ਪਾਇਲ (ਨਰਿੰਦਰ ਸ਼ਾਹਪੁਰ )ਅੱਜ ਪੂਰੇ ਪੰਜਾਬ ਦੇ ਲੋਕ ਪੰਜਾਬ ਦੀਆਂ ਸਾਰੀਆਂ ਰਵਾਇਤੀ ਪਾਰਟੀਆਂ ਅੱਕ ਥੱਕ ਕੇ ਇੱਕ ਇੱਕ ਨਵੇਂ ਪਲੇਟਫਾਰਮ ਦੀ ਭਾਲ ਕਰ ਰਹੇ ਹਨ ਕਿਉਂਕਿ ਪੰਜਾਬ ਦੇ ਭੱਖਦੇ ਮਸਲਿਆਂ ਦਾ ਅੱਜ ਤੱਕ ਕੋਈ ਹੱਲ ਨਹੀਂ ਹੋਇਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਰੂਪ ਵਿੱਚ ਸਾਨੂੰ ਇੱਕ ਨਵੀਂ ਆਸ ਦੀ ਕਰਨ ਦਿਖਾਈ ਦੇ ਰਹੀ ਅਸਲੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਅਸੀਂ ਪੰਜਾਬ ਅਤੇ ਪੰਥ ਦੇ ਭਲੇ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਲਈ ਆਪਣਾ ਯੋਗਦਾਨ ਪਾਈਏ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਚੇਤਨਾ ਲਹਿਰ ਪੰਜਾਬ ਦੇ ਪ੍ਰਧਾਨ ਟੀਮ ਅੰਮ੍ਰਿਤ ਪਾਲ ਸਿੰਘ ਖਾਲਸਾ ਦੇ ਮੈਂਬਰ ਸੰਦੀਪ ਸਿੰਘ ਰੁਪਾਲੋਂ ਪਿੰਡ ਕਟਾਹਰੀ ਵਿਖੇ ਜੋਨ ਰਾੜਾ ਸਾਹਿਬ ਦੀ ਰੱਖੀ ਇੱਕ ਮੀਟਿੰਗ ਸੰਬੋਧਨ ਕਰਦਿਆਂ ਕੀਤ[
ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪੁਰਾਣੀ ਰਵਾਇਤੀ ਪੰਥਕ ਲੀਡਰਸ਼ਿਪ ਦਾ ਜੂਲਾ ਆਪਣੇ ਸਿਰ ਤੋਂ ਲਾਉਣ ਦੇ ਲਈ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਸ਼੍ਰੀ ਖਡੂਰ ਸਾਹਿਬ ਤੋਂ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਬਣਾ ਕੇ ਉਹ ਇਤਿਹਾਸ ਸਿਰਜਿਆ ਹੈ ਉਹ ਆਪਣੇ ਆਪ ਵਿੱਚ ਇੱਕ ਵੱਖਰੀ ਮਿਸਾਲ ਹੈ ਇਸ ਜਿੱਤ ਦੇ ਨਾਲ ਲੋਕਾਂ ਦੇ ਵਿੱਚ ਘਰ ਹੀ ਉਤਸ਼ਾਹ ਪੰਜਾਬ ਅਤੇ ਪੂਰੇ ਸੰਸਾਰ ਦੇ ਸਿੱਖ ਚਾਹੁੰਦੇ ਹਨ ਕਿ ਇਸ ਜਿੱਤ ਦੀ ਲੜੀ ਅੱਗੇ ਤੁਰਨੀ ਚਾਹੀਦੀ ਹੈ ਇਸ ਮੌਕੇ ਵੱਖ-ਵੱਖ ਬੁਲਾਰਿਆਂ ਬਾਬਾ ਦਲਜੀਤ ਸਿੰਘ ਸੋਢੀ, ਕੈਪਟਨ ਗੁਰਦੀਪ ਸਿੰਘ ਲਸਾੜਾ ਅਤੇ ਭਾਈ ਗੁਰਪ੍ਰੀਤ ਸਿੰਘ ਰਾਜਗੜ੍ਹ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧੀਆਂ ਚੋਣਾਂ ਦੇ ਲਈ ਵੋਟਾਂ ਬਣਾਉਣ ਲਈ ਅਤੇ ਚੰਗੇ ਗੁਰਸਿੱਖਾਂ ਦੀ ਚੋਣ ਕਰਨ ਦੇ ਲਈ ਲੋਕਾਂ ਨੂੰ ਜਥੇਬੰਦਕ ਕਰਨ ਦੇ ਲਈ ਮੁਹਿੰਮ ਵਿੱਢਣ ਦਾ ਆਰੰਭ ਕੀਤਾ ਗਿਆ ਅਤੇ ਪਾਇਲ ਦੇ ਵਿੱਚ ਭਾਈ ਤਰਸੇਮ ਸਿੰਘ ਖਾਲਸਾ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਸਨਮਾਨ ਮੌਕੇ ਹੋਏ ਭਾਰੀ ਇਕੱਠ ਲਈ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਘਲੋਟੀ, ਗਗਨਦੀਪ ਸਿੰਘ ਪਾਇਲ, ਜਥੇਦਾਰ ਸਰੂਪ ਸਿੰਘ, ਜੋਗਾ ਸਿੰਘ ਪਾਇਲ, ਦਵਿੰਦਰ ਸਿੰਘ ਘਣਗਸ, ਹਰਪ੍ਰੀਤ ਸਿੰਘ ਕਟਾਹਰੀ, ਹਰਕਮਲਦੀਪ ਸਿੰਘ, ਹਿਟਲਰ ਸਿੰਘ ਗਿੱਲ ਲਾਪਰਾਂ, ਪਿਆਰਾ ਸਿੰਘ, ਗੁਰਮੇਲ ਸਿੰਘ, ਪਰਮਿੰਦਰ ਸਿੰਘ, ਰਣਧੀਰ ਸਿੰਘ ਹਰਭਜਨ ਸਿੰਘ, ਇੰਦਰਜੀਤ ਸਿੰਘ, ਬਲਵਿੰਦਰ ਸਿੰਘ ਹਾਜ਼ਰ ਸਨ
Leave a Reply