ਥਾਣਾ ਛੇਹਰਟਾ ਵੱਲੋਂ 2 ਵੱਖ-ਵੱਖ ਮਾਮਲਿਆਂ ‘ਚ 275 ਗ੍ਰਾਮ ਹੈਰੋਇੰਨ, 10,42,690/-ਰੁਪਏ ਡਰੱਗ ਮਨੀ  ਸਮੇਤ 4 ਨਸ਼ਾ ਤੱਸਕਰ ਕਾਬੂ 

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਜੋਗਾ ਸਿੰਘ ਰਾਜਪੂਤ) ਸ਼ਿਵਦਰਸ਼ਨ ਸਿੰਘ ਏ.ਸੀ.ਪੀ ਪੱਛਮੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਛੇਹਰਟਾ, ਅੰਮ੍ਰਿਤਸਰ ਦੇ ਇੰਸਪੈਕਟਰ ਰੋਬਿੰਨ ਹੰਸ ਦੀ ਪੁਲਿਸ  ਪਾਰਟੀਆਂ ਵੱਲੋਂ 2 ਵੱਖ-ਵੱਖ ਮਾਮਲਿਆ ਵਿੱਚ  ਹੇਠ ਲਿੱਖੀ ਪ੍ਰਾਪਤੀ ਕੀਤੀ ਹੈ:-
ਏ.ਐਸ.ਆਈ ਗੁਰਜੀਤ ਸਿੰਘ ਇੰਚਾਰਜ਼ ਪੁਲਿਸ ਚੌਂਕੀ ਕਾਲੇ ਘਨੂੰਪਰ, ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਬਾਈਪਾਸ ਮੋੜ ਪਿੰਡ ਕਾਲੇ ਘਨੂੰਪੁਰ ਦੇ ਖੇਤਰ ਵਿੱਖੇ ਨਾਕਾਬੰਦੀ ਦੌਰਾਨ ਸੁੱਖਚੈਨ ਸਿੰਘ ਉਰਫ਼ ਕਾਲਾ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਝੰਜੋਟੀ, ਥਾਣਾ ਰਾਜਾਸਾਂਸੀ ਅੰਮ੍ਰਿਤਸਰ, ਅੰਮ੍ਰਿਤਪਾਲ ਸਿੰਘ ਉਰਫ਼ ਪਾਲ ਪੁੱਤਰ ਦਿਲਬਾਗ ਸਿੰਘ ਵਾਸੀ ਯੂ.ਪੀ ਹਾਲ ਪਿੰਡ ਮੱਧੂਸਾਗਾ, ਥਾਣਾ ਰਮਦਾਸ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਹਰਮਨ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਡ ਝੰਜੋਟੀ, ਥਾਣਾ ਰਾਜਾਸਾਂਸੀ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕਰਕੇ ਇਹਨਾਂ ਪਾਸੋਂ 175 ਗ੍ਰਾਮ ਹੈਰੋਇੰਨ ਤੇ 1,20,000/-ਰੁਪਏ ਡਰੱਗ ਮਨੀ ਅਤੇ ਸਵਿਫ਼ਟ ਕਾਰ ਬ੍ਰਾਮਦ ਕੀਤੀ ਗਈ ਅਤੇ ਇਹਨਾਂ ਦੇ ਇੰਕਸ਼ਾਫ਼ ਤੇ 9,20,000/-ਰੁਪਏ ਡਰੱਗ ਮਨੀ ਅਤੇ ਇੱਕ ਕਾਰ ਸਕਾਰਪੀਉ ਹੋਰ ਬ੍ਰਾਮਦ ਕੀਤੀ ਗਈ। ਇਸ ਤਰ੍ਹਾਂ ਹੁਣ ਤੱਕ ਇਹਨਾਂ ਪਾਸੋਂ 175 ਗ੍ਰਾਮ ਹੈਰੋਇੰਨ ਤੇ 10,40,000/-ਰੁਪਏ ਡਰੱਗ ਮਨੀ ਅਤੇ ਇੱਕ ਸਵਿਫ਼ਟ ਕਾਰ ਤੇ ਇੱਕ ਸਕਾਰਪੀਉ ਕਾਰ ਬ੍ਰਾਮਦ ਕੀਤੀ ਗਈ ਹੈ। ਇਹਨਾਂ ਤੇ ਮੁਕੱਦਮਾਂ ਨੰਬਰ 172 ਮਿਤੀ 29-9-2024 ਜੁਰਮ 21-ਬੀ,29,27-ਏ,61/85 ਐਨ.ਡੀ.ਪੀ.ਐਸ ਐਕਟ, ਥਾਣਾ ਛੇਹਰਟਾ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਅਤੇ ਇਸ ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ।
100 ਗ੍ਰਾਮ ਹੈਰੋਇਨ ਅਤੇ 2690 ਡਰੱਗ ਮਨੀ ਬਰਾਮਦ 
 
ਐਸ.ਆਈ ਜੱਗਾ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਅਬਾਦੀ ਨਾਨਕਪੁਰਾ, ਗੁਰੂ ਕੀ ਵਡਾਲੀ ਦੇ ਖੇਤਰ ਤੋਂ ਨਰਿੰਦਰ ਸਿੰਘ ਉਰਫ਼ ਕਾਲਾ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਗਲੀ ਅਬਾਦੀ ਨਾਨਕਪੁਰਾ, ਗੁਰੂ ਕੀ ਵਡਾਲੀ, ਛੇਹਰਟਾ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 100 ਗ੍ਰਾਮ ਹੈਰੋਇਨ ਅਤੇ 2690 ਡਰੱਗ ਮਨੀ ਬ੍ਰਾਮਦ ਕੀਤੀ ਗਈ। ਇਸ ਤੇ ਮੁਕੱਦਮਾਂ ਨੰਬਰ 174 ਮਿਤੀ 30-9-2024 ਜੁਰਮ 27-ਏ,61,85 ਐਨ.ਡੀ.ਪੀ.ਐਸ ਐਕਟ ਥਾਣਾ  ਛੇਹਰਟਾ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਹੈ।

Leave a Reply

Your email address will not be published.


*