ਸੰਪ੍ਰਦਾਇ ਰਾੜਾ ਸਾਹਿਬ ਵਲੋਂ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ‘ਈਸਰ ਮਾਈਕਰੋ ਮੀਡੀਆ” ਦਾ ਨਵਾਂ ਸੰਸਕਰਣ ਕੀਤਾ ਸੰਗਤ ਨੂੰ ਅਰਪਣ

ਰਾੜਾ ਸਾਹਿਬ /ਪਾਇਲ  ( ਨਰਿੰਦਰ ਸ਼ਾਹਪੁਰ )
 ਇਥੋਂ ਨਜ਼ਦੀਕੀ ਗੁਰਦੁਆਰਾ ਸ਼੍ਰੀ ਰਾੜਾ  ਸਾਹਿਬ ਸੁਪਦਾਇ ਦੇ  ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਸਮਾਉਣ ਗੁਰਪੁਰਬ ਅਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਮੁੱਖ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੱਥੇ: ਤਖ਼ਤ ਸ੍ਰੀ ਦਮਦਮਾ ਸਾਹਿਬ, ਗਿਆਨੀ ਅਮਰਜੀਤ ਸਿੰਘ ਐਡੀਸ਼ਨ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੱਥੇਦਾਰ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ, ਐਡਵੋਕੇਟ ਸ੍ਰ: ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ, ਡਾ: ਅਲੰਕਾਰ ਸਿੰਘ ਮੁਖੀ ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਜੱਥੇ: ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਲੋਂ ਗਿਆਨੀ ਗਗਨਦੀਪ ਸਿੰਘ ਆਦਿ ਨੇ ਸਾਂਝੇ ਤੌਰ ਤੇ ਸੰਤ ਬਲਜਿੰਦਰ ਸਿੰਘ ਮੁਖੀ ਸੰਪਰਦਾਇ ਰਾੜਾ  ਸਾਹਿਬ ਵਲੋਂ ਵਕਤ ਦੀ ਰਫ਼ਤਾਰ ਦੇ ਮੱਦੇਨਜ਼ਰ, ਅਹਿਮ ਕਾਰਜ ਕਰਦਿਆਂ ਸਨ 2008 ‘ਚ  ਈਸ਼ਰ ਮਾਈਕਰੋ ਮੀਡੀਆ ਕੌਮ ਦੀ ਝੋਲੀ ਪਾਇਆ ਸੀ।  ਜਿਸ ਤੋਂ ਦੇਸ਼ ਵਿਦੇਸ਼ ਚ ਵਸਦੇ ਸਿੱਖਾਂ ਤੋਂ ਇਲਾਵਾ ਗੈਰ ਸਿੱਖਾਂ ਵੀ ਸਿੱਖੇ ਤਰੀਕੇ ਨਾਲ ਗੁਰਬਾਣੀ ਦਾ ਲਾਹਾ ਲਿਆ।
ਬਦਲਦੇ ਵਕਤ ਅਤੇ ਬਦਲਦੀਆਂ ਪ੍ਰਸਥਿਤੀਆਂ ਚਣੌਤੀਆਂ ਦੇ ਮੱਦੇਨਜ਼ਰ ਸੰਤ ਜੀ ਵਲੋਂ ਗੁਣਾਂ ਨਾਲ ਭਰਪੂਰ ਈਸ਼ਰ ਮਾਈਕਰੋ ਮੀਡੀਆ ਨੂੰ ਅਪਗ੍ਰੇਡ ਕਰਕੇ ਦੇ ਨਵਾਂ ਐਂਡਰਾਇਡ ਅਤੇ ਆਈ ਓ ਐਸ ਸੰਸਕਰਣ ਸਿੱਖ ਪੰਥ ਨੂੰ ਅਰਪਣ ਕੀਤਾ। ਇਸ ਮੌਕੇ ਗਿਆਨੀ ਰਘਵੀਰ ਸਿੰਘ ਨੇ ਡਿਜੀਟਲ ਉਪਕਰਣਾਂ ਦੀ ਵਰਤੋਂ ਕਰਦੀਆਂ ਸੰਤ ਬਾਬਾ ਬਲਜਿੰਦਰ ਦੀ ਕਠਿਨ ਘਾਲਣਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਵਰਗਾ ਕਾਰਜ਼ ਕੀਤਾ ਹੈ। ਸਮੁੱਚੇ ਸਰੋਤਾਂ ਨੂੰ ਇਸ ਐਪ ਰਾਹੀਂ ਸੌਖੇ ਰੂਪ ਚ ਵਰਤੋਂ ਕਰਨ ਦੇ ਯੋਗ ਬਣਾਇਆ।ਇਸ ਨਾਲ ਦੇਸ਼ ਵਿਦੇਸ਼ ਚ ਵਸਦੇ ਸਿੱਖ ਵਿਦਵਾਨ,ਖੋਜੀ, ਜੁਗਿਆਸੂ, ਇਤਿਹਾਸਕਾਰ, ਕਥਾਵਾਚਕ, ਯੂਨੀਵਰਸਿਟੀਆਂ ਦੇ ਪਬਲਿਸਿੰਗ ਬਿਊਰੋ ਅਤੇ ਸੰਤ ਮਹਾਂਪੁਰਸ਼ ਇਸ ਤੋਂ ਲਾਹਾ ਪ੍ਰਾਪਤ ਕਰ ਸਕਣਗੇ। ਐਡਵੋਕੇਟ ਸ੍ਰ: ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਇਸ ਅਸਥਾਨ ਨਾਲ ਨੇੜਤਾ ਦੇ ਹਵਾਲੇ ਨਾਲ ਕਿਹਾ ਕਿ ਇਸ ਧਰਤੀ ਦੀ ਗੁਣਾਂ ਰੂਪੀ ਸੁਗੰਧੀ, ਜੁਗਿਆਸੁਆਂ ਨੂੰ ਆਪ ਮੁਹਾਰੇ ਨਸੀਬ ਹੁੰਦੀ ਹੈ।
ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਜਿਹੜੇ ਕਰਜ਼  ਸਿੱਖ ਪੰਥ ਦੀਆਂ ਜਿੰਮੇਵਾਰ ਸੰਸਥਾਵਾਂ ਵਲੋਂ ਕੀਤਾ ਜਾਣਾ ਚਾਹੀਦਾ ਸੀ, ਉਹ ਕਰਜ਼ ਰਾੜਾ ਸਾਹਿਬ ਸੰਪਰਦਾਇ ਵੱਲੋਂ ਕੌਮੀ ਫ਼ਰਜ਼ ਅਤੇ ਸਮਰਪਣ ਦੀ ਭਾਵਨਾ ਨਾਲ ਕਰਕੇ ਵਿਲੱਖਣ ਅਤੇ ਨਿਵੇਕਲੇ ਕਾਰਜ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਬਲਜਿੰਦਰ ਸਿੰਘ ਗੁਰੂ ਬਖਸ਼ੀ ਤਿਖਣ ਬੁੱਧੀ ਨੂੰ  ਕਥਾ ਕੀਰਤਨ ਅੰਮ੍ਰਿਤ ਸੰਚਾਰ ਵਰਗੇ ਪੱਖ ਲਈ ਲਗਾ ਕੇ ਧਰਮ ਪ੍ਰਚਾਰ ਪ੍ਰਸਾਰ ਲਈ ਵੀ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਗੁਰਬਾਣੀ ਤੋਂ ਇਲਾਵਾ ਗੁਰੂ ਕਾਲ ਅਤੇ ਇਸ ਤੋਂ ਬਾਅਦ ਦੇ ਸਮੁੱਚੇ ਇਤਿਹਾਸ ਨੂੰ ਨਵੀਨਤਮ ਤਕਨਾਲੋਜੀ ਦੇ ਰੂਪ ਵਿੱਚ ਸੰਗਤ ਅਰਪਣ ਕਰਨਾ ਇਕ ਸ਼ਲਾਘਾਯੋਗ ਇਤਿਹਾਸਕ ਉਪਰਾਲਾ ਹੈ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਡਿਜੀਟਲ ਤਕਨੀਕ ਰਾਹੀਂ ਹੋਰਨਾਂ ਧਰਮਾਂ ਵਲੋਂ ਕੀਤੇ ਕਾਰਜਾਂ ਮੁਕਾਬਲੇ ਸਿੱਖ ਧਰਮ ਵਲੋਂ ਪਛੜ ਜਾਣ ਦੇ ਕਾਰਨਾਂ ਦੀ ਗੱਲ ਕਰਦਿਆਂ, ਸੰਪਰਦਾਇ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਜੀ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਤੇ ਤਸੱਲੀ ਪ੍ਰਗਟਾਉਦਿਆਂ ਕਿਹਾ ਕਿ ਸੀਮਤ ਸਾਧਨਾਂ ਨਾਲ ਵੱਡੇ ਕਾਰਜ ਨੂੰ ਅਰੰਭ ਕਰਨਾ ਅਤੇ ਸਫਲਤਾ ਨਾਲ ਨੇਪਰੇ ਚਾੜ੍ਹਨਾ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਹੀ ਸੰਭਵ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਸ੍ਰੋਤ ਸਿੱਖ ਪੰਥ ਦਾ ਬਹੁਮੁੱਲਾ ਖਜ਼ਾਨਾ ਹਨ, ਜੋ ਲਾਇਬ੍ਰੇਰੀਆਂ ਅਤੇ ਖੋਜ ਕੇਂਦਰਾਂ ਤੱਕ ਸੀਮਤ ਸਨ। ਪਰ ਇਸ ਐਪ ਦੇ ਰਾਹੀਂ ਹਰ ਇਕ ਦੀ ਪਹੁੰਚ ਤੱਕ ਕਰਨਾ  ਮਹਾਂਪੁਰਸ਼ਾਂ ਦਾ ਵੱਡਾ ਕਾਰਜ ਹੈ। ਇਸ ਐਪ ਤੋਂ  ਨੌਜਵਾਨ ਪੀੜ੍ਹੀ ਨੂੰ ਭਰਪੂਰ ਲਾਭ ਲੈਣਾ ਚਾਹੀਦਾ ਹੈ।
ਸੰਤ ਬਾਬਾ ਬਲਜਿੰਦਰ ਸਿੰਘ ਨੇ ਸੰਗਤਾਂ ਸਨਮੁੱਖ ਈਸ਼ਰ ਮਾਈਕਰੋ ਮੀਡੀਆ ਨੂੰ ਵਰਤੋਂ ਵਿੱਚ ਲਿਆਉਣ ਲਈ ਬਹੁਤ ਸਾਰੇ ਪੱਖਾਂ ਨੂੰ ਸਜ਼ਾ ਕਰਦਿਆਂ ਵੱਡੀ ਸਕਰੀਨ ਤੇ ਸਮਾਗਮ ਦੌਰਾਨ ਪੁੱਜੀਆਂ ਸ਼ਖ਼ਸ਼ੀਅਤਾਂ ਅਤੇ ਸੰਗਤਾਂ ਨੂੰ ਐਪ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਸਟੇਜ  ਸੰਚਾਲਨ ਦੀ ਅਹਿਮ ਜ਼ਿੰਮੇਵਾਰੀ ਨਿਭਾਉਂਦਿਆਂ ਭਾਈ ਰਣਧੀਰ ਸਿੰਘ ਢੀਂਡਸਾਂ ਨੇ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੁੱਖ ਗ੍ਰੰਥੀ ਗਿਆਨੀ ਅਜਵਿੰਦਰ ਸਿੰਘ, ਬਾਬਾ ਅਮਰ ਸਿੰਘ ਭੋਰਾ ਸਾਹਿਬ, ਸੰਤ ਕਸਮੀਰਾ ਸਿੰਘ ਅਲੋਹਰਾਂ ਵਾਲੇ, ਭਾਈ ਜਸਵੀਰ ਸਿੰਘ ਲੋਪੋਂ ਡੇਰਾ ਮਹਿਮੇ ਸ਼ਾਹ ਜੀ,ਸੰਤ ਰਣਜੀਤ ਸਿੰਘ ਢੀਂਗੀ, ਬਾਬਾ ਰੋਸ਼ਨ ਸਿੰਘ ਧਬਲਾਨ, ਬਾਬਾ ਗੁਰਮੁਖ ਸਿੰਘ ਆਲੋਵਾਲ, ਸਤਵਿੰਦਰ ਸਿੰਘ ਟੌਹੜਾ ਮੈਬਰ ਸ਼੍ਰੋਮਣੀ ਕਮੇਟੀ, ਸ੍ਰ: ਹਰਜੀਤ ਸਿੰਘ ਪੱਪ ਦਿੱਲੀ ਕਮੇਟੀ, ਸ੍ਰ: ਭਗਵੰਤ ਸਿੰਘ ਧੰਗੇੜਾ ਮੈਨੇਜਰ ਸ੍ਰੀ ਦਰਬਾਰ ਸਾਹਿਬ, ਸ੍ਰ: ਲਖਬੀਰ ਸਿੰਘ ਰੰਧਾਵਾ ਮੈਨੇਜਰ ਗੁ: ਆਲਮਗੀਰ, ਸ੍ਰ: ਜਗਜੀਤ ਸਿੰਘ ਸੰਤ, ਸ੍ਰ; ਜਸਪ੍ਰੀਤ ਸਿੰਘ ਕਰਮਸਰ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ,  ਸੰਤ ਗਿਆਨੀ ਹਰਨਾਮ ਸਿੰਘ ਮੁਖੀ ਦਮਦਮੀ ਟਕਸਾਲ ਵਲੋਂ ਭਾਈ ਜੋਬਨਪ੍ਰੀਤ ਸਿੰਘ ਜੱਥਾ, ਜੱਥੇ: ਸੰਤਾ ਸਿੰਘ ਉਮੈਦਪੁਰੀ, ਸ੍ਰ:ਧਰਮਿੰਦਰ ਸਿੰਘ ਉੱਭਾ , ਪ੍ਰਿੰਸੀਪਲ ਗੁਰਨਾਮ ਕੌਰ ਚੰਡੀਗੜ੍ਹ,ਭਾਈ ਗੁਰਨਾਮ ਸਿੰਘ ਅੜੈਚਾ ਆਦਿ ਤੋਂ ਇਲਾਵਾ ਸਿੱਖ ਸਕਾਲਰ, ਪ੍ਰਿੰਸੀਪਲ , ਸਿੱਖ ਪੰਥ ਦੀਆਂ ਸਿਰਮੌਰ ਸ਼ਖ਼ਸੀਅਤਾਂ ਮੌਜੂਦ ਸਨ।

Leave a Reply

Your email address will not be published.


*