ਲੁਧਿਆਣਾ (ਗੁਰਵਿੰਦਰ ਸਿੱਧੂ ) – ਨਹਿਰੂ ਯੁਵਾ ਕੇਂਦਰ ਲੁਧਿਆਣਾ ਨੇ ਸ਼੍ਰੀਮਤੀ ਰਸ਼ਮੀਤ ਕੌਰ, ਜਿਲ੍ਹਾ ਯੁਵਾ ਅਧਿਕਾਰੀ ਦੀ ਅਗਵਾਈ ਹੇਠ ਏ.ਐਚ.ਐਸ ਇੰਸਟੀਚਿਊਟ (ਲਾਈਫਲੌਂਗ ਫਾਊਂਡੇਸ਼ਨ) ਦੇ ਸਹਿਯੋਗ ਨਾਲ “ ਸਵੱਛਤਾ ਹੀ ਸੇਵਾ” ਪ੍ਰੋਗਰਾਮ ਕਰਵਾਇਆ।
ਸੰਸਥਾ ਦੀ ਮੈਨੇਜਮੈਂਟ ਟੀਮ ਵੱਲੋ ਡਾ: ਨਵਦੀਪ ਕੌਰ ਅਤੇ ਡਾ: ਗੌਰਵ ਜੈਨ ਦੀ ਰਹਿਨੁਮਾਈ ਹੇਠ MYBharat ਵਾਲੰਟੀਅਰਾਂ ਨਾਲ ਮਿਲਕੇ ਇਹ ਪ੍ਰੋਗਰਾਮ ਕਰਵਾਇਆ ਗਿਆ। ਇਸ ਸਵੱਛ ਭਾਰਤ ਮੁਹਿੰਮ ਤਹਿਤ 17 ਸਤੰਬਰ ਤੋਂ 2 ਅਕਤੂਬਰ ਤੱਕ ਚੱਲਣ ਵਾਲੇ ਪ੍ਰੋਗਰਾਮ ਦੇ ਵਿੱਚ 50 ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੇ ਵਿਚ ਬਚਿਆਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਲਈ ਪ੍ਰੇਰਿਤ ਕਿਤਾ ਗਿਆ ਅਤੇ ਪਲਾਸਟਿਕ ਦੇ ਲਿਫਾਫੀਆਂ ਦੀ ਵਰਤੋ ਨਾ ਕਰਨ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ, ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਕਿ ਕੂੜਾ ਹਮੇਸ਼ਾ ਕੂੜੇਦਾਨ ਵਿਚ ਹੀ ਸੁੱਟਣਾ ਚਾਹੀਦਾ ਹੈ। ਆਪਣੇ ਚੌਗਿਰਦੇ ਨੂੰ ਹਰਿਆ ਭਰਿਆ ਬਣਾਉਣ ਅਤੇ ਵਾਤਾਵਰਣ ਦੀ ਸ਼ੁਧਤਾ ਲਈ ਹਰ ਨਾਗਰਿਕ ਨੂੰ ਆਪਣਾ ਫਰਜ਼ ਸਮਝਦੇ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਪੌਦੇ ਲਗਾਉਣੇ ਚਾਹੀਦੇ ਹਨ।
ਬੱਚਿਆਂ ਨੇ ਕੂੜਾ ਸਾਫ ਕਰਕੇ ਆਪਣੀ ਸੰਸਥਾ ਦੇ ਆਲੇ ਦੁਆਲੇ ਦੀ ਸਫ਼ਾਈ ਕੀਤੀ ਅਤੇ ਅਹਿਦੜ ਲਿਆ ਕਿ ਆਪਣੇ ਆਲੇ ਦੁਆਲੇ ਹੁਮੇਸ਼ਾ ਸਫ਼ਾਈ ਰੱਖਣਗੇ ਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋ ਘੱਟ ਕਰਨਗੇ।
Leave a Reply