ਚੰਡੀਗੜ੍ਹ ////// ਹਰਿਆਣਾ ਦੇ ਪੰਜਾਬ ਵਿਚ ਰਾਈਸ ਮਿਲਰਸ ਦੀ ਹੜਤਾਲ ਦੇ ਬਾਵਜੂਦ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ‘ਤੇ ਹੁਣ ਤਕ 58286 ਮੀਟ੍ਰਿਕ ਟਨ ਤੋਂ ਵੱਧ ਦੀ ਝੋਨੇ ਦੀ ਖਰੀਦ ਸਰਕਾਰੀ ਏਜੰਸੀਆਂ ਵੱਲੋਂ ਕੀਤੀ ਜਾ ਚੁੱਕੀ ਹੈ।
ਇਹ ਜਾਣਕਾਰੀ ਦਿੰਦੇ ਹੋਏ ਖੁਰਾਕ ਅਤੇ ਸਪਲਾਈ ਵਿਭਾਗ ਦੇ ਬੁਲਾਰੇ ਨੇ ਦਸਿਆ ਹੈ ਕਿ ਅੱਜ ਤਕ ਰਾਜ ਦੀ 241 ਮੰਡੀਆਂ ਵਿਚ ਕੁੱਲ 58286 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ। ਇਸ ਵਿੱਚੋਂ 17% ਤਕ ਦੀ ਨਮੀ ਵਾਲੀ 58286 ਮੀਟ੍ਰਿਕ ਟਨ ਝੋਨੇ ਦੀ ਸਰਕਾਰੀ ਏਜੰਸੀਆਂ ਨੇ ਖਰੀਦ ਕੀਤੀ ਹੈ ਅਤੇ 4445 ਮੀਟ੍ਰਿਕ ਟਨ ਝਨੋੇ ਦਾ ਉਠਾਨ ਕੀਤਾ ਹੈ। ਕਿਸਾਨਾਂ ਨੂੰ ਸਮੇਂ ‘ਤੇ ਭੁਗਤਾਨ ਵੀ ਯਕੀਨੀ ਕੀਤਾ ਜਾ ਰਿਹਾ ਹੈ ਅਤੇ ਹੁਣ ਤਕ 2 ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਵੰਡੇ ਗਏ ਹਨ, ਜਿਸ ਨਾਲ 7,500 ਤੋਂ ਵੱਧ ਕਿਸਾਨਾਂ ਨੁੰ ਲਾਭ ਮਿਲਿਆ ਹੈ।
ਵਰਨਣਯੋਗ ਹੈ ਕਿ 1662 ਮੀਟ੍ਰਿਕ ਟਨ ਝੋਨੇ ਦਾ ਉਠਾਨ ਸਿਰਫ 2 ਅਕਤੂਬਰ ਨੂੰ ਕੀਤਾ ਗਿਆ ਹੈ, ਜਿਸ ਤੋਂ ਕੁੱਲ ਉਠਾਨ 4445 ਮੀਟ੍ਰਿਕ ਟਨ ਪਹੁੰਚ ਗਿਆ, ਜਿਸ ਨੂੰ ਮੌਜੂਦਾ ਵਿਚ ਏਜੰਸੀ ਦੇ ਗੋਦਾਮਾਂ, ਪਿਲਥਾਂ ਅਤੇ ਚੁਨਿੰਦਾਂ ਸਥਾਨਾਂ ਵਿਚ ਸਟੋਰ ਕੀਤਾ ਗਿਆ ਹੈ। ਵਿਭਾਗ ਨੇ ਰਾਈਸ ਮਿਲਰਸ ਦੀ ਹੜਤਾਲ ਦੇ ਚਲਦੇ ਵਿਸ਼ੇਸ਼ ਪ੍ਰਬੰਧ ਕੀਤੇ ਹਨ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਵੇਚਣ ਵਿਚ ਕਿਸੇ ਤਰ੍ਹਾ ਦੀ ਕੋਈ ਮੁਸ਼ਕਲ ਨਾ ਆਵੇ।
Leave a Reply