ਲੇਖਕ ਡਾ.ਸੰਦੀਪ ਘੰਡ ਲਾਈਫ ਕੋਚ
ਸਰੀਰਕ ਤੰਦਰੁਸਤੀ ਨਾਲੋਂ ਮਾਨਿਸਕ ਤੰਦਰੁਸਤੀ ਦੀ ਜਿਆਦਾ ਜਰੂਰਤ ਹੈ ਸਰੀਰਕ ਤੰਦਰੁਸਤ ਵਿਅਕਤੀ ਜੇ ਮਾਨਸਿਕ ਤੋਰ ਤੇ ਸਿਹਤਮੰਦ ਨਹੀ ਤਾਂ ਉਹ ਹਰ ਸਮੇਂ ਸਰੀਰਕ ਤੋਰ ਤੇ ਵੀ ਤਕਲੀਫ ਮਹਿਸੂਸ ਕਰਦਾ।ਸਰੀਰਕ ਬਿਮਾਰੀ ਵਿਅਕਤੀ ਨੂੰ ਦਿਖਾਈ ਵੀ ਦਿੰਦੀ ਹੈ ਇਸ ਤੋਂ ਇਲਾਵਾ ਮੈਡੀਕਲ ਸਾਇੰਸ ਵਿੱਚ ਅਜਿਹੇ ਬਹੁਤ ਟੈਸਟ ਹਨ ਜਿੰਨਾਂ ਰਾਂਹੀ ਅਸੀ ਦੇਖ ਸਕਦੇ ਹਾਂ ਕਿ ਸਾਡੇ ਸਰੀਰ ਦੇ ਵਿੱਚ ਕੀ ਨੁਕਸ ਹੈ।ਪਰ ਮਨਾਸਿਕ ਜਾਂ ਮਨ ਸਿਹਤੰਦ ਨਾ ਹੋਵੇ ਤਾਂ ਵਿਅਕਤੀ ਆਪਣੇ ਆਪ ਨੂੰ ਲਚਾਰ ਸਮਝਦਾ।
ਮਾਨਿਸਕ ਸਿਹਤਮੰਦ ਲਈ ਪਿੱਛਲੇ 10 ਸਾਲਾਂ ਤੋਂ ਸਮਾਜਿਕ ਸਗੰਠਨਾਂ ਅਤੇ ਸਰਕਾਰ ਨੇ ਨਿਰੰਤਰ ਯਤਨ ਕੀਤੇ ਹਨ ਜਿਸ ਨਾਲ ਕੁਝ ਹੱਦ ਤੱਕ ਕੁਝ ਟੈਸਟ ਕਰਕੇ ਵੀ ਮਰੀਜ ਦੀ ਮਾਨਿਸਕ ਸਿਹਤ ਬਾਰੇ ਪਤਾ ਲਗਾਇਆ ਜਾ ਸਕਦਾ ਹੈ।ਪਹਿਲਾਂ ਮਾਨਸਿਕ ਸਿਹਤ ਜਾਂ ਮਾਨਸਿਕ ਰੋਗੀ ਨੂੰ ਪਾਗਲ ਕਹਿ ਕੇ ਉਸ ਨੂੰ ਧਿਰਕਾਰਆ ਜਾਦਾਂ ਸੀ ਉਸ ਦੇ ਹਿੰਸਕ ਹੋਣ ਦੇ ਡਰ ਤੋਂ ਜਲਦੀ ਜਲਦੀ ਕੋਈ ਉਸ ਨਾਲ ਗੱਲ ਨਹੀ ਸੀ ਕਰਦਾ।ਪਰ ਅੱਜ ਸਮੇਂ ਅਤੇ ਨਵੀਆਂ ਤਕਨੀਕਾਂ ਕਾਰਨ ਬਹੁਤ ਤਬਦੀਲੀ ਹੋਈ ਹੈ।ਮਾਨਸਿਕ ਸਿਹਤ ਦਾ ਕੇਵਲ ਇੱਕ ਪੈਮਾਨਾ ਨਹੀ ਮਾਨਸਿਕ ਰੋਗ ਵੀ ਸ਼ਰੀਰਕ ਰੋਗਾਂ ਵਾਂਗ ਹਨ ਅਤੇ ਇਨ੍ਹਾਂ ਦਾ ਇਲਾਜ ਜ਼ਰੂਰੀ ਹੈ।
ਮਾਨਸਿਕ ਸਿਹਤ ਜਾਂ ਮਨ ਦੀ ਸਿਹਤ ਜਾਂ ਜਦੋਂ ਅਸੀ ਕਹਿ ਦਿੰਦੇ ਹਾਂ ਕਿ ਅੱਜ ਮਨ ਠੀਕ ਨਹੀ ਮਨ ਉਦਾਸ ਹੈ ਉਸ ਦਾ ਭਾਵ ਉਹ ਮਾਨਸਿਕ ਬਿਮਾਰੀ ਹੀ ਹੈ।ਡਿਪਰੈਸ਼ਨ ਡਿਸਆਰਡਰ ਇੱਕ ਆਮ ਤੇ ਗੰਭੀਰ ਖਤਰਨਾਕ ਬਿਮਾਰੀ ਹੈ ਜੋ ਇੱਕ ਵਿਅਕਤੀ ਨੂੰ ਮਹਿਸੂਸ ਕਰਨ ਸੋਚਣ ਅਤੇ ਕੰਮ ਕਰਨ ਨੂੰ ਨਕਾਰਤਾਮਕ ਤੋਰ ਤੇ ਪ੍ਰਭਾਵਿਤ ਕਰਦੀ ਹੈ।ਤਣਾਅ ਕਾਰਨ ਉਦਾਸੀ ਦੀ ਭਾਵਨਾ ਆਉਦੀ ਅਤੇ ਜਦੋਂ ਕਿਸੇ ਵਿਅਕਤੀ ਦਾ ਆਨੰਦਿਤ ਕਰਨ ਵਾਲੀਆਂ ਗਤੀਵਿਧੀਆਂ ਵਿੱਚ ਮਨ ਨਹੀ ਲੱਗਦਾ ਤਾਂ ਉਸ ਵਿਅਕਤੀ ਵਿੱਚ ਕੰਮ ਕਰਨ ਦੀ ਯੋਗਤਾ ਘੱਟ ਜਾਦੀ ਹੈ।ਉਸ ਤੋਂ ਬਾਅਦ ਉਹ ਅਨੇਕਾਂ ਹੋਰ ਬਿਮਾਰੀਆਂ ਲੇਕੇ ਆਉਦੀ ਹੈ।
ਕਈ ਵਾਰ ਤੁਹਾਨੂੰ ਇਹ ਮਹਿਸੂਸ ਹੁੰਦਾਂ ਕਿ ਮੈਂ ਸਥਿਤੀ ਨੂੰ ਸੁਧਾਰਨ ਹਿੱਤ ਕੁਝ ਨਹੀ ਕਰ ਸਕਦਾ ਅਤੇ ਉਸ ਵਿੱਚ ਬੇਬਸੀ ਅਤੇ ਨਿਰਾਸ਼ਾ ਦੀ ਭਾਵਨਾ ਆ ਜਾਦੀ ਹੈ।ਮਾਨਸਿਕ ਬੀਮਾਰੀ ਵਿਅਕਤੀ ਦੇ ਨਿੱਜੀ ਸਬੰਧਾਂ,ਖਾਣ-ਪੀਣ ਦੀਆਂ ਆਦਤਾਂ ਅਤੇ ਇਥੋਂ ਤੱਕ ਇਸ ਨਾਲ ਸ਼ੂਗਰ ਵਰਗੀਆਂ ਸਰੀਰਕ ਸਮੱਸਿਆਂਵਾਂ ਪੈਦਾ ਹੋ ਜਾਦੀਆਂ ਹਨ।
ਜਿਵੇਂ ਜਿਵੇਂ ਸਮਾਜ ਵਿੱਚ ਮਾਨਸਿਕ ਰੋਗੀਆਂ ਦੀ ਗਿਣਤੀ ਵੱਧ ਰਹੀ ਹੈ ਉਸ ਨੂੰ ਵਿਚਾਰਦੇ ਹੋਏ ਕੇਂਦਰੀ ਅਤੇ ਰਾਜ ਸਰਕਾਰਾਂ ਵੱਲੋਂ ਮਾਨਸਿਕ ਸਿਹਤ ਲਈ ਕਈ ਯੋਜਨਾਵਾਂ ਅਤੇ ਸਹਾਇਤਾ ਕਦਮ ਚੁੱਕੇ ਗਏ ਹਨ। ੱਮਾਨਸਿਕ ਸਿਹਤ ਸੰਭਾਲ ਐਕਟ, 2017ੱ ਨੂੰ ਪਾਸ ਕੀਤਾ ਗਿਆ ਜਿਸ ਨਾਲ ਮਨਸਿਕ ਮਰੀਜ਼ਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕੀਤਾ ਗਿਆ।ਇਸੇ ਤਰਾਂ ਮਾਨਸਿਕ ਸਹਿਤ ਲਈ ਨਵੀਆਂ ਸਹੂਲਤਾਂ ਜਿਵੇਂ ਥਰੈਪੀ ਕਾਊਸਲੰਿਗ ਅਤੇ ਇੰਟਰਨੈਟ ਰਾਂਹੀ ਅਜਿਹੇ ਐਪ ਹੋਂਦ ਵਿੱਚ ਆਏ ਹਨ ਜਿੰਨਾਂ ਨਾਲ ਕਾਊਸਲੰਿਗ ਸੇਵਾਵਾਂ ਨੂੰ ਹੋਰ ਸੋਖਾ ਕਰ ਦਿੱਤਾ ਗਿਆ ਹੈ ਅਤੇ ਇਸ ਨਾਲ ਮਰੀਜ ਦੀ ਗੁਪਤਤਾ ਵੀ ਬਣੀ ਰਹਿੰਦੀ ਹੈ।
ਸਰਕਾਰਾਂ ਤੋਂ ਇਲਾਵਾ ਸਮਾਜਿਕ ਸਗੰਠਨਾਂ ਅਤੇ ਸਕੂਲਾਂ,ਕਾਲਜਾਂ ਵਿੱਚ ਵੀ ਇਸ ਸਬੰਧੀ ਵਿਸ਼ੇਸ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਬੱਚਿਆਂ ਨੂੰ ਮਾਨਸਿਕ ਬਿਮਾਰੀ ਦੇ ਸ਼ੁਰੂ ਵਿੱਚ ਹੀ ਇਸ ਬਾਰੇ ਪਤਾ ਲੱਗ ਸਕੇ।ਸੰਸਥਾਵਾਂ ਵੱਲੋਂ ਸੈਮੀਨਾਰ ਅਤੇ ਵਰਕਸ਼ਾਪ ਕਰਵਾਏ ਜਾ ਰਹੇ ਹਨ।ਇਸ ਨਾਲ ਮਾਨਸਿਕ ਦਬਾਅ ਡਰ ਅਤੇ ਚਿੰਤਾਂ ਬਾਰੇ ਖੁੱਲ ਕੇ ਗੱਲ ਕਰਨ ਦੀ ਪ੍ਰੇਰਣਾ ਮਿਲ ਰਹੀ ਹੈ।
ਕਈ ਵਾਰ ਸਮਾਜਿਕ ਹਲਾਤ ਅਜਿਹੇ ਬਣ ਜਾਦੇ ਕਿ ਉਹ ਸਮਾਂ ਵੀ ਵਿਅਕਤੀ ਨੂੰ ਦੁੱਖ ਵਿੱਚ ਸਿੱਖਣ ਦੀ ਪ੍ਰਰੇਣਾ ਪੈਦਾ ਹੁੰਦੀ ਹੈ।ਕੋਵਿਡ ਦੋਰਾਨ ਅਸੀ ਦੇਖਿਆ ਕਿ ਬਹੁਤ ਲੋਕਾਂ ਨੇ ਮਾਨਸਿਕ ਤਣਾਅ ਚਿੰਤਾਂ ਦਾ ਸਾਹਮਣਾ ਕੀਤਾ ਪਰ ਉਸ ਸਮੇ ਸਰਕਾਰ ਅਤੇ ਸਮਾਜਿਕ ਸਗੰਠਨਾਂ ਨੇ ਵੀ ਵਿਸ਼ੇਸ ਉਪਰਾਲਾ ਕਰਦੇ ਹੋਏ ਸਿਹਤ ਜਾਗਰੂਕਤਾ ਕਰਨ ਵਿੱਚ ਬਹੁਤ ਵੱਡਾ ਰੋਲ ਸਮਾਜਿਕ ਸਗੰਠਨਾਂ ਸਰਕਾਰ ਅਤੇ ਵਿਸ਼ਵ ਸਿਹਤ ਸਗੰਠਨ ਨੇ ਕੀਤਾ।
ਅਸੀ ਜਾਣਦੇ ਹਾਂ ਕਿ ਸਾਡੇ ਸੀਨੀਅਰ ਸਿਟੀਜਨ ਜਾਂ ਬਜ਼ੁਰਗ ਲੋਕਾਂ ਵਿੱਚ ਮਾਨਸਿਕ ਸਿਹਤ ਬਾਰੇ ਕਾਫ਼ੀ ਘੱਟ ਜਾਣਕਾਰੀ ਹੁੰਦੀ ਹੈ। ਸਮਾਜਿਕ ਦਬਾਅ ਅਤੇ ਬਜ਼ੁਰਗ ਲੋਕ ਅਕਸਰ ਆਪਣੇ ਮਾਨਸਿਕ ਰੋਗਾਂ ਨੂੰ ਛਿਪਾਉਂਦੇ ਹਨ। ਇਸ ਲਈ, ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮਾਂ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਜੋ ਖ਼ਾਸ ਕਰਕੇ ਬਜ਼ੁਰਗ ਲੋਕਾਂ ਨੂੰ ਸਮਰਪਿਤ ਹੋਵੇ।
ਬਜ਼ੁਰਗਾਂ ਲਈ ਵੱਖਰੇ ਮਨਸਿਕ ਸਿਹਤ ਕੇਂਦਰ ਬਣਾਏ ਜਾਣ ਚਾਹੀਦੇ ਹਨ, ਜਿੱਥੇ ਉਹਨਾਂ ਨੂੰ ਥੈਰੇਪੀ ਅਤੇ ਕੌਂਸਲੰਿਗ ਲਈ ਪਹੁੰਚ ਮਿਲ ਸਕੇ। ਇਸ ਤੋਂ ਇਲਾਵਾ, ਸਿਹਤ ਸੰਬੰਧੀ ਸਰਕਾਰੀ ਯੋਜਨਾਵਾਂ ਵਿੱਚ ਵੀ ਮਨਸਿਕ ਸਿਹਤ ਸੇਵਾਵਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ।ਬਜ਼ੁਰਗ ਲੋਕ ਅਕਸਰ ਇਕੱਲੇਪਨ ਜਾਂ ਉੱਦਾਸੀ ਨਾਲ ਪੀੜਤ ਹੁੰਦੇ ਹਨ। ਇਸ ਲਈ ਪਰਿਵਾਰਕ ਸਹਿਯੋਗ ਅਤੇ ਸਮਾਜਕ ਸੇਵਾਵਾਂ ਜਿਵੇਂ ਕੀਰਤੀ ਮੰਡਲਾਂ ਜਾਂ ਥੈਰੇਪੀ ਗਰੁੱਪ ਬਜ਼ੁਰਗਾਂ ਲਈ ਮਹੱਤਵਪੂਰਨ ਸਾਧਨ ਸਾਬਤ ਹੋ ਸਕਦੇ ਹਨ।
ਆਮ ਸਿਹਤ ਕੇਂਦਰਾਂ ਵਿੱਚ ਮਨਸਿਕ ਸਿਹਤ ਲਈ ਸੇਵਾਵਾਂ ਦਾ ਵਿਸਥਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਆਪਣੇ ਖੇਤਰ ਵਿੱਚ ਹੀ ਮਦਦ ਮਿਲ ਸਕੇ। ਹਰ ਸਿਹਤ ਕੇਂਦਰ ਵਿੱਚ ਇੱਕ ਮਾਨਸਿਕ ਸਿਹਤ ਨਾਲ ਸਬੰਧਤ ਵਿਸ਼ਾ ਮਾਹਿਰਾਂ ਦੀ ਤਾਇਨਾਤੀ ਹੋਵੇ।ਇਹ ਕਦਮ ਬਜ਼ੁਰਗਾਂ ਦੀ ਮਨਸਿਕ ਸਿਹਤ ਵਿੱਚ ਬਿਹਤਰੀ ਲਈ ਅਹਿਮ ਹਨ।
ਮੈਨੂੰ ਯਦ ਹੈ ਕਿ ਪੰਜਾਬ ਦੇ ਪਿੰਡ ਵਿਖੇ ਰਹਿੰਦੇ ਇੱਕ ਵਿਅਕਤੀ ਨੇ ਆਪਣੀ ਪਤਨੀ ਦੀ ਮੋਤ ਤੋਂਬਾਅਦ ਮਾਨਸਿਕ ਦਬਾਅ ਦਾ ਸਾਹਮਣਾ ਕੀਤਾ। ਉਸ ਨੂੰ ਮਨਸਿਕ ਸਿਹਤ ਸੇਵਾਵਾਂ ਦੀ ਪਹੁੰਚ ਨਾ ਹੋਣ ਕਾਰਨ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।ਇਕ ਸਥਾਨਕ ਸੇਵਾ ਦਲ ਦੀ ਮਦਦ ਨਾਲ ਉਹਨਾਂ ਨੂੰ ਆਨਲਾਈਨ ਕੌਂਸਲੰਿਗ ਮਿਲੀ, ਅਤੇ ਉਹ ਹੁਣ ਚੰਗਾ ਮਹਿਸੂਸ ਕਰ ਰਿਹਾ ਹੈ।
ਮਾਨਸਿਕ ਸਿਹਤ ਨੂੰ ਸਮਝਣ ਹਿੱਤ ਸਾਨੂੰ ਸਮਝਣਾ ਪਵੇਗਾ ਕਿ ਮਾਨਸਿਕ ਸਫਾਈ ਅਤੇ ਦਿਮਾਗੀ ਬੀਮਾਰੀਆ ਉਹ ਹਨ ਜਿੰਨਾਂ ਕਿਸੇ ਵਿਅਕਤੀ ਵਿੱਚ ਸਕਾਰਤਾਮਕ ਸੋਚ ਨਹੀ ਰਹਿੰਦੀ ਅਤੇ ਉਹਨਾਂ ਵਿੱਚ ਇਹ ਆਦਤਾਂ ਦੇਖ ਸਕਦੇ ਹਾਂ।
• ਗੁੱਸਾ,ਮਾਨਸਿਕ ਸਿਹਤ ਅਤੇ ਸਫਾਈ ਨਾ ਹੋਣ ਕਾਰਣ ਹਮਲਾਵਰ ਵਿਿਵਹਾਰ।
• ਬੈਚੇਨੀ ਅਤੇ ਭੁੱਖ ਦਾ ਵੱਧ ਜਾਂ ਘਟ ਹੋਣਾ।
• ਅਨਿਯਮਤ ਨੀਦ ਦਾ ਪੈਟਰਨ ਜਿਵੇਂ ਇਨਸੈਮਨੀਆ ਖਰਾਬ ਨੀਂਦ ਜਾਂ ਜਿਆਦਾ ਨੀਂਦ।
• ਮਾੜੇ ਆਪਸੀ ਰਿਸ਼ਤੇ—ਚਿੰਤਾਂ ਅਤੇ ਕੇਵਲ ਚਿੰਤਾਂ।
• ਆਪਣੇ ਆਪ ਅਤੇ ਦੂਜਿਆਂ ਪ੍ਰਤੀ ਨਕਾਰਤਾਮਕ ਰਵੱਈਆ।
• ਰਿਿਸ਼ਤਆਂ ਤੋਂ ਮੂੰਹ ਮੋੜਣਾ।
• ਅਨਿਯਮਤ ਅਤੇ ਅਸਧਾਰਣ ਸਰੀਰਕ ਸਥਿਤੀਆਂ ਜਿਵੇਂ ਬਲੱਡ ਪ੍ਰੈਸ਼ਰ,ਦਿਲ ਦੀ ਧੜਕਨ।
• ਨਸ਼ੀਲੇ ਪਦਾਰਥਾਂ ਦੀ ਬਹੁਤ ਜਿਆਦਾ ਵਰਤੋਂ-ਤਬਾਕੂ ਦੀ ਵਰਤੋ।
ਇਹ ਕਾਰਣ ਮਾਨਸਿਕ ਸਿਹਤ ਲਈ ਖਤਰਾ ਪੈਦਾ ਕਰ ਸਕਦੇ ਹਨ।ਇਸ ਨਾਲ ਮਾਨਸਿਕ ਵਿਕਾਰ ਪੈਦਾ ਹੁੰਦੇ ਜਿਸ ਲਈ ਮਾਨਸਿਕ ਸਫਾਈ ਸਵੱਛਤਾ ਦੀ ਜਰੂਰਤਹੈ।
ਜੇਕਰ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਭਾਰਤ ਵਿੱਚ 2020 ਵਿੱਚ 15% ਬਜ਼ੁਰਗ (60 ਸਾਲ ਤੋਂ ਵੱਧ ਉਮਰ ਵਾਲੇ) ਨੇ ਕੋਈ ਨਾ ਕੋਈ ਮਨਸਿਕ ਸਮੱਸਿਆ ਦਾ ਸਾਹਮਣਾ ਕੀਤਾ। ਇਨ੍ਹਾਂ ਵਿੱਚੋਂ ਬਹੁਤ ਸਾਰੇ ਕੇਸਾਂ ਨੂੰ ਖੁੱਲ੍ਹ ਕੇ ਨਹੀਂ ਦੱਸਿਆ ਜਾਂਦਾ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਖਾਸ ਕਰਕੇ ਬਜ਼ੁਰਗਾਂ ਵਿੱਚ ਮਨਸਿਕ ਦਬਾਅ ਦੇ ਮਾਮਲੇ ਵਧ ਰਹੇ ਹਨ, ਜਿਸ ਦੇ ਕਾਰਨ ਉਹਨਾਂ ਦਾ ਸਿਹਤ ਸਥਿਤੀ ਵੀ ਖਰਾਬ ਹੁੰਦੀ ਜਾ ਰਹੀ ਹੈ।
ਸਾਡੇ ਧਰਮਿਕ ਗ੍ਰੰਥਾਂ ਜਿਵੇਂ ਭਗਵਤ ਗੀਤਾ ਵਿੱਚ ਕਈ ਸਥਾਨਾਂ ਤੇ ਮਨਸਿਕ ਸਿਹਤ ਅਤੇ ਅੰਦਰੂਨੀ ਸ਼ਾਂਤੀ ਦੀ ਗੱਲ ਕੀਤੀ ਗਈ ਹੈ। ਇੱਕ ਮਸ਼ਹੂਰ ਸ਼ਬਦ ਹੈ:
ਯੋਗਅ ਕਰਮੁਸ ਕੌਸਲਮ-ਕਰਮ ਕਰਨ ਵਿੱਚ ਸਫਲਤਾ ਹੈ।
ਇਹ ਸਾਨੂੰ ਸਿਖਾਉਂਦੀ ਹੈ ਕਿ ਮਨਸਿਕ ਸਿਹਤ ਲਈ ਸ਼ਾਂਤੀ ਪਾਉਣ ਲਈ ਮਨ, ਬੁੱਧੀ ਅਤੇ ਕਰਮਾਂ ਦੇ ਸਹੀ ਸੰਗਠਨ ਦੀ ਲੋੜ ਹੈ। ਮਨ ਦੀ ਅਵਸਥਾ ਅਤੇ ਅੰਦਰੂਨੀ ਸ਼ਾਂਤੀ ਮਹੱਤਵਪੂਰਨ ਹੈ।
ਇਸ ਤੋਂ ਇਲਾਵਾ ਸਾਡੇ ਗੁਰੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਨਸਿਕ ਸ਼ਾਂਤੀ ਅਤੇ ਅਨੰਦ ਪਾਉਣ ਦੇ ਕਈ ਰਾਹ ਦੱਸੇ ਗਏ ਹਨ:
ਮਨ ਜੀਤੈ ਜੁਗ ਜੀਤ” – ਜੇਕਰ ਮਨ ਨੂੰ ਜਿੱਤ ਲਿਆ ਜਾਵੇ ਤਾਂ ਸੰਸਾਰ ਨੂੰ ਵੀ ਜਿੱਤਆ ਜਾ ਸਕਦਾ ਹੈ।
ਬੇਸ਼ਕ ਪਿੱਛਲੇ ਸਮਿਆਂ ਵਿੱਚ ਮਾਨਸਿਕ ਸਿਹਤਮੰਦ ਰਹਿਣ ਹਿੱਤ ਸਰਕਾਰਾਂ ਅਤੇ ਸਮਾਜਿਕ ਸਗੰਠਨਾਂ ਨੇ ਬਹੁਤ ਉਪਰਾਲੇ ਕੀਤੇ ਹਨ ਅਤੇ ਸੁਧਾਰ ਹੋਇਆ ਹੈ ਪਰ ਅਜੇ ਵੀ ਬਹੁਤ ਕੁਝ ਕਰਨ ਦੀ ਜਰੂਰਤ ਹੈ।
ਮਾਤਾ ਪਿਤਾ ਦੇ ਨਾਲ ਨਾਲ ਸਕੂਲਾਂ ਅਤੇ ਸਮਾਜਿਕ ਸਗੰਠਨਾਂ ਨੂੰ ਵੀ ਬੱਚਿਆ ਦੀ ਭਾਵਨਾਤਮਕ ਅਤੇ ਮਾਨਸਿਕ ਤੰਦਰੁਸਤੀ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਅਤੇ ਇਹਨਾਂ ਨੂੰ ਸਿੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ।ਸਰਕਾਰ ਨੂੰ ਵੀ ਮਾਨਸਿਕ ਸਿਹਤ ਅਤੇ ਮਾਨਸਿਕ ਸਫਾਈ ਦੀਆ ਸੇਵਾਵਾਂ ਦੇਣ ਹਿੱਤ ਵਿਸ਼ੇਸ ਯਤਨ ਕਰਨੇ ਚਾਹੀਦੇ ਹਨ।ਮਾਨਸਿਕ ਸਿਹਤ ਅਤੇ ਮਾਨਸਿਕ ਸਫਾਈ ਦੀ ਅਣਦੇਖੀ ਨਾਲ ਨਕਾਰਤਾਮਕ ਪ੍ਰਭਾਵ ਪੈਂਦੇ ਹਨ ਪਰ ਜੇਕਰ ਸਮਾਜ,ਮਾਤਾ-ਪਿਤਾ ਅਤੇ ਸਰਕਾਰ ਇੰਨਾ ਮਾਮਲਿਆਂ ਵਿੱਚ ਧਿਆਨ ਦਿੰਦੀ ਹੈ ਇਸ ਦੇ ਸਾਰਿਥਕ ਨਤੀਜੇ ਨਿਕਲ ਸਕਦੇ ਹਨ।
ਚੇਅਰਮੈਨ ਸਿੱਖਿਆ ਕਲਾ ਮੰਚ
ਮਾਨਸਾ-9815139576
Leave a Reply