ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਵਿਚ ਸਭ ਕੁੱਝ ਸਥਿਰ – ਵਾਈਸ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ

ਲੁਧਿਆਣਾ (ਜਸਟਿਸ ਨਿਊਜ਼  ) – ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਵਿਚ ਸਭ ਕੁੱਝ ਸਥਿਰ ਹੈ। ਬੀਤੇ ਦਿਨੀ ਜੋ ਵੀ ਅਫਵਾਹਾਂ ਪੰਜਾਬ ਦੀ ਰਾਜਨੀਤੀ ਵਿਚ ਉੱਡਦੀਆਂ ਰਹੀਆਂ ਓਹਨਾਂ ਦਾ ਕੋਈ ਆਧਾਰ ਨਹੀਂ ਹੈ ।ਪ੍ਰਚੰਡ ਬਹੁਮਤ ਨਾਲ ਚੁਣੀ ਹੋਈ ਸਰਕਾਰ ਸਫਲ ਤਰੀਕੇ ਨਾਲ ਲੋਕ ਪੱਖੀ ਕੰਮ ਕਰ ਰਹੀ ਹੈ। ਦਿੱਲੀ ਅਤੇ ਪੰਜਾਬ ਦੋਵੇਂ ਰਾਜਾਂ ਵਿਚ ਆਮ ਆਦਮੀ ਦੀ ਵਿਚਾਰਧਾਰਾ ਵਾਲੀਆਂ ਸਰਕਾਰਾਂ ਦੇਸ਼ ਵਿੱਚ ਬਦਲ ਦੀ ਰਾਜਨੀਤੀ ਅਤੇ ਲੋਕ ਪੱਖੀ ਸਹੂਲਤਾਂ ਦੀ ਕਾਰਗੁਜ਼ਾਰੀ ਨਾਲ ਅੱਗੇ ਵੱਧ ਰਹੀਆਂ ਹਨ।
ਛੋਟੇ ਵਕਫ਼ੇ ਵਿਚ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਿਲ ਕਰਨ ਕਰਕੇ ਵਿਰੋਧੀ ਦਲ ਬੌਖ਼ਲਾਹਟ ਵਿੱਚ ਆਧਾਰਹੀਣ ਬਿਆਨਬਾਜ਼ੀ ਕਰ ਰਹੇ ਹਨ। ਸ਼ਿਰੋਮਣੀ ਅਕਾਲੀ ਦਲ ਵੱਲੋਂ ਬਿਕਰਮ ਮਜੀਠੀਆ ਦਾ ਬਿਨਾਂ ਕਿਸੇ ਸੱਚ ਦੀ ਜਾਣਕਾਰੀ ਦੇ ਮਾਨਯੋਗ ਮੁੱਖ ਮੰਤਰੀ ਬਾਰੇ ਹਲਕੀ ਬਿਆਨਬਾਜ਼ੀ ਕਰਨਾ ਅਕਾਲੀ ਦਲ ਦੀ ਗੈਰ ਸੁਹਿਰਦ ਲੀਡਰਸ਼ਿਪ ਦਾ ਅੰਦਾਜ਼ਾ ਦੱਸਦੀ ਹੈ। ਮਜੀਠੀਆ ਨੇ ਬਿਨਾਂ ਮੁੱਖ ਮੰਤਰੀ ਦੀ ਸਿਹਤ ਖਰਾਬ ਹੋਣ ਦਾ ਅਸਲ ਕਾਰਣ ਜਾਣੇ ਹੋਛੀ ਟਿੱਪਣੀ ਕੀਤੀ ਅਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਦੋਂਕਿ ਅਕਾਲੀ ਦਲ ਖੁਦ ਖਾਨਾਜੰਗੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ ਅਤੇ ਕੇਵਲ ਡੇਢ ਵਿਧਾਇਕ ਵਾਲੀ ਪਾਰਟੀ ਬਣ ਕੇ ਰਿਹਾ ਗਿਆ ਹੈ। ਆਮ ਆਦਮੀ ਪਾਰਟੀ ਵੱਲੋ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਡਾਕਟਰ ਸੰਦੀਪ ਪਾਠਕ ਰਾਸ਼ਟਰੀ ਪੱਧਰ ਅਤੇ ਸਰਦਾਰ ਭਗਵੰਤ ਸਿੰਘ ਮਾਨ ਬਤੌਰ ਮੁਖ ਮੰਤਰੀ ਪੰਜਾਬ ਦੇਸ਼ ਦੀ ਰਾਜਨੀਤੀ ਵਿਚ ਅਹਿਮ ਪੈੜਾਂ ਛੱਡ ਰਹੇ ਹਨ।

ਪਰਮਵੀਰ ਸਿੰਘ ਐਡਵੋਕੇਟ
ਵਾਈਸ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin