*ਸਰਪੰਚਾਂ ਲਈ 1237 ਤੇ ਪੰਚਾਂ ਲਈ 4688 ਨਾਮਜ਼ਦਗੀਆਂ ਦਾਖ਼ਲ* *ਜ਼ਿਲ੍ਹੇ ਵਿੱਚ ਕੁੱਲ 340 ਗ੍ਰਾਮ ਪੰਚਾਇਤਾਂ*

ਮੋਗਾ  (ਗੁਰਜੀਤ ਸੰਧੂ ) –
ਪੰਚਾਇਤੀ ਚੋਣਾਂ ਸਬੰਧੀ ਮੋਗਾ ਜ਼ਿਲ੍ਹੇ ਵਿੱਚ 340 ਪੰਚਾਇਤਾਂ ਬਾਬਤ ਹੁਣ ਤੱਕ ਸਰਪੰਚਾਂ ਲਈ 1237 ਅਤੇ ਪੰਚਾਂ ਲਈ 4688 ਨਾਮਜਾਦੀਆਂ ਦਾਖ਼ਲ ਕੀਤੀਆਂ ਗਈਆਂ ਹਨ।
ਇਹ ਜਾਣਕਾਰੀ ਸਾਂਝੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਮੋਗਾ ਸ੍ਰ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਬਲਾਕ ਮੋਗਾ-1 ਵਿੱਚ ਪੰਚਾਇਤਾਂ ਦੀ ਗਿਣਤੀ 50, ਮੋਗਾ-2 ਵਿੱਚ 43 , ਬਾਘਾਪੁਰਾਣਾ ਵਿੱਚ ਪੰਚਾਇਤਾਂ ਦੀ ਗਿਣਤੀ 71, ਨਿਹਾਲ ਸਿੰਘ ਵਾਲਾ 38, ਧਰਮਕੋਟ ਐਟ ਕੋਟ ਈਸੇ ਖਾਂ ਵਿੱਚ 138 ਹੈ।

ਉਹਨਾਂ ਦੱਸਿਆ ਕਿ ਬਲਾਕ ਮੋਗਾ-1 ਵਿੱਚ ਸਰਪੰਚਾਂ ਲਈ 190 ਅਤੇ ਪੰਚਾਂ ਲਈ 698 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਹਨ। ਮੋਗਾ-2 ਵਿੱਚ ਸਰਪੰਚਾਂ ਲਈ 178 ਅਤੇ ਪੰਚਾਂ ਲਈ 697, ਬਲਾਕ ਬਾਘਾਪੁਰਾਣਾ ਵਿੱਚ ਸਰਪੰਚਾਂ ਲਈ 334 ਤੇ ਪੰਚਾਂ ਲਈ 1201, ਬਲਾਕ ਨਿਹਾਲ ਸਿੰਘ ਵਾਲਾ ਵਿੱਚ ਸਰਪੰਚਾਂ ਲਈ 193 ਪੰਚਾਂ ਲਈ 813, ਬਲਾਕ ਧਰਮਕੋਟ ਐਟ ਕੋਟ ਈਸੇ ਖਾਂ ਵਿੱਚ ਸਰਪੰਚਾਂ ਲਈ 342 ਅਤੇ ਪੰਚਾਂ ਲਈ 1279 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਹਨ।

ਉਨ੍ਹਾਂ ਅੱਗੇ ਕਿਹਾ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 07.10.2024 (ਸੋਮਵਾਰ) ਦੁਪਹਿਰ 03:00 ਵਜੇ ਤੱਕ ਹੈ। ਵੋਟਾਂ 15.10.2024 (ਮੰਗਲਵਾਰ) ਨੂੰ ਬੈਲਟ ਬਕਸਿਆਂ ਰਾਹੀਂ ਸਵੇਰੇ 08.00 ਵਜੇ ਤੋਂ ਸ਼ਾਮ 4.00 ਵਜੇ ਤੱਕ ਪੈਣਗੀਆਂ। ਪੋਲਿੰਗ ਮੁਕੰਮਲ ਹੋਣ ਉਪਰੰਤ ਵੋਟਾਂ ਦੀ ਗਿਣਤੀ ਉਸੇ ਦਿਨ ਪੋਲਿੰਗ ਸਟੇਸ਼ਨ ‘ਤੇ ਹੀ ਕੀਤੀ ਜਾਵੇਗੀ।

Leave a Reply

Your email address will not be published.


*