ੍ਰਿੰਸੀਪਲ ਨੂੰ ਵਾਪਸ ਲੈਣ ਲਈ ਕਿਹਾ ਗਿਆ। ਉਹਨਾਂ ਦੱਸਿਆ ਕਿ ਇਸ ਦੌਰਾਨ ਅੱਜ ਜਦ ਉਹ ਇਕੱਤਰ ਹੋ ਕੇ ਸਕੂਲ ਪੁੱਜੇ ਤਾਂ ਉਥੇ ਵਿਦਿਆਰਥੀਆਂ ਦੇ ਕੜੇ ਉਤਰਵਾ ਕੇ ਰੱਖੇ ਹੋਏ ਸਨ। ਤੇ ਇਸ ਦੇ ਬਾਵਜੂਦ ਵੀ ਪ੍ਰਿੰਸੀਪਲ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਆਪਣਾ ਜਾਰੀ ਕੀਤਾ ਹੁਕਮ ਵਾਪਸ ਲੈਣ ਲਿਆ ਗਿਆ ਹੈ।ਪਰ ਫਿਰ ਵੀ ਪ੍ਰਿੰਸੀਪਲ ਵਲੋਂ ਵਿਦਿਆਰਥੀਆਂ ਦੇ ਕੜੇ ਉਤਰਵਾ ਕੇ ਰੱਖੇ ਹੋਣ ਦਾ ਮਾਮਲਾ ਜਦ ਪੁਲਿਸ ਤੱਕ ਪਹੁੰਚਣ ਤੇ ਮੌਕੇ ਤੇ ਪੁਲਿਸ ਪਾਰਟੀ ਪੁੱਜੀ ਤਾਂ ਕੜੇ ਲਹਾਉਣ ਦਾ ਫਰਮਾਨ ਜਾਰੀ ਕਰਨ ਵਾਲੀ ਪ੍ਰਿੰਸੀਪਲ ਵਲੋਂ ਖੁਦ ਵਿਦਿਆਰਥੀਆਂ ਨੂੰ ਕੜੇ ਪਵਾ ਕੇ ਗਲਤੀ ਮੰਨਦਿਆਂ ਹੋਇਆਂ ਮਾਫੀ ਮੰਗੀ। ਮੌਕੇ ਤੇ ਪੁੱਜੇ ਸਿੱਖ ਅਤੇ ਹਿੰਦੂ ਧਰਮ ਨਾਲ ਸਬੰਧਤ ਵਿਦਿਆਰਥੀਆਂ ਵਲੋਂ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਖੁਸ਼ੀ ਮਨਾਈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੋ ਵੀ ਵਿਦਿਆਰਥੀ ਕੜਾ ਪਾ ਕੇ ਸਕੂਲ ਆਉਂਦਾ ਸੀ ਉਸਦੇ ਜ਼ਬਰਦਸਤੀ ਕੜੇ ਉਤਰਵਾਏ ਜਾਂਦੇ ਸੀ। ਤੇ ਵਿਰੋਧ ਕਰਨ ਤੇ ਉਹਨਾਂ ਨੂੰ ਸਕੂਲ ਵਿੱਚ ਆਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ। ਤੇ ਉਹਨਾਂ ਨੂੰ 500 ਰੁਪਏ ਜੁਰਮਾਨਾ ਕੀਤਾ ਜਾਂਦਾ ਸੀ।ਇਸ ਮੌਕੇ ਗੁਰਵਿੰਦਰ ਸਿੰਘ ਸਿੱਧੂ, ਭਾਈ ਕਰਮਜੀਤ ਸਿੰਘ ਨੂਰ, ਵਿੱਕੀ ਸਿੰਘ ਖਾਲਸਾ,ਜਤਿੰਦਰ ਸਿੰਘ ਕੋਹਲੀ, ਅਰਵਿੰਦਰ ਪਾਲ ਸਿੰਘ ਬੱਬਲੂ, ਗੁਰਮੀਤ ਸਿੰਘ ਹਨੀ,ਸਰਦੂਲ ਸਿੰਘ ਹਨੀ ਆਦਿ ਮੌਜੂਦ ਸਨ।
ਸਿੱਖ ਵਿਦਿਆਰਥੀ ਦੇ ਨੰਬਰ ਘੱਟ ਲਗਾਉਣ ਦਾ ਮਾਮਲਾ ਵੀ ਆਇਆ ਸਾਹਮਣੇ
ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਦਾ ਵਿਰੋਧ ਕਰਨ ਸਬੰਧੀ ਸੋਸ਼ਲ ਮੀਡੀਆ ਤੇ ਲਾਈਵ ਵੇਖ ਕੇ ਮੌਕੇ ਤੇ ਪੁੱਜੇ ਸਿਖ ਕੌਮ ਨਾਲ ਸਬੰਧਤ ਵਿਅਕਤੀ ਨੇ ਦੱਸਿਆ ਕਿ ਉਸਦਾ ਭਤੀਜਾ ਇਸ ਸਕੂਲ ਵਿਚ ਪੜ੍ਹਦਾ ਸੀ।ਤੇ ਬਾਰਵੀਂ ਜਮਾਤ ਦਾ ਨਤੀਜਾ ਆਉਣ ਤੇ ਉਸ ਦਾ ਭਤੀਜਾ ਜਦ ਕੁੱਝ ਵਿਸ਼ਿਆਂ ਵਿਚੋਂ ਫੇਲ ਪਾਇਆ ਗਿਆ ਤਾਂ ਬੱਚੇ ਨੇ ਆਪਣੇ ਮਾਤਾ ਪਿਤਾ ਨੂੰ ਦਸਿਆ ਕਿ ਉਸ ਦੇ ਸਕੂਲ ਵਲੋਂ ਲਈ ਗਈ ਪ੍ਰਿਖਿਆ ਵਿਚੋਂ ਨੰਬਰ ਜ਼ਿਆਦਾ ਸੀ ਪਰ ਸਕੂਲ ਵਲੋਂ ਬੋਰਡ ਨੂੰ ਘੱਟ ਭੇਜੇ ਗਏ ਹਨ। ਜਦ ਬੱਚੇ ਦੇ ਮਾਤਾ ਪਿਤਾ ਵਲੋਂ ਬੱਚੇ ਦੇ ਸਕੂਲ ਵਲੋਂ ਲਏ ਗਏ ਪੇਪਰ ਕਢਵਾਏ ਤਾਂ ਉਸ ਵਿਚ ਨੰਬਰ ਜ਼ਿਆਦਾ ਸੀ। ਤਾਂ ਉਸ ਵਕਤ ਅਧਿਆਪਕਾਂ ਅਤੇ ਪ੍ਰਿੰਸੀਪਲ ਵਲੋਂ ਕਿਹਾ ਗਿਆ ਕਿ ਹੁਣ ਤਾਂ ਰਿਜਲਟ ਘੋਸ਼ਿਤ ਹੋ ਗਿਆ ਹੈ ਇਸ ਲਈ ਉਹ ਕੁਝ ਨਹੀਂ ਕਰ ਸਕਦੇ। ਜਿਸ ਕਰਕੇ ਬੱਚੇ ਨੂੰ ਇਕ ਸਾਲ ਬਾਅਦ ਦੁਬਾਰਾ ਪੇਪਰ ਦੇਣ ਦਾ ਖਮਿਆਜ਼ਾ ਭੁਗਤਣਾ ਪਿਆ।ਬੱਚੇ ਦਾ ਕਹਿਣਾ ਹੈ ਕਿ ਉਹ ਸਿੱਖ ਹੋਣ ਕਰਕੇ ਸਕੂਲ ਵਲੋਂ ਉਸ ਨਾਲ ਕੀਤੇ ਗਏ ਵਿਤਕਰੇ ਕਰਕੇ ਉਸ ਦਾ ਇਕ ਸਾਲ ਬਰਬਾਦ ਹੋ ਗਿਆ।
ਪ੍ਰਿੰਸੀਪਲ ਦੇ ਫੁਰਮਾਨ ਦੀ ਨਹੀਂ ਸੀ ਜਾਣਕਾਰੀ
ਇਸ ਸਬੰਧੀ ਮੌਕੇ ਤੇ ਪੁੱਜੇ ਸਕੂਲ ਦੇ ਪ੍ਰਬੰਧਕ ਲਲਿਤ ਮਿਤਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੀਤੇ ਦਿਨੀਂ ਇਹ ਜਾਣਕਾਰੀ ਮਿਲਣ ਤੇ ਉਨ੍ਹਾਂ ਵਲੋਂ ਪ੍ਰਿੰਸੀਪਲ ਨੂੰ ਕਿਹਾ ਗਿਆ ਸੀ ਕਿ ਅਜਿਹਾ ਨਾ ਕੀਤਾ ਜਾਵੇ। ਤੇ ਪ੍ਰਿੰਸੀਪਲ ਵਲੋਂ ਸਾਰਿਆਂ ਨੂੰ ਸੋਸ਼ਲ ਮੀਡੀਆ ਤੇ ਜਾਣਕਾਰੀ ਦੇਣ ਦੇ ਬਾਵਜੂਦ ਵੀ ਅੱਜ ਸਕੂਲ ਵਿੱਚ ਵਿਦਿਆਰਥੀਆਂ ਦੇ ਕੜੇ ਉਤਰਵਾਉਣਾ ਮੰਦਮੈਨੇਜਮੈਂਟਉਹ ਸਮੁੱਚੀ ਸਿੱਖ ਕੌਮ ਕੋਲੋਂ ਮਾਫੀ ਚਾਹੁੰਦੇ ਹਨ।
Leave a Reply