ਆਪ ਸਰਕਾਰ ਸਰਕਾਰ ਨੇ ਸਾਰੇ ਨਿਯਮ ਕਾਨੂੰਨ ਛਿੱਕੇ  ਟੰਗੇ – ਸਰਪੰਚ ਸੁਖਵਿੰਦਰ ਸਿੰਘ ਚਹਿਲ

ਲੌਂਗੋਵਾਲ   (ਪੱਤਰਕਾਰ ) ਨੇੜਲੇ ਪਿੰਡ ਸਤੀਪੁਰਾ ਦੀ ਸਰਪੰਚੀ ਐੱਸ ਸੀ. ਇਸਤਰੀ ਲਈ ਰਿਜ਼ਰਵ ਕਰਨ ‘ਤੇ ਸੀਨੀਅਰ ਅਕਾਲੀ ਆਗੂਆਂ ਅਤੇ ਪਿੰਡ ਦੇ  ਸਰਪੰਚ ਸੁਖਵਿੰਦਰ ਸਿੰਘ ਚਹਿਲ (ਮੱਦੀ ਚਹਿਲ) ਨੇ ਪ੍ਰਸ਼ਾਸਨ ਅਤੇ ਸਰਕਾਰ ਦੀ ਕਰੜੀ ਅਲੋਚਨਾ ਕਰਦਿਆਂ ਅਦਾਲਤ ਦਾ ਦਰਵਾਜ਼ਾ ਖੜਕਾਉਣ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਬਲਾਕ ਸੰਗਰੂਰ ਦੇ ਪਿੰਡ ਸਤੀਪੁਰਾ ਦੀ ਸਰਪੰਚੀ ਨੂੰ ਪ੍ਰਸ਼ਾਸਨ ਨੇ ਮਹਿਜ਼ ਇਕ ਹੀ ਵੋਟ ਹੋਣ ਦੇ ਬਾਵਜੂਦ ਅਨੁਸੂਚਿਤ ਜਾਤੀ ਦੀ ਔਰਤ ਲਈ ਰਿਜ਼ਰਵ ਦਾ ਐਲਾਨ ਕਰ ਦਿੱਤਾ ਹੈ। ਪਿੰਡ ਸਤੀਪੁਰਾ ਵਿਖੇ ਅਨੁਸੂਚਿਤ ਜਾਤੀ ਨਾਲ ਸਬੰਧਤ ਇਕ ਹੀ ਘਰ ਦੀਆਂ ਮਹਿਜ਼ ਦੋ ਹੀ ਵੋਟਾਂ ਮੌਜੂਦ ਹਨ
ਅਤੇ ਅਨੁਸੂਚਿਤ ਜਾਤੀ ਔਰਤ ਦੀ ਇਕ ਹੀ ਵੋਟਰ ਮੌਜੂਦ ਹੈ। ਜਾਣਕਾਰੀ ਅਨੁਸਾਰ ਇਸ ਪਿੰਡ ਦੀਆਂ ਕੁੱਲ 523 ਵੋਟਾਂ ਹਨ ਉਕਤ ਵੋਟਾਂ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਦੀਆਂ ਸਾਰੀਆਂ ਵੋਟਾਂ ਜਨਰਲ ਬਰਾਦਰੀ ਨਾਲ ਸਬੰਧਤ ਦੱਸੀਆਂ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ ਇਹ ਪਿੰਡ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਹੈ ਇਥੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ ਦਾ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਸਰਪੰਚੀ ‘ਤੇ ਕਾਬਜ਼ ਹੁੰਦਾ ਆ ਰਿਹਾ ਹੈ ।
ਆਪ ਸਰਕਾਰ ਦੇ ਇਸ ਫੈਸਲੇ ਦੀ ਸਖਤ ਨਿਖੇਧੀ ਕਰਦਿਆਂ ਨਗਰ ਕੌਂਸਲ ਲੌਂਗੋਵਾਲ ਦੇ ਮੀਤ ਪ੍ਰਧਾਨ ਸ.ਰਣਜੀਤ ਸਿੰਘ ਸਿੱਧੂ ਅਤੇ ਕੌਂਸਲਰ ਗੁਰਮੀਤ ਸਿੰਘ ਲੱਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਜਿਹਾ ਕਰ ਕੇ ਆਪਣੀ ਹਾਰ ਕਬੂਲ ਕਰ ਲਈ ਹੈ। ਉਨ੍ਹਾਂ ਕਿਹਾ ਕਿ ਰਾਖਵਾਂਕਰਨ ਲਈ ਸਬੰਧਤ ਬਰਾਦਰੀ ਦੀਆਂ ਘੱਟੋ-ਘੱਟ 30 ਫੀਸਦੀ ਵੋਟਾਂ ਹੋਣੀਆਂ ਜ਼ਰੂਰੀ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਧੱਕੇਸ਼ਾਹੀਆਂ ਖ਼ਿਲਾਫ਼ ਅਕਾਲੀ ਦਲ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ। ਇਸ ਸਮੇਂ ਪਿੰਡ ਦੇ ਸਾਬਕਾ ਸਰਪੰਚ ਅਤੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ ਨੇ ਦੱਸਿਆ ਕਿ ‘ਆਪ’ ਵਾਲਿਆਂ ਨੂੰ ਪਿੰਡਾਂ ‘ਚ ਸਰਪੰਚ ਖੜ੍ਹੇ ਕਰਨ ਲਈ ਉਮੀਦਵਾਰ ਨਹੀਂ ਲੱਭ ਰਹੇ ਤੇ ‘ਆਪ’ ਦੇ ਵਰਕਰ ਜਿੱਤਣ ਦੇ ਸਮਰੱਥ ਹੀ ਨਹੀਂ ਹਨ ਇਸ ਲਈ ਸਰਕਾਰ ਨੇ ਸਾਰੇ ਹੀ ਕਾਨੂੰਨ ਛਿੱਕੇ ਟੰਗ ਦਿੱਤੇ ਹਨ।

Leave a Reply

Your email address will not be published.


*