ਸਾਡੇ ਬੁਜਰਗ ਸਾਡੀ ਵਿਰਾਸਤ ਅਤੇ ਕੀਮਤੀ ਖਜਾਨਾ

(ਅੰਤਰ-ਰਾਸ਼ਟਰੀ ਬਜੁਰਗ ਦਿਵਸ ਤੇ ਵਿਸ਼ੇਸ਼)

ਬਜੁਰਗ ਇਹ ਸਾਡੀ ਵਿਰਾਸਤ,ਸਾਡਾ ਖਜਾਨਾ ਅਤੇ ਸਾਡਾ ਇਤਹਾਸ ਹਨ।ਅੱਜ ਅਸੀਂ ਜੋ ਆਨੰਦ ਮਾਣ ਰਹੇ ਹਾਂ ਅੱਜ ਅਸੀ ਜੋ ਕਾਰਾਂ,ਘਰਾਂ ਵਿੱਚ ਏਸੀ ਅਤੇ ਹੋਰ ਸੁੱਖ ਭੋਗ ਰਹੇ ਹਾਂ ਇਸ ਸਾਡੇ ਬਜੁਰਗਾਂ ਵੱਲੋਂ ਕੀਤੀ ਤਪੱਸਿਆ ਕਾਰਣ ਹੀ ਸੰਭਵ ਹੋ ਸਕਿਆ।ਇਸ ਲਈ ਸ਼ਾਡੇ ਬਜੁਰਗ ਸਾਡਾ ਗਹਿਣਾ,ਸਾਡੀ ਵਿਰਾਸਤ ਅਤੇ ਸਾਡੇ ਪ੍ਰੀਵਾਰ ਦਾ ਉਹ ਅੰਗ ਹਨ ਜਿੰਨਾਂ ਨੇ  ਆਪਣੀ ਹਰ ਖਾਹਿਸ਼ ਨੂੰ ਹਮੇਸ਼ਾ ਦਿਲ ਵਿੱਚ ਹੀ ਰੱਖਿਆ ਪਰ ਤੁਹਾਡੇ ਮਨ ਦੀ ਖਾਹਸ਼ ਨੂੰ ਤੁਹਾਡੇ ਮਨ ਤੋਂ ਤੁਹਾਡੀ ਜੁਬਾਨ ਤੇ ਆਉਣ ਤੋਂ ਪਹਿਲਾਂ ਹੀ ਜਾਣ ਕੇ ਉਸ ਖਾਹਸ਼ ਨੂੰ ਪੂਰਾ ਕੀਤਾ।ਤੁਸੀ ਸੋਚੋ ਕਿ ਜਦੋਂ ਤੁਸੀ ਜਨਮ ਲਿਆ ਉਸ ਸਮੇਂ ਤੋਂ ਲੇਕੇ ਹੁਣ ਤੱਕ ਦਾ ਸਮਾਂ ਬਹੁਤ ਜਿਆਦਾ ਤੇਜੀ ਨਾਲ ਬਦਲਿਆ ਨਵੀ ਤਕਨੀਕ ਨਵੀ ਸੋਚ ਹੋਂਦ ਵਿੱਚ ਆਈ ਤਾਂ ਤਹਾਨੂੰ ਉਸ ਤਬਦੀਲੀ ਦੇ ਬਰਾਬਰ ਲਿਆਉਣ ਹਿੱਤ ਆਪਣੀਆਂ ਸਾਰੀਆਂ ਖਾਹਸ਼ਾ ਨੂੰ ਦਬਾਕੇ ਤੁਹਾਡੀ ਹਰ ਖਾਹਸ਼ ਅਤੇ ਲੋੜ ਨੂੰ ਪੂਰਾ ਕੀਤਾ।ਸਮਾਂ ਤਾਂ ਇੰਨੀ ਤੇਜੀ ਨਾਲ ਅੱਗੇ ਵਧਿਆ ਕਿ ਉਸ ਦਾ ਹਾਣੀ ਬਣਨ ਲਈ ਉਹਨਾਂ ਸਾਹਮਣੇ ਬਹੁਤ ਚਣੋਤੀਆਂ ਸਨ ਪਰ ਉਹਨਾਂ ਕਦੇ ਵੀ ਇਹ ਨਹੀ ਸੋਚਿਆ ਕਿ ਸਾਡੇ ਬੱਚੇ ਆਪਣੇ ਸਾਥੀਆਂ ਦੇ ਬਰਾਬਰ ਕਿਵੇਂ ਚੱਲ ਸਕਦੇ ਹਨ।ਮੈਂ ਸਮਝਦਾਂ ਕਿ ਹਰ ਵਿਅਕਤੀ ਮੇਰੀ ਇਸ ਗੱਲ ਨਾਲ ਸਹਿਮਤ ਹੋਵੇਗਾ ਕਿ ਤੁਹਾਡੇ ਮਾਂ-ਬਾਪ ਨੇ ਆਪਣੀ ਸਾਰੀ ਪੜ੍ਹਾਈ ਤੇ ਜੋ ਖਰਚ ਕੀਤਾ ਪਰ ਤੁਹਾਡੀ ਸਮੇ ਇੱਕ ਸਾਲ ਦਾ ਖਰਚਾ ਵੀ ਉਸ ਨਾਲੋਂ ਦਿਆਦਾ ਸੀ।ਸਮੇਂ ਦਾ ਇਹ ਅੰਤਰ ਕੋਈ ਜਿਆਦਾ ਸਮਾਂ ਪਹਿਲਾਂ ਦਾ ਨਹੀ 1985 ਤੋਂ ਬਾਅਦ ਦਾ ਸਮਾਂ ਅਤੇ ਉਸ ਤੋਂ ਪਹਿਲਾਂ ਦਾ ਸਮਾਂ।ਦੇਸ਼ ਦੀ ਅਜਾਦੀ ਤੋਂ ਬਾਅਦ ਹੁਣ ਤੀਜੀ ਅਤੇ ਚੋਥੀ ਪੀੜੀ ਆਪਣੀ ਜਿੰਦਗੀ ਬਸਰ ਕਰ ਰਹੀ ਹੈ।ਪਹਿਲੀ ਪੀੜੀ ਨੂੰ ਦੇਸ਼ ਦੀ ਵੰਡ ਦਾ ਸੰਤਾਪ ਦੂਜੀ ਪੀੜੀ ਕੋਲ ਸਾਧਨਾਂ ਦੀ ਘਾਟ 1961,1965,1971 ਦਾ ਯੁੱਧ ਜਦੋਂ ਇੰਨਾ ਚੈਲੇਜ ਸਮਾਂ ਹੋਵੇ ਤਾਂ ਆਪਣੀ ਹੋਂਦ ਨੂੰ ਬਣਾ ਕੇ ਰੱਖਣਾ ਬਹੁਤ ਚਣੋਤੀ ਭਰਿਆਂ ਸਮਾਂ ਸੀ।ਉਹ ਪੀੜੀ ਅਤੇ ਉਹ ਲੋਕ ਹੀ ਕਾਮਯਾਬ ਹੁੰਦੇ ਜੋ ਸਮੈਂ ਦਾ ਮੁਕਾਬਲਾ ਕਰਦੇ ਹੋਏ ਆਪਣੀ ਵਿਰਾਸਤ ਨੂੰ ਅੱਗੇ ਤੋਰਦੇ ਹਨ।

ਸਮੁੱਚੇ ਵਿਸ਼ਵ ਭਰ ਵਿੱਚ ਮਿਤੀ 1 ਅਕਤੂਬਰ ਨੂੰ ਅੰਤਰ-ਰਾਸ਼ਟਰੀ ਬਜੇਰਗ ਦਿਵਸ ਮਨਾਇਆ ਜਾਦਾਂ।ਸਯੁਕੰਤ ਰਾਸ਼ਟਰ ਸੰਘ ਵੱਲੋਂ 14 ਦਿਸੰਬਰ 1990 ਨੂੰ ਮਤਾ ਪਾਸ ਕੀਤਾ ਗਿਆ ਕਿ ਇੱਕ ਅਕਤੂਬਰ ਤੋਂ ਸਾਰੇ ਵਿਸ਼ਵ ਵਿੱਚ ਬਜੁਰਗਾਂ ਦੇ ਮਾਨ ਸਨਮਾਨ ਹਿੱਤ ਅੰਤਰ-ਰਾਸ਼ਟਰੀ ਦਿਨ ਮਨਾਇਆ ਜਾਵੇਗਾ।ਮਿਤੀ 1 ਅਕਤੂਬਰ 1991 ਨੂੰ ਵਿਸ਼ਵ ਭਰ ਵਿੱਚ ਇਹ ਦਿਨ ਮਨਾਉਣਾਂ ਸ਼ੁਰੂ ਕੀਤਾ।ਇਸ ਦਿਨ ਸਾਰੀ ਦੁਨੀਆਂ ਵਿੱਚ ਬਹੁਰਗਾਂ ਦੇ ਮਾਨ ਸਨਮਾਨ ਲਈ ਵੱਖ ਵੱਖ ਪ੍ਰੋਗਰਾਮ ਕਰਵਾਏ ਜਾਦੇ ਹਨ।ਭਾਰਤ ਸਰਕਾਰ ਦੇ ਸਮਾਜਿਕ ਨਿਆਂ ਮੰਤਰਾਲੇ ਜੋ ਇੰਂਨ੍ਹਾਂ ਸਮਾਗਮਾਂ ਦਾ ਨੋਡਲ ਅਧਿਕਾਰੀ ਹੁੰਦਾਂ ਉਸ ਵੱਲੋਂ ਬਜੁਰਗਾਂ ਅਤੇ ਸੀਨੀਅਰ ਨਾਗਰਿਕਾਂ ਵੱਲੋਂ ਵੱਖ ਵੱਖ ਖੇਰਾਂ ਵਿੱਚ ਕੀਤੇ ਪ੍ਰੋਗਰਾਮ ਲਈ ਵੱਖ ਵੱਖ ਤਰਾਂ ਦੇ ਅਵਾਰਡ ਦਿੱਤੇ ਜਾਦੇ ਹਨ।
ਸਾਡੇ ਬੁਜਰਗ ਹੀ ਸਾਡਾ ਅਸਲੀ ਖਜਾਨਾ ਹਨ ਉਹ ਸਾਡੀ ਨੋਜਵਾਨ ਪੀੜੀ ਲਈ ਚਾਨਣ ਮੁਨਾਰਾ ਹਨ ਉਹਨਾਂ ਕੋਲ ਬਹੁਤ ਸਾਰੀ ਸਿਆਣਪ ਅਤੇ ਤਜਰਬਾ ਹੈ ਜੋ ਉਹ ਆਪਣੀਆਂ ਅਗਲੀਆਂ ਪੀੜੀਆਂ ਨੂੰ ਸੋਪਦੇ ਹਨ।ਆਪਣੇ ਮਾਤਾ ਪਿਤਾ ਨੂੰ ਸਤਿਕਾਰ ਅਤੇ ਪਿਆਰ ਕਿਵੇਂ ਦੇਣਾ ਹੈ ਆਪਣੇ ਬੁਜਰਗਾਂ ਨਾਲ ਉਹਨਾਂ ਦੇ ਬੁਢਾਪੇ ਵਿੱਚ ਕਿਵੇਂ ਪੇਸ਼ ਆਉਣਾ ਹੈ ਬਜੁਰਗਾਂ ਦੀ ਸੇਵਾ ਕਿਵੇਂ ਕਰਨੀ ਹੈ ਬੁਢਾਪੇ ਵਿੱਚ ਮਾਤਾ ਪਿਤਾ ਦੀ ਦੇਖਭਾਲ ਕਿਵੇਂ ਕਰਨੀ ਅਤੇ ਆਪਣੇੁ ਬੁਜਰਗਾਂ ਨੂੰ ਕਿਵੇਂ ਖੁਸ਼ ਰੱਖ ਸਕਦੇ ਹਾਂ।ਇਹ ਸਾਡੇ ਲਈ ਅੱਜ ਅਹਿਮ ਵਿਸ਼ਾ ਹੈ।ਉਹ ਲੋਕ ਬਹੁਤ ਅਮੀਰ ਹਨ ਜਿੰਨਾਂ ਕੋਲ ਇਹ ਖਜਾਨਾ ਮਾਜੋਦ ਹੈ ਅਤੇ ਉਹ ਲੋਕ ਜਿੰਦਗੀ ਵਿੱਚ ਕੁਝ ਗਵਾ ਚੁੱਕੇ ਹਨ ਜਿੰਨਾਂ ਦੀ ਇਹ ਵਿਰਾਸਤ ਉਹਨਾਂ ਨੂੰ ਦੁਨੀਆਂ ਤੋਂ ਅਲਵਿਦਾ ਕਹਿ ਗਈ।ਪਰ ਉਹ ਲੋਕ ਤਾਂ ਅਤਿ ਦੇ ਬਦਕਿਸਮਤ ਹਨ ਜਿੰਨਾਂ ਕੋਲ ਇਹ ਅਣਮੋਲ ਖਜਾਨਾ ਹੈ ਪਰ ਉਨ੍ਹਾਂ ਨੇ ਇਸ ਨੂੰ ਸਾਭ ਕੇ ਨਹੀ ਰੱਖਿਆ।ਜਿਸ ਕਾਰਣ ਉਨ੍ਹਾਂ ਕੋਲ ਸਬ ਕੁਝ ਹੁੰਦੇ ਵੀ ਕੰਗਾਲੀ ਵਾਲੀ ਜਿੰਦਗੀ ਜਿਉਂ ਰਹੇ ਹਨ।

ਸਮਾਜਿਕ ਅਤੇ ਧਾਰਿਮਕ ਮੁੱਖੀਆਂ ਵੱਲੋਂ ਵੀ ਸਬ ਤੋਂ ਵੱਡੀ ਸੇਵਾ ਮਾਂ-ਬਾਪ ਦੀ ਸੇਵਾ ਨੂੰ ਹੀ ਕਿਹਾ ਗਿਆ ਹੈ।ਜੇਕਰ ਅਸੀ ਵੱਖ ਵੱਖ ਧਰਮ ਗ੍ਰੰਥਾਂ ਨੂੰ ਵੀ ਪੜਦੇ ਹਾਂ ਤਾਂ ਉਸ ਵਿੱਚ ਵੀ ਮਾਂ-ਬਾਪ ਦੀ ਸੇਵਾ ਨੂੰ ਸਬ ਤੋਂ ਵੱਡਾ ਤੀਰਥ ਮੰਨਿਆ ਗਿਆਹੈ।ਮੁਸਿਲਮ ਧਰਮ ਵਿੱਚ ਮਾਂ-ਬਾਪ ਦੀ ਸੇਵਾ ਨੂੰ ਹੱਜ ਰਕਨ ਦੇ ਬਰਾਬਰ ਸੇਵਾ ਮੰਨੀ ਗਈ ਹੈ।ਇਸੇ ਤਰਾਂ ਈਸਾਈ ਧਰਮ ਵਿੱਚ ਵੀ ਅਤੇ ਸਿੱਖ ਦਰਮ ਵਿੱਚ ਤਾਂ ਗੁਰੁ ਗ੍ਰੰਥ ਸਾਹਿਬ ਅਤੇ ਬਾਕੀ ਧਰਮ ਗੰ੍ਰਥਾਂ ਵਿੱਚ ਮਾ-ਬਾਪ ਦੀ ਸੇਵਾ ਨੂੰ ਉਤਮ ਮੰਨਿਆ ਗਿਆ ਹੈ।ਨੇਤਿਕਤਾ ਵੱਜੋਂ ਵੀ ਦੇਖਿਆ ਜਾਵੇ ਤਾਂ ਬੱਚਿਆਂ ਦਾ ਫਰਜ ਬਣਦਾ ਕਿ ਮਾਪਿਆਂ ਦਾ ਸਤਿਕਾਰ ਅਤੇ ਉਹਨਾਂ ਨਾਲ ਪਿਆਰ ਕਰਨ।

ਜਦੋਂ ਬੱਚੇ ਅਜੇ ਛੋਟੇ ਸਨ ਤਾਂ ਮਾਂ-ਬਾਪ ਨੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ।ਬੇਸ਼ਕ ਸਾਨੂੰ ਪਹਿਲੀ ਨਜਰੀ ਸ਼ਹਿਰਾਂ ਵਿੱਚ ਬਣੇ ਬਿਰਧ ਆਸ਼ਰਮ ਸਾਡੇ ਸਭਿਆਚਾਰ ਅਤੇ ਸਾਡੀ ਵਿਰਾਸਤ ਦੇ ਅੁਨਸਾਰ ਠੀਕ ਨਹੀ ਲੱਗਦੇ ਪਰ ਜਦੋਂ ਅਸੀ ਆਪਣੇ ਪ੍ਰੀਵਾਰਾਂ ਦੀ ਬਣਤਰ ਅਤੇ ਰਹਿਣ ਸਹਿਣ ਵੱਲ ਧਿਆਨ ਦਿੰਦੇ ਹਾਂ ਤਾਂ ਇਸ ਦੀ ਲੋੜ ਮਹਿਸੂਸ ਕਰਦੇ ਹਾਂ।ਅੱਜ ਜੋ ਲੋਕ ਬਹੁਤ ਵੱਡੇ ਵੱਡੇ ਭਾਸ਼ਣ ਦਿੰਦੇ ਹਨ ਅਤੇ ਬਜੁਰਗਾਂ ਨੂੰ ਘਰ ਦੀ ਸ਼ਾਨ ਸਮਝਦੇ ਹੋਏ ਉਹ ਬਜੁਰਗਾਂ ਦੇ ਇਕੱਲੇਪਣ ਵੱਲ ਨਹੀ ਦੇਖਦੇ।
ਪਰਿਵਾਰਾਂ ਵਿੱਚ ਬਜ਼ੁਰਗਾਂ ਨੂੰ ਮਾਣ-ਸਨਮਾਨ ਅਤੇ ਪਿਆਰ ਦੇਣਾ ਪਹਿਲੀ ਜ਼ਿੰਮੇਵਾਰੀ ਬਣਦੀ ਹੈ। ਪਰਿਵਾਰ ਦੇ ਮੈਬਰਾਂ ਨੂੰ ਆਪਣੇ ਬਜ਼ੁਰਗਾਂ ਲਈ ਕੁਝ ਸਮਾਂ ਬਿਤਾਉਣਾ ਚਾਹੀਦਾ ਹੈ। ਬਜ਼ੁਰਗ ਅਕਸਰ ਇਕੱਲੇਪਨ ਦੇ ਕਾਰਨ ਮਨੋਵਿਿਗਆਨਿਕ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ, ਇਸ ਲਈ ਉਨ੍ਹਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਭਾਵਨਾਤਮਕ ਸਹਾਰਾ ਮਿਲਦਾ ਹੈ।ਪੰਜਾਬੀ ਸਭਿਆਚਾਰ ਵਿੱਚ ਵੱਡੇ ਬਜ਼ੁਰਗਾਂ ਦਾ ਸਨਮਾਨ ਕਰਨਾ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਨਾ ਸਮਾਜ ਦਾ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ। ਪਰ ਨਵੀਂ ਪੀੜ੍ਹੀ ਵਿੱਚ ਛੋਟੇ ਪਰਿਵਾਰਾਂ ਅਤੇ ਨੌਕਰੀ-ਪੇਸ਼ੇ ਦੀਆਂ ਜ਼ਿੰਦਗੀਆਂ ਕਾਰਨ ਬਜ਼ੁਰਗਾਂ ਦੀ ਦੇਖਭਾਲ ਇੱਕ ਚੁਣੌਤੀ ਬਣ ਗਈ ਹੈ। ਜਿਸ ਕਾਰਣ ਇਹ ਇੱਕ ਬਹੁਤ ਹੀ ਗੰਭੀਰ ਅਤੇ ਸਮਾਜਕ ਤੌਰ ਤੇ ਮਹੱਤਵਪੂਰਨ ਵਿਸ਼ਾ ਹੈ।

ਸਮਾਜ ਵਿੱਚ ਵੀ ਬਜ਼ੁਰਗਾਂ ਦੇ ਨਾਲ ਸਲੂਕ ਵੀ ਬਹੁਤ ਮਹੱਤਵ ਰੱਖਦਾ ਹੈ। ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਬਜ਼ੁਰਗਾਂ ਦੀ ਸਹਾਇਤਾ ਅਤੇ ਉਨ੍ਹਾਂ ਦੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਆਪਣੀਆਂ ਭੂਮਿਕਾਵਾਂ ਨਿਭਾਉਣੀਆਂ ਚਾਹੀਦੀਆਂ ਹਨ।ਇਸ ਤੋਂ ਇਲਾਵਾ ਕਈ ਵਾਰ ਕੇਵਲ ਮਹਿਲਾਵਾਂ ਹੀ ਹੁੰਦੀਆਂ ਹਨ ਤਾਂ ਮਹਿਲਾ ਅਤੇ ਸਮਾਜਕ ਕਲੱਬਾਂ ਦੇ ਰਾਹੀਂ ਬਜ਼ੁਰਗਾਂ ਲਈ ਕੁਝ ਪ੍ਰੋਗਰਾਮ ਚਲਾਉਣੇ ਚਾਹੀਦੇ ਹਨ। ਸਮਾਜ ਵਿਚ ਬਜ਼ੁਰਗਾਂ ਲਈ ਸਲਾਨਾ ਕੋਈ ਸਮਾਗਮ ਕਰਵਾਉਣੇ ਚਾਹੀਦੇ ਹਨ ਤਾਂ ਕਿ ਉਹ ਇਕੱਠੇ ਹੋ ਸਕਣ ਅਤੇ ਆਪਣੇ ਤਜਰਬੇ ਸਾਂਝੇ ਕਰ ਸਕਣ।

ਇਹ ਸਮੱਸਿਆ ਆਧੁਨਿਕ ਯੁੱਗ ਦੀ ਇੱਕ ਅਹਿਮ ਚੁਣੌਤੀ ਬਣ ਚੁੱਕੀ ਹੈ ਕਿ ਬਜ਼ੁਰਗਾਂ ਨੂੰ ਉਹ ਸਨਮਾਨ ਨਹੀਂ ਮਿਲ ਰਿਹਾ ਜੋ ਪਹਿਲਾਂ ਦੇ ਸਮੇਂ ਵਿੱਚ ਦਿੱਤਾ ਜਾਂਦਾ ਸੀ, ਖ਼ਾਸ ਕਰਕੇ ਸ਼ਹਿਰੀ ਖੇਤਰਾਂ ਵਿੱਚ। ਪਿੰਡਾਂ ਵਿੱਚ ਹਾਲੇ ਵੀ ਇਹ ਪ੍ਰਵਿਰਤੀ ਮਿਲਦੀ ਹੈ ਕਿ ਨਾਂ ਸਿਰਫ਼ ਬੱਚੇ ਪਰੰਤੂ ਨੌਜਵਾਨ ਵੀ ਆਪਣੇ ਦਾਦੇ-ਦਾਦੀ, ਨਾਨਾ-ਨਾਨੀ ਦਾ ਵੱਡੇ ਹੀ ਆਦਰ ਨਾਲ ਸਨਮਾਨ ਕਰਦੇ ਹਨ। ਪਰ ਜਿਵੇਂ-ਜਿਵੇਂ ਸ਼ਹਿਰੀਕਰਨ ਅਤੇ ਆਧੁਨਿਕ ਜੀਵਨ ਸ਼ੈਲੀ ਨੇ ਜਗ੍ਹਾ ਬਣਾਈ ਹੈ, ਬਜ਼ੁਰਗਾਂ ਨੂੰ ਇਜਤ਼ ਦੇਣ ਦੇ ਰਵਾਇਤੀ ਮੁੱਲ ਘਟਦੇ ਜਾ ਰਹੇ ਹਨ।:
ਪਿੰਡਾਂ ਵਿੱਚ ਹਾਲੇ ਵੀ ਸਾਂਝੀਵਾਲਤਾ ਅਤੇ ਸਮੂਹਿਕ ਜੀਵਨ ਸ਼ੈਲੀ ਦਾ ਪ੍ਰਭਾਵ ਹੈ। ਘਰਾਂ ਦੇ ਬਜ਼ੁਰਗ ਪਰਿਵਾਰ ਦੇ ਮੱਥੇ ਦਾ ਤਾਜ ਮੰਨੇ ਜਾਂਦੇ ਹਨ। ਬੱਚਿਆਂ ਨੂੰ ਬਚਪਨ ਤੋਂ ਹੀ ਇਹ ਸਿਖਾਇਆ ਜਾਂਦਾ ਹੈ ਕਿ ਬਜ਼ੁਰਗਾਂ ਦਾ ਸਨਮਾਨ ਕਰਨਾ ਸਭ ਤੋਂ ਮਹੱਤਵਪੂਰਨ ਹੈ। ਦਾਦਾ-ਦਾਦੀ ਜਾਂ ਨਾਨਾ-ਨਾਨੀ ਬੱਚਿਆਂ ਨੂੰ ਪਿਆਰ ਦੇ ਨਾਲ ਗੱਲਾਂ ਦੱਸਦੇ ਹਨ, ਵਾਰਤਾਂ ਸੁਣਾਉਂਦੇ ਹਨ, ਅਤੇ ਪਰਿਵਾਰ ਦੀ ਇਤਿਹਾਸਕ ਸਾਂਝ ਪਾਸ ਕਰਦੇ ਹਨ। ਇਸ ਕਰਕੇ ਬੱਚੇ ਬਜ਼ੁਰਗਾਂ ਲਈ ਆਦਰ ਭਾਵਨਾ ਨਾਲ ਵੱਡੇ ਹੁੰਦੇ ਹਨ।

ਪਰ ਜਿਥੇ ਸ਼ਹਿਰਾਂ ਵਿੱਚ ਨਵੀਂ ਪੀੜ੍ਹੀ ਵੱਧਦੀਆਂ ਜ਼ਿੰਮੇਵਾਰੀਆਂ ਤੇ ਕਾਰੋਬਾਰੀ ਜੀਵਨ ਸ਼ੈਲੀ ਵਿੱਚ ਰੁੱਝੀ ਰਹਿੰਦੀ ਹੈ, ਬਜ਼ੁਰਗਾਂ ਨਾਲ ਵਾਰਤਾਲਾਪ ਘਟ ਹੁੰਦਾ ਹੈ। ਬੱਚਿਆਂ ਨੂੰ ਵਾਰਤਾਂ ਸੁਣਾਉਣ ਵਾਲਾ ਕੋਈ ਨਹੀਂ ਹੁੰਦਾ ਅਤੇ ਅਕਸਰ ਉਹ ਬਜ਼ੁਰਗਾਂ ਨੂੰ ਇਕੱਲਾ ਅਤੇ ਮਹਿਸੂਸ ਕਰਦੇ ਹਨ ਕਿ ਉਹ ਪਰਿਵਾਰ ਲਈ ਮਹੱਤਵਪੂਰਨ ਨਹੀਂ ਹਨ।

ਕਈ ਵਾਰ ਮਾਪੇ ਖੁਦ ਹੀ ਬਜ਼ੁਰਗਾਂ ਦੀ ਇਜਤ਼ ਨਹੀਂ ਕਰਦੇ। ਜਿਵੇਂ ਉਹ ਬੱਚਿਆਂ ਦੇ ਸਾਹਮਣੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨਾਲ ਗੱਲਬਾਤ ਕਰਦੇ ਹਨ, ਬੱਚੇ ਵੀ ਵੋਹੀ ਆਦਤ ਧਾਰਨ ਕਰ ਲੈਂਦੇ ਹਨ। ਇਸ ਤਰ੍ਹਾਂ, ਬਜ਼ੁਰਗਾਂ ਦਾ ਸਨਮਾਨ ਘਟਦਾ ਜਾਂਦਾ ਹੈ।ਕਈ ਵਾਰ ਬੱਚੇ ਆਪਣੇ ਸਕੂਲ ਜਾਂ ਕਾਲਜ ਦੇ ਕੰਮ ਵਿੱਚ ਰੁੱਝੇ ਰਹਿੰਦੇ ਹਨ, ਅਤੇ ਮਾਪੇ ਕਾਰਣ ਬਜ਼ੁਰਗਾਂ ਨਾਲ ਸਮਾਂ ਨਹੀਂ ਕੱਢ ਪਾਂਦੇ। ਇਹ ਰੁਕਾਵਟਾਂ ਬਜ਼ੁਰਗਾਂ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਆੜ ਬਣਦੀ ਹਨ।ਮਾਪਿਆਂ ਦਾ ਬਹੁਤ ਵੱਡਾ ਭੂਮਿਕਾ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਜ਼ੁਰਗਾਂ ਦੀ ਅਹਿਮੀਅਤ ਸਿਖਾਉਣ।

ਉਹਨਾਂ ਨੂੰ ਬਜ਼ੁਰਗਾਂ ਨਾਲ ਪਿਆਰ, ਸਨਮਾਨ ਅਤੇ ਆਦਰ ਨਾਲ ਪੇਸ਼ ਆਉਣ ਦੀ ਸਿੱਖਿਆ ਦੇਣੀ ਚਾਹੀਦੀ ਹੈ। ਇਹ ਸਿੱਖਿਆ ਕਈ ਤਰੀਕਿਆਂ ਨਾਲ ਦਿੱਤੀ ਜਾ ਸਕਦੀ ਹੈ ।ਮਾਪੇ ਖੁਦ ਬਜ਼ੁਰਗਾਂ ਨਾਲ ਪਿਆਰ-ਭਰੀ ਬੋਲੀ ਬੋਲਣ। ਜੇਕਰ ਬੱਚੇ ਵੇਖਦੇ ਹਨ ਕਿ ਉਨ੍ਹਾਂ ਦੇ ਮਾਪੇ ਬਜ਼ੁਰਗਾਂ ਨਾਲ ਸਨਮਾਨ ਨਾਲ ਪੇਸ਼ ਆਉਂਦੇ ਹਨ, ਤਾਂ ਉਹ ਵੀ ਉਹੋ ਜਿਹਾ ਵਤੀਰਾ ਸਿੱਖਣਗੇ।ਇਸ ਤੋਂ ਾਿਲਾਵਾ ਮਾਪੇ ਬੱਚਿਆਂ ਨੂੰ ਆਪਣੇ ਪਰਿਵਾਰ ਦਾ ਇਤਿਹਾਸ ਦੱਸਣ, ਅਤੇ ਬਜ਼ੁਰਗਾਂ ਨਾਲ ਜੁੜੀਆਂ ਵਾਰਤਾਂ ਸੁਣਾਉਣ। ਇਸ ਨਾਲ ਬੱਚੇ ਬਜ਼ੁਰਗਾਂ ਨੂੰ ਆਪਣੇ ਪਰਿਵਾਰ ਦਾ ਮਹੱਤਵਪੂਰਨ ਹਿੱਸਾ ਸਮਝਣਗੇ।
ਆਧੁਨਿਕ ਯੁੱਗ ਵਿੱਚ ਬੱਚਿਆਂ ਦੀਆਂ ਦਿਲਚਸਪੀਆਂ ਵੀ ਬਦਲ ਰਹੀਆਂ ਹਨ। ਬਜ਼ੁਰਗਾਂ ਨੂੰ ਬੱਚਿਆਂ ਦੀਆਂ ਦਿਲਚਸਪੀਆਂ ਜਿਵੇਂ ਕਿ ਤਕਨਾਲੋਜੀ, ਗੇਮਾਂ ਆਦਿ ਦੇ ਬਾਰੇ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਨਾਲ ਬਜ਼ੁਰਗ ਬੱਚਿਆਂ ਨਾਲ ਵਧੇਰੇ ਰਿਸ਼ਤਾ ਬਣਾਉਣਗੇ।ਸਕੂਲਾਂ, ਕਾਲਜਾਂ ਅਤੇ ਧਾਰਮਿਕ ਸੰਗਠਨਾਂ ਨੂੰ ਬਜ਼ੁਰਗਾਂ ਦੇ ਸਨਮਾਨ ਤੇ ਅਧਾਰਿਤ ਸਿੱਖਿਆ ਪ੍ਰੋਗਰਾਮ ਸ਼ੁਰੂ ਕਰਨੇ ਚਾਹੀਦੇ ਹਨ।

ਅੱਜ ਜਦੋਂ ਅਸੀ ਸ਼ਹਿਰਾਂ ਵਿੱਚ ਖੁੱਲ ਰਹੇ ਬਿਰਧ ਆਸ਼ਰਮਾਂ ਨੂੰ ਦੇਖਦੇ ਹਾਂ ਤਾਂ ਬੁੱਧੀਜੀਵੀਆਂ ਵਾਂਗ ਭਾਸ਼ਣ ਦੇਣ ਲੱਗਦੇ ਹਾਂ ਅਸੀ ਕਹਿੰਦੇ ਹਾਂ ਕਿ ਇਹ ਬਿਰਧ ਆਸ਼ਰਮ ਸਾਡੇ ਸਮਾਜ ਦੇ ਮੱਥੇ ਤੇ ਕਲੰਕ ਹਨ।ਪਰ ਸਮੇਂ ਦੀ ਤਬਦੀਲੀ ਪ੍ਰੀਵਾਰਕ ਮੈਬਰਾਂ ਦੀ ਸੋਚ ਦਾ ਵਖਰੇਵਾਂ ਛੋਟੇ ਹੋ ਰਹੇ ਪ੍ਰੀਵਾਰ ਸ਼ੋਸਲ ਮੀਡੀਆ ਅਤੇ ਪੜਾਈ ਦਾ ਬੋਝ ਕਾਰਣ ਬੱਚਿਆਂ ਦਾ ਮਾਂ-ਬਾਪ ਅਤੇ ਦਾਦਾ-ਦਾਦੀ ਨਾਲ ਪਿਆਰ ਘੱਟਦਾ ਜਾ ਰਿਹਾ ਹੈ।ਜਾਂ ਇਹ ਵੀ ਕਹਿ ਸਕਦੇ ਹਾਂ ਕਿ ਪੜਾਈ ਦਾ ਬੋਝ ਸੋਚ ਦਾ ਵਖਰੇਵਾਂ ਅਤੇ ਸੀਮਤ ਪ੍ਰੀਵਾਰ ਕਾਰਨ ਸਾਡੇ ਬਜੁਰਗਾਂ ਨੂੰ ਇਹ ਸ਼ਕਾਇਤ ਰਹਿੰਦੀ ਕਿ ਸਾਡੇ ਬੱਚੇ ਸਾਡੇ ਵੱਲ ਧਿਆਨ ਨਹੀ ਦਿੰਦੇ ਸਾਡੀ ਪੁੱਛ-ਗਿਛ ਨਹੀ ਕਰਦੇ।ਹੁਣ ਜੇ ਅਸੀ ਦੇਖੀਏ ਤਾਂ ਬੱਚਿਆਂ ਦਾ ਫਰਜ ਕੇਵਲ ਮਾਂ-ਬਾਪ ਨੂੰ ਰੋਟੀ,ਕਪੜਾ,ਦਵਾਈ ਦੇ ਦੇਣਾ ਹੀ ਨਹੀ ਬਲਿਕ ਉਹਨਾਂ ਸਮਾਜ ਵਿੱਚ ਰਹਿੰਦੇ ਹੋਏ ਇੱਜਤ ਮਾਣ-ਸਨਮਾਨ ਵੀ ਚਾਹੀਦਾ ਹੈ।

ਜਦੋਂ ਦਾ ਸਯੁੰਕਤ ਪ੍ਰੀਵਾਰ ਖਤਮ ਹੋਏ ਹਨ ਅਤੇ ਪ੍ਰੀਵਾਰਾਂ ਦੇ ਇਸ ਵਖਰੇਵੇਂ ਕਾਰਣ ਅਜਿਹੇ ਬੱਚਿਆਂ ਦੀ ਗਿਣਤੀ ਬਹੁਤ ਸੀਮਤ ਹੈ ਜੋ ਆਪਣੇ ਮਾਂ-ਬਾਪ ਜਾਂ ਦਾਦਾ-ਦਾਦੀ ਨਾਲ ਸਮਾਂ ਬਿਤਾਉਦੇ ਹਨ।ਮਾ-ਬਾਪ ਅਤੇ ਦਾਦਾ-ਦਾਦੀ ਕੋਲ ਤਜਰਬਾ ਹੁੰਦਾਂ ਪਰ ਜਦੋਂ ਕਿਸੇ ਵਿਅਕਤੀ ਕੋਲ ਕੋਈ ਤਜਰਬਾ ਹੈ ਪਰ ਉਸ ਦੇ ਤਜਰਬੇ ਦੀ ਕੋਈ ਕਦਰ ਨਹੀ ਕੀਤੀ ਜਾਦੀ ਤਾਂ ਮਾਂ-ਬਾਪ ਦਾ ਤਣਾਅ ਵਿੱਚ ਜਾਕੇ ਚਿੰਤਾਂ ਗ੍ਰਸਤ ਹੋਣਾ ਸੁਭਾਵਿਕ ਹੈ।ਜੇਕਰ ਬਿਰਧ ਆਸ਼ਰਮ ਜਾਂ ਡੇ ਕੇਅਰ ਸੈਂਰ ਖੁੱਲਿਆ ਹੁੰਦਾਂ ਤਾਂ ਸਾਰੇ ਬਜੁਰਗਾਂ ਨੂੰ ਰੇਲਵੇ ਸਟੇਸ਼ਨ ਤੇ ਬੈਠਣ ਦਾ ਮੋਕਾ ਨਾਂ ਮਿਲਦੇ ਉਹ ਬਜੁਰਗ ਉਥੇ ਬੈਠਦੇ ਆਪਣਾ ਮੰਨੋਰੰਜਨ ਅਤੇ ਗੱਲਾਂਬਾਤਾਂ ਕਰ ਸਕਦੇ ਹਨ।ੇ
ਇਸ ਲਈ ਅਸੀ ਕਹਿ ਸਕਦੇ ਹਾਂ ਕਿ ਅੱਜਕਲ ਬਿਰਧ ਆਸਰਮ ਸਮੇਂ ਦੀ ਜਰੂਰਤ ਹੈ ਤਾਂ ਜੋ ਦਿਨ ਵੇਲੇ ਅਜਿਹੇ ਬਜੁਰਗ ਆਕੇ ਆਪਣਾ ਸਮਾਂ ਬਤੀਤ ਕਰ ਸਕਣ।ਸਰਕਾਰ ਦੀ ਵੱਡੀ ਭੂਮਿਕਾ ਬਜ਼ੁਰਗਾਂ ਲਈ ਬਿਹਤਰੀ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਰਹਿੰਦੀ ਹੈ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਬਜ਼ੁਰਗਾਂ ਦੀ ਸਹਾਇਤਾ ਲਈ ਕੁਝ ਪ੍ਰੋਗਰਾਮ ਤਿਆਰ ਕਰਨੇ ਚਾਹੀਦੇ ਹਨ:ਵੱਡੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਡੇਅ ਕੇਅਰ ਸੈਂਟਰਾਂ ਦੀ ਸਥਾਪਨਾ ਬਜ਼ੁਰਗਾਂ ਲਈ ਬਹੁਤ ਜ਼ਰੂਰੀ ਹੈ। ਜਿੱਥੇ ਬਜ਼ੁਰਗ ਆਪਣਾ ਸਮਾਂ ਬਿਤਾ ਸਕਣ, ਕਲਾਕਾਰੀ ਸਿੱਖ ਸਕਣ ਜਾਂ ਹੋਰ ਕੌਸ਼ਲ ਸਿੱਖ ਕੇ ਖੁਸ਼ ਰਹਿ ਸਕਣ। ਇਸ ਨਾਲ ਉਹਨਾਂ ਨੂੰ ਇਕੱਲੇਪਨ ਤੋਂ ਮੁਕਤੀ ਮਿਲੇਗੀ ਅਤੇ ਉਨ੍ਹਾਂ ਦੀ ਮਾਨਸਿਕ ਸਿਹਤ ਵਧੀਆ ਰਹੇਗੀ।
ਡਾ.ਸੰਦੀਪ ਘੰਡ ਲਾਈਫ ਕੋਚ
ਸੇਵਾ ਮੁਕਤ ਅਧਿਕਾਰੀ
ਮਾਨਸਾ-9815139576

Leave a Reply

Your email address will not be published.


*