ਮੋਗਾ ( ਗੁਰਜੀਤ ਸੰਧੂ )
ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ, ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਵਰਲਡ ਟੂਰਿਜ਼ਮ ਡੇ ਦਾ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਲੋਕਨਾਚ, ਪੇਂਟਿੰਗ ਅਤੇ ਲੇਖ ਰਚਨਾ ਮੁਕਾਬਲੇ ਕਰਵਾਏ ਗਏ। ਇਸ ਵਿੱਚ ਵਧੀਕ ਡਿਪਟੀ ਕਮਿਸ਼ਨਰ ਮੋਗਾ ਸ਼੍ਰੀਮਤੀ ਚਾਰੂਮਿਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ਼੍ਰੀਮਤੀ ਚਾਰੂਮਿਤਾ ਨੇ ਦੱਸਿਆ ਕਿ ਵਰਲਡ ਟੂਰਿਜਮ ਡੇ ਮਨਾਉਣ ਦਾ ਮੁੱਖ ਉਦੇਸ਼ ਪੰਜਾਬ ਵਿਚ ਟੂਰਿਜ਼ਮ ਨੂੰ ਉਤਸਾਹਿਤ ਕਰਨ ਦੇ ਨਾਲ ਨਾਲ ਜਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨਾ ਅਤੇ ਵਿਦਿਆਰਥੀਆਂ ਨੂੰ ਇਸ ਹਿੱਤ ਪ੍ਰੋਤਸਾਹਿਤ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਵਿੱਚ ਪਹਿਲੀਆਂ ਪੋਜੀਸ਼ਨਾਂ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਦੇ ਇਨਾਮ ਪਹਿਲੀ ਪੋਜੀਸ਼ਨ ਵਾਲੇ ਨੂੰ 5 ਹਜਾਰ ਰੁਪਏ ਦੂਜੀ ਪੋਜੀਸ਼ਨ ਵਾਲੇ ਨੂੰ 10 ਹਜਾਰ ਰੁਪਏ ਅਤੇ ਤੀਜੀ ਪੋਜੀਸ਼ਨ ਵਾਲੇ ਨੂੰ 15 ਹਜਾਰ ਰੁਪਏ ਮਿਲਣਗੇ।
ਪ੍ਰੋਗਰਾਮ ਵਿੱਚ ਲੇਖ ਮੁਕਾਬਲਾ ਵਿੱਚ ਪਹਿਲਾ ਸਥਾਨ ਪਾਹੁਲ ਸ.ਕੰ.ਸ.ਸ.ਡਾਲਾ (ਮੋਗਾ), ਦੂਜਾ ਸਥਾਨ ਗਗਨਦੀਪ ਕੌਰ ਸਕੂਲ ਆਫ ਐਮੀਨੈਸ ਲੰਢੇਕੇ (ਮੋਗਾ),ਤੀਜਾ ਸਥਾਨ ਮਨਜੋਤ ਕੌਰ ਸ਼ਹੀਦ ਕਰਮਜੀਤ ਸਿੰਘ ਸ.ਸ.ਸ.ਸ. ਜਨੇਰ (ਮੋਗਾ), ਪੇਟਿੰਗ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਗੁਰਸ਼ਰਨ ਸਿੰਘ ਸ.ਸ.ਸ.ਸ.ਭੀਮਨਗਰ (ਮੋਗਾ),ਦੂਜਾ ਸਥਾਨ ਜਿਊਣ ਸਿੰਘ ਸ.ਸ.ਸ.ਸ. ਖੋਸਾ ਰਣਧੀਰ, ਤੀਜਾ ਸਥਾਨ ਸੁਖਪ੍ਰੀਤ ਕੌਰ ਸ.ਸ.ਸ.ਸ. ਮਾੜੀ ਮੁਸਤਫਾ ਅਤੇ ਲੋਕ ਨਾਚ ਵਿੱਚ ਪਹਿਲਾ ਸਥਾਨ ਸ.ਸ.ਸ.ਸ. ਗੋਧੇਵਾਲਾ ਮੋਗਾ ਦੀ ਅਰਸ਼ਦੀਪ ਕੌਰ ਐਂਡ ਪਾਰਟੀ ਨੇ ਪ੍ਰਾਪਤ ਕੀਤਾ, ਦੂਜਾ ਸਥਾਨ ਸ.ਸ.ਸ.ਸ.ਮੋਗਾ ਦੀ ਕੋਮਲਪ੍ਰੀਤ ਕੌਰ ਐਂਡ ਪਾਰਟੀ ਨੇ ਪ੍ਰਾਪਤ ਕੀਤਾ, ਤੀਸਰਾ ਸਥਾਨ ਸ.ਸ.ਸ.ਸ. ਬੁੱਟਰ ਕਲਾਂ ਦੀ ਪਲਕ ਸ਼ਰਮਾ ਐਂਡ ਪਾਰਟੀ ਨੇ ਹਾਸਿਲ ਕੀਤਾ। ਇਸ ਮੌਕੇ ਪਹਿਲੀਆਂ ਤਿੰਨ ਪੁਜੀਸ਼ਨਾਂ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਮੌਕੇ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜਿਲਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਮੋਗਾ ਅੰਜੂ ਸੇਠੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਗਤੀਵਿਧੀਆਂ ਕਰਾਉਣ ਨਾਲ ਵਿਦਿਆਰਥੀਆਂ ਨੂੰ ਮੌਕੇ ਵਧਣਗੇ ਅਤੇ ਉਹ ਜਿੰਮੇਵਾਰੀ ਦੀ ਭਾਵਨਾ ਨਾਲ ਹੋਰ ਅੱਗੇ ਵਧਣਗੇ।
ਇਸ ਮੌਕੇ ਉਪ ਜਿਲਾ ਸਿੱਖਿਆ ਅਫਸਰ ਸਕੈਂਡਰੀ ਸਿੱਖਿਆ ਗੁਰਦਿਆਲ ਸਿੰਘ ਮਠਾੜੂ, ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੋਗਾ ਮਨਪ੍ਰੀਤ ਕੌਰ , ਸਕੂਲ ਅਧਿਆਪਕ ਜਸਵਿੰਦਰ ਕੌਰ ਸਤਿੰਦਰ ਕੌਰ, ਚਰਨਜੀਤ ਕੌਰ ਅਮਰਪ੍ਰੀਤ ਕੌਰ,ਜੋਤੀ ਬੱਬਰ ਹਰਸਿਮਰਨ ਸਿੰਘ ਮੌਂਟੀ, ਅੰਮ੍ਰਿਤਪਾਲ ਸਿੰਘ, ਮੀਨੂ ਕੁਮਾਰੀ, ਗੀਤੀਕਾ ਕਾਂਸਲ, ਜਯੋਤੀ, ਅਤੇ ਹੋਰ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।
Leave a Reply