ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਕੈਨੇਡਾ ਦੇ ਸੂਬੇ ਕਿਊਬੈਕ ਵਿੱਚ ਬਿੱਲ 21 ਰਾਹੀਂ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਧਾਰਮਿਕ ਚਿੰਨ੍ਹ ਪਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਕਾਨੂੰਨ ਦੇ ਸੂਬਾਈ ਵਿਧਾਨ ਸਭਾ ਵਿੱਚ ਪਾਸ ਹੋਣ ਨਾਲ ਹੁਣ ਸਿੱਖ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਦਸਤਾਰ ਨਹੀਂ ਪਾ ਸਕਣਗੇ। ਸਿੱਖਾਂ ਤੋਂ ਇਲਾਵਾ ਮੁਸਲਿਮ ਹਿਜਾਬ ਨਹੀਂ ਪਾ ਸਕਣਗੇ ਤੇ ਯਹੂਦੀ ਕਿੱਪਾਹ ਨਹੀਂ ਪਾ ਸਕਣਗੇ।
ਇਸ ਵਿਵਾਦ ਗ੍ਰਸਤ ਬਿੱਲ ਦਾ ਮਕਸਦ ਸੂਬੇ ਵਿੱਚ ਧਰਮ ਨਿਰਪੱਖਤਾ ਨੂੰ ਉਤਸ਼ਾਹਿਤ ਕਰਨਾ ਹੈ ਤੇ ਇਹ ਨਿਯਮ ਅਧਿਆਪਕਾਂ, ਪੁਲਿਸ ਅਫ਼ਸਰਾਂ, ਜੱਜਾਂ ਤੇ ਸੂਬਾ ਸਰਕਾਰ ਦੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਲਾਗੂ ਹੋਣਗੇ।
ਕੈਨੇਡਾ ਵਿੱਚ ਪਾਸ ਇਸ ਬਿੱਲ ਪਾਸ ਦਾ ਵਿਰੋਧ ਕਰਦੇ ਹੋਏ ਭਾਜਪਾ ਪੰਜਾਬ ਦੇ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੀ ਫੇਸਬੁੱਕ ਤੇ ਪੋਸਟ ਪਾ ਕੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਸਵਾਲ ਕਰਦਿਆਂ ਪੁੱਛਿਆ ਕਿ “ਕੈਨੇਡਾ ਵਿੱਚ ਦਸਤਾਰ ਤੇ ਪਾਬੰਦੀ?ਮਹਾਰਾਜਾ ਰਣਜੀਤ ਸਿਓ ਦੇ ਬੁੱਤ ਤੇ ਜਹਾਦੀ ਹਿਜਬੁੱਲ੍ਹਾ ਸਮਰਥਕਾਂ ਦਾ ਹਮਲਾ, ਅਮਰੀਕਾ ਵਿੱਚ ਦਸਤਾਰ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਦਰਬਾਰੀ ਕੀਰਤਨੀਏ ਵਾਪਸ, ਹੁਣ ਕਿਉਂ ਨਹੀਂ ਬੋਲਦੇ ਸਤਿਕਾਰਯੋਗ LOP @Rahul Gandhi ਜੀ?ਹੁਣ ਜੁਬਾਨ ਤੇ ਤਾਲਾ ਕਿਉ ਲੱਗਿਆ ਹੈ? ਕੀ ਸਿੱਖਾਂ ਪ੍ਰਤੀ ਹੇਜ਼ ਸਿਰਫ਼ ਟਾਈਟਲਰ ਦੀ ਸਜ਼ਾ ਤੇ ਪਰਦਾ ਪਾਉਣ ਤੱਕ ਹੀ ਸੀ ?”
ਧਾਲੀਵਾਲ ਨੇ ਕਿਹਾ ਕਿ ਸਿੱਖ ਭਾਈਚਾਰੇ ਲਈ ਇਹ ਬਿੱਲ ਬਹੁਤ ਵੱਡੀ ਸੱਟ ਹੈ ਕਿਉਂਕਿ ਇਹ ਧਾਰਮਿਕ ਅਜ਼ਾਦੀ ’ਤੇ ਹਮਲਾ ਮੰਨਿਆਂ ਜਾ ਰਿਹਾ ਹੈ। ਕੈਨੇਡਾ ਦੇ ਕਿਸੇ ਵੀ ਸਿੱਖ ਮੈਂਬਰ ਪਾਰਲੀਮੈਂਟ ਜਾਂ ਹੋਰ ਸਿੱਖ ਆਗੂਆਂ ਨੇ ਇਸ ਬਿੱਲ ਦਾ ਵਿਰੋਧ ਨਹੀਂ ਕੀਤਾ।
Leave a Reply