ਜ਼ਿਲ੍ਹਾ ਪੱਧਰੀ ਖੇਡਾਂ ‘ਚ ਨੌਜਵਾਨਾਂ ‘ਚ ਭਾਰੀ ਉਤਸਾਹ – ਜ਼ਿਲ੍ਹਾ ਖੇਡ ਅਫ਼ਸਰ ਲੁਧਿਆਣਾ

ਲੁਧਿਆਣਾ//////// ਜ਼ਿਲ੍ਹਾ ਖੇਡ ਅਫ਼ਸਰ ਲੁਧਿਆਣਾ ਕੁਲਦੀਪ ਚੁੱਘ ਵੱਲੋ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਪੱਧਰ ‘ਤੇ ਖੇਡ ਮੁਕਾਬਲਿਆਂ ਦੀਆਂ 24 ਖੇਡਾਂ ਦੇ ਤੈਅਸੁਦਾ ਸਡਿਊਲ ਅਨੁਸਾਰ ਬਾਸਕਟਬਾਲ, ਸਾਫਟਬਾਲ, ਚੈੱਸ, ਕਿੱਕ ਬਾਕਸਿੰਗ, ਨੈੱਟਬਾਲ, ਲਾਅਨ ਟੈਨਿਸ, ਬੈਡਮਿੰਟਨ, ਪਾਵਰ ਲਿਫਟਿੰਗ ਅਤੇ ਵੇਟਲਿਫਟਿੰਗ, ਐਥਲੈਟਿਕਸ, ਹਾਕੀ, ਹੈਂਡਬਾਲ, ਫੁੱਟਬਾਲ, ਖੋ-ਖੋ, ਜੂਡੋ, ਕਬੱਡੀ ਅਤੇ ਵਾਲੀਬਾਲ ਸਮੈਸਿੰਗ ਦੇ ਕਰਵਾਏ ਜਾ ਰਹੇ ਹਨ।

ਜ਼ਿਲ੍ਹਾ ਖੇਡ ਅਫ਼ਸਰ ਲੁਧਿਆਣਾ ਕੁਲਦੀਪ ਚੁੱਘ ਵੱਲੋ ਅੱਜ ਦੇ ਨਤੀਜਿਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਬੱਡੀ ਨੈਸਨਲ ਸਟਾਈਲ ਦੇ ਮਲਟੀਪਰਪਜ ਹਾਲ ਵਿਖੇ ਹੋਏ ਲੜਕਿਆਂ ਦੇ ਅੰ14 ਦੇ ਮੁਕਾਬਲਿਆਂ ਵਿੱਚ – ਪੱਖੋਵਾਲ ਦੀ ਟੀਮ ਨੇ ਰਾਏਕੋਟ ਦੀ ਟੀਮ ਨੂੰ 23-6 ਦੇ ਫਰਕ ਨਾਲ, ਕ੍ਰੀੜਾ ਭਾਰਤੀ ਸਕੂਲ ਦੀ ਟੀਮ ਨੇ ਸਾਹਨੇਵਾਲ ਖੁਰਦ ਦੀ ਟੀਮ ਨੂੰ 32-5 ਦੇ ਫਰਕ ਨਾਲ, ਇੰਡੋ ਕਨੇਡੀਅਨ ਸਕੂਲ ਦੀ ਟੀਮ ਨੇ ਸਿਵਾਲਿਕ ਸਕੂਲ ਦੀ ਟੀਮ ਨੂੰ 39-22 ਦੇ ਫਰਕ ਨਾਲ ਅਤੇ ਪੱਖੋਵਾਲ ਦੀ ਟੀਮ ਨੇ ਇੰਡੀਅਨ ਪਬਲਿਕ ਸਕੂਲ ਨੂੰ 17-4 ਦੇ ਫਰਕ ਨਾਲ ਹਰਾਇਆ। ਅੰ17 ਲੜਕਿਆਂ ਦੇ ਮੁਕਾਬਲਿਆਂ ਵਿੱਚ  ਖੰਨਾ ਦੀ ਟੀਮ ਨੇ ਸਾਹਨੇਵਾਲ ਖੁਰਦ ਦੀ ਟੀਮ ਨੂੰ 19-3 ਦੇ ਫਰਕ ਨਾਲ, ਪੱਖੋਵਾਲ ਦੀ ਟੀਮ ਨੇ ਜਗਰਾਉਂ ਦੀ ਟੀਮ ਨੂੰ 26-19 ਦੇ ਫਰਕ ਨਾਲ, ਪਿੰਡ ਰਣੀਆਂ ਦੀ ਟੀਮ ਨੇ ਲੁਧਿਆਣਾ 2 ਦੀ ਟੀਮ ਨੂੰ 26-7 ਦੇ ਫਰਕ ਨਾਲ ਹਰਾਇਆ।

ਜੂਡੋ – ਮਲਟੀਪਰਪਜ ਹਾਲ ਵਿਖੇ ਹੋਏ ਅੰ14 ਲੜਕੀਆਂ ਦੇ ਮੁਕਾਬਲਿਆਂ ਵਿੱਚ -28 ਕਿਲਗ੍ਰਾਮ ਵਿੱਚ – ਰਿਸੂ (ਮਾਧੋਪੁਰੀ) ਨੇ ਪਹਿਲਾ, ਮਦਲਾਸਾ (ਡੀ.ਏ.ਵੀ ਸਕੂਲ ਪੱਖੋਵਾਲ) ਨੇ ਦੂਜਾ, ਅੰਜੂ (ਜਮਾਲਪੁਰ) ਅਤੇ ਮੱਧੂ (ਜਮਾਲਪੁਰ ) ਨੇ ਤੀਜਾ ਸਥਾਨ; -32 ਕਿਲੋਗ੍ਰਾਮ ਵਿੱਚ –  ਡਿੰਪਲ (ਜਮਾਲਪੁਰ) ਨੇ ਪਹਿਲਾ, ਆਯੂਸੀ ਨੇ ਦੂਜਾ, ਰਿਤਿਕਾ ਅਤੇ ਸਹਿਜਪ੍ਰੀਤ ਕੌਰ ਨੇ ਤੀਜਾ ਸਥਾਨ; -36 ਕਿਲੋਗ੍ਰਾਮ ਵਿੱਚ – ਨਮਨ (ਪੀ.ਏ.ਯੂ) ਨੇ ਪਹਿਲਾ, ਅਮੀਨਾ (ਮਾਧੋਪੁਰੀ) ਨੇ ਦੂਜਾ, ਖੁਸੀ (ਆਦਰਸ ਪਬਲਿਕ ਸਕੂਲ) ਅਤੇ ਹੇਜਲ (ਡੀ.ਏ.ਵੀ ਸਕੂਲ ਪੱਖੋਵਾਲ) ਨੇ ਤੀਜਾ ਸਥਾਨ; -40 ਕਿਲੋਗ੍ਰਾਮ ਵਿੱਚ – ਨਵਰੂਪ (ਬੀ.ਵੀ.ਐਮ ਸਕੂਲ ਊਧਮ ਸਿੰਘ ਨਗਰ) ਨੇ ਪਹਿਲਾ, ਪਾਰੂਲ ਨੇਗੀ (ਐਵਰੈਸਟ ਸਕੂਲ) ਨੇ ਦੂਜਾ, ਮੁਸਕਾਨ ਅਤੇ ਅਸੀਰਾ ਨੇ ਤੀਜਾ ਸਥਾਨ; -44 ਕਿਲੋਗ੍ਰਾਮ ਵਿੱਚ – ਕ੍ਰਿਸਨਾ (ਡੀ.ਏ.ਵੀ ਸਕੂਲ) ਨੇ ਪਹਿਲਾ, ਹਿਤਵੀ ਨੇ ਦੂਜਾ, ਕ੍ਰਿਸਮਾ ਅਤੇ ਪੁਸਪਪੰਜਲੀ (ਐਵਰੈਸਟ ਸਕੂਲ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਹੈਂਡਬਾਲ ਲੜਕਿਆਂ ਦੇ ਪੀ.ਏ.ਯੂ ਵਿਖੇ ਹੋਏ ਮੁਕਾਬਲਿਆਂ ਵਿੱਚ – ਅੰ14 ਗਰੁੱਪ ਵਿੱਚ – ਬੀ.ਵੀ.ਐਮ ਸਕੂਲ ਊਧਮ ਸਿੰਘ ਨਗਰ ਦੀ ਟੀਮ ਨੇ ਡੀ.ਏ.ਵੀ ਪੱਖੋਵਾਲ ਦੀ ਟੀਮ ਨੂੰ 3-2 ਦੇ ਫਰਕ ਨਾਲ, ਜੀ.ਏ.ਡੀ ਸਕੂਲ ਦੀ ਟੀਮ ਨੇ ਜੀ.ਏ.ਡੀ ਕਲੱਬ ਦੀ ਟੀਮ ਦੀ ਟੀਮ ਨੂੰ 10-0 ਦੇ ਫਰਕ ਨਾਲ, ਬੀ.ਵੀ.ਐਮ ਕਲੱਬ ਨੇ ਆਈ.ਪੀ.ਐਸ. ਨੂੰ 6-0 ਦੇ ਫਰਕ ਨਾਲ ਅਤੇ ਸਮਰਾਲਾ ਕਿੰਡਰ ਗਾਰਡਨ ਦੀ ਟੀਮ ਨੇ ਗੁਰੂ ਨਾਨਕ ਇੰਟਰਨੈਸਨਲ ਪਬਲਿਕ ਸਕੂਲ ਦੀ ਟੀਮ ਨੂੰ 10-9 ਦੇ ਫਰਕ ਨਾਲ ਹਰਾਇਆ। ਅੰ17 ਦੇ ਮੁਕਾਬਲਿਆਂ ਵਿੱਚ – ਜੀ.ਏ.ਡੀ ਸਕੂਲ ਦੀ ਟੀਮ ਨੇ ਸਮਰਾਲਾ ਦੀ ਟੀਮ ਨੂੰ 7-4 ਦੇ ਫਰਕ ਨਾਲ, ਆਈ.ਪੀ.ਐਸ. ਸਕੂਲ ਦੀ ਟੀਮ ਨੇ ਬੀ.ਵੀ.ਐਮ ਸਕੂਲ ਊਧਮ ਸਿੰਘ ਨਗਰ ਦੀ ਟੀਮ ਨੂੰ 6-5 ਦੇ ਫਰਕ ਨਾਲ, ਸਰਕਾਰੀ ਸਕੂਲ ਜਵੱਦੀ ਦੀ ਟੀਮ ਨੇ ਡੀ.ਏ.ਵੀ ਸਕੂਲ ਪੱਖੋਵਾਲ ਦੀ ਟੀਮ ਨੂੰ 7-3 ਦੇ ਫਰਕ ਨਾਲ ਹਰਾਇਆ। ਅੰ21 ਲੜਕਿਆਂ ਦੇ ਮੁਕਾਬਲਿਆਂ ਵਿੱਚ – ਆਈ.ਪੀ.ਐਸ. ਸਕੂਲ ਦੀ ਟੀਮ ਨੇ ਯੂਨੀਵਰਸਿਟੀ ਕਲੱਬ ਨੂੰ 5-2 ਦੇ ਫਰਕ ਨਾਲ ਅਤੇ ਭੂੰਦੜੀ ਦੀ ਟੀਮ ਨੇ ਜੇ.ਐਨ.ਵੀ ਕਲੱਬ ਦੀ ਟੀਮ ਨੂੰ 15-12 ਦੇ ਫਰਕ ਨਾਲ ਹਰਾਇਆ।

ਐਥਲੈਟਿਕਸ ਲੜਕਿਆਂ ਦੇ ਮੁਕਾਬਲਿਆਂ ਵਿੱਚ -ਅੰਡਰ-14  ਵਿੱਚ -ਲੰਮੀ ਛਾਲ ਵਿੱਚ – ਜਸਕੰਵਰ ਸਿੰਘ ਨੇ ਪਹਿਲਾ, ਸਯਮ ਨੇ ਦੂਜਾ ਅਤੇ ਹਰਸਿਮਰ ਨੇ ਤੀਜਾ ਸਥਾਨ; 60 ਮੀਟਰ ਵਿੱਚ – ਗੈਵੀ ਰੱਤਾ ਨੇ ਪਹਿਲਾ, ਸਕਸਮ ਆਨੰਦ ਨੇ ਦੂਜਾ ਅਤੇ ਸਯਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਅੰ17 ਲੜਕਿਆਂ ਦੇ ਮੁਕਾਬਲਿਆਂ ਵਿੱਚ – 100 ਮੀਟਰ ਵਿੱਚ – ਜਸਕਰਨ ਸਿੰਘ ਨੇ ਪਹਿਲਾ, ਉਤਕਰਸ ਨੇ ਦੂਜਾ, ਅਨਮੋਲਪ੍ਰੀਤ ਸਿੰਘ ਅਤੇ ਨਮਨ ਨੇ ਤੀਜਾ ਸਥਾਨ; ਸਾਟਪੁੱਟ ਵਿੱਚ – ਰਣਵਿਜੈ ਸਿੰਘ ਬੁੱਟਰ ਨੇ ਪਹਿਲਾ, ਗੁਰਮਨਜੋਤ ਸਿੰਘ ਰੰਧਾਵਾ ਨੇ ਦੂਜਾ ਅਤੇ ਜੋਬਨਪ੍ਰੀਤ ਸਿੰਘ ਨੇ ਤੀਜਾ ਸਥਾਨ; ਲੰਮੀ ਛਾਲ ਵਿੱਚ –  ਗਗਨਦੀਪ ਸਿੰਘ ਨੇ ਪਹਿਲਾ, ਸੁਲੇਸ ਨੇ ਦੂਜਾ, ਪ੍ਰਵੀਨ ਅਤੇ ਗੌਤਮ ਨੇ ਤੀਜਾ ਸਥਾਨ; 1500 ਮੀਟਰ – ਸੁਖਵੀਰ ਸਿੰਘ ਨੇ ਪਹਿਲਾ, ਅੰਕਿਤ ਕੁਮਾਰ ਨੇ ਦੂਜਾ ਅਤੇ ਪ੍ਰੀਤ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਅੰ21 ਦੇ ਮੁਕਾਬਲਿਆਂ ਵਿੱਚ – 100 ਮੀਟਰ ਵਿੱਚ – ਲਵਜੀਤ ਸਿੰਘ ਨੇ ਪਹਿਲਾ, ਆਦਰਸ ਕੁਮਾਰ ਸਿੰਘ ਨੇ ਦੂਜਾ, ਰਾਜਵੰਸ ਸਿੰਘ ਅਤੇ ਕਾਰਤਿਕ ਸਰਮਾ ਨੇ ਤੀਜਾ ਸਥਾਨ; 400 ਮੀਟਰ ਵਿੱਚ – ਵਿਸਵਪ੍ਰਤਾਪ ਸਿੰਘ ਨੇ ਪਹਿਲਾ, ਸਿਵਰਾਜ ਨੇ ਦੂਜਾ, ਸੁਖਵੀਰ ਸਿੰਘ ਅਤੇ ਦਕਸ ਨੇ ਤੀਜਾ ਸਥਾਨ; ਸਾਟਪੁੱਟ ਵਿੱਚ –  ਰਵਿੰਦਰ ਸਿੰਘ ਨੇ ਪਹਿਲਾ, ਕੁਲਰਾਜ ਸਿੰਘ ਨੇ ਦੂਜਾ ਅਤੇ ਗੁਰਸਰਨ ਸਿੰਘ ਨੇ ਤੀਜਾ ਸਥਾਨ; ਲੰਮੀ ਛਾਲ ਵਿੱਚ – ਵਿਜੈ ਕੁਮਾਰ ਨੇ ਪਹਿਲਾ, ਅਮਨਪ੍ਰੀਤ ਸਿੰਘ ਨੇ ਦੂਜਾ, ਬਲਜੀਤ ਸਿੰਘ ਅਤੇ ਆਨੰਦ ਯਾਦਵ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

21-30 ਗਰੁੱਪ ਵਿੱਚ – 100 ਮੀਟਰ ਵਿੱਚ – ਆਰੀਅਨ ਭੰਡਾਰੀ ਨੇ ਪਹਿਲਾ, ਮਨਦੀਪ ਸਿੰਘ ਨੇ ਦੂਜਾ, ਗੁਰਦੀਪ ਸਿੰਘ ਅਤੇ ਕਰਨਜੋਤ ਸਿੰਘ ਨੇ ਤੀਜਾ ਸਥਾਨ; 400 ਮੀਟਰ ਵਿੱਚ –  ਜਸਨਦੀਪ ਸਿੰਘ ਨੇ ਪਹਿਲਾ, ਰਾਜਬੀਰ ਸਿੰਘ ਨੇ ਦੂਜਾ ਅਤੇ ਅੰਗਪਾਲ ਸਿੰਘ ਨੇ ਤੀਜਾ ਸਥਾਨ ; ਲੰਮੀ ਛਾਲ ਵਿੱਚ – ਹਰਪਾਲ ਸਿੰਘ ਨੇ ਪਹਿਲਾ, ਹਰਸਿਤ ਤਿਵਾੜੀ ਨੇ ਦੂਜਾ, ਜਸਨਪ੍ਰੀਤ ਸਿੰਘ ਅਤੇ ਪ੍ਰਭਜੋਤ ਸਿੰਘ ਨੇ ਤੀਜਾ ਸਥਾਨ; 1500 ਮੀਟਰ ਵਿੱਚ – ਰਣਜੋਤ ਸਿੰਘ ਨੇ ਪਹਿਲਾ, ਸੁਸਾਂਤ ਸਿੰਘ ਨੇ ਦੂਜਾ ਅਤੇ ਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਹਾਕੀ ਦੇ ਪੀ.ਏ.ਯੂ ਲੁਧਿਆਣਾ ਵਿਖੇ ਹੋਏ ਅੰ17 ਲੜਕਿਆਂ ਦੇ ਸੈਮੀਫਾਈਨਲ ਮੈਚਾਂ ਵਿੱਚ – ਚਚਰਾੜੀ ਦੀ ਟੀਮ ਨੇ ਸਮਰਾਲਾ ਦੀ ਟੀਮ ਨੂੰ 5-0 ਦੇ ਫਰਕ ਨਾਲ, ਜਰਖੜ ਦੀ ਟੀਮ ਨੇ ਘੱਵਦੀ ਦੀ ਟੀਮ ਨੂੰ 2-1 ਦੇ ਫਰਕ ਨਾਲ ਅਤੇ ਰਾਮਪੁਰ ਦੀ ਟੀਮ ਨੇ ਹੇਰਾਂ ਦੀ ਟੀਮ ਨੂੰ 4-3 ਦੇ ਫਰਕ ਨਾਲ ਹਰਾਇਆ।

ਫੁੱਟਬਾਲ ਅੰ14 ਲੜਕਿਆਂ ਦੇ ਪੀ.ਏ.ਯੂ ਵਿਖੇ ਹੋਏ ਮੁਕਾਬਲਿਆਂ ਵਿੱਚ – ਮਾਛੀਵਾੜਾ ਏ ਦੀ ਟੀਮ ਨੇ ਮਲੌਦ  ਏ ਦੀ ਟੀਮ ਨੂੰ 2-0 ਦੇ ਫਰਕ ਨਾਲ, ਦੋਰਾਹਾ ਬੀ ਟੀਮ ਨੇ ਰਾਏਕੋਟ ਦੀ ਟੀਮ ਨੂੰ 1-0 ਦੇ ਫਰਕ ਨਾਲ, ਲੁਧਿਆਣਾ-1  ਏ ਦੀ ਟੀਮ ਨੇ ਪੱਖੋਵਾਲ ਦੀ ਟੀਮ ਨੂੰ 2-0 ਦੇ ਫਰਕ ਨਾਲ, ਖੰਨਾ ਏ ਦੀ ਟੀਮ ਨੇ ਲੁਧਿਆਣਾ-2 ਏ ਦੀ ਟੀਮ ਨੂੰ 3-2 ਦੇ ਫਰਕ ਨਾਲ, ਮਾਛੀਵਾੜਾ ਏ ਟੀਮ ਨੇ ਦੋਰਾਹਾ ਬੀ ਟੀਮ ਨੂੰ 1-0 ਦੇ ਫਰਕ ਨਾਲ ,ਖੰਨਾ ਬੀ ਟੀਮ ਨੇ ਮਿਊਸੀਪਲ ਕਾਰਪੋਰੇਸਨ ਦੀ ਟੀਮ ਨੂੰ 2-0 ਦੇ ਫਰਕ ਨਾਲ, ਦੋਰਾਹਾ ਏ ਟੀਮ ਨੇ ਜਗਰਾਉ ਏ ਟੀਮ ਨੂੰ 2-0 ਦੇ ਫਰਕ ਨਾਲ, ਪੱਖੋਵਾਲ ਬੀ ਟੀਮ ਨੇ ਸਮਰਾਲਾ ਏ ਟੀਮ ਨੂੰ 2-0 ਦੇ ਫਰਕ ਨਾਲ ਹਰਾਇਆ।

Leave a Reply

Your email address will not be published.


*