ਪੰਜਾਬ ਦਾ ਕਰੋੜਾਂ ਰੁਪਿਆ ਲਗਾਕੇ ਹਰਿਆਣੇਂ ਦੀਆਂ ਚੋਣਾਂ ਲੜਨ ਵਾਲੀ ਆਮ ਆਦਮੀਂ ਪਾਰਟੀ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਹੋਈਆਂ ਜੱਬਤ

ਅੰਮ੍ਰਿਤਸਰ  ( ਰਣਜੀਤ ਸਿੰਘ ਮਸੌਣ) ਹਰਿਆਣੇਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀਂ ਪਾਰਟੀ ਆਪਣਾਂ ਖਾਤਾ ਨਹੀਂ ਖੋਲ ਸਕੀ। ਆਪ ਦੇ ਉਮੀਦਵਾਰ ਜਮਾਨਤਾਂ ਵੀ ਨਹੀਂ ਬਚਾ ਸਕੇ। ਪੰਜਾਬ ਦੇ ਕਰੋੜਾਂ ਰੁਪਏ ਨਾਲ ਹਰਿਆਣੇਂ ਵਿੱਚ ਇਸ਼ਤਿਹਾਰਬਾਜ਼ੀ ਕੀਤੀ ਗਈ, ਪ੍ਰਚਾਰ ਤੇ ਖ਼ਰਚ ਕੀਤਾ ਗਿਆ। ਇਸਦੇ ਬਾਵਜ਼ੂਦ ਆਮ ਆਦਮੀਂ ਪਾਰਟੀ ਨੂੰ ਭਾਰੀ ਨਮੋਸ਼ੀ ਦਾ ਸਾਹਮਣਾਂ ਕਰਨਾਂ ਪਿਆ ਹੈ।
ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੰਤਰੀ ਅਤੇ ਹਲਕਾ ਰਾਜਾਸਾਂਸੀ ਦੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਦੇ ਮੀਡੀਆ ਸਲਾਹਕਾਰ ਅਤੇ ਜ਼ਿਲਾਂ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਮੁੱਖ ਬੁਲਾਰੇ ਅਮਨਦੀਪ ਸਿੰਘ ਕੱਕੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਗੁਆਂਢੀ ਸੂਬੇ ਹਰਿਆਣੇਂ ਦੀ ਜਨਤਾ ਨੇ ਪੰਜਾਬ ਦੀ ਜਨਤਾ ਦੇ ਹਾਲ ਵੇਖ ਕੇ ਹੀ ਆਮ ਆਦਮੀਂ ਪਾਰਟੀ ਦੇ ਉਮੀਦਵਾਰਾਂ ਨੂੰ ਮੂੰਹ ਨਹੀਂ ਲਗਾਇਆ। ਕੱਕੜ ਨੇ ਕਿਹਾ ਕਿ ਹਰਿਆਣੇਂ ਦੀ ਜਨਤਾ ਨੇ ਜਾਣ ਲਿਆ ਸੀ ਕਿ ਜੋ ਹਾਲ ਪੰਜਾਬ ਦੀ ਜਨਤਾ ਦਾ ਆਮ ਆਦਮੀਂ ਪਾਰਟੀ ਦੀ ਸਰਕਾਰ ਨੇ ਕੀਤਾ ਹੈ।
ਜਿੰਨਾਂ ਅੱਖਾਂ ਬੰਦ ਕਰਕੇ ਬਿਨਾਂ ਸੋਚੇ ਸਮਝੇ 92 ਵਿਧਾਇਕ ਚੁਣਕੇ ਵਿਧਾਨ ਸਭਾ ਵਿੱਚ ਭੇਜੇ ਤਾਂ ਸਾਡਾ ਕੀ ਹਾਲ ਕਰਨਗੇ। ਇਸ ਲਈ ਉਹਨਾਂ ਸੂਝ ਬੂਝ ਤੋਂ ਕੰਮ ਲੈਂਦਿਆਂ ਇਹਨਾਂ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਕਰਾ ਦਿੱਤੀਆਂ ਤਾਂ ਜੋ ਦੁਬਾਰਾ ਹਰਿਆਣੇਂ ਵਿੱਚ ਚੋਣਾਂ ਲੜਨ ਦਾ ਹੌਂਸਲਾ ਨਾ ਕਰਨ। ਕੱਕੜ ਨੇ ਕਿਹਾ ਕਿ ਜੇਕਰ ਪੰਜਾਬ ਦੀ ਜਨਤਾ ਨੇ ਵੀ 2022 ਵਿੱਚ ਸੂਝ ਬੂਝ ਤੋਂ ਕੰਮ ਲਿਆ ਹੁੰਦਾ ਤਾਂ ਪੰਜਾਬ ਦਾ ਇਹ ਹਾਲ ਨਾਂ ਹੁੰਦਾ। ਪੰਜਾਬ ਦੇ ਵੀ ਮੰਤਰੀ ਅਤੇ ਵਿਧਾਇਕ ਆਪ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਗਏ ਪਰ ਉਹਨਾਂ ਨੂੰ ਜਿਤਾਉਂਣ ਦੀ ਬਜ਼ਾਏ ਉਹਨਾਂ ਦੀਆਂ ਜਮਾਨਤਾਂ ਜ਼ਬਤ ਕਰਵਾ ਆਏ। ਕੱਕੜ ਨੇ ਕਿਹਾ ਕਿ ਪੰਜਾਬ ਵਿੱਚ ਵੀ ਆ ਰਹੀਆਂ ਸੱਭ ਚੋਣਾਂ ਵਿੱਚ ਆਮ ਆਦਮੀਂ ਪਾਰਟੀ ਦੇ ਉਮੀਦਵਾਰਾਂ ਦਾ ਇਹੋ ਹਾਲ ਹੋਵੇਗਾ।ਉਹਨਾਂ ਕਿਹਾ ਕਿ 2027 ਦੀਆਂ ਚੋਣਾਂ ਤੋਂ ਬਾਅਦ ਪੰਜਾਬ ਦੀ ਜਨਤਾ ਕਿਹਾ ਕਰੇਗੀ ਕਿ ਇੱਕ ਹੁੰਦੀ ਸੀ ਆਮ ਆਦਮੀਂ ਪਾਰਟੀ।

Leave a Reply

Your email address will not be published.


*